ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਸ਼ਮੀਰ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਪਾਕਿ ਨੂੰ ਪ੍ਰਮਾਣੂ ਬੰਬ ਦੀ ਲੋੜ ਨਹੀਂ ਰਹੇਗੀ। ਪਾਕਿ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਹਥਿਆਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਮਾਣੂ ਬੰਬ ਸਿਰਫ਼ ਸਾਡੀ ਸੁਰੱਖਿਆ ਲਈ ਹਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪ੍ਰਮਾਣੂ ਹਥਿਆਰਾਂ ਦੇ ਵਧਣ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਇਮਰਾਨ ਖ਼ਾਨ ਨੇ ਇਕ ਨਿਊਜ਼ ਚੈਨਲ 'ਤੇ ਇੰਟਰਵਿਊ ਦੌਰਾਨ ਕਿਹਾ ਕਿ ਕੋਈ ਵੀ ਦੇਸ਼, ਜਿਸ ਦਾ ਗੁਆਂਢੀ ਸੱਤ ਗੁਣਾ ਵੱਡਾ ਹੋਵੇ, ਉਸ ਲਈ ਚਿੰਤਤ ਹੋਣਾ ਵਾਜਬ ਹੈ। ਪਾਕਿ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਪ੍ਰਮਾਣੂ ਹਥਿਆਰਾਂ ਦੇ ਬਿਲਕੁਲ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ ਸਾਡੀਆਂ ਤਿੰਨ ਵਾਰ ਜੰਗਾਂ ਹੋ ਚੁੱਕੀਆਂ ਹਨ ਪਰ ਪ੍ਰਮਾਣੂ ਬੰਬ ਬਣਾਉਣ ਤੋਂ ਬਾਅਦ ਸਾਡੀ ਭਾਰਤ ਨਾਲ ਕੋਈ ਜੰਗ ਨਹੀਂ ਹੋਈ।
  ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਐੱਮਐੱਲਏ ਫਲੈਟ ਸੈਕਟਰ-4 ਵਿੱਚ 22 ਜੂਨ ਨੂੰ ਸਵੇਰੇ 10.30 ਵਜੇ ਪੇਸ਼ ਹੋਣਗੇ।
  ਚੰਡੀਗੜ੍ਹ - ਭਾਰਤੀ ਅਥਲੀਟ ਤੇ ‘ਉਡਣੇ ਸਿੱਖ’ ਵਜੋਂ ਮਕਬੂਲ ਮਿਲਖਾ ਸਿੰਘ (91) ਦੀ ਕਰੋਨਾਵਾਇਰਸ ਕਰਕੇ ਮੌਤ ਹੋ ਗਈ। ਉਹ ਪਿਛਲੇ ਇਕ ਮਹੀਨੇ ਤੋਂ ਕਰੋਨਾ ਦੀ ਲਾਗ ਨਾਲ ਜੂਝ ਰਹੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਮਿਲਖਾ ਸਿੰਘ ਨੇ ਰਾਤ 11:30 ਵਜੇ ਆਖਰੀ ਸਾਹ ਲਏ। ਉਹ 91 ਸਾਲ ਦੇ ਸਨ। ਦੱਸਣਾ ਬਣਦਾ ਹੈ ਕਿ ਮਿਲਖਾ ਸਿੰਘ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਵੀ ਲੰਘੇ ਦਿਨੀਂ ਕਰੋਨਾ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਹੁਣ ਗੌਲਫ਼ਰ ਪੁੱਤ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਹਨ।
  ਸੰਯੁਕਤ ਰਾਸ਼ਟਰ - ਯੂਐੱਨ ਜਨਰਲ ਅਸੈਂਬਲੀ ਨੇ ਅੰਤੋਨੀਓ ਗੁਟੇਰੇਜ਼ ਨੂੰ ਦੂਜੀ ਵਾਰ ਸੰਯੁਕਤ ਰਾਸ਼ਟਰ ਦਾ ਜਨਰਲ ਸਕੱਤਰ ਚੁਣ ਲਿਆ ਹੈ। ਸਲਾਮਤੀ ਕੌਂਸਲ ਨੇ 193 ਮੈਂਬਰ ਮੁਲਕਾਂ ਵਾਲੀ ਸੰਸਥਾ ਦੇ ਮੁਖੀ ਵਜੋਂ ਗੁਟੇੇਰੇਜ਼ ਦੇ ਨਾਂ ’ਤੇ ਸਰਬਸੰਮਤੀ ਨਾਲ ਮੋਹਰ ਲਾਈ। ਗੁਟੇਰੇਜ਼ ਦਾ ਦੂਜਾ ਕਾਰਜਕਾਲ 1 ਜਨਵਰੀ 2022 ਤੋਂ 31 ਦਸੰਬਰ 2026 ਤੱਕ ਹੋਵੇਗਾ। ਯੂਐੱਨ ਜਨਰਲ ਅਸੈਂਬਲੀ ਦੇ 75ਵੇਂ ਇਜਲਾਸ ਦੇ ਮੁਖੀ ਵੋਲਕਨ ਬੋਜ਼ਕੀਰ ਨੇ ਗੁਟੇਰੇਜ਼ ਦੀ ਨਿਯੁਕਤੀ ਸਬੰਧੀ ਐਲਾਨ ਕੀਤਾ। ਬੋਜ਼ਕੀਰ ਨੇ ਮਗਰੋਂ 72 ਸਾਲਾ ਗੁਟੇਰੇਜ਼ ਨੂੰ ਯੂਐੱਨ ਜਨਰਲ ਅਸੈਂਬਲੀ ਹਾਲ ਦੇ ਮੰਚ ’ਤੇ ਅਹੁਦੇ ਦਾ ਹਲਫ਼ ਦਿਵਾਇਆ।
  ਅੰਮਿ੍ਤਸਰ - ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ 'ਚ ਤਬਦੀਲ ਕੀਤੀ ਜਾ ਚੁੱਕੀ ਮਾਈ ਜਿੰਦਾ ਦੀ ਹਵੇਲੀ ਦੇ ਬਾਹਰ ਸਥਾਪਤ ਕੀਤੇ ਗਏ ਮਹਾਰਾਜਾ ਦੇ ਆਦਮ-ਕੱਦ ਬੁੱਤ ਦੀ ਮੁਰੰਮਤ ਕਰਵਾ ਲਈ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਲਗਾਏ ਜਾਣ ਬਾਅਦ ਪਾਕਿ ਦੇ ਮੌਲਾਨਾ ਖ਼ਾਦਿਮ ਹੁਸੈਨ ਰਿਜ਼ਵੀ ਦੇ ਕੱਟੜਪੰਥੀ ਸੰਗਠਨ ਪਾਕਿਸਤਾਨ ਤਹਿਰੀਕ ਲੈਬਬੈਕ ਨਾਲ ਜੁੜੇ ਦੋ ਵਿਅਕਤੀਆਂ ਅਦਨਾਨ ਮੁਗ਼ਲ ਅਤੇ ਅਸਦ ਨੇ ਹਮਲਾ ਕਰਕੇ ਉਕਤ ਬੁੱਤ ਦੀ ਬਾਂਹ ਅਤੇ ਮਹਾਰਾਜਾ ਦੇ ਹੱਥ 'ਚ ਫੜ੍ਹੀ ਕਮਾਨ ਤੋੜ ਦਿੱਤੀ ਸੀ | ਉਨ੍ਹਾਂ ਵਲੋਂ ਬੁੱਤ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਲਾਹੌਰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ | ਇਸ ਦੇ ਕੁਝ ਮਹੀਨਿਆਂ ਬਾਅਦ ਜ਼ਹੀਰ ਨਾਂਅ ਦੇ ਲਾਹੌਰ ਦੇ ਇਕ ਹੋਰ ਨੌਜਵਾਨ ਨੇ ਹਮਲਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬਾਂਹ ਅਤੇ ਹੋਰ ਹਿੱਸੇ ਤੋੜ ਕੇ ਵੱਖ ਕਰ ਦਿੱਤੇ | ਹਾਲਾਂਕਿ, ਦੋਵੇਂ ਵਾਰ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਖ਼ਬਰਾਂ…
  ਅੰਮ੍ਰਿਤਸਰ - ਨਾਨਕਸ਼ਾਹੀ ਕੈਲੰਡਰ ਵਿਵਾਦ ਦੌਰਾਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਇਸ ਸਾਲ ਵੀ ਦੋ ਵਾਰ 14 ਅਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਭਾਰਤ ਵਿੱਚ ਸ਼ਹੀਦੀ ਪੁਰਬ 14 ਜੂਨ ਮਨਾਇਆ ਗਿਆ ਅਤੇ ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਮਨਾਇਆ ਜਾ ਰਿਹਾ ਹੈ।ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਰਾਮਸਰ ਵਿਖੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਮਗਰੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਸਵੰਤ ਸਿੰਘ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਸਬੰਧੀ ਕਥਾ ਕੀਤੀ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਰਾਮਸਰ ਸਮੇਤ ਗੁਰਧਾਮਾਂ ’ਤੇ…
  ਅੰਮਿ੍ਤਸਰ - ਪਾਕਿਸਤਾਨ ਸਰਕਾਰ ਵੱਲੋਂ ਘੱਟ-ਗਿਣਤੀਆਂ ਨੂੰ ਸੁਰੱਖਿਆ ਮੁਹੱਈਆ ਕਰਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਹਿੰਦੂ ਭਾਈਚਾਰੇ ਦੀਆਂ ਲੜਕੀਆਂ ਦੇ ਅਗਵਾ, ਧਰਮ ਪਰਿਵਰਤਨ ਅਤੇ ਜਬਰ ਜਨਾਹ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ | ਤਾਜ਼ਾ ਮਾਮਲਾ ਸੂਬਾ ਸਿੰਧ ਦੇ ਜ਼ਿਲ੍ਹਾ ਕੂਨਰੀ 'ਚ ਸਾਹਮਣੇ ਆਏ ਹਨ, ਜਿੱਥੇ 13 ਸਾਲਾ ਹਿੰਦੂ ਲੜਕੀ ਅਨਿਕਾ ਮੇਘਵਾਲ ਪੁੱਤਰੀ ਕੇਵਲ ਮੇਘਵਾਲ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਦੇ ਜ਼ੋਰ 'ਤੇ ਅਗਵਾ ਕੀਤਾ ਗਿਆ | ਉਕਤ ਲੜਕੀ ਦੇ ਅਗਵਾ ਦੇ 24 ਘੰਟੇ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪੀੜਤ ਪਰਿਵਾਰ ਅਤੇ ਹਿੰਦੂ ਭਾਈਚਾਰੇ ਨੇ ਭਖਦੀ ਗਰਮੀ 'ਚ ਜ਼ਮੀਨ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ | ਇਸੇ ਇਲਾਕੇ 'ਚ 6 ਵੱਖ-ਵੱਖ ਹਿੰਦੂ ਵਪਾਰੀਆਂ ਵਲੋਂ ਕੱਟੜਪੰਥੀ ਸੰਗਠਨ ਨੂੰ ਜਬਰੀ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਦੋ ਦਾ ਕਤਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਇਕ ਹੋਰ ਮਾਮਲੇ 'ਚ ਲਗਪਗ ਡੇਢ ਸਾਲ ਪਹਿਲਾਂ ਸੂਬਾ ਸਿੰਧ…
  ਟੋਰਾਂਟੋ - ਕੈਨੇਡਾ ਵਿਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਇਕ ਵਿਅਕਤੀ ਨੇ ਆਪਣੀ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਬੱਚੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੈਨੇਡੀਅਨ ਪੁਲੀਸ ਨੇ ਦੱਸਿਆ ਮੁਸਲਮਾਨ ਹੋਣ ਦੇ ਕਾਰਨ ਡਰਾਈਵਰ ਨੇ ਅਪਣੀ ਗੱਡੀ ਪਰਿਵਾਰ ’ਤੇ ਚੜ੍ਹਾਈ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਓਂਟਾਰੀਓ ਵਿੱਚ ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 74 ਸਾਲਾ ਔਰਤ, 46 ਸਾਲਾ ਪੁਰਸ਼, 44 ਸਾਲਾ ਔਰਤ ਅਤੇ 15 ਸਾਲ ਦੀ ਲੜਕੀ ਸ਼ਾਮਲ ਹੈ। ਨੌਂ ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਥਾਨੀਲ ਵੈਲਟਮੈਨ (20) ਓਂਟਾਰੀਓ ਵਿੱਚ ਲੰਡਨ ਦਾ ਰਹਿਣ ਵਾਲਾ ਹੈ ਤੇ ਉਹ ਪੀੜਤਾਂ ਨੂੰ ਜਾਣਦਾ ਵੀ ਨਹੀਂ।
  ਕਰਾਚੀ - ਇਥੋਂ ਦੇ ਦੱਖਣੀ ਸਿੰਧ ਸੂਬੇ ਵਿਚ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ ਹੋ ਗਈ ਜਿਸ ਕਾਰਨ 50 ਜਣਿਆਂ ਦੀ ਮੌਤ ਹੋ ਗਈ ਤੇ 70 ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ।ਇਹ ਪਤਾ ਲੱਗਾ ਹੈ ਕਿ ਕਰਾਚੀ ਤੋਂ ਸਰਗੋਧਾ ਜਾ ਰਹੀ ਮਿਲਾਤ ਐਕਸਪ੍ਰੈਸ ਪਟੜੀ ਤੋਂ ਲੱਥ ਗਈ ਤੇ ਨਾਲ ਦੇ ਰੇਲਵੇ ਟਰੈਕ ’ਤੇ ਡਿੱਗ ਗਈ। ਇਸ ਤੋਂ ਬਾਅਦ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸਰ ਸਈਅਦ ਐਕਸਪ੍ਰੈਸ ਇਸ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਘੋਟਕੀ ਜ਼ਿਲ੍ਹੇ ਦੇ ਧਾਰਕੀ ਕੋਲ ਵਾਪਰਿਆ। ਪ੍ਰਸ਼ਾਸਨ ਨੇ ਇਨ੍ਹਾਂ ਖੇਤਰਾਂ ਦੇ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਮੌਕੇ ਰਾਹਤ ਟੀਮਾਂ ਨੂੰ ਰੇਲ ਗੱਡੀਆਂ ਵਿਚ ਫਸੇ ਲੋਕਾਂ ਨੂੰ ਕੱਢਣ ਵਿਚ ਔਖ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਲੋਕਾਂ ਨੂੰ ਹੋਰ ਹਸਪਤਾਲਾਂ ਵਿਚ ਲਿਜਾਣ ਲਈ ਵਿਸ਼ੇਸ਼ ਰੇਲ ਗੱਡੀ ਰਵਾਨਾ ਕਰ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵਾਂ ਰੇਲ ਗੱਡੀਆਂ ਵਿਚ ਇਕ ਹਜ਼ਾਰ ਦੇ ਕਰੀਬ ਯਾਤਰੀ ਸਵਾਰ ਸਨ।
  ਅੰਮ੍ਰਿਤਸਰ - ‘ਘੱਲੂਘਾਰਾ ਦਿਵਸ’ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਨੇ ਸਾਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਅਤੇ ਸੁਰੱਖਿਆ ਪ੍ਰਬੰਧਾਂ ਲਈ ਲਗਪਗ 7 ਹਜ਼ਾਰ ਪੁਲੀਸ ਕਰਮੀ ਤਾਇਨਾਤ ਕੀਤੇ ਹਨ। ਇਸ ਸਬੰਧ ਵਿੱਚ ਪੁਲੀਸ ਅਤੇ ਕਮਾਂਡੋਜ਼ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ। ਇਸ ਸਬੰਧੀ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ਵਿੱਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਆਉਣ-ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸਮੇਤ ਆਲੇ-ਦੁਆਲੇ ਨਿਗਰਾਨੀ ਰੱਖਣ ਵਾਸਤੇ ਸਾਦਾ ਵਰਦੀ ’ਚ ਪੁਲੀਸ ਕਰਮੀ ਤਾਇਨਾਤ ਕੀਤੇ ਗਏ ਹਨ।ਪੁਲੀਸ ਦੇ ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਨੇ ਦਸਿਆ ਕਿ ਸ਼ਹਿਰ ਦੇ ਬਾਹਰ ਤੇ ਅੰਦਰੂਨੀ ਇਲਾਕੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ- ਦੁਆਲੇ ਸਾਰੇ ਰਸਤਿਆਂ ਵਿੱਚ ਸੀਲਿੰਗ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਸਥਾਨਕ ਪੁਲੀਸ ਤੋਂ ਇਲਾਵਾ ਪੰਜਾਬ ਆਰਮਡ ਪੁਲੀਸ, ਸਪੈਸ਼ਲ ਕਮਾਂਡੋ, ਸਵੈਟ ਟੀਮਾਂ ਨਾਲ ਦਿਨ ਤੇ ਰਾਤ 24 ਘੰਟੇ ਸਪੈਸ਼ਲ ਨਾਕਾਬੰਦੀ ਕੀਤੀ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com