ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗਾਜ਼ਾ ਸਿਟੀ - ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਵਾਈ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ। ਇਨ੍ਹਾਂ ਵਿਚ 13 ਬੱਚੇ ਤੇ ਤਿੰਨ ਔਰਤਾਂ ਸ਼ਾਮਲ ਹਨ। ਵੇਰਵਿਆਂ ਮੁਤਾਬਕ ਕਰੀਬ 300 ਫ਼ਲਸਤੀਨੀ ਇਨ੍ਹਾਂ ਹਮਲਿਆਂ ਵਿਚ ਜ਼ਖ਼ਮੀ ਹੋਏ ਹਨ। ਫ਼ਲਸਤੀਨੀਆਂ ਨੇ ਵੀ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਹਨ। 2014 ਦੀ ਗਾਜ਼ਾ ਜੰਗ ਤੋਂ ਬਾਅਦ ਇਹ ਸਭ ਤੋਂ ਵੱਡਾ ਟਕਰਾਅ ਹੈ। ਅਲ-ਅਕਸਾ ਮਸਜਿਦ ਟਕਰਾਅ ਦਾ ਕੇਂਦਰ ਬਣ ਕੇ ਉੱਭਰੀ ਹੈ ਜੋ ਕਿ ਯਹੂਦੀਆਂ ਤੇ ਮੁਸਲਮਾਨਾਂ ਦੋਵਾਂ ਲਈ ਪਵਿੱਤਰ ਹੈ। ਇਜ਼ਰਾਈਲ ਤੇ ਫ਼ਲਸਤੀਨੀ ਦਹਿਸ਼ਤਗਰਦਾਂ ਵਿਚਾਲੇ ਵਧਦੇ ਤਣਾਅ ਉਤੇ ਭਾਰਤ ਨੇ ਡੂੰਘਾ ਫ਼ਿਕਰ ਜ਼ਾਹਿਰ ਕੀਤਾ ਹੈ। ਭਾਰਤ ਨੇ ਯੋਰੋਸ਼ਲਮ ਦੇ ‘ਟੈਂਪਲ ਮਾਊਂਟ’ ਤੇ ਸ਼ੇਖ਼ ਜੱਰਾਹ ਅਤੇ ਸਿਲਵਾਨ ਇਲਾਕਿਆਂ ਵਿਚ ਬਣੇ ਟਕਰਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਦੋਵਾਂ ਧਿਰਾਂ ਨੂੰ ਜ਼ਮੀਨੀ ਪੱਧਰ ਉਤੇ ਸਥਿਤੀਆਂ ’ਚ ਧੱਕੇ ਨਾਲ ਤਬਦੀਲੀ ਨਾ ਕਰਨ ਦੀ ਬੇਨਤੀ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ.ਐੱਸ. ਤ੍ਰਿਮੂਰਤੀ ਨੇ ਟਵੀਟ ਕੀਤਾ ਸਲਾਮਤੀ ਕੌਂਸਲ ਦੀ ਮੰਗਲਵਾਰ ਨੂੰ…
  ਨਵੀਂ ਦਿੱਲੀ - ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦਾ ਕਹਿਣਾ ਹੈ ਕਿ ਭਾਰਤ ਵਿੱਚ ਕਰੋਨਾਵਾਇਰਸ ਦੇ ਜਿਸ ਰੂਪ/ਕਿਸਮ ਦੀ ਬੀ.1.617 ਵਜੋਂ ਪਹਿਲਾਂ ਪਛਾਣ ਕੀਤੀ ਗਈ ਸੀ, ਉਹ ਹੁਣ 44 ਮੁਲਕਾਂ ਵਿੱਚ ਪਾਇਆ ਗਿਆ ਹੈ ਤੇ ਇਸ ਨੂੰ ਹੁਣ ‘ਫਿਕਰਮੰਦੀ ਵਾਲੀ ਕਿਸਮ’ ਦੇ ਵਰਗ ਵਿੱਚ ਰੱਖਿਆ ਗਿਆ ਹੈ। ਇਸ ਦੌਰਾਨ ਆਲਮੀ ਸਿਹਤ ਸੰਸਥਾ ਨੇ ਆਪਣੇ ਹੀ ਬਿਆਨ ਤੋਂ ਯੂ-ਟਰਨ ਲੈਂਦਿਆਂ ਕਿਹਾ ਕਿ ਉਸ ਨੇ ਵਾਇਰਸਾਂ ਜਾਂ ਇਸ ਦੀਆਂ ਹੋਰ ਕਿਸਮਾਂ ਦੀ ਕਦੇ ਵੀ ਕਿਸੇ ਮੁਲਕ, ਜਿੱਥੇ ਉਹ ਪਹਿਲੀ ਵਾਰ ਰਿਪੋਰਟ ਹੋਏ ਹੋਣ, ਦੇ ਨਾਂ ਵਜੋਂ ਸ਼ਨਾਖਤ ਨਹੀਂ ਕੀਤੀ। ਡਬਲਿਊਐੱਚਓ ਨੇ ਇਕ ਟਵੀਟ ਵਿਚ ਕਿਹਾ, ‘‘ਅਸੀਂ ਉਨ੍ਹਾਂ (ਵਾਇਰਸਾਂ) ਦਾ ਹਵਾਲਾ ਉਨ੍ਹਾਂ ਦੇ ਵਿਗਿਆਨਕ ਨਾਮ ਵਜੋਂ ਦਿੰਦੇ ਹਾਂ ਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਅਜਿਹਾ ਹੀ ਕਰਨ।’ ਆਲਮੀ ਸੰਸਥਾ ਨੇ ਕਿਹਾ ਕਿ ਉਸ ਨੇ ਕਦੇ ਵੀ ਬੀ.1.671 ਕਿਸਮ ਨੂੰ ਭਾਰਤੀ ਵੇਰੀਐਂਟ ਨਾਲ ਨਹੀਂ ਜੋੜਿਆ। ਚੇਤੇ ਰਹੇ ਕਿ ਆਲਮੀ ਸਿਹਤ ਸੰਸਥਾ ਸਾਰਸ-ਕੋਵ-2 ਦੀਆਂ ਵੱਖ ਵੱਖ ਕਿਸਮਾਂ ਦੇ ਸੰਚਾਰ ਤੇ ਤੀਬਰਤਾ ਦੇ ਨਤੀਜਿਆਂ…
  ਸਿਆਟਲ - ਅਮਰੀਕਾ ਦੇ ਨਿਊਜਰਸੀ ਦੇ ਰੋਬਿਨਸਵਿੱਲ ਵਿਖੇ ਬੱਚਸਨਵਾਸੀ ਅਕਸਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ.ਏ.ਪੀ.ਐਸ.) ਵਜੋਂ ਜਾਣੇ ਜਾਂਦੇ ਅਤੇ ਆਰ.ਐਸ.ਐਸ. ਤੇ ਭਾਜਪਾ ਦੇ ਨਜ਼ਦੀਕੀਆਂ ਵਲੋਂ ਬਣਾਏ ਜਾ ਰਹੇ ਹਿੰਦੂ ਮੰਦਰ 'ਚ ਭਾਰਤ ਤੋਂ ਕਾਰੀਗਰ ਮਜ਼ਦੂਰਾਂ ਨੂੰ ਲਿਆ ਕੇ ਉਨ੍ਹਾਂ ਤੋਂ ਜਬਰੀ ਬਹੁਤ ਘੱਟ ਕੀਮਤ 'ਤੇ ਕੰਮ ਕਰਵਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸੇ ਤਹਿਤ ਹੀ ਅੱਜ ਐਫ.ਬੀ.ਆਈ. ਨੇ ਇਸ ਉਸਾਰੀ ਅਧੀਨ ਮੰਦਰ 'ਤੇ ਛਾਪਾ ਮਾਰਿਆ | ਐਫ.ਬੀ.ਆਈ. ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਵਲੋਂ ਇਸ ਮੰਦਰ ਨੂੰ ਬਣਾਉਣ ਲਈ ਮੰਦਰ ਸੰਸਥਾ ਦੀ ਸਹਿਮਤੀ ਨਾਲ 200 ਤੋਂ ਵੱਧ ਕਾਮੇ ਜਿਨ੍ਹਾਂ ਵਿਚ ਜ਼ਿਆਦਾ ਦਲਿਤ ਸਮਾਜ ਨਾਲ ਸਬੰਧਿਤ ਹਨ ਅਤੇ ਉਹ ਅੰਗਰੇਜ਼ੀ ਨਾ ਬੋਲ ਸਕਦੇ ਹਨ ਤੇ ਨਾ ਸਮਝ ਸਕਦੇ ਹਨ, ਨੂੰ ਭਾਰਤ ਤੋਂ ਆਰ-1 ਵੀਜ਼ਾ ਜੋ ਉਨ੍ਹਾਂ ਲੋਕਾਂ ਹੈ ਜੋ ਸੇਵਾ ਕਰਦੇ ਹਨ ਜਾਂ ਧਾਰਮਿਕ ਪੇਸ਼ੇ ਵਿਚ ਕੰਮ ਕਰਦੇ ਹਨ, ਨੂੰ ਇਥੇ ਨਿਊਜਰਸੀ ਲਿਆ ਕੇ ਉਨ੍ਹਾਂ ਤੋਂ ਸਵੇਰੇ 6.30 ਵਜੇ ਤੋਂ ਸ਼ਾਮ 7 ਵਜੇ ਤੱਕ ਜਬਰੀ ਕੰਮ ਕਰਵਾਇਆ…
  ਸੰਯੁਕਤ ਰਾਸ਼ਟਰ - ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਕੋਰੋਨਾ ਸਥਿਤੀ ਦੇ ਮੁਲਾਂਕਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਥੇ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਪ੍ਰਮੁੱਖ ਕਾਰਨਾਂ 'ਚੋਂ ਹਾਲ ਹੀ 'ਚ ਕਰਵਾਏ ਗਏ ਕਈ ਧਾਰਮਿਕ ਤੇ ਰਾਜਨੀਤਿਕ ਇਕੱਠ ਵੀ ਜ਼ਿੰਮੇਵਾਰ ਹਨ | ਸੰਗਠਨ ਨੇ ਕੋਵਿਡ-19 ਸਬੰਧੀ ਆਪਣੀ ਹਫ਼ਤਾਵਾਰੀ ਸਮੀਖਿਆ 'ਚ ਕਿਹਾ ਕਿ ਭਾਰਤ 'ਚ ਕੋਰੋਨਾ ਦਾ ਬੀ.1.167 ਰੂਪ ਪਹਿਲੀ ਵਾਰ ਅਕਤੂਬਰ 2020 'ਚ ਮਿਲਿਆ ਸੀ, ਜੋ ਕਿ ਤੇਜ਼ੀ ਨਾਲ ਫੈਲਦਾ ਹੈ | ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਸੁਨਾਮੀ ਬਣਨ 'ਚ ਜਿਥੇ ਬੀ.1.167 ਵੀ ਜ਼ਿੰਮੇਵਾਰ ਹੈ, ਉਥੇ ਸਰਕਾਰ ਤੇ ਲੋਕਾਂ ਵਲੋਂ ਕੋਰੋਨਾ ਨਿਯਮਾਂ ਨੂੰ ਗੰਭੀਰਤਾ ਨਾਲ ਨਾ ਲੈਣਾ ਤੇ ਸੱਤਾਧਾਰੀ ਪਾਰਟੀ ਵਲੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤ ਲੈਣ ਦਾ ਸਮੇਂ ਤੋਂ ਪਹਿਲਾਂ ਐਲਾਨ ਕਰਨ ਨਾਲ ਵੀ ਲੋਕਾਂ 'ਚ ਗਲਤ ਸੰਦੇਸ਼ ਗਿਆ ਤੇ ਸਥਿਤੀ ਹੌਲੀ-ਹੌਲੀ ਵਿਸਫੋਟਕ ਬਣ ਗਈ |
  ਗਾਜ਼ਾ ਸਿਟੀ - ਇਜ਼ਰਾਈਲ ਨੇ ਗਾਜ਼ਾ ’ਤੇ ਮੰਗਲਵਾਰ ਸੁਵੱਖਤੇ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਧਮਾਕਿਆਂ ਵਿਚ ਹਮਾਸ ਫੀਲਡ ਕਮਾਂਡਰ ਦੇ ਘਰ ਅਤੇ ਦੋ ਸਰਹੱਦੀ ਸੁਰੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਾਸ ਤੇ ਹੋਰ ਹਥਿਆਰਬੰਦ ਗਰੁੱਪਾਂ ਨੇ ਇਜ਼ਰਾਈਲ ਵੱਲ ਦਰਜਨਾਂ ਰਾਕੇਟ ਦਾਗੇ ਹਨ। ਜ਼ਿਕਰਯੋਗ ਹੈ ਕਿ ਯੋਰੋਸ਼ਲਮ ਵਿਚ ਕਈ ਹਫ਼ਤਿਆਂ ਤੋਂ ਤਣਾਅ ਬਣਿਆ ਹੋਇਆ ਹੈ ਤੇ ਹਮਾਸ ਉਤੇ ਕੀਤੇ ਗਏ ਹਮਲੇ ਇਸੇ ਦਾ ਨਤੀਜਾ ਹਨ। ਸੋਮਵਾਰ ਸ਼ਾਮ ਤੋਂ ਸਰਹੱਦ ਪਾਰੋਂ ਜਾਰੀ ਗੋਲੀਬਾਰੀ ਵਿਚ ਗਾਜ਼ਾ ’ਚ ਨੌਂ ਬੱਚਿਆਂ ਸਣੇ 24 ਫ਼ਲਸਤੀਨੀ ਮਾਰੇ ਗਏ ਹਨ। ਇਜ਼ਰਾਇਲੀ ਫ਼ੌਜ ਮੁਤਾਬਕ ਮ੍ਰਿਤਕਾਂ ਵਿਚ 15 ਅਤਿਵਾਦੀ ਹਨ। ਇਸੇ ਸਮੇਂ ਦੌਰਾਨ ਗਾਜ਼ਾ ਵਿਚ ਅਤਿਵਾਦੀਆਂ ਨੇ 200 ਤੋਂ ਵੱਧ ਰਾਕੇਟ ਇਜ਼ਰਾਈਲ ਵੱਲ ਦਾਗੇ ਹਨ। ਇਸ ਹਮਲੇ ਵਿਚ ਛੇ ਇਜ਼ਰਾਇਲੀ ਨਾਗਰਿਕ ਫੱਟੜ ਹੋ ਗਏ ਹਨ। ਦੱਸਣਯੋਗ ਹੈ ਕਿ ਹਮਾਸ ਵੱਲੋਂ ਦਾਗਿਆ ਗਿਆ ਇਕ ਰਾਕੇਟ ਇਜ਼ਰਾਈਲ ਦੇ ਇਕ ਅਪਾਰਟਮੈਂਟ ਵਿਚ ਵੱਜਾ ਹੈ।ਇਸ ਤੋਂ ਪਹਿਲਾਂ ਫ਼ਲਸਤੀਨੀ ਤੇ ਇਜ਼ਰਾਇਲੀ ਸੁਰੱਖਿਆ ਬਲਾਂ ਵਿਚਾਲੇ ਕਈ ਘੰਟੇ ਹਿੰਸਕ ਟਕਰਾਅ ਹੋਇਆ। ਇਹ ਟਕਰਾਅ ਮੁੱਖ ਤੌਰ ’ਤੇ ਯੋਰੋਸ਼ਲਮ…
  ਵਾਸ਼ਿੰਗਟਨ - ਅਮਰੀਕੀ ਕਾਨੂੰਨਘਾੜਿਆਂ ਨੇ ਇੰਡੀਆਨਾ ਸੂਬੇ ਵਿੱਚ ਫੈੱਡਐਕਸ ਦੇ ਦਫ਼ਤਰ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਚਾਰ ਸਿੱਖਾਂ, ਜਿਨ੍ਹਾਂ ’ਚੋਂ ਤਿੰਨ ਔਰਤਾਂ ਸਨ, ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਦੁਖ ਦਾ ਇਜ਼ਹਾਰ ਕੀਤਾ ਹੈ। ਅਮਰੀਕੀ ਕਾਨੂੰਨਸਾਜ਼ਾਂ ਨੇ ਇਸ ਤੋਂ ਪਹਿਲਾਂ ਸਦਨ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਕਾਨੂੰਨਸਾਜ਼ ਵਿਕਟੋਰੀਆ ਸਪਾਰਟਜ਼ ਨੇ ਕਿਹਾ ਕਿ ਪੀੜਤਾਂ ਵਿੱਚੋਂ ਚਾਰ ਸਿੱਖ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਕਿਹਾ, ‘‘ਕੇਂਦਰੀ ਇੰਡੀਆਨਾ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਭਾਵੇਂ ਥੋੜ੍ਹੀ ਹੈ, ਪਰ ਇਕ ਦੂਜੇ ਨਾਲ ਨੇੜਿਓਂ ਜੁੜੇ ਹੋੲੇ ਹਨ। ਉਹ ਇਕ ਦੂਜੇ ਦੇ ਦੋਸਤ ਤੇ ਸਾਥੀ ਹਨ, ਜੋ ਇਕੱਠਿਆਂ ਕੰਮ ਕਰਦੇ ਹਨ ਤੇ ਅਕੀਦਤ ਵੀ ਮਿਲ ਕੇ ਕਰਦੇ ਹਨ। ਭਾਈਚਾਰੇ ਨੂੰ ਇਸ ਘਟਨਾ ਕਰਕੇ ਹੋਇਆ ਨੁਕਸਾਨ ਸੋਚ ਤੋਂ ਪਰ੍ਹੇ ਹੈ।’’ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਸਿੱਖਾਂ ’ਚ ਅਮਰਜੀਤ ਕੌਰ ਜੌਹਲ, ਜਸਵਿੰਦਰ ਕੌਰ, ਅਮਰਜੀਤ ਸੇਖੋਂ ਤੇ ਜਸਵਿੰਦਰ ਸਿੰਘ ਸ਼ਾਮਲ ਸਨ। ਸਪਾਰਟਜ਼ ਨੇ ਕਿਹਾ ਕਿ ਉਹ ਬਿਨਾਂ ਕਿਸੇ ਮਤਲਬ ਦੇ ਕੀਤੀ ਇਸ ਹਿੰਸਕ…
  ਨਵੀਂ ਦਿੱਲੀ - ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਐਮਰਜੈਂਸੀ ਵਰਤੋਂ ਲਈ ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਐਂਟੀ-ਕੋਵਿਡ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਇਹ ਦਵਾਈ ਪਾਊਡਰ ਦੇ ਰੂਪ ਵਿਚ ਹੈ ਅਤੇ ਇਸ ਨੂੰ ਪਾਣੀ ਵਿਚ ਮਿਲਾ ਕੇ ਪੀਤਾ ਜਾ ਸਕੇਗਾ। ਡੀਆਰਡੀਓ ਦੇ ਆਈਐੱਨਐੱਮਏਐੱਸ ਤੇ ਸੀਸੀਐੱਮਬੀ ਨੇ ਮਿਲ ਕੇ ਦਵਾਈ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਤਿਆਰ ਕੀਤੀ ਹੈ। ਇਸ ਨੂੰ ਬਣਾਉਣ ਦੀ ਜ਼ਿੰਮੇਦਾਰੀ ਡਾ. ਰੈਡੀ ਦੀ ਲੈਬਾਰਟਰੀ ਨੂੰ ਦਿੱਤੀ ਗਈ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਦੱਸਿਆ ਕਿ ਨੇ ਕਲੀਨਿਕਲ ਅਜ਼ਮਾਇਸ਼ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਦਵਾਈ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਕਰਦਾ ਹੈ।
  ਅੰਮਿ੍ਤਸਰ -ਸਿੱਖ ਭਾਈਚਾਰੇ ਨੇ ਕੋਰੋਨਾ ਮਹਾਂਮਾਰੀ ਦੇ ਖ਼ਤਰਨਾਕ ਹਾਲਾਤ 'ਚ ਵਿਸ਼ਾਲ ਪੱਧਰ 'ਤੇ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਜਨਤਕ ਸਥਾਨਾਂ 'ਤੇ 'ਆਕਸੀਜਨ ਲੰਗਰ' ਦੀ ਨਿਵੇਕਲੀ ਸੇਵਾ ਦੀ ਸ਼ੁਰੂਆਤ ਕਰਕੇ ਦੁਨੀਆ ਭਰ ਦੇ ਦੇਸ਼ਾਂ ਅਤੇ ਕੌਮਾਂ ਦਾ ਦਿਲ ਜਿੱਤ ਲਿਆ ਹੈ | ਸਿੱਖ ਭਾਈਚਾਰੇ ਵਲੋਂ ਮਨੁੱਖੀ ਜਾਨਾਂ ਬਚਾਉਣ ਲਈ ਸ਼ੁਰੂ ਕੀਤੀ ਪਹਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਬਾਰੇ 'ਚ ਬਹੁਤ ਸਾਰੇ ਗ਼ੈਰ-ਸਿੱਖ ਬੁੱਧੀਜੀਵੀਆਂ, ਪੱਤਰਕਾਰਾਂ, ਧਾਰਮਿਕ ਆਗੂਆਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ ਹੈ ਕਿ ਤਾਲਾਬੰਦੀ ਦੌਰਾਨ ਜ਼ਰੂਰਤਮੰਦਾਂ ਤੱਕ ਰਾਸ਼ਨ, ਲੰਗਰ, ਮੈਡੀਕਲ ਸੇਵਾਵਾਂ ਪਹੁੰਚਾਉਣ ਦੇ ਇਲਾਵਾ ਹੁਣ ਕੋਰੋਨਾ ਮਹਾਂਮਾਰੀ ਦੀ ਦੂਸਰੀ ਖ਼ਤਰਨਾਕ ਲਹਿਰ ਦੌਰਾਨ ਸਿੱਖ ਸੰਸਥਾਵਾਂ ਅਤੇ ਨਿੱਜੀ ਪੱਧਰ 'ਤੇ ਸਿੱਖ ਭਾਈਚਾਰੇ ਵਲੋਂ ਲਗਾਏ ਜਾ 'ਆਕਸੀਜਨ ਲੰਗਰ' ਨੇ ਦੁਨੀਆ ਭਰ ਦੀਆਂ ਕੌਮਾਂ ਸਿੱਖ ਕੌਮ ਦੀ ਨਿਸ਼ਕਾਮ ਸੇਵਾ ਭਾਵਨਾ ਦੀ ਸਰਾਹੁਣਾ ਕਰ ਰਹੀਆਂ ਹਨ | ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਸਾਨੂੰ ਸਰਕਾਰ ਦੀ ਕਾਬਲੀਅਤ 'ਤੇ ਭਾਵੇਂ ਕੋਈ ਸ਼ੱਕ ਨਹੀਂ ਹੈ ਪਰ ਸਰਕਾਰ…
  ਓਟਵਾ - ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿਸ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਇੰਕ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਹੈ। ਕੈਨੇਡੀਅਨ ਸੰਘੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਜਰਮਨ ਭਾਈਵਾਲ ਬਾਇਓਨਟੈੱਕ ਐੱਸਈਈ ਨਾਲ ਰਲ ਕੇ ਤਿਆਰ ਕੀਤਾ ਗਿਆ ਫਾਈਜ਼ਰ ਟੀਕਾ ਛੋਟੀ ਉਮਰ ਵਰਗ ਵਿਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।
  ਅੰਮਿ੍ਤਸਰ - ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ, ਜਿਸ ਨੂੰ ਲਾਹੌਰ ਹਾਈਕੋਰਟ ਵਲੋਂ ਆਪਣੇ ਮੁਸਲਿਮ ਪਤੀ ਨਾਲ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਸੀ, ਦੇ ਭਰਾ ਮਨਮੋਹਨ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਇੱਜ਼ਤ ਅਤੇ ਜਾਨਾਂ ਪਾਕਿ 'ਚ ਸੁਰੱਖਿਅਤ ਨਹੀਂ ਹਨ | ਇਸ ਲਈ ਉਹ ਪਾਕਿ ਨੂੰ ਹਮੇਸ਼ਾ ਲਈ ਅਲਵਿਦਾ ਕਹਿਕੇ ਭਾਰਤ ਜਾਂ ਕਿਸੇ ਹੋਰ ਦੇਸ਼ 'ਚ ਵੱਸਣਾ ਚਾਹੁੰਦੇ ਹਨ, ਜਿੱਥੇ ਉਹ ਅਮਨ ਦੀ ਜ਼ਿੰਦਗੀ ਗੁਜ਼ਾਰ ਸਕਣ | ਮਨਮੋਹਨ ਸਿੰਘ ਨੇ ਦੱਸਿਆ ਕਿ ਉਹ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੱਜਦਾਰ, ਗਵਰਨਰ ਚੌਧਰੀ ਮੁਹੰਮਦ ਸਰਵਰ, ਡਿਪਟੀ ਕਮਿਸ਼ਨਰ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿ ਵਿਦੇਸ਼ ਮੰਤਰਾਲੇ ਨੂੰ ਆਪਣੇ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਲਈ ਪਾਸਪੋਰਟ ਜਾਰੀ ਕਰਨ ਲਈ ਕਈ ਵਾਰ ਪੱਤਰ ਲਿਖ ਚੁੱਕਿਆ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ | ਮਨਮੋਹਨ ਸਿੰਘ ਨੇ ਪਾਕਿ ਸਿੱਖ ਆਗੂਆਂ ਅਤੇ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com