ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਲੁਧਿਆਣਾ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲਕਾਂਡ ਕੇਸ ’ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਭੋਗ ਸਮਾਗਮ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੂੰ ਇੱਕ ਘੰਟੇ ਦੀ ਪੈਰੋਲ ’ਤੇ ਲੁਧਿਆਣਾ ਭੇਜਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਖ਼ਤ ਸੁਰੱਖਿਆ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਦੁੱਗਰੀ ਦੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਉੱਥੇ ਆਉਣ ਤੋਂ ਪਹਿਲਾਂ ਪਟਿਆਲਾ ਤੋਂ ਵਿਸ਼ੇਸ਼ ਕਮਾਂਡੋ ਦੇ ਨਾਲ-ਨਾਲ ਪਟਿਆਲਾ ਪੁਲੀਸ ਤੇ ਲੁਧਿਆਣਾ ਪੁਲੀਸ ਉਨ੍ਹਾਂ ਨੂੰ ਲੈ ਕੇ ਪੁੱਜੀ ਸੀ। ਜਦੋਂ ਉਹ ਗੁਰਦੁਆਰੇ ਦੇ ਗੇਟ ਕੋਲ ਪੁੱਜੇ ਤਾਂ ਪੁਲੀਸ ਨੇ ਮਨੁੱਖੀ ਕੜੀ ਬਣਾਈ ਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ। ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਪੈਰੋਲ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਉਸ ਨੂੰ ਇੱਕ ਘੰਟੇ ਦੀ ਪੈਰੋਲ ਦਿੱਤੀ ਸੀ। ਬਲਵੰਤ ਸਿੰਘ ਰਾਜੋਆਣਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ 26 ਸਾਲ ਬਾਅਦ ਪੂਰੇ…
  ਚੀਮਾ ਮੰਡੀ - ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਮੁੱਖ ਪ੍ਰਬੰਧਕ ਗੁਰਦੁਆਰਾ ਜਨਮ ਅਸਥਾਨ ਚੀਮਾ ਦਾ ਦੇਹਾਂਤ ਹੋ ਗਿਆ। ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਬੀਤੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 30 ਜਨਵਰੀ ਨੂੰ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ’ਚ ਦੁਪਹਿਰ ਇੱਕ ਵਜੇ ਹੋਵੇਗਾ। ਉਨ੍ਹਾਂ ਦੇ ਦੇਹਾਂਤ ’ਤੇ ਚੀਮਾ ਮੰਡੀ ਇਲਾਕੇ ਦੇ ਲੋਕਾਂ ਨੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
  ਪੇਈਚਿੰਗ - ਦੱਖਣੀ ਅਫ਼ਰੀਕਾ ਵਿੱਚ ਚਮਗਿੱਦੜਾਂ ਵਿੱਚ ਫੈਲਣ ਵਾਲਾ ‘ਨੀਓਕੋਵ’ ਕਰੋਨਾ ਵਾਇਰਸ ਜੇਕਰ ਜ਼ਿਆਦਾ ਬਦਲਣਸ਼ੀਲ ਹੋਇਆ ਤਾਂ ਇਹ ਭਵਿੱਖ ਵਿੱਚ ਮਨੁੱਖ ਜਾਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਚੀਨ ਦੇ ਖੋਜਕਰਤਾਵਾਂ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਇਹ ਖੋਜ ਪ੍ਰਕਾਸ਼ਨ ਮਗਰੋਂ ਹਾਲ ’ਚ ਹੀ ਸ੍ਰੰਗ੍ਰਹਿ ਕੋਸ਼ ਬਾਇਓਆਰਐੱਕਸਆਈਵੀ ’ਤੇ ਪਾਇਆ ਗਿਆ ਹੈ, ਜਿਸ ਦੀ ਸਮੀਖਿਆ ਕੀਤੀ ਜਾਣੀ ਹਾਲੇ ਬਾਕੀ ਹੈ। ਅਧਿਐਨ ਮੁਤਾਬਕ ਇਹ ਪਤਾ ਲੱਗਦਾ ਹੈ ਕਿ ਨੀਓਕੋਵ ਦਾ ‘ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ’ (ਐੱਮਈਆਰਐੱਸ) ਨਾਲ ਕਰੀਬੀ ਸਬੰਧ ਹੈ। ਇਸ ਵਿਸ਼ਾਣੂਆਂ ਤੋਂ ਪੈਦਾ ਹੋਣ ਵਾਲੇ ਇਸ (ਵਾਇਰਲ) ਰੋਗ ਪਹਿਲੀ ਵਾਰ ਪਛਾਣ 2012 ਵਿੱਚ ਸਾਊਦੀ ਅਰਬ ਵਿੱਚ ਕੀਤੀ ਗਈ ਸੀ। ਕਰੋਨਾਵਾਇਰਸ ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ, ਜਿਹੜਾ ਸਧਾਰਨ ਠੰਢ, ਜ਼ੁਕਾਮ ਤੋਂ ਲੈ ਕੇ ‘ਸਾਰਸ’ ਵਰਗੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਚਾਈਨੀਜ਼ ਅਕੈਡਮੀ ਆਫ਼ ਸਾਇੰਸਿਜ਼ ਅਤੇ ਵੂਹਾਨ ਯੂਨੀਵਰਸਿਟ ਦੇ ਖੋਜਕਰਤਾਵਾਂ ਨੇ ਇਹ ਗੌਰ ਕੀਤਾ ਹੈ ਕਿ ‘ਨੀਓਕੋਵ’ ਦੱਖਣੀ ਅਫ਼ਰੀਕਾ ਵਿੱਚ ਚਮਗਿੱਦੜਾਂ ਦੇ ਸਮੂਹ ਵਿੱਚ ਪਾਇਆ ਜਾਂਦਾ ਹੈ ਅਤੇ ਇਨ੍ਹਾ ਜੀਵਾਂ ਵਿੱਚ ਵਿਸ਼ੇਸ਼ ਤੌਰ…
  ਨਵੀਂ ਦਿੱਲੀ - ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਭਾਰਤ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਚਿੰਤਾ ਜ਼ਾਹਿਰ ਕਰਨ ਤੋਂ ਇਕ ਦਿਨ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਕ ਰੌਸ਼ਨ ਲੋਕਤੰਤਰ ਹੈ, ਇਸ ਨੂੰ ਕਿਸੇ ਹੋਰ ਤੋਂ ਮਾਨਤਾ ਲੈਣ ਦੀ ਲੋੜ ਨਹੀਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵਿਚ ਜਿਸ ਸਮਾਗਮ ’ਚ ਇਹ ਟਿੱਪਣੀਆਂ ਕੀਤੀਆਂ ਗਈਆਂ ਹਨ, ਉਸ ਸਮਾਰੋਹ ਦੇ ਪ੍ਰਬੰਧਕਾਂ ਦਾ ਰਿਕਾਰਡ ਤੇ ਪਿਛੋਕੜ ਸਾਰੇ ਜਾਣਦੇ ਹਨ ਤੇ ਉਹ ਪੱਖਪਾਤੀ ਹਨ। ਉਨ੍ਹਾਂ ਦੇ ਸਿਆਸੀ ਹਿੱਤ ਵੀ ਜੱਗ ਜ਼ਾਹਿਰ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਇਕ ਵਰਚੁਅਲ ਵਿਚਾਰ-ਚਰਚਾ ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਵੱਲੋਂ ਕਰਵਾਈ ਗਈ ਸੀ। ਇਸ ਵਿਚ ਅੰਸਾਰੀ ਤੇ ਹੋਰਨਾਂ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਵਿਚ ਵਰਤਮਾਨ ਮਨੁੱਖੀ ਹੱਕਾਂ ਦੀ ਸਥਿਤੀ ਨੂੰ ਮਾੜਾ ਦੱਸਿਆ ਸੀ ਤੇ ਚਿੰਤਾ ਜ਼ਾਹਿਰ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਨ੍ਹਾਂ ਇਸ ਸਮਾਰੋਹ ਬਾਰੇ ਰਿਪੋਰਟਾਂ ਪੜ੍ਹੀਆਂ ਹਨ ਤੇ ਇਹ ਦਾਅਵਾ ਕਿ ਦੂਜਿਆਂ ਨੂੰ ਸਾਡਾ…
  ਚੰਡੀਗੜ੍ਹ - ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਰਿਹਾਈ ਵੱਡਾ ਸਿਆਸੀ ਮੁੱਦਾ ਬਣੀ ਹੋਈ ਹੈ, ਦੇ ਕੇਸ ਨੂੰ ਲੈ ਕੇ 'ਅਜੀਤ' ਵਲੋਂ ਕੀਤੀ ਗਈ ਪੜਤਾਲ ਦੌਰਾਨ ਕਈ ਦਿਲਚਸਪ ਪੱਖ ਸਾਹਮਣੇ ਆਏ ਹਨ | ਭਾਰਤ ਸਰਕਾਰ, ਜਿਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 11 ਅਕਤੂਬਰ 2019 ਨੂੰ ਪ੍ਰੋ. ਭੁੱਲਰ ਸਮੇਤ 8 ਸਿੱਖ ਕੈਦੀਆਂ ਦੀ ਸਜ਼ਾ ਮੁਆਫ਼ੀ ਦੇ ਹੁਕਮ ਜਾਰੀ ਕੀਤੇ ਸਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਸੰਬੰਧਿਤ ਸਰਕਾਰ ਨੂੰ ੂ ਰਿਹਾਈ ਲਈ ਅੱਗੋਂ ਕਾਰਵਾਈ ਕਰਨ ਲਈ ਕਿਹਾ ਸੀ ਪਰ ਪ੍ਰੋ. ਭੁੱਲਰ ਦੀ ਰਿਹਾਈ ਦੇ ਹੁਕਮਾਂ ਨੂੰ ਨਵੰਬਰ 2019 ਦੌਰਾਨ ਹੀ ਕਾਂਗਰਸੀ ਆਗੂ ਮਨਜਿੰਦਰ ਸਿੰਘ ਬਿੱਟਾ ਵਲੋਂ ਅਦਾਲਤ 'ਚ ਚੁਣੌਤੀ ਦੇਣ ਕਾਰਨ ਅਦਾਲਤ ਨੇ ਇਸ ਕੇਸ 'ਚ 'ਸਟੇਟਸ ਕੋ' (ਸਥਿਤੀ ਜਿਉਂ ਦੀ ਤਿਉਂ) ਦੇ ਹੁਕਮ ਜਾਰੀ ਕਰ ਦਿੱਤੇ ਸੀ ਪਰ ਦਿਲਚਸਪ ਗੱਲ ਇਹ ਸੀ ਕਿ ਦਸੰਬਰ 2020 ਦੌਰਾਨ ਦਿੱਲੀ ਦੇ ਗ੍ਰਹਿ ਤੇ ਜੇਲ੍ਹ ਮੰਤਰੀ ਸ੍ਰੀ…
  ਅੰਮ੍ਰਿਤਸਰ - ਲਗਪਗ ਦੋ ਸੌ ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਵਿਚ ਸਥਾਪਤ ਕੀਤੇ ਗਏ ਦਰਵਾਜ਼ੇ, ਜੋ ਹੁਣ ਖਸਤਾ ਹਾਲਤ ਵਿਚ ਸਨ, ਕੇਂਦਰੀ ਸਿੱਖ ਅਜਾਇਬ ਘਰ ਵਿਚ ਰੱਖ ਦਿੱਤੇ ਗਏ ਹਨ। ਇਹ ਪੁਰਾਤਨ ਦਰਵਾਜ਼ਿਆਂ ਦਾ ਜੋੜਾ ਸੰਦਲ ਦੀ ਲੱਕੜ ਦਾ ਬਣਿਆ ਹੋਇਆ ਹੈ, ਜਿਸ ਉਪਰ ਚਾਂਦੀ ਦੀ ਸ਼ੀਟ ਅਤੇ ਸੋਨੇ ਦੇ ਪੇਚ ਲੱਗੇ ਹੋਏ ਹਨ। ਇਸ ਵਿਚ ਹਾਥੀ ਦੰਦ ਨਾਲ ਮੀਨਾਕਾਰੀ ਕੀਤੀ ਹੋਈ ਹੈ। ਇਹ ਦਰਵਾਜ਼ੇ ਲਗਪਗ 118 ਇੰਚ ਉੱਚੇ ਅਤੇ 110 ਇੰਚ ਚੌੜੇ ਹਨ। ਇਨ੍ਹਾਂ ਦੀ ਮੋਟਾਈ ਲਗਪਗ 4 ਇੰਚ ਹੈ। ਇਹ ਪੁਰਾਤਨ ਦਰਵਾਜ਼ੇ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੇਂਦਰੀ ਸਿੱਖ ਅਜਾਇਬ ਘਰ ਦੇ ਬਣੇ ਪ੍ਰਵੇਸ਼ ਦੁਆਰ ਨੇੜੇ ਰੱਖੇ ਗਏ ਹਨ। ਸ਼ੀਸ਼ੇ ਦੇ ਫਰੇਮ ਵਿਚ ਇਹ ਪੁਰਾਤਨ ਦਰਵਾਜ਼ੇ ਸਿੱਖ ਇਤਿਹਾਸ ਦੇ ਹਿੱਸੇ ਵਜੋਂ ਸੁਰੱਖਿਅਤ ਕੀਤੇ ਗਏ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਪ੍ਰਸਿੱਧ ਸੋਮਨਾਥ ਮੰਦਰ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ ਪਰ ਬਾਅਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਗਈ ਜਾਂਚ ਰਾਹੀਂ ਸਪੱਸ਼ਟ ਹੋ ਗਿਆ…
  ਅੰਮ੍ਰਿਤਸਰ - ਨਿੱਤ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਤਾਕਤਾਂ ਸਿੱਖਾਂ ਨੂੰ ਧਾਰਮਿਕ, ਸਿਆਸੀ, ਆਰਥਿਕ ਤੇ ਸਮਾਜਿਕ ਤੌਰ ’ਤੇ ਖਤਮ ਕਰਨ ਲਈ ਅਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਦਾ ਸਮੁੱਚਾ ਤੰਤਰ ਇਨ੍ਹਾਂ ਘਟਨਾਵਾਂ ਪਿੱਛੇ ਲੁਕੀਆਂ ਤਾਕਤਾਂ ਦਾ ਪਤਾ ਲਾਉਣ ਵਿਚ ਅਸਫ਼ਲ ਰਿਹਾ ਹੈ।ਇਨ੍ਹਾਂ ਘਟਨਾਵਾਂ ਸਬੰਧੀ ਜਦੋਂ ਵੀ ਕੋਈ ਵਿਅਕਤੀ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਮੰਦਬੁੱਧੀ ਕਹਿ ਕੇ ਛੱਡ ਦਿੱਤਾ ਜਾਂਦਾ ਹੈ। ਵੱਡੇ-ਵੱਡੇ ਘਪਲਿਆਂ ਦੀ ਤਹਿ ਤੱਕ ਜਾਇਆ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾਉਣ ਵਾਲਿਆਂ ਦਾ ਖੁਰਾ-ਖੋਜ ਲੱਭਣ ਤੋਂ ਸਰਕਾਰੀ ਏਜੰਸੀਆਂ ਅਸਫ਼ਲ ਰਹੀਆਂ ਹਨ। ਇਸ ਤੋਂ ਲਗਦਾ ਹੈ ਕਿ ਜਾਣ-ਬੁੱਝ ਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਸਤੇ ਅਤੇ ਸਿੱਖਾਂ ਨੂੰ ਧਾਰਮਿਕ, ਸਿਆਸੀ, ਆਰਥਿਕ ਤੇ ਸਮਾਜਿਕ ਤੌਰ ’ਤੇ ਖਤਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ…
  ਚੰਡੀਗੜ੍ਹ - ਜਸਟਿਸ ਰਣਜੀਤ ਸਿੰਘ ਗਿੱਲ (ਸੇਵਾਮੁਕਤ) ਨੇ ਆਪਣੀ ਕਿਤਾਬ 'ਦਿ ਸੇਕਰੀਲੇਜ' ਰਿਲੀਜ ਕਰਨ ਮੌਕੇ ਆਖਿਆ ਕਿ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਜ਼ਿਸ਼ਾਂ ਲਈ ਡੇਰਾ ਸਿਰਸਾ ਦੇ ਪੈਰੋਕਾਰ, ਗੋਲੀਬਾਰੀ ਲਈ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ। ਜਸਟਿਸ ਰਣਜੀਤ ਸਿੰਘ ਗਿੱਲ ਨੇ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਵਿੱਚ ਨਿਆਂਇਕ ਕਮਿਸ਼ਨ ਦੀ ਅਗਵਾਈ ਕੀਤੀ ਸੀ ਇਸ ਲਈ ਇਹਨਾਂ ਨੂੰ ਮਾਮਲਿਆਂ ਦੀ ਡੂੰਘੀ ਸਮਝ ਹੈ। ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ 'ਤੇ ਵੀ ਆਪਣੀ ਰਿਪੋਰਟ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਇਸ ਮੌਕੇ ਜਸਟਿਸ ਐੱਸਐੱਸ ਸੋਢੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੀ ਕਈ ਐੱਸਆਈਟੀਜ਼ ਨੇ ਜਾਂਚ ਕੀਤੀ ਹੈ ਪਰ ਵੱਖ-ਵੱਖ ਜਾਂਚ ’ਚ ਬਹੁਤ ਘੱਟ ਸਫ਼ਲਤਾ ਹੱਥ ਲੱਗੀ, ਜਿਸ ਕਾਰਨ ਲੋਕ ਅਜੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।
  ਆਰਾ - ਬਿਹਾਰ ਦੇ ਭੋਜਪੁਰ ਜ਼ਿਲ੍ਹੇ ’ਚ ਸਿੱਖ ਸ਼ਰਧਾਲੂਆਂ ਦੇ ਵਾਹਨ ’ਤੇ ਭੀੜ ਨੇ ਪਥਰਾਅ ਕਰ ਦਿੱਤਾ ਜਿਸ ’ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਰਾਹੁਲ ਸਿੰਘ ਨੇ ਦੱਸਿਆ ਕਿ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਸਿੱਖ ਸ਼ਰਧਾਲੂ ਪਟਨਾ ਸਾਹਿਬ ਤੋਂ ਆਪਣੇ ਘਰ ਮੁਹਾਲੀ ਪਰਤ ਰਹੇ ਸਨ। ਉਨ੍ਹਾਂ ਕਿਹਾ,‘‘ਭੋਜਪੁਰ ਦੇ ਚਾਰਪੋਖਰੀ ’ਚ ਧਾਰਮਿਕ ਪ੍ਰੋਗਰਾਮ ਅਤੇ ਅਸਥਾਨ ਦੀ ਉਸਾਰੀ ਲਈ ਦਾਨ ਨਾ ਦੇਣ ’ਤੇ ਭੀੜ ਨੇ ਉਨ੍ਹਾਂ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਪਥਰਾਅ ’ਚ ਛੇ ਸਿੱਖ ਸ਼ਰਧਾਲੂ ਜ਼ਖ਼ਮੀ ਹੋਏ ਹਨ।’’ ਸਿੱਖ ਸ਼ਰਧਾਲੂ ਪਟਨਾ ’ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ’ਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਏ ਹੋਏ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੇ ਧਾਰਮਿਕ ਅਸਥਾਨ ਦੀ ਉਸਾਰੀ ਲਈ ਪੈਸੇ ਮੰਗੇ ਸਨ ਅਤੇ ਸ਼ਰਧਾਲੂਆਂ ਵੱਲੋਂ ਇਨਕਾਰ ਕੀਤੇ ਜਾਣ ’ਤੇ ਉਨ੍ਹਾਂ ਟਰੱਕ ਦੇ ਡਰਾਈਵਰ ਨੂੰ ਬਾਹਰ ਧੂਹ ਕੇ ਕੁੱਟ ਦਿੱਤਾ। ‘ਇਸ ਮਗਰੋਂ ਸ਼ਰਧਾਲੂ ਟਰੱਕ ਡਰਾਈਵਰ ਦੇ ਬਚਾਅ ਲਈ ਆਏ। ਜਦੋਂ ਤਲਖ਼ੀ ਵਧ ਗਈ ਤਾਂ ਭੀੜ…
  ਮਾਸਕੋ - ਵਿਸ਼ਵ ਸਿਹਤ ਸੰਸਥਾ ਵਿੱਚ ਰੂਸ ਦੀ ਪ੍ਰਤੀਨਿਧੀ ਮੇਲਿਤਾ ਵੁਜਨੋਵਿਕ ਨੇ ਕਿਹਾ ਕਿ ਜਿਸ ਢੰਗ ਨਾਲ ਕਰੋਨਾਵਾਇਰਸ ਮਹਾਮਾਰੀ ਫੈਲ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਇਹ ਵਾਇਰਲ ਕਦੇ ਵੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗਾ। ਸੋਲੋਵਾਈਵ ਲਾਈਵ ਯੂ-ਟਿਊਬ ਚੈਨਲ ’ਤੇ ਗੱਲਬਾਤ ਕਰਦਿਆਂ ਵੁਜਨੋਵਿਕ ਨੇ ਕਿਹਾ ਕਿ ਇਹ ਵਾਇਰਸ ਆਮ ਰੋਗ ਵਾਂਗ ਫੈਲ ਜਾਵੇਗਾ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਇੱਕ ਆਮ ਬਿਮਾਰੀ ਬਣਨ ਦੇ ਰਾਹ ਵੱਲ ਜਾ ਰਿਹਾ ਹੈ। ਇਸ ਦਾ ਅਰਥ ਇਹ ਹੈ ਕਿ ਇਹ ਖ਼ਤਮ ਨਹੀਂ ਹੋਵੇਗਾ ਪਰ ਸਾਨੂੰ ਇਹ ਗੱਲ ਸਿੱਖਣੀ ਪਵੇਗੀ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ ਤੇ ਇਸ ਤੋਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ।
  Page 5 of 103

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com