ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅੰਮ੍ਰਿਤਸਰ - ਇਥੇ ਰਾਜਾਸਾਂਸੀ ਕਸਬੇ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ਵਿਚ ਚੱਲ ਰਹੇ ਸਤਿਸੰਗ ਦੌਰਾਨ ਗ੍ਰਨੇਡ ਹਮਲੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਗ੍ਰਨੇਡ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਸਿੰਘ ਵਾਸੀ ਪਿੰਡ ਮੀਰਾਂਕੋਟ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਬੱਗਾ ਕਲਾਂ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 9 ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਤੇ ਹੋਰ ਟੀਮਾਂ ਵੱਲੋਂ ਹਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਇਹ ਘਟਨਾ ਲਗਪਗ 12 ਵਜੇ ਵਾਪਰੀ। ਭਵਨ ਦੇ ਮੁੱਖ ਦਰਵਾਜ਼ੇ ’ਤੇ ਡਿਊਟੀ ਦੇ ਰਹੇ ਨੌਜਵਾਨ ਗਗਨ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਹਥਿਆਰਬੰਦ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਲਈਆਂ ਹੋਈਆਂ ਸਨ ਅਤੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ’ਚੋਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਸ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਕੋਲੋਂ ਅੰਦਰ…
    ਨਵੀਂ ਦਿੱਲੀ - 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਅੱਜ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ।ਚਾਮ ਕੌਰ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸ ਨੇ ਸੱਜਣ ਕੁਮਾਰ ਨੂੂੰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਨਵੰਬਰ 1984 ਨੂੰ ਇਹ ਕਹਿੰਦੇ ਹੋਏ ਸੁਣਿਆ ਸੀ, ‘ਸਾਡੀ ਮਾਂ ਮਾਰ ਦਿੱਤੀ, ਸਿੱਖਾਂ ਨੂੰ ਮਾਰੋ’ ਚਾਮ ਕੌਰ ਨੇ ਜੱਜ ਪੂਨਮ ਬਾਮਰਾ ਦੀ ਅਦਾਲਤ ਅੰਦਰ ਸੱਜਣ ਕੁਮਾਰ ਦੀ ਹਾਜ਼ਰੀ ਵਿੱਚ ਬਿਆਨ ਦਿੱਤੇ ਕਿ ਉਸ ਦਾ ਪਰਿਵਾਰ 31 ਅਕਤੂਬਰ ਨੂੰ ਇੰਦਰਾ ਗਾਂਧੀ ਬਾਰੇ ਟੀਵੀ ‘ਤੇ ਪ੍ਰੋਗਰਾਮ ਦੇਖ ਰਿਹਾ ਸੀ। 1 ਨਵੰਬਰ ਨੂੰ ਆਪਣੀ ਬੱਕਰੀ ਦੇਖਣ ਗਈ ਤਾਂ ਦੇਖਿਆ ਕਿ ਸੱਜਣ ਕੁਮਾਰ ਦੰਗਾਈਆਂ ਦੀ ਭੀੜ ਦੀ ਅਗਵਾਈ ਦੌਰਾਨ ਬੋਲ ਰਿਹਾ ਸੀ, ‘ਸਾਡੀ ਮਾਂ ਮਾਰ ਦਿੱਤੀ, ਸਰਦਾਰਾਂ ਨੂੰ ਮਾਰ ਦਿਓ’। ਉਸ ਨੇ ਦੱਸਿਆ ਕਿ…
    ਪੱਤਰਕਾਰ ਛਤਰਪਤੀ ਕਤਲ ਕੇਸ ਦੀਆਂ ਗਵਾਹੀਆਂ ਹੋਈਆਂ ਪੂਰੀਆਂ ਆਖ਼ਰੀ ਬਹਿਸਾਂ ਜਾਰੀ, ਕਿਸੇ ਸਮੇਂ ਵੀ ਆ ਸਕਦੈ ਫ਼ੈਸਲਾਬਲਾਤਕਾਰ ਕੇਸ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਕਰ ਰਹੇ ਹਨ ਕੇਸ ਦੀ ਸੁਣਵਾਈਪੰਚਕੂਲਾ, (ਲੱਖਾ ਸਿੰਘ/ਅਵਤਾਰ ਸਿੰਘ ਚੀਮਾ)- ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਉਪਰ ਚੱਲ ਰਹੇ ਪੱਤਰਕਾਰ ਛਤਰਪਤੀ ਕਤਲ ਕੇਸ ਦਾ ਫ਼ੈਸਲਾ ਕਿਸੇ ਸਮੇਂ ਵੀ ਆ ਸਕਦਾ ਹੈ ਅਤੇ ਇਸ ਕੇਸ ਵਿਚ ਸਾਧ ਦੇ ਦੋਸ਼ੀ ਪਾਏ ਜਾਣ ਦੀ ਪੂਰੀ ਸੰਭਾਵਨਾ ਹੈ। ਪੰਚਕੂਲਾ ਦੀ ਸਪੈਸ਼ਲ ਸੀਬੀਆਈ ਅਦਾਲਤ ਵਿਚ ਚੱਲ ਰਹੇ ਇਸ ਕੇਸ ਵਿਚ ਸਾਰੀਆਂ ਗਵਾਹੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਆਖ਼ਰੀ ਬਹਿਸ ਚੱਲ ਰਹੀ ਹੈ, ਜਿਸ ਕਰਕੇ ਇਸ ਕੇਸ ਦੀਆਂ ਤਾਰੀਕਾਂ ਨੇੜੇ ਨੇੜੇ ਪੈ ਰਹੀਆਂ ਹਨ ਅਤੇ ਇਸੇ ਮਹੀਨੇ ਇਸ ਕੇਸ ਵਿਚ 3 ਤਾਰੀਕਾਂ ਪੈ ਚੁੱਕੀਆਂ ਹਨ। ਅੱਜ ਤੀਜੀ ਤਾਰੀਕ ਮੌਕੇ ਜੱਜ ਜਗਦੀਪ ਸਿੰਘ ਨੇ ਅਗਲੀ ਤਾਰੀਕ 21 ਨਵੰਬਰ ਪਾ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੌਦਾ ਸਾਧ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਭਾਈ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ 2002 ਵਿਚ…
    ਮੋਗਾ - ਪਿੰਡ ਮੱਲਕੇ ਵਿਚ ਤਿੰਨ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ਸਬੰਧੀ ਬਾਘਾਪੁਰਾਣਾ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਡੇਰਾ ਸਿਰਸਾ ਦੀ ਰਾਜ ਪੱਧਰੀ 45 ਮੈਂਬਰੀ ਕਮੇਟੀ ਆਗੂ ਪਿਰਥੀ ਸਿੰਘ ਸਮੇਤ 3 ਡੇਰਾ ਪ੍ਰੇਮੀਆਂ ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਆਪਣਾ ਗੁਨਾਹ ਕਬੂਲਦਿਆਂ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ਮੁਲਜ਼ਮਾਂ ਨੂੰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ’ਚੋਂ ਲਿਆ ਕੇ ਇੱਥੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਬਾਘਾਪੁਰਾਣਾ ਅਦਾਲਤ ’ਚ ਡੇਰਾ ਸਿਰਸਾ ਦੀ ਰਾਜ ਪੱਧਰੀ 45 ਮੈਂਬਰੀ ਕਮੇਟੀ ਦੇ ਆਗੂ ਪਿਰਥੀ ਸਿੰਘ ਤੋਂ ਇਲਾਵਾ ਮਿੱਠੂ ਸਿੰਘ ਅਤੇ ਅਮਰਦੀਪ ਸਿੰਘ ਜੋ ਪਿੰਡ ਮੱਲਕੇ ਦੇ ਵਸਨੀਕ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਿੰਡ ਦੀਆਂ ਗਲੀਆਂ ’ਚ ਪਾੜ ਕੇ ਸੁੱਟੇ ਮਿਲੇ ਸਨ। ਵਿਸੇਸ਼ ਜਾਂਚ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਸ ਬੇਅਦਬੀ ਮਾਮਲੇ ਵਿੱਚ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਰਾਜ ਪੱਧਰੀ 45 ਮੈਂਬਰੀ ਕਮੇਟੀ ਆਗੂ ਪਿਰਥੀ ਸਿੰਘ…
    ਭਗਤਾ ਭਾਈ - ਭਗਤਾ ਭਾਈ ਦੀ ਸੰਗਤ ਨੇ ਸਥਾਨਕ ਕਸਬੇ ਅਤੇ ਨੇੜਲੇ ਪਿੰਡ ਗੁਰੂਸਰ ਜਲਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ ਹੇਠ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਭਗਤਾ ਭਾਈ ਦੇ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਿੱਖ ਸੰਗਤ ਦਾ ਭਰਵਾਂ ਇਕੱਠ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ, ਭਗਤਾ ਭਾਈ ਵਿਖੇ ਹੋਇਆ।ਇਸ ਇਕੱਠ ਵਿਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਗ ਲਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਡੇਰਾ ਪ੍ਰੇਮੀਆਂ ਦੇ ਸਮਾਜਿਕ ਬਾਈਕਾਟ ਦਾ ਫ਼ੈਸਲਾ ਕਰਦਿਆਂ ਕਿਹਾ ਕਿ ਡੇਰੇ ਨਾਲ ਜੁੜੇ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਾ ਰੱਖੀ ਜਾਵੇ। ਇਕੱਤਰ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਵੀ ਕੀਤੀ। ਗੁਰਦੁਆਰੇ ਦੇ ਗ੍ਰੰਥੀ ਭਾਈ ਮਨਪ੍ਰੀਤ ਸਿੰਘ ਭਗਤਾ, ਡਾ. ਸੁਰਜੀਤ ਸਿੰਘ, ਡਾ. ਨਿਰਭੈ ਸਿੰਘ ਭਗਤਾ, ਗੁਰਚਰਨ ਸਿੰਘ ਖ਼ਾਲਸਾ ਤੇ ਬਲਜਿੰਦਰ ਸਿੰਘ ਖ਼ਾਲਸਾ ਨੇ ਬੇਅਦਬੀ ਦੇ ਦੋਸ਼ੀਆਂ…
    ਲੰਡਨ - ਵਿਸ਼ਵ ਜੰਗਾਂ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਸਮਰਪਿਤ ਯਾਦਗਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |ਸਿੱਖ ਫ਼ੌਜੀ ਦੇ ਬੁੱਤ ਹੇਠ ਅੰਗਰੇਜ਼ੀ 'ਚ ਲਿਖੇ ਗਏ 'ਲਾਇਨਜ਼ ਆਫ਼ ਦਾ ਗਰੇਟ ਵਾਰ' ਸ਼ਬਦਾਂ 'ਤੇ ਕਾਲੇ ਰੰਗ ਦੀ ਲਕੀਰ ਵਾਹ ਕੇ ਅੱਗੇ ਸਿਪਾਹੀ ਨੋ ਮੋਰ ਅਤੇ ਲਾਇਨ ਸ਼ਬਦ ਰੱਖ ਕੇ ਅੱਗੇ ਜਰਨੈਲ ਲਿਖ ਦਿੱਤਾ ਹੈ | ਗੁਰੂ ਨਾਨਕ ਗੁਰਦੁਆਰਾ ਸਮੋਦਿਕ ਦੇ ਸਾਹਮਣੇ ਬਣੀ ਇਹ ਯੂ.ਕੇ. ਦੀ ਹੁਣ ਤੱਕ ਦੀ ਸਭ ਤੋਂ ਵੱਡੀ ਯਾਦਗਾਰ ਹੈ ਜੋ ਸਿੱਖ ਫ਼ੌਜੀਆਂ ਨੂੰ ਸਮਰਪਿਤ ਹੈ | ਇਸ ਹਰਕਤ ਤੋਂ ਸਿੱਖ ਭਾਈਚਾਰਾ ਪੂਰੇ ਗੁੱਸੇ ਵਿਚ ਹੈ | ਗੁਰੂ ਘਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਬਹਾਦਰਾਂ ਨੂੰ ਸਮਰਪਿਤ ਯਾਦਗਾਰ ਹੈ ਜੋ ਹਜ਼ਾਰਾਂ ਮੀਲ ਦੂਰ ਆ ਕੇ ਉਸ ਦੇਸ਼ ਲਈ ਲੜੇ ਜੋ ਉਨ੍ਹਾਂ ਦਾ ਆਪਣਾ ਨਹੀਂ ਸੀ | ਇਨ੍ਹਾਂ ਯੋਧਿਆਂ ਦੀ ਬਦੌਲਤ ਅੱਜ ਬਰਤਾਨੀਆ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ | ਇਹ…
    ਟੋਰਾਟੋ - ਇਸ ਸਾਲ ਵਿਸ਼ੇਸ਼ ਤੌਰ ਤੇ ਮਨਾਏ ਜਾ ਰਹੇ ਨੂੰ ਇੱਕ ਸੌ ਸਾਲਾ ਰਿਮੈਮਬਰੈਸ਼ਂ ਦਿਨ ਤੇ ਕਨੇਡਾ ਦੇ ਸ਼ਹੀਦਾਂ ਫ਼ੌਜੀ ਜਵਾਨਾਂ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਚਿੱਤਰ ਬਣਾਇਆਂ ਗਿਆ ਹੈ ।ਯਾਦ ਰਹੇ ਕਿ ਸਾਰੇ ਕਨੇਡਾ ਭਰ ਵਿੱਚ ਹਰ ਸਾਲ ਗਿਆਰਾਂ ਨਵੰਬਰ ਸਵੇਰੇ ਗਿਆਰਾ ਵੱਜ ਕੇ ਗਿਆਰਾਂ ਮਿੰਟ ਤੇ ਦੌ ਮਿੰਟ ਲਈ ਦੇਸ ਲਈ ਕੁਰਬਾਨੀ ਕਰਨ ਵਾਲੇ ਫੌਜੀ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ । ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਦੇਸ ਵਾਸੀਆ ਵੱਲੋਂ ਯਾਦ ਕੀਤਾ ਜਾਂਦਾ ਹੈ ।ਇਸ ਮੌਕੇ ਸਾਰੇ ਕਨੇਡੀਅਨ ਨਾਗਰਿਕ ਸਤਿਕਾਰ ਵਜੋਂ ਕੋਟ ਦੇ ਕਾਲਰ ਤੇ ਪੋਪੀ ਦਾ ਫੁੱਲ ਲਾਉਦੇ ਹਨ ।ਯਾਦ ਰਹੇ ਇਹ ਯੁੱਧ ਸੌ ਦਿਨ ਚੱਲਿਆ ਸੀ ।ਪਹਿਲਾ ਰੈਮਮਬਰੇਸ ਡੇਅ 1918 ਨੂੰ ਸ਼ੁਰੂ ਹੋਿੲਆ ਸੀ ।ਇਸ ਸਾਲ ਇਸਦੀ 100 ਵੀਂ ਸਾਲ ਗਿ੍ਰਹਾ ਤੇ ਮੌਕੇ ਤੇ ਕਨੇਡੀਅਨ ਨਾਗਰਿਕ ਤੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਨੇ ਪਹਿਲਾ ਨਿਵੇਕਲਾ ਸ਼ਹੀਦਾਂ ਨੂੰ ਸਮਰਪਿਤ ਚਿੱਤਰ ਦੇਸ ਨੂੰ ਭੇਟ ਕੀਤਾ ਹੈ ।ਜਿਸ ਵਿੱਚ ਪੰਜਾਬੀ ਭਾਸ਼ਾ ਵਿੱਚ ਵੀ ਦੇਸ ਦੇ ਸ਼ਹੀਦਾਂ ਨੂੰ…
    ਓਟਾਵਾ - ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ. ਐੱਸ. ਓ) ਨੇ ਕਿਹਾ ਕਿ ਕੈਨੇਡਾ ਦੇ ਲੋਕ 1984 ਕਤਲੇਆਮ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੁਝ ਵੀ ਨਾ ਕੀਤੇ ਜਾਣ ਕਾਰਨ ਬਹੁਤ ਨਾਰਾਜ਼ ਹਨ। ਇਸ ਦੇ ਨਾਲ ਹੀ ਡਬਲਿਊ.ਐੱਸ.ਓ. ਨੇ ਕਿਹਾ ਕਿ ਕਤਲੇਆਮ ਬਾਰੇ ਕੋਈ ਬਿਆਨ ਨਾ ਦੇਣ ਕਾਰਨ ਨਵੇਂ ਚੁਣੇ ਗਏ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਲੋਕਾਂ ਦੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੌਰਾਨ ਡਬਲਿਊ.ਐੱਸ.ਓ. ਨੇ ਟਰੂਡੋ ਨੂੰ ਉਨ੍ਹਾਂ ਦੇ 2014 ਦੇ ਇਕ ਬਿਆਨ ਨੂੰ ਯਾਦ ਕਰਾਇਆ, ਜਦੋਂ ਉਹ ਲਿਬਰਲ ਪਾਰਟੀ ਦੇ ਪ੍ਰਧਾਨ ਸਨ। ਉਨ੍ਹਾਂ ਨੇ 2014 'ਚ ਕਿਹਾ ਸੀ ਕਿ ਉਨ੍ਹਾਂ ਨੇ ਪਾਰਲੀਮੈਂਟ 'ਚ ਇਸ ਹਫਤੇ ਕਿਹਾ ਹੈ ਕਿ ਸਾਨੂੰ ਭਾਰਤੀ ਸਰਕਾਰ ਨੂੰ 1984 ਕਤਲੇਆਮ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਦਬਾਅ ਪਾਉਂਦੇ ਰਹਿਣਾ ਚਾਹੀਦਾ ਹੈ ਤੇ ਇਹ 1984 ਦੇ ਪੀੜਤਾਂ ਤੇ ਸਾਰੇ ਭਾਰਤੀ ਵਾਸੀਆਂ ਲਈ ਜ਼ਰੂਰੀ ਹੈ। 1984 ਕਤਲੇਆਮ ਦੀ ਜਵਾਬਦੇਹੀ ਜ਼ਰੂਰੀ ਹੈ। ਸੱਚਾਈ ਤੇ ਸੁਲਾਹ ਹੀ ਕੈਨੇਡਾ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਡਬਲਿਊ.ਐੱਸ.ਓ.…
    ਫ਼ਰੀਦਕੋਟ- ਤਿੰਨ ਵਰ੍ਹੇ ਪਹਿਲਾਂ ਸਾਲ 2015 ਦੌਰਾਨ ਪੰਜਾਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀਵਿਸ਼ੇਸ਼ ਜਾਂਚ ਟੀਮ ਨੇ ਅੱਜ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਦੇ ਤਿੰਨ ਹੋਰ ਸ਼ਰਧਾਲੂਆਂ (ਪ੍ਰੇਮੀਆਂ) ਨੂੰ ਗ੍ਰਿਫ਼ਤਾਰ ਕਰ ਲਿਆ। ਹਾਲੇ ਕੱਲ੍ਹ ਹੀ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ਇਸ ਵਿਸ਼ੇਸ਼ ਜਾਂਚ ਟੀਮ ਨੇ ਡੇਰੇ ਦੀ ਸੂਬਾ-ਪੱਧਰੀ ਕਮੇਟੀ ਦੇ ਮੈਂਬਰ ਜਤਿੰਦਰਬੀਰ ਸਿੰਘ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਸੁਖਮੰਦਰ ਸਿੰਘ, ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਵਜੋਂ ਹੋਈ ਹੈ ਅਤੇ ਇਹ ਸਾਰੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਦੇ ਵਸਨੀਕ ਹਨ।ਸ੍ਰੀ ਖਟੜਾ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਸਨਿੱਚਰਵਾਰ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਸਾਰੇ ਹੀ ਤਿੰਨ ਮਾਮਲਿਆਂ ਚ ਹੁਣ ਵੱਡੀ ਸਫ਼ਲਤਾ ਹੱਥ ਲੱਗੀ ਹੈ। ਇਹ ਟੀਮ ਮੁੱਖ ਤੌਰ ਤੇ ਬਰਗਾੜੀ (ਫ਼ਰੀਦਕੋਟ), ਮਲਕੇ (ਮੋਗਾ) ਅਤੇ…
    ਨਵੀਂ ਦਿੱਲੀ - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਅੱਜ ਇੱਥੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਵਿਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਹੱਕ ’ਚ ਇਕ ਰਿਪੋਰਟ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਨਾਂ ਸੌਂਪੀ। ਇਸ ਰਿਪੋਰਟ ਵਿਚ 31 ਅਕਤੂਬਰ 1984 ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ, ਕਾਨਪੁਰ, ਬੋਕਾਰੋ, ਰਿਆਸੀ, ਹੌਦ ਚਿੱਲੜ ਤੇ ਰਿਵਾੜੀ ਸਣੇ ਹੋਰ ਰਾਜਾਂ ਤੇ ਵੱਡੇ ਸ਼ਹਿਰਾਂ ਵਿਚ ਹੋਈ ਸਿੱਖ ਨਸਲਕੁਸ਼ੀ ਬਾਰੇ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਸਬੰਧਤ ਵੇਰਵੇ ਵੀ ਦਰਜ ਕੀਤੇ ਗਏ ਹਨ। ਇਹ ਰਿਪੋਰਟ ਸੌਂਪਣ ਵੇਲੇ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਪੀਰ ਮੁਹੰਮਦ, ਸਰਬਜੀਤ ਸਿੰਘ ਜੰਮੂ, ਹੌਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਹਰਮਿੰਦਰ ਸਿੰਘ ਦਿੱਲੀ, ਮਾਤਾ ਜਗਦੀਸ਼ ਕੌਰ, ਮੁੱਖ ਗਵਾਹ ਸੱਜਣ ਕੁਮਾਰ ਕੇਸ ਤੇ ਹੋਰ ਹਾਜ਼ਰ ਸਨ।ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 2014 ਵਿਚ ਵੀ ਸੰਯੁਕਤ ਰਾਸ਼ਟਰ ਨੂੰ ਅਜਿਹੀ ਇਕ ਰਿਪੋਰਟ ਸੌਂਪੀ ਗਈ ਹੈ। ਇਸ ਤੋਂ ਬਾਅਦ ਹੋਰ…

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com