ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  - ਗੁਰਤੇਜ ਸਿੰਘ ਕਿਰਸਾਣੀ ਸੰਘਰਸ਼ ਦਾ ਸੰਦਰਭ ਜਾਣਨ ਲਈ ਸਿੱਖੀ ਦਾ ਅਸਲ ਸਰੂਪ ਅਤੇ ਬਿਰਦ ਜਾਣਨਾ ਲਾਜ਼ਮੀ ਹੈ। ਸੰਸਾਰੀ ਵਿਹਾਰ ਦੀ ਨਿਗਾਹ ਤੋਂ ਸਿੱਖੀ ਦੇ ਦੋ ਮੁੱਢਲੇ ਸਰੂਪ ਹਨ। ਇੱਕ ਸਰੂਪ ਧਰਮ ਦਾ ਹੈ। ਏਸ ਸਰੂਪ ਦੀ ਨੀਂਹ ਮਾਨਵਤਾ ਵਿੱਚ ਆਦਿ ਕਾਲ ਤੋਂ ਚੱਲੀ ਆਉਂਦੀ ਰੀਤ ਅਨੁਸਾਰ ਦੋ ਮਹਾਂ-ਪੁਖਤਾ ਮਾਨਤਾਵਾਂ ਉੱਤੇ ਹੈ। ਸਾਰੀ ਸ੍ਰਿਸ਼ਟੀ ਦਾ ਇੱਕ ਅਕਾਲ ਪੁਰਖ ਅੰਦਰ ਸਮਾਏ ਹੋਣ ਦਾ ਯਕੀਨ ਪ੍ਰਥਮ ਹੈ। ਦੋਮ ਹੈ ਗੁਰੂ ਨਾਨਕ ਦਸਮੇਸ਼ ਨੂੰ ਅਕਾਲੀ ਹੋਂਦ ਦਾ ਸਾਖੀ ਅਤੇ ਅਕਾਲ ਰੂਪ ਗੁਰੂ ਪਰਮੇਸ਼ਰ ਦਾ ਜਲੌਅ ਅਤੇ ਗੁਰੂ ਪਰਮੇਸ਼ਰ ਸਰੂਪ ਪ੍ਰਵਾਣ ਕਰਨਾ। ਇਹ ਦੋਵੇਂ ਬੁਨਿਆਦੀ ਨੁਕਤੇ ਜਿਸ ਦੀ ਸਮਝ ਪ੍ਰਵਾਣ ਨਹੀਂ ਕਰਦੀ ਉਸ ਲਈ ਸਿੱਖੀ ਧਰਮ ਨਹੀਂ ਹੋ ਸਕਦੀ।ਇਸੇ ਤਰ੍ਹਾਂ ਸਿੱਖੀ ਨੂੰ ਇੱਕ ਸਰਬ-ਕਲਿਆਣਕਾਰੀ, ਸਦੀਵੀ ਇੰਨਕਲਾਬ ਤਸੱਵਰ ਕਰਨ ਵਾਲਿਆਂ ਲਈ ਨਾਨਕ ਦਸਮੇਸ਼ ਨੂੰ ਵੱਡਾ ਦਾਰਸ਼ਨਕ ਸਮਝਣਾ ਅਤੇ ਓਸ ਦਰਸ਼ਨ ਨੂੰ ਅਧਿਆਤਮਕਤਾ ਵਿੱਚ ਰੰਗਿਆ ਹਕੀਕੀ ਫ਼ਲਸਫ਼ਾ ਅਰਥਾਤ ਮਾਨਵਤਾ ਦੀ ਨਿਰੰਤਰ ਤਰੱਕੀ ਦਾ ਗਾਡੀ ਰਾਹ (ਪੰਥ) ਪਛਾਣਨਾ ਜ਼ਰੂਰੀ ਹੈ। ਮਨੁੱਖ ਮਾਤਰ ਦੇ ਸਰਵੋਤਮ ਦਾਨਸ਼ਵਰਾਂ ਦਾ ਇਹ ਫ਼ਰਜ਼ ਹੈ ਕਿ ਉਹ ਉਪਰੋਕਤ ਦੋਹਾਂ ਨੁਕਤਿਆਂ ਦਾ ਡੂੰਘਾ ਮੁਤਾਲਿਆ ਕਰ ਕੇ, ਆਪਣੇ ਵਿਚਾਰਾਂ ਨੂੰ ਸੋਧ-ਛਾਂਟ ਕੇ ਕਿਸੇ ਸੱਚੀ-ਸੁੱਚੀ ਤਰਤੀਬ ਵਿੱਚ ਲਿਆ ਕੇ, ਦੁਨੀਆ ਦੇ ਨਾਲ ਵਿਚਾਰ ਗੋਸ਼ਟੀ ਕਰਨ।
  ਦਿਂਲੀ ਵਿਂਚ ਚਂਲ ਰਹੇ ਕਾਲ਼ੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੇ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ। ਐਨਾ ਲੰਮਾ ਅਤੇ ਐਨਾ ਸ਼ਾਂਤ ਸੰਘਰਸ਼ ਇਕ ਮਿਸਾਲ ਬਣ ਗਿਆ ਹੈ। ਲਂਖਾਂ ਲੋਕਾਂ ਦੀ ਸ਼ਮੂਲੀਅਤ ਵਾਲੇ ਇਸ ਸੰਘਰਸ਼ ਨੇ ਸਾਰੀ ਦੁਨੀਆਂ ਦਾ ਧਿਆਨ ਖਿਂਚਿਆ ਹੈ, ਇਸ ਤੋਂ ਪਹਿਲਾਂ ਦਿਂਲੀ ਦੇ ਸ਼ਾਹੀਨ ਬਾਗ਼ ਵਿਂਚ ਵੀ ਇਂਕ ਸੰਘਰਸ਼ ਚਂਲਿਆ ਸੀ ਪਰ ਦੁਨੀਆਂ ਭਰ ਵਿਂਚ ਇਸ ਦੀ ਐਨੀ ਵਂਡੀ ਪਂਧਰ 'ਤੇ ਚਰਚਾ ਨਹੀਂ ਸੀ ਹੋ ਸਕੀ। ਇਸ ਸੰਘਰਸ਼ ਉਂਤੇ ਤਾਂ ਸੰਯੁਕਤ ਰਾਸ਼ਟਰ ਦੀ ਵੀ ਪੂਰੀ ਨਜ਼ਰ ਹੈ। ਜਦ ਵੀ ਕੋਈ ਇਸ ਸੰਘਰਸ਼ ਬਾਰੇ ਸੁਣਦਾ ਹੈ, ਸਮਝਦਾ ਹੈ ਤਾਂ ਇਸ ਦਾ ਵਿਰੋਧ ਕਰਨ ਦੀ ਬਜਾਏ ਇਸ ਦਾ ਹਾਮੀ ਹੋ ਜਾਂਦਾ ਹੈ। ਦਿਂਲੀ ਦੇ ਲੋਕ ਤਾਂ ਇਸ ਸੰਘਰਸ਼ ਦੇ ਜ਼ਬਰਦਸਤ ਸਮਰਥਕ ਬਣ ਚੁਂਕੇ ਹਨ।
  -ਮਨਜੀਤ ਕੌਰ ਸੇਖੋਂ, ਯੂ.ਐੱਸ.ਏ. --- ਮਹੀਨੇ ਤੋਂ ਵੱਧ ਹੋ ਗਿਆ ਮੇਰੇ ਦੇਸ਼ ਦੇ ਕਿਰਸਾਣ ਆਪਣੇ ਮਨਾਂ ਨੂੰ ਹਾਲੀ ਬਣਾ ਕੇ, ਆਪਣੇ ਕਰਮ ਨੂੰ ਕਿਰਸਾਣੀ ਕਰਕੇ, ਮਿਹਨਤ ਮੁਸ਼ੱਕਤਾਂ ਦਾ ਪਾਣੀ ਲਾ ਕੇ, ਆਪਣੇ ਪਿੰਡਿਆਂ ਨੂੰ ਖੇਤ ਬਣਾ ਕੇ ਅਸਮਾਨ ਦੀ ਛੱਤ ਥੱਲੇ ਦਿੱਲੀ ਦੀਆਂ ਹੱਦਾਂ ’ਤੇ ਆਰਪਾਰ ਦੀ ਜੰਗ ਲੜ੍ਹ ਰਹੇ ਹਨ। ਪੋਹ ਦਾ ਮਹੀਨਾ ਸੜ੍ਹਕਾਂ ’ਤੇ ਹੰਢਾ ਰਹੇ ਹਨ। ਇਹ ਬਾਬੇ ਨਾਨਕ ਦੀ ਕਿਰਸਾਣੀ ਹੈ, ਇਸ ਨੂੰ ਮਿਟਾਉਣ ਵਾਲਾ ਕੋਈ ਅਜੇ ਤੱਕ ਪੈਦਾ ਨਹੀਂ ਹੋਇਆ। ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰ ਬਾਬੇ ਨਾਨਕ ਨੂੰ ਮਿਲਣ ਗਏ ਤਾਂ ਬਾਬੇ ਨਾਨਕ ਦੇ ਹੱਥੀਂ-ਪੈਰੀਂ ਬਿਆਈਆਂ, ਮਿੱਟੀ ਨਾਲ ਲਿਬੜੇ ਹੱਥਾਂ ਵਿੱਚ ਦਾਤਰੀ, ਮੋਢੇ ’ਤੇ ਕਹੀ ਨਜਰੀਂ ਪਈ। ਲਹਿਣਾ ਜੀ ਨੇ ਸੋਚਿਆ ਇਸ ਕਿਰਸਾਣ ਤੋਂ ਬਾਬੇ ਨਾਨਕ ਦਾ ਪਤਾ ਪੁੱਛਿਆ ਜਾਵੇ। ਭਾਈ ਲਹਿਣਾ ਜੀ ਘੋੜੇ ’ਤੇ ਸਵਾਰ ਸਨ ਤੇ ਬਾਬਾ ਨਾਨਕ ਆਪ ਘੋੜੇ ਦੀ ਲਗ਼ਾਮ ਫੜ੍ਹ ਮੂਹਰੇ-ਮੂਹਰੇ ਤੁਰ ਪਏ। ਸੋ ਸਾਡੇ ਤਾਂ ਰੋਮ ਰੋਮ ਵਿੱਚ ਕਿਰਸਾਣੀ ਹੈ। ਕਿਰਸਾਣੀ ਸਾਡਾ ਕਿੱਤਾ ਨਹੀਂ, ਸਾਡੀ ਬੰਦਗੀ ਹੈ। ਸਾਡੇ ਅੰਨਦਾਤਾ ਸੱਚ ਦੇ ਮਾਰਗ ’ਤੇ ਹਨ ਇਸ ਕਰਕੇ ਇਸ ਸੰਘਰਸ਼ ਨੂੰ ਦੇਸ਼ ਵਿਦੇਸ਼ ਤੋਂ ਸਤ ਪ੍ਰਤੀਸ਼ਤ ਸਮਰਥਨ ਮਿਲ ਰਿਹਾ ਹੈ। ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਠੰਢੇ ਬੁਰਜ ਵਿੱਚ ਰਹਿਣ ਦਾ ਅਹਿਸਾਸ ਅੱਜ ਇਨ੍ਹਾਂ ਮਰਜਿਊੜਿਆਂ ਨੂੰ ਵੀ ਹੋ ਰਿਹਾ ਹੈ। ਪੋਹ ਦਾ ਮਹੀਨਾ ਇਤਿਹਾਸਕ ਮਹੀਨਾ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸੰਨ 1705 ਈ. ਵਿੱਚ ਵੀ ਅੱਤ ਦੇ ਪੰਜ ਮਹੀਨਿਆਂ ਬਾਅਦ ਖ਼ਾਲਸਾ ਰਾਜ ਦੀ ਸਥਾਪਨਾ ਹੋਈ। ਮੈਨੂੰ ਲੱਗਦਾ…
  ਅੱਜ ਜਦੋਂ ਕਿਸਾਨੀ ਸੰਘਰਸ਼ ਸਿਖਰਾਂ ਨੂੰ ਛੂਹ ਰਿਹਾ ਹੈ ਤਾਂ ਕਿਸਾਨ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਦਾ ਸਵਾਲ ਹੈ ਕਿ ਕਿਸਾਨ ਸੰਘਰਸ਼ ਦੇ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ? ਪੰਜਾਬ ਦੀ ਭੋਇੰ, ਪੰਜਾਬ ਦੇ ਵਿਰਸੇ, ਪੰਜਾਬ ਦੀ ਧਰਤ ਤੇ ਜੰਮੀ ਪਲੀ ਸਿੱਖ ਕੌਮ ਤੋਂ ਨਾ ਵਾਕਫ਼ ਲੋਕਾਂ ਲਈ ਇਹ ਸਵਾਲ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਉਹ ਹੈਰਾਨ ਹਨ ਕਿ ਅਨਪੜ੍ਹ ਕਿਸਾਨਾਂ ਨੂੰ ਜੰਗੀ ਕਾਫਲੇ ਵਾਂਗ ਤੁਰਨ ਦੀ ਟ੍ਰੇਨਿੰਗ ਕਿਸ ਨੇ ਦਿੱਤੀ? ਇਨ੍ਹਾਂ ਕੋਲ ਖਾਣ ਪੀਣ ਲਈ ਰਸਦ ਕਿਥੋਂ ਆ ਰਹੀ ਹੈ? ਇਨ੍ਹਾਂ ਲੋਕਾਂ ਦਾ ਭੋਜਨ ਕੌਣ ਤਿਆਰ ਕਰ ਰਿਹਾ ਹੈ? ਇਹ ਕਿੰਜ ਜੀਅ ਰਹੇ ਹਨ? ਇਨ੍ਹਾਂ ਦੇ ਫ਼ੋਨ ਕਿਵੇਂ ਚਾਰਜ ਹੋ ਰਹੇ ਹਨ? ਇਨ੍ਹਾਂ ਨੂੰ ਇੱਥੇ ਪਹੁੰਚਣ ਲਈ ਖਰਚਾ ਕਿਸ ਨੇ ਦਿੱਤਾ? ਇਨ੍ਹਾਂ ਉੱਤੇ ਠੰਢ ਦਾ ਕੋਈ ਅਸਰ ਕਿਉਂ ਨਹੀਂ ਹੈ? ਇਨ੍ਹਾਂ ਵਿਚ ਇਹ ਸਬਰ ਕਿੱਥੋਂ ਆਇਆ? ਇਹ ਇੱਕ ਮਹੀਨੇ ਬਾਅਦ ਵੀ ਕਿਉਂ ਨਹੀਂ ਅੱਕ ਰਹੇ? ਇਹ ਫੋਰਸਾਂ ਤੋਂ ਕਿਉਂ ਨਹੀਂ ਡਰਦੇ? ਇਹ ਫੋਰਸਾਂ ਵੱਲੋਂ ਲਾਏ ਬੈਰੀਕੇਡ ਤੋਡ਼ ਕੇ ਕਿਵੇਂ ਪਹੁੰਚ ਗਏ? ਇਹ ਅੰਗਰੇਜ਼ੀ ਕਿਵੇਂ ਬੋਲ ਲੈਂਦੇ ਹਨ?
  ਤੇਜਵੰਤ ਸਿੰਘ ਗਿੱਲਲੰਘੇ ਤੀਹ ਨਵੰਬਰ ਵਾਲੇ ਦਿਨ ਗੁਰੂ ਨਾਨਕ ਦਾ 551ਵਾਂ ਜਨਮ ਦਿਨ ਸੀ। ਦੇਸ਼ਾਂ-ਵਿਦੇਸ਼ਾਂ ਵਿਚ ਜਿੱਥੇ ਪੰਜਾਬੀ ਵਸੇ ਹੋਏ ਹਨ ਅਤੇ ਹੋਰ ਜੋ ਗੁਰੂ ਨਾਨਕ ਦੀ ਬਾਣੀ ਵਿਚ ਸ਼ਰਧਾ ਰੱਖਦੇ ਹਨ, ਸਭ ਲਈ ਸ਼ੁਭ ਦਿਹਾੜਾ ਸੀ। ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਅਨੇਕ ਔਕੜਾਂ ਝੱਲ ਕੇ ਹਿੰਦੋਸਤਾਨ ਦੀ ਰਾਜਧਾਨੀ ਉਦਾਲੇ ਘੇਰਾ-ਘੱਤੀ ਬੈਠੇ ਕਿਰਤੀਆਂ, ਕਿਸਾਨਾਂ, ਨੌਜਵਾਨਾਂ, ਮੁਟਿਆਰਾਂ, ਮਾਵਾਂ-ਭੈਣਾਂ ਲਈ ਜੋ ਆਪਣੇ ਖੇਤਾਂ ਅਤੇ ‘ਮਾਤਾ ਧਰਤਿ ਮਹਤੁ’ ਨਾਲ ਜੁੜੇ ਹਿੱਤਾਂ, ਚਾਵਾਂ, ਮਲਾਰਾਂ ਦੀ ਸੁਰੱਖਿਆ ਲਈ ਸੜਕਾਂ ’ਤੇ ਨੀਲੇ ਆਕਾਸ਼ ਦੀ ਛਤਰ-ਛਾਇਆ ਹੇਠ ਜੂਝ ਰਹੇ ਹਨ, ਉਨ੍ਹਾਂ ਸਾਰਿਆਂ ਲਈ ਤਾਂ ਇਸ ਸ਼ੁਭ ਦਿਨ ਦਾ ਮਹੱਤਵ ਅਤੇ ਮੁੱਲ ਹੋਰ ਵੀ ਵਧੇਰੇ ਸੀ। ਸਰਕਾਰ ਨਾਲ ਗੱਲਬਾਤ ਤੋਂ ਉਨ੍ਹਾਂ ਦੇ ਨੇਤਾਵਾਂ ਨੂੰ ਕੋਈ ਧਰਵਾਸ ਨਹੀਂ ਸੀ ਕਿ ਉਨ੍ਹਾਂ ਦੇ ਦਾਅਵਿਆਂ ਨੂੰ ਮੰਨ ਲਿਆ ਜਾਵੇਗਾ। ਉਨ੍ਹਾਂ ਦਾ ਜੋਸ਼ ਅਤੇ ਹਠ ਹੀ ਹੈ ਜੋ ਬਿਨਾਂ ਅਪੀਲ, ਦਲੀਲ ਅਤੇ ਨਿਆਂ ਦੇ ਕੀਤੇ ਜਾਂਦੇ ਅਨਿਆਂ ਵਿਰੁੱਧ ਬਾਹਰੀ ਹਥਿਆਰ ਹੈ।
  -ਸੇਵਕ ਸਿੰਘ (ਡਾ.)ਕਿਸਾਨਾਂ ਦੇ ਦਿੱਲੀ ਜਾਣ ਵਿਚ ਜਿੰਨੀ ਵੱਡੀ ਰੋਕ ਪਾਈ ਗਈ ਉਸ ਨੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਓਨਾ ਹੀ ਵੱਡਾ ਹੁਲਾਰਾ ਦਿੱਤਾ ਹੈ। ਵੱਖ ਵੱਖ ਸਮਾਜਾਂ ਵਿਚੋਂ ਅਤੇ ਅੱਗੋਂ ਹਰ ਸਮਾਜ ਦੀਆਂ ਅੱਡ ਅੱਡ ਪਰਤਾਂ ਵਿਚੋਂ ਜਿਵੇਂ ਕਿਸਾਨ ਮਾਮਲੇ ਨੂੰ ਸਹਿਮਤੀ-ਹਮਦਰਦੀ ਮਿਲੀ ਹੈ ਉਸ ਨੇ ਸਿਰਫ ਖੇਤੀ ਬਾਰੇ ਅਤੇ ਨਵੇਂ ਕਾਨੂੰਨਾਂ ਬਾਰੇ ਹੀ ਨਹੀਂ ਸਗੋਂ ਸਮੁੱਚੇ ਰਾਜਸੀ ਅਤੇ ਸਮਾਜਕ ਅਮਲ ਨੂੰ ਸਮਝਣ ਦਾ ਮੌਕਾ ਦਿੱਤਾ ਹੈ। ਹਕੂਮਤ ਅਤੇ ਕੁਝ ਲੋਕਾਂ ਨੂੰ ਹਾਲੇ ਵੀ ਇਸ ਵਿਰੋਧ ਦਾ ਆਮ ਅਰਥਾਂ ਵਿਚ ਖਾਤਮਾ ਹੋਣ ਦੀ ਉਮੀਦ ਹੈ। ਇਹ ਉਮੀਦ ਖਾਲੀ ਨਹੀਂ ਹੈ ਕਿਉਂਕਿ ਦੇਸ਼ ਦੁਨੀਆ ਵਿਚ ਵੱਡੇ ਉਭਾਰਾਂ ਦੇ ਖਿਲਰ ਜਾਣੇ ਦੇ ਅਨੇਕਾਂ ਸਬੂਤ ਅਤੇ ਤਜਰਬੇ ਪਏ ਹਨ ਜਿਸ ਕਰਕੇ ਇਹ ਦੀ ਸਫਲਤਾ ਬਾਰੇ ਵੱਡੀ ਕਲਪਨਾ ਕਰਨਾ ਲੋਕਾਂ ਸਾਹਮਣੇ ਪਾਗਲ ਬਣਨ ਵਾਲਾ ਕੰਮ ਹੈ। ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਜਾਂ ਲੋਕਾਂ ਵਿਚ ਸਿਆਣੇ ਹੋਣ ਦੀ ਛਵੀ ਵਾਲੇ ਲੋਕ ਇਹ ਕਲਪਨਾ ਕਰਨ ਤੋਂ ਡਰਦੇ ਹਨ। ਪਹਿਲੇ ਲੇਖ ਵਿਚ ਸਮਾਜਵਾਦੀ ਇਨਲਕਾਬ ਵਾਲਿਆਂ ਦੇ ਪੱਖ ਤੋਂ ਅਣਕਿਆਸੀ ਕਲਪਨਾ ਕੀਤੀ ਗਈ ਸੀ। ਇਸ ਲੇਖ ਵਿਚ ਸੰਘ ਨੂੰ ਮੁਖ ਰੱਖ ਕੇ ਗੱਲ ਕੀਤੀ ਜਾਣੀ ਹੈ ਕਿਉਂਕਿ ਮੌਜੂਦਾ ਹਕੂਮਤ ਅਤੇ ਸਮਾਜ ਦੀ ਮੁਖਧਾਰਾ ਉਤੇ ਇਸੇ ਧਿਰ ਦਾ ਦਾਅਵਾ ਹੈ। ਹਕੂਮਤੀ ਧਿਰ ਦੀ ਪਛਾਣ ਅਤੇ ਨਿਸ਼ਾਨੇ ਬਾਰੇ ਬਣੀ ਮਾਨਤਾ ਨੂੰ ਸਮਝੇ ਬਿਨਾ ਕਿਸਾਨਾਂ ਅਤੇ ਹਕੂਮਤ ਦੇ ਵਿਰੋਧ ਨੂੰ ਪੂਰਾ ਨਹੀਂ ਸਮਝਿਆ ਜਾ ਸਕਦਾ। ਅਣਕਿਆਸੀ ਕਲਪਨਾ ਲਈ ਉਹਦੇ ਬਾਰੇ ਸਚਾਈ ਬਣੀਆਂ ਕੁਝ ਮਾਨਤਾਵਾਂ ਨੂੰ ਫਰੋਲਣਾ ਜਰੂਰੀ ਹੈ।ਜਿਸ…
  - ਡਾ. ਸੁਖਦੇਵ ਸਿੰਘ ਝੰਡ---ਪੰਜਾਬ ਵਿਚ ਪਿਛਲੇ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਤੀਸਰੇ ਮਹੀਨੇ ਦੇ ਅੰਤ ਵੱਲ ਵੱਧ ਰਿਹਾ ਹੈ। ਅੰਦੋਲਨ ਦੇ ਆਰੰਭ ਵਿਚ ਕਿਸਾਨਾਂ ਵੱਲੋਂ ਪਹਿਲਾਂ ਰੇਲ-ਪਟੜੀਆਂ ਉੱਪਰ ਬੈਠ ਕੇ ਰੇਲਾਂ ਰੋਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਦੇ ਨਾਲ ਹੀ ਅੰਬਾਨੀਆਂ-ਅਡਾਨੀਆਂ ਦੀ 'ਰਿਲਾਇੰਸ ਕੰਪਨੀ' ਦੇ ਪੈਟਰੋਲ-ਪੰਪਾਂ ਅਤੇ ਵੱਡੇ-ਵੱਡੇ ਸਟੋਰਾਂ ਤੇ ਟੌਲ-ਪਲਾਜ਼ਿਆਂ ਦੇ ਅੱਗੇ ਧਰਨੇ ਦਿੱਤੇ ਗਏ। ਫਿਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ਦੇ ਅੱਗੇ ਰੋਸ-ਮੁਜ਼ਾਹਰੇ ਕੀਤੇ ਗਏ ਅਤੇ ਉਨ੍ਹਾਂ ਦੇ ਘੇਰਾਓ ਕੀਤੇ ਗਏ। ਪੰਜਾਬ ਦੇ ਥਰਮਲ-ਪਲਾਂਟਾਂ ਵਿਚ ਵਿਚ ਕੋਇਲੇ ਦੀ ਘਾਟ ਹੋ ਜਾਣ ਕਾਰਨ ਬਿਜਲੀ ਦੀ ਕਮੀ ਪੈਦਾ ਹੋ ਗਈ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਹਾੜੀ ਬੀਜਣ ਲਈ DAP ਤੇ ਯੂਰੀਆ ਖਾਦ ਪੰਜਾਬ ਵਿਚ ਲਿਆਉਣ ਲਈ ਕਿਸਾਨਾਂ ਨੇ ਸੂਬੇ ਵਿਚ ਮਾਲ-ਗੱਡੀਆਂ ਨੂੰ ਚੱਲਣ ਦੀ ਆਗਿਆ ਦੇ ਦਿੱਤੀ ਅਤੇ ਮੁਸਾਫ਼ਰ-ਗੱਡੀਆਂ ਨੂੰ ਇਸ ਛੋਟ ਤੋਂ ਲਾਂਭੇ ਰੱਖਿਆ। ਪਰ ਕੇਂਦਰ ਸਰਕਾਰ ਨੇ ਦੋਵੇਂ ਕਿਸਮ ਦੀਆਂ ਗੱਡੀਆਂ ਨੂੰ ਚਲਾਉਣ ਦੀ ਆਪਣੀ ਅੜੀ ਪੁਗਾਈ ਜਿਸ ਨੂੰ ਪੰਜਾਬ ਦੇ ਵੱਡੇ ਹਿੱਤਾਂ ਨੂੰ ਮੁੱਖਦਿਆਂ ਹੋਇਆਂ ਕਿਸਾਨਾਂ ਵੱਲੋਂ ਮੰਨ ਲਿਆ ਗਿਆ ਅਤੇ ਪੰਜਾਬ ਵਿਚ ਮੁਸਾਫ਼ਰ-ਗੱਡੀਆਂ ਵੀ ਚੱਲ ਪਈਆਂ।
  - ਬਲਵਿੰਦਰ ਸਿੰਘ ਚਾਹਲਭਾਰਤ ਦੀ ਸੱਤਾਧਾਰੀ ਭਾਜਪਾ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੇ ਸਾਰੇ ਦੇਸ਼ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਸ਼ੁਰੂਆਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ। ਜਿਸ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੇ ਵੀ ਵੱਡਾ ਹੁੰਗਾਰਾ ਦਿੱਤਾ, ਪਰ ਭਾਰਤ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰਦਿਆਂ ਇਸ ਨੂੰ ਕੁਝ ਦਿਨਾਂ ਦਾ ਰੌਲਾ ਰੱਪਾ ਸਮਝ ਕੇ ਬਹੁਤਾ ਧਿਆਨ ਨਾ ਦਿੱਤਾ। ਰਾਸ਼ਟਰੀ ਪੱਧਰ ਦਾ ਭਾਰਤੀ ਮੀਡੀਆ ਵੀ
  Chandigarh, December 4, 2020Narinder Singh Kapany, often described as the 'father of fibre optics', passed away on Friday. He was 94. DR Narinder Singh Kapany is among the 10 most renowned Sikhs in the world. He has also earned the title of “Father of Fibre-Optics”. He was named one of the seven “Unsung Heroes” by Fortune magazine and called Businessmen of the Century in its issue of November 22, 1999.
  ਪੰਜਾਬੀਆਂ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਿਚ ਤਾਂ ਝੰਡੇ ਗੱਡੇ ਹੋਏ ਹਨ ਕਿਉਂਕਿ ਸ਼ਹਿਰੀ ਸਕੂਲਾਂ ਦੇ ਬੱਚਿਆਂ ਨਾਲੋਂ ਵੱਧ ਅੱਜ ਕੱਲ ਪਿੰਡਾਂ ਦੇ ਸਕੂਲਾਂ ਦੇ ਨਿਆਣੇ ਵੀ ਅਧਿਆਪਕਾਂ ਨੂੰ ਕਹਿੰਦੇ ਸੁਣੀਦੇ ਹਨ ਕਿ ਸਰ ਜੀ ਮੈਂ ਤੁਹਾਨੂੰ ਫਰੈਡ ਬਣਾਉਣ ਦੀ ਬੇਨਤੀ ਕੀਤੀ ਸੀ ਪਰ ਤੁਸੀਂ ਮਨਜ਼ੂਰ ਹੀ ਨਹੀਂ ਕੀਤੀ। ਪਰ ਸ਼ਾਇਦ ਬਹੁਗਿਣਤੀ ਇਸ ਤੱਥ ਤੋਂ ਅਣਜਾਣ ਹੈ ਕਿ ਇਹ ਸਭ ਕੁੱਝ ਇੱਕ ਪੰਜਾਬੀ ਦੀ ਖੋਜ ਕਰਕੇ ਹੀ ਸੰਭਵ ਹੋਇਆ ਹੈ। ਤੇ ਉਹ ਪੰਜਾਬੀ ਸਿੱਖ ਪਰਿਵਾਰਾਂ ਦਾ ਮਾਨ ਵਧਾਉਣ ਵਾਲੇ ਵਿਗਿਆਨੀ ਹਨ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਨੂੰ 'ਫਾਈਬਰ ਆਪਟਿਕਸ' ਦਾ ਪਿਤਾਮਾ ਕਿਹਾ ਜਾਂਦਾ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com