ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਫਲਸਫ਼ਾ

  ਡਾ. ਕੁਲਦੀਪ ਸਿੰਘ ਧੀਰ*
  ਫਿਲਾਸਫ਼ੀ ਜਾਂ ਫਲਸਫ਼ਾ ਗਿਆਨ, ਹੋਂਦ, ਮਨ, ਕਦਰਾਂ-ਕੀਮਤਾਂ ਦੇ ਅਧਿਐਨ ਦਾ ਵਿਗਿਆਨ ਮੰਨਿਆ ਗਿਆ ਹੈ। ਮੂਲ ਰੂਪ ਵਿਚ ਇਹ ਸ਼ਬਦ 570 ਤੋਂ 495 ਈਸਾ ਪੂਰਵ ਵਿਚ ਹੋਏ ਯੂਨਾਨੀ ਚਿੰਤਕ ਪਾਈਥਾਗੋਰਸ ਨੇ ਪਹਿਲੀ ਵਾਰ ਵਰਤਿਆ। ਕਲਾਸਕੀ ਫਿਲਾਸਫ਼ੀ ਇਹ ਪ੍ਰਸ਼ਨ ਪੁੱਛਦੀ ਸੀ ਕਿ ਜਿਉਣ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ? ਅਜੋਕੀ ਅਕਾਦਮਿਕ ਫਿਲਾਸਫ਼ੀ ਦਾ ਮੁੱਖ ਸਰੋਕਾਰ ਹੋਂਦ ਅਤੇ ਯਥਾਰਥ ਦੀ ਮੂਲ ਪ੍ਰਕਿਰਤੀ ਨਾਲ ਹੈ। ਅੱਜ ਢਾਈ ਹਜ਼ਾਰ ਸਾਲ ਬਾਅਦ ਵਿਗਿਆਨ ਤੇ ਟੈਕਨਾਲੋਜੀ ਦੀ ਅਸੀਮ ਤਰੱਕੀ ਤੋਂ ਬਾਅਦ ਵੀ ਫਲਸਫ਼ੇ ਦਾ ਸਭ ਤੋਂ ਮਹੱਤਵਪੂਰਨ ਸਵਾਲ ਇਹੀ ਪ੍ਰਤੀਤ ਹੁੰਦਾ ਹੈ। ਇਕੱਲ, ਬੇਬਸੀ, ਬੇਗਾਨਗੀ, ਮੌਤ, ਕਲੇਸ਼, ਦੁੱਖ, ਭੈਅ ਅਤੇ ਚਿੰਤਾਵਾਂ ਵਿਚ ਘਿਰੇ ਮਨੁੱਖ ਦੇ ਇਸੇ ਸਵਾਲ ਦਾ ਜਵਾਬ ਦੇਣਾ ਹੀ ਫਿਲਾਸਫ਼ੀ ਦਾ ਮੁੱਖ ਸਰੋਕਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਫਲਸਫ਼ੇ ਦਾ ਅਧਿਐਨ ਕਰਦਿਆਂ 1975 ਵਿਚ ਪੜ੍ਹੇ ਗਏ ਇਕ ਖੋਜ ਪੱਤਰ ਵਿਚ ਉਸ ਸਮੇਂ ਦੇ ਪੰਜਾਬੀ ਯੂਨੀਵਰਸਿਟੀ ਦੇ ਫਿਲਾਸਫ਼ੀ ਵਿਭਾਗ ਦੇ ਅਧਿਆਪਕ ਡਾ. ਵਜ਼ੀਰ ਸਿੰਘ ਜੋ ਬਾਅਦ ਵਿਚ ਵਿਭਾਗ ਦੇ ਮੁਖੀ ਵੀ ਰਹੇ, ਨੇ ਇਸ ਅਧਿਐਨ ਲਈ ਦਸ ਬਿੰਦੂ ਪੇਸ਼ ਕੀਤੇ ਸਨ। ਇਹ ਸਨ: ਮਨੁੱਖ ਦਾ ਸੰਕਲਪ, ਆਦਰਸ਼ਕ ਮਨੁੱਖ, ਜਗਤ ਰਚਨਾ, ਜਗਤ ਦੀ ਪ੍ਰੀਤ, ਹਰਿ ਕੀ ਗਤਿ, ਹਰਿ ਦੀ ਪ੍ਰਾਪਤੀ, ਜੀਵਨ ਕਾਰਜ, ਜੀਵਨ ਮੁਕਤੀ, ਨਿਰਲੇਪਤਾ ਤੇ ਨਿਰਭੈ ਪਦ।
  ਉਨ੍ਹਾਂ ਦੇ ਸਿੱਟਿਆਂ ਨਾਲ ਹੀ ਅਸੀਂ ਗੱਲ ਸ਼ੁਰੂ ਕਰਾਂਗੇ।

  ਸਿੱਟੇ ਇਹ ਸਨ: ਮਨੁੱਖੀ ਜਨਮ/ਦੇਹ ਦੁਰਲੱਭ ਹੈ। ਗੁਰੂ ਸਾਹਿਬ ਦੁਆਰਾ ਚਿਤਵਿਆ ਆਦਰਸ਼ਕ ਮਨੁੱਖ ਉਹ ਹੈ ਜਿਸ ਨੂੰ ਜੀਵਨ ਦੇ ਉਤਾਰ ਚੜ੍ਹਾਅ ਡੁਲਾ ਨਹੀਂ ਸਕਦੇ। ਗੁਰੂ ਸਾਹਿਬ ਜਗਤ ਨੂੰ ਸਦੀਵੀ/ਅਨਾਦੀ ਨਹੀਂ ਮੰਨਦੇ, ਸਿਰਜਿਤ ਮੰਨਦੇ ਹਨ। ਜਗਤ ਦੀ ਪ੍ਰਤੀ ਝੂਠੀ ਹੈ। ਹਰੀ ਸਰਬ ਵਿਆਪੀ, ਪਰ ਸਦਾ ਅਲੇਪਾ ਹੋਣ ਕਰਕੇ ਉਸ ਦੀ ਗਤਿ ਮਿਤਿ ਕੋਈ ਨਹੀਂ ਜਾਣ ਸਕਦਾ। ਹਰੀ ਦੀ ਪ੍ਰਾਪਤੀ ਨਾਮ ਨਾਲ ਸੰਭਵ ਹੈ। ਨਿਰਾਰਥਕ ਜੀਵਨ ਨੂੰ ਸਾਰਥਕ ਬਣਾਉਣ ਵਾਲਾ ਨਾਮ ਸਿਮਰਨ ਦਾ ਕਾਰਜ ਹੀ ਅਸਲੀ ਕਰਨਯੋਗ ਕੰਮ ਹੈ। ਜੀਵਨ ਮੁਕਤੀ ਲਈ ਨਵੀਆਂ ਕਦਰਾਂ-ਕੀਮਤਾਂ ਵਾਲੇ ਨਵੇਂ ਮਨੁੱਖ ਦੀ ਘਾੜਤ ਘੜਣੀ ਪਵੇਗੀ। ਉੱਤਮ ਜੀਵਨ ਲਈ ਨਿਰਲੇਪ ਹੋਣਾ ਜ਼ਰੂਰੀ ਹੈ। ਨਿਰਭੈ ਬੰਦਾ ਨਾ ਕਿਸੇ ਨੂੰ ਭੈਅਭੀਤ ਕਰਦਾ ਹੈ ਨਾ ਆਪ ਭੈਅਭੀਤ ਹੁੰਦਾ ਹੈ।
  ਹਿੰਦੀ ਜਗਤ ਵਿਚ ਮੱਧਕਾਲੀ ਭਗਤੀ ਲਹਿਰ ਦਾ ਗੰਭੀਰਤਾ ਨਾਲ ਅਧਿਐਨ ਕਰਨ ਵਾਲੇ ਡਾ. ਜੈ ਰਾਮ ਮਿਸ਼ਰ ਨੇ ਭਾਰਤੀ ਦਾਰਸ਼ਨਿਕ ਪਰੰਪਰਾ ਦੇ ਜਟਿਲ ਸੰਕਲਪਾਂ ਨਾਲ ਮਨੁੱਖੀ ਮੁਕਤੀ ਦੀਆਂ ਕਈ ਪਰਤਾਂ ਦੇ ਹਵਾਲੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਦਾਰਸ਼ਨਿਕ ਅਧਿਐਨ ਕਰ ਕੇ ਗੁਰੂ ਸਾਹਿਬ ਦੇ ਤਿੰਨ ਸੌ ਸਾਲਾ ਸ਼ਹੀਦੀ ਵਰ੍ਹੇ (1975) ਵਿਚ ਕੁਝ ਨੁਕਤੇ ਪੇਸ਼ ਕੀਤੇ ਜੋ ਇਹ ਸਨ: ਗੁਰੂ ਸਾਹਿਬ ਅਨੁਸਾਰ ਪਰਮਾਤਮਾ ਪਰਮ ਸਤਿ ਹੈ। ਉਹ ਅਪਰ ਅਪਾਰ ਹੈ। ਗਤਿ ਮਿਤਿ ਤੋਂ ਪਰ੍ਹੇ ਨਿਰਗੁਣ ਤੇ ਸਰਬ ਸ਼ਕਤੀਮਾਨ ਹੈ। ਜੀਵਾਂ ਨੂੰ ਵਸ ਕਰ ਕੇ ਭਜਾਈ ਫਿਰਨ ਵਾਲੀ ਮਾਇਆ ਸੁਤੰਤਰ ਨਹੀਂ, ਪਰਮਾਤਮਾ ਦੇ ਅਧੀਨ ਹੈ। ਮਾਇਆ ਵਿਚ ਫਸਿਆ ਹੀ ਜੀਵ ਅਨੇਕ ਜੂਨਾਂ ਵਿਚ ਭਟਕਦਾ ਹੈ ਅਤੇ ਮੁਸ਼ਕਿਲ ਨਾਲ ਮਨੁਖਾ ਦੇਹੀ ਮਿਲਦੀ ਹੈ। ਮਨੁੱਖੀ ਮਨ ਹੰਕਾਰੀ, ਚੰਚਲ ਤੇ ਦੁਸ਼ਟ ਵੀ ਹੋ ਸਕਦਾ ਹੈ ਤੇ ਪ੍ਰਕਾਸ਼ਮਈ ਦ੍ਰਿਸ਼ਟੀ ਵਾਲਾ ਵੀ। ਦੁਸ਼ਟ ਅਮੋੜ ਮਨ ਨੂੰ ਨਾਸ਼ਮਾਨਤਾ/ਮੌਤ ਦਾ ਭੈਅ ਦੇ ਕੇ ਸਾਧ, ਗੁਰੂ, ਸੰਗਤ, ਨਾਮ ਨਾਲ ਜੋੜ ਕੇ ਪ੍ਰਕਾਸ਼ਮਈ ਅਵਸਥਾ ਵਿਚ ਲਿਆਉਣ ਦੀ ਲੋੜ ਹੈ ਤਾਂ ਹੀ ਮਨ/ਮਨੁੱਖ ਮੂਲ ਸੋਮੇ ਪਰਮਾਤਮਾ ਨਾਲ ਇਕਮਿਕ ਹੋ ਸਕਦਾ ਹੈ।
  ਗੁਰੂ ਸਾਹਿਬ ਦੇ ਫਲਸਫ਼ੇ ਬਾਰੇ ਜਿਸ ਤੀਜੇ ਗਹਿਰ ਗੰਭੀਰ ਵਿਦਵਾਨ ਦਾ ਜ਼ਿਕਰ ਮੈਂ ਇੱਥੇ ਕਰਨਾ ਚਾਹੁੰਦਾ ਹਾਂ, ਉਹ ਹੈ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਅੰਗਰੇਜ਼ੀ ਦਾ ਪ੍ਰੋਫ਼ੈਸਰ ਬੀ.ਐੱਸ.ਗੁਪਤਾ। ਡਾ. ਅਤਰ ਸਿੰਘ, ਡਾ. ਆਰ.ਸੀ. ਪਾਲ (ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਤੇ ਪੰਜਾਬ ਸਟੇਟ ਗੁਰੂ ਤੇਗ ਬਹਾਦਰ ਮਾਰਟਿਰਡਮ ਟਰਾਈ-ਸੈਂਟੇਨਰੀ ਕਮੇਟੀ ਦੇ ਸਾਂਝੇ ਯਤਨਾਂ ਨਾਲ 1978 ਵਿਚ ਪ੍ਰਕਾਸ਼ਿਤ ਹੋਈ ਉਸ ਦੀ ਕਿਤਾਬ ਅਦਭੁੱਤ ਵਿਦਵਤਾ ਤੇ ਬਾਰੀਕਬੀਨ ਪ੍ਰਤਿਭਾ ਦਾ ਕਮਾਲ ਹੈ। ਇਸ ਵਿਚ ਗੁਰੂ ਸਾਹਿਬ ਦੇ ਫਲਸਫ਼ੇ ਬਾਰੇ ਪੇਸ਼ ਮੁੱਖ ਅੰਤਰ-ਦ੍ਰਿਸ਼ਟੀਆਂ ਦਾ ਸਾਰ ਇਹ ਹੈ: ਗੁਰੂ ਪਾਤਸ਼ਾਹ ਦੀ ਰਚਨਾ ਦੇ ਸਰਸਰੀ ਅਧਿਐਨ ਤੋਂ ਭੁਲੇਖਾ ਪੈ ਸਕਦਾ ਹੈ ਕਿ ਦੁਨੀਆਂ ਇਕ ਭਰਮ (ਇਲੂਯਨ) ਮਾਤਰ ਹੈ। ਬਾਰੀਕੀ ਨਾਲ ਦੇਖ ਕੇ ਉਨ੍ਹਾਂ ਦੀ ਬਾਣੀ ਵਿਚੋਂ ਦੋ ਨੁਕਤੇ ਉਭਰਦੇ ਹਨ: ਪਹਿਲਾ ਦੁਨਿਆਵੀ ਚੀਜ਼ਾਂ/ਵਸਤਾਂ/ਰਿਸ਼ਤਿਆਂ ਦੀ ਛਿਣ ਭੰਗਰਤਾ। ਦੂਜਾ- ਦੁਨੀਆਂ ਦੇ ਲੋਕਾਂ ਦਾ ਸਵਾਰਥ ਕੇਂਦਰਿਤ ਵਿਹਾਰ। ਉਹ ਗੁਰੂ ਨਾਨਕ ਦੀ ਵਾਰ ਆਸਾ ਦੇ ਸਚੇ ਤੇਰੇ ਲੋਅ ਸੱਚੇ ਆਕਾਰ ਦੇ ਮਹਾਂਵਾਕ ਦੇ ਸਮਰਥਕ ਹਨ। ਆਪ ਕਹਿੰਦੇ ਹਨ ਕਿ ਦੁਨੀਆਂ ਕਿਸੇ ਨਾਲ ਵੀ ਜੁੜਦੀ ਹੈ ਤਾਂ ਆਪਣੇ ਸਵਾਰਥ ਕਾਰਨ। ਇਉਂ ਕਰਨ ਵਾਲੇ ਭੁੱਲ ਜਾਂਦੇ ਹਨ ਕਿ ਦੁਨੀਆਂ ਪਲ ਪਲ ਬਦਲਦੀ ਹੈ, ਗਤੀਮਾਨ ਹੈ। ਉਹ ਇਸ ਬਦਲਦੀ ਦੁਨੀਆਂ ਪਿੱਛੇ ਇਕੋ ਇਕ ਸਥਿਰ ਦੈਵੀ ਹੋਂਦ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਦੀ ਬਾਣੀ ਉਸ ਦੈਵੀ ਹੋਂਦ ਨਾਲ ਮਨੁੱਖ ਦੇ ਸਿਰਜਨਾਤਮਕ ਰਿਸ਼ਤੇ ਵੱਲ ਧਿਆਨ ਆਕਰਸ਼ਿਤ ਕਰਦੀ ਹੈ। ਸਦੀਵੀਂ ਖ਼ੁਸ਼ੀ ਲਈ ਦੁਨੀਆਂ/ਦੁਨਿਆਵੀ ਵਸਤਾਂ ਜਾਂ ਰਿਸ਼ਤਿਆਂ ਦੀ ਦਿਸ਼ਾਂ ਦੀ ਥਾਂ ਦੈਵੀ ਦਿਸ਼ਾ ਵਿਚ ਤੁਰਨ ਦੀ ਲੋੜ ਹੈ। ਇਸ ਪਰਿਵਰਤਨ ਲਈ ਪ੍ਰੇਰਣਾ ਹਿੱਤ ਉਹ ਦੁਨੀਆਂ ਦੀ ਨਾਸ਼ਮਾਨਤਾ, ਛਿਣ ਭੰਗਰਤਾ ਤੇ ਮੌਤ ਦੀ ਗਹਿਰੀ ਛਾਪ ਮਨੁੱਖੀ ਮਨ ਉੱਤੇ ਲਾਉਣਾ ਚਾਹੁੰਦੇ ਹਨ। ਉਹ ਦੁਨੀਆਂ ਤੋਂ ਪਲਾਇਨ ਲਈ ਨਹੀਂ ਕਹਿੰਦੇ, ਇਸ ਦੀਆਂ ਸੀਮਾਵਾਂ ਪਛਾਣਨ ਉੱਤੇ ਬਲ ਦਿੰਦੇ ਹਨ। ਇਸ ਪਛਾਣ ਉਪਰੰਤ ਸਵੱਛ, ਜ਼ਿੰਮੇਵਾਰ ਤੇ ਸਕ੍ਰਿਆ ਜੀਵਨ ਜਿਉਣ ਲਈ ਕਹਿੰਦੇ ਹਨ।
  ਉਨ੍ਹਾਂ ਦਾ ਅਕਾਲ ਪੁਰਖ ਦਾ ਸੰਕਲਪ, ਮਨੁੱਖ ਦੇ ਅਕਾਲ ਪੁਰਖ ਨਾਲ ਰਿਸ਼ਤੇ ਵਿਚ ਜੁੜਿਆ ਹੋਇਆ ਹੈ। ਮੌਤ ਬਾਰੇ ਉਨ੍ਹਾਂ ਦੀ ਦ੍ਰਿਸ਼ਟੀ ਬੜੀ ਯਥਾਰਥਵਾਦੀ ਹੈ। ਮੌਤ ਲਾਜ਼ਿਮ ਹੈ। ਨਿਰੰਤਰ ਗਤੀਮਾਨ ਤੇ ਪਰਿਵਰਤਨਸ਼ੀਲ ਦੁਨੀਆਂ ਵਿਚ ਜੋ ਉਪਜਿਆ ਹੈ, ਉਸ ਨੇ ਬਿਨਸਣਾ ਹੀ ਹੈ। ਉਸ ਛਿਣ ਕੋਈ ਵਸਤ/ਕੋਈ ਰਿਸ਼ਤਾ ਨਾਲ ਨਹੀਂ ਜਾ ਸਕਦਾ। ਰਿਸ਼ਤੇ ਜਿਉਣ ਤੱਕ ਦੇ ਹਨ। ਮਨੁੱਖ ਮੌਤ ਦੀ ਚੇਤਨਾ ਕਰਕੇ ਵਿਅਰਥ ਹੀ ਡਰ ਤੇ ਚਿੰਤਾ ਚੁੱਕੀ ਫਿਰਦਾ ਹੈ। ਚਿੰਤਾ ਕਾਹਦੀ। ਮੌਤ ਕੋਈ ਅਣਹੋਣੀ ਨਹੀਂ ਤੇ ਕਿਸੇ ਇਕ ਤਕ ਸੀਮਿਤ ਨਹੀਂ। ਕੁਝ ਵੀ ਕੋਈ ਵੀ ਥਿਰ/ਸਦੀਵੀ ਨਹੀਂ। ਗੁਰੂ ਸਾਹਿਬ ਮੌਤ ਦੁਆਲੇ ਰੁਮਾਂਟਿਕ ਕਲਪਨਾ ਦੇ ਮਨ ਲੁਭਾਵਣੇ ਦ੍ਰਿਸ਼ ਜੋੜ ਕੇ ਇਹ ਨਹੀਂ ਕਹਿੰਦੇ ਕਿ ਇਹ ਕਿਸੇ ਨਵੀਂ ਜ਼ਿੰਦਗੀ ਦਾ ਦੁਆਰ ਹੈ ਜਾਂ ਕੇਵਲ ਭਰਮ ਹੈ। ਇਸ ਕਠੋਰ ਯਥਾਰਥ ਦੇ ਮੱਦੇਨਜ਼ਰ ਮਨੁੱਖ ਕੋਲ ਦੋ ਹੀ ਰਾਹ ਹਨ। ਜਾਂ ਤਾਂ ਉਹ ਇਸੇ ਦੀਆਂ ਚਿੰਤਾਵਾਂ ਵਿਚ ਉਲਝਿਆ ਜੀਵਨ ਗੁਜ਼ਾਰ ਦੇਵੇ ਅਤੇ ਜਾਂ ਫਿਰ ਆਪਣੇ ਸਿਰਜਣਹਾਰ ਨਾਲ ਸਦੀਵੀ ਇਕਮਿਕਤਾ ਸਥਾਪਤ ਕਰਨ ਦੇ ਰਾਹ ਤੁਰੇ। ਸਰੀਰਕ ਸੁੱਖਾਂ/ਭੁੱਖਾਂ ਦੀ ਪੂਰਤੀ ਤੱਕ ਸੀਮਿਤ ਰਹੇ ਜਾਂ ਜ਼ਿੰਦਗੀ ਦੇ ਵਡੇਰੇ ਆਦਰਸ਼ਾਂ ਨਾਲ ਜੁੜੇ। ਉਚੇਰੇ ਰਾਹ ਉੱਤੇ ਤੁਰਿਆਂ ਵੀ ਮੌਤ ਤਾਂ ਆਵੇਗੀ ਹੀ, ਪਰ ਉਸ ਦਾ ਡਰ ਭੈਅ ਪ੍ਰੇਸ਼ਾਨ ਨਹੀਂ ਕਰੇਗਾ। ਨੈਤਿਕ/ਰੂਹਾਨੀ ਰੂਪਾਂਤਰਣ ਲਈ ਚੰਗੇ ਕੰਮ ਕਰਨਾ ਜ਼ਰੂਰੀ ਹੈ। ਸਦੀਵੀ ਸੁਖ ਤੇ ਮੌਤ ਦੇ ਭੈਅ ਤੋਂ ਮੁਕਤੀ ਲਈ ਨਾਮ ਸਿਮਰਨ ਇਕੋ ਇਕ ਜੁਗਤ ਹੈ। ਗੁਰੂ ਸਾਹਿਬ ਖਾਓ ਪੀਓ ਮੌਜ ਕਰੋ ਦੀ ਹੈਡੋਨਿਸਟਿਕ ਯੂਟੀਲੀਟੇਰੀਅਨ ਪਹੁੰਚ ਦੇ ਹਮਾਇਤੀ ਨਹੀਂ। ਉਹ ਇਹ ਚੇਤਨਾ ਪੈਦਾ ਕਰਦੇ ਹਨ ਕਿ ਮਨੁੱਖੀ ਦੀ ਹੋਣੀ ਛਿਣਭੰਗਰ ਯਥਾਰਥ ਤਕ ਸੀਮਿਤ ਨਹੀਂ, ਇਹ ਆਪਣੀ ਮੂਲ ਅੰਨਤਤਾ ਤਕ ਪਸਰੀ ਹੋਈ ਹੈ। ਮਨੁੱਖ ਦਾ ਸੰਘਰਸ਼ ਕੁਝ ਹੋਣ/ ਨਾ ਹੋਣ ਤੋਂ ਕੁਝ ਬਣਨ ਦਾ ਹੈ। ਦੇਸ਼/ਕਾਲ ਵਿਚ ਸੀਮਿਤ ਹੋਂਦ ਅਸੁਰੱਖਿਆ ਦੀ ਚਿੰਤਾ ਵਿਚ ਹੈ। ਸ਼ੁੱਧ/ਸਦੀਵੀ/ਅੰਤਿਮ ਹੋਂਦ ਦੇਸ਼/ਕਾਲ ਤੋਂ ਮੁਕਤ ਹੋਣ ਕਾਰਨ ਹਰ ਅਸੁਰੱਖਿਅਤਾ ਤੋਂ ਬੇਪ੍ਰਵਾਹ ਹੋ ਸਕਦੀ ਹੈ। ਇਸ ਨਾਲ ਅਸਤਿਤਵਾਦੀ ਨਿਰਾਸ਼ਾ ਤੇ ਬੇਬਸੀ ਖ਼ਤਮ ਹੋ ਜਾਂਦੇ ਹਨ। ਮਨੁੱਖ ਅਨਸ਼ਵਰ ਚੇਤਨਾ ਦਾ ਮਾਲਕ ਬਣ ਜਾਂਦਾ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com