ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪੰਡਿਤ ਜਵਾਹਰਲਾਲ ਨਹਿਰੂ, ਲਾਰਡ ਲੂਈ ਮਾਊਂਟਬੈਟਨ, ਮੁਹੰਮਦ ਅਲੀ ਜਿਨਾਹ ਅਤੇ ਹੋਰ ਆਗੂ ਇੱਕ ਮੀਟਿੰਗ ’ਚ ਹਿੱਸਾ ਲੈਂਦੇ ਹੋਏ । ਪੰਡਿਤ ਜਵਾਹਰਲਾਲ ਨਹਿਰੂ, ਲਾਰਡ ਲੂਈ ਮਾਊਂਟਬੈਟਨ, ਮੁਹੰਮਦ ਅਲੀ ਜਿਨਾਹ ਅਤੇ ਹੋਰ ਆਗੂ ਇੱਕ ਮੀਟਿੰਗ ’ਚ ਹਿੱਸਾ ਲੈਂਦੇ ਹੋਏ ।

  ਹਿੰਦੂ ਮੁਸਲਿਮ ਰਿਸ਼ਤਿਆਂ ਦੇ ਨਿਘਾਰ ਦੀ ਕਹਾਣੀ

  ਪਰਮਜੀਤ ਢੀਂਗਰਾ (ਡਾ.)
  94173-58120
  ਭਾਰਤ-ਪਾਕਿਸਤਾਨ ਵੰਡ ਇੱਕ ਅਜਿਹਾ ਨਾਸੂਰ ਹੈ ਜੋ ਸਦੀਆਂ ਤਕ ਰਿਸਦਾ ਰਹੇਗਾ। ਜਿਉਂ ਜਿਉਂ ਇਤਿਹਾਸ ਦੇ ਪੰਨੇ ਖੁੱਲ੍ਹਦੇ ਜਾਣਗੇ, ਨਵੇਂ ਨਵੇਂ ਸਵਾਲ ਪੈਦਾ ਹੁੰਦੇ ਰਹਿਣਗੇ। ਸਦੀਆਂ ਤੋਂ ਇਕੱਠੇ ਰਹਿੰਦੇ, ਇੱਕ ਦੂਜੇ ਨਾਲ ਵਰਤੋਂ ਵਿਹਾਰ ਵਿੱਚ ਸੰਵੇਦਨਾ ਪ੍ਰਗਟ ਕਰਦੇ ਲੋਕਾਂ ਵਿੱਚ ਰਾਤੋ ਰਾਤ ਨਫ਼ਰਤ ਦੀ ਹਨੇਰੀ ਕਿਵੇਂ ਝੁੱਲ ਗਈ ਕਿ ਉਹ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਇੱਕ ਦੂਜੇ ਨਾਲ ਸਬੰਧਾਂ ਵਿੱਚ ਆਏ ਨਿਘਾਰ ਦੀ ਨਿਸ਼ਾਨਦੇਹੀ ਇਤਿਹਾਸ ਨੂੰ ਘੋਖ ਕੇ ਹੀ ਕੀਤੀ ਜਾ ਸਕਦੀ ਹੈ।
  ਦਰਅਸਲ, ਹਿੰਦੂ-ਮੁਸਲਿਮ ਸਬੰਧ ਮੱਧ ਕਾਲ ਤੋਂ ਬੜੇ ਸਹਿਜ ਰੂਪ ਵਿੱਚ ਚੱਲੇ ਆ ਰਹੇ ਸਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਬਹੁਤ ਵੱਡੀ ਗਿਣਤੀ ਲੋਕ ਸੂਫ਼ੀ ਸੰਤਾਂ ਦੀ ਪ੍ਰੇਰਨਾ ਸਦਕਾ ਮੁਸਲਿਮ ਬਣੇ।

  ਇਨ੍ਹਾਂ ਸਬੰਧਾਂ ਵਿੱਚ ਤ੍ਰੇੜ ਉਸ ਵੇਲੇ ਉੱਭਰਨ ਲੱਗੀ ਜਦੋਂ 1923-24 ਵਿੱਚ ਕਾਂਗਰਸ ਦੇ ਉੱਘੇ ਨੇਤਾ ਲਾਲਾ ਲਾਜਪਤ ਰਾਏ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਵੱਖ ਵੱਖ ਕੌਮਾਂ ਮੰਨ ਲਿਆ। ਉਸੇ ਆਧਾਰ ’ਤੇ 1928-29 ਵਿੱਚ ਵਿਨਾਇਕ ਦਮੋਦਰ ਸਾਵਰਕਰ ਨੇ ਆਪਣੀ ਹਿੰਦੂਵਾਦੀ ਸੋਚ ’ਤੇ ਹਿੰਦੂ ਰਾਸ਼ਟਰ ਦੀ ਪਰਿਕਲਪਨਾ ਤਿਆਰ ਕੀਤੀ ਸੀ। ਇਸ ਤੋਂ ਅੱਗੇ ਡਾ. ਹੇਡਗੇਵਾਰ, ਗੁਰੂ ਗੋਲਵਲਕਰ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਮੁਸਲਮਾਨਾਂ ਨੂੰ ਹਿੰਦੋਸਤਾਨੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਸੱਤਾ ’ਤੇ ਕਬਜ਼ਾ ਕਰਨ ਦੀ ਕਸ਼ਮਕਸ਼ ਵਿੱਚ ਹਿੰਦੂਆਂ ਦੇ ਇੱਕ ਵੱਡੇ ਜਾਗਰੂਕ ਵਰਗ ਨੇ ਇਸੇ ਫਾਰਮੂਲੇ ਨੂੰ ਅਪਨਾਇਆ। ਇਸੇ ’ਤੇ ਟੇਕ ਰੱਖਦਿਆਂ ਕਦੇ ਕਾਂਗਰਸ ਅਤੇ ਗੋਖਲੇ ਦੇ ਨੇੜੇ ਰਹੇ ਮੁਹੰਮਦ ਅਲੀ ਜਿਨਾਹ ਨੇ 1940 ਵਿੱਚ ਰਾਜਨੀਤੀ ਦੀ ਬਿਸਾਤ ’ਤੇ ‘ਟੂ-ਨੇਸ਼ਨ’ ਦੇ ਮੋਹਰੇ ਨੂੰ ਅੱਗੇ ਕਰ ਦਿੱਤਾ। ਅੰਗਰੇਜ਼ਾਂ ਨੇ ਵੀ ਇਸ ਸਿਧਾਂਤ ਨੂੰ ਮੰਨ ਲਿਆ, ਪਰ ਇਸ ਦਾ ਅੰਤਿਮ ਸਿੱਟਾ ਭਿਆਨਕ ਦੁਖਾਂਤ ਦੇ ਰੂਪ ਵਿੱਚ ਨਿਕਲਿਆ।
  ਹੁਣ ਆਪਸੀ ਸਬੰਧ ਵਿਗੜਦੇ ਵਿਗੜਦੇ ਹਾਲਾਤ ਅਜਿਹੇ ਹੋ ਗਏ ਕਿ ਅਕਸਰ ਲੋਕ ਇਹ ਕਹਿੰਦੇ ਸਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਏਕਤਾ ਸੰਭਵ ਨਹੀਂ। ਹਾਲਾਂਕਿ ਜੇ ਇਤਿਹਾਸ ਨੂੰ ਵਾਚਿਆਂ ਆਪਸੀ ਮਤਭੇਦਾਂ ਦੇ ਮੁਕਾਬਲੇ ਜੋੜਨ ਵਾਲੇ ਤੱਤ ਵਧੇਰੇ ਨਜ਼ਰ ਆਉਣਗੇ। ਇਨ੍ਹਾਂ ਵਿੱਚ ਇਤਿਹਾਸਕ ਵਿਰਾਸਤੀ ਸਾਂਝ, ਸੰਗੀਤ, ਵਾਸਤੂਕਲਾ, ਭਾਸ਼ਾ, ਸੂਫ਼ੀਆਂ ਦੇ ਪ੍ਰਵਚਨ, ਖਾਨਗਾਹਾਂ ਤੇ ਹੋਰ ਅਨੇਕਾਂ ਤੱਤ ਸ਼ਾਮਲ ਹਨ ਜੋ ਭਾਰਤ ਦੇ ਬਹੁਵੰਨੇ ਸੱਭਿਆਚਾਰ ਦਾ ਨਿਰਮਾਣ ਕਰਦੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਸੱਤਾ ਦੇ ਲਾਲਚ ਤੇ ਆਪਸੀ ਬੇਵਿਸਾਹੀ ਨੇ ਇਨ੍ਹਾਂ ਤੱਤਾਂ ਨੂੰ ਮਲੀਆਮੇਟ ਕਰਨ ਵਿੱਚ ਚਿਰ ਨਹੀਂ ਲਾਇਆ। ਆਜ਼ਾਦ ਹਿੰਦੋਸਤਾਨ ਵਿੱਚ ਬਹੁਤ ਵਾਰ ਹਿੰਦੂ-ਮੁਸਲਿਮ ਦੰਗੇ ਹੋਏ, ਇਨ੍ਹਾਂ ਕਰਕੇ ਆਪਸੀ ਸਬੰਧਾਂ ਵਿਚਲੀ ਤ੍ਰੇੜ ਲਗਾਤਾਰ ਡੂੰਘੀ ਹੁੰਦੀ ਰਹੀ ਹੈ। ਪਾਕਿਸਤਾਨ ਵਿੱਚ ਹਿੰਦੂ, ਸਿੱਖ ਅਤੇ ਇਸਾਈ ਘੱਟਗਿਣਤੀਆਂ ਦੀ ਦੁਰਦਸ਼ਾ ਕਿਸੇ ਕੋਲੋਂ ਲੁਕੀ ਹੋਈ ਨਹੀਂ। ਮੌਜੂਦਾ ਸਮੇਂ ਵਿੱਚ ਕਈ ਮਾਮਲਿਆਂ ਵਿੱਚ ਗਊ ਰੱਖਿਆ ਦੇ ਨਾਂ ’ਤੇ ਘੱਟਗਿਣਤੀ ਫ਼ਿਰਕੇ ਦੇ ਵਿਅਕਤੀਆਂ ਨੂੰ ਜਾਨੋਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ।
  ਬ੍ਰਿਟਿਸ਼ ਰਾਜ ਵੇਲੇ ਵੀ ਗਊ ਹੱਤਿਆ ਦਾ ਮਸਲਾ ਬੜਾ ਵੱਡਾ ਸੀ। ਦਰਅਸਲ, ਇਹ ਗਾਂ ਦੀ ਬਲੀ ਜਾਂ ਕੁਰਬਾਨੀ ਨਾਲ ਜੁੜਿਆ ਹੋਇਆ ਸੀ। ਉਦੋਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਵਿਚਲਾ ਰਾਹ ਕੱਢਦੇ ਹੋਏ ਸੁਝਾਅ ਦਿੱਤਾ ਸੀ ਕਿ ਜਿੱਥੇ ਜਿੱਥੇ ਗਾਂ ਦੀ ਕੁਰਬਾਨੀ ਦੇਣ ਦੀ ਰਵਾਇਤ ਚੱਲੀ ਆ ਰਹੀ ਹੈ ਉੱਥੇ ਦੇ ਦਿੱਤੀ ਜਾਵੇ ਤੇ ਇਸ ਵਿੱਚ ਹਿੰਦੂ ਰੋੜੇ ਨਾ ਅਟਕਾਉਣ। ਪਰ ਜਿਹੜੀਆਂ ਨਵੀਆਂ ਥਾਵਾਂ ਦੀ ਚੋਣ ਕੁਰਬਾਨੀ ਲਈ ਕੀਤੀ ਗਈ ਹੈ ਉਸ ਨੂੰ ਮੁਸਲਮਾਨ ਰੱਦ ਕਰ ਦੇਣ। ਇੰਜ ਕਰਨ ਨਾਲ ਦੋਵਾਂ ਵਿੱਚ ਸਮਝੌਤਾ ਤਾਂ ਹੋ ਗਿਆ, ਪਰ ਮਨਾਂ ਵਿੱਚ ਕੁੜੱਤਣ ਬਣੀ ਰਹੀ। ਰਾਜਨੀਤਕ ਲਾਲਸਾ ਪੂਰੀ ਕਰਨ ਲਈ ਜਦੋਂ ਧਰਮ ਨੂੰ ਇੱਕ ਹਥਿਆਰ ਬਣਾ ਲਿਆ ਗਿਆ ਤਾਂ ਨਫ਼ਰਤ ਦੀ ਹਨੇਰੀ ਸਿਖਰ ’ਤੇ ਪੁੱਜ ਗਈ। ਇਹ ਵੀ ਵਿਰੋਧਾਭਾਸ ਹੈ ਕਿ ਜਿਹੜੇ ਪਾਕਿਸਤਾਨ ਬਣਾਉਣ ਲਈ ਬਜ਼ਿੱਦ ਸਨ ਉਹ ਕੋਈ ਧਾਰਮਿਕ ਵਿਅਕਤੀ ਨਹੀਂ ਸਨ। ਉਹ ਵਿਦੇਸ਼ਾਂ ਵਿੱਚ ਪੜ੍ਹੇ, ਅੰਗਰੇਜ਼ੀ ਭਾਸ਼ਾ, ਸਾਹਿਤ ਤੇ ਇਤਿਹਾਸ ਦੇ ਜਾਣਕਾਰ ਸਨ। ਇਨ੍ਹਾਂ ਲੋਕਾਂ ਨੇ ਸਿਆਸੀ ਲਾਹੇ ਲਈ ਉਨ੍ਹਾਂ ਨੇ ਮਜ਼ਹਬ ਦੀ ਦੁਹਾਈ ਦਿੱਤੀ ਤੇ ਹਕੂਮਤ ਕਾਇਮ ਕੀਤੀ। ਇਤਿਹਾਸ ਗਵਾਹ ਹੈ ਕਿ ਸੂਫ਼ੀਆਂ ਦੀਆਂ ਖ਼ਾਨਗਾਹਾਂ ਤੇ ਮਜ਼ਾਰਾਂ ਦੇ ਦਰਵਾਜ਼ੇ ਹਮੇਸ਼ਾਂ ਆਮ ਲੋਕਾਂ ਲਈ ਖੁੱਲ੍ਹੇ ਰਹਿੰਦੇ ਸਨ। ਸਮਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਇਨ੍ਹਾਂ ਪ੍ਰਤੀ ਪੂਰੀ ਸ਼ਰਧਾ ਸੀ। ਇਨ੍ਹਾਂ ਆਸਥਾਵਾਂ ਨੇ ਲੋਕਾਂ ਨੂੰ ਇੱਕ ਸਾਂਝ ਬਖ਼ਸ਼ੀ, ਪਰ ਜਦੋਂ ਸਿਆਸਤ ਨੇ ਧਰਮ ਦੇ ਓਹਲੇ ਵਿੱਚ ਵੱਢ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਹਿੰਦੂ ਅਤੇ ਮੁਸਲਮਾਨਾਂ ਵਿਚਲੇ ਅੰਤਰ ਪ੍ਰਤੱਖ ਨਜ਼ਰ ਆਉਣ ਲੱਗੇ।
  ਰਿਸ਼ਤਿਆਂ ਨੂੰ ਤੋੜਨ ਵਿੱਚ ਇੱਕ ਹੋਰ ਇਤਿਹਾਸਕ ਘਟਨਾ ਦਾ ਹਵਾਲਾ ਮਿਲਦਾ ਹੈ। ਜਦੋਂ ਬੰਗਾਲ ਦੀ ਵੰਡ ਹੋਈ ਤਾਂ ‘ਬੰਗ-ਭੰਗ ਅੰਦੋਲਨ’ ਦੌਰਾਨ ਹਿੰਦੂ-ਪੁਨਰ ਜਾਗਰਤੀ ਦੇ ਨਾਅਰੇ ਲਾਏ ਗਏ। ਬੰਕਿਮ ਚੰਦਰ ਦੇ ਸਾਹਿਤ ਵਿੱਚ ‘ਵੰਦੇ ਮਾਤਰਮ’ ਨੂੰ ਜਿਸ ਧਾਰਮਿਕ ਸੁਰ ਅਤੇ ਸਿਆਸੀ ਪਿਛੋਕੜ ਵਿੱਚ ਪੇਸ਼ ਕੀਤਾ ਗਿਆ, ਉਸ ਦਾ ਮੁਸਲਮਾਨਾਂ ’ਤੇ ਨਾਕਾਰਾਤਮਕ ਪ੍ਰਭਾਵ ਪਿਆ। ਹਿੰਦੋਸਤਾਨ ਨੂੰ ਕਾਲੀ ਦੇਵੀ ਅਤੇ ਦੁਰਗਾ ਮਾਤਾ ਦੇ ਰੂਪ ਵਿੱਚ ਪੇਸ਼ ਕਰਕੇ ਭਾਰਤ ਮਾਤਾ ਦਾ ਦਰਜਾ ਦਿੱਤਾ ਗਿਆ ਜਿਸ ਦਾ ਮੁਸਲਮਾਨਾਂ ਨੇ ਵਿਰੋਧ ਕੀਤਾ। ਇਸ ਨਾਲ ਲੋਕਾਂ ਦੇ ਜ਼ਿਹਨ ਵਿੱਚ ਭਾਰਤੀ ਦੀ ਬਜਾਏ ‘ਹਿੰਦੂ’ ਜਾਂ ‘ਮੁਸਲਿਮ’ ਹੋਣ ਦੀ ਭਾਵਨਾ ਪੱਕੀ ਹੁੰਦੀ ਗਈ। 1882-83 ਵਿੱਚ ਰਿਪਨ ਸੁਧਾਰਾਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਿਊਂਸਿਪਲ ਚੋਣਾਂ ਵੇਲੇ ਸੰਪਰਦਾਇਕ ਮਾਹੌਲ ਪੈਦਾ ਹੋਇਆ। ਕੁਝ ਥਾਈਂ ਧਾਰਮਿਕ ਪਛਾਣ ਨੂੰ ਮੁੱਖ ਰੱਖ ਕੇ ਸੀਟਾਂ ਦਿੱਤੀਆਂ ਗਈਆਂ। ਇਸ ਨਾਲ ਦੋਵਾਂ ਵਿੱਚ ਨਫ਼ਰਤ ਦੀ ਅੱਗ ਸੁਲਗ਼ਣ ਲੱਗੀ।
  ਹਿੰਦੂ ਮੁਸਲਿਮ ਰਿਸ਼ਤਿਆਂ ਵਿੱਚ ਆਈ ਬੇਗ਼ਾਨਗੀ ਬਾਰੇ ਕਈ ਹੋਰ ਤੱਤ ਵੀ ਦੇਖੇ ਸਕਦੇ ਹਨ। ਇਨ੍ਹਾਂ ਵਿੱਚ ਪ੍ਰਮੁੱਖ ਹਨ: ਧਾਰਮਿਕ ਕੱਟੜਤਾ, ਆਰਥਿਕਤਾ, ਰਾਜਨੀਤਕ ਉੱਚਤਾ ਤੇ ਸੱਤਾ ’ਤੇ ਕਾਬਜ਼ ਹੋਣ ਦੀ ਲਾਲਸਾ। ਕੁਝ ਚਿੰਤਕਾਂ ਨੇ ਇਨ੍ਹਾਂ ਦੀਆਂ ਜੜ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਦੁਆਰਾ ਆਧੁਨਿਕ ਪ੍ਰਵਿਰਤੀਆਂ ਨੂੰ ਨਾ ਅਪਨਾਉਣ ਵਿੱਚ ਲੱਭੀਆਂ ਹਨ। ਉਨ੍ਹਾਂ ਦਾ ਖਿਆਲ ਹੈ ਕਿ ਮੁਸਲਮਾਨਾਂ ਵਿੱਚ ਕੱਟੜ ਜਗੀਰੂ ਪ੍ਰਵਿਰਤੀਆਂ ਦੀਆਂ ਜੜ੍ਹਾਂ ਵਧੇਰੇ ਡੂੰਘੀਆਂ ਹਨ, ਇਸ ਕਰਕੇ ਉਹ ਆਧੁਨਿਕਤਾ ਤੋਂ ਲੰਮਾ ਸਮਾਂ ਦੂਰ ਰਹੇ। ਬ੍ਰਿਟਿਸ਼ ਰਾਜ ਦੀਆਂ ਬਰਕਤਾਂ ਨੂੰ ਉਨ੍ਹਾਂ ਨੇ ਬੜੀ ਦੇਰ ਬਾਅਦ ਸਮਝਿਆ।
  ਇਸ ਬਾਰੇ ਪੰਡਿਤ ਜਵਾਹਰਲਾਲ ਨਹਿਰੂ ਦਾ ਕਥਨ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਮੱਧਵਰਗੀ ਜਮਾਤ ਵਿੱਚ ਇੱਕ ਪੀੜ੍ਹੀ ਜਾਂ ਇਸ ਤੋਂ ਵੱਧ ਦਾ ਫ਼ਰਕ ਹਮੇਸ਼ਾਂ ਰਿਹਾ ਹੈ ਤੇ ਇਹ ਫ਼ਰਕ ਅੱਜ ਵੀ ਸਿਆਸੀ, ਆਰਥਿਕ ਤੇ ਜ਼ਿੰਦਗੀ ਦੇ ਦੂਜੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ। ਇਸੇ ਫ਼ਰਕ ਤੇ ਪੱਛੜੇਪਣ ਨੇ ਮੁਸਲਮਾਨਾਂ ਅੰਦਰ ਅਹਿਸਾਸ-ਏ-ਕਮਤਰੀ ਤੇ ਖ਼ੌਫ਼ ਦੀ ਮਾਨਸਿਕਤਾ ਪੈਦਾ ਕਰ ਦਿੱਤੀ।
  ਦੋਵਾਂ ਫ਼ਿਰਕਿਆਂ ਵਿੱਚ ਸੁਲਗ਼ਦੀ ਹੋਈ ਨਫ਼ਰਤ ਦੀ ਅੱਗ ਨੇ ਸਪਸ਼ਟ ਕਰ ਦਿੱਤਾ ਕਿ ਭਾਵੇਂ ਉੱਤੋਂ ਸਭ ਕੁਝ ਠੀਕ ਠਾਕ ਲੱਗਦਾ ਸੀ, ਪਰ ਅੰਦਰ ਬੇਵਿਸਾਹੀ ਤੇ ਨਫ਼ਰਤ ਦੇ ਸੱਪ ਵਿਸ ਘੋਲ ਰਹੇ ਸਨ। ਦੋਵਾਂ ਦਾ ਨਿਬੇੜਾ ਕਰਨ ਲਈ ਹੀ ਦੇਸ਼ ਵੰਡ ਨੂੰ ਅਮਲੀ ਜਾਮਾ ਪੁਆਇਆ ਗਿਆ। ਇਸ ਬਾਰੇ ਡਾ. ਰਾਮ ਮਨੋਹਰ ਲੋਹੀਆ ਦਾ ਕਥਨ ਬੜਾ ਸਟੀਕ ਹੈ: ਹਿੰਦੂਆਂ ਤੇ ਮੁਸਲਮਾਨਾਂ ਵਿੱਚ ਦੰਗਿਆਂ ਨੂੰ ਰੋਕਣ ਲਈ ਦੇਸ਼ ਦੀ ਵੰਡ ਹੋਈ। ਦੇਸ਼ ਦੀ ਵੰਡ ਕਾਰਨ ਉਹੀ ਚੀਜ਼ ਇੰਨੇ ਭਿਅੰਕਰ ਰੂਪ ਵਿੱਚ ਪੈਦਾ ਹੋਈ ਜਿਸ ਤੋਂ ਬਚਣ ਲਈ ਵੰਡ ਨੂੰ ਸਵੀਕਾਰ ਕੀਤਾ ਗਿਆ ਸੀ। ਅਜਿਹੀ ਸਥਿਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਦੇਖ ਕੇ ਮਨੁੱਖ ਦੀ ਅਕਲ ਅਤੇ ਚਿੰਤਨ ’ਤੇ ਸ਼ੱਕ ਹੋਣ ਲੱਗੇ। ਅਮਰੀਕਾ ਦੇ ਰਸਾਲੇ ‘ਲਾਈਫ’ ਦੀ ਪੱਤਰਕਾਰ ਮਾਰਗਰੇਟ ਬਰੁਕ ਵਾਈਟ 1947 ਵਿੱਚ ਹਿੰਦੋਸਤਾਨ ਵਿੱਚ ਰਿਪੋਰਟਿੰਗ ਕਰਨ ਅਤੇ ਫੋਟੋਗ੍ਰਾਫੀ ਲਈ ਆਈ ਸੀ। ਉਹ ਲਿਖਦੀ ਹੈ:
  ਜਿਸ ਸਮੇਂ ਮੈਂ ਫੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ ਉਸ ਸਮੇਂ ਤਕ ਪੰਜਾਹ ਲੱਖ ਤੋਂ ਜ਼ਿਆਦਾ ਲੋਕ ਏਧਰ ਓਧਰ ਜਾ ਚੁੱਕੇ ਸਨ। ਆਜ਼ਾਦੀ ਦਾ ਸਭ ਤੋਂ ਪਹਿਲਾ ਕੌੜਾ ਫ਼ਲ ਇਨ੍ਹਾਂ ਕਰੋੜਾਂ ਲੁੱਟੇ-ਪੁੱਟੇ, ਬਰਬਾਦ ਹੋ ਚੁੱਕੇ ਲੋਕਾਂ ਨੂੰ ਚੱਖਣ ਲਈ ਮਿਲ ਰਿਹਾ ਸੀ। ਆਜ਼ਾਦੀ ਦੀ ਲੰਬੀ ਲੜਾਈ ਦੇ ਅਖੀਰਲੇ ਦਿਨਾਂ ਵਿੱਚ ਦੋ ਕੌਮਾਂ ਦੀ ਵਿਚਾਰਧਾਰਾ ਨੇ ਜ਼ੋਰ ਫੜਿਆ। ਆਜ਼ਾਦੀ ਦੀ ਲੜਾਈ ਵਿੱਚ ਲਗਪਗ ਸਾਰੀਆਂ ਧਾਰਮਿਕ ਇਕਾਈਆਂ ਨਾਲ ਜੁੜੇ ਲੋਕਾਂ ਨੇ ਸਮੂਹਿਕ ਰੂਪ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ, ਪਰ ਅੰਤ ਵਿੱਚ ਉਨ੍ਹਾਂ ਨੂੰ ਦੇਸ਼ ਦੀ ਵੰਡ ਲਈ ਮਜਬੂਰ ਹੋਣਾ ਪਿਆ ਤੇ ਇੱਕ ਅਜਿਹਾ ਨਕਸ਼ਾ ਸਾਹਮਣੇ ਆਇਆ ਜਿਸ ਵਿੱਚ ਲੋਕਾਂ ਦੀਆਂ ਲੋੜਾਂ, ਇੱਛਾਵਾਂ ਅਤੇ ਹਿੱਤਾਂ ਨੁੂੰ ਅੱਖੋਂ ਪਰੋਖੇ ਕੀਤਾ ਗਿਆ। ਹਿੰਦੂ ਅਤੇ ਮੁਸਲਮਾਨ ਦੁਕਾਨਦਾਰਾਂ ਅਤੇ ਮਿਹਨਤੀ ਕਾਮਿਆਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਸਨ। ਸਾਰੇ ਹਿੰਦੋਸਤਾਨੀਆਂ ਸਾਹਮਣੇ ਸੁਖੀ ਜ਼ਿੰਦਗੀ ਜਿਊਣ ਅਤੇ ਆਮਦਨ ਵਿੱਚ ਵਾਧੇ ਦਾ ਸੁਪਨਾ ਸੀ, ਪਰ ਵੰਡ ਨੇ ਸਾਰਾ ਕੁਝ ਤਬਾਹ ਕਰ ਦਿੱਤਾ। ਇਹ ਵੰਡ ਪੂਰੀ ਤਰ੍ਹਾਂ ਅਣਉਚਿਤ ਤੇ ਤਰਕਹੀਣ ਸੀ, ਪਰ ਇਸ ਤਰਕਹੀਣ ਵੰਡ ਨੁੂੰ ਅਮਲੀ ਰੂਪ ਦੇਣ ਵਾਲੇ ਲੋਕ ਸਮੂਹ-ਦਰ-ਸਮੂਹ ਯਤਨਸ਼ੀਲ ਸਨ। ਸਰਹੱਦ ਦੇ ਆਰ-ਪਾਰ ਕਾਫ਼ਲਿਆਂ ਦੇ ਕਾਫ਼ਲੇ ਆ ਜਾ ਰਹੇ ਸਨ। ਰਾਹ ਵਿੱਚ ਬੱਚੇ ਪੈਦਾ ਹੋ ਰਹੇ ਸਨ, ਲੋਕ ਮਰ ਰਹੇ ਸਨ, ਕੁਝ ਹੈਜ਼ੇ ਦਾ ਸ਼ਿਕਾਰ ਹੋ ਰਹੇ ਸਨ ਤੇ ਕੁਝ ਦੂਜੇ ਧਰਮ ਨੂੰ ਮੰਨਣ ਵਾਲੇ ਜਨੂੰਨੀਆਂ ਹੱਥੋਂ ਮਰ ਰਹੇ ਸਨ। ਬਹੁਤ ਸਾਰੇ ਥੱਕੇ ਹਾਰੇ ਤਾਂ ਸੜਕਾਂ ਕੰਢੇ ਪਏ ਮੌਤ ਦਾ ਇੰਤਜ਼ਾਰ ਕਰ ਰਹੇ ਸਨ। ਛੋਟੇ ਛੋਟੇ ਬੱਚਿਆਂ ਨੂੰ ਮਾਂ ਪਿਓ ਜਾਂ ਬਜ਼ੁਰਗ ਨਾਲ ਨਾਲ
  ਘਸੀਟਦੇ ਦੇਖੇ ਜਾ ਸਕਦੇ ਸਨ। ਕਿੰਨੇ ਲੋਕ ਸੜਕਾਂ ’ਤੇ ਦਮ ਤੋੜ ਰਹੇ ਸਨ। ਸਮੱਸਿਆਵਾਂ ਉਲਝਦੀਆਂ ਜਾ ਰਹੀਆਂ ਸਨ। ਪਾਕਿਸਤਾਨ ਦੇ ਬੈਂਕਾਂ ਦਾ ਕੰਮਕਾਜ ਠੱਪ ਹੋ ਗਿਆ ਸੀ ਕਿਉਂਕਿ ਉਨ੍ਹਾਂ ਦੇ ਮਾਲਕ ਹਿੰਦੂ ਸਨ ਜੋ ਏਧਰ ਆ ਗਏ ਸਨ ਤੇ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਏਧਰ ਮੰਗਵਾ ਲਈ ਸੀ। ਬਾਜ਼ਾਰ ਸੁੰਨਸਾਨ ਸਨ। ਹਿੰਦੂ ਸਿੱਖ ਵਪਾਰੀ ਜਾ ਚੁੱਕੇ ਸਨ। ਰੂੰ ਦੇ ਬਾਜ਼ਾਰ ਬੰਦ ਸਨ, ਜੂਟ ਦੇ ਢੇਰ ਪਏ ਸਨ ਕਿਉਂਕਿ ਮਿੱਲਾਂ ਹਿੰਦੋਸਤਾਨ ਵਿੱਚ ਸਨ। ਲੋਹੇ ਦੇ ਕਾਰਖਾਨੇ ਹਿੰਦੋਸਤਾਨ ਵਿੱਚ ਸਨ। ਪਾਕਿਸਤਾਨ ਵਿੱਚ ਤਾਂ ਮਾਚਿਸ ਵੀ ਨਹੀਂ ਸੀ ਬਣਦੀ। ਓਧਰ ਹਿੰਦੋਸਤਾਨ ਦੇ ਚਮੜੇ ਦੇ ਕਾਰੋਬਾਰੀ, ਦਰਜ਼ੀ, ਮਿਸਤਰੀ ਪਾਕਿਸਤਾਨ ਚਲੇ ਗਏ ਸਨ। ਇਹ ਸਾਰਾ ਕੁਝ ਜਿਸ ਸ਼ਾਂਤੀ ਤੇ ਅਮਨ ਚੈਨ ਲਈ ਕੀਤਾ ਗਿਆ ਸੀ ਹੁਣ ਉਹ ਅਮਨ ਸ਼ਾਂਤੀ ਖੰਭ ਲਾ ਕੇ ਉੱਡ ਗਏ ਸਨ। ਇਹ ਸਦੀਆਂ ਪੁਰਾਣੇ ਰਿਸ਼ਤਿਆਂ ਦਾ ਦੁਖਦਾਈ ਅੰਤ ਸੀ।
  ਇਤਿਹਾਸਕਾਰ ਲੈਰੀ ਕੋਲਿਨਜ਼ ਲਿਖਦਾ ਹੈ: ਅੰਮ੍ਰਿਤਸਰ ਤੋਂ ਲਾਹੌਰ ਤਕ ਅਜੀਬ ਕਿਆਮਤ ਦਾ ਦ੍ਰਿਸ਼ ਸੀ। 45 ਮੀਲ ਦੇ ਇਸ ਰਸਤੇ ’ਤੇ ਹਰ ਕਦਮ ’ਤੇ ਲੋਕਾਂ ਦੀ ਬੇਬਸੀ ਅਤੇ ਜ਼ੁਲਮ ਦੇ ਨਿਸ਼ਾਨ ਬਿਖਰੇ ਪਏ ਸਨ। ਹਰ ਕਦਮ ’ਤੇ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਅਤੇ ਸਰੀਰਾਂ ਦੇ ਅੰਗ ਖਿਲਰੇ ਪਏ ਸਨ। ਗਿਰਝਾਂ ਨੇ ਏਨਾ ਢਿੱਡ ਭਰ ਕੇ ਖਾ ਲਿਆ ਸੀ ਕਿ ਉਨ੍ਹਾਂ ਕੋਲੋਂ ਉੱਡਿਆ ਨਹੀਂ ਸੀ ਜਾ ਰਿਹਾ ਤੇ ਕੁੱਤੇ ਵੀ ਮਨੁੱਖਾਂ ਦੇ ਮਾਸ ਤੋਂ ਰੱਜ ਚੁੱਕੇ ਸਨ, ਸਿਰਫ਼ ਗੁਰਦੇ ਤੇ ਕਲੇਜੀ ਖਾ ਕੇ ਉਨ੍ਹਾਂ ਨੇ ਲਾਸ਼ਾਂ ਨੂੰ ਗਲਣ ਸੜਨ ਲਈ ਛੱਡ ਦਿੱਤਾ ਸੀ।
  ਪੂਰੇ ਪੰਜਾਬ ਵਿੱਚ ਹਿੰਦੂ ਮੁਸਲਮਾਨਾਂ ਦੇ ਮਰਨ ਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਲਗਪਗ ਬਰਾਬਰ ਸੀ। ਦੋਵੇਂ ਫ਼ਿਰਕੇ ਦੋ ਤੋਂ ਢਾਈ ਲੱਖ ਤਕ ਮਾਰੇ ਗਏ ਸਨ। ਇਤਿਹਾਸ ਨੂੰ ਚੀਰਦੀ ਹੋਈ ਇੱਕ ਕਾਲੀ ਲੀਕ ਵਿਸ਼ਾਲ ਨਕਸ਼ੇ ’ਤੇ ਟੇਢੀ-ਮੇਢੀ ਵਾਹ ਦਿੱਤੀ ਗਈ ਸੀ। ਇਹ ਸਥਿਰ ਲੀਕ ਹੈ ਜਿਸ ਨੂੰ ਨਾ ਹੁਣ ਕੋਈ ਨਾ ਨਕਸ਼ੇ ਤੋਂ ਮਿਟਾ ਸਕਦਾ ਹੈ ਤੇ ਨਾ ਜ਼ਮੀਨ ਤੋਂ। ਭਾਗ ਵਿਧਾਤਾ ਵੀ ਇਹਦੇ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ। ਇਸੇ ਕਰਕੇ ਅੱਜ ਤਕ ਇਸ ਲੀਕ ਦੇ ਆਰ-ਪਾਰ ਹਿੰਦੋਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਹਨ, ਪਰ ਇਨਸਾਨੀਅਤ ਦਾ ਨਾਅਰਾ ਲਾਉਣ ਵਾਲਾ ਨਾ ਕੋਈ ਓਦੋਂ ਸੀ ਨਾ ਅੱਜ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com