ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਭਾਈ ਨਿਰਮਲ ਸਿੰਘ ਭਾਈ ਨਿਰਮਲ ਸਿੰਘ

  ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ

  - ਡਾ. ਗੁਰਨਾਮ ਸਿੰਘ

  ਬੀਤੇ ਦਿਨੀਂ ਚਲਾਣਾ ਕਰ ਗਏ ਕੀਰਤਨੀਏ ਭਾਈ ਨਿਰਮਲ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉੱਚ ਕੋਟੀ ਦੇ ਕੀਰਤਨਕਾਰ, ਗੁਰਮਤਿ ਸੰਗੀਤ ਦੇ ਵਿਦਵਾਨ, ਲੇਖਕ, ਅਧਿਆਪਕ, ਵਕਤਾ ਵਜੋਂ ਉਨ੍ਹਾਂ ਦੀ ਭੂਮਿਕਾ ਵਿਸ਼ੇਸ਼ ਹੈ। ੳਆਪਣੇ ਜੀਵਨ ਦੇ ਅੰਤਿਮ ਸਮੇਂ ਸਾਡੇ ਪੰਥ, ਸਮਾਜ ਅਤੇ ਪ੍ਰਸ਼ਾਸਨ ਦੇ ਸਨਮੁਖ ਕਈ ਸਵਾਲ ਖੜ੍ਹੇ ਕਰ ਗਏ ਜਿਨ੍ਹਾਂ ਦਾ ਸਿਰ ਜੋੜ ਕੇ ਹੱਲ ਲੱਭਣ ਦੀ ਜ਼ਰੂਰਤ ਹੈ।
  ਸਿੱਖ ਸਮਾਜ ਵਿਚ ਕੀਰਤਨੀਆਂ ਤੇ ਪ੍ਰਚਾਰਕਾਂ ਦਾ ਵਡੇਰਾ ਹਿੱਸਾ ਗੁਰਬਤ ਵਿਚੋਂ ਜਨਮ ਲੈ ਗੁਰ ਗਿਆਨ ਦੀ ਰੌਸ਼ਨੀ ਵੰਡ ਰਿਹਾ ਹੈ। ਭਾਈ ਨਿਰਮਲ ਸਿੰਘ ਦਾ ਸ਼ੁਰੂਆਤੀ ਜੀਵਨ ਤੇ ਪਿੱਠਭੂਮੀ ਵੀ ਕੁਝ ਅਜਿਹੀ ਹੀ ਸੀ ਜਿਸ ਦਾ ਜ਼ਿਕਰ ਉਹ ਮਾਣ ਨਾਲ ਆਪ ਕਰਦੇ ਸਨ। ਭਾਈ ਸਾਹਿਬ ਆਪਣੇ ਨਾਨਕੇ ਪਿੰਡ ਜੰਡ ਵਾਲਾ ਭੀਮੇ ਸ਼ਾਹ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਗਿਆਨੀ ਚੰਨਣ ਸਿੰਘ ਦੇ ਪਰਿਵਾਰ ਵਿਚ 12 ਅਪਰੈਲ 1952 ਨੂੰ ਜਨਮੇ। ਭਾਈ ਸਾਹਿਬ ਬਚਪਨ ਤੋਂ ਹੀ ਸੰਗੀਤ ਵੱਲ ਪ੍ਰੇਰਿਤ ਹੋ ਗਏ। ਰੇਡਿਓ ’ਤੇ ਪਾਕਿਸਤਾਨ ਦੇ ਗਾਇਕਾਂ, ਗੀਤ ਸੰਗੀਤ ਅਤੇ ਉਸ ਸਮੇਂ ਦੇ ਪਾਕਿਸਤਾਨ ਰੇਡੀਓ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਪੰਜਾਬੀ ਦਰਬਾਰ’ ਵਿਚ ਮਹਿਦੀ ਹਸਨ, ਗ਼ੁਲਾਮ ਅਲੀ ਖਾਂ, ਰੇਸ਼ਮਾ ਤੇ ਨੂਰਜਹਾਂ ਦੇ ਗਾਇਨ ਨੇ ਇਸ ਬਾਲ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਬਚਪਨ ਤੋਂ ਸੁਰੀਲੀਆਂ ਹੇਕਾਂ ਵਿਚ ਗੀਤ ਤੇ ਲੋਕ ਸੰਗੀਤ ਗਾਉਣ ਲੱਗੇ। ਆਪਣੇ ਚਾਚਾ ਗੁਰਬਚਨ ਸਿੰਘ ਦੀ ਪ੍ਰੇਰਨਾ ਤੇ ਮਦਦ ਨਾਲ 1974 ਵਿਚ ਉਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ ਵਿਚ ਕੀਰਤਨੀਏ ਬਣਨ ਲਈ ਦਾਖ਼ਲਾ ਲਿਆ। ਪ੍ਰੋ. ਅਵਤਾਰ ਸਿੰਘ ਨਾਜ਼ ਦੇ ਹੋਣਹਾਰ ਸ਼ਾਗਿਰਦ ਵਜੋਂ ਉਨ੍ਹਾਂ ਨੂੰ ਗੁਰਮਤਿ ਵਿਦਿਆਲਾ ਰਿਸ਼ੀਕੇਸ਼ ਵਿਚ ਬਤੌਰ ਸੰਗੀਤ ਅਧਿਆਪਕ ਨੌਕਰੀ ਮਿਲ ਗਈ, ਪਰ ਮਨ ਵਿਚ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਦਾ ਸੁਪਨਾ ਸੀ। ਉਨ੍ਹਾਂ ਨੇ 1979 ਵਿਚ ਸ੍ਰੀ ਦਰਬਾਰ ਸਹਿਬ ਵਿਖੇ ਭਾਈ ਗੁਰਮੇਜ ਸਿੰਘ ਨਾਲ ਬਤੌਰ ਸਹਾਇਕ ਰਾਗੀ ਸੇਵਾ ਨਿਭਾਉਣੀ ਸ਼ੁਰੂ ਕੀਤੀ। 1986 ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਜੋਂ ਸੁਤੰਤਰ ਰੂਪ ਵਿਚ ਸੇਵਾ ਨਿਭਾਉਣ ਲੱਗੇ।
  1991 ਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਨੇ ਭਾਈ ਨਿਰਮਲ ਸਿੰਘ ਨੂੰ ਜੀਵਨ ਦੀ ਨਵੀਨ ਰਾਹ ਪ੍ਰਦਾਨ ਕੀਤੀ। ਸ੍ਰੀ ਦਰਬਾਰ ਸਾਹਿਬ ਵਿਖੇ ਨਿਰੰਤਰ ਸੇਵਾ ਤੇ ਸਾਧਨਾ ਰਾਹੀਂ ਉਨ੍ਹਾਂ ਨੇ ਆਪਣੇ ਸੁਰੀਲੇ ਕੀਰਤਨ ਨੂੰ ਰਾਗਾਤਮਕ ਪਰਿਪੱਕਤਾ ਵੱਲ ਮੋੜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਰਾਗਾਂ ਵਿਚ ਕੀਰਤਨ ਰਿਕਾਰਡਿੰਗਜ਼ ਤੋਂ ਇਲਾਵਾ ‘ਆਸਾ ਦੀ ਵਾਰ’ ਉਨ੍ਹਾਂ ਦੇ ਜੀਵਨ ਦੀਆਂ ਵਿਸ਼ੇਸ਼ ਰਿਕਾਰਡਿੰਗਜ਼ ਹਨ।
  ਪੰਜਾਬੀ ਯੂਨੀਵਰਸਿਟੀ ਨਾਲ ਭਾਈ ਨਿਰਮਲ ਸਿੰਘ ਦਾ ਗਹਿਰਾ ਸਬੰਧ ਸੀ। ਉਨ੍ਹਾਂ ਨੇ ਪ੍ਰਸਿੱਧ ਕੀਰਤਨੀਆਂ ਸਬੰਧੀ ਵਿਸ਼ੇਸ਼ ਲੇਖ ਲੜੀ ਲਿਖੀ ਜਿਸ ਨੂੰ ਪੁਸਤਕ ਰੂਪ ਦੇਣ ਉਪਰੰਤ ਤਤਕਾਲੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ‘ਗੁਰਮਤਿ ਸੰਗੀਤ ਦੇ ਅਨਮੋਲ ਰਤਨ’ ਵਜੋਂ ਪ੍ਰਕਾਸ਼ਿਤ ਕੀਤਾ। ਸੰਤ ਸੁੱਚਾ ਸਿੰਘ ਆਰਕਾਈਵਜ਼ ਲਈ ਉਨ੍ਹਾਂ ਦੀਆਂ ਰਿਕਾਰਡਿੰਗਜ਼ ਕੀਤੀਆਂ ਗਈਆਂ। ਗੁਰਕ੍ਰਿਪਾਲ ਸਿੰਘ ਵੱਲੋਂ ਇਕ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ, ਪੰਜਾਬ ਰਤਨ ਐਵਾਰਡ, ਪ੍ਰੋ. ਤਾਰਾ ਸਿੰਘ ਸਿਮ੍ਰਤੀ ਐਵਾਰਡ, ਐੱਮ.ਏ. ਗੁਰਮਤਿ ਸੰਗੀਤ ਵਿਚ ਉਨ੍ਹਾਂ ਦੀ ਪੁਸਤਕ ਲਾਗੂ ਹੋਣ ਤੋਂ ਇਲਾਵਾ ਅਕਸਰ ਉਹ ਲੈਕਚਰ ਤੇ ਸੰਗੀਤ ਵਰਕਸ਼ਾਪ ਕਰਨ ਲਈ ਪੰਜਾਬੀ ਯੂਨੀਵਰਸਿਟੀ ਆਉਂਦੇ ਰਹੇ। ਗੁਰਮਤਿ ਸੰਗੀਤ ਦੇ ਅਕਾਦਮਿਕ ਪ੍ਰਚਾਰ, ਪਸਾਰ ਲਹਿਰ ਦਾ ਹਿੱਸਾ ਬਣੇ।
  ਭਾਈ ਨਿਰਮਲ ਸਿੰਘ ਦੇ ਪ੍ਰਸ਼ੰਸਕਾਂ, ਮਿੱਤਰਾਂ ਤੇ ਸਹਿਯੋਗੀਆਂ ਦਾ ਵਿਸ਼ਾਲ ਦਾਇਰਾ ਪੂਰੀ ਦੁਨੀਆ ਵਿਚ ਸੀ। ਸ੍ਰੀ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਕੀਰਤਨ ਸੇਵਾਵਾਂ ਸਦਕਾ ‘ਪਦਮ ਸ੍ਰੀ’ ਦੀ ਉਪਾਧੀ ਦਿੱਤੀ ਗਈ। ਕਿਸੇ ਕੀਰਤਨੀਏ ਨੂੰ ਇਹ ਸਨਮਾਨ ਪਹਿਲੀ ਵਾਰ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਭਾਸ਼ਾ ਵਿਭਾਗ ਦੁਆਰਾ ‘ਸ਼੍ਰੋਮਣੀ ਰਾਗੀ ਐਵਾਰਡ’ ਅਤੇ ਦੁਨੀਆ ਭਰ ਵਿਚ ਅਨੇਕ ਸਨਮਾਨ ਪ੍ਰਾਪਤ ਹੋਏ।

  ਭਾਈ ਨਿਰਮਲ ਸਿੰਘ ਸੁਰੀਲੀ ਗੁਰਮਤਿ ਸੰਗੀਤ ਦੀ ਕੀਰਤਨ ਸ਼ੈਲੀ ਦੇ ਪ੍ਰਚਾਰਕ ਰਹੇ ਜਿਸ ਉੱਤੇ ਸਮਕਾਲੀ ਸ਼ੈਲੀ ਪੰਜਾਬ ਅੰਗ ਦੀ ਗਾਇਕੀ ਦਾ ਵਿਸ਼ੇਸ਼ ਪ੍ਰਭਾਵ ਹੈ। ਉਹ ਗ਼ਜ਼ਲ ਗਾਇਕ ਉਸਤਾਦ ਗ਼ੁਲਾਮ ਅਲੀ ਖਾਂ ਦੇ ਸ਼ਾਗਿਰਦ ਵੀ ਹੋਏ। ਸ਼ਬਦ ਗਾਇਕੀ, ਸ਼ਬਦ ਕੀਰਤਨ ਚਉਕੀ ਪਰੰਪਰਾ, ਪੜਤਾਲ ਗਾਇਕੀ, ਪ੍ਰਕਰਣ ਪ੍ਰਧਾਨ ਸ਼ਬਦ ਕੀਰਤਨ, ਰੁੱਤਕਾਲੀਨ ਕੀਰਤਨ, ਵਿਸ਼ੇਸ਼ ਬਾਣੀਆਂ ਦਾ ਕੀਰਤਨ ਉਨ੍ਹਾਂ ਦੀ ਕੀਰਤਨ ਗਾਇਕੀ ਦਾ ਵਿਸ਼ੇਸ਼ ਹਿੱਸਾ ਸਨ। ਕੀਰਤਨ ਸਾਥੀਆਂ ਵਿਚ ਭਾਈ ਦਰਸ਼ਨ ਸਿੰਘ ਅਤੇ ਭਾਈ ਕਰਤਾਰ ਸਿੰਘ ਵਡਾਲੀ ਬਿਨਾਂ ਉਨ੍ਹਾਂ ਦੀ ਗਾਇਕੀ ਦੀ ਗੱਲ ਅਧੂਰੀ ਰਹੇਗੀ। ਭਾਈ ਦਰਸ਼ਨ ਸਿੰਘ ਉਨ੍ਹਾਂ ਦੇ ਕੀਰਤਨ ਗਾਇਨ ਵਿਚ ਸਹਾਇਕ ਰਹੇ ਜਿਨ੍ਹਾਂ ਦੀ ਉਚੇਰੀ, ਤਿਖੇਰੀ, ਸੁਰੀਲੀ ਆਵਾਜ਼ ਨੇ ਭਾਈ ਨਿਰਮਲ ਸਿੰਘ ਦੀ ਗਾਇਕੀ ਨੂੰ ਹੋਰ ਨਿਖਾਰਿਆ। ਨਾਲ ਹੀ ਭਾਈ ਕਰਤਾਰ ਸਿੰਘ ਵਡਾਲੀ ਦਾ ਤਬਲਾਵਾਦਨ ਉਨ੍ਹਾਂ ਦੀ ਕੀਰਤਨ ਸ਼ੈਲੀ ਅਤੇ ਸ਼ਬਦ ਕੀਰਤਨ ਰਚਨਾ ਦੀ ਸਿਰਜਣ ਪ੍ਰਕਿਰਿਆ ਦਾ ਅਨਿੱਖੜਵਾਂ ਅੰਗ ਰਿਹਾ। ਇਨ੍ਹਾਂ ਤੋਂ ਇਲਾਵਾ ਸਮੇਂ-ਸਮੇਂ ਸੁਰੀਲੇ ਦਿਲਰੁਬਾਵਾਦਕ ਸੰਦੀਪ ਸਿੰਘ, ਭਾਈ ਸਿਰੀਪਾਲ ਸਿੰਘ ਤੇ ਭਾਈ ਹਰਪ੍ਰੀਤ ਸਿੰਘ ਭਾਈ ਕੁਲਵੰਤ ਸਿੰਘ, ਭਾਈ ਸੁਖਵਿੰਦਰ ਸਿੰਘ ਤੰਤੀ ਅਤੇ ਤਬਲਾ ਵਾਦਕਾਂ ਵਜੋਂ ਆਪੋ ਆਪਣਾ ਯੋਗਦਾਨ ਪਾਉਂਦੇ ਰਹੇ।
  ਭਾਈ ਨਿਰਮਲ ਸਿੰਘ ਵਿਸ਼ਵ ਪੱਧਰ ਉੱਤੇ ਆਯੋਜਿਤ ਹੋਣ ਵਾਲੇ ਗੁਰਮਤਿ ਸੰਗੀਤ ਰਾਗ ਦਰਬਾਰਾਂ ਦਾ ਵਿਸ਼ੇਸ਼ ਹਿੱਸਾ ਰਹੇ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਆਸਟਰੇਲੀਆ, ਯੂ.ਕੇ. ਅਤੇ ਭਾਰਤ ਦੇ ਪ੍ਰਮੁੱਖ ਸੰਮੇਲਨ ਸ਼ੁਮਾਰ ਹਨ।
  ਦੁਨੀਆ ਭਰ ਵਿਚ ਸਫ਼ਰ ਕਰਨ ਵਾਲੇ ਭਾਈ ਨਿਰਮਲ ਸਿੰਘ ਆਪਣੀ ਸਿਹਤ ਪ੍ਰਤਿ ਬਹੁਤ ਚੇਤੰਨ ਵਿਅਕਤੀ ਸਨ। ਉਨ੍ਹਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਉਹ ਇਕਦਮ ਇਉਂ ਚਲਾਣਾ ਕਰ ਜਾਣਗੇ।
  2016 ਵਿਚ ਹਿਊਟਨ ਗੁਰਮਤਿ ਸੰਗੀਤ ਦਰਬਾਰ ਵਿਚ ਅਸੀਂ ਇਕ ਸ਼ਬਦ ਗਾਇਨ ਕੀਤਾ ਸੀ। ਭਾਈ ਸਾਹਿਬ ਦੇ ਜੀਵਨ ਸਬੰਧੀ ਇਸ ਦੀ ਪ੍ਰਸੰਗਿਕਤਾ ਹੋਰ ਵੀ ਸਾਰਥਕ ਹੋ ਨਿਬੜੀ ਹੈ ਅਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ: ‘ਜੋ ਜਨ ਲੇਹਿ ਖਸਮ ਕਾ ਨਾਉ॥ ਤਿਨ ਕੈ ਸਦ ਬਲਿਹਾਰੈ ਜਾਉ॥ ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ॥ ਸੋ ਭਾਈ ਮੇਰੈ ਮਨਿ ਭਾਵੈ॥

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com