ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਾਦਲ ਸੌਦਾ ਸਾਧ ਨਾਲ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਹਾਂ-ਬ੍ਰਹਮਪੁਰਾ ਅਕਾਲੀ ਦਲ ਨੂੰ ਬਾਦਲ ਮੁਕਤ ਕਰਨ ਲਈ ਰਣਨੀਤੀ ਜਲਦੀ ਘੜਾਂਗੇ-ਬ੍ਰਹਮਪੁਰਾ ਬ੍ਰਹਮਪੁਰਾ, ਅਜਨਾਲਾ ਤੇ ਸੇਖਵਾਂ ਨੂੰ ਪਾਰਟੀ ਚੋਂ ਕੱਢਣ ਨਾਲ ਮਾਝੇ 'ਚ ਸ਼੍ਰੋਮਣੀ ਅਕਾਲੀ ਦਲ ਹੋਇਆ ਕਮਜੋਰ ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋ ਬਰਖਾਸਤ ਕਰਨ ਤੋਂ ਬਾਅਦ ਬਾਗੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਪੱਸ਼ਟ ਕੀਤਾ ਹੈ ਕਿ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਹਨ ਤੇ ਬਾਦਲ ਪਰਿਵਾਰ ਸੌਦਾ ਸਾਧ ਨਾਲ ਜੁੜਿਆ ਹੋਇਆ ਹੈ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਦਸਮ ਪਿਤਾ ਦਾ ਸਵਾਂਗ ਰਚਾਇਆ ਸੀ। ਬ੍ਰਹਮਪੁਰਾ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਹੈ, ਬਾਦਲ ਪਰਿਵਾਰ ਦੀ ਜਗੀਰ ਨਹੀਂ। ਜੇਕਰ ਬਾਦਲ ਗੁਰੂ ਨਾਲ ਹੁੰਦੇ ਤਾਂ ਸੌਦਾ ਸਾਧ ਦੀ ਫਿਲਮ ਲਈ ਫੋਰਸਾਂ ਨਾ ਲੱਗਦੀਆਂ। ਜੇਕਰ ਸੁਰੱਖਿਆ ਦਸਤੇ ਸੌਦਾ ਸਾਧ ਦੀ ਫਿਲਮ ਚਲਾਉਣ ਲਈ ਲੱਗ ਸਕਦੇ ਸਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਵਾਸਤੇ ਸੁਰੱਖਿਆ ਦਸਤੇ ਕਿਉਂ ਨਾ ਤਾਇਨਾਤ ਕੀਤੇ ਗਏ ?…
    ਜਲੰਧਰ - ਭਾਰਤੀ ਮੂਲ ਦੇ 2382 ਨਾਗਰਿਕ ਜਿਹਨਾਂ ਵਿਚੋਂ ਜਿਆਦਾ ਪੰਜਾਬ ਤੇ ਗੁਜਰਾਤ ਸੂਬੇ ਨਾਲ ਸਬੰਧਤ ਹਨ ਅਜੇ ਵੀ ਅਮਰੀਕਾ ਦੀਆਂ ਜੇਲਾਂ ਵਿਚ ਨਜਰਬੰਦ ਹਨ।ਇਸ ਗਲ ਦੀ ਜਾਣਕਾਰੀ ਦਿੰਦਿੰਆਂ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਪਰੈਸ ਨੋਟ ਰਾਹੀਂ ਦਿਤੀ।ਸ: ਚਾਹਲ ਨੇ ਦਸਿਆ ਕਿ ਅਮਰੀਕਾ ਦੇ ਫਰੀਡਮ ਆਫ ਇੰਫਰਮੇਸ਼ਨ(ਢੀਅ) ਐਕਟ ਤਹਿਤ ਪਰਾਪਤ ਕੀਤੀ ਗਈ ਇਸ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਇਹ ਸਾਰੇ ਨਾਗਰਿਕ ਅਮਰੀਕਾ ਦੇ ਇੰਮੇਗੇਸ਼ਨ ਕਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਵੱਖ ਵੱਖ ਮੌਕਿਆਂ ਤੇ ਨਜਰਬੰਦ ਕੀਤੇ ਗਏ ਹਨ ਜਿਹਨਾਂ ਵਿਚੋਂ ਬਹੁਤ ਸਾਰੇ ਨਜਰਬੰਦ ਕੈਦੀ ਅਮਰੀਕਾ ਅੰਦਰ ਸਿਆਸੀ ਸ਼ਰਣ ਲੈਣ ਦੀ ਮੰਗ ਕਰ ਰਹੇ ਹਨ।ਇਹਨਾਂ 2382 ਕੈਦੀਆਂ ਵਿਚੋਂ 891 ਕੈਦੀ ਕੈਲੀਫੋਰਨੀਆਂ ਦੀਆਂ ਜੇਲਾਂ ਵਿਚ,52 ਕੈਦੀ ਨਿਊਯਾਰਕ ਦੀਆਂ ਜੇਲਾਂ ਵਿਚ,115 ਕੈਦੀ ਵਸ਼ਿੰਗਟਨ ਸਟੇਟ ਦੀਆਂ ਜੇਲਾਂ ਵਿਚ ਨਜਰਬੰਦ ਹਨ।ਸ: ਚਾਹਲ ਨੇ ਇਸ ਗਲ ਤੇ ਦੁਖ ਪਰਗਟ ਕੀਤਾ ਕਿ ਪੰਜਾਬ ਵਿਚ ਗੈਰ ਕਨੂੰਨੀ ਮਨੁਖੀ ਤਸਕਰੀ ਦਾ ਧੰਦਾ ਦਿਨੋ…
    ਜਲੰਧਰ, (ਮੇਜਰ ਸਿੰਘ) - ਸਾਢੇ ਚਾਰ ਮਹੀਨੇ ਦੀ ਉਡੀਕ ਬਾਅਦ 11ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਦਾ ਪਹਿਲਾ ਪੰਜਾਬੀ ਚੈਪਟਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਜਾਰੀ ਕੀਤਾ ਹੈ, ਪਰ ਇਹ ਚੈਪਟਰ ਪਹਿਲਾਂ ਅੰਗਰੇਜ਼ੀ 'ਚ ਜਾਰੀ ਕੀਤੇ ਚੈਪਟਰ ਤੋਂ ਕਾਫ਼ੀ ਭਿੰਨ ਵੀ ਹੈ ਤੇ ਘੱਟ-ਵੱਧ ਵੀ | ਇਸ ਚੈਪਟਰ ਵਿਚ ਕਾਫ਼ੀ ਗਲਤੀਆਂ ਵੀ ਹਨ | ਪਤਾ ਲੱਗਾ ਹੈ ਕਿ ਸਕੂਲ ਸਿੱਖਿਆ ਬੋਰਡ ਪੰਜਾਬ ਸਕੂਲੀ ਸਿੱਖਿਆ ਲਈ ਪਾਠਕ੍ਰਮ ਅੰਗਰੇਜ਼ੀ ਵਿਚ ਤਿਆਰ ਕਰਵਾਉਂਦਾ ਹੈ ਤੇ ਫਿਰ ਪੰਜਾਬੀ ਵਿਚ ਅਨੁਵਾਦ ਕੀਤਾ ਜਾਂਦਾ ਹੈ | ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵੱਡੀ ਪੁਆੜੇ ਦੀ ਜੜ੍ਹ ਹੀ ਇਹ ਹੈ ਕਿ ਪੰਜਾਬ ਦੇ 90 ਫ਼ੀਸਦੀ ਵਿਦਿਆਰਥੀ ਪੰਜਾਬੀ ਮਾਧਿਅਮ ਪੜ੍ਹਨ ਵਾਲੇ ਹਨ ਤੇ ਉਨ੍ਹਾਂ ਲਈ ਪਾਠਕ੍ਰਮ ਅੰਗਰੇਜ਼ੀ ਵਿਚ ਤਿਆਰ ਕੀਤਾ ਜਾਂਦਾ ਹੈ | 11ਵੀਂ ਦੇ ਜਾਰੀ ਚੈਪਟਰ 'ਸਿੰਧ ਘਾਟੀ ਦੀ ਸੱਭਿਅਤਾ' ਦੀ ਭੂਮਿਕਾ 'ਚ ਅੰਗਰੇਜ਼ੀ ਵਿਚ 7 ਨੰਬਰ 'ਤੇ ਲਫਜ ਡੈਕਲੀਨ (ਪਤਨ) ਲਿਖਿਆ ਹੈ, ਪਰ ਪੰਜਾਬੀ 'ਚ 'ਪਤਨ ਤੇ ਦੇਣ' ਲਿਖਿਆ ਹੈ | ਅੰਗਰੇਜ਼ੀ ਤੇ ਪੰਜਾਬੀ 'ਚ…
    ਬਰਨਾਲਾ: ਮਹਿਲਕਲਾਂ ਹਲਕੇ ਦੇ ਪਿੰਡ ਪੰਡੋਰੀ ਵਿਖੇ ਭਗਵੰਤ ਮਾਨ ਦਾ ਘਿਰਾਓ ਕਰਨ ਵਾਲੇ ਸੁਖਪਾਲ ਖਹਿਰਾ ਦੇ ਚਾਰ ਹਮਾਇਤੀਆਂ ਗਗਨ ਸਰਾਂ, ਨਿਰਮਲ ਛੀਨੀਵਾਲ, ਕਾਕਾ ਸਿੰਘ ਤੇ ਅਮਨ ਟੱਲੇਵਾਲੀਆ ਖਿਲ਼ਾਫ ਮਾਨ ਦੇ ਸਰਕਾਰੀ ਗੰਨਮੈਨ ਵਲੋਂ ਮਾਮਲਾ ਦਰਜ਼ ਕਰਵਾਇਆ ਗਿਆ ਹੈ। ਐਫਆਈਆਈਆਰ 'ਚ ਭਗਵੰਤ ਮਾਨ ਦੇ ਗੰਨਮੈਨ ਵਲੋਂ ਵਰਦੀ ਨੂੰ ਹੱਥ ਪਾਉਣ ਦੇ ਦੋਸ਼ ਵੀ ਲਾਏ ਗਏ ਹਨ।ਜ਼ਿਕਰਯੋਗ ਹੈ ਕਿ ਬਰਨਾਲਾ ਨੇੜੇ ਪਿੰਡ ਪੰਡੋਰੀ ’ਚ ਸ਼ਮਸ਼ਾਨਘਾਟ ਅੱਗੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਭਗਵੰਤ ਮਾਨ ਦਾ ਤਿੱਖਾ ਵਿਰੋਧ ਕੀਤਾ ਤੇ ਭਗਵੰਤ ਮਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਸੀ।ਭਗਵੰਤ ਮਾਨ ਵਿਧਾਇਕ ਕੁਲਵੰਤ ਪੰਡੋਰੀ ਦੇ ਪਿਤਾ ਦੇ ਸਸਕਾਰ ’ਤੇ ਪਹੁੰਚੇ ਸਨ। ਜਦੋਂ ਉਹ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲੇ ਤਾਂ ਪਾਰਟੀ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇਸ ਪਿੱਛੋਂ ਸੁਰੱਖਿਆ ਗਾਰਡਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਵਰਕਰਾਂ ਦੇ ਚੁੰਗਲ ’ਚੋਂ ਬਾਹਰ ਕੱਢਿਆ ਸੀ।
    ਨਵੀਂ ਦਿੱਲੀ - ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਇੱਥੋਂ ਦੇ ਪਰਵਾਸੀ ਭਾਰਤੀ ਕੇਂਦਰ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਆਗੂ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਵਿਦੇਸ਼ ਮੰਤਰੀ ਦਾ ਗੁਰੂ ਨਾਨਕ ਦੇਵ ਦੀ ਤਸਵੀਰ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨ ਕੀਤਾ ਗਿਆ।ਇਸ ਦੌਰਾਨ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਦਾ ਇਹ ਦਿਵਸ ਕੌਮਾਂਤਰੀ ਪੱਧਰ ’ਤੇ ਹਰੇਕ ਭਾਰਤੀ ਦੂਤਾਵਾਸ ਵਿੱਚ ਮਨਾਇਆ ਜਾਵੇਗਾ ਅਤੇ ਸਿੱਖ ਧਰਮ ਦੇ ਸਾਂਝੀਵਾਲਤਾ, ਔਰਤ ਨੂੰ ਬਰਾਬਰੀ ਦਾ ਹੱਕ, ਰੱਬ ਇੱਕ ਹੈ, ਸ਼ਾਂਤੀ ਤੇ ਭਾਈਚਾਰੇ ਦਾ ਸੁਨੇਹਾ ਦੇਣ ਵਰਗੇ ਸਿਧਾਂਤਾਂ ਨੂੰ ਵਿਸ਼ਵ ਪੱਧਰ ’ਤੇ ਪਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਗੋਸ਼ਟੀਆਂ, ਸੈਮੀਨਾਰ ਤੇ ਹੋਰ ਪ੍ਰੋਗਰਾਮ ਵਿਦੇਸ਼ ਮੰਤਰਾਲੇ ਅਤੇ ਆਈਸੀਸੀਆਰ ਵੱਲੋਂ ਕੀਤੇ ਜਾਣਗੇ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com