ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਲੰਡਨ - ਭਾਰਤ 'ਚ ਪਾਬੰਦੀਸ਼ੁਦਾ ਖ਼ਾਲਿਸਤਾਨ ਪੱਖੀ ਗਰੁੱਪ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਨੂੰ 10,000 ਡਾਲਰ (ਕਰੀਬ 7 ਲੱਖ ਰੁਪਏ) ਦਾ ਦਾਨ ਦਿੱਤਾ ਸੀ ਅਤੇ ਹੁਣ ਖਾਲਿਸਤਾਨੀ ਜਥੇਬੰਦੀ ਕਿਸਾਨਾਂ ਦੀ ਕਾਰਗੁਜ਼ਾਰੀ ਦੌਰਾਨ ਕਥਿਤ ਦੁਰਵਿਹਾਰ ਦੀ ਜਾਂਚ ਲਈ ਸੰਯੁਕਤ ਰਾਸ਼ਟਰ 'ਤੇ ਦਬਾਅ ਪਾ ਰਹੀ ਹੈ | ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਬੁਲਾਰੇ ਨੇ ਵੀ ਸਿੱਖ ਫਾਰ ਜਸਟਿਸ ਵਲੋਂ ਦਿੱਤੇ ਗਏ ਦਾਨ ਦੀ ਪੁਸ਼ਟੀ ਕੀਤੀ ਹੈ | ਬੁਲਾਰੇ ਨੇ ਕਿਹਾ, 'ਅਸੀਂ ਪੁਸ਼ਟੀ ਕਰਦੇ ਹਾਂ ਕਿ ਸਾਨੂੰ ਇਕ ਮਾਰਚ ਨੂੰ ਸਿੱਖ ਫਾਰ ਜਸਟਿਸ ਤੋਂ 10,000 ਡਾਲਰ ਆਨਲਾਈਨ ਦਾਨ ਮਿਲੇ ਹਨ | ਅਸੀਂ ਉਨ੍ਹਾਂ ਲੋਕਾਂ ਜਾਂ ਸੰਸਥਾਵਾਂ ਦੇ ਦਾਨ ਨੂੰ ਉਦੋਂ ਤੱਕ ਰੱਦ ਨਹੀਂ ਕਰਦੇ, ਜਦ ਤੱਕ ਕਿ ਉਨ੍ਹਾਂ 'ਤੇ ਸੰਯੁਕਤ ਰਾਸ਼ਟਰ ਤੋਂ ਕੋਈ ਪਾਬੰਦੀ ਨਹੀਂ ਲਾਈ ਜਾਂਦੀ | ਅਮਰੀਕਾ 'ਚ ਰਹਿ ਰਹੇ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਜਾਂਚ ਕਮਿਸ਼ਨ ਬਣਾਉਣ ਲਈ ਸਿੱਖ ਭਾਈਚਾਰੇ ਵਲੋਂ 13 ਲੱਖ ਡਾਲਰ ਦੇਣ ਦਾ ਵਾਅਦਾ ਕਰਦਾ ਹੈ | ਇਹ ਕਮਿਸ਼ਨ ਭਾਰਤ ਵਲੋਂ…
  ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਲੰਘੀ 28 ਫਰਵਰੀ ਨੂੰ ਭਾਰਤ ਪੱਖੀ ਰੈਲੀ ਦਾ ਵਿਰੋਧ ਕਰਨ ਪੁੱਜੇ ਤੇ ਰੈਲੀ ਕਰਨ ਵਾਲੇ ਕੁਝ ਲੋਕਾਂ ਵਿਚਾਲੇ ਲੜਾਈ ਰੂਪੀ ਤਕਰਾਰ ਦੀਆਂ ਘਟਨਾਵਾਂ ਦੀ ਜਾਂਚ ਮਗਰੋਂ ਪੁਲਿਸ ਨੇ ਦੋ ਸ਼ੱਕੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਨ੍ਹਾਂ ਘਟਨਾਵਾਂ ਦੀਆਂ ਵੀਡੀਓ ਕਲਿਪ ਸ਼ੋਸ਼ਲ ਮੀਡੀਆ 'ਚ ਚਰਚਿਤ ਰਹੀਆਂ ਹਨ ਤੇ ਪੁਲਿਸ ਨੇ ਵੀ ਆਪਣੀ ਜਾਂਚ 'ਚ ਇਨ੍ਹਾਂ ਕਲਿਪਾਂ ਨੂੰ ਸ਼ਾਮਿਲ ਕੀਤਾ ਹੈ ਜਿਸ 'ਚ ਭਾਰਤ ਦੇ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਦਿ੍ਸ਼ ਵੀ ਸ਼ਾਮਿਲ ਹੈ | ਚਿੰਤਕਾਂ ਵਲੋਂ ਇਸ ਰੈਲੀ ਨੂੰ ਕੱਢਣ ਵਾਲੇ ਤੇ ਵਿਰੋਧ ਕਰਨ ਵਾਲੇ ਵਿਅਕਤੀ ਦੋ ਵੱਖ-ਵੱਖ ਭਾਈਚਾਰਿਆਂ ਦੇ ਹੋਣ ਕਾਰਨ ਇਸ ਨੂੰ ਕੈਨੇਡਾ 'ਚ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਏਕਤਾ 'ਚ ਦੁਫਾੜ ਵਧਾਉਣ ਦੀ ਸਾਜਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਟੋਰਾਂਟੋ ਵਾਸੀ ਜਸਕਰਨ ਸਿੰਘ (27) ਵਿਰੁੱਧ ਬਰੈਂਪਟਨ 'ਚ ਰੈਲੀ ਦੌਰਾਨ ਇਕ ਔਰਤ ਉਪਰ ਹਮਲਾ ਕਰਨ ਦਾ ਕੇਸ ਦਰਜ ਕੀਤਾ ਗਿਆ ਤੇ ਬੀਤੇ ਕੱਲ੍ਹ ਬਰੈਂਪਟਨ…
  ਲੰਡਨ - ਇੰਗਲੈਂਡ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਦੀ ਗੂੰਜ ਪੈਣ ਨਾਲ ਇਹ ਮੁੱਦਾ ਇਕ ਵਾਰ ਫਿਰ ਕੌਮਾਂਤਰੀ ਮੰਚ ’ਤੇ ਚਰਚਾ ਵਿਚ ਆ ਗਿਆ ਹੈ। ਭਾਰਤੀ ਸੰਸਦ ਵਿਚ ਤਾਂ ਖੇਤੀ ਕਾਨੂੰਨਾਂ ਬਾਰੇ ਗੰਭੀਰਤਾ ਨਾਲ ਚਰਚਾ ਨਹੀਂ ਹੋਈ ਪਰ ਇੰਗਲੈਂਡ ਦੇ ਸੰਸਦ ਮੈਂਬਰਾਂ ਨੇ ਕਿਸਾਨੀ ਅੰਦੋਲਨ ’ਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਹਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਯੂਕੇ ਦੀ ਸੰਸਦ ਦੁਨੀਆ ਦੀ ਪਹਿਲੀ ਅਜਿਹੀ ਸੰਸਦ ਬਣ ਗਈ ਹੈ ਜਿੱਥੇ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾਉਣ ਵਾਲੇ ਕਿਸਾਨਾਂ ’ਤੇ ਤਸ਼ੱਦਦ ਕਰਨ ਦੀ ਚਰਚਾ ਕੀਤੀ ਗਈ ਹੈ। ਹਾਲਾਂਕਿ ਯੂਕੇ ਦੇ ਕਈ ਸੰਸਦ ਮੈਂਬਰਾਂ ਨੇ ਕਿਹਾ ਕਿ ਭਾਵੇਂ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਇਹ ਮਨੁੱਖੀ ਅਧਿਕਾਰਾਂ ਨਾਲ ਵੀ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਜਲੰਧਰ ਨਾਲ ਸਬੰਧਤ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ ਅਤੇ ਪ੍ਰੀਤ ਕੌਰ ਗਿੱਲ ਨੇ ਜਿੱਥੇ ਇਸ ਮੁੱਦੇ ਨੂੰ ਉਭਾਰਿਆ ਹੈ ਉੱਥੇ ਪਾਕਿਸਤਾਨੀ ਪੰਜਾਬੀ ਮੂਲ ਦੇ ਸੰਸਦ ਮੈਂਬਰ ਖਾਲਿਦ ਮਹਿਮੂਦ…
  ਗਾਜ਼ੀਪੁਰ - ਦਿੱਲੀ ਪੁਲੀਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੋ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਮਨਿੰਦਰਜੀਤ ਸਿੰਘ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਡੱਚ ਹੈ ਤੇ ਇਸ ਵੇਲੇ ਬਰਮਿੰਘਮ ਵਿਚ ਵਸਿਆ ਹੋਇਆ ਸੀ, ਨੂੰ ਦੇਸ਼ ਵਿੱਚੋਂ ਫ਼ਰਾਰ ਹੋਣ ਮੌਕੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ। 21 ਸਾਲਾ ਖੇਮਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 33 ਸਾਲਾ ਮਨਿੰਦਰਜੀਤ ਉਰਫ਼ ਜਰਮਨਜੀਤ ਸਿੰਘ ਨੇਪਾਲ ਜਾਣ ਲਈ ਜਹਾਜ਼ ’ਤੇ ਚੜ੍ਹਨ ਵਾਲਾ ਸੀ, ਨੂੰ ਕਾਬੂ ਕਰ ਲਿਆ। ਉਸ ਨੇ ਨੇਪਾਲ ਤੋਂ ਬਰਤਾਨੀਆਂ ਜਾਣਾ ਸੀ।
  ਟੋਰਾਂਟੋ, (ਹਰਜੀਤ ਸਿੰਘ ਬਾਜਵਾ)- ਬਰੈਂਪਟਨ ਦੇ ਬਰੈਂਮਲੀ ਸਿਟੀ ਸੈਂਟਰ ਦੀ ਪਾਰਕਿੰਗ ਤੋਂ ਸ਼ੁਰੂ ਹੋਇਆ ਕਿਸਾਨ ਹਿਤੈਸ਼ੀਆਂ ਦਾ ਵੱਡਾ ਰੋਸ ਅੰਦੋਲਨ 'ਵਿਸ਼ਾਲ ਵੰਗਾਰ ਰੈਲੀ' ਦੇ ਬੈਨਰ ਤਹਿਤ ਨਿਰਧਾਰਤ ਰੂਟ ਤੋਂ ਹੁੰਦਾ ਹੋਇਆ ਜਦੋਂ ਸ਼ੋਪਰ ਵਰਲਡ (ਨੇੜੇ ਓਾਟਾਰੀਓ ਐਂਡ ਸਟੀਲਜ਼ ਐਵਨਿਊ) ਦੇ ਵੱਡੇ ਪਲਾਜ਼ੇ ਦੀ ਵੱਡੀ ਪਾਰਕਿੰਗ 'ਚ ਪੁੱਜਾ | ਕੋਰੋਨਾ ਅਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਸਥਾਨਕ ਪੁਲਿਸ ਨੂੰ ਦੂਰ ਤੱਕ ਮੁਜ਼ਾਹਰਾਕਾਰੀਆਂ ਦੇ ਨਾਲ-ਨਾਲ ਚੱਲਣਾ ਪਿਆ | ਜਾਤਾਂ-ਪਾਤਾਂ ਧਰਮ ਅਤੇ ਸਿਆਸਤਾਂ ਤੋਂ ਉੱਤੇ ਉੱਠ ਰਲ-ਮਿਲ ਲੋਕਾਂ ਨੇ ਇਕੋ ਆਵਾਜ਼ ਅਤੇ ਇਕੋ ਰਵਾਨਗੀ 'ਚ ਜਦੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਤਾਂ ਵਾਤਾਵਰਣ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ਼ ਉੱਠਿਆ | ਮੁਜ਼ਾਹਰਾਕਾਰੀ ਦੇ ਹੱਥਾਂ 'ਚ ਭਾਰਤ ਸਰਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕਾਂ 'ਚ ਲਿਖੇ ਨਾਅਰਿਆਂ ਵਾਲੀਆਂ ਤਖਤੀਆਂ ਹੱਥਾਂ 'ਚ ਫੜੀਆਂ ਅਤੇ ਕਾਰਾਂ 'ਤੇ ਲਗਾਈਆਂ ਗਈਆਂ ਸਨ | ਇਸ ਬਾਰੇ ਮੁਜ਼ਾਹਰਾਕਾਰੀਆਂ ਗਰੁੱਪ ਦੇ ਆਗੂ ਸੁਖਵਿੰਦਰ ਸਿੰਘ ਗਿੱਲ ਅਤੇ ਹੋਰਨਾਂ ਨੇ 'ਅਜੀਤ' ਨਾਲ ਗੱਲ ਕਰਦਿਆਂ ਆਖਿਆ ਕਿ ਉਹ ਆਪਣੇ ਦੇਸ਼ ਭਾਰਤ ਅਤੇ…
  ਲੰਡਨ - ਇੰਗਲੈਂਡ ਦੇ ਬੰਦਰਗਾਹ ਸ਼ਹਿਰ ਸਾਊਂਥੈਪਟਨ ਵਿੱਚ ਵਿਸ਼ਵ ਯੁੱਧ ਵਿੱਚ ਲੜੇ ਸਮੁੱਚੇ ਭਾਰਤੀਆਂ ਦੀ ਯਾਦ ਵਿੱਚ ਬਣਾਈ ਜਾ ਰਹੀ ਯਾਦਗਾਰ ਵਿੱਚ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਲੜਾਕੂ ਜਹਾਜ਼ ਦੇ ਸਿੱਖ ਪਾਈਲਟ ਹਰਦਿੱਤ ਸਿੰਘ ਮਲਿਕ ਦੇ ਸਥਾਪਤ ਕੀਤੇ ਜਾਣ ਵਾਲੇ ਬੁੱੱਤ ਦੇ ਡਿਜ਼ਾਈਨ ਨੂੰ ਮਨਜ਼ੂਰੀ ਮਿਲ ਗਈ ਹੈ। ਹਰਦਿੱਤ ਸਿੰਘ ਮਲਿਕ ਪਹਿਲੀ ਵਾਰ 1980 ਵਿੱਚ 14 ਸਾਲ ਦੀ ਉਮਰ ਵਿੱਚ ਔਕਸਫੋਰਡ ਯੂਨੀਵਰਸਿਟੀ ਦੇ ਬੈਲਿਓਲ ਕਾਲਜ ਵਿੱਚ ਪਹੁੰਚੇ ਸਨ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਰੌਇਲ ਫਲਾਈਂਗ ਕੋਰ ਦੇ ਮੈਂਬਰ ਬਣੇ ਸਨ। ਉਹ ਪਹਿਲੇ ਭਾਰਤੀ ਅਤੇ ਵਿਸ਼ੇਸ਼ ਹੈਲਮੇਟ ਨਾਲ ਦਸਤਾਰ ਵਾਲੇ ਪਾਈਲਟ ਸਨ, ਜੋ ‘ਫਲਾਈਂਗ ਸਿੱਖ’ ਵਜੋਂ ਮਸ਼ਹੂਰ ਹੋਏ। ‘ਵਨ ਕਮਿਊਨਿਟੀ ਹੈਂਪਸ਼ਾਇਰ ਐਂਡ ਡੋਰਸੈੱਟ (ਓਸੀਐੱਚਡੀ) ਨੇ ਯਾਦਗਾਰ ਸਥਾਪਤ ਕਰਨ ਦੀ ਮੁਹਿੰਮ ਚਲਾਈ ਸੀ। ਇਸ ਯਾਦਗਾਰ ਨੂੰ ਬੀਤੇ ਸਾਲ ਸਾਊਥੈਂਪਟਨ ਸਿਟੀ ਕੌਂਸਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ। ਓਸੀਐੱਚਡੀ ਨੇ ਕਿਹਾ, ‘‘ਪਹਿਲੇ ਵਿਸ਼ਵ ਯੁੱਧ ਦੇ ਨਾਇਕ, ਹਰਦਿੱਤ ਸਿੰਘ ਮਲਿਕ ਦਾ ਬੁੱਤ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਬਰਤਾਨਵੀ ਹਥਿਆਰਬੰਦ ਬਲਾਂ ਵਿੱਚ ਪੂਰੇ ਸਿੱਖ…
  ਜਲੰਧਰ - ਇੰਗਲੈਂਡ ਦੇ ਪੰਜਾਬੀ ਸੰਸਦ ਮੈਂਬਰਾਂ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਬਾਰੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ 8 ਮਾਰਚ ਨੂੰ ਬਹਿਸ ਕੀਤੀ ਜਾਵੇਗੀ। ਕਿਸਾਨਾਂ ਦੀ ਹਮਾਇਤ ਵਿੱਚ ਤਿਆਰ ਕੀਤੀ ਗਈ ਪਟੀਸ਼ਨ ’ਤੇ ਇੰਗਲੈਂਡ ਦੇ ਇੱਕ ਲੱਖ ਤੋਂ ਵਧ ਲੋਕਾਂ ਨੇ ਦਸਤਖ਼ਤ ਕੀਤੇ ਹਨ ਤਾਂ ਜੋ ਉਸ ਨੂੰ ਉਥੋਂ ਦੀ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਪੇਸ਼ ਕੀਤਾ ਜਾ ਸਕੇ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੀਤੇ ਦਿਨ ਟਵੀਟ ਵਿੱਚ ‘ਫਾਰਮਰ ਪ੍ਰੋਟੈਸਟ ਹੈਸ਼ਟੈਗ’ ਵਰਤ ਕੇ ਇੰਗਲੈਂਡ ਦੀ ਸੰਸਦ ਵਿੱਚ 8 ਮਾਰਚ ਨੂੰ ਉਥੋਂ ਦੇ ਸ਼ਾਮ 4.30 ਵਜੇ ਹੋਣ ਵਾਲੀ ਬਹਿਸ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ‘‘ਅਸੀਂ ਜ਼ਿਆਦਾਤਰ ਸਮਾਂ ਆਪਣੇ ਸਥਾਨਕ ਤੇ ਕੌਮੀ ਮੁੱਦਿਆਂ ’ਤੇ ਚਰਚਾ ਕਰਨ ਨੂੰ ਦਿੰਦੇ ਹਾਂ। ਇਹ ਬਹੁਤ ਹੀ ਚੰਗੀ ਗੱਲ ਹੈ ਕਿ ਇੰਗਲੈਂਡ ਦੇ ਸੰਸਦ ਮੈਂਬਰਾਂ ਵੱਲੋਂ ਸੰਸਾਰ ਵਿੱਚ ਵਾਪਰ ਰਹੇ ਭਖਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ।’’ ਸੰਸਦ…
  ਜਨੇਵਾ - ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਕਿਹਾ ਕਿ ਜੇਕਰ ਅਸੀ ਇਸ ਗੱਲ ਦੀ ਉਮੀਦ ਲਗਾ ਰਹੇ ਹਾਂ ਕਿ 2021 ਦੇ ਅੰਤ ਤੱਕ ਕੋਰੋਨਾ ਖ਼ਤਮ ਹੋ ਜਾਵੇਗਾ ਤਾਂ ਇਹ ਗਲਤ ਹੈ | ਡਬਲਿਊ.ਐਚ.ਓ. ਦੇ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾ: ਮਾਈਕਲ ਰਿਆਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਖਿਆਲ 'ਚ ਇਸ ਸਾਲ ਦੇ ਅੰਤ ਤੱਕ ਕੋਵਿਡ-19 ਦੇ ਖ਼ਤਮ ਹੋਣ ਦੇ ਬਾਰੇ ਸੋਚਣਾ ਗਲਤ ਤੇ ਸੱਚ ਤੋਂ ਪਰੇ ਹੋਵੇਗਾ | ਡਾ: ਰਿਆਨ ਨੇ ਕਿਹਾ ਕਿ ਮੇਰਾ ਇਹ ਵੀ ਮੰਨਣਾ ਹੈ ਕਿ ਜੇਕਰ ਅਸੀ ਸੂਝਬੂਝ ਤੋਂ ਕੰਮ ਲਈਏ ਤਾਂ ਹਸਪਤਾਲਾਂ 'ਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਤੇ ਮਹਾਂਮਾਰੀ ਨਾਲ ਸਬੰਧਿਤ ਮੌਤਾਂ ਸਮੇਤ ਹੋਰਨਾਂ ਤ੍ਰਾਸਦੀਆਂ ਨੂੰ ਘੱਟ ਕਰ ਸਕਦੇ ਹਾਂ | ਉਨ੍ਹਾਂ ਉਮੀਦ ਜਤਾਈ ਕਿ ਕੋਰੋਨਾ ਟੀਕਾਕਾਰਨ ਨਾਲ ਕੋਰੋਨਾ ਦੇ ਪ੍ਰਸਾਰ 'ਤੇ ਜ਼ਰੂਰ ਲਗਾਮ ਲੱਗੇਗੀ | ਹਾਲਾਂਕਿ, ਨਾਲ ਹੀ ਉਨ੍ਹਾਂ ਕਿਹਾ ਕਿ ਇਕ ਵਿਕਸਿਤ ਮਹਾਂਮਾਰੀ 'ਚ ਕਿਸੇ ਵੀ ਚੀਜ ਦੀ ਗਾਰੰਟੀ ਨਹੀਂ ਹੁੰਦੀ ਹੈ |
  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਐੱਨਓ ਨੂੰ ਅਪੀਲ ਕੀਤੀ ਹੈ ਕਿ ਸਾਲ 2021 ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਐਲਾਨਿਆ ਜਾਵੇ। ਇਸ ਸਬੰਧੀ ਉਨ੍ਹਾਂ ਯੂਐੱਨਓ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਲਿਖੇ ਪੱਤਰ ਵਿੱਚ ਆਖਿਆ ਕਿ ਨੌਵੇਂ ਗੁਰੂ ਨੇ ਮਾਨਵਤਾ ਦੀ ਖਾਤਰ ਆਪਣੀ ਸ਼ਹਾਦਤ ਦੇ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਵਿਚ ਵਿਲੱਖਣ ਪੈੜਾਂ ਸਿਰਜੀਆਂ ਹਨ। ਯੂਐੱਨਓ ਦੇ ਸਕੱਤਰ ਜਨਰਲ ਨੂੰ ਲਿਖੇ ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਇਸ ਸਾਲ ਪਹਿਲੀ ਮਈ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਸਾਰਾ ਸਾਲ ਦੇਸ਼ ਵਿਦੇਸ਼ ਵਿਚ ਵੱਖ ਵੱਖ ਥਾਵਾਂ ’ਤੇ ਸਮਾਗਮ ਕਰੇਗੀ। ਗੁਰੂ ਸਾਹਿਬ ਦੀ ਮਨੁੱਖਤਾ ਪ੍ਰਤੀ ਵੱਡੀ ਦੇਣ ਨੂੰ ਵੇਖਦਿਆਂ ਇਸ ਵਰ੍ਹੇ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹੇ ਵਜੋਂ ਮਨਾਇਆ ਜਾਵੇ।
  ਸਿਆਟਲ - ਸਿਆਟਲ ਦੇ ਬੈਲਵਿਊ ਸ਼ਹਿਰ ਵਿਖੇ ਕੁਝ ਮੋਦੀ ਭਗਤਾਂ ਨੂੰ ਉਸ ਵੇਲੇ ਆਪਣੀ ਤਿਰੰਗਾ ਯਾਤਰਾ ਛੱਡ ਕੇ ਭੱਜਣਾ ਪੈ ਗਿਆ ਜਦੋਂ ਉਥੇ ਸੈਂਕੜੇ ਕਿਸਾਨ ਹਿਤੈਸ਼ੀ ਨੌਜਵਾਨ ਝੰਡੇ ਤੇ ਬੈਨਰ ਲੈ ਕੇ 'ਮੋਦੀ ਸਰਕਾਰ ਮੁਰਦਾਬਾਦ' ਤੇ 'ਕਾਲੇ ਕਾਨੂੰਨ ਵਾਪਸ ਲਓ' ਦੇ ਨਾਅਰੇ ਮਾਰਦੇ ਉਥੇ ਪੁੱਜ ਗਏ | ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਥੇ ਭਾਜਪਾ ਤੇ ਆਰ.ਐਸ.ਐਸ. ਸਮਰਥਕਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ 'ਸਿਆਟਲ ਤਿਰੰਗਾ ਕਾਰ ਰੈਲੀ' ਕੱਢਣ ਦੀ ਤਿਆਰੀ ਕੀਤੀ ਜੋ ਦੁਪਹਿਰ 12 ਵਜੇ ਬੈਲਵਿਊ ਸ਼ਹਿਰ ਕੱਢਣੀ ਸੀ, ਜਿਸ ਨੂੰ ਮੋਦੀ ਸਮਰਥਕਾਂ ਨੇ ਗੁਪਤ ਰੱਖਿਆ ਸੀ, ਪਰ ਇਸ ਰੈਲੀ ਦੀ ਸੂਚਨਾ ਸਿਆਟਲ ਦੇ ਕਿਸਾਨ ਹਿਤੈਸ਼ੀਆਂ ਨੂੰ ਮਿਲ ਗਈ ਜੋ ਅੱਜ ਉਨ੍ਹਾਂ ਤੋਂ ਪਹਿਲਾਂ ਹੀ ਰੈਲੀ ਨਿਕਲਣ ਵਾਲੀ ਥਾਂ 'ਤੇ ਇਕੱਠੇ ਹੋ ਗਏ ਪਰ ਮੋਦੀ ਸਮਰਥਕਾਂ ਨੇ ਪਹਿਲਾਂ ਹੀ ਰੈਲੀ ਦੀ ਥਾਂ ਬਦਲ ਲਈ ਸੀ | ਕਿਸਾਨ ਹਿਤੈਸ਼ੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ ਕੁੜੀਆਂ ਤੇ ਬਜ਼ੁਰਗ ਵੀ ਸ਼ਾਮਿਲ ਸਨ, ਉਥੇ ਵੀ ਪਹੁੰਚ ਗਏ | ਤਿਰੰਗਾ ਰੈਲੀ ਕੱਢਣ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com