ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਨਵੀਂ ਦਿੱਲੀ - ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਜੇਲ੍ਹ 'ਚ ਬੰਦ ਮਜ਼ਦੂਰਾਂ ਦੀ ਆਵਾਜ਼ ਚੁੱਕਣ ਵਾਲੀ ਵਰਕਰ ਨਵਦੀਪ ਕੌਰ ਲਈ ਆਵਾਜ਼ ਚੁੱਕੀ ਹੈ। ਨਵਦੀਪ ਨੂੰ ਬਾਰਡਰ 'ਤੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 20 ਤੋਂ ਵਧੇਰੇ ਦਿਨਾਂ ਤੋਂ ਜੇਲ੍ਹ 'ਚ ਬੰਦ ਹੈ। ਮੀਨਾ ਨੇ ਹਾਲ ਹੀ 'ਚ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ, ਜਿਸ ਤੋਂ ਬਾਅਦ ਕੁਝ ਰਾਸ਼ਟਰਵਾਦੀ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਮੀਨਾ ਨੇ ਹਾਲ ਹੀ 'ਚ ਅਜਿਹੀ ਭੀੜ ਵਲੋਂ ਉਨ੍ਹਾਂ ਦੀ ਤਸਵੀਰ ਸਾੜੇ ਜਾਣ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਭਾਰਤ 'ਚ ਰਹਿੰਦੇ ਹੁੰਦੇ ਤਾਂ ਪਤਾ ਨਹੀਂ ਇਹ ਲੋਕ ਕੀ ਕਰਦੇ। ਮੀਨਾ ਨੇ ਟਵਿੱਟਰ 'ਤੇ ਲਿਖਿਆ, ''ਇਹ ਦੇਖਣਾ ਬੇਹੱਦ ਅਜੀਬ ਹੈ ਕਿ ਇਕ ਕੱਟੜਪੰਥੀ ਭੀੜ ਤੁਹਾਡੀ ਤਸਵੀਰ ਸਾੜ ਰਹੀ ਹੈ। ਸੋਚੋ ਜੇਕਰ ਅਸੀਂ ਭਾਰਤ 'ਚ ਰਹਿ ਰਹੇ ਹੁੰਦੇ ਤਾਂ ਇਹ ਲੋਕ ਕੀ ਕਰਦੇ। ਮੈਂ ਦੱਸਦੀ ਹਾਂ- 23 ਸਾਲ ਦੀ ਮਜ਼ਦੂਰ ਅਧਿਕਾਰ ਵਰਕਰ ਨਵਦੀਪ ਕੌਰ…
  ਨਵੀਂ ਦਿੱਲੀ - ਭਾਰਤ ਦੀ ਸੁਪਰੀਮ ਕੋਰਟ ਦਾ ਸਾਬਕਾ ਜੱਜ ਜਸਟਿਸ ਮਾਰਕੰਡੇ ਕਾਟਜੂ ਜਿਹੜੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਵੀ ਰਹੇ ਹਨ ਨੇ ਆਖਿਆ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਸਮੇਤ ਬਹੁਤ ਸਾਰੇ ਲੋਕਾਂ ਨੇ ਮਸ਼ਹੂਰ ਗਾਇਕਾ ਰਿਹਾਨਾ ਦੀ ਭਾਰਤੀ ਕਿਸਾਨਾਂ ਦੀ ਹਮਾਇਤ ਕਰਨ ਦੀ ਆਲੋਚਨਾ ਕਰਨੀ ਗਲਤ ਹੈ। ਉਹਨਾਂ ਕਿਹਾ ਕਿ ਜੇ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਤਾਂ ਭਾਰਤ ਨੂੰ ਵੀ ਵਿਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਾਖਲ ਦੇਣ ਦਾ ਅਧਿਕਾਰ ਨਹੀਂ ਰਹਿ ਜਾਂਦਾ। ਉਹਨਾਂ ਆਖਿਆ ਕਿ ਭਾਰਤ ਦੇ ਇਸ ਤਰਕ ਨਾਲ, ਜਰਮਨੀ ਤੋਂ ਬਾਹਰ ਕਿਸੇ ਨੂੰ ਵੀ ਨਾਜ਼ੀ ਦੇ ਦੌਰ ਵਿੱਚ ਜਰਮਨੀ ਵਿੱਚ ਯਹੂਦੀਆਂ ਉੱਤੇ ਹੋਏ ਅਤਿਆਚਾਰਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਸੀ। ਇਸ ਤਰਕ ਨਾਲ ਪਾਕਿਸਤਾਨ ਤੋਂ ਬਾਹਰ ਕਿਸੇ ਨੂੰ ਵੀ ਪਾਕਿਸਤਾਨ ਵਿਚ ਅਹਿਮਦੀਆਂ, ਹਿੰਦੂਆਂ, ਸਿੱਖਾਂ ਅਤੇ ਈਸਾਈਆਂ ਦੇ ਅੱਤਿਆਚਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਇਸ ਤਰਕ ਨਾਲ ਭਾਰਤ ਤੋਂ ਬਾਹਰ ਕਿਸੇ ਨੂੰ ਵੀ ਭਾਰਤ ਵਿਚ ਮੁਸਲਮਾਨਾਂ 'ਤੇ ਹੋ ਰਹੇ ਲਿੰਚਿੰਗ ਅਤੇ 1984 ਵਿਚ ਹੋਏ ਸਿੱਖ ਕਤਲੇਆਮ…
  ਐਲਬਰਟਾ - ਐਲਬਰਟਾ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿਚ ਕੋਵਿਡ-19 ਕੇਸਾਂ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ ਅਤੇ ਜਾਰੀ ਸਿਹਤ ਪਾਬੰਦੀਆਂ ਵਿਚ ਢਿੱਲਾਂ ਦੇਣ ਦਾ ਕੰਮ ਸ਼ੁਰੂ ਹੋ ਰਿਹਾ ਹੈ ਪਰ ਸਰਕਾਰਾਂ ਨੂੰ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ ਤੇ ਹੁਣ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ | ਕਿਉਬੈਕ ਸੂਬੇ ਵਲੋਂ ਸਿਹਤ ਸਬੰਧੀ ਪਾਬੰਦੀਆਂ ਵਿਚ ਅਗਲੇ ਹਫ਼ਤੇ ਤੋਂ ਢਿੱਲ ਦਿੱਤੀ ਜਾ ਰਹੀ ਹੈ, ਓਂਟੈਰੀਓ ਵਲੋਂ ਹੋਰ ਸਕੂਲ ਖੋਲ੍ਹ ਜਾਣ ਦੀ ਤਿਆਰੀ ਹੈ ਅਤੇ ਐਲਬਰਟਾ ਵਿਚ ਆਉਂਦੇ ਸੋਮਵਾਰ ਤੋਂ ਜਿਮ ਅਤੇ ਰੈਸਟੋਰੈਂਟਸ ਨੂੰ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਹੈ | ਕੈਨੇਡਾ ਵਿਚ ਪੈਰ ਪਸਾਰ ਰਿਹਾ ਕੋਵਿਡ-19 ਵੇਰੀਐਾਟ ਬੀ-1117 ਦੂਜੇ ਵਾਇਰਸ ਨਾਲੋਂ 70 ਫੀਸਦੀ ਜ਼ਿਆਦਾ ਫੈਲ ਸਕਦਾ ਹੈ ਤੇ ਸਿਹਤ ਮਾਹਿਰਾਂ ਨੇ ਇਸ ਪ੍ਰਤੀ ਸਾਵਧਾਨ ਰਹਿਣ ਨੂੰ ਕਿਹਾ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਲੋਕਾਂ ਦਾ ਸਾਹਮਣਾ ਸਾਧਾਰਨ ਵਾਇਰਸ ਨਾਲ ਸੀ ਪਰ ਇਸ ਦੇ ਨਵੇਂ ਵਾਇਰਸ ਵਿਚ ਜ਼ਿਆਦਾ ਖ਼ਤਰਾ ਹੈ ਤੇ ਲੋਕਾਂ ਨੂੰ ਇਸ…
  ਲੰਡਨ - ਬਰਤਾਵਨੀ ਸੰਸਦ ਦੀ ਪਟੀਸ਼ਨਾਂ ਬਾਰੇ ਕਮੇਟੀ ‘ਹਾਊਸ ਆਫ਼ ਕਾਮਨਜ਼’ ਵਿੱਚ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਤੇ ਪ੍ਰੈੱਸ ਦੀ ਆਜ਼ਾਦੀ ਬਾਰੇ ਚਰਚਾ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ। ਕਮੇਟੀ ਨੂੰ 1.10 ਲੱਖ ਤੋਂ ਵੱਧ ਦਸਤਖ਼ਤਾਂ ਵਾਲੀ ਇਕ ਆਨਲਾਈਨ ਪਟੀਸ਼ਨ ਮਿਲੀ ਹੈ, ਜਿਸ ਵਿੱਚ ਉਪਰੋਕਤ ਵਿਸ਼ਿਆਂ ’ਤੇ ਸਦਨ ਵਿੱਚ ਵਿਚਾਰ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਦਿਲਚਸਪ ਗੱਲ ਹੈ ਕਿ ਇਸ ਪਟੀਸ਼ਨ ’ਤੇ ਸੰਸਦ ਵਿੱਚ ਵੈਸਟ ਲੰਡਨ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਦੀ ਹੈਸੀਅਤ ਵਿੱਚ ਬੋਰਿਸ ਜੌਹਨਸਨ ਦਾ ਨਾਮ ਵੀ ਸ਼ਾਮਲ ਹੈ, ਹਾਲਾਂਕਿ ਡਾਊਨਿੰਗ ਸਟਰੀਟ ਨੇ ਦੋ ਟੁੱਕ ਸ਼ਬਦਾਂ ’ਚ ਸਾਫ ਕਰ ਦਿੱਤਾ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਨੇ ਪਟੀਸ਼ਨ ’ਤੇ ਸਹੀ ਨਹੀਂ ਪਾਈ। ਉਧਰ ਹਾਊਸ ਆਫ਼ ਕਾਮਨਜ਼ ਨੇ ਵਧੇਰੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਦੀ ਵੈੱਬਸਾਈਟ ’ਤੇ ਮੌਜੂਦ ਪਟੀਸ਼ਨਾਂ ’ਤੇ ਪਾਈਆਂ ਸਹੀਆਂ ਨੂੰ ਵੇਖਿਆ ਜਾ ਸਕਦਾ ਹੈ ਤੇ ਇਹ ਡੇਟਾ ਸਬੰਧਤ ਹਲਕੇ ਦੇ ਸੰਸਦ ਮੈਂਬਰ ਦਾ ਨਾਮ ਵੀ ਦੱਸਦਾ ਹੈ, ਪਰ ਡੇਟਾ ਇਹ ਨਹੀਂ ਦਰਸਾਉਂਦਾ ਕਿ ਵਿਅਕਤੀ…
  ਭਾਰਤ ਸਰਕਾਰ ਵੱਲੋਂ ਨੌਜਵਾਨਾਂ ਉੱਪਰ ਕੇਸ ਪਾਏ ਜਾ ਰਹੇ ਹਨ | ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਭਾਰਤੀ ਕਿਸਾਨ ਸੰਯੁਕਤ ਮੋਰਚਾ ਨੂੰ ਅਪੀਲ ਕਰਦੀ ਹੈ ਕਿ ਉਹ ਇਕ ਲੀਗਲ ਕਮੇਟੀ ਗਠਿਤ ਕਰਨ ਜਿਹੜੇ ਵੀ ਝੂਠੇ ਕੇਸ ਨੌਜਵਾਨਾਂ ਉੱਪਰ ਪਾਏ ਜਾ ਰਹੇ ਹਨ| ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਇਹ ਵਾਅਦਾ ਕਰਦੀ ਹੈ ਕਿ ਉਹ ਤਰਾਂ ਨਾਲ ਭਾਰਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਠਿਤ ਲੀਗਲ ਕਮੇਟੀ ਦਾ ਪੂਰਨ ਸਹਿਯੋਗ ਦੇਵੇਗੀ, ਅਸੀਂ ਸਮਝਦੇ ਹਾਂ ਅਮਰੀਕਾ ਵਿੱਚ ਵਿਸਾਖੀ ਦੇ ਮਹੀਨੇ ਅਮਰੀਕਾ ਦੇ ਨੇਸ਼ਨਲ ਝੰਡੇ ਦੇ ਨਾਲ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ ਅਤੇ ਪੂਰੀ ਦੁਨੀਆ ਵਿੱਚ ਮਾਣ ਸਤਿਕਾਰ ਕੀਤਾ ਜਾਂਦਾ ਹੈ |26 ਜਨਵਰੀ ਵਾਲੇ ਦਿਨ ਲਾਲ ਕਿਲੇ ਉੱਪਰ ਭਾਰਤੀ ਝੰਡੇ ਦੇ ਬਰਾਬਰ ਲਹਿਰਾਇਆ ਨਿਸ਼ਾਨ ਸਾਹਿਬ ਵੀ ਸਮੁੱਚੀ ਇਸੇ ਕੌਮ ਨੂੰ ਇਸੇ ਤਰਾਂ ਵੇਖਣਾ ਚਾਹੀਦਾ ਹੈ ਬਿਜਾਏ ਕਿ ਇਸਦਾ ਵਿਰੋਧ ਕਰਨਾ | ਦਿੱਲੀ ਲਾਲ ਕਿਲ੍ਹੇ ਵੱਲ ਤੁਰਿਆ ਨੌਜਵਾਨਾਂ ਦਾ ਆਪ-ਮੁਹਾਰੇ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਭਾਰਤੀ ਸਿਸਟਮ ਤੋਂ ਤੰਗ ਆ ਚੁੱਕੇ ਹਨ| ਉਹ ਇਸ ਇਨਸਾਨੀਅਤ…
  ਫ਼ਰੀਦਕੋਟ - ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਵਿੱਚ ਉਨ੍ਹਾਂ ਖ਼ਿਲਾਫ਼ ਪੇਸ਼ ਹੋਏ ਚਲਾਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਕੇ ਇਸ ਚਲਾਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਦੀ ਇਸ ਰਿੱਟ ਦੀ ਸੁਣਵਾਈ ਪਹਿਲੀ ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਵਿੱਚ 6 ਜਨਵਰੀ ਨੂੰ ਚਲਾਨ ਪੇਸ਼ ਕੀਤਾ ਗਿਆ ਸੀ। ਚਲਾਨ ਪੇਸ਼ ਹੋਣ ਤੋਂ ਬਾਅਦ ਇਲਾਕਾ ਮੈਜਿਸਟਰੇਟ ਫ਼ਰੀਦਕੋਟ ਨੇ ਡੀਜੀਪੀ ਸੁਮੇਧ ਸੈਣੀ ਨੂੰ 9 ਫਰਵਰੀ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਹੁਣ ਡੀਜੀਪੀ ਸੁਮੇਧ ਸੈਣੀ ਨੇ ਅਦਾਲਤ ਸਾਹਮਣੇ ਪੇਸ਼ ਹੋਣ ਦੀ ਥਾਂ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਲਾਂਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਸੁਮੇਧ ਸੈਣੀ ਨੂੰ ਚਲਾਨ ਦੀ ਨਕਲ ਨਹੀਂ ਮਿਲ ਸਕੀ ਕਿਉਂਕਿ ਨਕਲ ਲੈਣ ਲਈ ਅਦਾਲਤ ਸਾਹਮਣੇ ਨਿੱਜੀ ਤੌਰ ’ਤੇ ਹਾਜ਼ਰ ਹੋਣਾ ਲਾਜ਼ਮੀ ਹੁੰਦਾ ਹੈ। ਡੀਜੀਪੀ…
  ਖਾਲੜਾ - 26 ਜਨਵਰੀ ਨੂੰ ਕਿਸਾਨਾਂ ਵਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ 'ਤੇ ਪਹੁੰਚ ਕੇ ਕੇਸਰੀ ਅਤੇ ਕਿਸਾਨ ਜਥੇਬੰਦੀ ਦਾ ਝੰਡਾ ਚੜਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਨੂੰ ਜਿਥੇ ਫ਼ਖਰ ਹੈ, ਉਥੇ ਕੇਂਦਰ ਸਰਕਾਰ ਵਲੋਂ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਦਾ ਡਰ ਵੀ ਸਤਾ ਰਿਹਾ ਹੈ | ਵਰਨਣਯੋਗ ਹੈ ਕਿ ਨੌਜਵਾਨ ਜੁਗਰਾਜ ਸਿੰਘ (20) ਪੁੱਤਰ ਬਲਦੇਵ ਸਿੰਘ ਇਤਿਹਾਸਕ ਪਿੰਡ ਵਾਂ ਤਾਰਾ ਸਿੰਘ ਦਾ ਰਹਿਣ ਵਾਲਾ ਹੈ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ | ਜੁਗਰਾਜ ਸਿੰਘ ਦੇ ਬਜ਼ੁਰਗ ਦਾਦਾ ਮਹਿਲ ਸਿੰਘ ਨੇ ਦੱਸਿਆ ਕਿ ਉਹ ਕਰੀਬ ਤਿੰਨ ਏਕੜ ਜ਼ਮੀਨ ਦੇ ਮਾਲਕ ਹਨ ਅਤੇ ਜੁਗਰਾਜ ਸਿੰਘ ਹੀ ਖੇਤੀ ਕਰ ਕੇ ਪਰਿਵਾਰ ਦਾ ਪਾਲਣ ਪੌਸ਼ਣ ਕਰਦਾ ਹੈ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀ ਵਲੋਂ ਦਿੱਤੇ ਸੱਦੇ 'ਤੇ ਜੁਗਰਾਜ ਸਿੰਘ 25 ਜਨਵਰੀ ਨੂੰ ਦਿੱਲੀ ਗਿਆ ਸੀ ਅਤੇ ਉਨ੍ਹਾਂ ਨੂੰ ਖ਼ਬਰਾਂ ਤੋਂ ਹੀ ਪਤਾ ਲੱਗਾ ਹੈ ਕਿ ਜੁਗਰਾਜ ਸਿੰਘ ਨੇ ਲਾਲ ਕਿਲੇ 'ਤੇ ਝੰਡਾ ਚੜਾਇਆ…
  ਦਿੱਲੀ - ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਹੁਣ ਤੱਕ 22 ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚ ਕਈ ਕਿਸਾਨ ਨੇਤਾਵਾਂ ਦੇ ਨਾਮ ਵੀ ਹਨ। ਮੀਡੀਆ ਮੁਤਾਬਕ ਹੁਣ ਤੱਕ 200 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਵਿੱਚ 300 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਹਿੰਸਾ ਵਿੱਚ ਸ਼ਾਮਲ ਕਿਸਾਨਾਂ ਦੀ ਪਛਾਣ ਕਰਨ ਲਈ ਕਈ ਸੀਸੀਟੀਵੀ ਫੁਟੇਜ ਅਤੇ ਵੱਖ ਵੱਖ ਵੀਡੀਓਜ਼ ਨੂੰ ਘੋਖਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਰਾਜਧਾਨੀ ਵਿੱਚ ਕਈ ਸਥਾਨਾਂ ’ਤੇ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਲਾਲ ਕਿਲ੍ਹੇ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ।
  ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਖਤਮ ਬਾਰੇ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ’ਚ ਫ਼ੈਸਲਾ ਲੈਣ ਦਾ ‘ਆਖਰੀ ਮੌਕਾ’ ਦਿੱਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ’ਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਕੇਂਦਰ ਨੇ ਅਰਜ਼ੀ ’ਤੇ ਸੁਣਵਾਈ ਦੌਰਾਨ ਮੰਗ ਕੀਤੀ ਸੀ ਕਿ ਉਸ ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ ਕਿਉਂਕਿ ਸਰਕਾਰ ਮੁੱਦੇ ਦੀ ਘੋਖ ਕਰ ਰਹੀ ਹੈ ਅਤੇ ਉਸ ਨੂੰ ਮੌਜੂਦਾ ਹਾਲਾਤ ਦੌਰਾਨ ਹੋਰ ਸਮੇਂ ਦੀ ਲੋੜ ਹੈ। ਚੀਫ਼ ਜਸਟਿਸ ਐੱਸ ਏ ਬੋਬੜੇ, ਜਸਟਿਸ ੲੇ ਐੱਸ ਬੋਪੰਨਾ ਅਤੇ ਵੀ ਰਾਮਾਸੁਬਰਾਮਣੀਅਨ ਦੇ ਬੈਂਚ ਨੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਅੱਗਿਉਂ ਸਵਾਲ ਕੀਤਾ ਕਿ ਸਰਕਾਰ ਨੂੰ ਤਿੰਨ ਹੋਰ ਹਫ਼ਤਿਆਂ ਦੀ ਲੋੜ ਕਿਉਂ ਹੈ? ਬੈਂਚ ਨੇ ਕਿਹਾ ਕਿ ਤਿੰਨ ਹਫ਼ਤਿਆਂ ਦਾ ਸਮਾਂ ਉਨ੍ਹਾਂ ਨੂੰ ਢੁੱਕਵਾਂ ਨਹੀਂ ਜਾਪਦਾ ਹੈ। ‘ਅਸੀਂ ਤੁਹਾਨੂੰ 26 ਜਨਵਰੀ ਤੱਕ ਫ਼ੈਸਲਾ ਲੈਣ ਲਈ ਕਿਹਾ ਸੀ ਅਤੇ ਅੱਜ 25 ਜਨਵਰੀ ਹੈ।’ ਸ੍ਰੀ ਮਹਿਤਾ ਨੇ…
  ਵਾਸ਼ਿੰਗਟਨ - ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਤੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ। ਹੈਰਿਸ (56) ਅਮਰੀਕੀ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਹੋਵੇਗੀ। ਹੈਰਿਸ ਇਸ ਅਹੁਦੇ ਤੱਕ ਪਹੁੰਚਣ ਵਾਲੀ ਜਮਾਇਕਨ-ਭਾਰਤੀ ਮੂਲ ਦੀ ਵੀ ਪਹਿਲੀ ਮਹਿਲਾ ਹੈ। ਬਾਇਡਨ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦੇ ਸਭ ਤੋਂ ਉਮਰ ਦਰਾਜ਼ (78) ਰਾਸ਼ਟਰਪਤੀ ਹੋਣਗੇ। ਹਲਫ਼ਦਾਰੀ ਸਮਾਗਮ ਦੌਰਾਨ ਅਮਰੀਕੀ ਗਾਇਕਾ ਲੇਡੀ ਗਾਗਾ ਨੇ ਕੌਮੀ ਤਰਾਨਾ ਗਾਇਆ। ਇਸ ਮੌਕੇ ਬਾਇਡਨ ਤੇ ਹੈਰਿਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਉੱਘੀਆਂ ਹਸਤੀਆਂ ਮੌਜੂਦ ਸਨ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਅਮਰੀਕੀ ਰਾਸ਼ਟਰਪਤੀ ਬਾਇਡਨ ਤੇ ਉਪ ਰਾਸ਼ਟਰਪਤੀ ਹੈਰਿਸ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਨਵੇਂ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਹਲਫ਼ਦਾਰੀ ਸਮਾਗਮ ਮੌਕੇ ਵਾਸ਼ਿੰਗਟਨ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਕੈਪੀਟਲ ਹਿੱਲ ’ਚ 6 ਜਨਵਰੀ ਨੂੰ ਹੋਈ ਹਿੰਸਾ ਦੇ ਮੱਦੇਨਜ਼ਰ ਅਮਰੀਕੀ ਸੰਸਦ ਭਵਨ ਨੂੰ ਕਿਲ੍ਹੇ ਵਿਚ ਤਬਦੀਲ ਕਰ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com