ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਜਲੰਧਰ - ਲਾਹੌਰ ਦੀ ਪੰਜਾਬ ਯੂਨੀਵਰਸਿਟੀ ਵਿਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰੂ ਨਾਨਕ ਚੇਅਰ ਸਥਾਪਤ ਕੀਤੀ ਜਾਵੇਗੀ, ਜਿਸ ਵਿਚ ਬਣਨ ਵਾਲੇ ਰਿਸਰਚ ਸੈਂਟਰ ’ਚ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ’ਤੇ ਖੋਜ ਕਰਨ ਦੇ ਨਾਲ-ਨਾਲ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮੇਂ-ਸਮੇਂ ਸਿਰ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਅਤੇ ਦੁਬਈ ਦੇ ਕਾਰੋਬਾਰੀ ਐੱਸਪੀ ਸਿੰਘ ਓਬਰਾਏ ਨੇ ਲਹਿੰਦੇ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਤੇ ਉਨ੍ਹਾਂ ਦੀ ਬੇਗ਼ਮ ਨਾਲ ਮੀਟਿੰਗ ਕਰਨ ਤੋਂ ਬਾਅਦ ਕੀਤਾ।ਪਾਕਿਸਤਾਨ ਦਾ ਦੌਰਾ ਕਰ ਕੇ ਪਰਤੇ ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਗੁਰੂ ਨਾਨਕ ਚੇਅਰ ਲਈ ਨਿਸ਼ਚਿਤ ਰਕਮ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ, ਜਿਸ ਦਾ ਸਾਲਾਨਾ ਵਿਆਜ ਕਰੀਬ 35 ਤੋਂ 40 ਲੱਖ ਰੁਪਏ ਬਣੇਗਾ। ਵਿਆਜ ਵਾਲੀ ਰਕਮ ਨੂੰ ਹੀ ਇਸ ਕਾਰਜ ਤੋਂ ਇਲਾਵਾ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਖਰਚ ਕੀਤਾ ਜਾਵੇਗਾ, ਜਿਸ ਦਾ…
  ਜਲੰਧਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਫ਼ੀ ਟੇਬਲ ਬੁੱਕ 'ਪ੍ਰਾਮੀਨੈਂਟ ਸਿੱਖਜ਼ ਆਫ਼ ਯੂ. ਐਸ. ਏ.' ਗੁਰੂ ਨਾਨਕ ਦੇ ਪੈਗਾਮ 'ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ' ਨੂੰ ਦੁਨੀਆ ਤੱਕ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕੀ ਅਧਿਕਾਰੀ ਡਾ: ਪ੍ਰਭਲੀਨ ਸਿੰਘ ਨੇ ਅਮਰੀਕਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਚੁਣ ਕੇ ਲਿਖੀ ਹੈ, ਜਿਸ ਦੀ ਪ੍ਰਕਾਸ਼ਨਾ 'ਯੰਗ ਪ੍ਰੋਗਰੈਸਿਵ ਸਿੱਖ ਫੋਰਮ' ਵਲੋਂ ਕੀਤੀ ਗਈ ਹੈ | ਸਿੱਖਾਂ ਦੀਆਂ ਕੁਰਬਾਨੀਆਂ, ਸੇਵਾ ਭਾਵਨਾ, ਸਰਬੱਤ ਦਾ ਭਲਾ ਅਤੇ 'ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ' ਵਰਗੇ ਸਿੱਖ ਸਿਧਾਂਤਾਂ ਨੂੰ ਇਨ੍ਹਾਂ 50 ਸਿੱਖ ਸ਼ਖ਼ਸੀਅਤਾਂ ਰਾਹੀਂ ਉਜਾਗਰ ਕੀਤਾ ਗਿਆ ਹੈ | ਸਿੱਖ ਕੌਮ ਦੇ ਇਨ੍ਹਾਂ ਹੀਰਿਆਂ ਨੇ ਅਮਰੀਕਾ ਵਿਚ ਰਹਿੰਦਿਆਂ ਹਰ ਖੇਤਰ ਵਿਚ ਸਫਲਤਾ ਦੀਆਂ ਟੀਸੀਆਂ ਨੂੰ ਛੂਹਿਆ ਹੈ | ਪੁਸਤਕ ਦੇ ਲੇਖਕ ਡਾ: ਪ੍ਰਭਲੀਨ ਸਿੰਘ ਵਲੋਂ ਪਹਿਲਾਂ ਕਿਤਾਬ 'ਪ੍ਰਾਮੀਨੈਂਟ ਸਿੱਖੀਜ਼ ਆਫ਼ ਇੰਡੀਆ' ਵੀ ਲਿਖੀ ਗਈ ਸੀ, ਜੋ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਐਮ.…
  ਟੋਰਾਂਟੋ - ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਇਕ ਸੜਕ ਦਾ ਨਾਂ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਸੜਕ 'ਤੇ ਲੱਗੇ ਨਵੇਂ ਸਾਈਨ ਬੋਰਡ ਦੇ ਉਦਘਾਟਨ ਲਈ ਇਕ ਸਮਾਗਮ ਕਰਵਾਇਆ ਗਿਆ। ਸਥਾਨਕ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਰੈਂਪਟਨ ਦੀ ਸਿਟੀ ਕੌਂਸਲ ਵੱਲੋਂ ਇਹ ਪਹਿਲ ਕੀਤੀ ਗਈ ਹੈ। ਸਾਈਨ ਬੋਰਡ ਦੇ ਉਦਘਾਟਨ ਸਮਾਗਮ, ਜਿਸ ਤੇ ‘ਗੁਰੂ ਨਾਨਕ ਸੈਂਟ’ ਲਿਖਿਆ ਹੋਇਆ ਹੈ, 'ਚ ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਥਾਨਕ ਪੁਲਿਸ ਅਧਿਕਾਰੀ ਤੇ ਵੱਡੀ ਗਿਣਤੀ 'ਚ ਸਿੱਖਾਂ ਨੇ ਸ਼ਿਰਕਤ ਕੀਤੀ। ਢਿੱਲੋਂ ਨੇ ਦੱਸਿਆ ਕਿ ਲਗਭਗ 550 ਮੀਟਰ (ਵਾਰਡ 9 ਅਤੇ 10 ਅਧੀਨ) ਲੰਬੀ ਸੜਕ ਦਾ ਨਾਮ ਪਹਿਲਾਂ ਬਰੈਂਪਟਨ ਦੇ ਸਾਬਕਾ ਮੇਅਰ ਪੀਟਰ ਰੌਬਰਟਸਨ ਦੇ ਨਾਂ ਤੇ ਰੱਖਿਆ ਗਿਆ ਸੀ। 550ਵਾਂ ਗੁਰਪੁਰਬ ਮਨਾਉਣ ਲਈ ਇਸ ਸੜਕ ਦੇ ਇਕ ਹਿੱਸੇ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ…
  ਲੁਧਿਆਣਾ - ਸਥਾਨਕ ਅਦਾਲਤ ਨੇ ਅਸਲ੍ਹਾ ਅਤੇ ਆਰ.ਡੀ.ਐਕਸ. ਬਰਾਮਦਗੀ ਦੇ ਮਾਮਲੇ 'ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ 23 ਦਸੰਬਰ 1995 ਨੂੰ ਪੁਲਿਸ ਨੇ ਨਿਊ ਕੁੰਦਨਪੁਰੀ 'ਚੋਂ ਪੰਜ ਕਿੱਲੋ ਆਰ. ਡੀ. ਐਕਸ., ਇਕ ਏ.ਕੇ. 56 ਰਾਈਫਲ, ਮੈਗਜ਼ੀਨ 60 ਕਾਰਤੂਸ ਰਿਮੋਟ ਕੰਟਰੋਲ ਅਤੇ ਇਕ ਵਾਇਰਲੈੱਸ ਸੈੱਟ ਬਰਾਮਦ ਕੀਤਾ ਸੀ | ਉਸ ਵੇਲੇ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਸੀ, ਪਰ ਬਾਅਦ 'ਚ ਪੁਲਿਸ ਵਲੋਂ ਇਸ ਮਾਮਲੇ 'ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕਰ ਦਿੱਤਾ ਗਿਆ ਸੀ | ਪੁਲਿਸ ਵਲੋਂ ਬਕਾਇਦਾ ਭਾਈ ਹਵਾਰਾ ਿਖ਼ਲਾਫ਼ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਸੀ | ਭਾਈ ਹਵਾਰਾ ਅੱਜਕਲ੍ਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਨਜ਼ਰਬੰਦ ਹਨ | ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅਦਾਲਤ 'ਚ ਸਰਕਾਰੀ ਪੱਖ ਭਾਈ ਹਵਾਰਾ ਿਖ਼ਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ | ਇਸ ਮਾਮਲੇ 'ਚ ਸਰਕਾਰੀ ਵਕੀਲ ਅਤੇ ਮੰਝਪੁਰ ਵਿਚਾਲੇ ਜ਼ੋਰਦਾਰ ਬਹਿਸ ਹੋਈ ਸੀ,…
  ਬਟਾਲਾ - ਜਿਉਂ-ਜਿਉਂ ਸ਼ਰਧਾਲੂਆਂ ਦੀ ਤਾਂਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਵੇਖਣ ਨੂੰ ਵਧਦੀ ਜਾ ਰਹੀ ਹੈ, ਤਿਉਂ-ਤਿਉਂ ਸ਼ਰਧਾਲੂ ਰਜਿਸਟੇ੍ਰਸ਼ਨ ਫਾਰਮ ਭਰਨ ਸਮੇਂ ਪਾਸਪੋਰਟ ਦੀਆਂ ਜਾਣਕਾਰੀਆਂ 'ਚ ਉਲਝਦੇ ਜਾ ਰਹੇ ਹਨ | ਪਾਸਪੋਰਟ ਨਾਲ ਸਬੰਧਿਤ ਇਕ ਹੋਰ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਇਟਲੀ ਤੋਂ ਪਰਤੇ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਫਾਰਮ ਭਰਨ ਲੱਗੇ | ਜ਼ਿਕਰਯੋਗ ਹੈ ਕਿ ਕੁਝ ਚਿਰ ਪਹਿਲਾਂ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਇਟਲੀ ਗਏ ਸਨ, ਉੱਥੇ ਉਨ੍ਹਾਂ ਦੇ ਭਾਰਤੀ ਪਾਸਪੋਰਟ ਦੀ ਮਿਆਦ ਪੁੱਗ ਗਈ | ਕਾਨੂੰਨ ਮੁਤਾਬਿਕ ਉਹ ਭਾਰਤੀ ਰਾਜਦੂਤ ਘਰ ਮਿਲਾਨ ਚਲੇ ਗਏ, ਉੱਥੇ ਉਨ੍ਹਾਂ ਨੇ ਆਪਣਾ ਭਾਰਤੀ ਪਾਸਪੋਰਟ ਨਵਾਂ ਬਣਾ ਲਿਆ | ਉਨ੍ਹਾਂ ਦੇ ਪਾਸਪੋਰਟ 'ਚ ਜਾਰੀ ਕਰਨ ਦਾ ਸਥਾਨ ਮਿਲਾਨ ਲਿਖਿਆ ਗਿਆ | ਜਦੋਂ ਹੁਣ ਉਹ ਰਜਿਸਟੇ੍ਰਸ਼ਨ ਫਾਰਮ ਸ੍ਰੀ ਕਰਤਾਰਪੁਰ ਸਾਹਿਬ ਲਈ ਭਰਨ ਲੱਗੇ ਤਾਂ ਭਾਰਤੀ ਪਾਸਪੋਰਟ ਦੀ ਜਾਣਕਾਰੀ ਤੋਂ ਬਾਅਦ ਜਾਰੀ ਕਰਨ ਦਾ ਸਥਾਨ ਭਾਰਤੀਆਂ ਲਈ ਭਾਰਤ ਦੇ ਹੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਹੋਰ ਕੋਈ ਵੀ ਦੇਸ਼ ਦਾ ਖਾਨਾ…
  ਟਰੂਡੋ ਦੇ ਨਵੇਂ ਮੰਤਰੀ-ਮੰਡਲ ਵਿਚ ਸੱਤ ਨਵੇਂ ਚਿਹਰੇ ਸ਼ਾਮਲ, ਕਈ ਮੰਤਰੀਆਂ ਦੇ ਮੰਤਰਾਲੇ ਬਦਲੇ- ਕ੍ਰਿਸਟੀਆ ਫ਼ਰੀਲੈਂਡ ਨੂੰ ਡਿਪਟੀ ਪ੍ਰਾਈਮ ਮਨਿਸਟਰ ਬਣਾਇਆ ਗਿਆ - ਪੰਜਾਬੀ ਮੂਲ ਦੇ ਮੰਤਰੀਆਂ ਨਵਦੀਪ ਬੈਂਸ, ਹਰਜੀਤ ਸੱਜਣ ਤੇ ਬਰਦੀਸ਼ ਚੱਗਰ ਦੇ ਮਹਿਕਮੇ ਓਹੀ ਰਹੇ- ਪਹਿਲੇ ਸਿਟੀਜ਼ਨ ਤੇ ਇਮੀਗਰੇਸਨ ਮੰਤਰੀ ਅਹਿਮਦ ਹੱਸਨ ਨੂੰ ਫ਼ੈਮਿਲੀ, ਚਿਲਡਰਨ ਤੇ ਸੋਸ਼ਲ ਡਿਵੈੱਲਪਮੈਂਟ ਮੰਤਰਾਲਾ ਦਿੱਤਾ ਗਿਆਔਟਵਾ, (ਡਾ. ਝੰਡ) 20 ਨਵੰਬਰ -ਅੱਜ ਔਟਵਾ ਵਿਚ ਕੈਨੇਡਾ ਦੀ ਲਿਬਰਲ ਸਰਕਾਰ ਦੇ ਨਵੇਂ ਮੰਤਰੀ-ਮੰਡਲ ਨੂੰ ਸਹੁੰ ਚੁਕਾਈ ਗਈ। ਮੰਤਰੀ-ਮੰਡਲ ਵਿਚ ਬੇਸ਼ਕ ਬਹੁਤ ਸਾਰੇ ਪੁਰਾਣੇ ਚਿਹਰੇ ਸ਼ਾਮਲ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਦੇ ਮਹਿਕਮੇ ਵੀ ਓਹੀ ਰਹਿਣ ਦਿੱਤੇ ਗਏ ਹਨ, ਪਰ ਇਸ ਵਾਰ ਕਈ ਮੰਤਰੀਆਂ ਦੇ ਮਹਿਕਮੇ ਬਦਲ ਵੀ ਦਿੱਤੇ ਗਏ ਹਨ। ਇਸ ਨਵੇਂ ਮੰਤਰੀ-ਮੰਡਲ ਵਿਚ ਸੱਤ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਪਿਛਲੀ ਵਿਦੇਸ਼ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੂੰ ਇੰਟਰ ਗਵਰਨਮੈਂਟਲ ਮੰਤਰਾਲਾ ਦੇ ਕੇ ਉਸ ਨੂੰ ਡਿਪਟੀ ਪ੍ਰਾਈਮ ਮਨਿਸਟਰ ਬਣਾਇਆ ਗਿਆ ਹੈ।ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬੀ ਮੂਲ ਦੇ ਮੰਤਰੀਆਂ ਨਵਦੀਪ ਬੈਂਸ ਹਰਜੀਤ ਸੱਜਣ ਅਤੇ ਬਰਦੀਸ਼…
  ਵਾਸ਼ਿੰਗਟਨ - ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕਰ ਕੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਦੇ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਮਹੱਤਵ ਦੇ ਨਾਲ ਹੀ ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਹੈ।ਇੰਡੀਆਨਾ ਤੋਂ ਰਿਪਬਲੀਕਨ ਸੈਨੇਟਰ ਟੌਡ ਯੰਗ ਅਤੇ ਮੈਰੀਲੈਂਡ ਤੋਂ ਡੈਮੋਕ੍ਰੇਟਿਕ ਸੈਨੇਟਰ ਬੈਨ ਕਾਰਡਿਨ ਵੱਲੋਂ ਪੇਸ਼ ਕੀਤੇ ਗਏ ਸਿੱਖ ਧਰਮ ’ਤੇ ਆਪਣੀ ਤਰ੍ਹਾਂ ਦੇ ਪਹਿਲੇ ਪ੍ਰਸਤਾਵ ਨੂੰ ਸਿੱਖਾਂ ਦੇ ਪਹਿਲੇ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਸ ਕੀਤਾ ਗਿਆ। ਪ੍ਰਸਤਾਵ ’ਚ ਕਿਹਾ ਗਿਆ ਕਿ ਅਮਰੀਕਾ ਤੇ ਦੁਨੀਆਂ ਭਰ ’ਚ ਸਿੱਖ ਬਰਾਬਰੀ, ਸੇਵਾ ਤੇ ਰੱਬ ਪ੍ਰਤੀ ਭਗਤੀ ਦੀਆਂ ਕਦਰਾਂ-ਕੀਮਤਾਂ ਤੇ ਆਦਰਸ਼ਾਂ ਨਾਲ ਰਹਿੰਦੇ ਹਨ, ਜਿਸ ਦੀ ਸਿੱਖਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਦਿੱਤੀ ਸੀ।ਸੈਨੇਟ ਦੇ ਪ੍ਰਸਤਾਵ ਵਿੱਚ ਚਾਰ ਪ੍ਰਮੁੱਖ ਸਿੱਖਾਂ ਦਾ ਜ਼ਿਕਰ ਵੀ ਸੀ ਜਿਨ੍ਹਾਂ ਨੇ ਅਮਰੀਕਾ ਲਈ ਯੋਗਦਾਨ ਦਿੱਤਾ। ਇਸ ਪ੍ਰਸਤਾਵ ’ਚ ਜਿਨ੍ਹਾਂ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਉਨ੍ਹਾਂ ’ਚ ਦਲੀਪ ਸਿੰਘ ਸੌਂਦ, ਡਾ. ਨਰਿੰਦਰ ਕਪਾਨੀ, ਦਿਨਾਰ…
  ਚੰਡੀਗੜ੍ਹ - ਸੁਪਰੀਮ ਕੋਰਟ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਇਕ ਮਾਮਲੇ ਵਿਚ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਦੋਸ਼ੀ ਮੰਨਿਆ ਹੈ। ਦਵਾਈਆਂ ਬਣਾਉਣ ਵਾਲੀ ਜਾਪਾਨੀ ਕੰਪਨੀ ਦਾਈਚੀ ਸੈਂਕਿਓ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਅੱਜ ਇਹ ਫ਼ੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਮਾਰਚ ਮਹੀਨੇ ਦਾਈਚੀ ਵੱਲੋਂ ਸੁਪਰੀਮ ਕੋਰਟ 'ਚ ਦੋਵੇਂ ਭਰਾਵਾਂ ਵਿਰੁੱਧ 3,500 ਕਰੋੜ ਰੁਪਏ ਦੇ ਆਰਬਿਟ੍ਰੇਸ਼ਨ ਐਵਾਰਡ ਦੇ ਇਕ ਮਾਮਲੇ ਵਿਚ ਉਲੰਘਣਾ ਦੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਕੰਪਨੀ ਦਾਈਚੀ ਨੇ ਕਿਹਾ ਸੀ ਕਿ ਮਾਲਵਿੰਦਰ-ਸ਼ਿਵਇੰਦਰ ਨੇ ਇਸ ਰਕਮ ਦਾ ਭੁਗਤਾਨ ਨਹੀਂ ਕੀਤਾ। ਇਥੇ ਦੱਸਣਯੋਗ ਹੈ ਕਿ ਜਾਪਾਨੀ ਕੰਪਨੀ ਦਾਈਚੀ ਵੱਲੋਂ ਸਾਲ 2008 'ਚ ਰੈਨਬੈਕਸੀ ਨੂੰ ਖ਼ਰੀਦਿਆ ਗਿਆ ਸੀ। ਕੰਪਨੀ ਦਾ ਮੰਨਣਾ ਸੀ ਕਿ ਦੋਵੇਂ ਭਰਾ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਕੇ ਆਪਣੀਆਂ ਜਾਇਦਾਦਾਂ ਨੂੰ ਟਿਕਾਣੇ ਲਾ ਰਹੇ ਹਨ। ਬਾਅਦ ਵਿਚ ਕਿਹਾ ਗਿਆ ਕਿ ਮਾਲਵਿੰਦਰ-ਸ਼ਿਵਇੰਦਰ ਨੇ ਰੈਨਬੈਕਸੀ ਬਾਰੇ ਰੈਗੂਲੇਟਰੀ ਖ਼ਾਮੀਆਂ ਜਿਹੀਆਂ ਅਹਿਮ ਜਾਣਕਾਰੀਆਂ ਲੁਕਾਈਆਂ। ਇਸ ਦਲੀਲ ਨਾਲ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿੱਚ…
  ਅਯੁੱਧਿਆ- ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਅਯੁੱਧਿਆ ਮਾਮਲੇ ਵਿੱਚ ਸੁਣਾਏ ਫੈਸਲੇ ਤੋਂ ਪੰਜ ਦਿਨ ਮਗਰੋਂ ਮੁਹੰਮਦ ਉਮਰ, ਜੋ ਇਸ ਕੇਸ ਵਿੱਚ ਮੁਸਲਿਮ ਧਿਰਾਂ ਵੱਲੋਂ ਪਹਿਲੀ ਪਟੀਸ਼ਨ ਦਾਖਲ ਕਰਨ ਵਾਲੇ ਸ਼ਖ਼ਸ ਦਾ ਪੁੱਤਰ ਹੈ, ਨੇ ਅੱਜ ਕਿਹਾ ਕਿ ਜੇਕਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਪ੍ਰਵਾਨਗੀ ਦਿੰਦਾ ਹੈ ਤਾਂ ਉਹ ਇਸ ਫੈਸਲੇ ਖ਼ਿਲਾਫ਼ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਲਈ ਤਿਆਰ ਹੈ। ਮੁਸਲਿਮ ਪਰਸਨਲ ਲਾਅ ਬੋਰਡ ਨੇ ਅਦਾਲਤੀ ਫੈਸਲੇ ’ਤੇ ਵਿਚਾਰ ਚਰਚਾ ਲਈ ਐਤਵਾਰ ਨੂੰ ਆਪਣੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਸੱਦੀ ਹੈ। ਮੀਟਿੰਗ ਦੌਰਾਨ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ’ਤੇ ਵੀ ਚਰਚਾ ਹੋ ਸਕਦੀ ਹੈ। ਮੁਹੰਮਦ ਉਮਰ ਨੇ ਕਿਹਾ ਕਿ ਉਹ ਮਸਜਿਦ ਲਈ ਬਦਲ ਵਜੋਂ, ਅਧਿਗ੍ਰਹਿਣ ਕੀਤੀ 67 ਏਕੜ ਜ਼ਮੀਨ, ਤੋਂ ਬਾਹਰ ਜ਼ਮੀਨ ਦੇ ਕਿਸੇ ਵੀ ਟੁਕੜੇ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰਨਗੇ।
  ਸੁਲਤਾਨਪੁਰ ਲੋਧੀ - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇੱਥੇ ਗੁਰਦੁਆਰਾ ਬੇਰ ਸਾਹਿਬ ਵਿੱਚ ਕਰਵਾਏ ਗਏ ਮੁੱਖ ਸਮਾਗਮ ’ਚ ਲੱਖਾਂ ਦੀ ਗਿਣਤੀ ’ਚ ਸੰਗਤ ਨੇ ਮੱਥਾ ਟੇਕਿਆ ਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਅੱਜ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਸਟੇਜ ’ਤੇ ਹਾਜ਼ਰੀ ਭਰੀ। ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ’ਤੇ ਚੱਲਣ। ਇਸ ਤੋਂ ਪਹਿਲਾਂ ਉਨ੍ਹਾਂ ਦੇਸ਼-ਵਾਸੀਆਂ ਤੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਗੁਰੂ ਨਾਨਕ ਨੇ ਬਰਾਬਰੀ, ਭਾਈਚਾਰੇ, ਨੇਕੀ ਅਤੇ ਸਦਾਚਾਰ ਦੀ ਸਿੱਖਿਆ ਦੇ ਲੋਕਾਂ ਨੂੰ ਜਾਤ-ਪਾਤ ਅਤੇ ਕਰਮਕਾਂਡ ਤੋਂ ਮੁਕਤ ਕਰਨ ਦਾ ਯਤਨ ਕੀਤਾ। ਸੰਗੀਤ ਦੀ ਮਿਠਾਸ ਵਿਚ ਘੁਲੇ ਸਰਲ ਉਪਦੇਸ਼ ਉਨ੍ਹਾਂ ਦਿੱਤੇ ਤੇ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਪਰਮ ਗਿਆਨ ਹਾਸਲ ਕਰਨ ਦੀ ਰਾਹ ਵਿਖਾਈ। ਰਾਸ਼ਟਰਪਤੀ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com