ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਜਿਵੇਂ ਕਿ ਸਾਡੇ ਸਮਾਜ ਅੰਦਰ ਲੋਕ ਵੱਡੇ ਵੱਡੇ ਪੈਲਸਾਂ 'ਚ ਵਿਆਹ ਸਮਾਗਮਾਂ ਨੂੰ ਤਰਜੀਹ ਦਿੰਦੇ ਹਨ। ਮੁੰਡੇ ਵਾਲਿਆਂ ਵੱਲੋਂ ਵੀ ਇੱਕ ਕਿਸਮ ਦੀ ਸ਼ਰਤ ਰੱਖੀ ਜਾਂਦੀ ਹੈ ਕਿ ਸਾਡੀ ਜੰਞ ਚੰਗੀ ਸਾਂਭ ਦਿਓ ਸਾਡੀ ਹੋਰ ਕੋਈ ਮੰਗ ਨਹੀ। ਇਸ ਮੰਗ ਨੂੰ ਪੂਰਿਆਂ ਕਰਨ ਲਈ ਕਈ ਵਾਰ ਧੀ ਵਾਲਿਆਂ ਦੀ ਜ਼ਮੀਨ ਗਹਿਣੇ ਪੈ ਜਾਂਦੀ ਹੈ ਜਾਂ ਵੇਚਣੀ ਵੀ ਪੈਂਦੀ ਹੈ। ਕਰਜਾ ਚੁੱਕ ਚੁਕਾ ਕੇ ਵੱਡੇ ਤੋ ਵੱਡਾ ਪੈਲੇਸ ਕੀਤਾ ਜਾਂਦਾ ਹੈ। ਇੱਥੇ ਕਸੂਰ ਇਕੱਲੇ ਮੁੰਡੇ ਵਾਲਿਆ ਦਾ ਹੀ ਨਹੀ ਕੁੜੀ ਵਾਲੇ ਵੀ ਬਰਾਬਰ ਦੇ ਕਸੂਰਵਾਰ ਹਨ। ਫੋਕੀ ਸੋਹਰਤ ਖਾਤਰ ਅੱਡੀ ਚੋਟੀ ਦਾ ਜੋਰ ਲਾ ਦਿੰਦੇ ਹਨ। "ਲੋਕ ਕੀ ਕਹਿਣਗੇ" ਦੇ ਚੱਕਰ ਚ ਦੋਵੇ ਧਿਰਾ ਹੀ ਆਪਣਾ ਝੁੱਗਾ ਚੌੜ ਕਰਵਾ ਲੈਂਦੇ ਹਨ।
  ਡਾ. ਸਾਲੀਮ ਅਲੀ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਭਾਰਤ ਦੇ ਸਾਰੇ ਪੰਛੀਆਂ ਦੇ ਯੋਜਨਾਬੰਧ ਤਰੀਕੇ ਨਾਲ ਸਰਵੇ ਕੀਤੇ, ਵਰਗੀਕਰਨ ਕੀਤਾ। ਉਹਨਾਂ ਦੁਆਰਾ ਲਿਖੀਆਂ ਕਿਤਾਬਾਂ ਨੇ ਪੰਛੀ ਵਿਗਿਆਨ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ। ਡਾ. ਸਾਲੀਮ ਮੋਇਜੂਦੀਨ ਅਬਦੁਲ ਅਲੀ ਦਾ ਜਨਮ 12 ਨਵੰਬਰ 1896 ਨੂੰ ਬੰਬੇ (ਹੁਣ ਮੁੰਬਈ) ਦੇ ਸੁਲੇਮਣੀ ਬੋਹਰਾ ਮੁਸਿਲਮ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਜਨਾਬ ਮੋਇਜੂਦੀਨ ਅਤੇ ਮਾਤਾ ਦਾ ਨਾਂ ਜੀਨਤ-ੳੱਲ-ਨਿਸ਼ਾ ਸੀ। ਇਹਨਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਹ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟੇ ਅਤੇ ਨੌਵੇਂ ਬੱਚੇ ਸਨ। ਇੱਕ ਸਾਲ ਦੀ ਉਮਰ 'ਚ ਪਿਤਾ ਅਤੇ ਤਿੰਨ ਸਾਲ ਦੀ ਉਮਰ 'ਚ ਮਾਤਾ ਦੇ ਦੇਹਾਂਤ ਤੋਂ ਬਾਅਦ ਡਾ. ਅਲੀ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਔਖੇ ਸਮੇਂ ਇਹਨਾਂ ਦੇ ਸਾਰੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਇਹਨਾਂ ਦੇ ਮਾਮੇ ਅਮਰੂਦੀਨ ਤਇਆਬਜੀ ਅਤੇ ਮਾਮੀ ਹਮੀਦਾ ਬੇਗਮ ਨੇ ਲਈ। ਇਸ ਲਈ ਡਾ. ਅਲੀ ਦਾ ਬਚਪਨ ਮੁੰਬਈ ਦੇ ਖੇਤਵਾੜੀ ਇਲਾਕੇ ਵਿੱਚ ਬੀਤਿਆ। ਇਹਨਾਂ ਨੂੰ ਆਪਣੀ ਪ੍ਰਾਇਮਰੀ ਸਿੱਖਿਆ ਲਈ ਗਿਰਗਾਮ ਦੇ ਬਾਈਬਲ ਮੈਡੀਕਲ ਮਿਸ਼ਨ ਗਰਲਜ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਅਤੇ ਬਾਅਦ ਵਿੱਚ ਸੇਂਟ ਜ਼ੇਵੀਅਰ ਮੁੰਬਈ ਵਿੱਚ ਦਾਖਲ ਕਰਵਾਇਆ। ਬਚਪਨ ਵਿੱਚ ਡਾ. ਅਲੀ ਦਾ ਪੜ੍ਹਾਈ ਵਿੱਚ ਕੋਈ ਖਾਸ ਲਗਾਓ ਨਹੀਂ ਸੀ। ਛੋਟੀ ਉਮਰ ਵਿੱਚ ਉਹ ਸਿਰ ਦਰਦ ਤੋ ਪੀੜਤ ਹੋਣ ਕਾਰਨ ਅਕਸਰ ਜਮਾਤ ਤੋਂ ਬਾਹਰ ਹੀ ਰਹੇ। ਬਾਹਰ ਰਹਿਣ ਕਰਕੇ ਉਹਨਾਂ ਦਾ ਲਗਾਉ ਕੁਦਰਤ ਨਾਲ ਜਿਆਦਾ ਹੋ ਗਿਆ।10 ਸਾਲ ਦੀ ਉਮਰ ਵਿੱਚ ਇੱਕ ਘਟਨਾ ਨੇ ਜ਼ਿੰਦਗੀ ਨੂੰ ਅਜੀਬ…
  ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ। 90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ ਖੇਤਰਫਲ 21327 ਕਿਲੋਮੀਟਰ ਹੈ। ਇਸ ਪ੍ਰਾਂਤ ਵਿਚ ਕੇਵਲ ਇਕੋ ਸ਼ਹਿਰ ਇਮਫਾਲ ਹੈ ਜੋ ਕਿ ਇਸ ਦੀ ਰਾਜਧਾਨੀ ਵੀ ਹੈ। ਮੁਖ ਕਿੱਤਾ ਹੈਂਡਲੂਮ ਹੈ। ਲਗਭਗ 5 ਲੱਖ ਕਾਰੀਗਰ ਇਸ ਕਿਤੇ ਨਾਲ ਜੁੜੇ ਹੋਏ ਹਨ। ਮਨੀਪੁਰ ਦਾ ਜ਼ਿਕਰ ਸਦੀਆਂ ਤੋਂ ਹੁੰਦਾ ਆਇਆ ਹੈ। ਕਈ ਰਾਜਿਆਂ ਨੇ ਇਸ ਉ¤ਤੇ ਰਾਜ ਕੀਤਾ। ਆਖਿਰ ਵਿਚ ਸੰਨ 1947 ਵਿਚ ਇਹ ਪ੍ਰਾਂਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। 1949 ਵਿਚ ਇਹ ਪ੍ਰਾਂਤ ਭਾਰਤ ਦਾ ਹਿੱਸਾਜ ਬਣ ਗਿਆ। 1956 ਵਿਚ ਇਹ ਭਾਰਤ ਵਿਚ ਯੂ.ਟੀ ਬਣਿਆ ਅਤੇ 1972 ਵਿਚ ਪੂਰਾ ਪ੍ਰਾਂਤ ਬਣਿਆ। ਹੁਣ ਬਕਾਇਦਾ ਅਸੈਂਬਲੀ, ਮੁੱਖ ਮੰਤਰੀ, ਕੈਬਨਿਟ ਅਤੇ ਹਾਈਕੋਰਟ ਆਦਿ ਹਨ। ਮਨੀਪੁਰ ਅਤੇ ਬਰਮਾ ਦੀ ਹਦ ਉ¤ਤੇ ਇਕ ਬਹੁਤ ਖੁਬਸੂਰਤ ਪ੍ਰਬੋਧ ਵੈਲੀ ਹੈ ਇਹ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ। ਲੱਖਾਂ ਲੋਕਾਂ ਦੀ ਜਿੰਦ ਜਾਨ ਹੈ। ਕਈ ਸ਼ਹਿਰ ਇਸ ਨੂੰ ਪੂਰਬ ਦਾ ਕਸ਼ਮੀਰ ਮੰਨਦੇ ਹਨ। ਇਸ ਵੈਲੀ ਦਾ ਖੇਤਰਫਲ 7000 ਸ. ਮੀਲ ਹੈ। ਸ਼ੁਰੂ ਤੋਂ ਹੀ ਇਹ ਵੈਲੀ ਮਨੀਪੁਰ ਦਾ ਹਿੱਸਾ ਹੈ। ਟੀਕ ਲੱਕੜੀ ਦਾ ਘਰ ਹੈ। 13 ਜਨਵਰੀ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਇਹ ਵੈਲੀ ਬਿਨੀ ਕਿਸੀ ਸ਼ਰਤ ਜਾਂ ਅਧਾਰ ਤੋਂ ਬਰਮਾ ਨੂੰ ਤੋਹਫ਼ੇ ਵਜੋਂ ਦੇ ਦਿੱਤੀ। ਮਨੀਪੁਰ ਸਿੱਧਾ ਕੇਂਦਰ ਸਰਕਾਰ ਅਧੀਨ ਸੀ। ਇਸ…
  ਡਾ. ਕੁਲਦੀਪ ਸਿੰਘ--“ਅਰਬਪਤੀ ਜੋ ਨਵੇਂ ਉੱਦਮੀਆਂ ਦਾ ਖ਼ਿਤਾਬ ਲੈ ਚੁੱਕੇ ਹਨ, ਹੁਣ ਵੱਖ ਵੱਖ ਪੈਦਾਵਾਰ ਦੇ ਖੇਤਰਾਂ ਵਿਚ ਸਿਫ਼ਤੀ ਤਬਦੀਲੀ ਲਈ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਦੀ ਬਾਂਹ ਮਰੋੜ ਕੇ ਹੋਰ ਸਰਮਾਏ ਦੇ ਇਕੱਤਰੀਕਰਨ ਲਈ ਬਿਨਾ ਰੋਕ ਟੋਕ ਅਗਾਂਹ ਵਧ ਰਹੇ ਹਨ। ਨਵੀਆਂ ਤਕਨੀਕਾਂ ਰਾਹੀਂ ਆਰਥਿਕਤਾ ਵਿਚ ਵੱਡੀ ਤਬਦੀਲੀ ਲਈ ਨਵੇਂ ਰਸਤੇ ਕਰੋਨਾ ਦੌਰ ਵਿਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਗਏ ਜਿਨ੍ਹਾਂ ਨੂੰ ਨਵੀਂ ਪਹਿਲਕਦਮੀ ਕਿਹਾ ਜਾ ਰਿਹਾ ਹੈ। ਹਕੀਕਤ ਵਿਚ ਇਹ ਵੱਖਰੇ ਕਿਸਮ ਨਾਲ ਦੁਨੀਆ ਦੇ ਹਰ ਕੋਨੇ ਵਿਚ ਤਬਾਹੀ ਨੂੰ ਜਨਮ ਦੇਵੇਗੀ ਜਿਹੜੀ ਮਾਨਵੀ ਆਰਥਿਕ ਇਤਿਹਾਸ ਵਿਚ ਪਹਿਲ ਕਦੀ ਨਹੀਂ ਵਾਪਰੀ।” ਇਹ ਵਿਚਾਰ ਆਸਟਰੀਆ ਦੇ ਪ੍ਰਸਿੱਧ ਆਰਥਿਕ ਮਾਹਿਰ ਜੋਸਫ਼ ਸ਼ੂਮਪੇਟਰ ਨੇ ਅਰਬਪਤੀਆਂ ਦੌਲਤ ਵਿਚ ਹੋਏ ਵਾਧੇ ਬਾਰੇ ਸਵਿਟਜ਼ਰਲੈਂਡ ਦੀ ਸੰਸਥਾ ਪੀਡਬਲਯੂਸੀ ਅਤੇ ਯੂਬੀਐੱਸ ਦੀ ਤਾਜ਼ਾ ਰਿਪੋਰਟ ਤੂਫ਼ਾਨਾਂ ਵਿਚ ਸਵਾਰੀ ਕਰਦੇ ਅਰਬਪਤੀ ਘਰਾਣਿਆਂ ਵਿਚ ਦਰਜ ਕੀਤੇ ਹਨ।ਦੁਨੀਆ ਦੇ ਹਰ ਕੋਨੇ ਤੇ ਕਰੋਨਾ ਸੰਕਟ ਨੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਕਰ ਦਿੱਤਾ। ਇਉਂ ਇਤਿਹਾਸ ਵਿਚ ਕਦੀ ਵੀ ਨਹੀਂ ਵਾਪਰਿਆ ਕਿ ਲੋਕ ਤਰਾਸਦੀਆਂ ਵਿਚੋਂ ਗੁਜ਼ਰ ਰਹੇ ਹੋਣ ਅਤੇ ਹਕੂਮਤਾਂ ਅਰਬਪਤੀਆਂ ਨਾਲ ਮਿਲ ਕੇ ਕਾਰਪੋਰੇਟ ਘਰਾਣਿਆਂ ਲਈ ਨਵੀਂ ਜ਼ਮੀਨ ਤਿਆਰ ਕਰਨ ਵਿਚ ਇਕਮਿਕ ਹੋ ਜਾਣ ਪਰ ਇਹ ਸਭ ਕੁਝ ਫਰਵਰੀ 2020 ਤੋਂ ਬੜੀ ਤੇਜ਼ੀ ਨਾਲ ਵਾਪਰ ਰਿਹਾ ਹੈ। ਅਰਬਪਤੀ ਬੜੇ ਹੀ ਚਾਅ ਨਾਲ ਅਗਾਂਹ ਵਧ ਰਹੇ ਹਨ, ਵੱਖ ਵੱਖ ਨਵੇਂ ਖੇਤਰਾਂ ਵਿਚੋਂ ਸਰਮਾਇਆ ਇਕੱਤਰ ਕਰਨ ਦੀ ਪ੍ਰਤੀਕਿਰਿਆ ਲਈ ਮਸਨੂਈ ਗਿਆਨ (artificial intelligence) ਤੋਂ ਲੈ ਕੇ ਨੈਨੋ ਤਕਨਾਲੋਜੀ ਤੱਕ…
  ਭਾਜਪਾ ਤੇ ਆਰ.ਐਸ.ਐਸ ਨੇ ਕਦੇ ਵੀ ਇਸ ਸੋਚ ‘ਤੇ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਕਿ ਉਹ ਵੇਦਾਂ, ਪੁਰਾਣਾਂ ਅਤੇ ਮਾਨੂਸਮ੍ਰਿਤੀ ਦੇ ਅਧਾਰਤ ਬ੍ਰਾਹਮਣੀ ਸਮਾਜਿਕ ਵਿਵਸਥਾ ਦੀ ਪੁਨਰ-ਸੁਰਜੀਤੀ ਅਤੇ ਕਾਇਮ ਰੱਖਣ ਦੇ ਅਸਲੀ ਵਾਰਿਸ ਹਨ। ਇਨ੍ਹਾਂ ਧਰਮ ਗ੍ਰੰਥਾਂ ਨੇ ਜਾਤੀ ਅਧਾਰਤ ਸਭਿਆਚਾਰਕ ਵਿਵਸਤਾ ਦੀ ਨਿਰੰਤਰਤਾ ਨੂੰ ਅੱਗੇ ਤੋਰਿਆ ਹੈ ਜਿਸ ਦਾ ਇਹ ਮੰਨੂਵਾਦੀ ਲੋਕ ਬਹੁਤ ਸਮੇਂ ਤੋਂ ਮਾਣ ਕਰਦੇ ਹਨ। ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਦਲਿਤ ਅਤੇ ਹੇਠਲੀਆਂ ਜਾਤੀਆਂ ਦੀ ਕੋਈ ਸਮਾਜਿਕ ਪੂੰਜੀ ਨਹੀਂ ਹੈ। ਇਸ ਲਈ ਪਰਵਾਸੀ ਮਜ਼ਦੂਰਾਂ ਦੀ ਬਹੁਗਿਣਤੀ ਦੀ ਇਸ ਵਰਗ ਨਾਲ ਸਬੰਧਤ ਹੈ। ਭਾਰਤ ਦੀ ਸਮਾਜਕ ਵਿਵਸਥਾ ਵਿਚ ਉੱਚ ਜਾਤੀਆਂ ਵਿਚੋਂ ਹਾਕਮ ਸਿਆਸਤਦਾਨ, ਨੌਕਰਸ਼ਾਹ, ਉਦਯੋਗਪਤੀ, ਜੋ ਪੈਸੇ ਵਾਲੇ ਵਰਗ ਹਨ । ਘੱਟ ਤਨਖਾਹ ਲੈਣ ਵਾਲੇ ਕਿਰਤੀ ਕਾਮਿਆਂ ਨੂੰ ਸਮਾਜਿਕ ਵਿਤਕਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ਕਦੇ-ਕਦਾਈਂ ਕੋਈ ਵਰਤਾਰਾ ਸਾਹਮਣੇ ਆ ਜਾਂਦਾ ਹੈ ਜਦੋਂ ਉੱਚ ਜਾਤੀਆਂ ਦੇ ਲੋਕ ਦਲਿਤਾਂ ਨੂੰ ਕਿਸੇ ਪਿੰਡ ਦੇ ਆਮ ਖੂਹ ਵਿਚੋਂ ਪਾਣੀ ਭਰਨ ‘ਤੇ ਰੋਕ ਲਗਾਉਂਦੇ ਹਨ ਜਾਂ ਨੀਵੀਂ ਜਾਤੀ ਦੇ ਲਾੜੇ ਦੀ ਵਿਆਹ ਦੀ ਘੋੜੀ ਦੀ ਰਸਮ ਕਰਨ ‘ਤੇ ਪਾਬੰਦੀ ਲਗਾਉਂਦੇ ਹਨ। ਇਹ ਵਰਤਾਰੇ ਦੀ ਲੁਕਵੀ ਸਮਾਜਿਕ ਨੀਤੀ ਅਨੁਸਾਰ ਗਰੀਬਾਂ ਦਲਿਤਾਂ ਦੀ ਅਣਦੇਖੀ ਕਰਦਿਆਂ 24 ਮਾਰਚ ਨੂੰ ਬਿਨਾਂ ਨੋਟਿਸ ਅਚਾਨਕ ਬੰਦ ਕਰ ਦਿਤਾ ਗਿਆ ਇਹ ਅਹਿਸਾਸ ਨਹੀਂ ਕੀਤਾ ਗਿਆ ਕਿ ਸ਼ਹਿਰੀ ਖੇਤਰਾਂ ਵਿੱਚ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਦਾ ਕੀ ਬਣੇਗਾ?200-300 ਈ. ਵਿਚ ਮੌਰੀਆ ਰਾਜਿਆਂ ਤੋਂ ਬਾਅਦ ਦਰਜ ਭਾਰਤ ਦੇ ਲਿਖਤੀ ਇਤਿਹਾਸ ਦੇ ਸਾਰੇ ਸ਼ਾਸਕਾਂ ਨੇ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਦੀ ਪਾਲਣਾ ਕੀਤੀ…
  ਅੱਜ ਹਰ ਅਖ਼ਬਾਰ ਤੇ ਟੀ.ਵੀ. ਪੂਰਾ ਸਮਾਂ ਇਸ ਕੋਰੋਨਾ ਵਾਇਰਸ ਬਾਰੇ ਲਿਖਣ ਅਤੇ ਰਿਪੋਰਟਾਂ ਦਿਖਾਉਣ 'ਤੇ ਲੱਗਿਆ ਹੈ। ਇਤਿਹਾਸ ਵਿਚ ਪਹਿਲੀ ਵਾਰ ਸਾਰੀ ਮਾਨਵਤਾ ਇਸ ਦੀ ਮਾਰ ਹੇਠਾਂ ਹੈ। ਦੂਜੀ ਵੱਡੀ ਜੰਗ ਵਿਚ ਮੌਤਾਂ ਬਹੁਤ ਹੋਈਆਂ ਸਨ ਪਰ ਇਹ ਕੇਵਲ ਯੂਰਪੀਨ ਦੇਸ਼ਾਂ ਤੱਕ ਸੀਮਤ ਸੀ। ਅੱਜ ਕੋਰੋਨਾ ਵਾਇਰਸ ਦੇ ਸਮੇਂ ਵਿਚ ਕਿੰਨੇ ਬਿਮਾਰ ਹਨ ਤੇ ਕਿੰਨੀਆਂ ਮੌਤਾਂ ਬਾਰੇ ਹੀ ਚਰਚਾ ਹੋ ਰਹੀ ਹੈ। ਵਿਸ਼ਵ ਦੇ ਆਰਥਿਕ ਵਿਦਵਾਨ ਹੁਣ ਆਉਣ ਵਾਲੇ ਸਮੇਂ ਵਿਚ ਜੋ ਨੁਕਸਾਨ ਹੋਣਾ ਹੈ, ਉਸ ਬਾਰੇ ਜਾਣਕਾਰੀ ਦੇ ਰਹੇ ਹਨ। ਵਿਸ਼ਵ ਵਿਚ 1931 ਵਿਚ ਜੋ ਆਰਥਿਕ ਸੰਕਟ ਆਇਆ ਸੀ, ਉਸ ਤੋਂ ਵੱਧ ਹੁਣ ਆਏਗਾ, ਇਸ ਬਾਰੇ ਸੰਕੇਤ ਹਨ। ਜਿੰਨਾ ਲੰਬਾ ਕਰਫਿਊ ਰਹੇਗਾ, ਓਨਾ ਹੀ ਆਰਥਿਕ ਘਾਟਾ ਵਧੇਗਾ।
  ਭਾਰਤ ਵਾਸੀ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ। ਹਮੇਸ਼ਾਂ ਹੀ ਇੱਥੋਂ ਦੀ ਲੋਕਾਈ ਨੇ ਹਿੰਦੂ, ਸਿੱਖ, ਈਸਾਈ, ਮੁਸਲਿਮ ਦਾ ਨਾਅਰਾ ਲਾ ਕੇ ਭਾਈਚਾਰਕ ਸਾਂਝ ਦਾ ਸ਼ੰਦੇਸ ਦਿੱਤਾ ਹੈ। ਕਈ ਅਜਿਹੀਆਂ ਮਿਸਾਲਾਂ ਸਮਾਜ ਅੰਦਰ ਅਸੀਂ ਦੇਖੀਆਂ ਹਨ ਜਿੱਥੇ ਮੁਸਲਮਾਨ ਭਾਈਚਾਰੇ ਨੇ ਹੋਰ ਧਰਮ ਦੇ ਲੋਕਾਂ ਲਈ ਲੰਗਰ ਲਗਾਇਆ ਜਾਂ ਹੋਰ ਧਰਮਾਂ ਦੇ ਲੋਕਾਂ ਨੇ ਮੁਸਲਮਾਨ ਭਾਈਚਾਰੇ ਨੂੰ ਇਤਫਾਰ ਦਿੱਤੀ। ਅਨੇਕਾਂ ਹੀ ਉਦਹਾਰਨਾਂ ਹਨ ਜਿੱਥੇ ਭਾਰਤ ਦੇ ਲੋਕ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਤੌਰ ’ਤੇ ਇੱਕ ਦੂਜੇ ਦੀ ਮੱਦਦ ਲਈ ਅੱਗੇ ਆਏ ਹਨ। ਕੋਵਿਡ 19 ਨਾਮੀ ਵਾਇਰਸ ਨੇ ਜਿੱਥੇ ਵਿਸ਼ਵ ਦੇ ਬਹੁਗਿਣਤੀ ਦੇਸ਼ਾਂ ਅੰਦਰ ਮਹਾਂਮਾਰੀ ਫੈਲਾਈ ਹੈ, ਉਥੇ ਭਾਰਤ ਦੇਸ਼ ਵੀ ਇਸ ਦੀ ਗ੍ਰਿਫਤ ਹੈ। ਕਰੋਨਾ ਬਿਮਾਰੀ ਤੋਂ ਬਚਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ ਨਾਲ ਲੋਕ ਜੱਦੋ ਜਹਿਦ ਵਿਚ ਲੱਗੇ ਹੋਏ ਹਨ।
  - ਬਘੇਲ ਸਿੰਘ ਧਾਲੀਵਾਲ, 99142-58142 ---ਇੱਕ ਪਾਸੇ ਸੰਸਾਰ ਕਰੋਨਾ ਨਾਮ ਦੀ ਮਹਾਂਮਾਰੀ ਤੋ ਚਿੰਤਤ ਹੈ।ਹਾਲਾਤ ਇਹ ਬਣੇ ਹੋਏ ਹਨ ਕਿ ਸਾਰੀ ਕਾਇਨਾਤ ਉਦਾਸ ਨਜਰ ਆਉਂਦੀ ਹੈ।ਸਾਰੀ ਦੁਨੀਆਂ ਇਸ ਮਹਾਂਮਾਰੀ ਤੋਂ ਅਪਣੇ ਅਪਣੇ ਮੁਲਕ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਤਰੱਦਦ ਕਰਦੀ ਦਿਖਾਈ ਦਿੰਦੀ ਹੈ।ਜੇ ਸਰਕਾਰਾਂ ਨੇ ਲੌਕ ਡਾਉਨ ਕੀਤੇ ਹਨ ਤਾਂ ਉਹ ਬਕਾਇਦਾ ਢੰਗ ਨਾਲ ਬਗੈਰ ਕਿਸੇ ਅਣਮਨੁੱਖੀ ਸਖਤੀ ਦੇ ਕਨੂੰਨ ਦੇ ਡਰ ਨਾਲ ਲਾਗੂ ਕੀਤੇ ਹੋਏ ਹਨ,ਜਿਸ ਦਾ ਲੋਕਾਂ ਵੱਲੋਂ ਵੀ ਭਰਪੂਰ ਸਮੱਰਥਨ ਕੀਤਾ ਜਾ ਰਿਹਾ ਹੈ,ਕਿਉਕਿ ਇਹ ਮਸਲਾ ਕਿਸੇ ਦਾ ਨਿੱਜੀ ਨਹੀ ਰਿਹਾ,ਬਲਕਿ ਹਰ ਕੋਈ ਸਾਵਧਾਨੀਆਂ ਵਰਤ ਕੇ ਬਚਣ ਦੇ ਯਤਨ ਵਿੱਚ ਹੈ,ਇਸ ਦੁਖ ਦੀ ਘੜੀ ਵਿੱਚ ਸਰਕਾਰਾਂ ਅਪਣੇ ਨਾਗਰਿਕਾਂ ਲਈ ਫਿਕਰਮੰਦ ਹਨ,ਉਹਨਾਂ ਲਈ ਲੌਕ ਡਾਉਨ ਦੇ ਸਡ ਦਿਲ ਖੋਲ ਕੇ ਫੰਡ ਜਾਰੀ ਕੀਤੇ ਜਾ ਰਹੇ ਹਨ,ਤਾਂ ਕਿ ਕੋਈ ਵੀ ਤਾਲਾਬੰਦੀ ਦੇ ਸਮੇ ਚ ਭੁੱਖਾ ਨਾ ਰਹੇ।ਸਭ ਤੋ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸਹੂਲਤਾਂ ਨੂੰ ਬਰਕਰਾਰ ਰੱਖਿਆ ਹੋਇਆ ਹੈ।
  ਪੰਜਾਬੀ ਲੋਕਧਾਰਾ ਫੇਸਬੁੱਕ ਗਰੁੱਪ ਵਿਚ ਜਸਵਿੰਦਰ ਕੌਰ ਜੱਸੀ ਨੇ ਆਪਣੇ ਫੇਸਬੁੱਕ ਖਾਤੇ ਦਾ ਨਾਮ ਪੰਜਾਬੀ ਵਿਚ ਰੱਖਣ ਦੀ ਪੋਸਟ ਪਾ ਕੇ ਉਸਾਰੂ ਬਹਿਸ ਛੇੜ ਦਿੱਤੀ ਹੈ। ਇਸ ਦਾ ਵੱਡਾ ਫਾਇਦਾ ਇਹ ਹੋਇਆ ਕਿ ਕਈਆਂ ਨੇ ਆਪਣੇ ਨਾਮ ਪੰਜਾਬੀ ਵਿਚ ਕਰ ਲਏ ਹਨ। ਪੰਜਾਬੀ ਵਿਚ ਨਾਮ ਨਾ ਰੱਖਣ ਦੇ ਵਿਰੋਧ ਵਿਚ ਜਿਹੜੀਆਂ ਦਲੀਲਾਂ ਆਈਆਂ ਹਨ ਉਹਨਾ ਵਿਚ ਜਿਆਦਾਤਰ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾ ਦੇ ਦੋਸਤ ਹੋਰ ਭਾਸ਼ਾਵਾਂ ਵਾਲੇ ਹੋਰ ਕਰਕੇ ਪੰਜਾਬੀ ਵਿਚ ਨਾਮ ਨੂੰ ਲੱਭ ਨਹੀਂ ਸਕਦੇ ਇਸ ਲਈ ਅੰਗਰੇਜੀ ਵਿਚ ਨਾਮ ਰੱਖਣਾ ਉਹਨਾਂ ਦੀ ਮਜਬੂਰੀ ਹੈ। ਕਈਆਂ ਨੇ ਇਸ ਬਹਿਸ ਨੂੰ ਵਿਵਾਦ ਬਣਾਉਣ ਦਾ ਯਤਨ ਵੀ ਕੀਤਾ ਹੈ। ਆਓ ਇਸ ਬਾਰੇ ਹੋਰ ਵਿਚਾਰ ਕਰੀਏ ਕਿ ਸਾਨੂੰ ਆਪਣਾ ਨਾਮ ਪੰਜਾਬੀ ਵਿਚ ਕਿਉਂ ਰੱਖਣਾ ਚਾਹੀਦਾ ਹੈ।
  -ਜ਼ਹੀਰ ਦੇਹਲਵੀ *ਰਾਜਾ ਅਜੀਤ ਸਿੰਘ ਦੇ ਕਿੱਸੇ ਬੜੇ ਦਿਲਚਸਪ ਹਨ। ਉਹ ਉਸ ਸਮੇਂ ਦੇ ਮਹਾਰਾਜਾ ਪਟਿਆਲਾ ਦੇ ਚਾਚਾ ਸਨ। ਉਹ ਆਪਣੀ ਜਵਾਨੀ ਵੇਲੇ ਹੀ ਦਿੱਲੀ ਆਣ ਕੇ ਰਹਿਣ ਲੱਗੇ ਅਤੇ ਦਿੱਲੀ ਦੀ ਮੌਜ-ਮਸਤੀ ਤੇ ਐਸ਼ੋ-ਇਸ਼ਰਤ ਵਿਚ ਇੰਨੇ ਲੀਨ ਹੋ ਗਏ ਕਿ ਦੁਬਾਰਾ ਆਪਣੇ ਪਿਛੋਕੜ ਵੱਲ ਪਰਤੇ ਹੀ ਨਹੀਂ। ਉਨ੍ਹਾਂ ਨੂੰ ਆਪਣੀ ਜਾਗੀਰ ਤੋਂ ਡੇਢ-ਦੋ ਲੱਖ ਰੁਪਏ ਦੀ ਆਮਦਨ ਹੁੰਦੀ ਸੀ। ਜਦੋਂ ਉਨ੍ਹਾਂ ਨੂੰ ਜ਼ਮੀਨਾਂ ਦੇ ਪੈਸੇ ਆਉਂਦੇ ਤਾਂ ਉਹ ਆਪਣੇ ਘਰ ਦਾ ਸਾਰਾ ਕੁਝ ਬਦਲ ਸੁੱਟਦੇ ਅਤੇ ਰਾਜੇ ਵਾਂਗ ਵਿਚਰਦੇ। ਉਨ੍ਹਾਂ ਦੇ ਘਰ ਦੀ ਸਾਰੀ ਸਾਜ-ਸਜਾਵਟ, ਝਾੜ-ਫਾਨੂਸ, ਗੱਡੀਆਂ, ਕੱਪੜੇ ਆਦਿ ਸਾਰਾ ਕੁਝ ਬਦਲ ਕੇ ਨਵਾਂ ਲਿਆਂਦਾ ਜਾਂਦਾ। ਜਿਸ ਇਕੱਤਰਤਾ ਵਿਚ ਸ਼ਾਇਰਾਂ ਤੇ ਕਲਾਕਾਰਾਂ ਉੱਤੇ ਪੈਸੇ ਵਾਰੇ ਜਾ ਰਹੇ ਹੋਣ, ਉੱਥੇ ਉਹ ਆਪਣਾ ਸਾਰਾ ਕੁਝ ਵੰਡ ਦਿੰਦੇ ਅਤੇ ਇਸ ਤਰ੍ਹਾਂ ਕੁਝ ਹੀ ਦਿਨਾਂ ’ਚ ਮੁੜ ਕੰਗਾਲ ਹੋ ਜਾਂਦੇ। ਉਹ ਆਪਣੇ ਕੋਲ ਸੌਣ ਲਈ ਇਕ ਆਮ ਦਰੀ ਤੇ ਕੰਬਲ ਰੱਖਦੇ ਅਤੇ ਆਖਦੇ, ‘‘ਮੈਂ ਤਾਂ ਮੰਗਤਾ ਹਾਂ।’’

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com