ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ

  ਡਾ. ਆਤਮਾ ਸਿੰਘ
  -
  ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ 1621 ਈਸਵੀ (5 ਵਿਸਾਖ 1678 ਬਿਕਰਮੀ) ਨੂੰ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਵਿਚ ਨਾਮ ਤਿਆਗ ਮੱਲ ਸੀ। ਛੋਟੇ ਹੁੰਦਿਆਂ ਤੋਂ ਹੀ ਉਹ ਈਸ਼ਵਰ ਦੀ ਭਗਤੀ ਵਿਚ ਦਿਲਚਸਪੀ ਰੱਖਦੇ ਸਨ। ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਨਾਲ ਉਨ੍ਹਾਂ ਦਾ ਵਿਆਹ ਹੋਇਆ। 1644 ਈ. ਵਿਚ ਉਹ ਆਪਣੀ ਪਤਨੀ ਅਤੇ ਮਾਤਾ ਨਾਲ ਬਕਾਲਾ ਪਿੰਡ ਵਿਚ ਆ ਵਸੇ। 20 ਮਾਰਚ 1665 ਈ. ਨੂੰ 43 ਵਰ੍ਹਿਆਂ ਦੀ ਉਮਰ ਵਿਚ ਉਹ ਗੁਰੂ-ਗੱਦੀ ’ਤੇ ਬੈਠੇ। ਗੁਰੂ ਸਾਹਿਬ ਨੇ 1656 ਵਿਚ ਪ੍ਰਚਾਰ ਯਾਤਰਾਵਾਂ ਆਰੰਭ ਕੀਤੀਆਂ ਅਤੇ ਪ੍ਰਚਾਰ ਦੌਰਾਨ ਭੁੱਲੇ-ਭਟਕੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਸਮਾਜਿਕ ਤੇ ਲੋਕ-ਭਲਾਈ ਦੇ ਕਾਰਜ ਵੀ ਨੇਪਰੇ ਚਾੜ੍ਹੇ।
  ਪੰਜਾਬ ਦੀ ਯਾਤਰਾ: ਗੁਰੂ ਤੇਗ ਬਹਾਦਰ ਜੀ ਨੇ

  ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਯਾਤਰਾ ਆਰੰਭ ਕੀਤੀ। ਬਾਬੇ ਬਕਾਲੇ ਤੋਂ ਸਿੱਧਾ ਉਹ ਕਾਲੇਕੇ ਪਹੁੰਚੇ। ਉਪਰੰਤ ਗੋਇੰਦਵਾਲ ਤੋਂ ਹੁੰਦੇ ਹੋਏ ਤਰਨ ਤਾਰਨ ਦੀ ਯਾਤਰਾ ਕਰ ਕੇ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ। ਇੱਥੇ ਆ ਕੇ ਇਸ਼ਨਾਨ ਕੀਤਾ ਪਰ ਪੁਜਾਰੀਆਂ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਨਾ ਜਾਣ ਦਿੱਤਾ। ਉਸ ਵੇਲੇ ਹਰਿਮੰਦਰ ਸਾਹਿਬ ਉੱਪਰ ਪ੍ਰਿਥੀ ਚੰਦ ਦੇ ਲੜਕੇ ਮਿਹਰਬਾਨ ਦੀ ਪੀੜ੍ਹੀ ਦਾ ਕਬਜ਼ਾ ਸੀ। ਗੁਰੂ ਜੀ ਕੁਝ ਸਮਾਂ ਅਕਾਲ ਤਖ਼ਤ ਦੇ ਨਜ਼ਦੀਕ ਠਹਿਰੇ, ਭੋਰਾ ਸਾਹਿਬ ਬਣਾਇਆ ਤੇ ਬਾਅਦ ਵਿਚ ਵੱਲਾ ਪਿੰਡ ਆ ਗਏ। ਜਦੋਂ ਅੰਮ੍ਰਿਤਸਰ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੱਲਾ ਪਿੰਡ ਪਹੁੰਚ ਕੇ ਗੁਰੂ ਜੀ ਤੋਂ ਭੁੱਲ ਬਖਸ਼ਾਈ। ਵੱਲਾ ਪਿੰਡ ਤੋਂ ਬਾਅਦ ਗੁਰੂ ਜੀ ਘੁੱਕੇਵਾਲੀ ਪਹੁੰਚੇ। ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਪਿੰਡ ਦਾ ਨਾਮ ਗੁਰੂ ਕਾ ਬਾਗ ਪ੍ਰਚੱਲਿਤ ਹੋਇਆ।
  ਬਾਬਾ ਬਕਾਲਾ ਤੋਂ ਹੁੰਦੇ ਹੋਏ ਗੁਰੂ ਜੀ ਕੀਰਤਪੁਰ ਨੂੰ ਚੱਲ ਪਏ। ਰਸਤੇ ਵਿਚ ਉਹ ਕਰਤਾਰਪੁਰ ਠਹਿਰੇ। ਮਗਰੋਂ ਚੱਕ ਗੁਰੂ (ਬੰਗਾ), ਨਵਾਂ ਸ਼ਹਿਰ, ਦੁਰਗਾਪੁਰ ਤੋਂ ਹੁੰਦੇ ਹੋਏ ਗੁਰੂ ਜੀ ਕੀਰਤਪੁਰ ਸਾਹਿਬ ਪਹੁੰਚੇ। ਕੀਰਤਪੁਰ ਸਾਹਿਬ ਰਹਿੰਦਿਆਂ ਉਨ੍ਹਾਂ ਨੇ ਨਜ਼ਦੀਕ ਹੀ ਮਾਖੋਵਾਲ ਵਿਚ ਜਗ੍ਹਾ ਦੀ ਚੋਣ ਕਰ ਕੇ 19 ਜੂਨ 1665 ਈ. ਨੂੰ ‘ਚੱਕ ਨਾਨਕੀ’ ਨਗਰ ਦੀ ਸਥਾਪਨਾ ਕੀਤੀ। ਬਾਅਦ ਵਿਚ ਇਸ ਨਗਰ ਦਾ ਨਾਮ ਆਨੰਦਪੁਰ ਸਾਹਿਬ ਪ੍ਰਸਿੱਧ ਹੋਇਆ। ਇੱਥੇ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਭੋਰਾ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹਨ।
  ਮਾਲਵੇ ਦੀ ਯਾਤਰਾ: ਆਨੰਦਪੁਰ ਸਾਹਿਬ ਤੋਂ ਧਮਤਾਣ ਤਕ ਗੁਰੂ ਜੀ ਕੀਰਤਪੁਰ, ਭਰਤਪੁਰ, ਘਨੌਲੀ, ਰੋਪੜ, ਭੱਠਾ ਸਾਹਬਿ, ਮੋਰਿੰਡਾ, ਟਹਲਿਪੁਰਾ, ਸਰਹੰਦ, ਹਰਪਾਲਪੁਰ, ਆਕੜ, ਨਥਾਣਾ, ਮਕਾਰੋਂਪੁਰ, ਆਨੰਦਪੁਰ, ਉਗਾਣੀ, ਧਰਮਗੜ੍ਹ, ਮੰਗਵਾਲ, ਉਡਨੀ, ਮਨੀਮਾਜਰਾ, ਹਸਨਪੁਰ, ਭਗੜਾਣਾ, ਸੈਫਾਬਾਦ, ਧਰਮਗੜ੍ਹ, ਨਰੜੂ, ਮੋਤੀਬਾਗ ਪਟਿਆਲਾ, ਸੀਂਭੜੋਂ, ਅਗੋਲ, ਭਵਾਨੀਗੜ੍ਹ, ਢੋਡੇ, ਫਗੂਵਾਲਾ, ਨਾਗਰਾ, ਕਰਹਾਲੀ, ਘਨੌੜ ਜੱਟਾਂ, ਬਾਉੜ ਹਾਈ, ਰਾਜੋਮਾਜਰਾ, ਮੂਲੋਵਾਲ, ਸੇਖਾ, ਕਟੂ, ਫਰਵਾਹੀ, ਹੰਢਿਆਇਆ, ਗੁਰੂਸਰ, ਧੌਲਾ, ਜੋਗਾ ਅਲੀਸ਼ਰ, ਜੋਧੇਕੋ, ਭੰਦੇਰ, ਭੋਪਾਲੀ, ਮੌੜ ਕਲਾਂ, ਭੈਣੀ ਬਾਘੇ ਕੀ, ਘੁੰਮਣ ਸਾਬੋ ਕੇ ਮੋੜ, ਡਿੱਖ, ਕੁੱਬੇ, ਟਾਹਲਾ ਸਾਹਿਬ, ਕੋਟ ਗੁਰੂ ਬਾਜਲ, ਜੱਸੀ, ਤਲਵੰਡੀ ਸਾਬੋ ਕੀ, ਮਈਸਰਖਾਨਾ, ਬਠਿੰਡਾ, ਖੀਵਾ ਕਲਾਂ, ਸਮਾਓ, ਭੀਖੀ, ਦਲੇਓ, ਕਣਕਵਾਲ ਕਲਾਂ, ਕੋਟ ਧਰਮੂ, ਸੂਲੀਸਰ, ਬਰਾ ਬਛੋਆਣਾ, ਗੋਬਿੰਦਗੜ੍ਹ, ਗੰਢੂ, ਗਾਗ ਮੂਣਕ, ਗੁਰਨੇ ਕਲ੍ਹਾਂ, ਸ਼ਾਹਪੁਰ ’ਚੋਂ ਦੀ ਗੁਜ਼ਰੇ। ਫਿਰ ਧਮਤਾਣ ਵਿੱਚ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ।
  ਹਰਿਆਣੇ ਦੀ ਯਾਤਰਾ: ਇਸ ਤੋਂ ਇਲਾਵਾ ਗੁਰੂ ਜੀ ਨੇ ਬਸੀ ਪਠਾਣਾਂ, ਚੰਨਣਾ, ਸੋਢਲ-ਸੋਢੈਲ, ਤੰਦੋਵਾਲ, ਲਖਨੌਰ, ਮਕਾਰਪੁਰ, ਕਬੂਲਪੁਰ, ਨਨਹੇੜੀ, ਗੜ੍ਹੀ ਗੁਹਲਾ, ਭਾਗਲ, ਕਰਹਾਲੀ, ਚੀਕਾ, ਬੁੱਧਪੁਰ, ਸੱਯਦਾਂ, ਸਮਾਣਾ, ਕਰ੍ਹਾ, ਬੀਬੀਪੁਰ, ਖਾਰਕ, ਖਟਕੜ, ਜੀਂਦ, ਲਾਖਣ ਮਾਜਰਾ, ਰੋਹਤਕ, ਮਕਰੋੜ, ਖਨੌਰ, ਬਹਰ ਜੱਖ, ਕੈਂਥਲ, ਬਾਰਨਾ, ਥਾਨੇਸਰ, ਬਨੀ, ਬਦਰਪੁਰ, ਕਰਨਾਲ, ਕੜਾ ਮਾਨਕਪੁਰ, ਗੜ੍ਹੀ ਨਜ਼ੀਰ, ਰਾਇਪੁਰ ਹੇੜੀ, ਤਰਾਉੜੀ, ਖੜਕਪੁਰਾ ਆਦਿ ਦੀ ਯਾਤਰਾ ਕੀਤੀ।
  ਪੂਰਬ ਦੀ ਯਾਤਰਾ: ਗੁਰੂ ਤੇਗ ਬਹਾਦਰ ਜੀ ਦੀ ਪ੍ਰਚਾਰ ਯਾਤਰਾ ਸਮੇਂ ਗੁਰੂ ਜੀ ਨੂੰ 8 ਨਵੰਬਰ, 1665 ਨੂੰ ਬੰਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਤਾਂ ਰਾਜਾ ਮਾਨ ਸਿੰਘ ਨੇ ਗੁਰੂ ਜੀ ਨੂੰ ਰਿਹਾਅ ਕਰਵਾ ਲਿਆ। ਇਸ ਪਿੱਛੋਂ ਗੁਰੂ ਜੀ ਰਾਜਾ ਮਾਨ ਸਿੰਘ ਦੀ ਹਵੇਲੀ ਵਿਚ ਹੀ ਬਿਰਾਜਮਾਨ ਹੋਏ ਤੇ ਕੁੱਝ ਦਿਨ ਇੱਥੇ ਰਹਿਣ ਪਿੱਛੋਂ ਉਹ ਮਥੁਰਾ, ਆਗਰਾ, ਇਟਾਵਾ, ਕਾਨ੍ਹਪੁਰ, ਲਖਨਊ, ਫ਼ਤਹਿਪੁਰ ਆਦਿ ਸ਼ਹਿਰਾਂ ’ਚੋਂ ਹੁੰਦੇ ਹੋਏ ਦਸੰਬਰ 1665 ਨੂੰ ਅਲਾਹਾਬਾਦ ਪਹੁੰਚ ਕੇ ਅਜੋਕੇ ਗੁਰਦੁਆਰਾ ਪੱਕੀ ਸੰਗਤ ਵਾਲੀ ਥਾਂ ’ਤੇ ਦਸੰਬਰ 1665 ਤੋਂ ਮਾਰਚ 1666 ਤੱਕ ਚਾਰ ਮਹੀਨੇ ਰਹੇ। ਅਲਾਹਾਬਾਦ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਬਨਾਰਸ ਪਹੁੰਚੇ ਜਿੱਥੇ ਦੋ ਹਫਤੇ ਰਹੇ। ਬਨਾਰਸ ਤੋਂ ਸਾਸਾਰਾਮ ਤੇ ਬੋਧ ਗਯਾ ਹੁੰਦੇ ਹੋਏ ਮਈ 1666 ਵਿੱਚ ਪਟਨਾ ਪਹੁੰਚੇ। ਗੁਰੂ ਸਾਹਿਬ ਅਕਤੂਬਰ 1666 ਵਿੱਚ ਢਾਕੇ ਪਹੁੰਚੇ। 22 ਦਸੰਬਰ 1666 ਨੂੰ ਜਦ ਬਾਲ ਗੋਬਿੰਦ ਦਾ ਜਨਮ ਹੋਇਆ ਤਾਂ ਗੁਰੂ ਜੀ ਨੂੰ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਦਾਸ ਰਾਹੀਂ ਇਹ ਸੂਚਨਾ ਢਾਕੇ ਹੀ ਮਿਲੀ। ਪਟਨੇ ਤੋਂ ਢਾਕੇ ਉਹ ਮੁੰਘੇਰ, ਭਾਗਲਪੁਰ, ਕੋਲਗਾਂਵ, ਰਾਜ ਮਹਿਲ, ਸੰਤ ਨਗਰ, ਮਾਲਦਾ, ਰਾਜਧਾਨੀ ਤੇ ਪਬਨਾ ਆਦਿ ਹੁੰਦੇ ਹੋਏ ਪਹੁੰਚੇ। ਨਾਮ ਪ੍ਰਚਾਰ ਹਿੱਤ ਢਾਕਾ ਤੋਂ ਗੁਰੂ ਜੀ ਸਿਲਹਟ ਗਏ ਜਿੱਥੇ ਚੌਮਾਸਾ ਕੱਟਿਆ। ਇਸ ਪਿੱਛੋਂ ਗੁਰੂ ਸਾਹਿਬ ਚਿੱਟਾਗਾਉਂ ਪਹੁੰਚੇ, ਜਿੱਥੇ 1667 ਦੇ ਅਖੀਰ ਤੱਕ ਠਹਿਰੇ। ਸੰਨ 1668 ਦੀ ਜਨਵਰੀ ਨੂੰ ਗੁਰੂ ਜੀ ਫਿਰ ਢਾਕਾ ਪਰਤੇ, ਜਿੱਥੇ ਉਨ੍ਹਾਂ ਨਾਮ ਪ੍ਰਚਾਰ ਕੀਤਾ।
  ਢਾਕਾ ਤੋਂ ਦਸੰਬਰ 1668 ਵਿੱਚ ਰਾਜਾ ਰਾਮ ਸਿੰਘ ਨਾਲ ਅਸਾਮ ਗਏ ਤੇ ਫਰਵਰੀ 1669 ਨੂੰ ਢੁੱਬਰੀ ਪਹੁੰਚੇ। ਰਾਜਾ ਚਕਰਧਵਜ ਸਿੰਘ ਦੇ ਸੱਦੇ ’ਤੇ ਗੁਰੂ ਜੀ ਗੋਹਾਟੀ ਤੇ ਤੇਜਪੁਰ ਗਏ। ਗੁਰੂ ਜੀ ਅਜੇ ਅਸਾਮ ਵਿਚ ਹੀ ਸਨ ਜਦ 9 ਅਪਰੈਲ 1669 ਨੂੰ ਔਰੰਗਜ਼ੇਬ ਦਾ ਫੁਰਮਾਨ ਜਾਰੀ ਹੋਇਆ ਕਿ ਗੈਰ-ਮੁਸਲਮਾਨਾਂ ਦੇ ਮੰਦਰ ਢਾਹ ਦਿੱਤੇ ਜਾਣ। ਗੁਰੂ ਜੀ ਵਾਪਸ ਪਰਤੇ ਤੇ ਢਾਕੇ ਕਲਕੱਤੇ, ਮਿਦਨਾਪੁਰ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਵਿਸ਼ਨੂੰਪੁਰ, ਬਾਂਕੁਰਾ, ਗੋਮੋਹ ਤੋਂ ਗਯਾ ਰਾਹੀਂ ਦੁਬਾਰਾ ਪਟਨਾ ਪਹੁੰਚੇ। ਪਰਿਵਾਰ ਨੂੰ ਪੰਜਾਬ ਪਰਤਣ ਲਈ ਆਖ ਆਪ ਗੰਗਾ ਦੇ ਉੱਤਰੀ ਕੰਢੇ ਵਲੋਂ ਦੀ ਜੌਨਪੁਰ, ਅਯੁਧਿਆ, ਲਖਨਊ, ਸ਼ਾਹਜਾਨਪੁਰ, ਮੁਰਾਦਾਬਾਦ ਹੁੰਦੇ ਹੋਏ 1670 ਈ: ਨੂੰ ਦਿੱਲੀ ਪਹੁੰਚੇ। ਉਪਰੰਤ ਗੁਰੂ ਸਾਹਿਬ ਕੜਾਮਾਨਕਪੁਰ, ਸਢੋਲ, ਬਾਨਿਕਪੁਰ, ਰੋਹਤਕ, ਤਰਾਵੜੀ, ਬਣੀ ਬਦਰਪੁਰ, ਮੁਨੀਰਪੁਰ, ਅਜਰਾਣਾ ਕਲਾਂ, ਰਾਇਪੁਰ ਹੋੜੀ, ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਬਰਨਾ, ਸਰਸਵਤੀ, ਕੈਥਲ, ਚੀਕਾ, ਭਾਗਲ, ਗੂਲ੍ਹਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ ਵਾਪਸ ਆਨੰਦਪੁਰ ਸਾਹਿਬ ਮਾਰਚ 1671 ਵਿਚ ਪਹੁੰਚੇ।
  ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀਆਂ ਸਭ ਤੋਂ ਵਧੇਰੇ ਪ੍ਰਚਾਰ ਯਾਤਰਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਹੜੀਆਂ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ ਅਤੇ ਬੰਗਲਾਦੇਸ਼ ਤੱਕ ਫੈਲੀਆਂ ਹੋਈਆਂ ਹਨ। ਇਨ੍ਹਾਂ ਅਸਥਾਨਾਂ ’ਤੇ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਮੌਜੂਦ ਹਨ। ਗੁਰੂ ਜੀ ਦੀਆਂ ਇਨ੍ਹਾਂ ਯਾਤਰਾਵਾਂ ਦਾ ਮਨੋਰਥ ਮਨੁੱਖਤਾ ਨੂੰ ਪ੍ਰਭੂ-ਮੁਖੀ ਅਤੇ ਸਦਾਚਾਰੀ ਜੀਵਨਜਾਚ ਵੱਲ ਪ੍ਰੇਰਿਤ ਕਰਨਾ ਸੀ ਪਰ ਇਸ ਦੇ ਨਾਲ ਹੀ ਗੁਰੂ ਜੀ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਵੀ ਹੱਲ ਕਰਦੇ ਨਜ਼ਰ ਆਉਂਦੇ ਹਨ ਜਿਵੇਂ ਗੁਰੂ ਜੀ ਦੀਆਂ ਪ੍ਰਚਾਰ ਯਾਤਰਾਵਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਛੱਪੜ ਸਾਫ਼ ਕਰਾਉਣ ਅਤੇ ਖੂਹ ਲਵਾਉਣ ਵਿਚ ਵਿਸ਼ੇਸ਼ ਰੁਚੀ ਲੈਂਦੇ ਸਨ। ਪਾਣੀ ਦੀ ਪੂਰਤੀ ਲਈ ਖੂਹ ਲਵਾਉਣਾ ਇਕ ਵੱਡਾ ਕੰਮ ਸੀ ਜਿਹੜਾ ਕੋਈ ਹਾਰ-ਸਾਰੀ ਨਹੀਂ ਕਰ ਸਕਦਾ ਸੀ। ਆਮ ਲੋਕਾਂ ਲਈ ਪਾਣੀ ਦੀ ਪੂਰਤੀ ਇਨ੍ਹਾਂ ਖੂਹਾਂ ਤੋਂ ਹੀ ਹੁੰਦੀ ਸੀ। ਇਸ ਲਈ ਜਿਹੜੇ ਪਿੰਡ ਵਿਚ ਜਿਹੜਾ ਵੀ ਵਿਅਕਤੀ ਖੂਹ ਲਵਾਉਣ ਦੀ ਇੱਛਾ ਰੱਖਦਾ ਸੀ, ਗੁਰੂ ਜੀ ਉਸ ਨੂੰ ਉਤਸ਼ਾਹ ਅਤੇ ਪ੍ਰੇਰਨਾ ਬਖ਼ਸ਼ਦੇ ਸਨ। ਨਵੇਂ ਖੂਹ ਲਵਾਉਣ ਦੇ ਨਾਲ-ਨਾਲ ਪੁਰਾਤਨ ਖੂਹਾਂ ਦੇ ਪਾਣੀ ਨੂੰ ਵਰਤੋਂ ਯੋਗ ਬਣਾਉਣ ਵਿਚ ਗੁਰੂ ਜੀ ਦਾ ਵਿਸ਼ੇਸ਼ ਯੋਗਦਾਨ ਸੀ।
  ਗੁਰੂ ਜੀ ਦੀਆਂ ਜੀਵਨ ਯਾਤਰਾਵਾਂ ’ਚੋਂ ਖਿਮਾ ਕਰਨ ਦਾ ਗੁਣ ਬਹੁਤ ਉਭਰ ਕੇ ਸਾਹਮਣੇ ਆਉਂਦਾ ਹੈ। ਜਦੋਂ ਕਿਸੇ ਪਿੰਡ ਵਿਚ ਕੋਈ ਵਿਅਕਤੀ ਉਨ੍ਹਾਂ ਲਈ ਮੁਸ਼ਕਿਲਾਂ ਪੈਦਾ ਕਰਦੇ ਤਾਂ ਉਹ ਕਿਸੇ ਨੂੰ ਕੁੱਝ ਕਹੇ ਬਗ਼ੈਰ ਅੱਗੇ ਚਲੇ ਜਾਂਦੇ ਹਨ। ਜਦੋਂ ਪਿੰਡ ਵਾਸੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਗੁਰੂ ਜੀ ਤੋਂ ਮੁਆਫੀ ਮੰਗਣ ਲਈ ਉਨ੍ਹਾਂ ਦੇ ਪਿੱਛੇ ਅਗਲੇ ਪਿੰਡ ਚਲੇ ਆਉਂਦੇ ਹਨ। ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਹੋਇਆ ਦੇਖ ਕੇ ਗੁਰੂ ਜੀ ਉਨ੍ਹਾਂ ਨੂੰ ਖਿਮਾ ਕਰ ਦਿੰਦੇ ਹਨ। ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਸ਼ਾਂਤੀ, ਸਾਂਝ, ਸਦਭਾਵਨਾ, ਸੇਵਾ ਤੇ ਸਰਬੱਤ ਦੇ ਭਲੇ ਵਾਲਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਮਨੁੱਖ ਦੇ ਬਣਾਏ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਅਮਨ ਤੇ ਅਖੰਡਤਾ ਦੇ ਰਸਤੇ ਉੱਪਰ ਤੁਰਨ ਦਾ ਸੰਦੇਸ਼ ਦਿੱਤਾ।
  ਸੰਪਰਕ: 98788-83680

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com