ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕਰੋਨਾ ਦੀ ਆੜ ’ਚ ਮੁਸਲਿਮ ਭਾਈਚਾਰੇ ਨਾਲ ਮਜੀਠੀ ਸਾਂਝ ਤੋੜਨ ਦੀ ਗੰਦੀ ਸਿਆਸਤ

    ਭਾਰਤ ਵਾਸੀ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ। ਹਮੇਸ਼ਾਂ ਹੀ ਇੱਥੋਂ ਦੀ ਲੋਕਾਈ ਨੇ ਹਿੰਦੂ, ਸਿੱਖ, ਈਸਾਈ, ਮੁਸਲਿਮ ਦਾ ਨਾਅਰਾ ਲਾ ਕੇ ਭਾਈਚਾਰਕ ਸਾਂਝ ਦਾ ਸ਼ੰਦੇਸ ਦਿੱਤਾ ਹੈ। ਕਈ ਅਜਿਹੀਆਂ ਮਿਸਾਲਾਂ ਸਮਾਜ ਅੰਦਰ ਅਸੀਂ ਦੇਖੀਆਂ ਹਨ ਜਿੱਥੇ ਮੁਸਲਮਾਨ ਭਾਈਚਾਰੇ ਨੇ ਹੋਰ ਧਰਮ ਦੇ ਲੋਕਾਂ ਲਈ ਲੰਗਰ ਲਗਾਇਆ ਜਾਂ ਹੋਰ ਧਰਮਾਂ ਦੇ ਲੋਕਾਂ ਨੇ ਮੁਸਲਮਾਨ ਭਾਈਚਾਰੇ ਨੂੰ ਇਤਫਾਰ ਦਿੱਤੀ। ਅਨੇਕਾਂ ਹੀ ਉਦਹਾਰਨਾਂ ਹਨ ਜਿੱਥੇ ਭਾਰਤ ਦੇ ਲੋਕ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਤੌਰ ’ਤੇ ਇੱਕ ਦੂਜੇ ਦੀ ਮੱਦਦ ਲਈ ਅੱਗੇ ਆਏ ਹਨ। ਕੋਵਿਡ 19 ਨਾਮੀ ਵਾਇਰਸ ਨੇ ਜਿੱਥੇ ਵਿਸ਼ਵ ਦੇ ਬਹੁਗਿਣਤੀ ਦੇਸ਼ਾਂ ਅੰਦਰ ਮਹਾਂਮਾਰੀ ਫੈਲਾਈ ਹੈ, ਉਥੇ ਭਾਰਤ ਦੇਸ਼ ਵੀ ਇਸ ਦੀ ਗ੍ਰਿਫਤ ਹੈ। ਕਰੋਨਾ ਬਿਮਾਰੀ ਤੋਂ ਬਚਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਾਲ ਨਾਲ ਲੋਕ ਜੱਦੋ ਜਹਿਦ ਵਿਚ ਲੱਗੇ ਹੋਏ ਹਨ।

    ਦੇਸ਼ ਦੇ ਸਭ ਮੁੱਦਿਆਂ ਨੂੰ ਇੱਕ ਪਾਸੇ ਰੱਖ ਸਾਰਾ ਧਿਆਨ ਕਰੋਨਾ ਬਿਮਾਰੀ ਤੋਂ ਬਚਾਅ ਕਰਨ ਤੇ ਲੱਗਿਆ ਹੋਇਆ ਹੈ। ਕਰੋਨਾ ਬਿਮਾਰੀ ਦੀ ਇਸ ਆਲਮੀ ਸਮੱਸਿਆ ਦੇ ਚਲਦਿਆਂ ਇੱਕ ਬੇਹੱਦ ਨਿਰਾਸ਼ਾ ਜਨਕ ਗੱਲ ਸਾਹਮਣੇ ਆ ਰਹੀ ਹੈ। ਕੋਵਿਡ 19 ਦੇ ਪਿੱਛਲ ਪਰਦੇ ’ਚ ਮੁਸਲਿਮ ਭਾਈਚਾਰੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬਦਨਾਮ ਕਰਨ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ। ਭਾਰਤੀ ਸੰਵਿਧਾਨਕ ਪੱਖ ਅਤੇ ਸਮਾਜਿਕ ਪੱਖ ਤੋਂ ਕਿਸੇ ਇੱਕ ਜਮਾਤ ਨੂੰ ਨਿਸ਼ਾਨਾ ਬਣਾਉਣ ਕਦਾਚਿਤ ਉਚਿਤ ਨਹੀਂ ਹੈ। ਤਬਲੀਗੀ ਜਮਾਤ ਦੀ ਬੈਠਕ ਤੋਂ ਬਾਅਦ ਜ਼ਿਆਦਾਤਰ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਮਾਤ ਵਿਚ ਸ਼ਾਮਲ ਮੁਸਲਿਮ ਲੋਕਾਂ ਵੱਲੋਂ ਕਰੋਨਾ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਹਾਲਾਂਕਿ ਤਬਲੀਗੀ ਜਮਾਤ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਦੀ ਰਿਪੋਰਟਾਂ ਨੈਗੇਟਿਵ ਆਈਆਂ ਹਨ। ਸ਼ੋਸ਼ਲ ਮੀਡੀਆ ਫੇਸ਼ਬੁੱਕ ਅਤੇ ਵਟਸਅਪ ਰਾਹੀਂ ਕੁਝ ਸ਼ਰਾਰਤੀ ਅਨਸਰ ਗਲਤ ਤਰੀਕੇ ਨਾਲ ਤਬਲੀਗੀ ਜਮਾਤ ਨੂੰ ਭੰਡ ਕੇ ਸਿਆਸਤ ਕਰ ਰਹੇ ਹਨ। ਨਾ ਸਮਝ ਲੋਕਾਂ ਵਲੋਂ ਮੈਸੇਜਾਂ ਨੂੰ ਅੱਗੇ ਭੇਜ ਕੇ ਫਿਰਕੇ ਪ੍ਰਤੀ ਨਫ਼ਰਤੀ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਹੈ। ਸ਼ੋਸ਼ਲ ਮੀਡੀਏ ਵਿਚ ਫੈਲਾਏ ਜਾ ਰਹੇ ਇਨ੍ਹਾਂ ਸੰਦੇਸ਼ਾਂ ’ਚ ਕਿੰਨੀ ਕੁ ਸੱਚਾਈ ਹੈ! ਇਸ ਦੀ ਪੁਸਟੀ ਲਈ ਪ੍ਰਸ਼ਾਸ਼ਨ ਨੂੰ ਅੱਗੇ ਆ ਕੇ ਦੱਸਣ ਦੀ ਲੋੜ ਹੈ। ਸ਼ੋਸ਼ਲ ਮੀਡੀਏ ’ਤੇ ਭੇਜੇ ਜਾ ਰਹੇ ਸ਼ੰਦੇਸ਼ਾਂ ਵਿਚ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਤੋਂ ਨਕਦੀ ਨਾ ਲਵੋ। ਸ਼ਬਜੀਆਂ ਨਾ ਖਰੀਦੋ, ਇਹ ਆਪਣੀ ਪਛਾਣ ਛੁਪਾ ਕੇ ਘੁੰਮ ਰਹੇ ਹਨ। ਮੁਸਲਮਾਨ ਲੋਕਾਂ ਦੇ ਦਰਵਾਜ਼ਿਆਂ ’ਤੇ ਥੁੱਕ ਕੇ ਜਾ ਰਹੇ ਹਨ। ਇਨ੍ਹਾਂ ਦੀ ਪਛਾਣ ਕਰਕੇ ਹੀ ਚੀਜ਼ ਲਈ ਜਾਵੇ। ਉਕਤ ਲੋਕ ਭੋਲੇ ਭਾਲੇ ਲੋਕਾਂ ਵਿਚ ਜਾ ਕੇ ਵਾਇਰਸ ਫੈਲਾਅ ਰਹੇ ਹਨ! ਹੋਰ ਵੀ ਕਿੰਨਾ ਕੁਜ਼ ਹੈ। ਇਨ੍ਹਾਂ ਸ਼ੰਦੇਸ਼ਾਂ ਦੇ ਫੈਲਣ ਤੋਂ ਬਾਅਦ ਕਈ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਨੌਜਵਾਨਾਂ ਦਾ ਰੁਜ਼ਗਾਰ ਵੀ ਖੁੱਸ ਗਿਆ ਹੈ। ਹਾਲ ਇਹ ਹੈ ਕਿ ਮੁਸਲਿਮ ਮੁਹੱਲਿਆਂ ਵਿਚ ਜਰੂਰੀ ਰਸ਼ਦਾਂ ਅਤੇ ਸ਼ਬਜੀਆਂ ਵੇਚਣ ਵਾਲਿਆਂ ਨੂੰ ਸ਼ੋਸ਼ਲ ਮੀਡੀਏ ’ਤੇ ਵਰਜਿਆ ਜਾ ਰਿਹਾ ਹੈ। ਦੇਸ਼ ਦਾ ਬੁੱਧੀਜੀਵੀ ਅਤੇ ਲੇਖਕ ਵਰਗ ਵੀ ਇਸ ਮਸਲੇ ’ਤੇ ਚੁੱਪ ਕਿਉਂ ਹੈ? ਕੀ ਉਨ੍ਹਾਂ ਦੀ ਕੋਈ ਜਿੰਮੇਵਾਰੀ ਨਹੀਂ ਬਣਦੀ? ਪਿਛਲ ਝਾਤ ਅਨੁਸਾਰ ਪੰਜਾਬੀ ਕੌਮ ਸਾਂਝੀ ਵਿਰਾਸਤ ਦੀ ਅਨੁਜਾਈ ਹੈ। ਮੱਧਕਾਲੀਨ ਸਾਹਿਤ ਤਾਂ ਲਗਭਗ ਸਾਰਾ ਹੀ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਲੇਖਕਾਂ ਨੇ ਲਿਖਿਆ ਹੈ। ਜਿਸ ਵਿਚ ਬਾਬਾ ਫਰੀਦ, ਬੁੱਲ੍ਹੇ ਸ਼ਾਹ ਆਦਿ ਹੋਰ ਵੀ ਬਹੁਤ ਹਨ। ਸਾਹਿਤਕ ਅਤੇ ਕਲਾਤਮਿਕ ਪੱਖ ਤੋਂ ਦੇਖੀਏ ਤਾਂ ਉਕਤ ਭਾਈਚਾਰੇ ਨੂੰ ਇਤਿਹਾਸ਼ ਚੋਂ ਕਦੇ ਨਹੀਂ ਮਿਟਾਇਆ ਜਾ ਸਕਦਾ। ਉਦਾਰਹਨ ਮੁਤਾਬਕ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਬੇਸ਼ੱਕ ਸਾਰਾ ਪੰਜਾਬ ਮਿੱਟ ਜਾਵੇ, ਬਸ ਇਕੱਲੀ ਵਾਰਿਸ਼ ਸ਼ਾਹ ਦੀ ਹੀਰ ਬਚ ਜਾਵੇ।ਠਹੀਰਠ ਦੇ ਸਹਾਰੇ ਨਵਾਂ ਪੰਜਾਬ ਸਿਰਜਿਆ ਜਾ ਸਕਦਾ ਹੈ। ਪੰਜਾਬੀ ਕੌਮ ਅਤੇ ਦੇਸ਼ ਨਾਲ ਇੰਨੀ ਮਜੀਠੀ ਸਾਂਝ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ! ਦੇਸ਼ ਅਤੇ ਪੰਜਾਬੀ ਲੇਖਕਾਂ ਨੂੰ ਇਸ ’ਤੇ ਖੁੱਲ੍ਹ ਕੇ ਲਿਖਣਾ ਚਾਹੀਦਾ ਹੈ। ਹੁਣ ਵੇਲਾ ਦੇਸ਼ ਨੂੰ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਦਾ ਹੈ, ਨਾ ਕਿ ਸੌੜੀ ਰਾਜਨੀਤੀ ਕਰਨ ਦਾ। ਇਹ ਰਾਜਨੀਤੀ ਇਕੱਲੀ ਦਿੱਲੀ ਵਿਚ ਨਹੀਂ, ਸਾਰੇ ਸੂਬਿਆਂ ਅੰਦਰ ਕੀਤੀ ਜਾ ਰਹੀ। ਸੋ ਲੋੜ ਹੈ ਇਸ ਵਾਇਰਸ ਦੇ ਟਾਕਰੇ ਲਈ ਭਾਈਚਾਰਕ ਸਾਂਝ ਅਤੇ ਇਕਜੁੱਟਤਾ ਬਹੁਤ ਜਰੂਰੀ ਹੈ। ਜੇਕਰ ਇਸੇ ਤਰ੍ਹਾਂ ਕਰੋਨਾ ਸੰਕਟ ਘੜੀ ਵਿਚ ਧਾਰਮਿਕ ਸਿਆਸਤ ਕਰਨ ਲੱਗ ਪਏ ਤਾਂ ਇਸ ਬਿਮਾਰੀ ਨੇ ਬਾਹਰਲੇ ਮੁਲਕਾਂ ਵਾਂਗ ਮਨੁੱਖਾਂ ਜਾਨਾਂ ਦੀ ਤਬਾਹੀ ਕਰ ਦੇਣੀ ਹੈ। ਲੋੜ ਸੰਭਲਣ ਦੀ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਹੈ ਨਾ ਕਿ ਔਖੇ ਤੇ ਦੁਖਦਾਈ ਸਮੇਂ ਵਿਚ ਸਿਆਸਤ ਕਰਨ ਦੀ।
    -ਬੇਅੰਤ ਬਾਜਵਾ
    ਪ੍ਰਧਾਨ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ
    This email address is being protected from spambots. You need JavaScript enabled to view it.

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com