ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਡਾ. ਵਿਦਵਾਨ ਸਿੰਘ ਸੋਨੀ* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।ਸੰਪਰਕ: 98143-48697ਤਾਰਿਆਂ ਭਰੇ ਆਕਾਸ਼ ਵਿਚ ਅਨੇਕਾਂ ਆਕਾਸ਼ਗੰਗਾਵਾਂ (ਗਲੈਕਸੀਜ਼) ਦਿਸਦੀਆਂ ਹਨ, ਪਰ ਉਹ ਅਤਿਅੰਤ ਦੂਰ ਹੋਣ ਕਰਕੇ ਸਾਨੂੰ ਤਾਰਿਆਂ ਦੀ ਨਿਆਈਂ ਹੀ ਜਾਪਦੀਆਂ ਹਨ। ਅੱਜ ਵੱਡੀਆਂ ਦੂਰਬੀਨਾਂ ਨੇ ਬਹੁਤ ਸਾਰੀਆਂ ਆਕਾਸ਼ਗੰਗਾਵਾਂ ਦੀਆਂ ਸ਼ਾਨਦਾਰ ਤਸਵੀਰਾਂ ਵੀ ਖਿੱਚੀਆਂ ਹੋਈਆਂ ਹਨ।
    - ਪਰਵਿੰਦਰ ਸਿੰਘ ਢੀਂਡਸਾ1857 ਦਾ ਗਦਰ ਚੱਲ ਰਿਹਾ ਸੀ। ਅਜੋਕੇ ਹਰਿਆਣਾ ਦੇ ਕੁਝ ਇਲਾਕੇ ਦਿੱਲੀ ਪ੍ਰਦੇਸ਼ ਅਤੇ ਕੁਝ ਪੱਛਮੀ ਉੱਤਰ ਪ੍ਰਦੇਸ਼ ਦਾ ਹਿੱਸਾ ਸਨ। ਇਹਨਾਂ ਇਲਾਕਿਆਂ ਦੀਆਂ ਰਿਆਸਤਾਂ ਨੇ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਦੇ ਪ੍ਰਭਾਵ ਤਹਿਤ ਅੰਗਰੇਜ਼ਾਂ ਦਾ ਖੁੱਲ੍ਹਾ ਵਿਰੋਧ ਕੀਤਾ ਸੀ। ਪੰਜਾਬ ਦੀਆਂ ਜਿ਼ਆਦਾਤਰ ਰਿਆਸਤਾਂ ਨੇ ਗਦਰ ਦੌਰਾਨ ਅੰਗਰੇਜ਼ਾਂ ਦਾ ਪੱਖ ਪੂਰਿਆ ਸੀ। ਗਦਰਅਸਫਲ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਕੁਝ ਵੱਡੇ ਰਾਜਨੀਤਕ ਫੇਰਬਦਲ ਕੀਤੇ। ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਅੰਗਰੇਜ਼ ਵਿਰੋਧੀ ਇਲਾਕਿਆਂ ਨੂੰ ਰਾਜਨੀਤਕ ਸਜ਼ਾ ਦੇਣ ਲਈ ਅੰਗਰੇਜ਼ ਪੱਖੀ ਰਿਆਸਤਾਂ ਨਾਲ ਮਿਲਾ ਦਿੱਤਾ ਗਿਆ ਤਾਂ ਜੋ ਰਾਜਨੀਤਕ ਸੰਤੁਲਨ ਬਣਾਇਆ ਜਾ ਸਕੇ। 1858 ਤੋਂ 1947 ਤੱਕ ਇਹਨਾਂ ਇਲਾਕਿਆਂ ਦਾ ਪ੍ਰਬੰਧ ਪੰਜਾਬ ਰਾਜ ਦੇ ਅਧੀਨ ਰਿਹਾ। 15 ਅਗਸਤ 1947 ਨੂੰ ਭਾਰਤ ਨੇ ਸਦੀਆਂ ਪੁਰਾਣੇ ਅੰਗਰੇਜ਼ੀ ਜੂਲੇ ਨੂੰ ਪਰਾਂ ਵਗਾਹ ਮਾਰਿਆ।ਅੰਗਰੇਜ਼ੀ ਸਾਮਰਾਜ ਵਿਰੁੱਧ ਸਭ ਤੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਦੋ ਰਾਜਾਂ ਪੰਜਾਬ ਅਤੇ ਬੰਗਾਲ ਵਿਚ ਅੰਗਰੇਜ਼ ਜਾਂਦੇ ਜਾਂਦੇ ਫੁੱਟ ਦਾ ਅਜਿਹਾ ਬੀਜ ਬੀਜ ਗਏ ਜੋ ਅੱਜ ਤੱਕ ਨਾਸੂਰ ਬਣ ਕੇ ਰਿਸ ਰਿਹਾ ਹੈ। ਵੰਡ ਦੇ ਜ਼ਖਮ ਪੰਜਾਬੀ ਲੋਕਾਂ ਦੀ ਮਾਨਸਿਕਤਾ ਵਿਚ ਐਨੇ ਗਹਿਰੇ ਉੱਤਰ ਗਏ ਕਿ ਅੱਜ ਵੀ ਬਹੁਤੇ ਪੰਜਾਬੀ ਲੋਕ ਇਸ ਨੂੰ ਹੱਲਿਆਂ ਵਾਲਾ ਸਾਲ ਕਹਿ ਕੇ ਯਾਦ ਕਰਦੇ ਹਨ।ਆਜ਼ਾਦੀ ਤੋਂ ਬਾਅਦ ਪੰਜਾਬ ਦੋ ਹਿੱਸਿਆਂ- ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਵਿਚ ਵੰਡਿਆ ਗਿਆ। ਅਪਰੈਲ 1948 ਵਿਚ ਪੰਜਾਬ ਦੇ ਕੁਝ ਪਹਾੜੀ ਇਲਾਕੇ ਅਲੱਗ ਕਰਕੇ ਹਿਮਾਚਲ ਪ੍ਰਦੇਸ਼ ਬਣਾਇਆ ਗਿਆ ਜੋ ਪ੍ਰਬੰਧ ਦੇ ਪੱਖੋਂ ਚੀਫ ਕਮਿਸ਼ਨਰ ਦੁਆਰਾ ਸ਼ਾਸਿਤ ਹੁੰਦਾ ਸੀ। ਜੁਲਾਈ…
    ਨੈਣ ਨਿੱਤਰੇ ਕਿਉਂ ਅੱਜ ਹੋਏ ਗਹਿਰੇ, ਨੀਝਾਂ ਗਈਆਂ ਕਿਉਂ ਅੱਜ ਘਚੋਲੀਆਂ ਵੇ,ਥੇਹ ਹੁਸਨ ਦੇ ਸੁੰਨ-ਮਸੁੰਨਿਆਂ ਤੋਂ, ਕੀਹਨੇ ਠੀਕਰਾਂ ਆਣ ਵਰੋਲੀਆਂ ਵੇ,ਕੀਹਨੇ ਬਾਲ ਦੀਵੇ ਦੇਹਰੀ ਇਸ਼ਕ਼ ਦੀ ਤੇ, ਅੱਖਾਂ ਮੁੰਦੀਆਂ ਛਮ-ਛਮ ਡੋਹਲੀਆਂ ਵੇ,ਹਾਰ ਹੁਟ ਕੇ ਕਿਉਂ ਅੱਜ ਕਾਲਖਾਂ ਨੇ, ਵੱਲ ਚੰਨ ਦੇ ਭਿੱਤੀਆਂ ਖੋਹਲੀਆਂ ਵੇ.----ਕੀਹਨੇ ਆਣ ਗੇੜੇ ਖੂਹੇ ਕਾਲਖਾਂ ਦੇ, ਰੋਹੀਆਂ ਵਿਚ ਕਿਉਂ ਰੋਣ ਟਟੀਰੀਆਂ ਵੇ,ਸੋਨ-ਤਿਤਲੀਆਂ ਦੇ ਕੀਹਨੇ ਖੰਬ ਤੋੜੇ, ਵਿੰਨ੍ਹ ਲਈਆਂ ਕਿਸ ਸੂਲ ਭੰਬੀਰੀਆਂ ਵੇ,ਕੀਹਨੇ ਆਣ ਬੀਜੇ ਬੀਜ ਹੌਕਿਆਂ ਦੇ, ਕੀਹਨੇ ਲਾਈਆਂ ਚਾ ਸੋਗ ਪਨੀਰੀਆਂ ਵੇ,ਕਾਹਨੂੰ ਜਿੰਦੂ ਨੂੰ ਜੱਚਣ ਨਾ ਸ਼ਹਿਨਸ਼ਾਹੀਆਂ, ਮੰਗਦੀ ਫਿਰੇ ਕਿਉਂ ਨਿੱਤ ਫਕੀਰੀਆਂ ਵੇ.----ਕਦੋਂ ਡਿੱਠੀ ਹੈ ਕਿਸੇ ਨੇ ਹੋਂਦ 'ਵਾ' ਦੀ, ਬਿਨਾਂ ਕੰਡਿਆਂ, ਕਿੱਕਰਾਂ, ਬੇਰੀਆਂ ਵੇ,ਦਾਖਾਂ ਪੈਣ ਨਾ ਕਦੇ ਵੀ ਨਿੰਮੜੀ ਨੂੰ, ਦੂਧੀ ਹੋਣ ਨਾ ਕਦੇ ਵੀ ਗੇਰੀਆਂ ਵੇ,ਛੱਲਾਂ ਉਠਦੀਆਂ ਸਦਾ ਨੇ ਸਾਗਰਾਂ ਚੋਂ, ਮਾਰੂਥਲਾਂ ਚੋਂ ਸਦਾ ਹਨੇਰੀਆਂ ਵੇ,ਰੀਝਾਂ ਨਾਲ ਮੈਂ ਵਸਲ ਦੇ ਸੂਤ ਕੱਤੇ, ਤੰਦਾਂ ਰਹੀਆਂ ਪਰ ਸਦਾ ਕੱਚੇਰੀਆਂ ਵੇ.--ਤੱਤੀ ਮਾਨ ਕੀ ਕਰਾਂਗੀ ਜੱਗ ਅੰਦਰ, ਤੇਰੇ ਲਾਰਿਆਂ ਦੀ ਮੋਈ ਮਾਰੀਆਂ ਵੇ,ਚਾਰੇ ਕੰਨੀਆਂ ਕੋਰੀਆਂ ਉਮਰ ਦੀਆਂ, ਰੰਗੀ ਇੱਕ ਨਾ ਲੀਰ ਲਲਾਰੀਆਂ ਵੇ,ਰਹੀ ਨੱਚਦੀ ਤੇਰੇ ਇਸ਼ਾਰਿਆਂ ਤੇ, ਜਿਵੇਂ ਪੁਤਲੀਆਂ ਹੱਥ ਮਦਾਰੀਆਂ ਵੇ,ਰਹੀਆਂ ਰੁਲਦੀਆਂ ਕਾਲੀਆਂ ਭੌਰ ਜੁਲਫਾਂ, ਕਦੇ ਗੁੰਦ ਨਾ ਦੇਖੀਆਂ ਬਾਰੀਆਂ ਵੇ.--ਪਾਣੀ ਗਮਾਂ ਦੀ ਬੌਲੀ ਚੋਂ ਰਹੇ ਮਿਲਦੇ, ਰਹੀਆਂ ਖਿੜੀਆਂ ਆਸਾਨ ਦੀਆਂ ਕੰਮੀਆਂ ਵੇ,ਨਾ ਹੀ ਤਾਂਘ ਮੁੱਕੀ, ਨਾ ਹੀ ਉਮਰ ਮੁੱਕੀ, ਦੋਵੇਂ ਹੋ ਗਈਆਂ ਲੰਮ-ਸਲੰਮੀਆਂ ਵੇ,ਆ ਵੇ ਹੇਕ ਲਾ ਗੀਤ ਗਾਈਏ, ਵਾਟਾਂ ਜਾਣ ਸਕੋੜੀਆਂ ਲੰਮੀਆਂ ਵੇ,ਰਲ ਮਿਲ ਹੱਸੀਏ ਖਿੱਲੀਆਂ ਘੱਤੀਏ ਵੇ, ਬਾਹਵਾਂ ਖੋਹਲੀਏ ਗਲੀਂ ਪਲੰਮੀਆਂ ਵੇ. - ਸ਼ਿਵ…
    -ਐਸ ਸੁਰਿੰਦਰ ਯੂ ਕੇ ਅੱਜ ਅਖੌਤੀ ਹਾਕਮ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਆਖਦੇ ਹਨ । ਭਗਤ ਦੀ ਸ਼ਹਾਦਤ ਵੇਲੇ ਇਹ ਮੀਸਣੇ ਘੇਸ ਮਾਰ ਗਏ ਸਨ ਜਿਵੇਂ ਅੱਜ ਹੋ ਰਿਹਾ ਹੈ । ਸ਼ਾਇਦ ਅਸੀਂ ਭੁੱਲ ਜਾਂਦੇ ਹਾਂ ਅੱਜ ਦੇ ਬਾਗੀ ਨੇ ਕੱਲ੍ਹ ਨੂੰ ਦੇਸ਼ ਭਗਤ ਬਣਨਾ ਹੈ । ਮਤਲਬ ਪ੍ਰਸਤ ਲੋਕ ਵਕਤ ਦੇ ਹਿਸਾਬ ਨਾਲ ਚਲਦੇ ਹਨ । ''ਕੀ ਤੁਹਾਨੂੰ ਪਤਾ ਹੈ ਭਗਤ ਸਿੰਘ ਦੀ ਲਾਹੌਰ ਜੇਲ੍ਹ ਵਿੱਚ ਭਾਈ ਰਣਧੀਰ ਸਿੰਘ ਜੀ ਨਾਲ ਮੁਲਾਕਾਤ ਹੋਈ ਸੀ ? ਭਾਈ ਸਾਹਿਬ ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਹਨ । ਭਾਈ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਜੇਲ੍ਹ ਵਿੱਚ ਕੱਟੀ ਹੈ । ਭਾਈ ਸਾਹਿਬ ਦੇ ਵਿਚਾਰ ਸੁਣ ਕੇ ਭਗਤ ਸਿੰਘ ਨੇ ਸਿੰਘ ਸਜਣ ਦਾ ਨਿਰਣਾ ਕਰ ਲਿਆ ਸੀ । ਜਦੋਂ ਇਹ ਗੱਲ ਮਹਾਤਮਾ ਗਾਂਧੀ ਨੂੰ ਪਤਾ ਲੱਗੀ ਉਹ ਭੜਕ ਪਿਆ,ਤੇ ਭਗਤ ਸਿੰਘ ਦੇ ਸਿੰਘ ਸਜਣ ਤੇ ਇਤਰਾਜ਼ ਕੀਤਾ । ''ਭਗਤ ਸਿੰਘ ਤੇ ਬਹੁਤ ਫ਼ਿਲਮਾਂ ਬਣੀਆਂ ਹਨ । ਕੀ ਮੈਨੂੰ ਫ਼ਿਲਮ ਮੇਕਰ ਦੱਸਣਗੇ ਭਾਈ ਰਣਧੀਰ ਸਿੰਘ ਅਤੇ ਭਗਤ ਸਿੰਘ ਦੀ ਜੇਲ੍ਹ ਮੁਲਾਕਾਤ ਅੱਜ ਤੱਕ ਕਿਸੇ ਫਿਲਮ ਵਿੱਚ ਕਿਉਂ ਨਹੀਂ ਫਿਲਮਾਈ ਗਈ ? ਭਗਤ ਸਿੰਘ ਦੇ ਨਾਲ ਜੁੜਿਆ ਇਹ ਅਹਿਮ ਕਾਂਡ ਅੱਜ ਤਾਈਂ ਸਕਰੀਨ ਉੱਤੇ ਕਿਉਂ ਨਹੀਂ ਲਿਆਦਾ ਗਿਆ ? ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜਿਆ ਇਹ ਅਹਿਮ ਦਸਤਾਵੇਜ਼ ਕਿਉਂ ਗਾਇਬ ਹੈ ?ਸੱਚ ਤਾਂ ਇਹ ਹੈ ਜਿਸ ਪਾਰਟ ਵਿਖਾਉਣ ਨਾਲ ਸਿੱਖੀ ਦਾ ਝਲਕਾਰਾ ਪੈਂਦਾ ਹੈ ਉਹ ਗੱਲ ਸਾਡੇ ਦੁਸ਼ਮਣਾਂ ਨੂੰ ਹਜ਼ਮ ਨਹੀਂ ਹੁੰਦਾ ।…
    - ਬੱਬੂ ਤੀਰਬਹੁਤ ਸਾਰੇ ਜਜ਼ਬੇ ਜ਼ਹਿਨ ਅੰਦਰ ਅੱਧ ਜਾਗਦੇ ਜਿਹੇ ਹੁੰਦੇ ਹਨ। ਕੋਈ ਹਵਾ ਤੇਜ਼ ਹੁੰਦਿਆਂ ਉਨ੍ਹਾਂ ਦੀ ਸੁਸਤੀ ਲਾਹ ਸੁੱਟਦੀ ਹੈ। ਫਿਰ ਉਹ ਜਾਗਰੂਕ ਹੋ ਕੇ ਮਨ ਨੂੰ ਝਿੰਜੋੜ ਦਿੰਦੇ ਹਨ ਕਿ ਮਨਾਂ ਚੁੱਪ ਕਿਉਂ ਅਖ਼ਤਿਆਰ ਕੀਤੀ? ਕੁਝ ਕਿਹਾ ਹੁੰਦਾ ਵੇਲੇ ਸਿਰ। ਸ਼ਾਇਦ ਗੱਲ ਕਹਿਣ ਦਾ ਵੇਲਾ ਆ ਗਿਆ ਹੈ। ਤਿੰਨ ਕੁ ਦਹਾਕੇ ਪਹਿਲਾਂ ਮੈਂ ਅੰਗਰੇਜ਼ੀ ਦੇ ਮਕਬੂਲ ਅਖ਼ਬਾਰਾਂ ਦੀ ਦੁਨੀਆ ਵਿਚੋਂ ਡਰਦੇ-ਡਰਦੇ ਪੰਜਾਬੀ ਦੇ ਅਖ਼ਬਾਰਾਂ ਦੀ ਦੁਨੀਆ ਵਿਚ ਪੈਰ ਧਰਿਆ। ਡਰਨ ਦੀ ਵਜ੍ਹਾ ਇਹ ਸੀ ਕਿ ਇਸ ਦੁਨੀਆ ਵਿਚ ਅਨੇਕਾਂ ਬਾਬਾ ਬੋਹੜ ਬਿਰਾਜਮਾਨ ਸਨ, ਜਿਨ੍ਹਾਂ ਦੇ ਸਨਮੁੱਖ ਮੇਰੀ ਗੱਲ ਦਾ ਕੱਦ ਛੋਟਾ ਹੀ ਰਹਿਣਾ ਸੀ। ਭਾਸ਼ਾ 'ਤੇ ਲਿਖਤੀ ਪਕੜ ਘੱਟ ਸੀ ਪਰ ਬੋਲਣ ਵੇਲੇ ਪੂਰਾ ਹੌਸਲਾ ਰਹਿੰਦਾ। ਸੋ, ਜਜ਼ਬਾਤੀ ਜ਼ਿੰਮੇਵਾਰੀ ਸਮਝਦਿਆਂ ਕਿ ਇਹ ਤਖੱਲਸ ਇਸ ਭਾਸ਼ਾ ਦੀ ਅਮਾਨਤ ਤੇ ਬਦੌਲਤ ਹੈ, ਪੈਰ ਪੁੱਟ ਲਿਆ। ਇਹ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਸਿਆਣਾ ਫ਼ੈਸਲਾ ਸੀ। ਨਹੀਂ ਤਾਂ ਸਾਰੀ ਉਮਰ ਪਛਤਾਵਾ ਰਹਿਣਾ ਸੀ ਕਿ ਆਪਣੇ ਲੋਕਾਂ ਨਾਲ ਆਪਣੀ ਭਾਸ਼ਾ ਵਿਚ ਕੋਈ ਗੱਲ ਨਹੀਂ ਕੀਤੀ। ਅੱਜ ਜਿਹੜਾ ਵਿਵਾਦ ਛਿੜਿਆ ਹੈ, ਉਸ ਨੇ ਹਰ ਮਨ ਅੰਦਰ ਸਵਾਲ ਪੈਦਾ ਕਰ ਦਿੱਤਾ। ਦਰਅਸਲ, ਸੰਵਿਧਾਨ 22 ਭਾਸ਼ਾਵਾਂ ਨੂੰ ਮਾਨਤਾ ਦਿੰਦਾ ਹੈ। 24 ਭਾਸ਼ਾਵਾਂ 'ਚ ਤਾਂ ਲੇਖਕ ਸਾਹਿਤਕ ਪੁਰਸਕਾਰ ਪ੍ਰਾਪਤ ਕਰਦੇ ਹਨ। ਜਿਸ ਭਾਸ਼ਾ 'ਚ ਤੁਸੀਂ ਆਪਣੀ ਮਾਂ ਤੋਂ ਝਿੜਕਾਂ ਤੇ ਲਾਡ ਪ੍ਰਾਪਤ ਕੀਤਾ, ਜਿਸ ਭਾਸ਼ਾ ਵਿਚ ਤੁਸੀਂ ਆਪਣੇ ਰਿਸ਼ਤੇ-ਨਾਤੇ ਸਾਂਭਣੇ ਸਿੱਖੇ, ਜਿਸ ਭਾਸ਼ਾ ਵਿਚ ਤੁਸੀਂ ਇਸ਼ਕ ਕੀਤਾ, ਉਹ ਅੱਜ ਦਰਜਾ ਗੁਆ ਬੈਠੇ ਤਾਂ ਕੀ ਅਸੀਂ ਅੱਧੇ-ਅਧੂਰੇ…
    ਮਾਸਟਰ ਸੰਜੀਵ ਧਰਮਾਣੀ , ਸ੍ਰੀ ਆਨੰਦਪੁਰ ਸਾਹਿਬ ।9478561356 ਪੰਜਾਬੀ ਲੋਕ ਸੰਗੀਤ ਵਿੱਚ ਤੂੰਬੇ ਦੀ ਖ਼ਾਸ ਅਤੇ ਵਿਸ਼ੇਸ਼ ਥਾਂ ਰਹੀ ਹੈ । ਤੂੰਬੇ ਨੂੰ ਘੁੰਮਚੂ ਅਤੇ ਤੁਨਤੁਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ । ਪ੍ਰਾਚੀਨ ਭਾਰਤੀ ਸਾਜ਼ਾਂ ਵਿੱਚ ਤੂੰਬੇ ਦੀ ਆਪਣੀ ਵਿਸ਼ੇਸ਼ ਥਾਂ ਹੈ । ਜਦੋਂ ਤੂੰਬੇ ਦਾ ਪ੍ਰਯੋਗ ਬੋਲੀਆਂ ਜਾਂ ਲੋਕ ਗੀਤਾਂ ਨਾਲ ਹੁੰਦਾ ਹੈ ਤਾਂ ਇਹ ਸੁਣਨ ਵਿੱਚ ਬਹੁਤ ਆਨੰਦਦਾਇਕ , ਮਿੱਠਾ ਅਤੇ ਮਨਮੋਹਕ ਲੱਗਦਾ ਹੈ । ਸੰਗੀਤ ਦੀ ਦੁਨੀਆਂ ਵਿੱਚ ਢੋਲ ਅਤੇ ਤੂੰਬੇ ਜਾਂ ਅਲਗੋਜ਼ੇ ਅਤੇ ਤੂੰਬੇ ਦਾ ਮੇਲ ਇੱਕ ਵੱਖਰੀ ਹੀ ਦਿੱਖ , ਸੁਰ ਤੇ ਆਨੰਦ ਪ੍ਰਦਾਨ ਕਰ ਜਾਂਦੇ ਹਨ । ਮੇਲਿਆਂ , ਸਟੇਜਾਂ , ਸੱਥਾਂ , ਲੋਕ ਗੀਤਾਂ , ਭੰਗੜਿਆਂ , ਗਿੱਧਿਆਂ , ਬੋਲੀਆਂ ਅਤੇ ਖੁਸ਼ੀਆਂ - ਖੇੜਿਆਂ ਦੀ ਰੌਣਕ ਜੋ ਤੂੰਬੇ ਨਾਲ ਹੁੰਦੀ ਹੈ , ਉਸ ਦੀ ਕੋਈ ਰੀਸ ਨਹੀਂ ਹੋ ਸਕਦੀ । ਤੂੰਬੇ ਨੂੰ " ਸਾਈਆਂ ਦਾ ਗਹਿਣਾ " ਜਾਂ " ਮਾਈ ਦਾ ਸਾਜ਼ " ਨਾਵਾਂ ਨਾਲ ਵੀ ਮਾਣ ਸਤਿਕਾਰ ਦਿੱਤਾ ਗਿਆ ਹੈ ਅਤੇ ਨਿਵਾਜਿਆ ਗਿਆ ਹੈ । ਤੂੰਬਾ ਮਨ ਦੀਆਂ ਤਰੰਗਾਂ ਦੀ ਲਿਵ ਸਾਈਂ ( ਪਰਮਾਤਮਾ ) ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ।
    ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿੱਚ ਬੜੀ ਔਖ ਹੁੰਦੀ ਸੀ। ਇੱਕ ਤੇ ਕੁੱਟ ਖਾ ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਨ ਗੁਪਤਵਾਸ ਦੇ ਦਿਨਾਂ ਵਿੱਚ ਵੀ ਮੈਨੂੰ ਮੰਜੀ 'ਤੇ ਸੌਣਾ ਪ੍ਰਵਾਨ ਹੁੰਦਾ ਸੀ, ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿੱਚ ਤੜਿਆ ਰਹਿੰਦਾ, ਪਰ ਮੈਂ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜੱਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਝ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ।
    -ਹਰਪਾਲ ਸਿੰਘਉਸਨੇ ਇੱਕ ਲੰਮਾ ਸਾਹ ਲਿਆ...ਤੇ ਜੂਨ ਮਹੀਨੇ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕੀਤੀ....." ਤੁਸੀਂ ਦੁਰਗਾ ਹੋ "ਉਸਨੂੰ ਹੋਂਸਲਾ ਦਿੱਤਾ ਗਿਆ...ਪਰ ਉਸਨੂੰ ਹੁਣ ਚੈਨ ਨਹੀਂ ਸੀ...ਉਹ ਹੁਣ ਬੇਚੈਨ ਰਹਿਣ ਲਗੀ ਸੀ..." ਸਭ ਨੂੰ ਦੀਵਾਲੀ ਵੰਡ ਦਿੱਤੀ ਹੈ ? " ਇੰਦਰਾ ਨੇ ਆਪਣੇ ਖਾਸਮਖਾਸ ਨੂੰ ਪੁੱਛਿਆ..." ਹਾਂ...ਪਰ ਉਨ੍ਹਾਂ ਦੋਵਾਂ ਨੇ ਦੀਵਾਲੀ ਲੈਣ ਤੋੰ ਮਨ੍ਹਾ ਕਰਤਾ..."" ਕਿੰਨਾ ਨੇ ? " ਇੰਦਰਾ ਦੀਆਂ ਅੱਖਾਂ ਨੇ ਸੁਆਲ ਕੀਤਾ..." ਓਹੀ ਜੋ ਤੁਹਾਡੇ ਦੋ ਸਰਦਾਰ ਅੰਗ ਰਖਿਅਕ ਨੇ "ਇੰਦਰਾ ਕੁਛ ਨਾ ਬੋਲੀ...
    -ਡਾ. ਗੁਰਨਾਮ ਸਿੰਘ ਤੀਰਇੱਕ ਵਾਰ ਮੈਂ ਦਾਣਾ ਮੰਡੀ ਦੀ ਬੋਲੀ ਵਿਚ ਫਸਿਆ ਸਾਂ ਤੇ ਇੱਕ ਵਾਰ ਵਹੁਟੀ ਦੇ ਬੋਲੀ ਮਾਰਨ ਵਿੱਚ ਫਸ ਗਿਆ।ਦਾਣਾ ਮੰਡੀ ’ਚ ਕਣਕ ਦੇ ਢੇਰ ਦੀ ਬੋਲੀ ਹੋ ਰਹੀ ਸੀ। ਆੜ੍ਹਤੀਏ ਤੀਂਘ-ਤੀਂਘ ਇਕ ਇਕ ਪੈਸਾ ਉਤਾਂਹ ਚੜ੍ਹਾ ਰਹੇ ਸਨ। ‘‘ਦੋ ਪੈਸੇ, ਦੋ ਪੈਸੇ, ਢਾਈ ਪੈਸੇ, ਢਾਈ ਪੈਸੇ, ਤਿੰਨ ਪੈਸੇ, ਤਿੰਨ ਪੈਸੇ’’ ਉਹ ਬੋਲੀ ਦਿੰਦੇ ਗਏ। ਜਦੋਂ "ਸੋਲਾਂ ਪੈਸੇ, ਸੋਲਾਂ ਪੈਸੇ’’ ਹੋਣ ਲੱਗੇ ਤਾਂ ਆੜ੍ਹਤੀਆਂ ਦੇ ਮੁੜ੍ਹਕੇ ਛੁੱਟ ਪਏ ਤੇ ਰਗਾਂ ਫੁੱਲ ਗਈਆਂ।ਉਨ੍ਹਾਂ ਦੀਆਂ ਘਿਗੀਆਂ ਬੈਠਣ ਲੱਗੀਆਂ।ਮੈਂ ਸੋਚਿਆ ਹੁਣ ਵੀ ਇਨ੍ਹਾਂ ’ਚੋਂ ਕੋਈ ਮਰਿਆ, ਹੁਣ ਵੀ ਕੋਈ ਮਰਿਆ।ਮੈਂ ਕਿਹਾ ਇਹ ਬੰਦੇ ਸ਼ਰੀਫ ਲੱਗਦੇ ਹਨ, ਪਰ ਇਹ ਕੁੱਕੜ ਬਾਂਗ ਜਿਹੀ ’ਚ ਮਾਰੇ ਜਾਣੇ ਹਨ।ਉਨ੍ਹਾਂ ਨੂੰ ਮੁਸੀਬਤ ਤੋਂ ਛੁਡਾਉਣ ਲਈ ਮੈਂ ਅੱਗੇ ਵਧਿਆ ਤੇ ਦਾਣਿਆਂ ਦੇ ਢੇਰ ਲਾਗੇ ਜਾ ਕੇ ਕਿਹਾ : ‘‘ਇਕ ਰੁਪਈਆ, ਇਕ ਰੁਪਈਆ।’’ ਮੰਡੀ ਵਿੱਚ ਸੰਨਾਟਾ ਛਾ ਗਿਆ।ਸਾਰੇ ਪਸੀਨੇ ਪੂੰਝ ਕੇ ਮੇਰੇ ਵੱਲ ਤੱਕਣ ਲੱਗੇ।ਫੇਰ ਉਨ੍ਹਾਂ ਹਿੰਮਤ ਕਰ ਕੇ ਮੈਨੂੰ ਫੜ ਲਿਆ ਤੇ ਕਹਿਣ ਲੱਗੇ, ‘‘ਸਰਦਾਰ, ਤੇਰੀ ਬੋਲੀ ਟੁੱਟ ਗਈ-ਚੁੱਕ ਸਾਰੀ ਕਣਕ। ਨੱਬੇ ਰੁਪਏ ਕੁਐਂਟਲ।’’ਮੈਂ ਤਾਂ ਕੁਝ ਹੋਰ ਸੋਚਿਆ ਸੀ ਪਰ ਬਣ ਗਿਆ ਕੁਝ ਹੋਰ।
    ਦਰਸ਼ਨ ਸਿੰਘ ਦਰਸ਼ਨ, ਸਾਬਕਾ ਐਡਵੋਕੇਟ ਫ਼ੋਨ: 647-608-1062 ਮਿਥਿਹਾਸ ਅਨੁਸਾਰ ਧਰਤੀ ਉੱਪਰ ਮਨੁੱਖੀ ਹੋਂਦ ‘ਆਦਮ’ ਅਤੇ ‘ਈਵ’ ਤੋਂ ਹੋਈ ਮੰਨੀ ਜਾਂਦੀ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਜਿ਼ੰਦਗੀ ਦੇ ਵਿਕਾਸ ਲਈ ਹਵਾ ਅਤੇ ਪਾਣੀ ਦੀ ਜ਼ਰੂਰਤ ਹੈ। ਇਸ ਤਰ੍ਹਾਂ ਸੰਸਾਰ ਦੇ ਪਹਿਲੇ ਕਥਿਤ ਜੋੜੇ ਦੀ ਉਤਪਤੀ ਵੀ ਦਰਿਆ ਜਾਂ ਸਮੁੰਦਰ ਦੇ ਕੰਢੇ ਕਿਸੇ ਜੰਗਲ ਵਿਚ ਹੀ ਕਿਆਸੀ ਜਾ ਸਕਦੀ ਹੈ ਜਿੱਥੇ ਪਾਣੀ ਅਤੇ ਹਵਾ ਦੋਵੇਂ ਹੀ ਮੌਜੂਦ ਸਨ। ਜਿਉਂ-ਜਿਉਂ ਮਨੁੱਖਤਾ ਦਾ ਪਸਾਰ ਹੋਇਆ ਹੈ, ਤਿਉਂ-ਤਿਉਂ ਚੌਧਰ ਲਈ ‘ਆਪਸੀ ਵਿਰੋਧ’ ਨੇ ਵੀ ਜਨਮ ਲੈ ਲਿਆ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਇਹ ਵਿਰੋਧ ਕਿਸੇ ਦੂਸਰੇ ਨਾਲ ਘੱਟ ਪਰ ਇੱਕੋ ਢਿੱਡੋਂ ਜੰਮੇਂ ਭਰਾਵਾਂ ਵਿਚਕਾਰ ਵਧੇਰੇ ਵੇਖਣ ਨੂੰ ਮਿਲਦਾ ਹੈ। ਇਤਿਹਾਸ ਗਵਾਹ ਹੈ ਕਿ ਭਰਾ ਨੇ ਭਰਾ ਮਾਰ ਕੇ, ਪੁੱਤ ਨੇ ਪਿਓ ਨੂੰ ਕਤਲ ਕਰਕੇ ਰਾਜ ਪਲਟਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਹੈ। ਇਸੇ ਤਰ੍ਹਾਂ ਗੁਰੂਘਰਾਂ ਵਿਚ ਵੀ ‘ਗੁਰ-ਗੱਦੀ’ ਦੀ ਪ੍ਰਾਪਤੀ ਲਈ ਗੁਰੂ ਪੁੱਤਰਾਂ ਵੱਲੋਂ ਵੀ ਆਪਣੇ ਭਰਾਵਾਂ ਦਾ ਵਿਰੋਧ ਹੁੰਦਾ ਰਿਹਾ ਹੈ। ਇਸ ਵਿਰੋਧ ਦਾ ਹੀ ਦੂਸਰਾ ਰੂਪ ‘ਸ਼ਰੀਕਾ’ ਹੈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com