ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬੁੱਢਾ ਨਾਲ ਅਤੇ ਸਤਲੁਜ ਬੁੱਢਾ ਨਾਲ ਅਤੇ ਸਤਲੁਜ

  ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

   ਜਸਵੰਤ ਸਿੰਘ ਜ਼ਫ਼ਰ, 96461-18209

  ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉੱਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਸਿਰਫ਼ ਬੁੱਲ੍ਹਾਂ ਦੀ ਪਿਆਸ ਮਿਟਾਉਣ ਜੋਗਾ ਹੀ ਨਹੀਂ, ਇਹ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ਼ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤੀ ਨੂੰ ਸਿੰਜਦਾ, ਦਰਿਆ-ਨਦੀ-ਨਾਲ਼ਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਤੇ ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ ਹੈ।

  ਪਾਣੀ ਦੀ ਇਹ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਲਗਾਤਾਰਤਾ ਬਣਾਈ ਰੱਖਦੀ ਹੈ। ਧਰਤੀ ‘ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ।
  ਜਿਸ ਪਾਣੀ ਨੂੰ ਗੁਰੂ ਸਾਹਿਬ ਨੇ ਪਿਤਾ ਕਹਿ ਕੇ ਸਨਮਾਨ ਦਿੱਤਾ, ਅਸੀਂ ਆਪ ਉਸ ਦੇ ਸਿਰ ਸਵਾਹ ਪਾ ਰਹੇ ਹਾਂ ਅਤੇ ਦੂਸਰਿਆਂ ਨੂੰ ਪਾਉਂਦੇ ਦੇਖ ਕੇ ਬੜੇ ਆਰਾਮ ਨਾਲ ਸਹਿ ਰਹੇ ਹਾਂ। ਲੁਧਿਆਣੇ ਵਿਚੋਂ ਲੰਘਦਾ ਕੁਦਰਤੀ ਨਾਲਾ ਨਰਕ ਦਾ ਰੂਪ ਧਾਰ ਚੁੱਕਾ ਹੈ। ਪਹਿਲਾਂ ਇਸ ਦਾ ਨਾਂ ਬੁੱਢਾ ਦਰਿਆ ਹੁੰਦਾ ਸੀ, ਹੁਣ ਇਸ ਦਾ ਨਾਂ ਗੰਦਾ ਨਾਲ਼ਾ ਹੈ। ਸ਼ਹਿਰ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ ਅਤੇ ਮਾਲਵਾ ਖੇਤਰ ਵਿਚ ਕੈਂਸਰ ਰੋਗ ਵੱਡੇ ਪੱਧਰ ‘ਤੇ ਫੈਲ ਰਿਹਾ ਹੈ। ਇਸ ਦਰਿਆ ਦੀ ਇਹ ਹਾਲਤ ਇਸ ਕਰਕੇ ਹੈ ਕਿਉਂਕਿ ਅਸੀਂ ਇਸ ਨੂੰ ਇਸ ਤਰ੍ਹਾਂ ਦਾ ਕਬੂਲਿਆ ਹੋਇਆ ਹੈ, ਅਸੀਂ ਇਸ ਨੂੰ ਆਪਣਾ ਨਹੀਂ ਸਮਝਿਆ, ਇਸ ਦੇ ਨਾਲ ਨਹੀਂ ਖੜ੍ਹੇ। ਸਾਡੇ ਮਨਾਂ ‘ਚ ਕੁਦਰਤ ਵੱਲੋਂ ਮੁਫ਼ਤ ਵਿਚ ਮਿਲੀਆਂ ਅਨਮੋਲ ਦਾਤਾਂ ਪ੍ਰਤੀ ਕੋਈ ਕਦਰ ਅਤੇ ਸ਼ੁਕਰਾਨੇ ਦਾ ਭਾਵ ਨਹੀਂ। ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਪ੍ਰਤੀ ਕੋਤਾਹੀ ਕਰਕੇ ਅਸੀਂ ਕੁਦਰਤ ਦੀ ਬਰਕਤ ਭਰਪੂਰ ਬਖਸ਼ਿਸ਼ ਤੋਂ ਮੂੰਹ ਮੋੜ ਰਹੇ ਹਾਂ। ਬਖਸ਼ਿਸ਼ ਤੋਂ ਹੀ ਮੂੰਹ ਮੋੜ ਨਹੀਂ ਰਹੇ ਸਗੋਂ ਕੁਦਰਤ ਦੀ ਕਰੋਪੀ ਨੂੰ ਵਾਜਾਂ ਮਾਰ ਰਹੇ ਹਾਂ।
  ਅੱਗੇ ਆ ਰਿਹਾ ਆਜ਼ਾਦੀ ਦਿਹਾੜਾ ਸਾਨੂੰ ਯਾਦ ਕਰਾਉਂਦਾ ਹੈ ਕਿ ਜੀਵਨ ਲਈ ਸਭ ਤੋਂ ਜ਼ਰੂਰੀ ਹਵਾ ਅਤੇ ਪਾਣੀ ਨੂੰ ਗੰਦਗੀ, ਜ਼ਹਿਰਾਂ ਅਤੇ ਬਦਬੂ ਤੋਂ ਆਜ਼ਾਦ ਕਰਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ। ਫਰਜ਼ ਅਤੇ ਅਧਿਕਾਰ ਦੇ ਸਾਂਝੇ ਅਹਿਸਾਸ ਨਾਲ ਲੁਧਿਆਣੇ ਦੀ ਲਾਈਫ ਲਾਈਨ ਫਾਊਂਡੇਸ਼ਨ ਦੇ ਸੱਦੇ ‘ਤੇ ਸਭ ਵਰਗਾਂ ਦੇ ਦਸ ਹਜ਼ਾਰ ਤੋਂ ਵੱਧ ਸ਼ਹਿਰੀ 12 ਅਗਸਤ ਐਤਵਾਰ ਨੂੰ ਸਵੇਰੇ ਛੇ ਵਜੇ ਬੁੱਢੇ ਨਾਲ਼ੇ ਕਿਨਾਰੇ ਚਾਂਦ ਸਿਨਮੇ ਕੋਲ ਜੀਟੀ ਰੋਡ ਪੁਲ ‘ਤੇ ਇਕੱਠੇ ਹੋ ਰਹੇ ਹਨ। ਇੱਥੋਂ ਨਾਲ਼ੇ ਦੇ ਨਾਲ ਨਾਲ ਤਕਰੀਬਨ ਢਾਈ ਕਿਲੋਮੀਟਰ ਦੀ ਦੌੜ ਹੋਵੇਗੀ। ਇਸ ਵਿਸ਼ੇਸ਼ ਦੌੜ ਦਾ ਨਾਂ ਹੈ- ਬੁੱਢੇ ਦਰਿਆ ਦੀ ਪ੍ਰਦੂਸ਼ਣ ਤੋਂ ਮੁਕਤੀ ਹਿਤ ਆਜ਼ਾਦੀ ਦੌੜ। ਇਸ ਦਾ ਮਨੋਰਥ ਆਪਣੇ ਦਰਿਆ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੂੰ ਸਾਡਾ ਹੈਂ ਅਤੇ ਅਸੀਂ ਤੇਰੇ ਨਾਲ ਹਾਂ। ਤੈਨੂੰ ਗੰਦਗੀ ਅਤੇ ਬਦਬੂ ਤੋਂ ਆਜ਼ਾਦੀ ਕਰਾਉਣ ਲਈ ਸਾਡਾ ਜ਼ਾਤੀ ਜਾਂ ਜਮਾਤੀ ਤੌਰ ‘ਤੇ ਜੋ ਵੀ ਕਰਨਾ ਬਣਦਾ ਹੈ, ਉਹ ਕਰਾਂਗੇ। ਇਸ ਮੁਹਿੰਮ ਦੇ ਸਮਰਥਨ ਵਜੋਂ ਅਮਰੀਕਾ, ਕੈਨੇਡਾ ਅਤੇ ਅਸਟਰੇਲੀਆ ਦੇ ਅਨੇਕਾਂ ਸ਼ਹਿਰਾਂ ਵਿਚ ਵਸਦੇ ਬਹੁਤ ਸਾਰੇ ਪੰਜਾਬੀ ਵੀ ਇਸ ਦਿਨ ਆਪੋ ਆਪਣੀਂ ਥਾਈਂ ਦੌੜਨਗੇ।
  ਇਸ ਦੌੜ ਨਾਲ ਅਸੀਂ ਸਾਰੇ ਆਪਣੇ ਦਰਿਆ ਨਾਲ ਅਤੇ ਆਪਸ ਵਿਚ ਜੁੜਾਂਗੇ। 12 ਅਗਸਤ ਨੂੰ ਹੋਣ ਵਾਲੀ ਦੌੜ ਆਪਣੇ ਟੀਚੇ ਦੀ ਪੂਰਤੀ ਤੋਂ ਪਹਿਲਾਂ ਰੁਕਣ ਵਾਲੀ ਨਹੀਂ ਹੈ। ਇਕ ਮਹੀਨੇ ਬਾਅਦ 12 ਸਤੰਬਰ ਨੂੰ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਇਸ ਦਰਿਆ ਦੀ ਹਾਲਤ, ਇਸ ਨਾਲ ਜੁੜੇ ਸਾਰੇ ਮੁੱਦਿਆਂ, ਬੀਤੇ ਦੀਆਂ ਯੋਜਨਾਵਾਂ, ਹੋਈਆਂ ਕਾਰਵਾਈਆਂ, ਜ਼ਮੀਨੀ ਅਤੇ ਤਕਨੀਕੀ ਹਕੀਕਤਾਂ, ਕਾਰਗਰ ਪ੍ਰਬੰਧਾਂ, ਸਬੰਧਤ ਕਾਨੂੰਨਾਂ ਆਦਿ ਦਾ ਚਿੰਤਨ ਮੰਥਨ ਕਰਨ ਲਈ ਸਾਰੀਆਂ ਸਬੰਧਤ ਧਿਰਾਂ ਦੇ ਸਿਰ ਜੋੜਾਂਗੇ। ਇਸ ਮੌਕੇ ‘ਤੇ ਵਿਚਾਰਾਂ ਅਤੇ ਜਾਣਕਾਰੀ ਦੇ ਲੈਣ-ਦੇਣ ਦੇ ਨਾਲ ਨਾਲ ਕੈਂਸਰ ਮੁਆਇਨਾ ਕੈਂਪ, ਜਨਰਲ ਮੈਡੀਕਲ ਮੁਆਇਨਾ ਕੈਂਪ, ਖੂਨ ਦਾਨ ਕੈਂਪ ਅਤੇ ਅੰਗ ਦਾਨ ਰਜਿਸਟ੍ਰੇਸ਼ਨ ਕੈਂਪ ਵੀ ਹੋਣਗੇ। ਫਿਰ 20 ਜਨਵਰੀ 2019 ਐਤਵਾਰ ਨੂੰ ਤੀਹ ਹਜ਼ਾਰ ਤੋਂ ਵਧੇਰੇ ਲੋਕ ਇਕੱਠੇ ਹੋ ਕੇ ਆਪਣੇ ਦਰਿਆ ਦਾ ਹਾਲ-ਚਾਲ ਪੁੱਛਾਂਗੇ। ਪੰਦਰਾਂ ਕਿਲੋਮੀਟਰ ਦਰਿਆ ਦੀ ਲੰਬਾਈ ਦੇ ਦੋਵਾਂ ਕਿਨਾਰਿਆਂ ‘ਤੇ ਮਨੁੱਖੀ ਲੜੀ ਬਣਾਵਾਂਗੇ ਜਿਸ ਦਾ ਨਾਂ ਹੋਵੇਗਾ ਗਣਤੰਤਰ ਲੜੀ। ਇਹ ਦਰਿਆ ਸਫਾਈ ਹੋਣ ਖੁਣੋਂ ਗੰਦਾ ਨਹੀਂ ਸਗੋਂ ਵੱਖ ਵੱਖ ਸਰੋਤਾਂ ਤੋਂ ਵੱਖ ਵੱਖ ਰੂਪਾਂ ਵਿਚ ਲਗਾਤਾਰ ਗੰਦਗੀ ਸੁੱਟਣ ਕਾਰਨ ਗੰਦਾ ਹੈ। ਸਫਾਈ ਕਰਨ ਤੋਂ ਪਹਿਲਾਂ ਇਸ ਦੇ ਗੰਦਾ ਹੋਣ ਦੇ ਕਾਰਨਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਜੇ ਗੰਦਗੀ ਦੇ ਸਾਰੇ ਕਾਰਨ ਦੂਰ ਹੋ ਗਏ ਤਾਂ ਸਫਾਈ ਤਾਂ ਕੁਦਰਤ ਇੱਕੋ ਭਾਰੇ ਮੀਂਹ ਨਾਲ ਆਪ ਹੀ ਕਰ ਲਵੇਗੀ।
  ਬੁੱਢੇ ਦਰਿਆ ਦੀ ਵਰਤਮਾਨ ਹਾਲਤ ਪੂਰੇ ਪੰਜਾਬ ਦੇ ਨਿਘਾਰ ਦੀ ਪ੍ਰਤੀਕ ਨਹੀਂ ਸਗੋਂ ਸੂਚਕ ਹੈ। ਇਸ ਵਿਚ ਵਗਦੀ ਜ਼ਹਿਰ, ਗੰਦਗੀ ਅਤੇ ਬਦਬੂ ਸਾਡੇ ਰਾਜਨੀਤਕ, ਪ੍ਰਸ਼ਾਸਨਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਭਾਈਚਾਰਕ ਅਤੇ ਹੋਰ ਖੇਤਰਾਂ ਵਿਚ ਲਗਾਤਾਰ ਆਏ ਨਿਘਾਰ ਦਾ ਜਮ੍ਹਾਂ ਜੋੜ ਹੈ। ਇਹ ਦਰਿਆ ਸੰਸਾਰ ਅਤੇ ਕਾਇਨਾਤ ਨੂੰ ਚੀਕ ਚੀਕ ਕੇ ਦੱਸਦਾ ਹੈ ਕਿ ਸਾਡੀ ਆਰਥਿਕਤਾ ਦੇ ਨਾਲ ਨਾਲ ਸਾਡੀ ਰਾਜਨੀਤੀ, ਪ੍ਰਸ਼ਾਸਨ, ਸੱਭਿਆਚਾਰ, ਇਖ਼ਲਾਕ, ਧਰਮ-ਕਰਮ ਆਦਿ ਕਿਸ ਹੱਦ ਤੱਕ ਨਿੱਘਰ ਗਏ ਹਨ। ਜੇ ਅਸੀਂ ਸਾਰੇ ਆਪੋ ਆਪਣੇ ਹਿੱਸੇ ਬਹਿੰਦੀ ਜ਼ਿੰਮੇਵਾਰੀ ਚੁੱਕ ਕੇ ਇਸ ਨੂੰ ਮੁੜ ਸਾਫ਼ ਵਗਦੇ ਦਰਿਆ ਵਿਚ ਤਬਦੀਲ ਕਰ ਸਕੇ ਤਾਂ ਆਸ ਕੀਤੀ ਜਾ ਸਕੇਗੀ ਕਿ ਅਸੀਂ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰ ਸਕਦੇ ਹਾਂ। ਆਪਣੀ ਧਰਤੀ ਨੂੰ ਛੱਡ ਕੇ ਦੌੜਨ ਨਾਲੋਂ ਬਿਹਤਰ ਹੈ ਕਿ ਅਸੀਂ ਇਸ ਨੂੰ ਰਹਿਣਯੋਗ ਬਣਾਈਏ, ਜ਼ਿੰਦਗੀ ਨੂੰ ਜਿਊਣਯੋਗ ਬਣਾਈਏ। ਜਿਸ ਖਿੱਤੇ ਦੇ ਮਿਹਨਤੀ ਲੋਕ ਅਤੇ ਸਰਮਾਇਆ ਲਗਾਤਾਰ ਬਾਹਰ ਜਾ ਰਿਹਾ ਹੋਵੇ, ਉਸ ਦਾ ਵਸਦਾ, ਰਸਦਾ ਅਤੇ ਹੱਸਦਾ ਰਹਿਣਾ ਅਸੰਭਵ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com