ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਿੱਖ ਕੜਾ ਕਿਓਂ ਪਾਉਂਦੇ ਹਨ !

    ਅੱਜ ਮੈਂ ਆਪਣੀ ਹੱਡ ਬੀਤੀ ਸਾਂਝੀ ਕਰਨ ਲੱਗਿਆਂ ... ਅੱਜ ਮੈਂ ਕੰਮ ਤੇ ਥੋੜਾ ਚਿਰ ਇੱਕ ਹੋਰ ਪਾਸੇ ਗਿਆ ਹੋਇਆ ਸੀ ਕਿਓਂਕਿ ਮੇਰਾ ਕੰਮ ਤੁਰਨੇ ਫਿਰਨੇ ਆਲਾ ਹੁੰਦਾ ਜਦੋਂ ਮੈਂ ਇੱਕ ਘਰ ਵਿਚ ਮੇਲ ਰੱਖ ਕੇ ਵਾਪਿਸ ਮੁੜਿਆ ਤਾਂ ਘਰ ਦੀ ਗੋਰੀ ਬਜ਼ੁਰਗ ਮਾਲਕਣ ਬਾਹਰ ਨਿਕਲ ਕੇ ਮੈਨੂੰ ਕਹਿੰਦੀ ਮੈਰੀ ਕ੍ਰਿਸੱਮਿਸ ..ਮੈਂ ਵੀ ਅੱਗੋਂ ਕਹਿ ਦਿੱਤਾ ਮੈਰੀ ਕ੍ਰਿਸਮਿਸ ਫਿਰ ਮੈਨੂੰ ਕਹਿੰਦੀ ਤੂੰ ਸਿੱਖ ਈ ਆਂ ..ਮੈਂ ਕਿਹਾ ਆਹੋ ... ਫਿਰ ਕਹਿੰਦੀ ਤੁਸੀਂ ਕ੍ਰਿਸਮਿਸ ਮਨਾਉਂਦੇ ਹੁੰਨੇ ਆਂ ...ਮੈਂ ਬੜਾ ਕਸੂਤਾ ਜਿਹਾ ਫਸਿਆ ਮਹਿਸੂਸ ਕੀਤਾ ਕਿ ਜੇ ਮੈਂ ਕਹਿ ਦਿੱਤਾ ਨਹੀਂ ਤਾਂ ਸ਼ਾਇਦ ਬੁਰਾ ਮਨਾਊਗੀ .ਮੈਂ ਕਿਹਾ ਸਾਡੇ ਸਿੱਖ ਧਰਮ ਵਿੱਚ ਵੀ ਕ੍ਰਿਸਮਿਸ ਦੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਸ਼ਹੀਦੀ ਹਫਤਾ ਹੁੰਦਾ ਅਸੀਂ ਕ੍ਰਿਸਮਿਸ ਦੇ ਨਾਲ ਨਾਲ ਉਹ ਮਨਾਉਂਦੇ ਹੁੰਨੇ ਆਂ ਫਿਰ ਕਹਿੰਦੀ ਅੱਛਾ ਦੋ ਧਰਮਾਂ ਦਾ ਇੱਕੋ ਦਿਨ ਮਨਾਉਣਾ ਤਾਂ ਹੋਰ ਵੀ ਵੱਡੀ ਗੱਲ ਹੋ ਗਈ | ਮੈਨੂੰ ਕੰਮ ਦੀ ਕਾਹਲ ਸੀ ਜਦੋਂ ਤੁਰਨ ਲੱਗਾ ਮੈਨੂੰ ਕਹਿੰਦੀ

    ਤੁਸੀਂ ਸਿੱਖ ਬ੍ਰੇਸਲੈਟ ( ਕੜਾ ) ਪਾਉਂਦੇ ਹੋ ਤੂੰ ਵੀ ਪਾਇਆ ਹੋਇਆ ਇੱਕ ਦਮ ਤਾਂ ਮੈਨੂੰ ਬ੍ਰੇਸਲੈਟ ਸਮਝ ਈ ਨਾ ਲੱਗੀ : ਚਲੋ ਸਮਝ ਗਿਆ ਛੇਤੀ; ਮੈਖਿਆ ਪਾਇਆ ਆ . ਕਹਿੰਦੀ ਰੁਕੀਂ ਮੈਂ ਮਾਸਕ ਪਾ ਕੇ ਆਉ ਨੀ ਆਂ ਮੈਨੂੰ ਦਿਖਾਈਂ ,ਮੈਂ ਪੁੱਛਿਆ ਤੂੰ ਕਿਦਾਂ ਜਾਣਦੀ ਆਂ ਕਿ ਮੈਂ ਸਿੱਖ ਆਂ ਤੇ ਸਿੱਖ ਕੜਾ ਪਾਉਂਦੇ ਆ ਉਹ ਕਹਿੰਦੀ ਹੁਣ ਮੈਂ ਕਾਰ ਨਹੀਂ ਚਲਾਉਂਦੀ ਤੇ ਟੈਕਸੀ ਤੇ ਹੀ ਆਉਣ ਜਾਣ ਕਰਦੀ ਆਂ ਤੇ ਜ਼ਿਆਦਾਤਰ ਟੈਕਸੀ ਵਾਲੇ ਸਿੱਖ ਹੁੰਦੇ ਆਂ ਤੇ ਮੈਂ ਕਦੇ ਪਿਛਲੀ ਸੀਟ ਤੇ ਨੀ ਬਹਿੰਦੀ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬਹਿ ਜਾਨੀ ਤੇ ਉਹਨਾਂ ਨੂੰ ਸਿਖਾਂ ਬਾਰੇ ਪੁੱਛਦੀਂ ਹੁੰਦੀ | ਮੈਂ ਪੁੱਛਿਆ ਫਿਰ ਤੇਰੇ ਸਿੱਖਾਂ ਬਾਰੇ ਕੀ ਵਿਚਾਰ ਆ .. ਜੁਆਬ ਚ ਕਹਿੰਦੀ ਬਹੁਤ ਹੀ ਮਿੱਠ ਬੋਲੜੇ ਤੇ ਮਦਦਗਾਰ ਹਨ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ ਫਿਰ ਕਹਿੰਦੀ ਸਿਰਫ ਇੱਕ ਸਿੱਖ ਨੇ ਮੇਰੇ ਨਾਲ ਕੌੜਾ ਬੋਲਿਆ ਸੀ ,,ਮੈਂ ਕਿਹਾ ਮੈਂ ਬਹੁਤ ਸ਼ਰਮਸਾਰ ਹਾਂ ਉਸ ਸਿੱਖ ਵਲੋਂ ਬੋਲੇ ਕੌੜੇ ਲਫ਼ਜ਼ਾਂ ਲਈ ਮੈਂ ਜਦੋਂ ਤਿੰਨ ਚਾਰ ਵਾਰ ਸੌਰੀ ਸੌਰੀ ਕਿਹਾ ਤਾਂ ਕਹਿੰਦੀ ਮੇਰਾ ਮਕਸਦ ਤੇਰਾ ਦਿਲ ਦੁਖਾਉਣਾ ਨਹੀਂ ਸੀ ਮੈਨੂੰ ਇਹ ਗੱਲ ਤੈਨੂੰ ਦੱਸਣੀ ਹੀ ਨਹੀਂ ਸੀ ਚਾਹੀਦੀ ਤੁਸੀਂ ਸਾਰੇ ਹੀ ਬਹੁਤ ਵਧੀਆ ਇਨਸਾਨ ਹੋ | ਫਿਰ ਕਹਿੰਦੀ ਆਪਣਾ ਕੜਾ ਦਿਖਾਲ ਮੈਂ ਬਾਂਹ ਅੱਗੇ ਕਰ ਦਿੱਤੀ ਤੇ ਹੱਥ ਚ ਫੜ ਕੇ ਕਹਿੰਦੀ ਕਿ ਇਹ ਲੋਹੇ ਦਾ ਆ ਮੈਂ ਕਿਹਾ ਸਾਡੇ ਧਰਮ ਵਿੱਚ ਲੋਹੇ ਦਾ ਪਾਉਣ ਦਾ ਹੀ ਨਿਯਮ ਹੈ ਫਿਰ ਕਹਿੰਦੀ ਮੈਂ ਅਕਸਰ ਸਿੱਖਾਂ ਨੂੰ ਪੁੱਛਦੀਂ ਹੁਨੀਂ ਕਿ ਇਹ ਤੁਸੀਂ ਕਿਓਂ ਪਾਉਂਦੇ ਓ ? ਮੈਂ ਕਿਹਾ ਫੇ ਕੀ ਦੱਸਦੇ ਹੁੰਦੇ ਉਹ .. ਉਹ ਕਹਿੰਦੀ ਬਸ ਇੰਨਾਂ ਕੁ ਈ ਦੱਸਦੇ ਆ ਸਾਡੇ ਧਰਮ ਵਿੱਚ ਜ਼ਰੂਰੀ ਆ ਪਾਉਣਾ , ਪੈਂਦੀ ਸੱਟੇ ਮੈਨੂੰ ਕਹਿੰਦੀ ਤੂੰ ਦੱਸ ਕਿਓਂ ਪਾਉਂਦੇ ਓ ? ਇੱਕ ਦਮ ਜਿਹੜਾ ਮੈਂ ਜੁਆਬ ਦਿੱਤਾ ਉਹ ਸੀ ' ਅਸੀਂ ਇਹ ਸੱਜੇ ਹੱਥ ਵਿੱਚ ਹੀ ਪਾਉਂਦੇ ਆਂ ਤੇ ਤਕਰੀਬਨ ਹਰ ਇਨਸਾਨ ਜਿਹੜਾ ਵੀ ਕੰਮ ਕਰਦਾ ਉਹ ਸੱਜੇ ਹੱਥ ਨਾਲ ਹੀ ਕਰਦਾ ਤੇ ਜਦੋਂ ਸਿੱਖ ਕੋਈ ਕੰਮ ਕਰਨ ਲਗਦਾ ਤਾਂ ਇਹ ਕੜਾ ਯਾਦ ਦੁਆਉਂਦਾ ਕਿ ਜਿਹੜਾ ਕੰਮ ਕਰਨ ਲੱਗਿਆਂ ਕੀ ਉਹ ਸਹੀ ਹੈ ਜੇ ਸਹੀ ਹੈ ਤਾਂ ਕਰੀਂ ਨਹੀਂ ਤਾਂ ਨਾ ਕਰੀਂ ! ਸੁਣ ਕੇ ਇੱਕ ਦਮ ਉਹ ਬੋਲੀ ਓ ਵਾਓ ! ਐਡੀ ਵੱਡੀ ਮਹਾਨਤਾ ਹੈ ਇਹਦੀ ਸਿੱਖ ਧਰਮ ਵਿੱਚ !! ਫਿਰ ਕਹਿੰਦੀ ਤੂੰ ਅੱਜ ਮੈਨੂੰ ਬਹੁਤ ਹੀ ਵੱਡੀ ਗੱਲ ਦੱਸਕੇ ਚੱਲਿਆਂ ਵਾਕਿਆ ਹੀ ਤੁਸੀਂ ਸਿੱਖ ਮਹਾਨ ਹੋ | -ਮਝੈਲ ਸਿੰਘ ਸਰਾਂ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com