ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਇਸਲਾਮਾਬਾਦ - ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਬਿਨਾਂ ਸੰਭਵ ਨਹੀਂ ਹੈ। ਇਹ ਦਾਅਵਾ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕੀਤਾ ਹੈ। ਦਫ਼ਤਰ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਵਿਚਲੇ ਵਿਵਾਦਾਂ ਨੂੰ ਸੁਲਝਾਉਣ ਦਾ ਇਹ ਹੀ ਇਕੋ ਇਕ ਰਾਹ ਹੈ।ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਆਪਣੇ ਗੁਆਂਢੀ ਨਾਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਫੈਸਲ ਨੇ ਕਿਹਾ ਕਿ ਜੇ ਦੋਵਾਂ ਮੁਲਕਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਹੋ ਸਕਦਾ ਪਰ ਉਨ੍ਹਾਂ ਪੈਂਡਿੰਗ ਮਸਲਿਆਂ ਦੇ ਹੱਲ ਲਈ ਭਾਰਤ ਨਾਲ ਗੱਲਬਾਤ ਦੇ ਪਾਕਿਸਤਾਨੀ ਰਵੱਈਏ ਨੂੰ ਦੁਹਰਾਇਆ।ਜ਼ਿਕਰਯੋਗ ਹੈ ਕਿ ਕਰਤਾਰਪੁਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਭਾਰਤ ਪਾਕਿ ਸਰਹੱਦ ਨਜ਼ਦੀਕ ਹੈ। ਇਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਪਹਿਲਾ ਗੁਰਦੁਆਰਾ ਬਣਾਇਆ ਸੀ ਤੇ ਇਥੇ ਹੀ ਉਹ ਜੋਤੀ…
    ਅੰਮ੍ਰਿਤਸਰ - ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਥੇ ਸ਼੍ਰੋਮਣੀ ਕਮੇਟੀ ਨੇ ਅੰਤਰਾਸ਼ਟਰੀ ਪੱਧਰ ’ਤੇ ਸਿੱਖਾਂ ਦੇ ਮਨੁੱਖੀ ਹੱਕਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਾਇਆ ਅਤੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਤੇ ਨਵੰਬਰ 1984 ਸਿੱਖ ਕਤਲੇਆਮ ਮਾਮਲਿਆਂ ਵਿਚ ਨਿਆਂ ਦਿਵਾਉਣ ਦੀ ਅਪੀਲ ਕੀਤੀ ਹੈ।ਅੱਜ ਸ਼ਾਮ ਅੰਮ੍ਰਿਤਸਰ ਪੁੱਜੇ ਸਕੱਤਰ ਜਨਰਲ ਨੇ ਲਗਪਗ ਸਵਾ ਘੰਟਾ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਬਿਤਾਇਆ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਗਏ, ਜਿਥੇ ਉਨ੍ਹਾਂ ਲੰਗਰ ਛਕਿਆ ਅਤੇ ਲੰਗਰ ਦੀ ਪ੍ਰਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਰਿਕਰਮਾ ਕਰਦਿਆਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਾਇਆ ਗਿਆ। ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਦੱਸਿਆ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਇਸ ਲਾਇਬਰੇਰੀ ਨੂੰ ਸਾੜ ਦਿੱਤਾ ਗਿਆ ਸੀ ਅਤੇ ਸਿੱਖ ਧਰਮ ਦਾ ਅਮੁੱਲਾ ਖਜ਼ਾਨਾ ਫੌਜ ਚੁੱਕ ਕੇ ਲੈ…
    ਚੰਡੀਗੜ੍ਹ -ਫਰੀਦਕੋਟ ਦੇ ਬਰਗਾੜੀ ਤੇ ਕੋਟਕਪੁਰਾ ਵਿਖੇ 14 ਅਕਤੂਬਰ 2015 ਨੂੰ ਵਾਪਰੇ ਗੋਲੀਕਾਂਡ ਦੇ 3 ਸਾਲ ਪੂਰੇ ਹੋਣ 'ਤੇ ਰੱਖੇ ਜਾ ਰਹੇ ਸਮਾਗਮਾਂ ਤੇ ਬਰਗਾੜੀ ਮੋਰਚੇ ਵਲੋਂ ਇਕ ਅੰਦੋਲਨ ਦਾ ਰੂਪ ਲੈਣ ਤੋਂ ਸਰਕਾਰ ਕਾਫ਼ੀ ਚਿੰਤਤ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਬਰਗਾੜੀ ਤੋਂ ਧਰਨਾ ਖ਼ਤਮ ਕਰਵਾਉਣ ਲਈ ਮਗਰਲੇ ਦਿਨਾਂ ਦੌਰਾਨ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬੇਸਿੱਟਾ ਰਹਿਣ 'ਤੇ ਮੋਰਚਾ ਲੀਡਰਾਂ ਦਾ ਰੁਖ ਲਗਾਤਾਰ ਸਖ਼ਤ ਹੋਣਾ ਸਰਕਾਰ ਲਈ ਹੈਰਾਨੀ ਤੇ ਪ੍ਰੇਸ਼ਾਨੀ ਦਾ ਮੁੱਦਾ ਬਣਿਆ ਹੋਇਆ ਹੈ। ਕੱਲ੍ਹ 2 ਅਕਤੂਬਰ ਨੂੰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਸਟੂਡੈਂਟ ਫੈਡਰੇਸ਼ਨਾਂ ਦੇ ਪੁਰਾਣੇ ਪ੍ਰਧਾਨ ਤੇ ਧੜੇ, ਸੰਤ ਸਮਾਜ ਤੇ ਬਹੁਤ ਸਾਰੀਆਂ ਦੂਜੀਆਂ ਪੰਥਕ ਜਥੇਬੰਦੀਆਂ ਤੇ ਆਗੂ, ਬਰਗਾੜੀ ਵਿਖੇ ਰੱਖੀ ਮੀਟਿੰਗ ਵਿਚ ਪੁੱਜ ਰਹੇ ਹਨ, ਜਿਸ 'ਚ 14 ਅਕਤੂਬਰ ਦੇ ਸਮਾਗਮਾਂ ਦੀ ਰੂਪ-ਰੇਖਾ 'ਤੇ ਵਿਚਾਰ ਕੀਤਾ ਜਾਣਾ ਹੈ। 7 ਅਕਤੂਬਰ ਨੂੰ ਜਦੋਂ ਕਾਂਗਰਸ ਵਲੋਂ ਲੰਬੀ ਹਲਕੇ ਵਿਚ ਕਿੱਲਿਆਂਵਾਲੀ ਤੇ ਅਕਾਲੀ ਦਲ ਵਲੋਂ ਪਟਿਆਲਾ ਵਿਖੇ ਰੈਲੀਆਂ ਕੀਤੀਆਂ ਜਾ ਰਹੀਆਂ…
    ਨਿਊਯਾਰਕ - ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ਕੇਰਲਾ ਦੇ ਸ਼ਬਰੀ ਮਾਲ਼ਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਤੋਂ ਪਾਬੰਦੀ ਹਟਾਉਣਾ, ਮਾਨਵ-ਬਰਾਬਰੀ ਦੇ ਝੰਡਾ ਬਰਦਾਰ ਗੁਰਮਤਿ ਮਾਰਗ ਦੇ ਪਾਂਧੀਆਂ ਤੇ ਮਾਨਵ-ਹਿਤਕਾਰੀ ਲੋਕਾਂ ਲਈ ਇੱਕ ਖੁਸ਼ਖ਼ਬਰੀ ਹੈ, ਕਿਉਂਕਿ ਇਸ ਫੈਸਲੇ 'ਤੇ ਅਧਾਰਿਤ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਹੰਤ-ਕਾਲ ਦੀ ਉਸ ਬਿਪਰਵਾਦੀ ਰਵਾਇਤ ਨੂੰ ਵੀ ਹਟਾਉਣ ਦਾ ਰਾਹ ਵੀ ਖੁੱਲ੍ਹ ਗਿਆ ਹੈ, ਜਿਸ ਮੁਤਾਬਿਕ ਔਰਤਾਂ ਲਈ ਪਾਲਕੀ ਨੂੰ ਮੋਢਾ ਦੇਣ ਤੇ ਕੀਰਤਨ ਕਰਨ ਦੀ ਪਾਬੰਦੀ ਹੈ । ਪਰ, ਪੰਜਾਬ ਸਰਕਾਰ ਵੱਲੋਂ ਨੈਣਾ ਦੇਵੀ ਮੰਦਰ ਨੂੰ ਰੋਪ-ਵੇ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਣ ਦੀ ਪ੍ਰਵਾਨਗੀ ਦੇਣਾ ਸਿੱਖ ਜਗਤ ਲਈ ਅਤਿਅੰਤ ਚਿੰਤਾ-ਜਨਕ ਹੈ, ਕਿਉਂਕਿ ਨੈਣਾ ਦੇਵੀ ਦੇ ਪੂਜਾਰੀਆਂ ਤੇ ਸ੍ਰੀ ਅਨੰਦਪੁਰ ਦੇ ਵਾਸੀ ਵਾਸੀ ਖ਼ਾਲਸੇ ਦੇ ਸਿਧਾਂਤ ਤੇ ਹੋਰ ਰਵਾਇਤਾਂ ਆਪਸ ਵਿੱਚ ਇੱਕ ਦੂਜੇ ਨਾਲ ਮੇਲ ਨਹੀਂ ਖਾਦੀਆਂ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ, ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਪੈਸ਼-ਨੋਟ ਰਾਹੀ ਪ੍ਰਗਟ ਕੀਤੇ ਹਨ ।ਉਨ੍ਹਾ ਇਹ ਵੀ ਸਪਸ਼ਟ ਕੀਤਾ ਹੈ…
    ਚੰਡੀਗੜ੍ਹ - ਖ਼ਾਲਿਸਤਾਨ ਪੱਖੀ ਗਰੁੱਪ ਸਿੱਖ ਫ਼ਾਰ ਜਸਟਿਸ (ਐਸਐਫ਼ਜੇ) ਦੀ 'ਪੰਜਾਬ ਰੈਫ਼ਰੰਡਮ 2020' ਮੁਹਿੰਮ ਤਹਿਤ ਅਗਲਾ ਸਮਾਗਮ ਪਾਕਿਸਤਾਨ ਵਿੱਚ ਰੱਖਣ ਦੀ ਯੋਜਨਾ ਹੈ। ਇਹ ਸਮਾਗਮ ਅਗਲੇ ਸਾਲ ਕੀਤਾ ਜਾਵੇਗਾ ਤੇ ਐਸਐਫਜੇ ਇਸ ਨੂੰ ਪੂਰ ਚੜ੍ਹਾਉਣ ਲਈ ਲਗਾਤਾਰ ਐਲਾਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੀਤੀ 12 ਅਗਸਤ ਨੂੰ ਐਸਐਫਜੇ ਨੇ ਯੂਕੇ ਦੇ ਟ੍ਰਾਫ਼ਲਗਰ ਸਕੁਏਅਰ ਵਿੱਚ ਇਸੇ ਤਰ੍ਹਾਂ ਦਾ ਸਮਾਗਮ ਕੀਤਾ ਸੀ। ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਪ੍ਰੋਗਰਾਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੂੰ ਸਮਰਪਿਤ ਹੋਵੇਗਾ, ਇਸੇ ਲਈ ਉਨ੍ਹਾਂ ਦੇ ਜਨਮ ਸਥਾਨ ਵਿਖੇ ਕਰਵਾਇਆ ਜਾਵੇਗਾ।ਐਸਐਫਜੇ ਵੱਲੋਂ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰੱਖੇ ਜਾਣ ਦੀ ਯੋਜਨਾ ਹੈ, ਉਸ ਸਮੇਂ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਉੱਥੇ ਪਹੁੰਚੀ ਹੋਵੇਗੀ। ਪੰਨੂੰ ਨੇ ਦੱਸਿਆ ਕਿ ਉਹ ਸਮਾਂਬੱਧ ਤਰੀਕੇ ਨਾਲ ਪੂਰੀ ਯੋਜਨਾ ਉਲੀਕ…
    ਪਿਅਾਰੇ ਸੱਜਣੋ! ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਿੰਦੂਵਾਦੀ ਭਾਰਤੀ ਸਟੇਟ ਅਤੇ ਖੱਬੇ ਪੱਖੀ ਕਾਮਰੇਡ ਹੀ ਭਗਤ ਸਿੰਘ ਦੇ ਹੱਕੀ ਵਾਰਸ ਹਨ। ਸਿੱਖਾਂ ਕੋਲ ਸ਼ਹੀਦਾਂ ਦਾ ਘਾਟਾ ਨਹੀਂ, ਸਿੱਖ ਸ਼ਹੀਦਾਂ ਦੇ ਮੁਕਾਬਲੇ ਭਗਤ ਸਿੰਘ ਪੌੜੀ ਦੇ ਡੰਡੇ ਦਾ ਸਭ ਤੋਂ ਹੇਠਲਾ ਸ਼ਹੀਦ ਹੈ। ਜਿਸ ਧਿਰ ਦਾ ਭਗਤ ਸਿੰਘ ਸ਼ਹੀਦ ਹੈ, ਉਸ ਨੂੰ ਉਸਦੀ ਪੂਜਾ ਕਰਨ ਦਾ ਪੂਰਾ ਹੱਕ ਹੈ।ਪਰ ਸਿੱਖ ਭਾਈਚਾਰੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਨੂੰ ਜੋ ਧਿਰਾਂ ਨੇ 'ਸ਼ਹੀਦ- ਏ-ਆਜਮ', ' ਯੁਗ ਪੁਰਸ਼', 'ਯੁਗ ਦਰਸ਼ਟਾ' ,'ਯੁਗ ਪਲਟਾਊ ਚਿੰਤਕ', ' ਪਰਮਗੁਣੀ', ਆਦਿ ਆਦਿ ਵਿਸ਼ੇਸ਼ਣਾ ਨਾਲ ਨਿਵਾਜਿਆ ਹੈ,ਇਸ ਪਿੱਛੇ ਇਕ ਪੂਰੀ ਯੋਜਨਾਬੰਦੀ ਅਤੇ ਵਿਸ਼ੇਸ਼ ਵਿਚਾਰਧਾਰਾ ਕੰਮ ਕਰ ਰਹੀ ਹੈ।ਜੇ ਤਰਕ ਦੇ ਆਧਾਰ ਤੇ ਪੁਛਿਆ ਜਾਵੇ ਕਿ ਭਗਤ ਸਿੰਘ ਨੇ ਇਹੋ ਜਿਹੀ ਕਿਹੜੀ ਕੁਰਬਾਨੀ ਕੀਤੀ ਹੈ ਜਾਂ ਮਾਅਰਕਾ ਮਾਰਿਆ ਹੈ ਜੋ ਇਸ ਨਾਲ ਐਨੇ ਵਿਸ਼ੇਸ਼ਣ ਲਾਏ ਜਾਂਦੇ ਹਨ?ਇਸ ਤੋਂ ਪਹਿਲਾਂ ਸੱਠ ਦੇ ਕਰੀਬ ਗਦਰੀ ਬਾਬੇ ਜੈਕਾਰੇ ਛੱਡਦੇ ਫਾਂਸੀਆ ਚੜੇ ਹਨ, ਕਿਸੇ ਨੇ ਰਹਿਮ…
    ਅੰਮ੍ਰਿਤਸਰ - ਮੁੰਬਈ ਵਿਚ ਇਕ ਵਿਅਕਤੀ ਵੱਲੋਂ ਦਰਬਾਰ ਸਾਹਿਬ ਦਾ ਵਿਸ਼ਾਲ ਮਾਡਲ ਬਣਾਉਣ ਅਤੇ ਉਸ ਕੋਲ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਾਉਣ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕਰਦਿਆਂ ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਮੁੰਬਈ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਮੁੰਬਈ ਦੇ ਪ੍ਰਮੁੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਦਾ ਸਖ਼ਤ ਵਿਰੋਧ ਕਰਨ।ਇਹ ਮਾਮਲਾ ਮੁੰਬਈ ਦੀ ਇਕ ਸਮਾਜ ਸੇਵੀ ਔਰਤ ਡਾ. ਰੁਪਿੰਦਰ ਕੌਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਸੀ, ਜਿਨ੍ਹਾਂ ਨੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਇਕ ਟੀਮ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸਿੱਖੀ ਨੂੰ ਢਾਹ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਪੜਤਾਲ ਕਰਾਈ ਜਾਵੇਗੀ। ਜੇਕਰ ਸ਼ਿਕਾਇਤ ਵਿਚ ਦਿੱਤੀ ਗਈ…
    ਪ੍ਰਤੀਕ ਸਿੰਘ ਟਰਾਂਟੋ - ਇਥੇ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਇਸ ਸਾਲ ਜੂਨ ਮਹੀਨੇ ਦੌਰਾਨ ਬਰੈਂਪਟਨ ਵਿਚ ਹੋਈਆਂ ਵੱਖ ਵੱਖ ਲੜਾਈਆਂ ਵਿਚ ਸ਼ਾਮਲ ‘ਪੰਜਾਬੀ ਹੁੱਲੜਬਾਜ਼ਾਂ’ ’ਤੇ ਪੁਲੀਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਸ਼ੈਰੀਡਨ ਕਾਲਜ ਲਾਗੇ ਅਤੇ ਕੁਝ ਹੋਰ ਲੜਾਈਆਂ ਸਬੰਧੀ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਨੇ ਤਿੰਨ ਪੰਜਾਬੀ ਮੁੰਡਿਆਂ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਛੇ ਹੋਰਨਾਂ ’ਤੇ ਕੇਸ ਦਰਜ ਕਰਕੇ ਵਾਰੰਟ ਜਾਰੀ ਕੀਤੇ ਹਨ। ਹੁੱਲੜਬਾਜ਼ੀ ਕਾਰਨ ਪੰਜਾਬੀ ਭਾਈਚਾਰਾ ਚਿੰਤਾ ਤੇ ਨਮੋਸ਼ੀ ਵਿੱਚ ਹੈ ਅਤੇ ਇਸ ਨਾਲ ਪੁਲੀਸ ਲਈ ਸਰਦਰਦੀ ਵੀ ਵਧੀ ਹੈ। ਇਸ ਮਸਲੇ ਬਾਰੇ ਕੁਝ ਟਾਊਨ ਹਾਲ ਮੀਟਿੰਗਾਂ ਵੀ ਹੋਈਆਂ ਸਨ। ਪੁਲੀਸ ਉਦੋਂ ਦੀ ਲਗਾਤਾਰ ਇਨ੍ਹਾਂ ਘਟਨਾਵਾਂ ਦੀ ਘੋਖ ਕਰ ਰਹੀ ਹੈ। ਪੁਲੀਸ ਸੂਤਰਾਂ ਮੁਤਾਬਕ ਹੁਣ ਤੱਕ ਗੁਰਪ੍ਰੀਤ ਸਿੰਘ (31), ਲਵਪ੍ਰੀਤ ਸਿੰਘ (19) ਅਤੇ ਅਰਪਿੰਦਰ ਗਿੱਲ (20) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪਰਮਿੰਦਰ ਢਾਲੀ (30), ਜਤਿੰਦਰ ਚੀਮਾ (25), ਵਿਸ਼ਵਜੀਤ ਸਿੰਘ (21), ਉਪਿੰਦਰਜੀਤ ਸੰਧੂ (20), ਅੰਮ੍ਰਿਤਪਾਲ ਕੰਬੋਜ (21) ਅਤੇ ਰਾਜਾ ਵੜੈਚ (37) ’ਤੇ ਹਥਿਆਰ ਰੱਖਣ, ਧੋਖਾਧੜੀ,…
    ਬਠਿੰਡਾ - ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਏ ਮੌੜ ਬੰਬ ਧਮਾਕੇ ਜਿਸ ਵਿਚ ਪੰਜ ਬੱਚਿਆਂ ਸਮੇਤ ਸੱਤ ਜਣੇ ਮਾਰੇ ਗਏ ਸਨ, ਦੀ ਜਾਂਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੀ ਜਾਰੀ ਰੱਖੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਜਸਟਿਸ ਅਰੁਣ ਪਾਲੀ ਦੇ ਬੈਂਚ ਵੱਲੋਂ ਅੱਜ ‘ਸਿੱਟ’ ਦੀ ਜਾਂਚ ’ਤੇ ਤਸੱਲੀ ਜ਼ਾਹਿਰ ਕੀਤੀ ਅਤੇ ਸੀਬੀਆਈ ਜਾਂ ਐਨਆਈਏ ਜਾਂਚ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੌੜ ਧਮਾਕੇ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 21 ਅਗਸਤ ਨੂੰ ਸਿੱਟ ਦੀ ਖਿਚਾਈ ਕੀਤੀ ਸੀ ਅਤੇ ਜਾਂਚ ਦੀ ਪ੍ਰਗਤੀ ਸਬੰਧੀ ਮਹੀਨੇ ਅੰਦਰ ਸੀਲ ਬੰਦ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅੱਜ ‘ਸਿੱਟ’ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਹਾਈ ਕੋਰਟ ਵਿਚ ਪੇਸ਼ ਹੋਏ ਤੇ ਉਨ੍ਹਾਂ ਧਮਾਕੇ ਦੀ ਹੁਣ ਤੱਕ ਹੋਈ ਜਾਂਚ ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ…
    ਆਦਮਪੁਰ ਦੋਆਬਾ - ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵਿਚ ਸੰਤ ਨਿਰੰਜਨ ਦਾਸ ਬੱਲਾਂ ਦੀ ਅਗਵਾਈ ’ਚ ਹੋਈ ਬੈਠਕ ਦੌਰਾਨ ਸਾਬਕਾ ਸਕੱਤਰ (ਸ਼੍ਰੋਮਣੀ ਕਮੇਟੀ) ਸੁਖਦੇਵ ਸਿੰਘ ਭੌਰ ਵੱਲੋਂ ਬਰਗਾੜੀ ਇਨਸਾਫ਼ ਮੋਰਚੇ ’ਚ ਸਟੇਜ ’ਤੇ ਬੋਲਦਿਆਂ ਡੇਰਾ ਬੱਲਾਂ ਅਤੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਬੋਲਣ ਅਤੇ ਦਲਿਤ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਖਿਮਾ ਜਾਚਨਾ ਮੰਗੀ ਗਈ।ਇਸ ਮੌਕੇ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਰਗਾੜੀ ਵਿਚ ਇਨਸਾਫ਼ ਮੋਰਚੇ ਦੌਰਾਨ ਬੋਲਦਿਆਂ ਅਚਾਨਕ ਸੰਤ ਰਾਮਾਨੰਦ ਬਾਰੇ ਜੋ ਅਪਮਾਨਜਨਕ ਸ਼ਬਦ ਬੋਲੇ ਗਏ, ਜਿਸ ਲਈ ਉਹ ਰਵਿਦਾਸੀਆ ਕੌਮ ਤੋਂ ਮੁਆਫ਼ੀ ਮੰਗਦੇ ਹਨ। ਇਸ ਮੌਕੇ ਸੰਤ ਸੁਰਿੰਦਰ ਦਾਸ ਕਠਾਰ ਅਤੇ ਬੈਠਕ ’ਚ ਆਏ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਾਰੇ ਸਮਾਜ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪ੍ਰੇਰਿਆ। ਇਸ ਮੌਕੇ ਹਰਚਰਨਜੀਤ ਸਿੰਘ ਧਾਮੀ, ਗਿਆਨੀ ਕੇਵਲ ਸਿੰਘ, ਰਣਜੀਤ ਸਿੰਘ ਗੀਗਨਵਾਲ, ਹਰਵਿੰਦਰ ਸਿੰਘ ਹਰਮੋਏ, ਗੁਰਪ੍ਰੀਤ ਸਿੰਘ ਖੁੱਡਾ, ਡਾ. ਕੁਲਵੰਤ ਕੌਰ, ਐਡਵੋਕੇਟ ਜਸਵਿੰਦਰ ਸਿੰਘ, ਸੰਤ ਲੇਖ ਰਾਜ ਨੂਰਪੁਰ, ਗੁਰਦੀਪ…

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com