ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ‘ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ।’ ਉਨ੍ਹਾਂ ਤਾਲਿਬਾਨ ਨੂੰ ਤੁਰੰਤ ਹਮਲਾਵਰ ਰੁਖ਼ ਤਿਆਗਣ ਦਾ ਸੱਦਾ ਦਿੱਤਾ। ਗੁਟੇਰੇਜ਼ ਨੇ ਜ਼ੋਰ ਦੇ ਕੇ ਕਿਹਾ ਕਿ ਫ਼ੌਜੀ ਤਾਕਤ ਰਾਹੀਂ ਸੱਤਾ ਹਥਿਆਉਣਾ ਕੋਈ ਹੱਲ ਨਹੀਂ ਹੈ ਬਲਕਿ ਇਹ ਖਾਨਾਜੰਗੀ ਨੂੰ ਜਨਮ ਦੇਵੇਗਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਾਲਿਬਾਨ ਜਲਦੀ ਹੀ ਰਾਜਧਾਨੀ ਕਾਬੁਲ ਉਤੇ ਕਬਜ਼ਾ ਕਰ ਸਕਦਾ ਹੈ। ਗੁਟੇਰੇਜ਼ ਨੇ ਕਿਹਾ ਕਿ ਅਜਿਹਾ ਮੁਲਕ ਜਿਸ ਦੀਆਂ ਕਈ ਪੀੜ੍ਹੀਆਂ ਨੇ ਟਕਰਾਅ ਹੀ ਦੇਖਿਆ ਹੈ, ਉਸ ਦੇ ਇਤਿਹਾਸ ਦੇ ਪੰਨਿਆਂ ਉਤੇ ਹੁਣ ਇਕ ਹੋਰ ਤ੍ਰਾਸਦੀ ਦਰਜ ਹੋ ਰਹੀ ਹੈ।
  ਕਾਬੁਲ - ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਿਲਕੁਲ ਦੱਖਣ ’ਚ ਇਕ ਸੂਬੇ ਉਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ ਸ਼ਨਿਚਰਵਾਰ ਸਵੇਰੇ ਬਾਗ਼ੀਆਂ ਨੇ ਮੁਲਕ ਦੇ ਉੱਤਰ ਵਿਚ ਇਕ ਵੱਡੇ ਸ਼ਹਿਰ ਉਤੇ ਕਈ ਪਾਸਿਓਂ ਹੱਲਾ ਬੋਲ ਦਿੱਤਾ ਹੈ। ਇਸ ਸ਼ਹਿਰ ਦੀ ਰਾਖੀ ਤਾਕਤਵਰ ਸਾਬਕਾ ਲੜਾਕੇ ਕਰ ਰਹੇ ਹਨ। ਤਾਲਿਬਾਨ ਨੇ ਜ਼ਿਆਦਾਤਰ ਉੱਤਰੀ, ਪੱਛਮੀ ਤੇ ਦੱਖਣੀ ਅਫ਼ਗਾਨਿਸਤਾਨ ਉਤੇ ਕਬਜ਼ਾ ਕਰ ਲਿਆ ਹੈ। ਅਮਰੀਕਾ ਅਗਲੇ ਤਿੰਨ ਹਫ਼ਤਿਆਂ ਦੇ ਅੰਦਰ ਆਪਣੀ ਪੂਰੀ ਸੈਨਾ ਅਫ਼ਗਾਨਿਸਤਾਨ ਵਿਚੋਂ ਕੱਢਣ ਵਾਲਾ ਹੈ ਤੇ ਮੁਲਕ ਵਿਚ ਖਾਨਾਜੰਗੀ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਪੂਰੇ ਮੁਲਕ ਉਤੇ ਪੂਰੀ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋਣ ਦੇ ਕਾਫ਼ੀ ਆਸਾਰ ਹਨ। ਤਾਲਿਬਾਨ ਨੇ ਪੂਰੇ ਲੋਗਾਰ ਸੂਬੇ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਉੱਥੋਂ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਗ਼ੀ ਲੜਾਕਿਆਂ ਨੇ ਪਾਕਿਸਤਾਨ ਨਾਲ ਲਗਦੇ ਪੱਤਿਕਾ ਸੂਬੇ ਦੀ ਰਾਜਧਾਨੀ ਸ਼ਰਾਨਾ ਵੀ ਸਰਕਾਰੀ ਕੰਟਰੋਲ ਤੋਂ ਖੋਹ ਲਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਚਾਰ ਅਸਿਆਬ ਜ਼ਿਲ੍ਹੇ ’ਚ ਪਹੁੰਚ…
  ਕਾਬੁਲ - ਤਾਲਿਬਾਨ ਨੇ ਉੱਤਰੀ, ਪੱਛਮੀ ਤੇ ਦੱਖਣੀ ਅਫ਼ਗ਼ਾਨਿਸਤਾਨ ਦੇ ਬਹੁਤੇ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ ਤੇ ਉਹ ਸਿਰਫ਼ ਰਾਜਧਾਨੀ ਕਾਬੁਲ ਤੋਂ ਸਿਰਫ਼ 11 ਕਿਲੋਮੀਟਰ ਦੱਖਣ ਵਿੱਚ ਸਰਕਾਰੀ ਫੌਜਾਂ ਨਾਲ ਜੰਗ ਕਰ ਰਹੇ ਹਨ। ਤਾਲਿਬਾਨ ਨੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ਼ ਉਪਰ ਕਬਜ਼ੇ ਲਈ ਵੱਡਾ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ਦੇ ਦੱਖਣ ਵਿੱਚ ਵਸੇ ਸੂਬੇ ਲੋਗਾਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਤਾਲਿਬਾਨ ਨੂੰ ਆਪਣੇ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਹੈ, ਜਿਸ ਦਾ ਹਾਲੇ ਤੱਕ ਅਤਿਵਾਦੀਆਂ ਉਪਰ ਕੋਈ ਅਸਰ ਨਹੀਂ ਹੋਇਆ। ਇਸ ਦੌਰਾਨ ਤਾਲਿਬਾਨ ਨੇ ਕੰਧਾਰ ਵਿੱਚ ਰੇਡੀਓ ਸਟੇਸ਼ਨ ’ਤੇ ਕਬਜ਼ਾ ਕਰਕੇ ਉਸ ਦਾ ਨਾਮ ਵਾਇਸ ਆਫ ਸਰੀਆ ਰੱਖ ਦਿੱਤਾ ਹੈ। ਇਸ ਵਿੱਚ ਸਾਰੇ ਮੁਲਾਜ਼ਮ ਮੌਜੂਦ ਹਨ। ਉਹ ਖ਼ਬਰਾਂ, ਸਿਆਸੀ ਵਿਸ਼ਲੇਸ਼ਨ ਕਰਨ ਤੋਂ ਇਲਾਵਾ ਕੁਰਾਨ ਦੀਆਂ ਆਇਤਾਂ ਪੜ੍ਹਨਗੇ। ਲੱਗਦਾ ਹੈ ਕਿ ਹੁਣ ਸਟੇਸ਼ਨ ਤੋਂ ਗੀਤ ਸੰਗੀਤ ਦਾ ਪ੍ਰੋਗਰਾਮ ਨਹੀਂ ਹੋਵੇਗਾ। ਉਧਰ ਤਲਿਬਾਨ ਦੇ ਦਿਨ ਪ੍ਰਤੀ ਦਿਨ ਵਧਦੇ ਪ੍ਰਭਾਵ…
  ਸੈਕਰਾਮੈਂਟੋ - ਅਮਰੀਕਾ 'ਚ ਜਾਰੀ ਕੀਤੇ ਗਏ ਜਨਗਣਨਾ-2020 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਗੋਰਿਆਂ ਦੀ ਆਬਾਦੀ 'ਚ ਕਮੀ ਆਈ ਹੈ ਜਦ ਕਿ ਅਮਰੀਕੀ ਇਤਹਾਸ 'ਚ ਪਹਿਲੀ ਵਾਰ ਗੋਰਿਆਂ ਦੀ ਆਬਾਦੀ ਘਟੀ ਤੇ ਬਹੁ ਜਾਤੀ ਆਬਾਦੀ 'ਚ ਵਾਧਾ ਹੋਇਆ ਹੈ | ਜਨਗਣਨਾ ਬਿਊਰੋ ਦੀ ਆਬਾਦੀ ਵਿਭਾਗ ਦੇ ਨਸਲ ਤੇ ਜਾਤੀ ਖੋਜ ਮੁਖੀ ਨਿਕੋਲਸ ਜੋਨਸ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਤੋਂ ਪਤਾ ਲਗਦਾ ਹੈ ਕਿ ਅਮਰੀਕੀ ਦੀ ਆਬਾਦੀ ਬਹੁ ਜਾਤੀ ਹੈ ਤੇ ਹੁਣ ਇਸ 'ਚ ਪਹਿਲਾਂ ਦੀ ਤੁਲਨਾ 'ਚ ਵਧੇਰੇ ਭਿੰਨਤਾ ਹੈ | ਜਨਗਣਨਾ ਦੇ ਅੰਕੜਿਆਂ ਅਨੁਸਾਰ 2010 ਤੋਂ ਬਾਅਦ ਗੋਰੀ ਚਮੜੀ ਵਾਲੀ ਆਬਾਦੀ 'ਚ 8.9 ਫੀਸਦੀ ਕਮੀ ਹੋਈ ਹੈ | ਇਸ ਸਮੇਂ ਅਮਰੀਕਾ 'ਚ 57.5 ਫੀਸਦੀ ਗੋਰੀ, 18. 7 ਫੀਸਦੀ ਲਤੀਨੀ ਅਮਰੀਕੀ ਲੋਕ, 12.4 ਫੀਸਦੀ ਸਿਆਹਫਿਆਮ ਤੇ 6 ਫੀਸਦੀ ਏਸ਼ੀਅਨ ਮੂਲ ਦੇ ਲੋਕਾਂ ਦੀ ਆਬਾਦੀ ਹੈ | ਜੋਨਸ ਅਨੁਸਾਰ ਆਬਾਦੀ ਦੇ ਸਰਵੇਖਣ ਦੇ ਢੰਗ-ਤਰੀਕੇ 'ਚ ਹੋਏ ਸੁਧਾਰ ਦੇ ਸਿੱਟੇ ਵਜੋਂ ਮੌਜੂਦਾ ਅੰਕੜੇ ਸਾਹਮਣੇ ਆਏ ਹਨ | 2020…
  ਟੋਰਾਂਟੋ - ਨਾਟੋ ਫੌਜਾਂ ਵਲੋਂ ਅਫਗਾਨਿਸਤਾਨ ਛੱਡਣ ਤੋਂ ਬਾਅਦ ਉੱਥੇ ਬਣੇ ਹੋਏ ਖਤਰਨਾਕ ਹਾਲਾਤ ਦੌਰਾਨ ਰਾਜਧਾਨੀ ਕਾਬੁਲ ਤੋਂ ਕੈਨੇਡਾ ਦੇ ਦੂਤਘਰ 'ਚੋਂ ਕੈਨੇਡੀਅਨ ਅਮਲੇ ਨੂੰ ਬਚਾਅ ਕੇ ਲਿਆਉਣ ਲਈ ਸਰਕਾਰ ਵਲੋਂ ਫੌਜੀ ਤਿਆਰੀ ਕੀਤੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਫੌਜੀ ਦਸਤੇ ਅਮਰੀਕਾ (3000 ਫੌਜੀ) ਅਤੇ ਬਰਤਾਨਵੀ (300 ਫੌਜੀ) ਦਸਤਿਆਂ ਨਾਲ਼ ਤਾਲਮੇਲ ਕਰਕੇ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਦੂਤਘਰਾਂ ਤੋਂ ਅਮਲੇ ਨੂੰ ਸੁਰੱਖਿਅਤ ਕੱਢਣ ਲਈ ਕੰਮ ਕਰਨਗੇ | ਕੰਧਾਰ ਤੇ ਹੇਰਾਤ ਉਪਰ ਤਾਲਿਬਾਨ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਕਾਬੁਲ 'ਚ ਪੱਛਮੀ ਦੇਸ਼ਾਂ ਦੇ ਦੂਤਘਰਾਂ ਨੂੰ ਸੁਰੱਖਿਅਤ ਕਰਨ ਦੀ ਚਿੰਤਾ ਹੋਰ ਵੀ ਵਧ ਗਈ ਹੈ | ਕੈਨੇਡਾ ਦੇ ਦੂਤਘਰ 'ਚ ਇਸ ਸਮੇਂ ਅਫਗਾਨੀ ਤਰਜ਼ਮਾਕਾਰ, ਗਾਈਡ ਅਤੇ ਹੋਰ ਕਾਮੇ ਵੀ ਆਸਰਾ ਦੇ ਕੇ ਰੱਖੇ ਜਾ ਰਹੇ ਹਨ, ਜਿਨ੍ਹਾਂ ਨੇ ਬੀਤੇ ਸਾਲਾਂ ਦੌਰਾਨ ਉੱਥੇ ਕੈਨੇਡੀਅਨ ਫੌਜ ਨਾਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੂੰ ਦੂਤਘਰ ਦੇ ਅਮਲੇ ਨਾਲ ਕੈਨੇਡਾ 'ਚ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ |
  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਸਰਾਂ ਨੂੰ ਨਾ ਢਾਹੁਣ ਅਤੇ ਸ੍ਰੀ ਅਕਾਲ ਤਖ਼ਤ ਨੇੜੇ ਖੁਦਾਈ ਦੌਰਾਨ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਸੰਭਾਲਣ ਦੇ ਦਿੱਤੇ ਗਏ ਭਰੋੋਸੇ ਮਗਰੋਂ ਬਾਅਦ ਦੁਪਹਿਰ ਸਿੱਖ ਸਦਭਾਵਨਾ ਦਲ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਜਥੇਬੰਦੀ ਵੱਲੋਂ ਅੱਜ ਲਗਾਤਾਰ 5ਵੇਂ ਦਿਨ ਉਸਾਰੀ ਕਾਰਜ ਰੋਕਣ ਵਾਸਤੇ 11 ਸਿੱਖਾਂ ਦਾ ਜਥਾ ਰਵਾਨਾ ਕੀਤਾ ਗਿਆ ਸੀ ਪਰ ਪੁਲੀਸ ਵੱਲੋਂ ਰੋਕੇ ਜਾਣ ’ਤੇ ਜਥਾ ਧਰਮ ਸਿੰਘ ਮਾਰਕੀਟ ਵਿੱਚ ਚੱਲ ਰਹੇ ਧਰਨੇ ’ਤੇ ਆ ਕੇ ਬੈਠ ਗਿਆ।ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨਾਲ ਸਿੱਖ ਜਥੇਬੰਦੀ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲਿਖਤੀ ਤੌਰ ’ਤੇ ਭਰੋਸਾ ਦਿੱਤਾ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਾਪਤ 90 ਸਾਲ ਪੁਰਾਣੀ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਢਾਹਿਆ ਨਹੀ ਜਾਵੇਗਾ। ਸ੍ਰੀ ਅਕਾਲ ਤਖਤ ਦੇ ਸਕੱਤਰੇਤ ਨੇੜੇ ਬਣਾਏ ਜਾ ਰਹੇ ਜੋੜਾ ਘਰ ਅਤੇ…
  ਓਟਵਾ - ਕੈਨੇਡਾ ਸਰਕਾਰ ਵਲੋਂ ਕਰੋਨਾ ਕਾਰਨ ਭਾਰਤ ਤੋਂ ਸਿੱਧੀ ਉਡਾਣ ’ਤੇ ਲਗਾਈ ਪਾਬੰਦੀ 21 ਸਤੰਬਰ ਤੱਕ ਵਾਧਾ ਦਿੱਤੀ ਗਈ ਹੈ। ਇਹ ਪਾਬੰਦੀ ਪਹਿਲਾਂ 22 ਅਪਰੈਲ ਨੂੰ ਲਗਾਈ ਗਈ ਸੀ ਅਤੇ ਸਰਕਾਰ ਇਸ ਨੂੰ ਲਗਾਤਾਰ ਵਧਾ ਰਹੀ ਹੈ।
  ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਵੀਕਾਰ ਕੀਤਾ ਹੈ ਕਿ ਏਸ਼ਿਆਈ ਅਮਰੀਕੀਆਂ ਖ਼ਿਲਾਫ਼ ਨਫ਼ਰਤੀ ਅਪਰਾਧ ਵਧ ਰਹੇ ਹਨ ਅਤੇ ਉਨ੍ਹਾਂ ਨੇ ਨੌਂ ਸਾਲ ਪਹਿਲਾਂ ਗੁਰਦੁਆਰੇ ਵਿੱਚ ਗੋਰੇ ਵੱਲੋਂ ਕੀਤੀ ਗੋਲੀਬਾਰੀ ਵਿੱਚ ਸਿੱਖਾਂ ਦੇ ਮਾਰੇ ਜਾਣ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ,‘ 2012 ਵਿੱਚ ਅੱਜ ਦੇ ਹੀ ਦਿਨ ਮੈਂ ਆਪਣੇ ਸਿੱਖ ਮਿੱਤਰ ਨਾਲ ਜਾ ਰਿਹਾ ਤੇ ਸਾਨੂੰ ਓਕ ਕਰੀਕ ਦੇ ਗੁਰਦੁਆਰੇ ਵਿੱਚ ਦਸ ਸਿੱਖਾਂ ਨੂੰ ਗੋਲੀ ਮਾਰਨ ਦਾ ਪਤਾ ਲੱਗਿਆ। ਉਸ ਦਿਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਤੇ ਅੱਜ ਅਸੀ ਇਸ ਤ੍ਰਸਦੀ ਵਿੱਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।’
  ਲੰਡਨ - ਡੇਢ ਸਾਲ ਤੋਂ ਦੁਨੀਆ ਭਰ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਦਾ ਇਕ ਹੋਰ ਵੀ ਘਾਤਕ ਰੂਪ ਸਾਹਮਣੇ ਆ ਸਕਦਾ ਹੈ | ਬਿ੍ਟੇਨ ਦੇ ਵਿਗਿਆਨਕ ਸਲਾਹਕਾਰ ਸਮੂਹ ਫਾਰ ਐਮਰਜੈਂਸੀ ਦੀ ਇਕ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਵੇਂ ਵਾਇਰਸ ਕਾਰਨ ਮੌਤ ਦਰ 35% ਹੋ ਸਕਦੀ ਹੈ | ਇਸ ਸਮੂਹ 'ਚ ਸ਼ਾਮਿਲ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਵਾਇਰਸ ਬਹੁਤ ਲੰਮੇ ਸਮੇਂ ਤੱਕ ਰਹਿੰਦਾ ਹੈ, ਤਾਂ ਇਸ 'ਚ ਪਰਿਵਰਤਨ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ | ਇਹੀ ਕੁਝ ਬਿ੍ਟੇਨ 'ਚ ਹੋ ਰਿਹਾ ਹੈ | ਵਿਗਿਆਨੀਆਂ ਦਾ ਕਹਿਣਾ ਹੈ ਕਿ ਬਿ੍ਟੇਨ ਨੂੰ ਸਰਦੀਆਂ ਤੱਕ ਬੂਸਟਰ ਟੀਕਾ ਲਿਆਉਣਾ ਪਏਗਾ, ਵਾਇਰਸ ਦੇ ਨਵੇਂ ਰੂਪਾਂ ਨੂੰ ਵਿਦੇਸ਼ਾਂ ਤੋਂ ਆਉਣ ਤੋਂ ਰੋਕਣਾ ਪਏਗਾ ਅਤੇ ਉਨ੍ਹਾਂ ਜਾਨਵਰਾਂ ਨੂੰ ਵੀ ਮਾਰਨਾ ਪੈ ਸਕਦਾ ਹੈ ਜਿਨ੍ਹਾਂ 'ਚ ਵਾਇਰਸ ਹੋ ਸਕਦਾ ਹੈ | ਵਿਗਿਆਨੀਆਂ ਨੇ ਆਉਣ ਵਾਲੇ ਸਮਿਆਂ ਦੀਆਂ ਸੰਭਾਵਨਾਵਾਂ ਬਾਰੇ ਇਕ ਪੇਪਰ ਜਾਰੀ ਕੀਤਾ ਹੈ, ਜਿਸ 'ਚ ਇਸ 'ਸੁਪਰ-ਮਿਊਟੈਂਟ' ਰੂਪ ਦੇ ਖਤਰੇ ਬਾਰੇ ਦੱਸਿਆ ਗਿਆ…
  ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਨੇ ਸਿੱਖਾਂ ਅਤੇ ਪੰਜਾਬੀਆਂ ਨਾਲ ਸਬੰਧਤ ਪੁਰਾਤਨ ਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਸਿੱਖ ਆਰਕਾਈਵਜ਼ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਨੂੰ ਪਟਿਆਲਾ ਵਿੱਚ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚਿਊਟ’ ਬਹਾਦਰਗੜ੍ਹ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਦਾ ਖੁਲਾਸਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਧਰਮ ਪ੍ਰਚਾਰ ਕਮੇਟੀ ਅਤੇ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਮਗਰੋਂ ਕੀਤਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਬ-ਕਮੇਟੀ ਵੱਲੋਂ ਵਿਸਥਾਰਤ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਨੂੰ ਲਾਗੂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਲਈ ਸਿੱਖ ਆਰਕਾਈਵਜ਼ ਪ੍ਰਾਜੈਕਟ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਇਸ ਵਿੱਚ ਇੰਗਲੈਂਡ ਵਾਸੀ ਮਰਹੂਮ ਸਿੱਖ ਵਿਦਵਾਨ ਡਾ. ਦਰਸ਼ਨ ਸਿੰਘ ਦਾ ਅਹਿਮ ਯੋਗਦਾਨ ਹੈ। ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਹੇਠ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ, ਪਹਿਲੀ ਤੇ ਦੂਜੀ ਵਿਸ਼ਵ ਜੰਗ, ਆਜ਼ਾਦੀ ਦੀ ਜੰਗ ਲਈ ਵਿਦੇਸ਼ ਵਿੱਚ ਚੱਲੀ ਲਹਿਰ, ਦੇਸ਼ ਵੰਡ, ਸਾਕਾ ਨੀਲਾ ਤਾਰਾ ਆਦਿ ਨਾਲ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com