ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸਿੱਖ ਭਾਈਚਾਰਾ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹੋਵੇ

  ਅੱਜ ਹਰ ਅਖ਼ਬਾਰ ਤੇ ਟੀ.ਵੀ. ਪੂਰਾ ਸਮਾਂ ਇਸ ਕੋਰੋਨਾ ਵਾਇਰਸ ਬਾਰੇ ਲਿਖਣ ਅਤੇ ਰਿਪੋਰਟਾਂ ਦਿਖਾਉਣ 'ਤੇ ਲੱਗਿਆ ਹੈ। ਇਤਿਹਾਸ ਵਿਚ ਪਹਿਲੀ ਵਾਰ ਸਾਰੀ ਮਾਨਵਤਾ ਇਸ ਦੀ ਮਾਰ ਹੇਠਾਂ ਹੈ। ਦੂਜੀ ਵੱਡੀ ਜੰਗ ਵਿਚ ਮੌਤਾਂ ਬਹੁਤ ਹੋਈਆਂ ਸਨ ਪਰ ਇਹ ਕੇਵਲ ਯੂਰਪੀਨ ਦੇਸ਼ਾਂ ਤੱਕ ਸੀਮਤ ਸੀ। ਅੱਜ ਕੋਰੋਨਾ ਵਾਇਰਸ ਦੇ ਸਮੇਂ ਵਿਚ ਕਿੰਨੇ ਬਿਮਾਰ ਹਨ ਤੇ ਕਿੰਨੀਆਂ ਮੌਤਾਂ ਬਾਰੇ ਹੀ ਚਰਚਾ ਹੋ ਰਹੀ ਹੈ। ਵਿਸ਼ਵ ਦੇ ਆਰਥਿਕ ਵਿਦਵਾਨ ਹੁਣ ਆਉਣ ਵਾਲੇ ਸਮੇਂ ਵਿਚ ਜੋ ਨੁਕਸਾਨ ਹੋਣਾ ਹੈ, ਉਸ ਬਾਰੇ ਜਾਣਕਾਰੀ ਦੇ ਰਹੇ ਹਨ। ਵਿਸ਼ਵ ਵਿਚ 1931 ਵਿਚ ਜੋ ਆਰਥਿਕ ਸੰਕਟ ਆਇਆ ਸੀ, ਉਸ ਤੋਂ ਵੱਧ ਹੁਣ ਆਏਗਾ, ਇਸ ਬਾਰੇ ਸੰਕੇਤ ਹਨ। ਜਿੰਨਾ ਲੰਬਾ ਕਰਫਿਊ ਰਹੇਗਾ, ਓਨਾ ਹੀ ਆਰਥਿਕ ਘਾਟਾ ਵਧੇਗਾ।


  ਇਸ ਲੇਖ ਵਿਚ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜੋ ਨਵੀਆਂ ਚੁਣੌਤੀਆਂ ਆ ਰਹੀਆਂ ਹਨ, ਉਨ੍ਹਾਂ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਹਾਂ। ਅਸੀਂ ਹਮੇਸ਼ਾ ਇਸ ਗੱਲ ਦਾ ਮਾਣ ਕਰਦੇ ਰਹੇ ਹਾਂ ਕਿ ਪਿਛਲੇ 70 ਸਾਲਾਂ ਵਿਚ ਪੰਜਾਬੀ ਵਿਸ਼ਵ ਦੇ ਹਰ ਦੇਸ਼ ਵਿਚ ਪੁੱਜ ਗਿਆ ਹੈ। ਰੂਸ ਤੇ ਚੀਨ ਵਿਚ ਵੀ ਸਾਡੇ ਭਰਾ ਮੌਜ ਕਰਦੇ ਹਨ। ਮਾਸਕੋ ਵਿਚ ਗੁਰਦੁਆਰਾ ਵੀ ਖੁੱਲ੍ਹ ਚੁੱਕਾ ਹੈ। ਧੁਰ ਉੱਤਰ ਨਾਰਵੇ, ਡੈਨਮਾਰਕ ਤੇ ਸਵੀਡਨ ਵਿਚ ਮੈਂ ਅਨੇਕਾਂ ਸਿੱਖਾਂ ਨੂੰ ਕਾਰੋਬਾਰ ਵਿਚ ਮਗਨ ਦੇਖਿਆ ਹੈ। ਦੱਖਣ ਦੇ ਅਰਜਨਟਾਈਨਾ, ਦੱਖਣੀ ਅਫਰੀਕਾ, ਬ੍ਰਾਜ਼ੀਲ, ਘਾਨਾ ਆਦਿ ਵਿਚ ਨਿਸ਼ਾਨ ਸਾਹਿਬ ਝੁਲਦੇ ਹਨ। ਅੰਗਰੇਜ਼ਾਂ ਦੇ ਰਾਜ ਸਮੇਂ ਸਿੱਖ ਮਲਾਇਆ, ਜਾਵਾ ਸਮਾਟਰਾ, ਕੀਨੀਆ ਵਿਚ ਗਏ ਸਨ। ਈਰਾਨ ਵਿਚ ਕਾਫ਼ੀ ਕਾਰੋਬਾਰ ਪੰਜਾਬੀਆਂ ਕੋਲ ਸੀ, ਜਿਵੇਂ ਅਫ਼ਗਾਨਿਸਤਾਨ ਵਿਚ ਸੀ। ਪਿਛਲੇ 40 ਸਾਲ ਵਿਚ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਪੁੱਜੇ ਹਾਂ। ਇਟਲੀ, ਸਪੇਨ, ਜਰਮਨੀ ਤੇ ਫਰਾਂਸ ਵਿਚ ਵੱਡੀ ਗਿਣਤੀ ਵਿਚ ਸਾਨੂੰ ਨੌਕਰੀਆਂ ਮਿਲ ਗਈਆਂ ਹਨ ਖ਼ਾਸ ਕਰਕੇ ਖੇਤੀਬਾੜੀ ਬਾਗਾਂ ਤੇ ਡੇਅਰੀ ਫਾਰਮਾਂ ਵਿਚ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਕੋਈ ਆਫ਼ਤ ਆਵੇਗੀ ਤੇ ਸਾਰਾ ਤਾਣਾ-ਬਾਣਾ ਤੋੜ ਕੇ ਰੱਖ ਦੇਵੇਗੀ। ਅੱਜ ਸਭ ਤੋਂ ਅਮੀਰ ਦੇਸ਼ ਅਮਰੀਕਾ ਸਭ ਤੋਂ ਵੱਧ ਮੁਸੀਬਤ ਵਿਚ ਹੈ। ਸਾਡੀ ਤਕਰੀਬਨ 6 ਲੱਖ ਆਬਾਦੀ ਅਮਰੀਕਾ ਵਿਚ ਹੈ। ਕੈਲੇਫੋਰਨੀਆ ਦੇ ਪਿੰਡਾਂ ਵਿਚ ਅਸੀਂ ਪੰਜਾਬ ਵਾਂਗੂੰ ਹੀ ਰਹਿੰਦੇ ਹਾਂ। ਪਰ ਜੋ ਲੋਕ ਨਿਊਯਾਰਕ ਤੇ ਨਿਊਜਰਸੀ ਵਿਚ ਹਨ, ਉਹ ਮੁਸੀਬਤ ਵਿਚ ਹਨ। ਆਉਣ ਵਾਲੇ ਸਮੇਂ ਵਿਚ ਬੇਰੁਜ਼ਗਾਰੀ ਸਿਖਰ 'ਤੇ ਪੁੱਜ ਜਾਵੇਗੀ। ਅਮਰੀਕਾ ਤੇ ਕਈ ਹੋਰ ਅਮੀਰ ਦੇਸ਼ਾਂ ਵਿਚ ਨਸਲੀ ਦੰਗੇ ਪਹਿਲਾਂ ਵੀ ਹੁੰਦੇ ਹਨ, ਹੁਣ ਇਹ ਵਧਣ ਦਾ ਡਰ ਹੈ। ਮੈਨੂੰ ਕਈ ਸਿੱਖ ਵਿਦਵਾਨਾਂ ਦੀ ਈਮੇਲ ਇਸ ਬਾਰੇ ਆਈ ਹੈ। ਰਾਸ਼ਟਰਪਤੀ ਟਰੰਪ ਦੀ ਪਾਲਸੀ ਵੀ ਅਮਰੀਕਨਾਂ ਨੂੰ ਪਹਿਲ ਦੇਣ ਦੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਅਮਰੀਕਾ ਨੇ 60 ਦਿਨਾਂ ਲਈ ਇਮੀਗ੍ਰੇਸ਼ਨ ਰੋਕ ਦਿੱਤੀ ਹੈ। ਇੰਗਲੈਂਡ ਵਿਚ ਬੜੀ ਤਬਾਹੀ ਹੋ ਰਹੀ ਹੈ, ਪ੍ਰਧਾਨ ਮੰਤਰੀ ਤੇ ਹੋਣ ਵਾਲਾ ਬਾਦਸ਼ਾਹ ਪ੍ਰਿੰਸ ਚਾਰਲਸ ਵੀ ਹਸਪਤਾਲ ਰਹਿ ਚੁੱਕੇ ਹਨ।
  ਇਕ ਤਲਖ ਸਚਾਈ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਸਾਡੇ ਬਹੁਤ ਸਾਰੇ ਭਰਾ ਬਿਨਾਂ ਵੀਜ਼ੇ ਦੇ ਗ਼ੈਰ-ਕਾਨੂੰਨੀ ਪ੍ਰਵਾਸੀ ਹਨ। ਅਮਰੀਕਾ ਵਿਚ ਹੁਣ ਉਨ੍ਹਾਂ ਬਾਰੇ ਸਖ਼ਤੀ ਹੋਵੇਗੀ। ਪਿਛਲੇ ਤਿੰਨ ਮਹੀਨੇ ਜੋ ਮੈਕਸੀਕੋ ਬਾਰਡਰ 'ਤੇ ਅਮਰੀਕਾ ਵਿਚ ਦਾਖਲ ਹੁੰਦੇ ਫੜੇ ਗਏ ਸਨ, ਉਨ੍ਹਾਂ ਵਿਚ ਬਹੁਤ ਸਾਰੇ ਪੰਜਾਬੀ ਸਨ, ਜੋ ਜੇਲ੍ਹ ਵਿਚ ਰੱਖੇ ਗਏ ਸਨ।
  ਪਰ ਜੋ ਵੱਡਾ ਮਸਲਾ ਮੈਂ ਅਨੁਭਵ ਕੀਤਾ ਹੈ, ਉਹ ਯੂਰਪੀਨ ਦੇਸ਼ਾਂ ਦਾ ਹੈ। ਇਟਲੀ ਤੇ ਸਪੇਨ ਵਿਚ ਜੋ ਬਿਨਾਂ ਵੀਜ਼ੇ ਦੇ ਹਨ ਉਨ੍ਹਾਂ ਦੀ ਮੁਸ਼ਕਲ ਵੱਲ ਸੋਚੋ। ਪਹਿਲੀ ਮੁਸ਼ਕਿਲ ਬੇਰੁਜ਼ਗਾਰੀ ਦੀ ਹੈ ਤੇ ਦੂਜਾ ਉਨ੍ਹਾਂ ਨੂੰ ਮੈਡੀਕਲ ਸਹੂਲਤ ਵੀ ਨਹੀਂ ਮਿਲ ਸਕਦੀ। ਜੋ ਆਰਥਿਕ ਪੈਕੇਜ ਸਰਕਾਰਾਂ ਦੇਣਗੀਆਂ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ, ਇਹ ਵਿਚਾਰੇ ਕੀ ਕਰਨਗੇ? ਵਾਪਸ ਆਉਣ ਲਈ ਪਾਸਪੋਰਟ ਚਾਹੀਦਾ ਹੈ, ਮੈਨੂੰ ਯਾਦ ਹੈ ਕਿ 2005 ਵਿਚ ਸਪੇਨ ਨੇ ਇਕ ਸਕੀਮ ਤਹਿਤ ਸ਼ਹਿਰੀ ਹੱਕ ਦੇਣ ਲਈ ਪਾਬੰਦੀ ਖੋਲ੍ਹੀ ਸੀ, ਜਿਹੜਾ ਆਪਣੇ ਜਨਮ ਦਾ ਸਰਟੀਫਿਕੇਟ ਦੇ ਸਕਦਾ ਸੀ ਤੇ ਉਸ 'ਤੇ ਸਰਕਾਰੀ ਮੋਹਰ ਲਵਾ ਸਕਦਾ ਸੀ, ਉਸ ਨੂੰ ਸ਼ਹਿਰੀ ਹੱਕ ਦਿੱਤਾ ਗਿਆ ਸੀ। ਮੈਂ ਘੱਟ-ਗਿਣਤੀ ਕਮਿਸ਼ਨ ਵਿਚ ਸੀ। ਪੰਜਾਬ ਸਰਕਾਰ ਨੂੰ ਲਿਖਿਆ ਕਿ ਇਨ੍ਹਾਂ ਸਾਰਿਆਂ ਨੂੰ ਸਰਟੀਫਿਕੇਟ ਦੇਣ ਦੀ ਵਾਹ ਲਗਾਉਣ ਪਰ ਅਸੀਂ ਲਾਭ ਨਾ ਉਠਾ ਸਕੇ, ਪਾਕਿਸਤਾਨ ਸਰਕਾਰ ਪੂਰੀ ਮਦਦ ਕਰਕੇ ਆਪਣੇ ਲੋਕਾਂ ਨੂੰ ਲਾਭ ਦੁਆ ਗਈ।
  ਜਦ ਕਾਬੁਲ ਵਿਚ ਸਿੱਖ ਮਾਰੇ ਗਏ ਹਰ ਪਾਸੇ ਸਿੱਖਾਂ ਨੇ ਉਨ੍ਹਾਂ ਦੀ ਮਦਦ ਲਈ ਆਵਾਜ਼ ਉਠਾਈ। ਸਿੱਖਾਂ ਨੂੰ ਦਾਨ ਕਰਨ ਦੀ ਗੁਰੂ ਨੇ ਪ੍ਰੇਰਨਾ ਦਿੱਤੀ ਹੋਈ ਹੈ, ਅਸੀਂ ਹਰ ਕਿਸੇ ਦੀ ਮਦਦ ਕਰਨ ਲਈ ਸਭ ਤੋਂ ਪਹਿਲਾਂ ਪੁੱਜਣ ਦੀ ਖੇਚਲ ਕਰਦੇ ਹਾਂ। ਲੰਗਰ ਲਗਾਉਣਾ, ਸਾਡੀ ਇਕ ਸਮਾਜਿਕ ਪਰੰਪਰਾ ਬਣ ਚੁੱਕੀ ਹੈ। ਹਵਾਈ ਜਹਾਜ਼ ਤੇ ਹੈਲੀਕਾਪਟਰ ਬੁੱਕ ਕਰਕੇ ਅਸੀਂ ਉਸ ਥਾਂ 'ਤੇ ਪੁੱਜ ਕੇ ਵਾਹ-ਵਾਹ ਖੱਟਦੇ ਹਾਂ।
  ਅੱਜ ਕੌਮ ਨੂੰ ਲੋੜ ਹੈ ਇਕ ਨਵੇਂ ਫੰਡ ਦੀ, ਜੋ ਹਰ ਉਸ ਸਿੱਖ ਦੀ ਮਦਦ ਕਰੇ ਜੋ ਮੁਸੀਬਤ ਵਿਚ ਹੈ। ਦੁਨੀਆ ਭਰ ਵਿਚ ਇਸ ਬਿਮਾਰੀ ਕਰਕੇ ਉਜੜੇ ਸਿੱਖਾਂ ਦੀ ਮਦਦ ਕਰਨ ਲਈ S}khs }n 4}stress ਨਾਂਅ 'ਤੇ ਫੰਡ ਇਕੱਠਾ ਕਰੋ। ਹਰ ਦੇਸ਼ ਵਿਚ ਸਾਂਝੀਆਂ ਕਮੇਟੀਆਂ ਬਣਨ, ਇਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਤੇ ਹੱਲ ਲੱਭਣ। ਹੁਣ ਪਹਿਲ ਇਨ੍ਹਾਂ ਸਿੱਖਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਬਾਕੀ ਲੋਕ ਭਲਾਈ ਦੇ ਕੰਮ ਕੁਝ ਚਿਰ ਲਈ ਪਿੱਛੇ ਪਾ ਦੇਵੋ। 700 ਅਫ਼ਗਾਨੀ ਸਿੱਖ ਦਿੱਲੀ ਲਿਆਉਣੇ ਪੈਣੇ ਹਨ ਫਿਰ ਉਨ੍ਹਾਂ ਦੀ ਰਿਹਾਇਸ਼ ਤੇ ਬੱਚਿਆਂ ਦੀ ਪੜ੍ਹਾਈ, ਕਿਵੇਂ ਰੋਟੀ ਕਮਾਉਣਗੇ, ਸੋਚੋ। ਇਕ ਹੋਰ ਸਮੱਸਿਆ ਵੱਲ ਸੋਚੋ ਜਿੰਨੇ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਦੇ ਸਨ, ਉਹ ਬੇਘਰ ਹੋ ਗਏ ਹਨ। ਯੂਨੀਵਰਸਿਟੀਆਂ, ਕਾਲਜ ਬੰਦ ਹਨ, ਹੋਸਟਲ ਖਾਲੀ ਕਰਵਾ ਲਏ ਗਏ ਹਨ, ਬਹੁਤ ਸਾਰੇ ਵਿਦਿਆਰਥੀ ਵਾਪਸ ਪੰਜਾਬ ਆਉਣਾ ਚਾਹੁੰਦੇ ਹਨ, ਇਹ ਗਿਣਤੀ ਲੱਖਾਂ ਵਿਚ ਹੋ ਜਾਵੇਗੀ। ਆਸਟ੍ਰੇਲੀਆ ਵਿਚ ਹੀ ਬਹੁਤ ਗਿਣਤੀ ਹੈ, ਵਾਪਸ ਪੰਜਾਬ ਆ ਕੇ ਕੀ ਕਰਨਗੇ? ਇਹ ਵੱਡਾ ਸਵਾਲ ਹੈ। ਮੈਂ ਪਿੱਛੇ ਜਿਹੇ ਦੁਬਈ ਗਿਆ ਸੀ, ਬੜੇ ਸਿੱਖ ਕੰਮ ਕਰ ਰਹੇ ਸਨ, ਸਾਰੇ ਵਿਹਲੇ ਹੋ ਗਏ ਹਨ, ਸਾਰੇ ਮਿਡਲ ਈਸਟ ਵਿਚ, ਸਾਡੇ ਭਰਾ ਮੁਸ਼ਕਿਲ ਵਿਚ ਹਨ। ਯਾਦ ਕਰੋ ਸਰਦਾਰ ਐਸ.ਪੀ. ਸਿੰਘ ਉਬਰਾਏ ਨੇ ਕਿਵੇਂ ਆਪਣੇ ਖਰਚ 'ਤੇ ਕਿੰਨੇ ਫਸੇ ਹੋਏ ਮਜ਼ਦੂਰ ਵਾਪਸ ਲਿਆਂਦੇ ਹਨ, ਏਨਾ ਵੱਡਾ ਮਸਲਾ ਹੈ ਕਿ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਾਡੀ ਲੀਡਰਸ਼ਿਪ ਇਸ ਵੱਲ ਧਿਆਨ ਹੀ ਨਹੀਂ ਦੇ ਸਕੀ। ਅਸੀਂ ਤਾਂ ਹਾਲਾਂ ਘਰੇਲੂ ਭਰਾ ਮਾਰੂ ਜੰਗ ਵਿਚ ਹੀ ਮਗਨ ਹਾਂ। ਇਥੇ ਹਾਲਾਂ ਵੀ ਲੰਗਰ ਕੌਣ ਵੱਧ ਵੰਡਦਾ ਹੈ, ਉਸ ਸਬੰਧੀ ਮੁਕਾਬਲਾ ਹੈ, ਸਰਕਾਰ ਦਾ ਕੰਮ ਅਸੀਂ ਆਪਣੇ ਹੱਥੀਂ ਲੈ ਕੇ ਖੁਸ਼ ਹਾਂ। ਮੈਨੂੰ ਤਾਂ ਇਹ ਵੀ ਡਰ ਹੈ ਕਿ ਜੋ ਸਿੱਖ ਬਾਹਰ ਖ਼ੁਸ਼ੀਆਂ ਮਾਣ ਰਹੇ ਸਨ ਤੇ ਪੰਜਾਬ ਦੀ ਹਰ ਪੱਖੋਂ ਸੇਵਾ ਕਰ ਰਹੇ ਸਨ, ਉਹ ਵੀ ਫ਼ਿਕਰਾਂ ਵਿਚ ਪੈ ਜਾਣਗੇ। ਭਵਿੱਖ ਕੀ ਹੋਵੇਗਾ? ਇਕ ਡਰ ਮਨ ਵਿਚ ਬੈਠਾ ਰਹੇਗਾ।
  ਇਹ ਸਾਡੇ ਵਿਚ ਵਾਧਾ ਹੈ ਕਿ ਸਾਨੂੰ ਗੁਰੂ 'ਤੇ ਵਿਸ਼ਵਾਸ ਹੈ। ਅਸੀਂ ਚੜ੍ਹਦੀ ਕਲਾ ਵਾਲੇ ਗੁਰੂ ਦੇ ਸਿੱਖ ਹਾਂ ਤੇ ਹਰ ਔਖੇ ਸਮੇਂ ਆਪਣੇ ਬਚਾਅ ਲਈ ਰਾਹ ਲੱਭ ਲੈਂਦੇ ਹਾਂ। 1947 ਦੀ ਵੰਡ ਸਮੇਂ ਖ਼ਾਕਸਾਰ ਹੋ ਕੇ ਮੁੜ ਬਾਦਸ਼ਾਹ ਬਣੇ ਸਾਂ। ਮੇਰੀ ਬੇਨਤੀ ਹੈ ਕਿ ਜੋ ਮੁਸ਼ਕਿਲਾਂ ਹਰ ਦੇਸ਼ ਵਿਚ ਆ ਰਹੀਆਂ ਹਨ, ਉਨ੍ਹਾਂ ਨੂੰ ਜਾਣਨ ਦਾ ਉਪਰਾਲਾ ਕਰੋ ਤੇ ਫਿਰ ਉਥੇ ਭਾਈਚਾਰੇ ਦੀ ਮਦਦ ਲਈ ਸਕੀਮ ਬਣਾਓ।
  -ਤਰਲੋਚਨ ਸਿੰਘ
  -ਲੇਖਕ ਕੌਮੀ ਘੱਟ-ਗਿਣਤੀ ਕਮਿਸ਼ਨ ਦਾ ਸਾਬਕ ਚੇਅਰਮੈਨ ਤੇ ਰਾਜ ਸਭਾ ਦਾ ਸਾਬਕ ਮੈਂਬਰ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com