ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਵਿਦੇਸ਼ੀ ਪੰਜਾਬੀਆਂ ਨੂੰ ਕਰੋਨਾ ਵਾਇਰਸ ਦਾ ਹਊਆ ਬਣਾ ਕੇ ਬਦਨਾਮ ਕਰਨ ਦੀ ਸਾਜਿਸ਼

  - ਬਘੇਲ ਸਿੰਘ ਧਾਲੀਵਾਲ, 99142-58142

                      ---
  ਇੱਕ ਪਾਸੇ ਸੰਸਾਰ ਕਰੋਨਾ ਨਾਮ ਦੀ ਮਹਾਂਮਾਰੀ ਤੋ ਚਿੰਤਤ ਹੈ।ਹਾਲਾਤ ਇਹ ਬਣੇ ਹੋਏ ਹਨ ਕਿ ਸਾਰੀ ਕਾਇਨਾਤ ਉਦਾਸ ਨਜਰ ਆਉਂਦੀ ਹੈ।ਸਾਰੀ ਦੁਨੀਆਂ ਇਸ ਮਹਾਂਮਾਰੀ ਤੋਂ ਅਪਣੇ ਅਪਣੇ ਮੁਲਕ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਤਰੱਦਦ ਕਰਦੀ ਦਿਖਾਈ ਦਿੰਦੀ ਹੈ।ਜੇ ਸਰਕਾਰਾਂ ਨੇ ਲੌਕ ਡਾਉਨ ਕੀਤੇ ਹਨ ਤਾਂ ਉਹ ਬਕਾਇਦਾ ਢੰਗ ਨਾਲ ਬਗੈਰ ਕਿਸੇ ਅਣਮਨੁੱਖੀ ਸਖਤੀ ਦੇ ਕਨੂੰਨ ਦੇ ਡਰ ਨਾਲ ਲਾਗੂ ਕੀਤੇ ਹੋਏ ਹਨ,ਜਿਸ ਦਾ ਲੋਕਾਂ ਵੱਲੋਂ ਵੀ ਭਰਪੂਰ ਸਮੱਰਥਨ ਕੀਤਾ ਜਾ ਰਿਹਾ ਹੈ,ਕਿਉਕਿ ਇਹ ਮਸਲਾ ਕਿਸੇ ਦਾ ਨਿੱਜੀ ਨਹੀ ਰਿਹਾ,ਬਲਕਿ ਹਰ ਕੋਈ ਸਾਵਧਾਨੀਆਂ ਵਰਤ ਕੇ ਬਚਣ ਦੇ ਯਤਨ ਵਿੱਚ ਹੈ,ਇਸ ਦੁਖ ਦੀ ਘੜੀ ਵਿੱਚ ਸਰਕਾਰਾਂ ਅਪਣੇ ਨਾਗਰਿਕਾਂ ਲਈ ਫਿਕਰਮੰਦ ਹਨ,ਉਹਨਾਂ ਲਈ ਲੌਕ ਡਾਉਨ ਦੇ ਸਡ ਦਿਲ ਖੋਲ ਕੇ ਫੰਡ ਜਾਰੀ ਕੀਤੇ ਜਾ ਰਹੇ ਹਨ,ਤਾਂ ਕਿ ਕੋਈ ਵੀ ਤਾਲਾਬੰਦੀ ਦੇ ਸਮੇ ਚ ਭੁੱਖਾ ਨਾ ਰਹੇ।ਸਭ ਤੋ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸਹੂਲਤਾਂ ਨੂੰ ਬਰਕਰਾਰ ਰੱਖਿਆ ਹੋਇਆ ਹੈ।

  ਕਿਸੇ ਪਾਸੇ ਨਫਰਤ ਪਣਪਦੀ ਦਿਖਾਈ ਨਹੀ ਦਿੰਦੀ।ਕਨੇਡਾ ਅਮਰੀਕਾ ਸਮੇਤ ਬਹੁਤ ਸਾਰੇ ਯੂਰਪ ਦੇ ਮੁਲਕ ਹਨ, ਜਿੰਨਾਂ ਚ ਚੀਨੀ ਲੋਕ ਵੱਡੀ ਗਿਣਤੀ ਵਿੱਚ ਵਸਦੇ ਹਨ,ਪਰ ਕਿਸੇ ਵੀ ਮੁਲਕ ਦੇ ਨਾਗਰਿਕਾਂ ਨੇ ਸਿੱਧੇ ਤੌਰ ਤੇ ਚੀਨੀਆਂ ਨੂੰ ਇਸ ਮਹਾਂਮਾਰੀ ਲਈ ਜੁੰਮੇਵਾਰ ਕਹਿ ਕੇ ਜਲੀਲ ਨਹੀ ਕੀਤਾ,ਜਦੋ ਕਿ ਸਾਰੀ ਦੁਨੀਆਂ ਵਿੱਚ ਹੀ ਇਹ ਵਾਇਰਸ ਚੀਨ ਤੋ ਪੈਦਾ ਹੋਣ ਜਾਂ ਕੀਤੇ ਹੋਣ ਲਈ ਚੀਨ ਬਦਨਾਮ ਵੀ ਹੋ ਚੁੱਕਾ ਹੈ। ਇੱਧਰ ਸਾਡਾ ਭਾਰਤ ਹੈ,ਜਿਸ ਦਾ ਰੱਬ ਹੀ ਰਾਖਾ ਹੈ।ਇੱਥੇ ਇਸ ਮਹਾਂਮਾਰੀ ਨਾਲ ਨਜਿੱਠਣ ਦਾ ਢੰਡੋਰਾ ਸਭ ਤੋ ਵੱਧ ਪਿੱਟਿਆ ਜਾ ਰਿਹਾ ਹੈ,ਪਰ ਜਮੀਨੀ ਪੱਧਰ ਤੇ ਹਾਲਾਤ ਇਹ ਹਨ ਕਿ ਨਾਂ ਹੀ ਸਰਕਾਰਾਂ ਸੁਹਿਰਦ ਹਨ ਤੇ ਨਾਂ ਹੀ ਭਾਰਤੀ ਲੋਕ ਇਸ ਬਿਮਾਰੀ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਲੈਂਦੇ ਦਿਖਾਈ ਦੇ ਰਹੇ ਹਨ।ਜੇਕਰ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ,ਤਾਂ ਪਹਿਲੇ ਦਿਨਾਂ ਵਿੱਚ ਹੀ ਇੱਕ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸਾਂ ਦੇ ਮੱਦੇਨਜਰ ਘਰਾਂ ਚ ਰਹਿਣ ਲਈ ਸਮਝਾ ਰਿਹਾ ਹੈ,ਮਹਾਂਮਾਰੀ ਦੇ ਮਾੜੇ ਪ੍ਰਭਾਵ ਨੂੰ ਬੇਅਸਰ ਕਰਨ ਲਈ ਆਪਸੀ ਸੰਪਰਕ ਤੋੜਨ ਲਈ ਕਹਿ ਰਿਹਾ ਰਿਹਾ ਹੈ ,ਏਸੇ ਕਬਾਇਦ ਨੂੰ ਅੱਗੇ ਤੋਰਦਿਆਂ 22 ਮਾਰਚ ਨੂੰ ਪੂਰੇ ਭਾਰਤ ਅੰਦਰ ਇੱਕ ਦਿਨ ਦਾ ਜਨਤਕ ਕਰਫਿਊ ਲਾਉਣ ਦਾ ਹੁਕਮ ਦਿੰਦਾ ਹੈ,ਤਾਂ ਕਿ ਆਪਸੀ ਸੰਪਰਕ ਤੋੜਨ ਦੀ ਪਰਕਿਰਿਆ ਸ਼ੁਰੂ ਕੀਤੀ ਜਾ ਸਕੇ,ਪ੍ਰੰਤ ਉਸੇ ਦਿਨ ਹੀ ਸਾਮ ਦੇ ਪੰਜ ਵਜੇ ਸਿਹਤ ਸਹੂਲਤਾਂ ਦੇ ਰਹੇ ਡਾਕਟਰਾਂ,ਨਰਸਾਂ ਤੇ ਹੋਰ ਸਿਹਤ ਕਾਮਿਆਂ ਦੇ ਹੌਸਲਾ ਅਫਜਾਈ ਲਈ ਭਾਰਤੀਆਂ ਨੂੰ ਤਾੜੀਆਂ,ਥਾਲੀਆਂ ਤੇ ਟੱਲੀਆਂ ਬਜਾਉਣ ਦਾ ਹੋਕਾ ਵੀ ਦਿੰਦਾ ਹੈ,ਜਿਸਦਾ ਭਾਰਤੀਆਂ ਨੇ ਅੰਦਰ ਬੜੇ ਰਹਿਣ ਨਾਲੋ ਕਿਤੇ ਵੱਧ ਸਮੱਰਥਨ ਕੀਤਾ ਤੇ ਘਰਾਂ ਚੋ ਬਾਹਰ ਆ ਕੇ ਵੱਡੀ ਗਿਣਤੀ ਵਿੱਚ ਸੜਕਾਂ ਚੌਕਾਂ ਚ ਇਕੱਠੇ ਹੋ ਕੇ ਥਲੀਆਂ ਟੱਲੀਆਂ ਵਜਾ ਕੇ ਭਾਰਤ ਦਾ ਦੁਨੀਆਂ ਪੱਧਰ ਤੇ ਜਲੂਸ ਕੱਢਿਆ,ਇਸ ਤੋ ਵੀ ਹੈਰਾਨ ਕਰਨ ਵਾਲੀ ਤੇ ਚਿੰਤਾ ਵਾਲੀ ਗੱਲ ਇਹ ਰਹੀ ਕਿ ਇਹਨਾਂ ਭੀੜਾਂ ਦੀ ਅਗਵਾਈ ਵੀ ਬਹੁਤ ਥਾਈਂ ਕੇਂਦਰ ਤੇ ਰਾਜ ਕਰਦੀ ਧਿਰ ਦੇ ਆਗੂ ਠੀਕ ਉਸ ਢੰਗ ਨਾਲ ਕਰ ਰਹੇ ਸਨ,ਜਿਸਤਰਾਂ ਕਦੇ ਦਿੱਲੀ ਵਿੱਚ ਸਿੱਖਾਂ ਦੇ ਕੀਤੇ ਜਾਣ ਵਾਲੇ ਕਤਲਿਆਮ ਸਮੇ ਉਸ ਮੌਕੇ ਦੀ ਰਾਜ ਕਰਦੀ ਧਿਰ ਦੇ ਆਗੂ ਕਰਦੇ ਦੇਖੇ ਗਏ ਸਨ ਅਤੇ ਜਿਸਤਰਾਂ ਭਾਰਤ ਦੇ ਵੱਖ ਵੱਖ ਹਿਸਿਆਂ ਵਿੱਚ ਹੋਣ ਵਾਲੇ ਫਿਰਕੂ ਦੰਗਿਆਂ ਵਿੱਚ ਮੌਜੂਦਾ ਰਾਜ ਕਰਦੀ ਧਿਰ ਦੇ ਆਗੂ ਭੀੜਾਂ ਦੀ ਅਗਵਾਈ ਕਰਦੇ ਦੇਖੇ ਗਏ ਹਨ,ਸੋ ਜੇ ਇਸ ਵਰਤਾਰੇ ਨੂੰ ਗਹਿਰਾਈ ਨਾਲ ਵਾਚਿਆ ਜਾਵੇ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਲੋਕਾਂ ਨੂੰ ਮੂਰਖ ਬਣਾ ਕੇ ਇੱਕ ਖਾਸ ਏਜੰਡੇ ਲਈ ਤਿਆਰ ਕੀਤਾ ਜਾ ਰਿਹਾ ਪਰਤੀਤ ਹੁੰਦਾ ਹੈ,ਕਿਉਕਿ ਭਾਰਤ ਦੀ ਇਸ ਟੱਲੀਆਂ ਬਜਾਉਣ ਵਾਲੀ ਫਜੂਲ ਹਰਕਤ ਨਾਲ ਪੂਰੀ ਦੁਨੀਆਂ ਵਿੱਚ ਬਦਨਾਮੀ ਹੋਈ ਹੈ,ਪਰ ਭਾਰਤੀ ਹਾਕਮਾਂ ਨੇ ਜਿਹੜੇ ਕਰੋਨਾਂ ਦੀ ਦਹਿਸਤ ਦਾ ਸਾਇਆ ਭਾਰਤ ਤੇ ਵੀ ਬੁਰੀ ਤਰਾਂ ਮੰਡਰਾ ਰਹੇ ਹੋਣ ਦੀ ਦੁਹਾਈ ਵੀ ਦਿੰਦੇ ਰਹਿੰਦੇ ਹਨ,ਉਹਨਾਂ ਵੱਲੋਂ ਇੱਕ ਵਾਰ ਵੀ ਇਸ ਗਲਤੀ ਤੇ ਅਫਸੋਸ ਪਰਗਟ ਨਹੀ ਕੀਤਾ ਗਿਆ ਤੇ ਨਾਂ ਹੀ ਇਸ ਕਾਰਵਾਈ ਨੂੰ ਗਲਤੀ ਕਬੂਲਿਆ ਹੀ ਗਿਆ ਹੈ,ਬਲਕਿ ਗਾਹੇ ਬ ਗਾਹੇ ਇਹਨਾਂ ਦੀਆਂ ਅਜਿਹੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ,ਜਿਸ ਵਿੱਚ ਖੁਦ ਪੁਲਿਸ ਵਾਲੇ ਭੀੜਾਂ ਦਾ ਸਾਥ ਦਿੰਦੇ ਅਤੇ ਖੁਦ ਸੰਖ ਬਜਾਉਂਦੇ ਦਿਖਾਈ ਦਿੰਦੇ ਹਨ। ਜਦੋ ਵਿਸ਼ਵ ਸਿਹਤ ਸੰਸਥਾ ਸਮਾਜਿਕ ਫਾਸਲਾ (social Distance) ਬਣਾਈ ਰੱਖਣ ਦੇ ਦਿਸ਼ਾ ਨਿਰਦੇਸ ਦਿੰਦੀ ਸਪੱਸਟ ਕਹਿ ਰਹੀ ਹੈ ਕਿ ਘੱਟੋ ਘੱਟ ਆਪਸੀ ਦੂਰੀ ਇੱਕ ਮੀਟਰ ਜਾਂ ਤਿੰਨ ਫੁੱਟ ਹੋਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ,ਤਾਂ ਉਸ ਮੌਕੇ ਭਾਰਤੀ ਜਨਤਾ ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸਾਂ ਦਾ ਸ਼ਰੇਆਮ ਸੜਕਾਂ,ਚੌਂਕਾਂ ਚ ਮਜਾਕ ਉਡਾਉਂਦੀ ਦੇਖੀ ਗਈ ਹੈ,ਜਿਸ ਨੂੰ ਬਕਾਇਦਾ ਉਤਸਾਹਿਤ ਕੀਤਾ ਗਿਆ। ਕੀ ਇਹ ਮਹਾਂਮਾਰੀ ਨੂੰ ਖੁੱਦ ਸੱਦਾ ਦੇਣ ਵਾਲਾ ਵਰਤਾਰਾ ਨਹੀ ? ਕੀ ਇਸ ਵਰਤਾਰੇ ਤੋ ਇਹ ਸਪੱਸਟ ਨਹੀ ਹੁੰਦਾ ਕਿ ਭਾਰਤੀ ਤੰਤਰ ਜਿੰਨਾਂ ਅਪਣੇ ਫਿਰਕੂ ਏਜੰਡੇ ਪ੍ਰਤੀ ਗੰਭੀਰ ਹੈ,ਓਨਾ ਇਸ ਮਹਾਂਮਾਰੀ ਦੀ ਰੋਕਥਾਮ ਲਈ ਗੰਭੀਰ ਨਹੀ ਹੈ ? ਇਹ ਸੁਆਲਾਂ ਤੇ ਹਰ ਭਾਰਤੀ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਬਣਦਾ ਹੈ,ਤਾਂ ਕਿ ਇਸ ਮਹਾਂਮਾਰੀ ਦੇ ਕਰੋਪ ਦਾ ਲਾਹਾ ਲੈਣ ਦੀ ਤਾਕ ਵਿੱਚ ਬੈਠੇ ਫਿਰਕੂ ਲੋਕਾਂ ਨੂੰ ਬੇਪਰਦ ਕੀਤਾ ਜਾ ਸਕੇ। ਇਹ ਯਕੀਨੀ ਬਨਾਉਣਾ ਪਵੇਗਾ ਕਿ ਆਪਣੀ ਤੇ ਆਪਣੇ ਪਰਵਾਰ ਦੀ ਸਿਹਤ ਨਾਲ ਸਮਝੌਤਾ ਕਰਕੇ ਕੋਈ ਅਜਿਹਾ ਕਦਮ ਪੁੱਟਣ ਤੋ ਪਹਿਲਾਂ ਇੱਕ ਵਾਰ ਨਹੀ,ਬਲਕਿ ਸੌ ਵਾਰ ਸੋਚਿਆ ਜਾਵੇ। ਹੁਣ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਏਥੇ ਵੀ ਸਭ ਅੱਛਾ ਨਹੀ ਹੈ। ਏਥੇ ਅਪਣੇ ਹੀ ਵਿਦੇਸੀ (ਐਨ ਆਰ ਆਈ) ਭਰਾਵਾਂ ਨੂੰ ਬਗੈਰ ਕੁੱਝ ਸੋਚੇ ਬਦਨਾਮ ਕਰਨ ਦੀ ਕਬਾਇਦ ਬੜੀ ਤੇਜੀ ਨਾਲ ਚੱਲਦੀ ਦਿਖਾਈ ਦਿੰਦੀ ਹੈ। ਭਾਰਤੀ ਮੀਡੀਆ ਜਾਣਬੁੱਝ ਕੇ ਪੰਜਾਬੀ ਐਨ ਆਰ ਆਈ ਭਰਾਵਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬੀਆਂ ਵਿੱਚ ਅਪਣੇ ਭਰਾਵਾਂ ਪ੍ਰਤੀ ਨਫਰਤ ਸਿਰਜ ਕੇ ਦੁਫੇੜ ਪਾਉਣ ਚ ਪੂਰੀ ਵਾਹ ਲਾ ਰਿਹਾ ਹੈ,ਜਿਸਨੂੰ ਨਾ ਹੀ ਪੰਜਾਬ ਦੇ ਲੋਕਾਂ ਨੇ,ਨਾਹੀ ਉਹਨਾਂ ਰਾਜਸ਼ੀ ਪਾਰਟੀਆਂ ਨੇ ਜਿੰਨਾਂ ਨੇ ਲੱਖਾਂ ਡਾਲਰ ਉਹਨਾਂ ਵਿਦੇਸੀ ਪੰਜਾਬੀਆਂ ਤੋ ਫੰਡਾਂ ਦੇ ਰੂਪ ਚ ਇਕੱਠੇ ਕੀਤੇ,ਨਾ ਹੀ ਸ਼ਰੋਮਣੀ ਅਕਾਲੀ ਦਲ (ਬਾਦਲ) ਅਤੇ ਨਾ ਹੀ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ।ਇਹ ਕੋਈ ਪਹਿਲਾ ਮੌਕਾ ਨਹੀ,ਬਲਕਿ ਪੰਜਾਬ ਨੂੰ ਪਹਿਲਾਂ ਵੀ ਅਜਿਹੀਆਂ ਸਾਜਿਸ਼ਾਂ ਵਰਤਕੇ ਬਹੁਤ ਕਮਜੋਰ ਕੀਤਾ ਜਾ ਚੁੱਕਾ ਹੈ,ਜਿਸ ਕਰਕੇ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਪੰਜਾਬ ਦੇ ਪਾਣੀਆਂ,ਬਿਜਲੀ,ਪਾਣੀ ਅਤੇ ਪੰਜਾਬੀ ਬੋਲਦੇ ਇਲਕਿਆਂ ਵਾਲੇ ਲੰਮੇ ਸਮੇ ਤੋ ਲਟਕਦੇ ਮਸਲੇ ਦਮ ਤੋੜ ਚੁੱਕੇ ਪਰਤੀਤ ਹੁੰਦੇ ਹਨ,ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਾਂ ਅਕਾਲੀਆਂ ਨੇ ਐਨੀ ਗਰਦਸ ਵਿੱਚ ਸੁੱਟ ਦਿੱਤਾ ਹੈ ਕਿ ਹੁਣ ਦੀ ਜਨਰੇਸਨ ਜਾਣਦੀ ਤੱਕ ਵੀ ਨਹੀ ਕਿ ਉਹਦੇ ਵਿੱਚ ਲਿਖਿਆ ਕੀ ਹੈ।ਪੰਜਾਬੀਆਂ ਤੇ ਖਾਸ ਕਰ ਸਿੱਖਾਂ ਅੰਦਰ ਇਸ ਕਦਰ ਧੜੇਬੰਦੀਆਂ ਪੈਦਾ ਕਰ ਕੇ ਪੰਜਾਬ ਦੀ ਤਾਕਤ ਨੂੰ ਕਮਜੋਰੀ ਚ ਬਦਲ ਦਿੱਤਾ ਹੈ ਤਾਂ ਕਿ ਪੰਜਾਬ ਦੇ ਹੱਕਾਂ ਤੇ ਮਾਰੇ ਗਏ ਕੇਂਦਰੀ ਡਾਕੇ ਦਾ ਹਿਸਾਬ ਕਿਤਾਬ ਲੈਣ ਵਾਲਾ ਕੋਈ ਇਹ ਦਾਅਵਾ ਕਰਨ ਦੀ ਹਿੰਮਤ ਹੀ ਨਾ ਕਰ ਸਕੇ,ਪਰੰਤੂ ਪੰਜਾਬੀ ਇਹ ਸਾਰਾ ਕੁੱਝ ਸਮਝਣ ਤੋ ਲਾਪ੍ਰਵਾਹ ਹਨ।ਪਹਿਲਾਂ ਉਹਨਾਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਗਿਆ,ਫਿਰ ਨਸ਼ਿਆਂ ਨਾਲ ਮਾਰਿਆ ਗਿਆ ਤੇ ਬਚਦਿਆਂ ਨੂੰ ਮੁਲਕ ਛੱਡ ਕੇ ਬਾਹਰਲੇ ਮੁਲਕਾਂ ਦਾ ਰੁੱਖ ਕਰਨਾ ਪਿਆ,ਲਿਹਾਜਾ ਅੱਜ ਪੰਜਾਬ ਦੀ 60ਫੀਸਦੀ ਜੁਆਨੀ ਵਿਦੇਸਾਂ ਚ ਪਰਵਾਸ ਕਰ ਚੁੱਕੀ ਹੈ,ਇਹੋ ਕਾਰਨ ਹੈ ਕਿ ਹੁਣ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਫਿਰ ਪੰਜਾਬ ਵਿਰੋਧੀ ਸ਼ਾਤਰ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਦਾ ਅਪਣੇ ਹੀ ਵਿਦੇਸੀਂ ਵਸਦੇ ਪੁੱਤਾਂ,ਧੀਆਂ,ਭਰਾਵਾਂ ਨਾਲ ਵਿਖੇੜਾ ਪਾਉਣ ਲਈ ਇਸ ਨਵੀਂ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ,ਜਿਸ ਵਿੱਚ ਪੰਜਾਬੀ ਐਨ ਆਰ ਆਈ ਨੂੰ ਪੰਜਾਬ ਅੰਦਰ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲਾਉਣ ਦੇ ਦੋਸ਼ੀ ਠਹਿਰਾਇਆ ਜਾ ਰਿਹਾ ਹੈ,ਜਦੋ ਕਿ ਪਿਛਲੇ ਦੋ ਮਹੀਨਿਆ ਦੇ ਅੰਕੜੇ ਕੁੱਝ ਹੋਰ ਤੱਥ ਬਿਆਨ ਕਰਦੇ ਹਨ।ਪਿਛਲੇ ਦੋ ਮਹੀਨਿਆਂ ਚ ਕੁੱਲ 15 ਲੱਖ ਲੋਕ ਵਿਦੇਸਾਂ ਤੋ ਭਾਰਤ ਆਏ ਦੱਸੇ ਗਏ ਹਨ,ਜਿੰਨਾਂ ਵਿੱਚ 93000 ਪੰਜਾਬੀ ਹਨ ਅਤੇ ਬਾਕੀ ਬਚਦੇ 14 ਲੱਖ 7 ਹਜਾਰ ਵਿਦੇਸਾਂ ਤੋ ਆਏ ਵਿਅਕਤੀ ਭਾਰਤ ਦੇ ਵੱਖ ਵੱਖ ਸੂਬਿਆਂ ਚ ਰਹਿ ਰਹੇ ਹਨ,ਉਹਨਾਂ ਦੀ ਕਦੇ ਕਿਸੇ ਮੀਡੀਏ,ਜਾਂ ਸ਼ੋਸ਼ਲ ਮੀਡੀਏ ਤੇ ਚਰਚਾ ਨਹੀ ਸੁਣੀ ਗਈ,ਅਤੇ ਨਾ ਹੀ ਉਹਨਾਂ ਨੂੰ ਇਸ ਮਹਾਂਮਾਰੀ ਦੇ ਜੁੰਮੇਵਾਰ ਮੰਨ ਕੇ ਕੋਈ ਭੰਡੀ ਪਰਚਾਰ ਸੁਣਿਆ ਗਿਆ ਹੈ।ਫਿਰ ਮਹਿਜ 93000 ਪੰਜਾਬੀਆਂ ਨੂੰ ਹੀ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ,ਜਦੋ ਕਿ ਕਰੋਨਾ ਵਾਇਰਸ ਦੇ ਮਰੀਜਾਂ ਦੀ ਦਰ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਨਾਮ ਬਹੁਤ ਪਿੱਛੇ ਆਉਂਦਾ ਹੈ,ਪਰ ਬਦਨਾਮ ਸਿਰਫ ਪੰਜਾਬ ਦੇ ਵਿਦੇਸੀ ਵਸੇ ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ,ਇਸ ਲਈ ਇਹ ਸੁਆਲ ਸਮੁੱਚੇ ਪੰਜਾਬੀਆਂ ਦੇ ਧਿਆਨ ਦੀ ਮੰਗ ਕਰਦਾ ਹੈ, ਜਿਸ ਤੇ ਗੰਭੀਰਤਾ ਨਾਲ ਸੋਚਿਆ ਜਾਣਾ ਬਣਦਾ ਹੈ।ਵਿਦੇਸਾਂ ਚ ਵਸਦੇ ਸਾਡੇ ਅਪਣੇ ਪੁੱਤ,ਭਰਾ,ਦੋਸਤ,ਮਿੱਤਰ,ਸਕੇ ਸਬੰਧੀ ਹੀ ਤਾਂ ਹਨ,ਜਿੰਨਾਂ ਤੋ ਸਾਨੂੰ ਕਿਸੇ ਗਹਿਰੀ ਸਾਜਿਸ਼ ਤਹਿਤ ਕਰੋਨਾ ਮਹਾਮਾਰੀ ਦੇ ਨਾਮ ਤੇ ਦੂਰ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ,ਕਿਉਕਿ ਕੇਂਦਰੀ ਤਾਕਤਾਂ ਇਹ ਬਹੁਤ ਚੰਗੀ ਤਰਾਂ ਜਾਣਦੀਆਂ ਹਨ ਕਿ ਵਿਦੇਸਾਂ ਚ ਵਸਦੇ ਪੰਜਾਬੀ ਖਾਸ ਕਰ ਸਿੱਖ ਭਾਈਚਾਰਾ ਅਪਣੇ ਪਿਛੋਕੜ ਨੂੰ ਨਾ ਹੀ ਭੁੱਲਿਆ ਹੈ ਅਤੇ ਨਾ ਹੀ ਟੁੱਟਿਆ ਹੈ,ਸਗੋ ਹੁਣ ਜੇਕਰ ਅਪਣੇ ਪੰਜਾਬ ਦੀ ਅਜਾਦੀ ਦੀ ਤਾਂਘ ਮਨਾਂ ਚ ਰੱਖਦੇ ਹਨ,ਉਹ ਵਿਦੇਸ਼ੀਂ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਹੀ ਹਨ,ਜਿਹੜੇ ਕਿਸੇ ਸਮੇ ਵੀ ਗਦਰੀ ਬਾਬਿਆਂ ਦਾ ਇਤਿਹਾਸ ਦੁਹਰਾਅ ਸਕਦੇ ਹਨ,ਇਸ ਲਈ ਉਹ ਤਾਕਤਾਂ ਜਿਹੜੀਆਂ ਕਦੇ ਵੀ ਪੰਜਾਬ ਨੂੰ ਖੁਸ਼ਹਾਲ ਅਜਾਦੀ ਦਾ ਨਿੱਘ ਮਾਣਦਾ ਹੋਇਆ ਨਹੀ ਦੇਖਣਾ ਚਾਹੁੰਦੀਆਂ,ਉਹਨਾਂ ਨੇ ਹੁਣ ਕਰੋਨਾ ਵਾਇਰਸ ਦੀ ਆੜ ਹੇਠ ਵਿਦੇਸੀਂ ਵਸਦੇ ਸਿੱਖ,ਪੰਜਾਬੀਆਂ ਅਤੇ ਪੰਜਾਬ ਦੇ ਲੋਕਾਂ ਵਿੱਚ ਵੀ ਪਾੜਾ ਪਾ ਦੇਣ ਦਾ ਮਨਸੂਬਾ ਘੜਿਆ ਹੈ,ਜਿਸ ਤੋ ਬਹੁਤ ਸੁਚੇਤ ਹੁੰਦੇ ਹੋਏ,ਜਿੱਥੇ ਇਸ ਮਹਾਂਮਾਰੀ ਦੇ ਸੰਕਟ ਚੋ ਕਾਮਯਾਬ ਹੋ ਕੇ ਨਿਕਲਣਾ ਹੈ,ਓਥੇ ਪੰਜਾਬ ਦੀ ਰੀੜ੍ਹ ਦੀ ਹੱਡੀ ਬਣੇ ਸਾਡੇ ਵਿਦੇਸੀਂ ਵਸਦੇ ਭਰਾਵਾਂ ਪ੍ਰਤੀ ਭਾਰਤੀ ਮੀਡੀਏ ਅਤੇ ਸ਼ੋਸ਼ਲ ਮੀਡੀਏ ਰਾਹੀ ਕੀਤੇ ਜਾਂਦੇ ਭੰਡੀ ਪਰਚਾਰ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ,ਤਾਂ ਕਿ ਪੰਜਾਬ ਵਿਰੋਧੀਆਂ ਦੇ ਮਨਸੂਬੇ ਕਿਸੇ ਵੀ ਕੀਮਤ ਤੇ ਸਫਲ ਨਾ ਹੋ ਸਕਣ।
  - ਬਘੇਲ ਸਿੰਘ ਧਾਲੀਵਾਲ, 99142-58142

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com