ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਦੀਵਾਲੀ ਬਾਰੇ ਵਿਸਥਾਰਥ ਤੇ ਜਥਾਰਥ ਵਿਆਖਿਆ

  - ਅਵਤਾਰ ਸਿੰਘ ਮਿਸ਼ਨਰੀ (5104325827)
  ਦੀਵਾਲੀ ਨਾਲ ਸਬੰਧਤ ਦੀਵੇ, ਤੇਲ ਅਤੇ ਲਛਮੀ ਪੂਜਾ-ਦੀਪ ਸੰਸਕ੍ਰਿਤ, ਦੀਪਕ ਹਿੰਦੀ, ਦੀਵਾ, ਦਿਵਾਲੀ ਪੰਜਾਬੀ, ਲਛਮੀ ਅਤੇ ਪੂਜਾ ਸੰਸਕ੍ਰਿਤ ਦੇ ਸ਼ਬਦ ਹਨ। ਹਿੰਦੀ ਵਿੱਚ ਦੀਪਾਵਲੀ ਅਤੇ ਪੰਜਾਬੀ ਵਿੱਚ ਦੀਵਾਲੀ ਕਿਹਾ ਜਾਂਦਾ ਹੈ। ਲਛਮੀ ਧੰਨ ਦੌਲਤ ਅਤੇ ਪੂਜਾ ਪੂਜਨ ਨੂੰ ਕਹਿੰਦੇ ਹਨ। ਦੀਵੇ ਓਦੋਂ ਤੋਂ ਹੀ ਜਗਾਏ ਜਾ ਰਹੇ ਹਨ ਜਦੋਂ ਤੋਂ ਤੇਲ ਜਾਂ ਘਿਓ ਹੋਂਦ ਵਿੱਚ ਆਏ ਨੇ ਕਿਉਂਕਿ-ਬਿਨ ਤੇਲ ਦੀਵਾ ਕਿਉਂ ਜਲੇ॥(੨੫) ਚਾਰ ਬੱਤੀਆਂ ਵਾਲੇ ਦੀਵੇ ਨੂੰ ਚਰਾਗ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਵੀ ਚਰਾਗ ਦਾ ਜਿਕਰ ਹੈ-ਬਲਿਓ ਚਰਾਗੁ ਅੰਧਿਆਰ ਮਹਿ..॥(੧੩੮੭) ਚਰਾਗ ਰੋਸ਼ਨੀ ਅਤੇ ਅੰਧਿਆਰ ਹਨੇਰੇ ਦਾ ਪ੍ਰਤੀਕ ਹੈ। ਅੰਧਕਾਰ ਅਤੇ ਚਰਾਗ ਦੀਵੇ ਵੀ ਕਈ ਪ੍ਰਕਾਰ ਦੇ ਹਨ।

  ਇੱਕ ਕੁਦਰਤੀ ਹਨੇਰਾ ਜੋ ਸੂਰਜ-ਚੰਦ ਅਤੇ ਰੋਸ਼ਨੀ ਦੀ ਅਣਹੋਂਦ, ਦਿਨ ਤੋਂ ਬਾਅਦ ਰਾਤ ਸਮੇਂ ਹੁੰਦਾ ਹੈ। ਦੂਜੇ ਅੰਧੇਰੇ ਅਗਿਆਨਤਾ, ਵਹਿਮ-ਭਰਮ, ਕਰਮਕਾਂਡ, ਬੇਅਕਲ, ਹੰਕਾਰ, ਬਲਹੀਨਤਾ, ਮੰਦੇ ਕਰਮ, ਔਰਤ-ਮਰਦ ਵਿਤਕਰਾ, ਕਲਪਿਤ ਨਰਕ-ਸਵਰਗ, ਅੰਧ-ਵਿਸ਼ਵਾਸ਼, ਮਿਥਿਹਾਸ, ਜਾਤ-ਪਾਤ, ਅਤੇ ਛੂਆ-ਛਾਤ ਆਦਿ। ਦੀਵਾ ਬਲਣਾ ਜਾਂ ਜਗਣਾ ਰੋਸ਼ਨੀ ਦਾ ਪ੍ਰਤੀਕ ਹੈ। ਗੁਰੂ ਨਾਨਕ ਗਿਆਨ ਦਾ ਸੂਰਜ, ਸੱਚ ਦਾ ਚਰਾਗ, ਤਰਕ ਦਾ ਦਿਨ ਅਤੇ ਸ਼ੁਭ ਕਰਮਾਂ ਦਾ ਚਾਨਣ ਸਨ ਤਾਂ ਹੀ ਉਨ੍ਹਾਂ ਨੂੰ “ਬਲਿਓ ਚਰਾਗੁ ਅੰਧਿਆਰ ਮਹਿ” ਕਿਹਾ ਗਿਆ ਹੈ। ਦੀਵਾਲੀ-ਦੀਵਿਆਂ ਵਾਲੀ, ਦੀਵਿਆਂ ਦੀ ਪਾਲ ਜੋ ਇਕੱਠੇ ਬਲ ਕੇ ਵੱਧ ਰੋਸ਼ਨੀ ਕਰਦੇ ਹਨ। ਵਿਦਿਆ ਵੀ ਚਾਨਣ ਅਤੇ ਤੀਜਾ ਨੇਤਰ ਹੈ। ਦੁਨੀਆਂ ਦੀਆਂ ਸਾਰੀਆਂ ਕੌਮਾਂ ਅਤੇ ਬੋਲੀਆਂ ਵੀ ਵਿਦਿਆ ਦੀ ਪਾਲ, ਸਰਬਸਾਂਝੀਵਾਲਤਾ ਦੀ ਰੋਸ਼ਨੀ ਦਾ ਪ੍ਰਤੀਕ ਹਨ। ਇਸ ਕਰਕੇ ਜਦੋਂ ਤੋਂ ਵੀ ਮਨੁੱਖ ਨੂੰ ਸੋਝੀ ਆਈ, ਉਸ ਨੇ ਰੋਸ਼ਨੀ ਦੇ ਦੀਵੇ ਬਾਲੇ ਹਨ। ਮਿਥਿਹਾਸਕ ਤੌਰ ਤੇ ਹਿੰਦੂਆਂ ਵਿੱਚ ਦੀਵਾਲੀ, ਸ੍ਰੀ ਰਾਮ ਚੰਦਰ ਦੇ ੧੪ ਸਾਲ ਦਾ ਬਨਵਾਸ ਕੱਟ ਕੇ, ਅਯੁੱਧਿਆ ਆਉਣ ਦੀ ਖੁਸ਼ੀ ਵਿੱਚ ਮਨਾਈ ਅਤੇ ਲਛਮੀ ਪੂਜਨ ਕੀਤਾ ਜਾਂਦਾ ਹੈ। ਜਰਾ ਸੋਚੋ! ਕੀ ਰਾਮ ਚੰਦਰ ਦੇ ਬਨਵਾਸ ਕੱਟ ਕੇ ਆਉਣ ਤੋਂ ਪਹਿਲਾਂ, ਲੋਕ ਖੁਸ਼ੀ ਦੇ ਦੀਵੇ ਨਹੀਂ ਬਾਲਦੇ ਸਨ? ਹਾਂ ਪਹਿਲੇ ਵੀ ਲੋੜ ਅਤੇ ਖੁਸ਼ੀ ਵੇਲੇ ਦੀਵਾਲੀਆਂ ਜਗਦੀਆਂ ਸਨ। ਇੱਕ ਮਨੌਤ ਅਨੁਸਾਰ ਲਛਮੀ ਧੰਨ ਦੌਲਤ ਦੀ ਦੇਵੀ ਜੋ ਪੁਰਾਣਾ ਵਿੱਚ ਵਿਸ਼ਨੂੰ ਦੀ ਇਸਤਰੀ ਲਿਖੀ ਹੈ। ਇਸ ਨੂੰ ਕਾਮ ਦੀ ਮਾਤਾ ਮੰਨਿਆਂ ਅਤੇ ਸਮੁੰਦਰ ਰਿੜਕਣ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ। ਇਸੇ ਲਈ ਇਸ ਦਾ ਨਾਮ ਇੰਦਰਾ ਅਤੇ ਜਲਧਿਜਾ ਵੀ ਹੈ। ਇਸ ਦੇ ਹੱਥ ਵਿੱਚ ਕਮਲ ਹੋਣ ਕਰਕੇ ਇਸ ਦਾ ਨਾਂ ਪਦਮਾਂ ਵੀ ਪ੍ਰਸਿੱਧ ਹੈ (ਮਹਾਨ ਕੋਸ਼-੧੦੫੫) ਡਾ. ਰਤਨ ਸਿੰਘ ਜੱਗੀ “ਗੁਰੂ ਗ੍ਰੰਥ ਵਿਸ਼ਵਕੋਸ਼” ਦੇ ਸਫਾ ੪੬੧ ਤੇ ਲਿਖਦੇ ਹਨ ਕਿ ਲਛਮੀ ਚਾਰ ਭੁਜਾਵਾਂ ਵਾਲੀ ਸੁੰਦਰਤਾ ਦੀ ਸਾਕਾਰ ਮੂਰਤੀ ਹੈ। ਇਸਦੇ ਹੱਥ ਵਿੱਚ ਕਮਲ ਫੜਿਆ ਹੁੰਦਾ ਅਤੇ ਇਸ ਦਾ ਆਪਣਾ ਕੋਈ ਮੰਦਿਰ ਜਾਂ ਧਰਮ-ਧਾਮ ਨਹੀਂ ਪਰ ਇਸ ਨੂੰ ਧੰਨ ਅਤੇ ਚੰਗੀ ਕਿਸਮਤ ਦੀ ਦੇਵੀ ਮੰਨ ਲੈਣ ਨਾਲ, ਇਸ ਦੀ ਪੂਜਾ ਹੁੰਦੀ ਰਹਿੰਦੀ ਹੈ। ਦੀਵਾਲੀ ਵਾਲੇ ਦਿਨ ਤਾਂ ਇਸ ਦੀ ਉਚੇਚੀ ਪੂਜਾ ਹੁੰਦੀ ਅਤੇ ਇਹ ਵਿਸ਼ਵਾਸ਼ ਕੀਤਾ ਜਾਂਦੈ ਕਿ ਦਿਵਾਲੀ ਵਾਲੇ ਦਿਨ, ਲਛਮੀ ਦੇਵੀ ਹਰ ਘਰ ਦੇ ਅੰਦਰ ਜਾਂਦੀ ਹੈ। ਇਸ ਲਈ ਲੋਕੀਂ ਆਪਣਾ ਘਰ-ਬਾਰ ਸਜਾ, ਸਾਰੀ ਰਾਤ ਦੀਵੇ ਬਾਲ, ਇਸ ਦੇ ਆਉਣ ਦੀ ਇੰਤਜਾਰ ਕਰਦੇ ਅਤੇ ਵਕਤ ਪਾਸ ਕਰਨ ਲਈ ਜੂਆ ਆਦਿ ਵੀ ਖੇਡਦੇ ਹਨ। ਇਸ ਮਨੌਤ ਦਾ ਨਕਾਰਾਤਮਕ ਜ਼ਿਕਰ ਭਗਤ ਤ੍ਰਿਲੋਚਨ ਜੀ ਨੇ ਵੀ ਕੀਤਾ ਹੈ-ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥੧॥(੫੨੬)
  ਸਿੱਖਾਂ ਵਿੱਚ ਵੀ ਇਹ ਪ੍ਰਚੱਲਤ ਕਰ ਦਿੱਤਾ ਗਿਆ ਕਿ ਜਦ ਛੇਵੇਂ ਗੁਰੂ ਹਰਗੋਬਿੰਦ ਸਾਹਿਬ, ਗੁਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ, ਅੰਮ੍ਰਿਤਸਰ ਆਏ ਤਾਂ ਸਿੱਖਾਂ ਨੇ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ। ਅੱਜ ਕੱਲ੍ਹ ਇਸ ਦਿਨ ਨੂੰ, ਬੰਦੀ ਛੋੜ ਦਿਵਸ ਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਇਤਿਹਾਸ ਨੂੰ ਪੜ੍ਹਨ ਅਤੇ ਵਾਚਨ ਵਾਲੇ ਲੋਕ ਜਾਣਦੇ ਨੇ ਕਿ ਭੱਟ ਵਹੀਆਂ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਤਾਂ ਦੀਵਾਲੀ ਤੋਂ ਕਈ ਮਹੀਨੇ ਪਿੱਛੋਂ, ਫਰਵਰੀ ਦੇ ਅੰਤ ‘ਤੇ ਅੰਮ੍ਰਿਤਸਰ ਪੁੱਜੇ ਸਨ। ਦੂਜਾ ਬਾਬਰ ਦੀ ਕੈਦ ਵਿੱਚ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੂੰ ਰੱਖਿਆ ਗਿਆ ਜਿੱਥੇ ਚੱਕੀਆਂ ਪੀਹਣ ਦੀ ਸਜਾ ਭੁਗਤ ਰਹੇ ਲੋਕਾਂ ਨੂੰ ਬਾਬਰ ਦੀ ਬੰਦੀ ਵਿੱਚੋਂ ਛੁਡਾਇਆ ਸੀ। ਪਹਿਲੇ ਬੰਦੀ ਛੋੜ ਤਾਂ “ਜ਼ਾਹਰ ਪੀਰ ਜਗਤ ਗੁਰ ਬਾਬਾ” ਗੁਰੂ ਨਾਨਕ ਸਾਹਿਬ ਹਨ। ਓਸ ਪਹਿਲੇ ਬੰਦੀ ਛੋੜ ਦਾਤੇ ਦਾ “ਬੰਦੀ ਛੋੜ ਦਿਵਸ” ਕਿਉਂ ਵਿਸਾਰ ਦਿੱਤਾ ਗਿਆ ਤੇ ਸਿੱਖਾਂ ਦੇ ਤਿਉਹਾਰ ਅਤੇ ਗੁਰ ਪੁਰਬ ਹਿੰਦੂਆਂ ਨਾਲ ਮਿਲਗੋਭਾ ਕਿਉਂ ਕੀਤੇ ਗਏ ਹਨ? ਜਿਵੇਂ ਗੁਰੂ ਨਾਨਕ ਸਹਿਬ ਦਾ ਪ੍ਰਕਾਸ਼ ਵੈਸਾਖ ਦੀ ਥਾਂ ਕੱਤਕ ਦੀ ਪੂਰਨਮਾਸ਼ੀ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਦੀ ਥਾਂ, ਹਜ਼ੂਰ ਸਾਹਿਬ ਦਸਹਿਰਾ ਮਨੌਣਾ, ਸ੍ਰੀ ਕੇਸਗੜ੍ਹ ਸਾਹਿਬ ਵੈਸਾਖੀ ਦੀ ਥਾਂ ਹੋਲਾ ਅਤੇ ਸ੍ਰੀ ਮੁਕਤਸਰ ਸਾਹਿਬ ਗਰਮੀਆਂ ਵਿਖੇ ਹੋਏ ਯੁੱਧ ਦਾ ਦਿਨ ਛੱਡ ਕੇ, ਮਾਘੀ ਮਨਾਉਣਾ ਆਦਿਕ। ਹੋਰ ਤਾਂ ਹੋਰ ਅੱਜ ਬਹੁਤੇ ਗੁਰਦੁਆਰਿਆਂ ਵਿੱਚ-ਥਿਤਿ ਵਾਰ ਸੇਵਹਿ ਮੁਗਧ ਗਵਾਰ॥(੮੪੩) ਗੁਰੂ ਦੇ ਇਸ ਹੁਕਮ ਉੱਲਟ ਪੂਰਨਮਾਸ਼ੀ, ਮੱਸਿਆ ਅਤੇ ਸੰਗ੍ਰਾਂਦ ਆਦਿ ਹਿੰਦੂ ਪੁਰਬ ਬੜੀ ਧੂੰਮ-ਧਾਮ ਨਾਲ ਮਨਾਏ ਜਾਂਦੇ ਹਨ। ਮਿਲਗੋਭਾ ਕੀਤੇ ਗਏ ਇਤਿਹਾਸ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਦੁਬਾਰਾ ਵਾਚਨ ਅਤੇ ਲਿਖਣ ਦੀ ਅਤਿਅੰਤ ਲੋੜ ਹੈ। ਸਿੱਖ ਨੇ ਗੁਰੂ ਤੋਂ ਰੋਸ਼ਨੀ ਲੈਣੀ ਨਾਂ ਕਿ ਮਿਥਿਹਾਸਕ ਗ੍ਰੰਥਾਂ ਤੇ ਸੋ ਕਾਲਡ ਕਹਾਣੀਆਂ ਦੇ ਅੰਧੇਰੇ ਵਿੱਚ ਹੀ ਫਸੇ ਰਹਿਣਾ ਹੈ। ਗੁਰਮਤਿ ਵਿੱਚ ਲਛਮੀ ਪੂਜਾ ਨੂੰ ਕੋਈ ਥਾਂ ਨਹੀਂ ਸਗੋਂ-ਪੂਜਹੁ ਰਾਮੁ ਏਕੁ ਹੀ ਦੇਵਾ॥ਸਾਚਾ ਨਾਵਣੁ ਗੁਰ ਕੀ ਸੇਵਾ॥(ਕਬੀਰ-੪੮੪)ਪੂਜਹੁ ਭਾਵ ਸਤਿਕਾਰ ਨਾਲ ਮੰਨੋ ਕਿ ਇਕ ਰਵਿਆ ਰਾਮ ਹੀ (ਦੇਵਾ) ਪ੍ਰਕਾਸ਼ ਰੂਪ ਤੇ ਅਸਲੀ ਇਸ਼ਨਾਨ ਗੁਰੂ ਦੀ ਸੇਵਾ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਹਰ ਵੇਲੇ ਗੁਰਬਾਣੀ ਗਿਆਨ ਦੀ ਦੀਵਾਲੀ ਜਗਦੀ ਰਹਿੰਦੀ, ਵਾਤਵਰਣ ਸਵੱਸ਼ ਤੇ ਸਾਫ ਹੁੰਦਾ, ਗੁਰਬਾਣੀ ਮਨ ਨੂੰ ਸ਼ਾਤ ਕਰਦੀ ਅਤੇ ਉਖੜਿਆ ਮਨ ਵੀ ਟਿਕ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਆਪਣੇ ਮਜੂਦਾ ਸਰੀਰਕ ਜੀਵਨ ਸਮੇਂ, ਇਸ ਪਵਿੱਤ੍ਰ ਗਿਆਨ ਦੇ ਸੋਮੇਂ ਅਤੇ ਸਰਬਸਾਂਝੇ ਅਸਥਾਨ ਨੂੰ ਯੁੱਧ ਦਾ ਅਖਾੜਾ ਨਹੀਂ ਬਣਾਇਆ ਸਗੋਂ ਸਾਰੇ ਜੰਗ-ਯੁੱਧ ਬਾਹਰ ਹੀ ਲੜੇ। ਫਿਰ ਕੀ ਐਸੇ ਸਾਫ-ਸੁਥਰੇ ਤੇ ਮਨ ਦੇ ਟਿਕਾ ਵਾਲੇ ਪਵਿਤ੍ਰ ਥਾਂ ਤੇ ਅਤਸ਼ਬਾਜੀ ਦਾ ਜ਼ਹਿਰ ਅਤੇ ਵਾਤਾਵਰਣ ਨੂੰ ਗੰਧਲਾ ਕਰਨ ਵਾਲੇ ਪਟਾਕੇ ਚਲਾਉਣੇ ਅਤੇ ਕੀ ਸਿੱਖਾਂ ਨੂੰ ਇਸ ਦਿਨ ਕਰੋੜਾਂ ਰੁਪਿਆ ਭੰਗ ਦੇ ਭਾੜੇ ਫੂਕਣਾ ਚਾਹੀਦਾ ਹੈ? ਗੁਰੂ ਤਾਂ ਲੋੜਵੰਦਾਂ ਦੀ ਮਦਦ ਕਰਦੇ ਇਸੇ ਕਰਕੇ ਧੜਾ-ਧੜ ਲੋਕ, ਅਧੁਨਿਕ ਵਿਗਿਆਨਕ ਅਤੇ ਅਗਾਂਹ ਵਧੂ ਸਿੱਖ ਧਰਮ ਨੂੰ ਅਪਣਾਈ ਜਾ ਰਹੇ ਸਨ। ਕੀ ਗੁਰੂ ਜੀ ਅਜਿਹੇ ਦੀਵਾਲੀਆਂ, ਦਸਹਿਰਿਆਂ ਵਾਲੇ ਅਡੰਬਰ ਰਚ, ਲੋਕਾਂ ਨੂੰ ਪ੍ਰਭਾਵਿਤ ਕਰਕੇ ਸਿੱਖ ਬਣਾਉਂਦੇ ਸਨ? ਹਾਂ ਜੇ ਥੋੜੇ ਬਹੁਤੇ ਪਟਾਕੇ ਚਲਾਉਣੇ ਹੀ ਨੇ ਤਾਂ ਸ਼ਹਿਰ ਦੇ ਬਾਹਰਵਾਰ, ਕੋਈ ਨਵੇਕਲੀ ਜਗ੍ਹਾ ਹੋਣੀ ਚਾਹੀਦੀ ਹੈ। ਦੇਖੋ! ਅਮਰੀਕਾ ਵਿਖੇ ਵੀ ਲੋਕ “ਫੋਰਥ ਜੁਲਾਈ” ਨੂੰ ਅਬਾਦੀ ਤੋਂ ਦੂਰ, ਸੁਰੱਖਿਅਤ ਥਾਵਾਂ ‘ਤੇ ਸੌਫਟ ਅਤਸ਼ਬਾਜੀ ਚਲਾਉਂਦੇ ਨੇ ਜੋ ਧੂੰਆਂ ਤੇ ਖੜਕਾ ਘੱਟ ਅਤੇ ਰੋਸ਼ਨੀ ਵੱਧ ਕਰਦੀ ਹੈ।
  ਦੀਵਾਲੀ ਬਾਲਣ ਲਈ ਸਭਿਅਕ ਢੰਗ ਅਪਨਾਉਣਾ ਚਾਹੀਦਾ ਹੈ। ਪੈਸੇ ਦਾ ਬਚਾ ਕਰਕੇ, ਲੋੜਵੰਦ ਜੋ ਢਿੱਡੋਂ ਭੁੱਖੇ, ਸਰੀਰੋਂ ਨੰਗੇ, ਛੱਤੋਂ ਵਾਂਝੇ, ਫੁੱਟ ਪਾਥਾਂ ਜਾਂ ਹਨੇਰੀਆਂ ਝੁੱਗੀਆਂ ਵਿੱਚ, ਦਿਨ ਕਟੀ ਕਰ ਰਹੇ ਨੇ, ਓਥੇ ਭੋਜਨ, ਪਾਣੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮਠਾਈਆਂ ਵਿੱਚ ਰਹਿੰਦ-ਖੂੰਹਦ ਦੀ ਥਾਂ ਸ਼ੁੱਧ ਅਤੇ ਨਰੋਏ ਪਦਾਰਥ ਹੀ ਵਰਤਨੇ ਚਾਹੀਦੇ ਹਨ। ਇਸ ਦਿਨ ਸ਼ਰਾਬਾਂ ਪੀਣੀਆਂ ਅਤੇ ਜੂਏ ਖੇਲ੍ਹਣੇ ਕਿੱਧਰ ਦੀ ਖੁਸ਼ੀ ਅਤੇ ਸਭਿਅਤਾ ਹੈ? ਸਿੱਖਾਂ ਨੂੰ ਇਹ ਦਿਨ ਗਿਆਨ ਦੇ ਚਰਾਗ ਵਜੋਂ ਹੀ ਮਨਾਉਣਾ ਚਾਹੀਦਾ ਹੈ ਕਿਉਂਕਿ ਗਿਆਨ ਦੇ ਚਰਾਗ ਹੀ ਬੁਝੇ ਹੋਏ ਮਨ ਦੇ ਦੀਵਿਆਂ ਨੂੰ ਜਗਾ ਸਕਦੇ ਹਨ। ਜਿਵੇਂ ੧੦੦੦ ਵਾਟ ਦੇ ਬਲਬ ਸਾਹਮਣੇ ੧੦੦ ਵਾਟ ਦੀ ਕੀ ਵੁਕਤ ਹੈ? ਚਰਾਗ ਦੀ ਥਾਂ ਛੋਟੇ ਦੀਵੇ ਦੀ, ਇਵੇਂ ਹੀ “ਸ਼ਬਦ ਗੁਰੂ ਗ੍ਰੰਥ ਰੂਪ ਗਿਆਨ ਸੂਰਜ” ਦੀ ਥਾਂ ਹੋਰ ਕਿੱਸੇ ਕਹਾਣੀਆਂ, ਕੋਈ ਵੁਕਤ ਨਹੀਂ ਰੱਖਦੀਆਂ। ਸਿੱਖਾਂ ਨੂੰ ਇਸ ਦਿਨ ਗੁਰਬਾਣੀ ਅਰਥਾਂ ਦੀਆਂ ਪੋਥੀਆਂ, ਗੁਰਮਤਿ ਫਿਲਾਸਫੀ ਦੀਆਂ ਕਿਤਾਬਾਂ ਅਤੇ ਗੁਰਬਾਣੀ ਦੀ ਕਸਵੱਟੀ ‘ਤੇ ਪਰਖੇ ਸ਼ੁੱਧ ਇਤਿਹਾਸ ਦੀਆਂ ਪੁਸਤਕਾਂ, ਸੀਡੀਆਂ, ਅਧੁਨਿਕ ਮੀਡੀਏ ਦੇ ਦੀਵੇ, ਮਹਿੰਗੇ ਪਟਾਕਿਆਂ ਅਤੇ ਵੰਨ-ਸੁਵੰਨੀਆਂ ਮਠਿਆਈਆਂ ਦੀ ਥਾਂ ਵੰਡਣੇ ਚਾਹੀਦੇ ਨੇ ਨਾਂ ਕਿ "ਦੀਵਾਲੀ ਕੀ ਰਾਤ ਦੀਵੇ ਬਾਲੀਅਨ" ਵਾਲੀ ਤੁਕ ਹੀ ਰਟੀ ਜਾਣੀ ਚਾਹੀਦੀ ਹੈ ਜੋ ਭਾਈ ਗੁਰਦਾਸ ਜੀ ਨੇ ਕਿਸੇ ਹੋਰ ਭਾਵ ਵਿੱਚ ਅਜਿਹੀਆਂ ਕਈ ਹੋਰ ਉਦਾਹਰਣਾ ਦੇ ਕੇ ਸਮਝਾਉਂਦਿਆਂ ਲਿਖੀ ਸੀ। ਗੁਰਮਤਿ ਨਾਲ, ਲਛਮੀ ਪੂਜਨ ਵਾਲੀ ਦੀਵਾਲੀ ਦਾ ਕੋਈ ਸਬੰਧ ਨਹੀਂ ਸਗੋਂ ਕਿਰਤ ਕਰਕੇ ਲਛਮੀ ਪੈਦਾ ਕਰਨੀ ਜਾਂ ਕਮਾਉਣੀ ਚਾਹੀਦੀ ਹੈ। ਲਛਮੀ ਤਾਂ ਹੱਥਾਂ ਦੀ ਕਿਰਤ ਹੈ ਨਾਂ ਕਿ ਕੋਈ ਮਿਥਿਹਾਸਕ ਦੇਵੀ ਜੋ ਸਾਡੇ ਰਾਤ ਨੂੰ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਨਾਲ ਹੀ ਅੰਦਰ ਆਉਂਦੀ ਹੈ। ਐਸਾ ਹੁੰਦਾ ਹੋਵੇ ਤਾਂ ਗਰੀਬ ਲੋਕ ਜਿਨ੍ਹਾਂ ਦੇ ਕੋਈ ਘਰ ਘਾਟ ਨਹੀਂ ਜਾਂ ਟੁੱਟੀਆਂ-ਫੁੱਟੀਆਂ ਖੁੱਲ੍ਹੀਆਂ ਝੁੱਗੀਆਂ ਹੀ ਹੁੰਦੀਆਂ ਨੇ, ਕਥਿਤ ਲਛਮੀ ਓਥੇ ਪਹਿਲੇ ਕਿਉਂ ਨਹੀਂ ਜਾਂਦੀ? ਕਹਿੰਦੇ ਨੇ ਕਿ ਸ੍ਰੀ ਕ੍ਰਿਸ਼ਨ ਜੀ ਗਰੀਬ ਬਿਦਰ ਦੇ ਘਰ ਅਤੇ ਸ੍ਰੀ ਰਾਮ ਚੰਦ ਜੀ ਗਰੀਬ ਭੀਲਣੀ ਕੋਲ ਗਏ ਸਨ। ਗੁਰੂ ਨਾਨਕ ਸਾਹਿਬ ਜੀ ਦਾ ਤਾਂ ਅਕੱਟ ਸਬੂਤ ਇਤਿਹਾਸ ਕਿ ਉਹ ਮਲਕ ਭਾਗੋ ਦੇ ਮਹਿਲ ਤੇ ਪਕਵਾਨ ਛੱਡ, ਇੱਕ ਗਰੀਬ ਕਿਰਤੀ ਭਾਈ ਲਾਲੋ ਦੇ ਘਰ ਗਏ। ਉਨ੍ਹਾਂ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ-ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨ ਕੇ ਸੰਗਿ ਸਾਥ ਵਡਿਆਂ ਸਿਉਂ ਕਿਆ ਰੀਸ॥(੧੫)
  ਲਛਮੀ ਕੋਈ ਦੇਵੀ ਨਹੀਂ ਸਗੋਂ ਹੱਥਾਂ ਦੀ ਕਿਰਤ ਜੋ ਮਿਹਨਤ ਕਰਨ ਨਾਲ ਹੀ ਪ੍ਰਾਪਤ ਹੁੰਦੀ ਨਾਂ ਕਿ ਘਰ ਦੇ ਦਰਵਾਜੇ ਖੁੱਲ੍ਹੇ ਰੱਖਣ ਦੇ ਵਹਿਮ ਨਾਲ, ਖੁੱਲ੍ਹੇ ਦਰਵਾਜਿਆਂ ਵਿੱਚ ਤਾਂ ਸਗੋਂ ਕਈ ਵਾਰ ਕੁੱਤੇ ਬਿੱਲੇ ਅਤੇ ਚੋਰ ਆ ਵੜਦੇ ਨੇ ਜੋ ਖਾ ਪੀ ਕੇ ਘਰ ਵਿੱਚ ਪਈ ਲਛਮੀ ਨੂੰ ਵੀ ਲੁੱਟ ਲੈ ਜਾਂਦੇ ਹਨ। ਪਾਠਕ ਜਨੋ! ਗੁਰਮਤਿ ਇੱਕ ਆਲਮਗੀਰ ਮੱਤ ਹੈ ਜੋ ਮਿੱਥਾਂ ਦੀ ਥਾਂ ਤੱਥਾਂ ਨੂੰ ਮਾਨਤਾ ਦਿੰਦਾ ਹੈ। ਆਓ ਗੁਰਬਾਣੀ ਗਿਆਨ ਦੇ ਦੀਵੇ ਬਾਲ ਕੇ ਮਨ ਦੀਆਂ ਬੁਝੀਆਂ ਬੱਤੀਆਂ ਨੂੰ ਬਾਲੀਏ ਜੋ ਹੋਰਨਾਂ ਨੂੰ ਵੀ ਗਿਆਨ ਦੀ ਰੋਸ਼ਨੀ ਦੇ ਸੱਕਣ। ਪੰਜਾਬੀ ਦੀ ਕਹਾਵਤ ਹੈ “ਸਦਾ ਦੀਵਾਲੀ ਸਾਧ ਕੀ ਅੱਠੇ ਪਹਿਰ ਬਸੰਤ” ਸਾਧ ਭਲਾ ਪੁਰਖ ਨਾਂ ਕਿ ਭੇਖਧਾਰੀ। ਇਹ ਸੀ ਥੋੜੀ ਜਿਹੀ ਵਿਚਾਰ ਦੀਵੇ, ਦੀਵਾਲੀ, ਲਛਮੀ ਪੂਜਾ ਅਤੇ ਗੁਰਮਤਿ ਬਾਰੇ ਜਿਸ ਨੂੰ ਪਾਠਕ ਜਨ, ਗੁਰਬਾਣੀ ਅਤੇ ਗੁਰ ਇਤਿਹਾਸ ਦੇ ਸੰਦਰਭ ਵਿੱਚ ਵਾਚਨ ਦੀ ਕ੍ਰਿਪਾਲਤਾ ਕਰਨ। ਗੁਰੂ ਗਿਆਨ ਦੀ ਰੋਸ਼ਨ ਜੋਤ ਨਾਲ, ਆਪਣੇ ਦਿਲਾਂ ਦੇ ਦੀਵੇ ਜਗਾਉਣ ਜੋ ਮਾਇਕ ਪਦਾਰਥਾਂ ਦੀ ਹਵਾ ਤੇ ਵਿਸ਼ੇ ਵਿਕਾਰਾਂ ਦੇ ਝੱਖੜਾਂ ਨੇ ਬੁਝਾ ਦਿੱਤੇ ਨਾਂ ਕਿ ਲਛਮੀ ਪੂਜਾ ਲਈ ਬੂਹੇ ਖੁੱਲ੍ਹੇ ਰੱਖ ਕੇ ਜਗਾਏ ਬਾਹਰੀ ਦੀਵਿਆਂ, ਬਰੂਦੀ ਪਟਾਕਿਆਂ, ਮਿਲਾਵਟੀ ਬਜਾਰੀ ਜਹਿਰੀਲਆਂ ਮਿਠਿਆਈਆਂ ਅਤੇ ਮਾਰੂ ਨਸ਼ਿਆਂ ਦਾ ਸੇਵਨ, ਲੱਖਾਂ ਕਰੋੜਾਂ ਰੁਪਈਆ ਹਰ ਸਾਲ ਬਰਬਾਦ ਕਰਕੇ, ਹਾਦਸਿਦਆਂ ਵਿੱਚ ਗਰੀਬਾਂ ਦੀਆਂ ਝੁੱਗੀਆਂ ਤੇ ਕਿਰਸਾਨਾਂ ਦੀਆਂ ਅਨਾਜ ਨਾਲ ਭਰੀਆਂ ਫਸਲਾਂ ਸਾੜਨ ਦਾ ਕਾਰਨ ਬਣਨਾ ਦੀਵਾਲੀ ਮਨਾਉਣੀ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com