ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  'ਫਾਈਬਰ ਆਪਟਿਕਸ' ਦੇ ਪਿਤਾਮਾ ਮਹਾਨ ਵਿਗਿਆਨੀ ਸ੍ਰ. ਨਰਿੰਦਰ ਸਿੰਘ ਕਪਾਨੀ

  ਪੰਜਾਬੀਆਂ ਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਿਚ ਤਾਂ ਝੰਡੇ ਗੱਡੇ ਹੋਏ ਹਨ ਕਿਉਂਕਿ ਸ਼ਹਿਰੀ ਸਕੂਲਾਂ ਦੇ ਬੱਚਿਆਂ ਨਾਲੋਂ ਵੱਧ ਅੱਜ ਕੱਲ ਪਿੰਡਾਂ ਦੇ ਸਕੂਲਾਂ ਦੇ ਨਿਆਣੇ ਵੀ ਅਧਿਆਪਕਾਂ ਨੂੰ ਕਹਿੰਦੇ ਸੁਣੀਦੇ ਹਨ ਕਿ ਸਰ ਜੀ ਮੈਂ ਤੁਹਾਨੂੰ ਫਰੈਡ ਬਣਾਉਣ ਦੀ ਬੇਨਤੀ ਕੀਤੀ ਸੀ ਪਰ ਤੁਸੀਂ ਮਨਜ਼ੂਰ ਹੀ ਨਹੀਂ ਕੀਤੀ। ਪਰ ਸ਼ਾਇਦ ਬਹੁਗਿਣਤੀ ਇਸ ਤੱਥ ਤੋਂ ਅਣਜਾਣ ਹੈ ਕਿ ਇਹ ਸਭ ਕੁੱਝ ਇੱਕ ਪੰਜਾਬੀ ਦੀ ਖੋਜ ਕਰਕੇ ਹੀ ਸੰਭਵ ਹੋਇਆ ਹੈ। ਤੇ ਉਹ ਪੰਜਾਬੀ ਸਿੱਖ ਪਰਿਵਾਰਾਂ ਦਾ ਮਾਨ ਵਧਾਉਣ ਵਾਲੇ ਵਿਗਿਆਨੀ ਹਨ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਨੂੰ 'ਫਾਈਬਰ ਆਪਟਿਕਸ' ਦਾ ਪਿਤਾਮਾ ਕਿਹਾ ਜਾਂਦਾ ਹੈ।

  ਉਹਨਾਂ ਦੀ ਖੋਜਾਂ ਅਤੇ ਕਾਢਾਂ ਆਪਣੇ ਆਪ ਵਿਚ ਵਿਲੱਖਣ ਹਨ ਅਤੇ ਉਹਨਾਂ ਕੋਲ ਸੈਂਕੜੇ ਤੋਂ ਵੱਧ ਵਸਤਾਂ ਦੇ ਰਾਖਵੇਂ ਹੱਕ ( ਪੇਟੈਂਟ) ਹਨ। ਭਾਰਤ ਸਰਕਾਰ ਨੇ ਉਹਨਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਨਾਲ ਵੀ ਨਵਾਜਿਆ ਹੈ। ਸਾਲ 1998 ਵਿਚ ਉਹਨਾਂ ਨੂੰ ਯੂ ਐਸ ਏ ਪੈਨ ਏਸ਼ੀਅਨ ਅਮਰੀਕ ਚੈਂਬਰ ਆਫ ਕਾਮਰਸ ਨੇ ਦੀ ਐਕਸੀਲੈਂਸ 2000 ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜੀਨੀਅਰਿੰਗ ਅਤੇ ਆਪਟੀਕਲ ਸੋਸਾਇਟੀ ਆਫ ਅਮਰੀਕਾ ਅਤੇ ਅਮਰੀਕਨ ਐਸੋਸੀਏਸ਼ਨ ਜਿਹੀਆਂ ਬਹੁਤ ਸਾਰੀਆਂ ਵਿਗਿਆਨ ਨਾਲ ਸਬੰਧੀ ਸੋਸਾਇਟੀਆਂ ਦੇ ਉਹ ਮੈਂਬਰ ਹਨ।ਵਿਸ਼ਵ ਪ੍ਰਸਿੱਧ ਫਾਰਚੂਨ ਮੈਗਜੀਨ ਨੇ ਨਵੰਬਰ 1999 ਦੇ 'ਸਦੀ ਦੇ ਸਨੱਅਤਕਾਰ“ ਵਿਸ਼ੇਸ਼ ਅੰਕ ਵਿਚ ਸੱਤ ਅਣਗੋਲੇ ਮਾਹਰਥੀਆਂ ਬਾਰੇ ਲੇਖ ਛਾਪੇ ਸਨ ਜਿਨ੍ਹਾਂ ਨੇ 20ਵੀਂ ਸਦੀ ਵਿਚ ਲੋਕਾਂ ਦੇ ਜੀਵਨ ਨੂੰ ਸਭ ਤੋਂ ਪ੍ਰਭਾਵਿਤ ਕੀਤਾ ਇਹਨਾਂ 7 ਵਿਚੋਂ ਇੱਕ ਡਾ ਨਰਿੰਦਰ ਸਿੰਘ ਕਪਾਨੀ ਹਨ ।
  ਦੁਨੀਆ ਵਿਚ ਬਹੁਤ ਜ਼ਿਆਦਾ ਰਫਤਾਰ ਨਾਲ ਡੈਟਾ ਦੀ ਅਦਲ ਬਦਲ ਸਿਰਫ ਫਾਈਬਰ ਆਪਟਿਕਸ ਦੀ ਕਾਢ ਨਾਲ ਹੀ ਸੰਭਵ ਹੋ ਸਕੀ ਹੈ। ਇਸ ਤੋਂ ਪਹਿਲਾਂ ਡੈਟਾ ਨੂੰ ਬਹੁਤ ਘੱਟ ਸਮੇਂ ਵਿਚ ਭੇਜਣਾ ਕਰਨਾ ਅਤੇ ਸੂਚਨਾ ਦਾ ਅਦਾਨ ਪ੍ਰਦਾਨ ਚੁਟਕੀਆਂ ਵਿਚ ਹੋ ਜਾਣਾ ਅਸੰਭਵ ਸੀ। ਇਸ ਨੂੰ ਸੰਭਵ ਕੀਤਾ 31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿਚ ਜਨਮੇ ਤੇ ਹੁਣ ਅਮਰੀਕਾ ਵਸਦੇ ਇਸ ਭੌਤਿਕ ਵਿਗਿਆਨੀ ਦੀ ਖੋਜ ਨੇ ਜਿਸ ਨੇ ਬਹੁਤ ਲੰਬੀ ਦੂਰੀ ਤੱਕ ਤਕਨੀਕ ਅਤੇ ਸੂਚਨਾ ਦੇ ਅਦਾਨ ਪ੍ਰਦਾਨ ਲਈ ਫਾਈਬਰ ਆਪਟਿਕਸ ਦੀ ਵਰਤੋਂ ਕਰਨ ਦਾ ਮੋਕਾ ਦਿੱਤਾ। ਇਹ ਉਹਨਾਂ ਦੀ ਬੇਜੋੜ ਅਤੇ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਬਹੁਤ ਤੇਜ਼ ਰਫਤਾਰ ਨਾਲ ਸੰਚਾਰ ਸਹੂਲਤਾਂ ਦਾ ਆਨੰਦ ਮਾਣ ਰਹੇ ਹਾਂ ਅਤੇ ਮੈਡੀਕਲ ਖੇਤਰ ਵਿਚ ਇਲਾਜ ਲਈ ਐਡੋਸਕੋਪੀ ਅਤੇ ਲੇਜ਼ਰ ਸਰਜਰੀ ਆਦਿ ਦੀ ਵਰਤੋਂ ਹੋ ਰਹੀ ਹੈ।
  ਪੰਜਾਬ ਦੇ ਛੋਟੇ ਸ਼ਹਿਰ ਮੋਗੇ ਦੀ ਗਲੀਆਂ ਵਿਚ ਖੇਡਦੇ ਉਹ ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਤੇ ਬੁੱਧੀਮਾਨ ਸਨ।ਉਹਨਾਂ ਨੇ ਆਪਣੇ ਭੌਤਿਕ ਵਿਗਿਆਨ ਦੇ ਅਧਿਆਪਕ ਤੋਂ ਇਹ ਸਿੱਖਿਆ ਸੀ ਕਿ ਪ੍ਰਕਾਸ਼ ਹਮੇਸ਼ਾਂ ਸਿੱਧੀ ਰੇਖਾ ਵਿਚ ਹੀ ਚਲਦਾ ਹੈ।ਇਹ ਉਹ ਦਿਨ ਸੀ ਜਿਸ ਨੇ ਉਹਨਾਂ ਨੂੰ ਇਹ ਸੋਚਣ ਲਈ ਉਕਸਾਇਆ ਕਿ ਪ੍ਰਕਾਸ਼ ਕਿਉਂ ਨਹੀਂ ਵਿੰਗੇ ਟੇਢੇ ਰਾਸਤੇ ਰਾਹੀਂ ਗੁਜਰ ਸਕਦਾ ਹੈ।ਇਸ ਉਕਸਾਹਟ ਨੇ ਹੀ ਉਹਨਾਂ ਨੂੰ ਖੋਜ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਉਹਨਾਂ ਨੇ ਆਪਣੇ ਅਧਿਆਪਕ ਨੂੰ ਗਲਤ ਸਾਬਤ ਕਰ ਦਿੱਤਾ ਕਿ ਪ੍ਰਕਾਸ਼ ਟੇਢੇ ਮੇੜੇ ਰਸਤੇ ਰਾਹੀਂ ਗੁਜਰ ਸਕਦਾ ਹੈ।ਆਗਰਾ ਯੂਨੀਵਰਸਿਟੀ ਵਿਚੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਆਪਟਿਕਸ ਵਿਚ ਅੱਗੇ ਪੜਾਈ ਕਰਨ ਲਈ ਲੰਡਨ ਵਿਚ ਇਮਪੀਰੀਅਲ ਕਾਲਜ ਵਿਚ ਦਾਖਲਾ ਲਿਆ ਅਤੇ 1955 ਵਿਚ ਇਸੇ ਕਾਲਜ ਤੋਂ ਪੀ.ਐਚ.ਡੀ ਦੀ ਡਿਗਰੀ ਹਾਸਿਲ ਕੀਤੀ।ਫਿਰ ਉਹ ਰੋਚੈਸਟਰ ਯੂਨੀਵਰਸਿਟੀ ਚਲੇ ਗਏ ਅਤੇ ਫਿਰ ਫਾਇਬਰ ਆਪਟਿਕਸ ਵਿਚ ਹੋਰ ਖੋਜ ਕਾਰਜ ਕਰਨ ਲਈ ਉਹ ਇਲੀਆਨਸ ਇਸਟੀਚਿਊਟ ਆਫ ਟੈਕਨੋਲੋਜੀ ਵਿਚ ਚਲੇ ਗਏ।ਉਹਨਾਂ ਨੇ ਫਾਇਬਰ ਆਪਟਿਕਸ ਸੰਚਾਰ, ਬਾਇਅੋ ਮੈਡੀਕਲ ਸੈਂਸਰ ਯੰਤਰ, ਲੇਜ਼ਰ ਤਕਨੀਕ, ਸੂਰਜੀ ਊਰਜਾ ਅਤੇ ਪ੍ਰਦੂਸ਼ਣ ਦੀ ਨਿਗਰਾਨੀ ਜਿਹੇ ਵਿਸ਼ਿਆਂ ਵਿਚ ਆਪਣੀ ਖੋਜ ਕੀਤੀ ਅਤੇ ਨਵੀਆਂ ਕਾਢਾਂ ਕੱਢੀਆਂ।
  ਡਾ. ਕਪਾਨੀ ਨੇ ਲੰਡਨ ਦੇ ਇਮਪੀਰੀਅਲ ਕਾਲਜ ਵਿਚ ਫਾਇਬਰ ਆਪਟਿਕਸ ਵਿਚ ਖੋਜ ਕਰਨੀ ਸ਼ੁਰੂ ਕੀਤੀ ਜਿਸ ਸਮੇਂ ਉਹ ਅੰਗਰੇਜ਼ ਭੌਤਿਕ ਵਿਗਿਆਨੀ ਹਰੋਲਡ ਹਾਪਕਿਨਜ਼ ਨਾਲ ਸਨ।1954 ਵਿਚ ਉਹਨਾਂ ਨੇ ਖੋਜ ਰਾਹੀਂ ਇਹ ਸਾਬਤ ਕਰ ਦਿੱਤਾ ਕਿ ਪ੍ਰਕਾਸ਼ ਟੇਢੇ ਮੇੜੇ ਗਲਾਸ ਦੇ ਫਾਇਬਰ ਵਿਚੋਂ ਵੀ ਗੁਜਰ ਸਕਦਾ ਹੈ।ਉਹਨਾਂ ਨੇ ਆਪਣੇ ਵਿਭਾਗ ਵਿਚ ਇਸਦਾ ਪ੍ਰਦਰਸ਼ਨ ਕਰਕੇ ਵਿਖਾਇਆ। ਇਸੇ ਸਾਲ ਹੀ ਵਿਗਿਆਨ ਦੇ ਮਸ਼ਹੂਰ ਜਰਨਲ 'ਨੇਚਰ' ਦੇ ਜਨਵਰੀ ਅੰਕ ਵਿਚ ਉਹਨਾਂ ਦਾ ਖੋਜ ਪੱਤਰ ' ਏ ਫਲੈਕਸੀਬਲ ਫਾਈਬਰਸਕੋਪ ਯੂਜਿੰਗ ਸਟੈਟਿਕ ਸਕੈਨਿੰਗ' ਵੀ ਛਪਿਆ।ਇਸ ਤੋਂ ਬਾਅਦ ਦੁਨੀਆਂ ਦੇ ਬਹੁਤ ਸਾਰੇ ਖੋਜ ਜਰਨਲਾਂ ਵਿਚ ਉਹਨਾਂ ਦੇ ਸੈਂਕੜੇ ਤੋਂ ਵੱਧ ਖੋਜ ਪੱਤਰ ਛਪੇ ਹਨ।ਉਹਨਾਂ ਨੇ ਹਮੇਸ਼ਾਂ ਆਪਣੇ ਖੋਜ ਪੱਤਰਾਂ ਰਾਹੀਂ ਨਵੇਂ ਵਿਗਿਆਨਕ ਸ਼ਬਦ 'ਫਾਇਬਰ ਆਪਟਿਕਸ' ਨੂੰ ਸਥਾਪਤ ਕਰਨ ਦਾ ਯਤਨ ਕੀਤਾ। ਆਪਣੀਆਂ ਨਵੀਨਤਮ ਕਾਢਾਂ ਦੇ ਆਧਾਰ ਤੇ ਉਹਨਾਂ ਨੇ ਬਾਇਅੋ ਮੈਡੀਕਲ ਸੈਂਸਰ ਐਡੋਸਕੋਪ, ਗੈਸਟਰੋਸਕਪਕ ਅਤੇ ਬਰਾਨਕੋਸਕੋਪ ਯੰਤਰ ਵੀ ਬਣਾਏ।
  ਉਹਨਾਂ ਨੇ ਤਕਨੀਕੀ ਖੇਤਰ ਦੇ ਪ੍ਰਬੰਧ ਅਤੇ ਤਕਨੀਕਾਂ ਦੀ ਤਬਦੀਲੀ ਦੇ ਢੰਗਾਂ ਵਿਚ ਵੀ ਆਪਣੀ ਮੁਹਾਰਤ ਹਾਸਲ ਕੀਤੀ ਅਤੇ 1960 ਵਿਚ ਉਹਨਾਂ ਨੇ ਆਪਟਿਕਸ ਟੈਕਨੋਲੋਜੀ ਇਨਕਾਰਪੋਰੇਸ਼ਨ ਨਾ ਦੀ ਸੰਸਥਾ ਵੀ ਕਾਇਮ ਕੀਤੀ।ਉਹਨਾਂ ਨੇ ਇਸ ਵਿਚ 12 ਸਾਲ ਬੋਰਡ ਦੇ ਚੇਅਰਮੈਨ,ਪ੍ਰਧਾਨ ਅਤੇ ਖੋਜ ਕਾਰਜਾਂ ਦੇ ਡਾਇਰੈਕਟਰ ਵਜੋਂ ਕੰਮ ਕੀਤਾ। 1967 ਵਿਚ ਉਹਨਾਂ ਦੀ ਕੰਪਨੀ ਨੇ ਬਹੁਤ ਸਾਰੀਆਂ ਕੰਪਨੀਆਂ ਤੇ ਜਨਤਕ ਖੇਤਰ ਨਾਲ ਮਿਲ ਕੇ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਬਹੁਤ ਸਾਰੇ ਕਾਰਜ ਕੀਤੇ।1973 ਵਿਚ ਉਹਨਾਂ ਨੇ ਇੱਕ ਹੋਰ ਕੰਪਨੀ ਕੈਪਟਰੋਨ ਬਣਾਈ ਅਤੇ 1990 ਵਿਚ ਏ.ਐਮ.ਪੀ ਨੂੰ ਇਹ ਕੰਪਨੀ ਵੇਚਣ ਤੋਂ ਪਹਿਲਾਂ ਤੱਕ ਉਹ ਇਸਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕੀ ਅਧਿਕਾਰੀ (ਸੀ.ਈ.ਓ) ਵਜੋਂ ਕਾਰਜ ਕਰਦੇ ਰਹੇ।ਇਸ ਤੋਂ ਬਾਅਦ ਉਹਨਾਂ ਨੇ ਏ.ਐਮ.ਪੀ ਦੇ ਸਹਾਇਕ ਵਜੋਂ 9 ਸਾਲ ਕਾਰਜ ਕੀਤਾ।ਫਿਰ ਉਹਨਾਂ ਨੇ ਹੋਰ ਕੰਪਨੀ ਕੇ2 ਆਪਟਰਿਨਕਸ ਕਾਇਮ ਕੀਤੀ।ਉਹਨਾਂ ਦੀ ਕੰਪਨੀ ਫਾਇਬਰ ਆਪਟਿਕਸ ਨਾਲ ਸਬੰਧਿਤ ਖੋਜਾਂ ਅਤੇ ਨਵੀਆਂ ਕਾਢਾਂ ਲਈ ਕਾਰਜਸ਼ੀਲ ਹੈ।ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਬੋਰਡ ਮੈਂਬਰ ਵਜੋਂ ਕਾਰਜ ਕੀਤਾ ਹੈ।ਇਸ ਤੋਂ ਪਹਿਲਾਂ ਉਹ ਯੰਗ ਪੈਜੀਡੈਂਟਸ ਸੰਸਥਾਂ ਅਤੇ ਨੈਸ਼ਨਲ ਇਨਵੈਂਟਰਜ਼ ਕੋਂਸਿਲ ਦੇ ਵੀ ਮੈਂਬਰ ਰਹੇ ਹਨ ਅਤੇ ਹੁਣ ਉਹ ਵਰਲਡ ਪੈਜੀਡੈਂਟਸ ਸੰਸਥਾਂ ਦੇ ਵੀ ਮੈਂਬਰ ਹਨ।
  ਵਿਦਿਆ ਦੇ ਖਤੇਰ ਵਿਚ ਉਹਨਾਂ ਨੇ ਕੈਲੀਫੋਰਨੀਆਂ ਯੂਨੀਵਰਸਿਟੀ, ਬਾਰਕਲੇ ਅਤੇ ਸੈਂਟਾ ਕਰੂਜ਼ ਵਿਚ ਰੀਜੈਂਟਸ ਪ੍ਰੋਫੈਸਰ ਵਜੋਂ ਕੰਮ ਕੀਤਾ ਹੈ ਅਤੇ ਉਹ ਕੈਲੀਫੋਰਨੀਆਂ ਯੂਨੀਵਰਸਿਟੀ ਸੈਂਟਾ ਕਰੂਜ਼ ਵਿਚ ਨਵੀਨਤਮ ਕਾਢਾਂ ਅਤੇ ਉਦਮਕਾਰੀ ਵਿਕਾਸ ਵਿਭਾਗ ਦੇ ਡਾਇਰੇਕਟਰ ਵਜੋਂ ਵੀ ਤੈਨਾਤ ਰਹੇ।ਉਹ ਸਟੈਨਫੋਰਡ ਯੂਨੀਵਰਸਿਟੀ ਨਾਲ ਵੀ ਕਾਫੀ ਸਮਾਂ ਜੁੜੇ ਰਹੇ।ਉਹ ਇੱਥੇ ਭੌਤਿਕ ਵਿਗਿਆਨ ਵਿਭਾਗ ਵਿਚ ਵਿਜਿਟਿੰਗ ਸਕਾਲਰ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਵਿਭਾਗ ਵਿਚ ਸਲਾਹਕਾਰ ਪ੍ਰੋਫੈਸਰ ਵਜੋਂ ਕਾਰਜਸ਼ੀਲ ਰਹੇ।
  ਉਹ ਹੁਣ ਇਕ ਸਥਾਪਤ ਸੱਨਅਤਕਾਰ ਅਤੇ ਉਦਮੀ ਵੀ ਹਨ।ਉਹਨਾਂ ਦਾ ਪੂਰਾ ਜੀਵਨ ਕਾਲ ਵਿਗਿਆਨ, ਵਪਾਰ, ਪ੍ਰਬੰਧ, ਵਿਦਿਅਕ ਖੇਤਰ ਵਿਚ ਖੋਜ ਪੱਤਰ ਅਤੇ ਅਧਿਆਪਨ, ਛਪਾਈ ਅਤੇ ਖੇਤੀ ਨਾਲ ਸਬੰਧਤ ਹੈ।ਉਹਨਾਂ ਨੂੰ ਸਿੱਖ ਵਿਰਸੇ ਨਾਲ ਸਬੰਧਤ ਕਲਾਕ੍ਰਿਤਾਂ, ਵਸਤੂ ਕਲਾਵਾਂ ਇਕੱਠੀਆਂ ਕਨ ਦਾ ਵੀ ਬਹੁਤ ਸ਼ੌਕ ਹੈ।
  ਸਾਲ 2009 ਵਿਚ ਜਦ ਭੌਤਿਕ ਵਿਗਿਆਨ ਵਿਸ਼ੇ ਵਿਚ ਫਾਇਬਰ ਗਲਾਸ ਵਿਚੋਂ ਦੀ ਪ੍ਰਕਾਸ਼ ਦੇ ਵਹਾਅ ਲਈ ਨੋਬਲ ਇਨਾਮ ਦਾ ਐਲਾਨ ਹੋਇਆ ਤਾਂ ਸਭ ਨੂੰ ਇੰਝ ਲਗਦਾ ਸੀ ਕਿ ਇਹ ਨਾਮ ਡਾ ਨਰਿੰਦਰ ਸਿੰਘ ਕਪਾਨੀ ਦਾ ਹੀ ਹੋਵੇਗਾ। ਪਰ ਨੋਬਲ ਇਨਾਮ ਜਾਰੀ ਕਰਨ ਵਾਲੀ ਕਮੇਟੀ ਨੇ ਚਾਰਲਸ ਕੇ ਕਾਉ ਲਈ ਇਸ ਇਨਾਮ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਨੇ ਇਹ ਖੋਜ 1966 ਵਿਚ ਕੀਤੀ ਸੀ।ਉਹਨਾਂ ਨੇ 1970 ਵਿਚ ਇਹ ਵੀ ਪਤਾ ਲਗਾਇਆ ਸੀ ਕਿ ਆਪਟੀਕਲ ਗਲਾਸ ਰਾਹੀਂ ਕਿਵੇਂ ਲੰਬੀ ਦੂਰੀ ਤੱਕ ਪ੍ਰਕਾਸ਼ ਦਾ ਵਹਾਉ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੀ ਖੋਜ ਕਾਰਜ ਨਾਲ ਹੀ ਅਲਟਰਾ ਪਿਓਰ ਫਾਇਬਰ ਦੇ ਉਤਪਾਦਨ ਨੂੰ ਉਤਸ਼ਾਹ ਮਿਲਿਆ ਸੀ।
  ਪਰੰਤੂ ਡਾ ਨਰਿੰਦਰ ਸਿੰਘ ਕਪਾਨੀ ਨੇ 1954 ਵਿਚ ਪਹਿਲੀ ਵਾਰ ਲੰਡਨ ਦੇ ਇੰਮਪੀਰੀਅਲ ਕਾਲਜ ਵਿਚ ਹੀ ਇਹ ਸਿੱਧ ਕਰ ਦਿਖਾਇਆ ਸੀ ਕਿ ਫਾਇਬਰ ਆਪਟਿਕਸ ਰਾਹੀਂ ਪ੍ਰਕਾਸ਼ ਵਹਿ ਸਕਦਾ ਹੈ।ਨੋਬਲ ਇਨਾਮ ਨਾ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੀ ਛਪੀ ਇੰਟਰਵਿਊ ਵਿਚ ਕਿਹਾ ਕਿ ਨੋਬਲ ਇਨਾਮ ਦੇਣ ਵਾਲੀ ਕਮੇਟੀ ਦਾ ਆਪਣਾ ਇੱਕ ਨਜ਼ਰੀਆ ਹੋਣਾ ਹੈ ਜਦ ਕਿ ਉਹਨਾਂ ਪੂਰੀ ਦੁਨੀਆ ਫਾਇਬਰ ਆਪਟਿਕਸ ਦੇ ਪਿਤਾਮਾ ਵਜੋਂ ਜਾਣਦੀ ਹੈ।
  ਇਹ ਉਹਨਾਂ ਦੀ ਸਮਾਜ ਪ੍ਰਤੀ ਚੇਤਨਾ ਦੀ ਭਾਵਨਾ ਹੀ ਹੈ ਕਿ ਉਹ ਬਹੁਤ ਸਾਰੀਆਂ ਸਿੱਖਿਆ ਅਤੇ ਕਲਾ ਸਬੰਧੀ ਸੰਸਥਾਵਾਂ ਦੇ ਮੁੱਖ ਪ੍ਰਬੰਧਕ ਹਨ।ਉਹਨਾਂ ਨੇ ਸਿੱਖ ਫਾਊਡੇਸ਼ਨ ਨੂੰ ਸਥਾਪਿਤ ਕੀਤਾ ਹੈ ਅਤੇ ਉਹ ਪਿਛਲੇ 50 ਸਾਲ ਵਿਚ ਇਸ ਸੰਸਥਾ ਲਈ ਸਭ ਤੋਂ ਦਾਨ ਦੇਣ ਵਾਲੇ ਚੇਅਰਮੈਨ ਹਨ। ਉਹਨਾਂ ਨੇ ਸਨ ਫਰਾਂਸਸਿਕੋ ਵਿਚ ਏਸ਼ੀਅਨ ਆਰਟਸ ਮਿਊਜ਼ੀਅਮ ਲਈ ਵੀ 50 ਲੱਖ ਡਾਲਰ ਰਕਮ ਦਾਨ ਕੀਤੀ ਹੈ।
  ਹੁਣ ਉਹ ਆਪਣੀ ਪਤਨੀ ਸਤਿੰਦਰ ਕੌਰ ਪੁੱਤਰ ਰਾਜਿੰਦਰ ਅਤੇ ਬੇਟੀ ਕਿਰਨ ਨਾਲ ਸਨ ਫਰਾਂਸਿਸਕੋ ਵਿਚ ਹੀ ਰਹਿੰਦੇ ਹਨ।
  ਵਿਸ਼ਵਦੀਪ ਸਿੰਘ ਬਰਾੜ

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com