ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਡਾ. ਆਤਮਾ ਸਿੰਘ-ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ 1621 ਈਸਵੀ (5 ਵਿਸਾਖ 1678 ਬਿਕਰਮੀ) ਨੂੰ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਵਿਚ ਨਾਮ ਤਿਆਗ ਮੱਲ ਸੀ। ਛੋਟੇ ਹੁੰਦਿਆਂ ਤੋਂ ਹੀ ਉਹ ਈਸ਼ਵਰ ਦੀ ਭਗਤੀ ਵਿਚ ਦਿਲਚਸਪੀ ਰੱਖਦੇ ਸਨ। ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਨਾਲ ਉਨ੍ਹਾਂ ਦਾ ਵਿਆਹ ਹੋਇਆ। 1644 ਈ. ਵਿਚ ਉਹ ਆਪਣੀ ਪਤਨੀ ਅਤੇ ਮਾਤਾ ਨਾਲ ਬਕਾਲਾ ਪਿੰਡ ਵਿਚ ਆ ਵਸੇ। 20 ਮਾਰਚ 1665 ਈ. ਨੂੰ 43 ਵਰ੍ਹਿਆਂ ਦੀ ਉਮਰ ਵਿਚ ਉਹ ਗੁਰੂ-ਗੱਦੀ ’ਤੇ ਬੈਠੇ। ਗੁਰੂ ਸਾਹਿਬ ਨੇ 1656 ਵਿਚ ਪ੍ਰਚਾਰ ਯਾਤਰਾਵਾਂ ਆਰੰਭ ਕੀਤੀਆਂ ਅਤੇ ਪ੍ਰਚਾਰ ਦੌਰਾਨ ਭੁੱਲੇ-ਭਟਕੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਸਮਾਜਿਕ ਤੇ ਲੋਕ-ਭਲਾਈ ਦੇ ਕਾਰਜ ਵੀ ਨੇਪਰੇ ਚਾੜ੍ਹੇ।ਪੰਜਾਬ ਦੀ ਯਾਤਰਾ: ਗੁਰੂ ਤੇਗ ਬਹਾਦਰ ਜੀ ਨੇ
  ਡਾ. ਅਮਨਦੀਪ ਸਿੰਘ ਟੱਲੇਵਾਲੀਆ --ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲੱਗਦਾ ਹੈ। ਝੜ ਚੁੱਕੇ ਦਰੱਖ਼ਤ ਮੁੜ ਹਰੇ ਹੋਣੇ ਸ਼ੁਰੂ ਹੁੰਦੇ ਹਨ। ਧੁੰਦ ਦੀ ਲਪੇਟ ’ਚ ਆਇਆ ਸੂਰਜ ਵੀ ਚਮਕ ਆਉਂਦਾ ਹੈ। ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸੇ ਖਿੜੀ ਰੁੱਤ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਆਉਂਦਾ ਹੈ।ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ
  - ਸਰਵਜੀਤ ਸਿੰਘ ਸੈਕਰਾਮੈਂਟੋ-- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਪੋਹ ਤੋਂ 13 ਪੋਹ ਤਾਈ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ, ਸਰਸਾ ਨਦੀ ਵਿੱਚ ਗੁਰੂ ਪਰਵਾਰ ਦਾ ਵਿਛੋੜਾ, ਚਮਕੌਰ ਦੀ ਗੜੀ ਵਿਚ ਸ਼ਾਹੀ ਫੌਜਾ ਦਾ ਗਿਣਤੀ ਦੇ 40 ਸਿੰਘਾਂ ਵੱਲੋਂ ਮੁਕਾਬਲਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਸਮੇਤ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਇਤਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਸਾਰੇ ਸੱਜਣਾ ਵੱਲੋਂ ਲਿਖੇ ਲੇਖ ਪੜ੍ਹਨ ਨੂੰ ਮਿਲੇ ਹਨ। ਇਤਿਹਾਸਕਘਟਨਾਵਾਂ ਦੀ ਪੇਸ਼ਕਾਰੀ ਹਰ ਸੱਜਣ ਦੀ ਆਪਣੀ-ਆਪਣੀ ਹੋ ਸਕਦੀ ਹੈ। ਬਹੁਤੇ ਲੇਖ ਵੀਰ ਰਸ ਵਿਚ ਰੰਗੇ ਹੋਏ ਅਤੇ ਰੌਚਕਤਾ ਭਰਪੂਰ ਸ਼ਬਦਾਵਲੀ ਵਿੱਚ ਸਨ।
  ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਖਰਾਬ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ, ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ
  ਪੰਜਾਬੀ ਟ੍ਰਿਬਿਊਨ ਦੇ 9 ਵਾਲੇ ‘ਦਸਤਕ’ ਪਿੜ ਵਿਚ ਹਾਰੂਨ ਖ਼ਾਲਿਦ ਦਾ ਲੇਖ ਛਪਿਆ ਹੈ। ਲੇਖ ਦਾ ਮਜ਼ਮੂਨ ਹੈ ‘ਲਾਹੌਰ ਅਤੇ ਅੰਮ੍ਰਿਤਸਰ ਜਨਮ ਤੋਂ ਇਕੱਠ ਦੋ ਸ਼ਹਿਰ ਅਤੇ ਹੁਣ ...’ ਇਸ ਲੇਖ ਵਿਚ ਲੇਖਕ ਨੇ ਦੋਨਾਂ ਸ਼ਹਿਰਾਂ ਦੀ ਸਾਂਝ ਦੇ ਨਾਲ-ਨਾਲ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਈਚਾਰਕ ਸਾਂਝ ਦੀ ਗੱਲ ਕਰਦਿਆਂ ਅਖੀਰ ਵਿਚ ਸਿੱਟਾ ਕੱਢਿਆ ਹੈ ਕਿ ਹੁਣ ਦੋਨੇਂ ਸ਼ਹਿਰਾਂ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹੀ। ਲੇਖਕ ਭਾਈ ਗ਼ੁਲਾਮ ਮੁਹੰਮਦ ਦੀ ਗੱਲ ਕਰਦਾ ਹੈ ਜਿਹੜੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਲੇ ਰਬਾਬੀ ਭਾਈ ਸਾਧਾ ਅਤੇ ਭਾਈ ਮਾਧਾ ਦੇ ਪਰਿਵਾਰ ਵਿਚੋਂ ਸਨ। ਲੇਖਕ ਨੂੰ ਰੋਸ ਹੈ ਭਾਈ ਗ਼ੁਲਾਮ ਮੁਹੰਮਦ ਅੰਮ੍ਰਿਤਧਾਰੀ ਨਾ ਹੋਣ ਕਾਰਨ 2008 ਵਿਚ ਅੰਮ੍ਰਿਤਸਰ ਵਿਚ ਕੀਰਤਨ ਨਹੀਂ ਸਨ ਕਰ ਸਕੇ। ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੱਕ ਅੰਮ੍ਰਿਤਧਾਰੀ ਨਾ ਹੋਣ ਦੇ ਬਾਵਜੂਦ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਦਾ ਰਿਹਾ ਸੀ।
  ਅੱਜ ਮੈਂ ਆਪਣੀ ਹੱਡ ਬੀਤੀ ਸਾਂਝੀ ਕਰਨ ਲੱਗਿਆਂ ... ਅੱਜ ਮੈਂ ਕੰਮ ਤੇ ਥੋੜਾ ਚਿਰ ਇੱਕ ਹੋਰ ਪਾਸੇ ਗਿਆ ਹੋਇਆ ਸੀ ਕਿਓਂਕਿ ਮੇਰਾ ਕੰਮ ਤੁਰਨੇ ਫਿਰਨੇ ਆਲਾ ਹੁੰਦਾ ਜਦੋਂ ਮੈਂ ਇੱਕ ਘਰ ਵਿਚ ਮੇਲ ਰੱਖ ਕੇ ਵਾਪਿਸ ਮੁੜਿਆ ਤਾਂ ਘਰ ਦੀ ਗੋਰੀ ਬਜ਼ੁਰਗ ਮਾਲਕਣ ਬਾਹਰ ਨਿਕਲ ਕੇ ਮੈਨੂੰ ਕਹਿੰਦੀ ਮੈਰੀ ਕ੍ਰਿਸੱਮਿਸ ..ਮੈਂ ਵੀ ਅੱਗੋਂ ਕਹਿ ਦਿੱਤਾ ਮੈਰੀ ਕ੍ਰਿਸਮਿਸ ਫਿਰ ਮੈਨੂੰ ਕਹਿੰਦੀ ਤੂੰ ਸਿੱਖ ਈ ਆਂ ..ਮੈਂ ਕਿਹਾ ਆਹੋ ... ਫਿਰ ਕਹਿੰਦੀ ਤੁਸੀਂ ਕ੍ਰਿਸਮਿਸ ਮਨਾਉਂਦੇ ਹੁੰਨੇ ਆਂ ...ਮੈਂ ਬੜਾ ਕਸੂਤਾ ਜਿਹਾ ਫਸਿਆ ਮਹਿਸੂਸ ਕੀਤਾ ਕਿ ਜੇ ਮੈਂ ਕਹਿ ਦਿੱਤਾ ਨਹੀਂ ਤਾਂ ਸ਼ਾਇਦ ਬੁਰਾ ਮਨਾਊਗੀ .ਮੈਂ ਕਿਹਾ ਸਾਡੇ ਸਿੱਖ ਧਰਮ ਵਿੱਚ ਵੀ ਕ੍ਰਿਸਮਿਸ ਦੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਸ਼ਹੀਦੀ ਹਫਤਾ ਹੁੰਦਾ ਅਸੀਂ ਕ੍ਰਿਸਮਿਸ ਦੇ ਨਾਲ ਨਾਲ ਉਹ ਮਨਾਉਂਦੇ ਹੁੰਨੇ ਆਂ ਫਿਰ ਕਹਿੰਦੀ ਅੱਛਾ ਦੋ ਧਰਮਾਂ ਦਾ ਇੱਕੋ ਦਿਨ ਮਨਾਉਣਾ ਤਾਂ ਹੋਰ ਵੀ ਵੱਡੀ ਗੱਲ ਹੋ ਗਈ | ਮੈਨੂੰ ਕੰਮ ਦੀ ਕਾਹਲ ਸੀ ਜਦੋਂ ਤੁਰਨ ਲੱਗਾ ਮੈਨੂੰ ਕਹਿੰਦੀ
  ਡਾ. ਕੁਲਦੀਪ ਸਿੰਘ ਧੀਰ*ਫਿਲਾਸਫ਼ੀ ਜਾਂ ਫਲਸਫ਼ਾ ਗਿਆਨ, ਹੋਂਦ, ਮਨ, ਕਦਰਾਂ-ਕੀਮਤਾਂ ਦੇ ਅਧਿਐਨ ਦਾ ਵਿਗਿਆਨ ਮੰਨਿਆ ਗਿਆ ਹੈ। ਮੂਲ ਰੂਪ ਵਿਚ ਇਹ ਸ਼ਬਦ 570 ਤੋਂ 495 ਈਸਾ ਪੂਰਵ ਵਿਚ ਹੋਏ ਯੂਨਾਨੀ ਚਿੰਤਕ ਪਾਈਥਾਗੋਰਸ ਨੇ ਪਹਿਲੀ ਵਾਰ ਵਰਤਿਆ। ਕਲਾਸਕੀ ਫਿਲਾਸਫ਼ੀ ਇਹ ਪ੍ਰਸ਼ਨ ਪੁੱਛਦੀ ਸੀ ਕਿ ਜਿਉਣ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ? ਅਜੋਕੀ ਅਕਾਦਮਿਕ ਫਿਲਾਸਫ਼ੀ ਦਾ ਮੁੱਖ ਸਰੋਕਾਰ ਹੋਂਦ ਅਤੇ ਯਥਾਰਥ ਦੀ ਮੂਲ ਪ੍ਰਕਿਰਤੀ ਨਾਲ ਹੈ। ਅੱਜ ਢਾਈ ਹਜ਼ਾਰ ਸਾਲ ਬਾਅਦ ਵਿਗਿਆਨ ਤੇ ਟੈਕਨਾਲੋਜੀ ਦੀ ਅਸੀਮ ਤਰੱਕੀ ਤੋਂ ਬਾਅਦ ਵੀ ਫਲਸਫ਼ੇ ਦਾ ਸਭ ਤੋਂ ਮਹੱਤਵਪੂਰਨ ਸਵਾਲ ਇਹੀ ਪ੍ਰਤੀਤ ਹੁੰਦਾ ਹੈ। ਇਕੱਲ, ਬੇਬਸੀ, ਬੇਗਾਨਗੀ, ਮੌਤ, ਕਲੇਸ਼, ਦੁੱਖ, ਭੈਅ ਅਤੇ ਚਿੰਤਾਵਾਂ ਵਿਚ ਘਿਰੇ ਮਨੁੱਖ ਦੇ ਇਸੇ ਸਵਾਲ ਦਾ ਜਵਾਬ ਦੇਣਾ ਹੀ ਫਿਲਾਸਫ਼ੀ ਦਾ ਮੁੱਖ ਸਰੋਕਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਫਲਸਫ਼ੇ ਦਾ ਅਧਿਐਨ ਕਰਦਿਆਂ 1975 ਵਿਚ ਪੜ੍ਹੇ ਗਏ ਇਕ ਖੋਜ ਪੱਤਰ ਵਿਚ ਉਸ ਸਮੇਂ ਦੇ ਪੰਜਾਬੀ ਯੂਨੀਵਰਸਿਟੀ ਦੇ ਫਿਲਾਸਫ਼ੀ ਵਿਭਾਗ ਦੇ ਅਧਿਆਪਕ ਡਾ. ਵਜ਼ੀਰ ਸਿੰਘ ਜੋ ਬਾਅਦ ਵਿਚ ਵਿਭਾਗ ਦੇ ਮੁਖੀ ਵੀ ਰਹੇ, ਨੇ ਇਸ ਅਧਿਐਨ ਲਈ ਦਸ ਬਿੰਦੂ ਪੇਸ਼ ਕੀਤੇ ਸਨ। ਇਹ ਸਨ: ਮਨੁੱਖ ਦਾ ਸੰਕਲਪ, ਆਦਰਸ਼ਕ ਮਨੁੱਖ, ਜਗਤ ਰਚਨਾ, ਜਗਤ ਦੀ ਪ੍ਰੀਤ, ਹਰਿ ਕੀ ਗਤਿ, ਹਰਿ ਦੀ ਪ੍ਰਾਪਤੀ, ਜੀਵਨ ਕਾਰਜ, ਜੀਵਨ ਮੁਕਤੀ, ਨਿਰਲੇਪਤਾ ਤੇ ਨਿਰਭੈ ਪਦ।ਉਨ੍ਹਾਂ ਦੇ ਸਿੱਟਿਆਂ ਨਾਲ ਹੀ ਅਸੀਂ ਗੱਲ ਸ਼ੁਰੂ ਕਰਾਂਗੇ।
  ਗੁਰੂ ਨਾਨਕ, ਬਾਬਾ ਨਾਨਕ, ਪੀਰ ਨਾਨਕ, ਨਾਨਕ ਵਲੀ ਤੇ ਪਤਾ ਨਹੀਂ ਦੁਨੀਆਂ ਭਰ ਵਿੱਚ ਹੋਰ ਕਿੰਨੇ ਨਾਮ ਨਾਲ ਜਾਣਿਆ ਜਾਂਦਾ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ। ਵੱਖ ਵੱਖ ਸਰੋਤਾਂ ਦੇ ਹਵਾਲੇ ਤੋਂ ਜਾਂ ਇੰਝ ਕਹਿ ਲਈਏ ਕਿ ਆਪੋ ਆਪਣੇ ਨਜ਼ਰੀਏ ਨਾਲ ਅਸੀਂ ਸਭ ਗੁਰੂ ਨਾਨਕ ਨਾਮ ਤੋਂ ਵਾਕਫ ਹਾਂ। ਕੋਈ ਆਖਦਾ ਉਹ ਫਿਲਾਸਫਰ ਸਨ, ਕੋਈ ਆਖਦਾ ਉਹ ਮਹਾਤਮਾ ਸਨ, ਕੋਈ ਕਹਿੰਦਾ ਗਿਆਨਵਾਨ ਸੀ, ਉਹ ਵਿਦਵਾਨ ਸਨ, ਉਹ ਪਹੁੰਚੇ ਹੋਏ ਫਕੀਰ ਸਨ, ਉਹ ਪੀਰ ਸਨ, ਉਹ ਪੈਗੰਬਰ ਸਨ, ਉਹ ਅਧਿਆਤਮਕ ਗੁਰੂ ਸਨ,ਇਹ ਸਾਡੀ ਸਭ ਦੀ ਆਪੋ ਆਪਣੀ ਸੋਚ ਹੈ ਜਾਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਦੇ ਇਹ ਨਾਂ ਸਿਰਫ ਸਾਡੀ ਸਮਝ ਨੂੰ ਹੀ ਬਿਆਨ ਸਕਦੇ ਹਨ ।ਗੁਰੂ ਨਾਨਕ ਦੀ ਮਹਿਮਾ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।ਆਓ! ਇਕ ਨਿਮਾਣਾ ਯਤਨ ਕਰਦਿਆਂ ਧੁਰ ਕੀ ਬਾਣੀ ਅਤੇ ਗੁਰਬਾਣੀ ਦੀ ਕੁੰਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਨੂੰ ਜਾਣੀਏ ਅਤੇ ਸਿਫਤ ਸਲਾਹ ਕਰੀਏ।ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ।ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਬਾਈ।ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ।ਕਾਜੀ ਹੋਏ ਰਿਸਵਤੀ ਵਢੀ ਲੈ ਕੇ ਜਕ ਗਵਾਈ।ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।ਵਰਤਿਆ ਪਾਪ ਸਭਸ ਜਹ ਮਾਹੀਂ। (ਵਾਰ 1/30) ਐਸੇ ਕਲਜੁਗ ਨੂੰ ਤਾਰਣ ਲਈ ਹਾਏ ਹਾਏ ਪੁਕਾਰਦੀ ਲੋਕਾਈ ਨੂੰ ਧੀਰ ਬੰਨ੍ਹਣ ਲਈ, ਪਾਪਾਂ ਦੇ ਬੋਝ ਥੱਲੇ ਦੱਬੇ ਜਾ ਚੁੱਕੇ…
  ਡਾ. ਗੁਰੂਮੇਲ ਸਿੰਘ ਸਿੱਧੂ ਕਥਤ ‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਹੋਰ ਵੀ ਮਘ ਉਠਿਆ ਹੈ। ਕੁੱਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸਿਰੀ ਗੁਰੁ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁੱਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ।
  - ਗੁਰਤੇਜ ਸਿੰਘ ---ਸਿੱਖਾਂ ਨੂੰ, ਪੰਜਾਬ ਨੂੰ ਨਸੀਹਤਾਂ ਦੇਣ ਵਾਲਿਆਂ (ਨਾਸਹ) ਦੀ ਕਦੇ ਘਾਟ ਨਹੀਂ ਰਹੀ। ਅਜੇ ਕੱਲ੍ਹ ਹੀ ਇੱਕ ਬੜੇ ਦਿਆਨਤਦਾਰ ਬਜ਼ੁਰਗ ਸਨ ਜਿਹੜੇ ਅੰਮ੍ਰਿਤ ਵੇਲਾ ਸੰਭਾਲਣ ਦੇ ਸੰਕਲਪ ਨੂੰ ਬੜੇ ਜੋਸ਼ ਨਾਲ ਪ੍ਰਚਾਰਦੇ ਸਨ ਕਿ ਜੇ ਸਿੱਖ ਕੌਮ ਨੇ ਅੰਮ੍ਰਿਤ ਵੇਲੇ ਭਜਨ-ਪਾਠ ਕੀਤਾ ਹੁੰਦਾ ਤਾਂ ਕਦੇ ਚੁਰਾਸੀ ਨਾ ਸੀ ਵਾਪਰਨੀ ਅਤੇ ਸਦਾ ਸਿਆਸੀ ਚੜ੍ਹਤ ਰਹਿਣੀ ਸੀ। ਏਸ ਨਾਲ ਮਿਲਦੇ ਵਿਚਾਰ ਸਨ ਜਸਵੰਤ ਸਿੰਘ ਨੇਕੀ ਦੇ। ਧਾਰਮਕ ਲੋਕ ਕਦੇ ਵੀ ਆਪਣੇ ਪੱਖੀ ਲੋਕਾਂ ਦੇ, ਮਰਯਾਦਾ, ਸ਼ਰ੍ਹਾ, ਕਰਮਕਾਂਡ ਸਬੰਧੀ, ਕਰਤਬ ਨੂੰ ਮਿਆਰੀ ਨਹੀਂ ਸਮਝਦੇ ਕਿਉਂਕਿ ਮਨੁੱਖੀ ਫ਼ਿਤਰਤ ਪਾਬੰਦੀਆਂ ਨੂੰ ਇੰਨ-ਬਿੰਨ ਮਨਜ਼ੂਰ ਨਹੀਂ ਕਰਦੀ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com