ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗਲਾਸਗੋ-ਸਕਾਟਲੈਂਡ 'ਚ 4 ਜਨਵਰੀ ਤੋਂ ਦੁਬਾਰਾ ਤਾਲਾਬੰਦੀ ਲੱਗਣ ਕਰਕੇ ਪੂਜਾ, ਪ੍ਰਾਰਥਨਾ ਲਈ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਸਨ | ਸਕਾਟਲੈਂਡ ਦੇ 27 ਗਿਰਜਾ ਘਰ ਆਗੂਆਂ ਨੇ ਸਕਾਟਲੈਂਡ ਸਰਕਾਰ ਵਿਰੁੱਧ ਅਦਾਲਤ 'ਚ ਕੇਸ ਕੀਤਾ ਸੀ ਕਿ ਸਰਕਾਰ ਉਨ੍ਹਾਂ ਦੀ ਪ੍ਰਾਰਥਨਾ ਕਰਨ ਦੀ ਧਾਰਮਿਕ ਅਜ਼ਾਦੀ 'ਤੇ ਰੋਕ ਨਹੀਂ ਲਗਾ ਸਕਦੀ | ਐਡਨਬਰਾ ਦੀ ਅਦਾਲਤ ਦੇ ਜੱਜ ਲਾਰਡ ਬਰੇਡ ਨੇ ਗਿਰਜਾ-ਘਰ ਆਗੂਆਂ ਦੇ ਹੱਕ 'ਚ ਫ਼ੈਸਲਾ ਦਿੰਦੇ ਹੋਏ ਪਾਠ-ਪੂਜਾ, ਪ੍ਰਾਰਥਨਾ ਲਈ ਗਿਰਜਾ-ਘਰ, ਗੁਰਦੁਆਰੇ, ਮਸਜਿਦ, ਮੰਦਿਰ ਆਦਿ ਧਾਰਮਿਕ ਸਥਾਨ ਖੋਲੇ੍ਹ ਜਾ ਸਕਦੇ ਹਨ | ਜੱਜ ਨੇ ਕਿਹਾ ਕਿ ਸਕਾਟਲੈਂਡ ਸਰਕਾਰ ਨੇ ਕੋਵਿਡ ਨਿਯਮਾਂ ਰਾਹੀਂ ਲੋਕਾਂ ਦੀ ਧਾਰਮਿਕ ਅਜ਼ਾਦੀ 'ਚ ਅਸਧਾਰਣ ਢੰਗ ਨਾਲ ਦਖ਼ਲ ਦਿੱਤਾ ਹੈ ਅਤੇ ਧਾਰਮਿਕ ਆਸਥਾ ਰੱਖਣ ਵਾਲਿਆਂ 'ਤੇ ਪਾਬੰਦੀਆਂ ਲਗਾਉਣਾ ਅਸੰਭਵ ਹੈ | ਹਾਲਾਂਕਿ ਉਨ੍ਹਾਂ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਪ੍ਰਾਰਥਨਾ ਲਈ ਇਕੱਠ ਕਰਕੇ ਦੂਜੇ ਲੋਕਾਂ ਦੀ ਜਾਨ ਖ਼ਤਰੇ 'ਚ ਪਾਉਣਾ ਸੁਰੱਖਿਅਤ ਨਹੀਂ | ਲੋਕਾਂ ਨੂੰ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਸੀਮਤ ਗਿਣਤੀ 'ਚ ਜ਼ਰੂਰੀ ਫ਼ਾਸਲਾ ਰੱਖ ਕੇ…
  ਲੰਡਨ - ਸਿੱਖ ਇਤਿਹਾਸ ਦੇ ਅਣਗੌਲੇ ਨਾਇਕਾਂ ਬਾਰੇ ਲਿਖਣ ਵਾਲੇ, ਮਾਸਿਕ ਪੱਤਰ ਸਾਹਿਬ ਦੇ ਸੰਪਾਦਕ ਰਣਜੀਤ ਸਿੰਘ ਰਾਣਾ ਦੀ ਨਵੀਂ ਪੁਸਤਕ 'ਭਾਈ ਬੁੱਧੂ ਜੀ ਪਰਜਾਪਿਤ' ਇੰਗਲੈਂਡ 'ਚ ਜਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਭਾਈ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਭਾਈ ਗੁਰਦਾਸ ਜੀ ਨੇ ਭਾਈ ਬੁੱਧੂ ਜੀ ਪਰਜਾਪਤਿ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਸਿੱਖਾਂ 'ਚ ਕੀਤਾ ਹੈ, ਪਰ ਉਨ੍ਹਾਂ ਦਾ ਜੀਵਨ ਬਿਰਤਾਂਤ ਅਤੇ ਪਰਿਵਾਰਕ ਪਿਛੋਕੜ ਅੱਜ ਤੱਕ ਅਣਗੌਲਿਆ ਹੀ ਸੀ | ਇਸ ਕਿਤਾਬ 'ਚ ਭਾਈ ਬੁੱਧੂ ਜੀ ਸਿੱਖੀ ਸਿਦਕ ਦੇ ਨਾਲ-ਨਾਲ ਉਨ੍ਹਾਂ ਦੇ ਵਡੇਰਿਆਂ ਅਤੇ ਵਾਰਸਾਂ ਦਾ ਵਰਣਨ ਵੀ ਵਿਸਥਾਰ ਸਹਿਤ ਕਰਦਿਆਂ ਢੁਕਵੇਂ ਇਤਿਹਾਸਿਕ ਦਿੱਤੇ ਗਏ ਹਨ | ਇਸ ਕਿਤਾਬ ਨੂੰ ਪੂਰਾ ਕਰਨ ਲਈ ਅਤੇ ਪਰਜਾਪਤਿ ਭਾਈਚਾਰੇ ਬਾਰੇ ਇਤਿਹਾਸਕ ਤੱਥਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਕਈ ਵਰ੍ਹੇ ਖੋਜ਼ ਕੀਤੀ ਗਈ ਹੈ | ਇਸ ਪੁਸਤਕ ਦਾ ਟਾਈਟਲ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਨੇ ਬਣਾਇਆ ਹੈ ਅਤੇ ਭਾਈ ਚਤਰ ਸਿੰਘ ਜੀਵਨ ਸਿੰਘ ਅੰਮਿ੍ਤਸਰ…
  ਨਵੀਂ ਦਿੱਲੀ - ਰੱਖਿਆ ਮੰਤਰਾਲੇ ਦੀ ਮਿਲਟਰੀ ਡਾਇਰੈਕਟ ਵੈਬਸਾਈਟ ਵਲੋਂ ਜਾਰੀ ਅਧਿਐਨ ਅਨੁਸਾਰ ਦੁਨੀਆ 'ਚ ਚੀਨ ਦੀ ਫੌਜ ਸਭ ਤੋਂ ਤਾਕਤਵਰ ਹੈ ਜਦਕਿ ਭਾਰਤ ਦੀ ਫੌਜ ਚੌਥੇ ਸਥਾਨ 'ਤੇ ਹੈ | ਅਧਿਐਨ ਅਨੁਸਾਰ ਸਭ ਤੋਂ ਵੱਧ ਮਿਲਟਰੀ ਬਜਟ ਹੋਣ ਦੇ ਬਾਵਜੂਦ 74 ਅੰਕਾਂ ਨਾਲ ਅਮਰੀਕਾ ਦੀ ਫੌਜ ਦੂਸਰੇ ਸਥਾਨ 'ਤੇ ਹੈ | ਇਸ ਤੋਂ ਬਾਅਦ 69 ਅੰਕਾਂ ਨਾਲ ਰੂਸ ਦੀ ਫੌਜ ਤੀਸਰੇ ਸਥਾਨ ਤੇ ਫਿਰ 61 ਅੰਕਾਂ ਨਾਲ ਭਾਰਤ ਦਾ ਸਥਾਨ ਆਉਂਦਾ ਹੈ | ਭਾਰਤ ਤੋਂ ਬਾਅਦ 5ਵੇਂ ਸਥਾਨ 'ਤੇ ਫਰਾਂਸ ਹੈ, ਜਿਸ ਦੇ 58 ਅੰਕ ਹਨ | ਪਹਿਲੇ 10 'ਚ ਬਰਤਾਨੀਆ ਦੀ ਫੌਜ 9ਵੇਂ ਸਥਾਨ 'ਤੇ ਹੈ, ਜਿਸ ਦੇ 43 ਅੰਕ ਹਨ | ਅਧਿਐਨ ਅਨੁਸਾਰ 'ਅਲਟੀਮੇਟ ਮਿਲਟਰੀ ਸਟ੍ਰੈਂਥ ਇੰਡੈਕਸ' ਦੀ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਗਣਨਾ ਕੀਤੀ ਗਈ ਹੈ, ਜਿਸ 'ਚ ਬਜਟ, ਸਰਗਰਮ ਤੇ ਗੈਰ-ਸਰਗਰਮ ਫੌਜੀ ਅਮਲਾ, ਕੁੱਲ ਹਵਾ, ਸਮੁੰਦਰ, ਜ਼ਮੀਨੀ ਤੇ ਪ੍ਰਮਾਣੂ ਵਸੀਲੇ, ਔਸਤ ਤਨਖਾਹਾਂ ਤੇ ਹੋਰ ਸਾਜੋ-ਸਾਮਾਨ ਸ਼ਾਮਿਲ ਹੈ | ਚੀਨ ਦੀ ਫੌਜ ਦੁਨੀਆ 'ਚ ਸਭ ਤੋਂ…
  ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੋ ਦਿਨ ਪਹਿਲਾਂ ਹੀ ਉਨ੍ਹਾਂ ਨੇ ਕੋਵਿਡ-19 ਰੋਕੂ ਟੀਕਾ ਲਗਵਾਇਆ ਸੀ। ਕਰੋਨਾ ਦੀ ਪੁਸ਼ਟੀ ਹੋਣ ਮਗਰੋਂ ਉਨ੍ਹਾਂ ਨੇ ਖ਼ੁਦ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਲਿਆ ਹੈ। ਕੌਮੀ ਸਿਹਤ ਸੇਵਾਵਾਂ (ਨਿਯਮ ਅਤੇ ਤਾਲਮੇਲ) ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਟਵਿੱਟਰ ਰਾਹੀਂ ਇਮਰਾਨ ਖ਼ਾਨ ਨੂੰ ਕਰੋਨਾ ਹੋਣ ਦੀ ਪੁਸ਼ਟੀ ਕੀਤੀ ਹੈ। ਇਮਰਾਨ ਦੇ ਤਰਜਮਾਨ ਡਾ. ਸਹਿਬਾਜ਼ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਥੋੜ੍ਹਾ ਜਿਹਾ ਬੁਖ਼ਾਰ ਅਤੇ ਖੰਘ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਮਰਾਨ ਖ਼ਾਨ ਦੀ ਜਲਦੀ ਤੰਦਰੁਸਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ।
  ਵਾਸਿੰਗਟਨ - ਅੰਤਰਰਾਸ਼ਟਰੀ ਚਾਲਕ ਟਰੇਨਿੰਗ ਕੰਪਨੀ ‘ਜੁਤੋਬੀ’ ਨੇ ਇਕ ਅਧਿਐਨ ਵਿਚ ਖੁਲਾਸਾ ਕੀਤਾ ਹੈ ਕਿ ਸੜਕਾਂ ਤੇ ਚੱਲਣ ਵਾਲੇ ਲੋਕਾਂ ਦੀ ਸਰੱਖਿਆ ਪੱਖ ਤੋਂ ਭਾਰਤ ਚੌਥੇ ਸਥਾਨ ’ਤੇ ਹੈ। ਇਸ ਅਧਿਐਨ ਵਿਚ ਕੁੱਲ 56 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਅੰਕੜੇ ਵਿਸ਼ਵ ਸਿਹਤ ਸੰਗਠਨ ਦੇ ‘ਗਲੋਬਲ ਹੈਲਥ ਆਬਜਰਵੇਟਰੀ’ ਅੰਕੜਿਆਂ ’ਤੇ ਆਧਾਰਿਤ ਹਨ। ਅਧਿਐਨ ਮੁਤਾਬਕ ਸਭ ਤੋਂ ਸੁਰੱਖਿਅਤ ਸੜਕਾਂ ਨਾਰਵੇ ਵਿਚ ਹਨ ਅਤੇ ਇਸ ਦੇ ਬਾਅਦ ਜਾਪਾਨ ਦਾ ਸਥਾਨ ਹੈ ਅਤੇ ਤੀਜੇ ਸਥਾਨ ’ਤੇ ਸਵੀਡਨ ਹੈ। ਵਾਹਨ ਚਲਾਉਣ ਦੇ ਮਾਮਲੇ ਵਿਚ ਸਭ ਤੋਂ ਖ਼ਤਰਨਾਕ ਦੇਸ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਦੇ ਬਾਅਦ ਦੂਜੇ ਸਥਾਨ ’ਤੇ ਥਾਈਲੈਂਡ ਅਤੇ ਤੀਜੇ ਸਥਾਨ ’ਤੇ ਅਮਰੀਕਾ ਹੈ। ਦੱਖਣੀ ਅਫਰੀਕਾ ਦੁਨੀਆ ਵਿਚ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਵਾਹਨ ਚਲਾਉਣ ਦੇ ਮਾਮਲੇ ਵਿਚ ਸਭ ਤੋਂ ਖ਼ਤਰਨਾਕ ਦੇਸ਼ ਹੈ। ਟਰੇਨਿੰਗ ਕੰਪਨੀ ‘ਜੁਤੋਬੀ’ ਨੇ ਅਖਿਆ ਕਿ "ਭਾਰਤ ਖ਼ਤਰਨਾਕ ਸੜਕਾਂ ਵਾਲਾ ਦੇਸ਼ ਹੈ ਅਸੀਂ ਸਾਰੇ ਦੇਸ਼ਾਂ ਦਾ ਵਿਸ਼ਲੇਸ਼ਣ 5 ਤੱਥਾਂ ਦੇ ਆਧਾਰ ’ਤੇ ਕੀਤਾ। ਹਰੇਕ ਨੂੰ ਸਾਰੇ ਤੱਥਾਂ…
  ਅੰਮ੍ਰਿਤਸਰ - ਦਿੱਲੀ ਕਿਸਾਨ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨ ਰਣਜੀਤ ਸਿੰਘ ਨੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਅੱਜ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਉਹ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸਿਰਸਾ ਨਾਲ ਦਿੱਲੀ ਤੋਂ ਇੱਥੇ ਪੁੱਜਿਆ ਸੀ। ਉਸ ਨੇ ਆਖਿਆ ਕਿ ਕਿਸਾਨ ਸੰਘਰਸ਼ ਜਿੱਤ ਪ੍ਰਾਪਤੀ ਨਾਲ ਹੀ ਸਮਾਪਤ ਹੋਵੇਗਾ।ਰਣਜੀਤ ਸਿੰਘ ਨੂੰ ਦਿੱਲੀ ਪੁਲੀਸ ਦੀ ਹਾਜ਼ਰੀ ਵਿੱਚ ਕੁਝ ਲੋਕਾਂ ਵੱਲੋਂ ਕਿਸਾਨ ਮੋਰਚੇ ਵਾਲੀ ਥਾਂ ’ਤੇ ਪਥਰਾਅ ਕਰਨ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਜਵਾਨ ਨੇ ਬਚਾਅ ਲਈ ਕਿਰਪਾਨ ਕੱਢੀ ਸੀ ਪਰ ਭੀੜ ਨੇ ਕਾਬੂ ਕਰ ਕੇ ਇਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਸੀ। ਰਣਜੀਤ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਅਤੇ ਉਸ ਦੇ ਮੂੰਹ ਨੂੰ ਪੁਲੀਸ ਕਰਮਚਾਰੀ ਵੱਲੋਂ ਆਪਣੇ ਬੂਟ ਨਾਲ ਦਬਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ।ਇਥੇ ਗੱਲ ਕਰਦਿਆਂ ਰਣਜੀਤ ਸਿੰਘ ਨੇ ਆਖਿਆ ਕਿ ਉਹ ਸਿਰਫ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਲਈ ਦਿੱਲੀ ਗਿਆ ਸੀ। ਉਸ ਨੇ ਦੱਸਿਆ ਕਿ ਜਿਸ ਦਿਨ ਇਹ ਘਟਨਾ ਵਾਪਰੀ, ਉਹ ਭੀੜ…
  ਰਈਆ - ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਲੜੀ ਤਹਿਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਦਿਨ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਪੰਜ ਹਜ਼ਾਰ ਸਹਿਜ ਪਾਠਾਂ ਦੇ ਭੋਗ ਨਾਲ ਹੋਈ। ਇਹ ਸਹਿਜ-ਪਾਠ ਸੰਗਤ ਵੱਲੋਂ ਕੀਤੇ ਗਏ ਸਨ। ਇਸੇ ਦੌਰਾਨ ਕਰੀਬ ਮਹੀਨੇ ਤੋਂ ਚੱਲ ਰਹੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਵੀ ਅੱਜ ਸਮਾਪਤੀ ਕੀਤੀ ਗਈ। ਅੱਜ ਵਿਸ਼ਾਲ ਪੰਡਾਲ ਅੰਦਰ ਸਜਾਏ ਗਏ ਗੁਰਮਤਿ ਸਮਾਗਮ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿੱਥੇ ਗੁਰਬਾਣੀ ਪਾਠ ਬੋਧ ਸਮਾਗਮ ਦੌਰਾਨ ਸੰਥਿਆ ਅਤੇ ਸੰਪੂਰਨ ਸਹਿਜ-ਪਾਠ ਕਰਨ ਵਾਲੀਆਂ ਸੰਗਤਾਂ ਨੂੰ ਵਧਾਈ ਦਿੱਤੀ, ਉੱਥੇ ਹੀ ਨੌਵੇਂ ਪਾਤਸ਼ਾਹ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਦੀ ਸੰਗਤ ਨੂੰ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ 1 ਮਈ 2021 ਨੂੰ ਕੌਮਾਂਤਰੀ ਪੱਧਰ ਦੇ ਸਮਾਗਮ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਕੀਤਾ…
  ਫ਼ਰੀਦਕੋਟ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਜਾਂਚ ਟੀਮ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਟੀਮ ਨੇ ਪੜਤਾਲ ਮੁਕੰਮਲ ਕਰ ਲਈ ਹੈ ਅਤੇ ਹੁਣ ਤਕ 8 ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ। ਇੱਕ ਚਲਾਨ ਆਉਣਾ ਅਜੇ ਬਾਕੀ ਹੈ। ਜਾਂਚ ਟੀਮ ਦੇ ਮੈਂਬਰ ਕੁੰਵਰਵਿਜੈ ਪ੍ਰਤਾਪ ਸਿੰਘ, ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਅਤੇ ਸਹਾਇਕ ਜ਼ਿਲ੍ਹਾ ਅਟਾਰਨੀ ਪੰਕਜ ਤਨੇਜਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ ਦੋ ਸਾਲ ਚੱਲੀ ਪੜਤਾਲ ਦੌਰਾਨ ਜੋ ਵੀ ਸਬੂਤ ਅਤੇ ਗਵਾਹ ਜਾਂਚ ਟੀਮ ਨੂੰ ਮਿਲੇ, ਉਹ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਹਨ। ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੇ ਕੇਸ ਵਿੱਚ…
  ਹਾਰਟਫੋਰ - ਕਨੈਟੀਕਟ ਸਟੇਟ ਜੋ ਕਿ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਕਾਨੂੰਨ ਪਾਸ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਰਿਹਾ ਹੈ, ਹੁਣ ਸਿੱਖ ਝੰਡਾ “ਨਿਸ਼ਾਨ ਸਾਹਿਬ” ਨੂੰ ਮਾਨਤਾ ਦੇਣ ਵਜੋਂ ਜਾਣਿਆ ਜਾਂਦਾ ਹੈ।ਸਿਰਫ ਇਹੋ ਨਹੀਂ, ਸਿੱਖ ਇਤਿਹਾਸਕ ਦਿਵਸ 11 ਮਾਰਚ 1783 ਨੂੰ ਜਿਸ ਦਿਨ ਬਾਬਾ ਭਾਗਲ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜ ਨੇ ਦਿੱਲੀ ਜਿੱਤੀ ਅਤੇ ਲਾਲ ਕਿਲ੍ਹੇ ਤੇ ਝੰਡਾ ਬੁਲੰਦ ਕੀਤਾ, ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿੱਤੀ |ਇਸ ਮਾਨਤਾ ਨੇ ਨਾ ਸਿਰਫ ਡਾਇਸਪੋਰਾ ਵਿਚ ਰਹਿੰਦੇ ਸਿੱਖ ਭਾਈਚਾਰੇ ਵਿਚ ਖੁਸ਼ੀ ਪਾਈ ਹੈ ਬਲਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿਚ ਵਸਦੇ ਸਿੱਖ ਵੀ ਇਸ ਤੋਂ ਬਹੁਤ ਖੁਸ਼ ਨੇ |ਸਵਰਨਜੀਤ ਸਿੰਘ ਖਾਲਸਾ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਅਤੇ ਕਨੈਕਟੀਕਟ ਤੋਂ ਚੁਣੇ ਗਏ ਐਲੇਕਟੇਡ ਔਫ਼ਿਸ਼ਲ ਜੋ ਕੀ ਸਿਟੀ ਆਫ ਨੌਰਵਿਚ ਦੇ ਬੋਰਡ ਆਫ਼ ਐਜੂਕੇਸ਼ਨ ਮੈਂਬਰ ਵਜੋਂ ਸੇਵਾ ਨਿਭਾ ਰਹੇ ਅਤੇ ਮਨਮੋਹਨ ਸਿੰਘ ਭਰਾਰਾ ਨੇ ਰਾਜ ਅਤੇ ਸ਼ਹਿਰਾਂ ਦੇ ਲੀਡਰਾਂ ਦੁਆਰਾ ਇਸ ਮਾਨਤਾ ਲਈ ਅਹਿਮ ਭੂਮਿਕਾ ਨਿਬਾਹੀ ।ਵਰਲਡ ਸਿੱਖ ਪਾਰਲੀਮੈਂਟ ਦੇ…
  ਅੰਮਿ੍ਤਸਰ -ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਜਨਮ ਅਸਥਾਨ 'ਚ ਬੀਤੀ ਰਾਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਾਨਕਸ਼ਾਹੀ 553 ਦੀ ਆਮਦ 'ਤੇ ਗੁਰਮਤਿ ਸਮਾਗਮ ਕਰਵਾਏ ਗਏ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ ਅਤੇ ਡਾ: ਮਿਮਪਾਲ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਨਵੇਂ ਨਾਨਕਸ਼ਾਹੀ ਵਰ੍ਹੇ ਦੀ ਵਧਾਈ ਦਿੱਤੀ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਰਾਏ ਗਏ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਸਤਵੰਤ ਸਿੰਘ ਤੇ ਜਨਰਲ ਸਕੱਤਰ ਅਮੀਰ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਬੁੱਧੀਜੀਵੀਆਂ ਦੀ ਪ੍ਰਵਾਨਗੀ ਤੇ ਵਿਦਵਾਨਾਂ ਨਾਲ ਵਿਚਾਰ ਚਰਚਾਵਾਂ ਕਰਕੇ ਲਾਗੂ ਕੀਤਾ ਗਿਆ ਸੀ, ਇਸ ਲਈ ਪੀ.ਐਸ.ਜੀ.ਪੀ.ਸੀ. ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਨਤਾ ਦਿੱਤੀ ਗਈ ਹੈ | ਪ੍ਰਧਾਨ ਸਤਵੰਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੇ ਜਾਣ ਦੀ ਅਪੀਲ ਕੀਤੀ | ਇਸ ਮੌਕੇ ਨਾਨਕਸ਼ਾਹੀ ਗੁਰਦੁਆਰਾ ਜਨਮ ਅਸਥਾਨ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com