ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ

  ਡਾ. ਸਤਿੰਦਰ ਪਾਲ ਸਿੰਘ
  ਗੁਰਬਾਣੀ ਅੰਦਰ ਆਤਮਿਕ ਅਵਸਥਾ ਸਿਰਜਨ ਲਈ ਕੁਦਰਤ ਦੇ ਸਾਰੇ ਰੰਗ ਬੜੇ ਹੀ ਮਨ ਖਿੱਚਵੇਂ ਢੰਗ ਨਾਲ ਵਰਤੇ ਗਏ ਹਨ। ਮਹੀਨੇ, ਤਿਥੀਆਂ, ਵਾਰ, ਰੁੱਤਾਂ ਆਦਿ ਸ੍ਰਿਸ਼ਟੀ ਦੇ ਨਿਯਮ ਇਕ ਨਿਰੰਤਰਤਾ ਬਣਾਉਣ ਵਾਲੇ ਹਨ। ਗੁਰਬਾਣੀ ਦੀ ਕੋਸ਼ਿਸ਼ ਵੀ ਮਨੁੱਖ ਦੀ ਅੰਤਰ ਪ੍ਰੇਰਨਾ ਨੂੰ ਸਦਾ ਬਣਾਏ ਰੱਖਣ ਦੀ ਹੈ। ਸ੍ਰਿਸ਼ਟੀ ਦੀ ਹਰ ਘਟਨਾ, ਹਰ ਬਦਲਾਅ ਨੂੰ ਇਕ ਸੁਨੇਹੇ ਦੇ ਤੌਰ 'ਤੇ ਵੇਖਣਾ ਗੁਰਬਾਣੀ ਦੀ ਬੇਮਿਸਾਲ ਸ੍ਰੇਸ਼ਟਤਾਈ ਹੈ। ਸਾਵਣ ਦਾ ਮਹੀਨਾ ਮਨ ਪ੍ਰਫੁੱਲਤ ਕਰਨ ਵਾਲਾ ਮੰਨਿਆ ਗਿਆ ਹੈ। ਗੁਰਬਾਣੀ ਦਾ ਮੰਤਵ ਵੀ ਅੰਤਰ ਮਨ ਨੂੰ ਵਿਕਾਰਾਂ, ਦੁੱਖਾਂ, ਕਲੇਸ਼ਾਂ ਤੋਂ ਮੁਕਤ ਕਰ ਖੇੜੇ 'ਚ ਲਿਆਉਣਾ ਹੈ। ਮਨ ਦੀ ਪ੍ਰਫੁੱਲਤਾ ਪ੍ਰੀਤਮ ਦੇ ਸੰਗ ਬਿਨਾਂ ਨਹੀਂ ਬਣਦੀ। ਪ੍ਰੀਤਮ ਸੰਗ ਹੋਵੇ ਤਾਂ ਘਨਘੋਰ ਕਾਲੇ ਬੱਦਲ ਸੁਹਾਵਣੇ ਬਣ ਜਾਂਦੇ ਹਨ। ਬਿਜਲੀ ਦੀ ਚਮਕ ਦੀ ਗਰਜਣ ਪ੍ਰੀਤ ਵਧਾਉਣ ਵਾਲੀ ਬਣ ਜਾਂਦੀ ਹੈ। ਪ੍ਰੀਤਮ ਕੋਲ ਨਾ ਹੋਵੇ ਤਾਂ ਕਾਲੇ ਬੱਦਲ ਤੇ ਬਿਜਲੀ ਦੀ ਗਰਜ ਡਰ ਪੈਦਾ ਕਰਦੀ ਹੈ।
  ਪਿਰੁ ਘਰਿ ਨਹੀ ਆਵੈ ਮਰੀਐ
  ਹਾਵੈ ਦਾਮਨਿ ਚਮਕਿ ਡਰਾਏ॥
  ਸੇਜ ਇਕੇਲੀ ਖਰੀ ਦੁਹੇਲੀ
  ਮਰਣੁ ਭਇਆ ਦੁਖੁ ਮਾਏ॥
  (ਅੰਗ ੧੧੦੮)
  ਪਰਮਾਤਮਾ ਬਿਨਾਂ ਮਨੁੱਖ ਦਾ ਜੀਵਨ ਦੁਖਦਾਈ ਹੈ। ਕਿੰਨੇ ਹੀ ਸੁਖ ਸਾਧਨ ਹੋਣ, ਸਮਰੱਥਾ ਤੇ ਸੰਕਲਪ ਹੋਣ, ਮਨ ਟਿਕਦਾ ਨਹੀਂ। ਵਿਜੋਗ ਦਾ ਸੰਤਾਪ ਔਖੇ ਹਾਲਾਤ ਬਣਾ ਦਿੰਦਾ ਹੈ। ਕੰਤ ਤੋਂ ਵਿਛੜੀ ਹੋਈ ਸੁਹਾਗਣ ਨੂੰ ਸੁੰਦਰ ਸੇਜ, ਕੀਮਤੀ ਵਸਤਰ ਵੀ ਨਹੀਂ ਸੁਹਾਂਦੇ। ਉਸ ਨੂੰ ਤਾਂ ਆਪਣੇ ਕੰਤ ਦੀ ਉਡੀਕ ਬਿਹਬਲ ਕਰ ਰਹੀ ਹੈ ਜੋ ਪਰਦੇਸ ਗਿਆ ਹੋਇਆ ਹੈ। ਕੰਤ ਦੀ ਉਡੀਕ ਵਿਜੋਗ 'ਚ ਤਪ ਰਹੀ ਨਾਰੀ ਨੂੰ ਆਸ ਵਧਾਉਣ ਵਾਲੀ ਹੈ। ਪਰਮਾਤਮਾ ਤੋਂ ਵਿਛੜੇ ਹੋਏ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਉਸ ਨੂੰ ਮਿਲਣ ਦੀ ਆਸ ਹੀ ਜੀਵਨ ਦਾ ਨਿਸ਼ਾਨ ਹੈ। ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਸਰਸ ਬਣਾਉਣ ਵਾਲੀ ਹੈ।
  ਸਾਵਣਿ ਸਰਸੀ ਕਾਮਣੀ
  ਚਰਨ ਕਮਲ ਸਿਉ ਪਿਆਰੁ॥
  ਮਨੁ ਤਨੁ ਰਤਾ ਸਚ ਰੰਗਿ
  ਇਕੋ ਨਾਮੁ ਅਧਾਰੁ॥ (ਅੰਗ ੧੩੪)
  ਸੁਹਾਗਣ ਨਾਰੀ ਅੰਦਰ ਕੰਤ ਲਈ ਪ੍ਰੇਮ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਇਸ ਤਾਕਤ ਨਾਲ ਹੀ ਉਹ ਵਿਜੋਗ ਦਾ ਸਮਾਂ ਪਾਰ ਕਰਦੀ ਹੈ। ਘਨਘੋਰ ਬੱਦਲ ਉਸ ਨੂੰ ਡਰਾਉਂਦੇ ਨਹੀਂ, ਬਿਜਲੀ ਦੀ ਚਮਕ, ਗਰਜ ਉਸ ਨੂੰ ਕੰਬਾਉਂਦੀ ਨਹੀਂ। ਕੰਤ ਲਈ ਪ੍ਰੇਮ ਦਾ ਭਾਵ ਉਸ ਨੂੰ ਸਾਵਨ ਦੀ ਸਰਸਤਾ ਨਾਲ ਜੋੜ ਦਿੰਦਾ ਹੈ। ਪਰਮਾਤਮਾ ਲਈ ਪ੍ਰੇਮ ਸੁੱਖਾਂ ਨੂੰ ਵਧਾਉਣ ਵਾਲਾ ਹੈ। ਹਾਲਾਤ ਜਿਹੋ ਜਿਹੇ ਹੋਣ, ਆਪ ਹੀ ਸੁਖਾਵੇਂ ਲੱਗਣ ਲੱਗ ਜਾਂਦੇ ਹਨ।
  ਸਾਵਣਿ ਸਰਸ ਮਨਾ
  ਘਣ ਵਰਸਹਿ ਰੁਤਿ ਆਏ॥
  (ਅੰਗ ੧੧੦੮)
  ਪਰਮਾਤਮਾ ਲਈ ਪ੍ਰੇਮ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਪੈਦਾ ਕਰਨ ਵਾਲਾ ਹੈ। ਸੰਸਾਰ ਅੰਦਰ ਵਰਤ ਰਹੀ ਹਰ ਘਟਨਾ ਪ੍ਰੇਮ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ ਤੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਂਦੀ ਹੈ। ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਇਕ ਮਨੋਰਥ ਦੇਣ ਵਾਲੀ ਸਿੱਧ ਹੁੰਦੀ ਹੈ। ਪਰਮਾਤਮਾ ਨਾਲ ਮੇਲ ਬਿਨਾਂ ਸਬਰ ਨਹੀਂ ਆਉਂਦਾ।
  ਜਬ ਲਗੁ ਦਰਸੁ ਨ ਪਰਸੈ
  ਪ੍ਰੀਤਮ ਤਬ ਲਗੁ ਭੂਖ ਪਿਆਸੀ॥
  ਦਰਸਨੁ ਦੇਖਤ ਹੀ ਮਨੁ ਮਾਨਿਆ
  ਜਲ ਰਸਿ ਕਮਲ ਬਿਗਾਸੀ॥
  (ਅੰਗ ੧੧੯੭)
  ਪਰਮਾਤਮਾ ਨਾਲ ਮਨ ਦਾ ਜੁੜਨਾ ਹੀ ਸੁੱਖਾਂ ਦੀ ਰਾਹ ਹੈ। ਬੱਦਲ ਘਿਰ-ਘਿਰ ਕੇ ਆਉਂਦੇ ਹਨ ਤੇ ਗਰਜ-ਚਮਕ ਨਾਲ ਵਰ੍ਹਦੇ ਹਨ, ਤਾਂ ਹੀ ਵਨਸਪਤੀਆਂ ਤੇ ਜੀਵ ਆਨੰਦ ਨਾਲ ਭਰ ਜਾਂਦੇ ਹਨ। ਮੋਰ ਨਿਰਤ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਦੀ ਵੀ ਇਹੋ ਜਿਹੀ ਕਰਾਮਾਤ ਹੈ।
  ਘਨਿਹਰ ਬਰਸਿ ਸਗਲ
  ਜਗੁ ਛਾਇਆ॥
  ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ
  ਅਨਦ ਮੰਗਲ ਸੁਖ ਪਾਇਆ॥ (ਅੰਗ ੧੨੬੮)
  ਚੜ੍ਹ-ਚੜ੍ਹ ਆਏ ਕਾਲੇ ਬੱਦਲ ਵਰ੍ਹਦੇ ਹਨ ਤੇ ਸਾਰੀ ਧਰਤੀ ਜਲ ਅੰਦਰ ਡੁੱਬ ਜਾਂਦੀ ਹੈ। ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪੂਰੀ ਸ੍ਰਿਸ਼ਟੀ ਨਿਹਾਲ-ਨਿਹਾਲ ਹੋ ਜਾਂਦੀ ਹੈ। ਬੱਦਲ ਵੀ ਆਪਣੀ ਮਰਜ਼ੀ ਨਾਲ ਨਹੀਂ, ਪਰਮਾਤਮਾ ਦੇ ਹੁਕਮ ਅੰਦਰ ਵਸਦੇ ਹਨ। ਪਰਮਾਤਮਾ ਦੀ ਆਗਿਆ ਅੰਦਰ ਵਸਣ ਨਾਲ ਹੀ ਬੱਦਲ ਸੁਖਦਾਈ ਸਾਬਤ ਹੁੰਦੇ ਹਨ। ਮਨ ਦਾ ਆਨੰਦ ਵੀ ਪਰਮਾਤਮਾ ਦੀ ਆਗਿਆ ਅੰਦਰ ਰਹਿਣ ਨਾਲ ਹੀ ਹੈ। ਗੁਰਬਾਣੀ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਨੂੰ ਘਨਘੋਰ ਬੱਦਲਾਂ ਵਾਂਗੂੰ ਬਣਾਉਣ ਲਈ ਪ੍ਰੇਰਨਾ ਕਰਦੀ ਹੈ, ਜੋ ਵਰ੍ਹਨ 'ਤੇ ਧਰਤੀ ਨੂੰ ਜਲ ਨਾਲ ਸਰਾਬੋਰ ਕਰਨ ਲਈ ਤਿਆਰ ਹਨ।
  ਘਨ ਘੋਰ ਪ੍ਰੀਤਿ ਮੋਰ॥
  ਚਿਤੁ ਚਾਤ੍ਰਿਕ ਬੂੰਦ ਓਰ॥
  ਐਸੋ ਹਰਿ ਸੰਗੇ ਮਨ ਮੋਹ॥
  ਤਿਆਗਿ ਮਾਇਆ ਧੋਹ॥
  (ਅੰਗ ੧੨੭੨)
  ਮੇਘ ਵੱਸਦੇ ਹਨ ਤਾਂ ਜਲ ਦੀਆਂ ਅਣਗਿਣਤ ਬੂੰਦਾਂ ਧਰਤੀ 'ਤੇ ਆਉਂਦੀਆਂ ਹਨ। ਚਾਤ੍ਰਿਕ ਪੰਛੀ ਨੂੰ ਕਿਸੇ ਖਾਸ ਬੂੰਦ ਦੀ ਆਸ ਹੁੰਦੀ ਹੈ। ਮੀਂਹ ਦੀਆਂ ਅਸੰਖ ਬੂੰਦਾਂ ਉਸ ਦੇ ਆਲੇ-ਦੁਆਲੇ ਆ ਪੈਂਦੀਆਂ ਹਨ ਪਰ ਚਾਤ੍ਰਿਕ ਲਈ ਉਨ੍ਹਾਂ ਦਾ ਕੋਈ ਮੁੱਲ ਨਹੀਂ। ਇਨ੍ਹਾਂ ਨਾਲ ਉਹ ਆਪਣੀ ਪਿਆਸ ਨਹੀਂ ਮਿਟਾਉਂਦਾ। ਉਸ ਦੀ ਪਿਆਸ ਖਾਸ ਸਵਾਤੀ ਦੀ ਬੂੰਦ ਨਾਲ ਹੀ ਮਿਟਦੀ ਹੈ। ਸੰਸਾਰ ਅੰਦਰ ਸੁਖ ਤੇ ਆਨੰਦ ਦੇ ਭਿੰਨ-ਭਿੰਨ ਰੂਪ ਹਨ। ਪਰਮਾਤਮਾ ਅੰਦਰ ਵਿਸ਼ਵਾਸ ਰੱਖਣ ਵਾਲੇ ਮਨ ਨੂੰ ਪਰਮਾਤਮਾ ਦੀ ਪ੍ਰੀਤਿ ਦੀ ਹੀ ਭਾਲ ਹੁੰਦੀ ਹੈ। ਇਸ ਲਈ ਉਹ ਸਾਰੇ ਸੰਸਾਰਕ ਸੁਖ ਤਿਆਗ ਦਿੰਦਾ ਹੈ। ਮਨੁੱਖ ਵੀ ਆਪਣਾ ਸਾਰਾ ਧਿਆਨ ਪਰਮਾਤਮਾ ਵੱਲ ਲਾਉਂਦਾ ਹੈ। ਉਸ ਨੂੰ ਗਿਆਤ ਹੈ ਕਿ ਜਦੋਂ ਪਰਮਾਤਮਾ ਦਿਆਲ ਹੋਵੇਗਾ, ਜਨਮਾਂ-ਜਨਮਾਂ ਦੀ ਪਿਆਸ ਮਿਟ ਜਾਏਗੀ। ਜੀਵਨ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਏਗਾ।
  ਪਰਮੇਸਰੁ ਹੋਆ ਦਇਆਲੁ॥
  ਮੇਘੁ ਵਰਸੈ ਅੰਮ੍ਰਿਤ ਧਾਰ॥
  ਸਗਲੇ ਜੀਅ ਜੰਤ ਤ੍ਰਿਪਤਾਸੇ॥
  ਕਾਰਜ ਆਏ ਪੂਰੇ ਰਾਸੇ॥ (ਅੰਗ ੧੨੭੧)
  ਗੁਰਬਾਣੀ ਦੀ ਪ੍ਰੇਰਨਾ ਧਾਰਨ ਕਰਦਿਆਂ ਮਨ ਕੰਤ ਦੇ ਪ੍ਰੇਮ 'ਚ ਰੱਤੀ ਸੁਹਾਗਣ ਨਾਰ ਬਣ ਜਾਏ, ਸਵਾਤੀ ਦੀ ਬੂੰਦ ਲਈ ਵਿਲਾਪ ਕਰਦਾ ਚਾਤ੍ਰਿਕ ਪੰਛੀ ਬਣ ਜਾਏ, ਸੂਰਜ ਲਈ ਤਰਸਦੀ ਚਕਵੀ ਬਣ ਜਾਏ 'ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ'। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਮਿਲਣ ਦੀ ਵਿਕਲਤਾ ਹੀ ਗੁਰਮੁਖਤਾਈ ਹੈ।
  ਤਿਸੁ ਬਿਨੁ ਘੜੀ ਨਹੀ ਜਗਿ
  ਜੀਵਾ ਐਸੀ ਪਿਆਸ ਤਿਸਾਈ॥
  (ਅੰਗ ੧੨੭੩)
  ਮਿਲਣ ਦੀ ਇਸ ਅਨੰਤ ਪਿਆਸ ਵਿਚ ਵੀ ਸੁਖ ਹੈ 'ਗੁਣ ਸੰਗ੍ਰਹਿ ਪ੍ਰਭੂ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ'। ਮਨੁੱਖੀ ਜੀਵਨ ਸਾਵਨ ਦਾ ਮਹੀਨਾ ਹੈ। ਇਹ ਅਉਸਰ ਹੈ ਪਰਮਾਤਮਾ ਦੀ ਪ੍ਰੀਤਿ 'ਚ ਮਨ ਨੂੰ ਰੰਗਣ ਤੇ ਉਸ ਦੀ ਕਿਰਪਾ ਪਾਉਣ ਦਾ। ਜੀਵਨ ਦਾ ਰਸ ਸਾਵਨ ਦੇ ਮਹੀਨੇ ਵਰਗਾ ਹੈ, ਜਿਨ੍ਹਾਂ ਅੰਦਰ ਕੰਤ ਪਰਮਾਤਮਾ ਵਸਿਆ ਹੋਇਆ ਹੈ।
  -ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 94159-60533

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com