ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਰੈਂਪਟਨ - ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਵਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਪੁੱਜਣ ਵਾਲੀਆਂ ਉਡਾਣਾਂ ’ਤੇ 30 ਦਿਨਾਂ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮੇਰ ਅਲਗਾਬਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਵਿੱਚ, 50 ਫ਼ੀਸਦੀ ਤੱਕ ਯਾਤਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜਦਕਿ ਉਨ੍ਹਾਂ ਕੋਲ ਆਪਣੇ ਦੇਸ਼ ਵਿੱਚੋਂ ਆਉਣ ਵਾਲੇ ਕਰੋਨਾ ਨੈਗੇਟਿਵ ਦੇ ਸਰਟੀਫ਼ਿਕੇਟ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ 100 ਦੇ ਕਰੀਬ ਵਿਦੇਸ਼ਾਂ ਤੋਂ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਉਤਰੀਆਂ ਫਲਾਈਟਾਂ ਵਿੱਚੋਂ ਇਕ-ਇਕ ਜਾਂ ਇਕ ਤੋਂ ਵੱਧ ਕੇਸ ਕੋਵਿਡ ਪੀੜਤ ਪਾਏ ਗਏ ਹਨ। ਇਸ ਦਾ ਕੈਨੇਡਾ ਦੀ ਫੈਡਰਲ ਸਰਕਾਰ ਨੇ ਸਖ਼ਤ ਨੋਟਿਸ ਲਿਆ। ਇਨ੍ਹਾਂ ਵਿੱਚ 32 ਉਡਾਣਾਂ ਭਾਰਤ ਤੋਂ ਏਥੇ ਪੁੱਜੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਕੈਨੇਡਾ ਦੇ ਸਿਹਤ ਵਿਭਾਗ ’ਤੇ ਦਬਾਅ ਬਹੁਤ ਵਧ ਗਿਆ ਹੈ। ਸ੍ਰੀ…
  ਬਿਊਰੋ - ਮੀਡੀਆ ਦੀ ਆਜ਼ਾਦੀ ਬਾਰੇ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਦੀ ਸਾਲਾਨਾ ਰਿਪੋਰਟ ਵਿਚ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿੱਚ 180 ਦੇਸ਼ਾਂ ਵਿੱਚੋਂ ਭਾਰਤ ਲਗਾਤਾਰ 142ਵੇਂ ਸਥਾਨ ‘ਤੇ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਇਸ ਤੋਂ ਇਲਾਵਾ ਭਾਰਤ ਲਗਾਤਾਰ ਪੱਤਰਕਾਰੀ ਲਈ ਸਭ ਤੋਂ ਮਾੜੇ ਦੇਸ਼ਾਂ ਵਿੱਚੋਂ ਇੱਕ ਹੈ। ਮੰਗਲਵਾਰ ਨੂੰ ਜਾਰੀ ਵਿਸ਼ਵ ਪ੍ਰੈਸ ਫ੍ਰੀਡਮ ਇੰਡੈਕਸ 2021 ਦੀ ਸੂਚੀ ਵਿੱਚ ਨਾਰਵੇ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਫਿਨਲੈਂਡ ਅਤੇ ਡੈਨਮਾਰਕ ਹਨ ਜਦੋਂ ਕਿ ਇਰੀਟ੍ਰਿਆ ਸੂਚੀ ਦੇ ਹੇਠਲੇ ਸਥਾਨ ‘ਤੇ ਹੈ।ਦੱਸ ਦਈਏ ਕਿ ਭਾਰਤ ਪਿਛਲੇ ਸਾਲ ਵੀ ਸੂਚੀ ਵਿਚ 142ਵੇਂ ਸਥਾਨ ‘ਤੇ ਹੀ ਸੀ ਅਤੇ 2016 ਵਿੱਚ 133 ਵੇਂ ਸਥਾਨ ‘ਤੇ ਸੀ। ਇਸ ਸੂਚੀ ਵਿੱਚ ਨੇਪਾਲ 106ਵੇਂ, ਸ਼੍ਰੀਲੰਕਾ 127ਵੇਂ, ਮਿਆਂਮਾਰ 140ਵੇਂ, ਪਾਕਿਸਤਾਨ 145ਵੇਂ ਅਤੇ ਬੰਗਲਾਦੇਸ਼ 152ਵੇਂ ਸਥਾਨ ‘ਤੇ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਬ੍ਰਾਜ਼ੀਲ, ਮੈਕਸੀਕੋ ਅਤੇ ਰੂਸ ਨਾਲ ਪੱਤਰਕਾਰੀ ਲਈ ਸਭ ਤੋਂ ਮਾੜਾ ਦੇਸ਼ ਹੈ।ਰਿਪੋਰਟ ਵਿੱਚ ਭਾਰਤ ਵਿੱਚ ਘੱਟ ਰਹੀ ਪ੍ਰੈਸ ਆਜ਼ਾਦੀ ਲਈ ਭਾਜਪਾ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ…
  ਟੋਰਾਂਟੋ -ਕੈਨੇਡਾ ਦੇ ਕਿਊਬਕ ਪ੍ਰਾਂਤ 'ਚ ਬਿੱਲ-21 (ਜੂਨ 2021) ਰਾਹੀਂ ਸਰਕਾਰੀ ਅਧਿਕਾਰੀਆਂ (ਸਮੇਤ ਪੁਲਿਸ ਅਫ਼ਸਰ ਤੇ ਅਧਿਆਪਕ) ਉਪਰ ਡਿਊਟੀ ਦੌਰਾਨ ਧਾਰਮਿਕ ਚਿੰਨ੍ਹ (ਦਸਤਾਰ, ਹਿਜਾਬ, ਬੁਰਕਾ, ਯਹੂਦੀਆਂ ਦਾ ਕਿੱਪਾ ਆਦਿਕ) ਪਹਿਨਣ ਦੀ ਰੋਕ ਲਗਾਈ ਗਈ ਸੀ ਜਿਸ ਨੂੰ ਅਦਾਲਤ 'ਚ ਚੈਲਿੰਜ ਕੀਤਾ ਗਿਆ ਸੀ | ਬੀਤੇ ਕੱਲ੍ਹ ਕਿਊਬਕ ਸੁਪੀਰੀਅਰ ਕੋਰਟ ਦਾ ਫ਼ੈਸਲਾ ਆਇਆ ਹੈ ਜਿਸ 'ਚ ਪ੍ਰਾਂਤਕ ਸਰਕਾਰ ਵਲੋਂ ਲਗਾਈ ਗਈ ਇਸ ਰੋਕ ਨੂੰ ਜਾਇਜ਼ ਠਹਿਰਾਇਆ ਗਿਆ ਹੈ ਪਰ ਇਸ 'ਚ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਛੋਟ ਦੇ ਦਿੱਤੀ ਹੈ | ਹੁਣ ਇਹ ਵਿਵਾਦਤ ਕੇਸ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਜਾਣ ਦੀ ਸੰਭਾਵਨਾ ਬਣ ਗਈ ਹੈ
  ਸੈਕਰਾਮੈਂਟੋ -ਬੀਤੇ ਸਾਲ ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿਚ ਗੋਰ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਵਲੋਂ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਾਲਇਡ ਨੂੰ ਧੌਣ 'ਤੇ ਗੋਡਾ ਰੱਖ ਕੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸਮੁੱਚੇ ਅਮਰੀਕਾ ਸਮੇਤ ਦੁਨੀਆ ਭਰ 'ਚ ਵਿਰੋਧ ਪ੍ਰਦਰਸ਼ਨ ਹੋਏ ਅਤੇ 'ਬਲੈਕ ਲਾਈਵਜ਼ ਮੈਟਰਸ' ਦਾ ਮਸਲਾ ਉਭਰਿਆ ਸੀ | ਇਸ ਮਾਮਲੇ ਵਿਚ ਅਦਾਲਤ ਨੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਨੂੰ ਫਲਾਇਡ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ | ਬਹੁਤ ਹੀ ਅਹਿਮ ਫੈਸਲੇ ਵਿਚ ਅਦਾਲਤ ਨੇ 45 ਸਾਲਾ ਡੈਰੇਕ ਚੌਵਿਨ ਨੂੰ ਤਿੰਨਾਂ ਦੋਸ਼ਾਂ 'ਗੈਰ-ਇਰਾਦਾ ਦੂਜੀ ਡਿਗਰੀ ਦਾ ਕਤਲ, ਤੀਜੀ ਡਿਗਰੀ ਦਾ ਕਤਲ ਤੇ ਦੂਜੀ ਡਿਗਰੀ ਦਾ ਕਤਲੇਆਮ' 'ਚ ਦੋਸ਼ੀ ਕਰਾਰ ਦਿੱਤਾ | ਇਨ੍ਹਾਂ ਤਿੰਨ ਦੋਸ਼ਾਂ ਤਹਿਤ ਉਸ ਨੂੰ ਕ੍ਰਮਵਾਰ 40 ਸਾਲ, 25 ਸਾਲ ਤੇ 10 ਸਾਲ ਸਜ਼ਾ ਹੋ ਸਕਦੀ ਹੈ | ਸਜ਼ਾ ਸੁਣਾਏ ਦੌਰਾਨ 45 ਸਾਲਾ ਚੌਵਿਨ ਚੁੱਪ-ਚਾਪ ਖੜ੍ਹਾ ਰਿਹਾ ਤੇ ਉਸ ਨੇ ਕੋਈ ਪ੍ਰਤੀਕਰਮ ਨਹੀਂ ਕੀਤਾ | ਫੈਸਲੇ ਉਪਰੰਤ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਤੇ…
  ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਰੱਦ ਕਰਨ ਦੇ ਮਾਮਲੇ ’ਚ ਕੇਂਦਰ ਸਰਕਾਰ ’ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਕੀਤੀ। ਗੁਰਦੁਆਰਾ ਸ਼ਹੀਦਾਂ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਇੱਕ ਪਾਸੇ ਬੰਗਾਲ ਤੇ ਹੋਰ ਸੂਬਿਆਂ ਵਿੱਚ ਚੋਣਾਂ ਚੱਲ ਰਹੀਆਂ ਹਨ ਪਰ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਕਰੋਨਾ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਾਂ ਦੇ ਮਾਮਲਿਆਂ ਵਿੱਚ ਕਰੋਨਾ ਸਬੰਧੀ ਕੇਂਦਰ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਬਾਰੇ ਵੀ ਕੇਂਦਰ ਸਰਕਾਰ ਸੁਹਿਰਦ ਨਹੀਂ ਹੈ।
  ਵਾਸ਼ਿੰਗਟਨ - ਅਮਰੀਕਾ ਦੇ ਇਲੀਨੋਇਸ 'ਚ ਅਪ੍ਰਰੈਲ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਇਸ ਨੂੰ ਮਾਨਤਾ ਦੇਣ ਸਬੰਧੀ ਸੰਸਦੀ ਰਿਕਾਰਡ 'ਚ ਪ੍ਰਸਤਾਵ ਦਰਜ ਕਰਵਾਇਆ। ਉਨ੍ਹਾਂ ਸਿੱਖ ਜਾਗਰੂਕਤਾ ਮਹੀਨੇ ਦੀ ਅਹਿਮੀਅਤ ਨੰੂ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਿੱਖ-ਅਮਰੀਕਨ ਭਾਈਚਾਰੇ ਨਾਲ ਨਫ਼ਰਤ ਸਬੰਧੀ ਅਪਰਾਧ ਅਤੇ ਹਿੰਸਾ ਵੱਧ ਰਹੀ ਹੈ। ਕ੍ਰਿਸ਼ਨਾ ਮੂਰਤੀ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਪ੍ਰਰੈਲ ਮਹੀਨੇ ਨੂੰ ਉਨ੍ਹਾਂ ਦੇ ਗ੍ਹਿ ਸੂਬੇ 'ਚ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਜਾਵੇ। ਇਹ ਮਾਨਤਾ ਸਮੇਂ ਦੀ ਮੰਗ ਹੈ। ਸਿੱਖ ਭਾਈਚਾਰੇ ਨਾਲ ਵਧਦੀ ਹਿੰਸਾ 'ਚ ਅਜਿਹਾ ਕਰ ਕੇ ਅਸੀਂ ਉਨ੍ਹਾਂ ਨੂੰ ਸਨਮਾਨ ਦੇ ਸਕਦੇ ਹਾਂ। ਹਾਲ ਹੀ 'ਚ 15 ਅਪ੍ਰਰੈਲ ਨੂੰ ਇੰਡੀਆਨਾਪੋਲਿਸ 'ਚ ਫੈਡਲਰ ਐਕਸਪ੍ਰਰੈੱਸ ਕੇਂਦਰ 'ਤੇ ਤਿੰਨ ਅੌਰਤਾਂ ਸਮੇਤ ਚਾਰ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸਿੱਖ ਅਮਰੀਕਾ 'ਚ 125 ਸਾਲ ਪਹਿਲਾਂ ਆਏ ਸਨ। ਇੱਥੇ ਉਨ੍ਹਾਂ ਕੈਲੀਫੋਰਨੀਆ 'ਚ ਫਾਰਮ ਅਤੇ ਵਾਸ਼ਿੰਗਟਨ 'ਚ ਲੱਕੜ ਦੀਆਂ ਮਿੱਲਾਂ…
  ਵੈਨਕੂਵਰ - ਕੈਨੇਡਾ ਤੇ ਅਮਰੀਕਾ ਦੀ ਪੁਲੀਸ ਦੀਆਂ ਟੀਮਾਂ ਦੇ ਸਾਂਝੇ ਯਤਨਾਂ ਨਾਲ ਚੱਲੀ ਚੀਤਾ ਮੁਹਿੰਮ, ਨੇ ਅੱਜ ਪੌਣੇ ਤਿੰਨ ਦਰਜਨ ਹੋਰ ਲੋਕਾਂ ਵਿਰੁੱਧ ਆਪਣਾ ਸ਼ਿਕੰਜਾ ਕੱਸ ਲਿਆ। ਨਸ਼ਿਆਂ ਦੀ ਵੱਡੀ ਖੇਪ, ਦਰਜਨਾਂ ਮਾਰੂ ਹਥਿਆਰਾਂ ਤੇ ਸਾਢੇ ਸੱਤ ਲੱਖ ਡਾਲਰ ਦੀ ਕਰੰਸੀ ਸਮੇਤ ਫੜੇ 33 ਵਿਅਕਤੀਆਂ ਵਿਚ ਤਿੰਨ ਵਿਦਿਆਰਥੀਆਂ ਸਮੇਤ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ 26 ਪੰਜਾਬੀ ਹਨ। ਕੁਝ ਦਿਨ ਪਹਿਲਾਂ ਕੈਨੇਡਾ ਭਰ ਵਿਚ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਇਹ ਅਗਲੀ ਕੜੀ ਹੈ। ਪੁਲੀਸ ਅਨੁਸਾਰ ਫੜੇ ਵਿਅਕਤੀਆਂ ਦੀ ਪੁੱਛਗਿਛ ਅਤੇ ਸਬੂਤ ਜੁਟਾਉਣ ਕਾਰਨ ਇਸ ਸ਼ਿਕੰਜੇ ਦੀ ਪਕੜ ਲੰਮੇਰੀ ਹੋ ਸਕਦੀ ਹੈ। ਪੁਲੀਸ ਦਾ ਦਾਅਵਾ ਹੈ ਕਿ ਨਸ਼ਾ ਤਸਕਰੀ ਤੇ ਹਿੰਸਾ ਇਕ ਦੂਜੇ ਨਾਲ ਜੁੜੇ ਹੋਣ ਕਾਰਨ ਹੁਣ ਦੇਸ਼ ਵਿਚ ਕਤਲ ਵੀ ਘੱਟ ਜਾਣਗੇ।ਫੜੇ ਵਿਅਕਤੀਆਂ ਵਿਚ ਪੰਜਾਬੀ ਪਛਾਣ ਵਾਲੇ ਪਰਸ਼ੋਤਮ ਮੱਲੀ (54), ਰੁਪਿੰਦਰ ਸ਼ਰਮਾ (25), ਪ੍ਰਭਸਿਮਰਨ ਕੌਰ (25), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਪ੍ਰਿਤਪਾਲ ਸਿੰਘ (56), ਹਰੀਪਾਲ ਨਾਗਰਾ (46), ਹਰਕਿਰਨ ਸਿੰਘ (33), ਸਰਬਜੀਤ ਸਿੰਘ (43), ਲਖਪ੍ਰੀਤ ਬਰਾੜ (29), ਬਲਵਿੰਦਰ…
  ਬਿਊਰੋ- ਕਰੀਬ 60 ਸਾਲ ਤੱਕ ਕਿਊਬਾ ਦੀ ਸਿਆਸਤ ‘ਤੇ ਰਾਜ ਕਰਨ ਤੋਂ ਬਾਅਦ ਹੁਣ ਕਾਸਤਰੋ ਪਰਿਵਾਰ ਦੇ ਸ਼ਾਸਨ ਦਾ ਅੰਤ ਹੋਣ ਜਾ ਰਿਹਾ ਹੈ। ਫਿਦੇਲ ਕਾਸਤਰੋ ਦੇ ਭਰਾ ਰਾਓਲ ਕਾਸਤਰੋ ਨੇ ਸ਼ੁੱਕਰਵਾਰ ਕਿਹਾ ਕਿ ਉਹ ਕਿਊਬਾ ਦੇ ਕਮਿਊਨਿਸਟ ਪਾਰਟੀ ਪ੍ਰਮੁੱਖ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਇਸ ਦੇ ਨਾਲ ਹੀ ਰਾਓਲ ਅਤੇ ਉਨ੍ਹਾਂ ਦੇ ਭਰਾ ਫਿਦੇਲ ਕਾਸਤਰੋ ਦੀ ਰਸਮੀ ਅਗਵਾਈ ਵਾਲੇ ਇਕ ਯੁੱਗ ਦਾ ਅੰਤ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ 1959 ਦੀ ਕ੍ਰਾਂਤੀ ਨਾਲ ਹੋਈ ਸੀ। ਰਾਓਲ ਕਾਸਤਰੋ ਨੇ ਇਹ ਐਲਾਨ ਸੱਤਾਧਾਰੀ ਪਾਰਟੀ ਦੀ 18ਵੀਂ ਕਾਂਗਰਸ ਦੇ ਉਦਘਾਟਨ ਸੈਸ਼ਨ ਵਿਚ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਉਤਰਾਧਿਕਾਰੀ ਵਜੋਂ ਕਿਸ ਦਾ ਨਾਂ ਅੱਗੇ ਲਿਆਉਣਗੇ। ਹਾਲਾਂਕਿ ਪਹਿਲਾਂ ਕਈ ਮੌਕਿਆਂ ‘ਤੇ ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਮਿਗੁਲ ਦਿਯਾਜ ਕਾਨੇਲ ਦਾ ਸਮਰਥਨ ਕਰਨਗੇ ਜਿਨ੍ਹਾਂ ਨੇ ਸਾਲ 2018 ਵਿਚ ਉਨ੍ਹਾਂ ਦੀ ਥਾਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ।ਰਾਓਲ ਕਾਸਤਰੋ ਨੇ ਸਾਲ 2011 ਵਿਚ ਆਪਣੇ ਭਰਾ ਕਾਸਤਰੋ ਦੇ ਦਿਹਾਂਤ…
  ਇੰਡੀਆਨਾਪੋਲਿਸ - ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ’ਚ ਵੀਰਵਾਰ ਰਾਤ ਇਕ ‘ਫੈੱਡਐਕਸ’ ਕੇਂਦਰ ’ਤੇ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਮਾਰੇ ਗਏ ਅੱਠ ਜਣਿਆਂ ’ਚੋਂ ਕਰੀਬ ਚਾਰ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ 19 ਸਾਲਾ ਬੰਦੂਕਧਾਰੀ ਬਰੈਂਡਨ ਸਕੌਟ ਹੋਲ ਜੋ ਕਿ ਇੰਡੀਆਨਾ ਦਾ ਹੀ ਰਹਿਣ ਵਾਲਾ ਸੀ, ਨੇ ਹਮਲੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ‘ਫੈੱਡਐਕਸ’ ਦੇ ਇਸ ਡਿਲੀਵਰੀ ਕੇਂਦਰ ਵਿਚ ਕਰੀਬ 90 ਪ੍ਰਤੀਸ਼ਤ ਵਰਕਰ ਭਾਰਤੀ-ਅਮਰੀਕੀ ਹਨ ਤੇ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਸਿੱਖ ਭਾਈਚਾਰੇ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਇਹ ਦਿਲ ਤੋੜਨ ਵਾਲੀ ਘਟਨਾ ਹੈ। ਸਿੱਖ ਭਾਈਚਾਰਾ ਇਸ ਘਟਨਾ ਨਾਲ ਟੁੱਟ ਗਿਆ ਹੈ।’ ਸ਼ੁੱਕਰਵਾਰ ਰਾਤ ਮੈਰੀਅਨ ਕਾਊਂਟੀ ਦੀ ਪੁਲੀਸ ਵੱਲੋਂ ਮ੍ਰਿਤਕਾਂ ਦੇ ਨਾਂ ਜਾਰੀ ਕੀਤੇ ਗਏ ਹਨ। ਮਰਨ ਵਾਲੇ ਭਾਰਤੀਆਂ ਦੀ ਸ਼ਨਾਖ਼ਤ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ ਸੇਖੋਂ (48) ਤੇ ਜਸਵਿੰਦਰ ਸਿੰਘ (68) ਵਜੋਂ ਹੋਈ ਹੈ। ਮ੍ਰਿਤਕ ਭਾਰਤੀ-ਅਮਰੀਕੀਆਂ ਵਿਚ ਤਿੰਨ ਔਰਤਾਂ ਹਨ। ਪੋਸਟਮਾਰਟਮ ਤੋਂ ਬਾਅਦ ਪੁਲੀਸ…
  ਫ਼ਰੀਦਕੋਟ - ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਫਿਰ ਬੇਅਦਬੀ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਡੀਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਿੱਚ ਬਣੀ ਜਾਂਚ ਟੀਮ ਨੇ ਪੜਤਾਲ ਪ੍ਰਕਿਰਿਆ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਨਮੋਲ ਰਤਨ ਸਿੰਘ ਨੇ ਆਖਿਆ ਕਿ 4 ਜਨਵਰੀ 2021 ਨੂੰ ਡੀਆਈਜੀ ਰਣਧੀਰ ਸਿੰਘ ਖੱਟੜਾ ਦੀ ਥਾਂ ਕਿਸੇ ਹੋਰ ਪੁਲੀਸ ਅਧਿਕਾਰੀ ਨੂੰ ਜਾਂਚ ਟੀਮ ਦੀ ਅਗਵਾਈ ਸੌਂਪੀ ਜਾਵੇ। ਜਿਸ ’ਤੇ ਪੰਜਾਬ ਸਰਕਾਰ ਨੇ ਡੀਆਈਜੀ ਐੱਸਪੀਐੱਸ ਪਰਮਾਰ ਨੂੰ ਬੇਅਦਬੀ ਕਾਂਡ ਦੀ ਜਾਂਚ ਲਈ ਟੀਮ ਦਾ ਮੁਖੀ ਲਾ ਦਿੱਤਾ ਸੀ ਪਰ ਜਾਂਚ ਟੀਮ ਬਣਨ ਤੋਂ 60 ਦਿਨ ਬਾਅਦ ਵੀ ਪੜਤਾਲ ਟੀਮ ਘਟਨਾ ਸਥਾਨ ’ਤੇ ਨਹੀਂ ਪੁੱਜੀ ਅਤੇ ਨਾ ਹੀ ਪੜਤਾਲ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਦੋਂਕਿ ਇਲਾਕਾ ਮੈਜਿਸਟਰੇਟ ਦੀ ਅਦਾਲਤ ਪੜਤਾਲ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਰਣਧੀਰ ਸਿੰਘ ਖੱਟੜਾ ਨੇ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com