ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਓਟਾਵਾ - ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ. ਐੱਸ. ਓ) ਨੇ ਕਿਹਾ ਕਿ ਕੈਨੇਡਾ ਦੇ ਲੋਕ 1984 ਕਤਲੇਆਮ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੁਝ ਵੀ ਨਾ ਕੀਤੇ ਜਾਣ ਕਾਰਨ ਬਹੁਤ ਨਾਰਾਜ਼ ਹਨ। ਇਸ ਦੇ ਨਾਲ ਹੀ ਡਬਲਿਊ.ਐੱਸ.ਓ. ਨੇ ਕਿਹਾ ਕਿ ਕਤਲੇਆਮ ਬਾਰੇ ਕੋਈ ਬਿਆਨ ਨਾ ਦੇਣ ਕਾਰਨ ਨਵੇਂ ਚੁਣੇ ਗਏ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਲੋਕਾਂ ਦੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੌਰਾਨ ਡਬਲਿਊ.ਐੱਸ.ਓ. ਨੇ ਟਰੂਡੋ ਨੂੰ ਉਨ੍ਹਾਂ ਦੇ 2014 ਦੇ ਇਕ ਬਿਆਨ ਨੂੰ ਯਾਦ ਕਰਾਇਆ, ਜਦੋਂ ਉਹ ਲਿਬਰਲ ਪਾਰਟੀ ਦੇ ਪ੍ਰਧਾਨ ਸਨ। ਉਨ੍ਹਾਂ ਨੇ 2014 'ਚ ਕਿਹਾ ਸੀ ਕਿ ਉਨ੍ਹਾਂ ਨੇ ਪਾਰਲੀਮੈਂਟ 'ਚ ਇਸ ਹਫਤੇ ਕਿਹਾ ਹੈ ਕਿ ਸਾਨੂੰ ਭਾਰਤੀ ਸਰਕਾਰ ਨੂੰ 1984 ਕਤਲੇਆਮ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਦਬਾਅ ਪਾਉਂਦੇ ਰਹਿਣਾ ਚਾਹੀਦਾ ਹੈ ਤੇ ਇਹ 1984 ਦੇ ਪੀੜਤਾਂ ਤੇ ਸਾਰੇ ਭਾਰਤੀ ਵਾਸੀਆਂ ਲਈ ਜ਼ਰੂਰੀ ਹੈ। 1984 ਕਤਲੇਆਮ ਦੀ ਜਵਾਬਦੇਹੀ ਜ਼ਰੂਰੀ ਹੈ। ਸੱਚਾਈ ਤੇ ਸੁਲਾਹ ਹੀ ਕੈਨੇਡਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਡਬਲਿਊ.ਐੱਸ.ਓ.…
    ਫ਼ਰੀਦਕੋਟ- ਤਿੰਨ ਵਰ੍ਹੇ ਪਹਿਲਾਂ ਸਾਲ 2015 ਦੌਰਾਨ ਪੰਜਾਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀਵਿਸ਼ੇਸ਼ ਜਾਂਚ ਟੀਮ ਨੇ ਅੱਜ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਦੇ ਤਿੰਨ ਹੋਰ ਸ਼ਰਧਾਲੂਆਂ (ਪ੍ਰੇਮੀਆਂ) ਨੂੰ ਗ੍ਰਿਫ਼ਤਾਰ ਕਰ ਲਿਆ। ਹਾਲੇ ਕੱਲ੍ਹ ਹੀ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ਇਸ ਵਿਸ਼ੇਸ਼ ਜਾਂਚ ਟੀਮ ਨੇ ਡੇਰੇ ਦੀ ਸੂਬਾ-ਪੱਧਰੀ ਕਮੇਟੀ ਦੇ ਮੈਂਬਰ ਜਤਿੰਦਰਬੀਰ ਸਿੰਘ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਸੁਖਮੰਦਰ ਸਿੰਘ, ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਵਜੋਂ ਹੋਈ ਹੈ ਅਤੇ ਇਹ ਸਾਰੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਦੇ ਵਸਨੀਕ ਹਨ।ਸ੍ਰੀ ਖਟੜਾ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਸਨਿੱਚਰਵਾਰ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਸਾਰੇ ਹੀ ਤਿੰਨ ਮਾਮਲਿਆਂ ਚ ਹੁਣ ਵੱਡੀ ਸਫ਼ਲਤਾ ਹੱਥ ਲੱਗੀ ਹੈ। ਇਹ ਟੀਮ ਮੁੱਖ ਤੌਰ ਤੇ ਬਰਗਾੜੀ (ਫ਼ਰੀਦਕੋਟ), ਮਲਕੇ (ਮੋਗਾ) ਅਤੇ…
    ਨਵੀਂ ਦਿੱਲੀ - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅੱਜ ਇੱਥੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਵਿਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਹੱਕ ’ਚ ਇਕ ਰਿਪੋਰਟ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਨਾਂ ਸੌਂਪੀ। ਇਸ ਰਿਪੋਰਟ ਵਿਚ 31 ਅਕਤੂਬਰ 1984 ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ, ਕਾਨਪੁਰ, ਬੋਕਾਰੋ, ਰਿਆਸੀ, ਹੌਦ ਚਿੱਲੜ ਤੇ ਰਿਵਾੜੀ ਸਣੇ ਹੋਰ ਰਾਜਾਂ ਤੇ ਵੱਡੇ ਸ਼ਹਿਰਾਂ ਵਿਚ ਹੋਈ ਸਿੱਖ ਨਸਲਕੁਸ਼ੀ ਬਾਰੇ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਸਬੰਧਤ ਵੇਰਵੇ ਵੀ ਦਰਜ ਕੀਤੇ ਗਏ ਹਨ। ਇਹ ਰਿਪੋਰਟ ਸੌਂਪਣ ਵੇਲੇ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਪੀਰ ਮੁਹੰਮਦ, ਸਰਬਜੀਤ ਸਿੰਘ ਜੰਮੂ, ਹੌਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਹਰਮਿੰਦਰ ਸਿੰਘ ਦਿੱਲੀ, ਮਾਤਾ ਜਗਦੀਸ਼ ਕੌਰ, ਮੁੱਖ ਗਵਾਹ ਸੱਜਣ ਕੁਮਾਰ ਕੇਸ ਤੇ ਹੋਰ ਹਾਜ਼ਰ ਸਨ।ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2014 ਵਿਚ ਵੀ ਸੰਯੁਕਤ ਰਾਸ਼ਟਰ ਨੂੰ ਅਜਿਹੀ ਇਕ ਰਿਪੋਰਟ ਸੌਂਪੀ ਗਈ ਹੈ। ਇਸ ਤੋਂ ਬਾਅਦ ਹੋਰ…
    ਜਲੰਧਰ - ਅੱਖਾਂ ਦੇ ਮਾਹਿਰ ਡਾਕਟਰ ਜੇ ਐਸ ਵਧਵਾ ਨੇ ਆਪਣੀ ਜੀਵਨੀ ਵਿੱਚ ਦਾਅਵਾ ਕੀਤਾ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਪੋਸਟਮਾਰਟਮ ਕਰਨ ਲਈ ਜਿਹੜੀਆਂ ਲਾਸ਼ਾਂ ਟਰੈਕਟਰ-ਟਰਾਲੀਆਂ ’ਤੇ ਲੱਦ ਕੇ ਲਿਆਂਦੀਆਂ ਗਈਆਂ ਸਨ, ਉਨ੍ਹਾਂ ਵਿੱਚ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਵੀ ਸ਼ਾਮਲ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਸਪੈਸ਼ਲ ਫੌਜੀ ਟਰੱਕ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦੀ ਗਈ ਸੀ।ਡਾਕਟਰ ਵਧਵਾ, ਜੋ ਸਰਕਾਰੀ ਡਾਕਟਰ ਰਹੇ ਹਨ, ਨੇ ਆਪਣੀਆਂ ਯਾਦਾਂ ਤੇ ਡਾਕਟਰੀ ਤਜਰਬਿਆਂ ਬਾਰੇ ਲਿਖੀ ਕਿਤਾਬ ‘ਆਟੋਬਾਇਓਗ੍ਰਾਫ਼ੀ ਆਫ਼ ਅਨਨੋਨ ਡਾਕਟਰ’ ਅੱਜ ਇੱਥੇ ਪ੍ਰੈੱਸ ਕਲੱਬ ਵਿਚ ਰਿਲੀਜ਼ ਕੀਤੀ। ਕਿਤਾਬ ਦੇ ਟਾਈਟਲ ਵਾਲੇ ਪੰਨੇ ’ਤੇ ਹੀ ਸਾਕਾ ਨੀਲਾ ਤਾਰਾ ਦੌਰਾਨ ਕੀਤੇ ਗਏ ਪੋਸਟਮਾਰਟਮਾਂ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਹੋਇਆ ਹੈ।ਡਾਕਟਰ ਵਧਵਾ ਨੇ ਦੱਸਿਆ ਕਿ ਸਾਕਾ ਨੀਲਾ ਤਾਰਾ ਦੌਰਾਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਡਾਕਟਰਾਂ ਨੂੰ ਪੋਸਟਮਾਰਟਮ ਕਰਨ ਲਈ ਅੰਮ੍ਰਿਤਸਰ ਸੱਦਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਦੀ ਲਾਸ਼ ਨੂੰ ਉਨ੍ਹਾਂ ਨਹੀਂ ਦੇਖਿਆ ਸੀ। ਜਿਹੜੇ…
    ਜੇਕਰ ਹਿੰਦੂਤਵ ਹੁਕਮਰਾਨਾਂ ਤੇ ਫ਼ੌਜ ਨੇ ਮੰਦਭਾਵਨਾ ਅਧੀਨ ਕੋਈ ਕਾਰਵਾਈ ਕੀਤੀ ਤਾਂ 86 ਮੁਲਕਾਂ ਵਿਚ ਵੱਸੇ ਸਿੱਖ ਦ੍ਰਿੜਤਾ ਨਾਲ ਮੁਕਾਬਲਾ ਕਰਨਗੇ ਫ਼ਤਹਿਗੜ੍ਹ ਸਾਹਿਬ - “ਜਦੋਂ 1984 ਦੇ ਸਮੇਂ ਸ. ਬਾਦਲ ਤੇ ਰਵਾਇਤੀ ਆਗੂਆਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ, ਬੀਜੇਪੀ-ਆਰ.ਐਸ.ਐਸ. ਨਾਲ ਮਿਲੀਭੁਗਤ ਦੀ ਬਦੌਲਤ ਸਿੱਖ ਕੌਮ ਵਿਚ ਇਨ੍ਹਾਂ ਦੀ ਸਾਂਖ ਖ਼ਤਮ ਹੋ ਗਈ ਸੀ ਤਾਂ ਇਨ੍ਹਾਂ ਰਵਾਇਤੀ ਆਗੂਆਂ ਨੇ ਉਸ ਸਮੇਂ ਪੰਜਾਬ ਦੇ ਗਵਰਨਰ ਕੋਲ ਸਿ਼ਕਾਇਤ ਕੀਤੀ ਕਿ ਅਸੀਂ ਤਾਂ ਹਮੇਸ਼ਾਂ ਇੰਡੀਆਂ ਤੇ ਹਿੰਦੂਤਵ ਹੁਕਮਰਾਨਾਂ ਦੇ ਵਫ਼ਾਦਾਰ ਰਹੇ ਹਾਂ । ਇਸ ਲਈ ਜਿੰਨਾਂ ਸਮਾਂ ਸੰਤ ਭਿੰਡਰਾਂਵਾਲਿਆ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢਕੇ ਅਲੱਗ-ਥਲੱਗ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਅਸੀਂ ਸਰਕਾਰ ਨਹੀਂ ਬਣਾ ਸਕਾਂਗੇ । ਇਸ ਲਈ ਮਿਲਟਰੀ ਹਮਲਾ ਕਰਨਾ ਪਵੇਗਾ । ਇਨ੍ਹਾਂ ਦੇ ਮਸਵਰੇ ਨਾਲ ਹੀ ਮਰਹੂਮ ਇੰਦਰਾ ਗਾਂਧੀ ਅਤੇ ਉਸ ਸਮੇਂ ਦੇ ਫ਼ੌਜ ਦੇ ਮੁੱਖੀ ਜਰਨਲ ਵੈਦਿਆ ਨੇ ਬਲਿਊ ਸਟਾਰ ਦਾ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਹਮਲਾ ਕੀਤਾ । ਉਸੇ ਤਰ੍ਹਾਂ ਬਲਿਊ ਸਟਾਰ-2…
    ਅੰਮ੍ਰਿਤਸਰ - ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਇਥੇ ਦਲ ਖਾਲਸਾ ਸਿੱਖ ਜਥੇਬੰਦੀ ਵੱਲੋਂ ਮਸ਼ਾਲ ਮਾਰਚ ਕੱਢਿਆ ਗਿਆ । ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕੰਪਲੈਕਸ ਵਿਚ 1984 ਮੋਮਬੱਤੀਆਂ ਜਗਾ ਕੇ ਸਿੱਖ ਕਤਲੇਆਮ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ ਗਈ।ਦਲ ਖਾਲਸਾ ਵੱਲੋਂ ਸਿੱਖ ਕਤਲੇਆਮ ਦੀ 34ਵੀਂ ਵਰ੍ਹੇ ਗੰਢ ਮੌਕੇ ਕੱਢੇ ਗਏ ਮਸ਼ਾਲ ਮਾਰਚ ਨੂੰ ‘ਹੱਕ, ਇਨਸਾਫ ਅਤੇ ਆਜ਼ਾਦੀ’ ਮਾਰਚ ਦਾ ਨਾਂ ਦਿੱਤਾ ਗਿਆ ਸੀ। ਆਗੂਆਂ ਨੇ ਆਖਿਆ ਕਿ ਇਹ ਘਟਨਾਵਾਂ ਨੇ ਸਿੱਖ ਕੌਮ ਦੀ ਰੂਹ ਨੂੰ ਜ਼ਖ਼ਮੀ ਕੀਤਾ ਹੈ ਅਤੇ ਕਦੇ ਨਾ ਭਰਨ ਵਾਲੇ ਜ਼ਖ਼ਮ ਦਿੱਤੇ ਹਨ। ਭੰਡਾਰੀ ਪੁਲ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਕੱਢੇ ਗਏ ਮਾਰਚ ਵਿਚ ਔਰਤਾਂ ਵੀ ਸ਼ਾਮਲ ਸਨ। ਕਾਰਕੁਨਾਂ ਨੇ ਮਸ਼ਾਲਾਂ, ਮੋਮਬੱਤੀਆਂ ਅਤੇ ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਇਨ੍ਹਾਂ ਵੱਲੋਂ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੱਖੀ ਨਾਅਰੇਬਾਜ਼ੀ…
    ਅੰਮ੍ਰਿਤਸਰ - ਲੋਕ ਭਲਾਈ ਇਨਸਾਫ ਵੈੱਲਫੇਅਰ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਧਰਨੇ ਨੂੰ ਡਰਾਮਾ ਕਰਾਰ ਦਿੱਤਾ ਅਤੇ ਆਖਿਆ ਕਿ ਉਹ ਇਸ ਸਬੰਧ ਵਿਚ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕਰਨ, ਜੋ ਗੁਰੂ ਸਾਹਿਬਾਨ ਦਾ ਅਪਮਾਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਚੁੱਕੇ ਹਨ। ਇਥੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸਿਰਸਾ ਨੇ ਆਖਿਆ ਕਿ ਉਹ ਇਸ ਹੱਕ ਵਿਚ ਹਨ ਕਿ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਉਹ ਪੁਸਤਕਾਂ, ਜਿਨ੍ਹਾਂ ਵਿਚ ਗੁਰੂ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2016 ਵਿਚ ਸੰਗਤ ਦਰਸ਼ਨ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
    ਰਾਜਪੀਪਲਾ (ਗੁਜਰਾਤ): ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ‘ਸਟੈਚੂ ਆਫ਼ ਯੂਨਿਟੀ’ ਦਾ ਵਿਰੋਧ ਕਰ ਰਹੇ ਕਬਾਇਲੀ ਆਗੂ ਪ੍ਰਫੁੱਲ ਵਸਾਵਾ ਅਤੇ ਚਾਰ ਹੋਰਨਾਂ ਨੂੰ ਬੁੱਧਵਾਰ ਨੂੰ ਨਰਮਦਾ ਜ਼ਿਲ੍ਹੇ ਦੇ ਰਾਜਪੀਪਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਕਬਾਇਲੀ ਆਗੂਆਂ ਦੇ ਇਕ ਵਰਗ ਵੱਲੋਂ ਨਰਮਦਾ ਅਤੇ ਭਰੁਚ ਨਾਲ ਲਗਦੇ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਬੰਦ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਯਾਦਗਾਰ ਦੀ ਉਸਾਰੀ ਕਰਕੇ ਵਿਕਾਸ ਰੁਕ ਗਿਆ ਹੈ ਅਤੇ ਕੁਦਰਤੀ ਵਸੀਲੇ ਨਸ਼ਟ ਹੋ ਗਏ ਹਨ। ਵਸਾਵਾ ਅਤੇ ਹੋਰਾਂ ਨੇ ਰਾਜਪੀਪਲਾ ਦੇ ਬਾਹਰਵਾਰ ਰੋਸ ਮਾਰਚ ਕੱਢਿਆ ਜੋ ਉਦਘਾਟਨ ਵਾਲੀ ਥਾਂ ਤੋਂ 23 ਕਿਲੋਮੀਟਰ ਦੂਰ ਸੀ। ਉਨ੍ਹਾਂ ਰੋਸ ਵਜੋਂ ਕਾਲੇ ਗੁਬਾਰੇ ਵੀ ਛੱਡੇ ਅਤੇ ‘ਮੋਦੀ ਵਾਪਸ ਜਾਓ’ ਦੇ ਨਾਅਰੇ ਵੀ ਲਗਾਏ। ਨਰਮਦਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਸਨ ਪਰ ਭਰੁਚ ਦੇ ਕੁਲੈਕਟਰ ਰਵੀ ਕੁਮਾਰ ਅਰੋੜਾ ਨੇ ਕਿਹਾ ਕਿ ਬੰਦ ਦੇ ਸੱਦੇ ਨੇ ਨੇਤਰੰਗ ਅਤੇ ਝਗਾੜੀਆ ਤਹਿਸੀਲਾਂ ’ਚ ਜਨਜੀਵਨ ਠੱਪ ਰਿਹਾ। ਜ਼ਿਕਰਯੋਗ ਹੈ ਕਿ 29 ਅਕਤੂਬਰ ਨੂੰ ਸਰਦਾਰ ਸਰੋਵਰ…
    ਅੰਮ੍ਰਿਤਸਰ - ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਿਚ ਸ਼ਾਮਲ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਪੰਥਕ ਅਸੈਂਬਲੀ ਵਿਚ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਤਕ ਵਿਧੀ ਵਿਧਾਨ ਨਹੀਂ ਬਣਦਾ ਅਤੇ ਸਰਵ ਪ੍ਰਵਾਨਿਤ ਜਥੇਦਾਰ ਨਿਯੁਕਤ ਨਹੀਂ ਹੁੰਦਾ, ਉਨ੍ਹਾਂ ਵੱਲੋਂ ਇਕ ਧਿਰ ਰਾਹੀਂ ਨਿਯੁਕਤ ਕੀਤੇ ਜਥੇਦਾਰ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਦਾ ਕੋਈ ਵੀ ਨੁਮਾਇੰਦਾ ਅੱਜ ਸੇਵਾ ਸੰਭਾਲ ਸਮਾਗਮ ਵਿਚ ਨਹੀਂ ਪੁੱਜਾ ਹੈ। ਯੂਨਾਈਟਿਡ ਅਕਾਲੀ ਦਲ ਅਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਪਹਿਲਾਂ ਹੀ ਜਥੇਦਾਰਾਂ ਨੂੰ ਰੱਦ ਕਰ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲਾ ਸੰਤ ਸਮਾਜ ਵੀ ਸਮਾਗਮ ਵਿਚ ਸ਼ਾਮਲ ਨਹੀਂ ਹੋਇਆ।
    ਜਕਾਰਤਾ - ਇੰਡੋਨੇਸ਼ੀਆ ਦੀ ਲਾਇਨ ਏਅਰ ਦਾ ਜਹਾਜ਼ ਜਿਸ ਵਿੱਚ ਅਮਲੇ ਸਮੇਤ 189 ਮੁਸਾਫ਼ਰ ਸਵਾਰ ਸਨ, ਅੱਜ ਸਮੁੰਦਰ ਵਿਚ ਡਿੱਗ ਗਿਆ। ਇਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਮਹਿਜ਼ 13 ਮਿੰਟਾਂ ਬਾਅਦ ਹੀ ਇਹ ਜਹਾਜ਼ ਰਾਡਾਰ ਦੇ ਘੇਰੇ ਤੋਂ ਬਾਹਰ ਹੋ ਗਿਆ। ਜ਼ਾਹਰਾ ਤੌਰ ’ਤੇ ਹਾਦਸੇ ਵੇਲੇ ਦੀ ਫਿਲਮਾਈ ਗਈ ਇਕ ਵੀਡੀਓ ਵਿਚ ਸਮੁੰਦਰ ਦੀ ਸਤਹਿ ’ਤੇ ਤੇਲ ਦੀ ਗਹਿਰੀ ਪਰਤ ਨਜ਼ਰ ਆ ਰਹੀ ਹੈ। ਇਸ ਬੋਇੰਗ 737 ਐਮਏਐਕਸ8 ਜਹਾਜ਼ ਦਾ ਪਾਇਲਟ ਭਾਰਤ ਦਾ ਭਵਯ ਸੁਨੇਜਾ ਸੀ। ਇਹ ਜਹਾਜ਼ ਪੰਗਕਾਲ ਪਿਨਾਂਗ ਜਾ ਰਿਹਾ ਸੀ ਤੇ ਜਕਾਰਤਾ ਤੋਂ 32 ਕਿਲੋਮੀਟਰ ਦੂਰ ਕੇਰਾਵਾਂਗ ਨੇੜੇ ਹਾਦਸਾਗ੍ਰਸਤ ਹੋ ਗਿਆ। ਇੰਡੋਨੇਸ਼ੀਆ ਵਿਚ ਭਾਰਤੀ ਦੂਤਾਵਾਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਸੁਨੇਜਾ ਦੇ ਨਾਲ ਕੋ-ਪਾਇਲਟ ਹਾਰਵਿਨੋ ਤੇ ਕੈਬਿਨ ਦਸਤੇ ਦੇ ਛੇ ਮੈਂਬਰ ਵੀ ਸਨ। ਸੁਨੇਜਾ ਕੋਲ 6 ਹਜ਼ਾਰ ਘੰਟਿਆਂ ਦੀ ਉਡਾਣ ਤੇ ਕੋ-ਪਾਇਲਟ ਵਜੋਂ 5 ਹਜ਼ਾਰ ਘੰਟਿਆਂ ਦੀ ਉਡਾਣ ਦਾ ਤਜਰਬਾ…

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com