ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਅਜੋਕੇ ਕਿਸਾਨੀ ਸੰਘਰਸ਼ ਦੀ ਵਿਲੱਖਣਤਾ

  - ਡਾ. ਸੁਖਦੇਵ ਸਿੰਘ ਝੰਡ
  ---
  ਪੰਜਾਬ ਵਿਚ ਪਿਛਲੇ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਤੀਸਰੇ ਮਹੀਨੇ ਦੇ ਅੰਤ ਵੱਲ ਵੱਧ ਰਿਹਾ ਹੈ। ਅੰਦੋਲਨ ਦੇ ਆਰੰਭ ਵਿਚ ਕਿਸਾਨਾਂ ਵੱਲੋਂ ਪਹਿਲਾਂ ਰੇਲ-ਪਟੜੀਆਂ ਉੱਪਰ ਬੈਠ ਕੇ ਰੇਲਾਂ ਰੋਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਦੇ ਨਾਲ ਹੀ ਅੰਬਾਨੀਆਂ-ਅਡਾਨੀਆਂ ਦੀ 'ਰਿਲਾਇੰਸ ਕੰਪਨੀ' ਦੇ ਪੈਟਰੋਲ-ਪੰਪਾਂ ਅਤੇ ਵੱਡੇ-ਵੱਡੇ ਸਟੋਰਾਂ ਤੇ ਟੌਲ-ਪਲਾਜ਼ਿਆਂ ਦੇ ਅੱਗੇ ਧਰਨੇ ਦਿੱਤੇ ਗਏ। ਫਿਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ਦੇ ਅੱਗੇ ਰੋਸ-ਮੁਜ਼ਾਹਰੇ ਕੀਤੇ ਗਏ ਅਤੇ ਉਨ੍ਹਾਂ ਦੇ ਘੇਰਾਓ ਕੀਤੇ ਗਏ। ਪੰਜਾਬ ਦੇ ਥਰਮਲ-ਪਲਾਂਟਾਂ ਵਿਚ ਵਿਚ ਕੋਇਲੇ ਦੀ ਘਾਟ ਹੋ ਜਾਣ ਕਾਰਨ ਬਿਜਲੀ ਦੀ ਕਮੀ ਪੈਦਾ ਹੋ ਗਈ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਹਾੜੀ ਬੀਜਣ ਲਈ DAP ਤੇ ਯੂਰੀਆ ਖਾਦ ਪੰਜਾਬ ਵਿਚ ਲਿਆਉਣ ਲਈ ਕਿਸਾਨਾਂ ਨੇ ਸੂਬੇ ਵਿਚ ਮਾਲ-ਗੱਡੀਆਂ ਨੂੰ ਚੱਲਣ ਦੀ ਆਗਿਆ ਦੇ ਦਿੱਤੀ ਅਤੇ ਮੁਸਾਫ਼ਰ-ਗੱਡੀਆਂ ਨੂੰ ਇਸ ਛੋਟ ਤੋਂ ਲਾਂਭੇ ਰੱਖਿਆ। ਪਰ ਕੇਂਦਰ ਸਰਕਾਰ ਨੇ ਦੋਵੇਂ ਕਿਸਮ ਦੀਆਂ ਗੱਡੀਆਂ ਨੂੰ ਚਲਾਉਣ ਦੀ ਆਪਣੀ ਅੜੀ ਪੁਗਾਈ ਜਿਸ ਨੂੰ ਪੰਜਾਬ ਦੇ ਵੱਡੇ ਹਿੱਤਾਂ ਨੂੰ ਮੁੱਖਦਿਆਂ ਹੋਇਆਂ ਕਿਸਾਨਾਂ ਵੱਲੋਂ ਮੰਨ ਲਿਆ ਗਿਆ ਅਤੇ ਪੰਜਾਬ ਵਿਚ ਮੁਸਾਫ਼ਰ-ਗੱਡੀਆਂ ਵੀ ਚੱਲ ਪਈਆਂ।

  ਇਸ ਦੇ ਨਾਲ ਹੀ ਕਿਸਾਨਾਂ ਵੱਲੋਂ 5 ਨਵੰਬਰ ਨੂੰ ਦੇਸ਼-ਵਿਆਪੀ 'ਭਾਰਤ-ਬੰਦ' ਅਤੇ 26 ਤੇ 27 ਨਵੰਬਰ ਨੂੰ 'ਦਿੱਲੀ-ਚੱਲੋ' ਦੀ 'ਕਾਲ' ਦਿੱਤੀ ਗਈ। ਉਹ ਲੱਖਾਂ ਦੀ ਗਿਣਤੀ ਵਿਚ ਆਪਣੇ ਟਰੈਕਟਰਾਂ-ਟਰਾਲੀਆਂ ਨੂੰ ਚੱਲਦੇ-ਫਿਰਦੇ ਆਰਜ਼ੀ ਘਰਾਂ ਵਿਚ ਬਦਲ ਕੇ ਪੰਜ-ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਇਕ-ਦੋ ਦਿਨ ਪਹਿਲਾਂ ਹੀ 24/25 ਨਵੰਬਰ ਨੂੰ ਦਿੱਲੀ ਵੱਲ ਚੱਲ ਪਏ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਰਾਹ ਵਿਚ ਕਈ ਰੁਕਾਵਟਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹ ਇਹ ਵੀ ਜਾਣਦੇ ਸਨ ਕਿ ਉਨ੍ਹਾਂ ਨੂੰ ਦਿੱਲੀ ਕਈ ਹਫ਼ਤੇ ਜਾਂ ਮਹੀਨੇ ਰਹਿਣਾ ਪੈ ਸਕਦਾ ਹੈ।
  ਦਿੱਲੀ ਵੱਲ ਜਾਂਦਿਆਂ ਸੰਭੂ, ਡੱਬਵਾਲੀ, ਖ਼ਨੌਰੀ, ਗੂਹਲਾ/ਚੀਕਾ ਤੇ ਹੋਰ ਬਾਰਡਰਾਂ 'ਤੇ ਹਰਿਆਣੇ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੀ ਬੀਜੇਪੀ ਸਰਕਾਰ ਵੱਲੋਂ ਖੜੀਆਂ ਕੀਤੀ ਗਈਆਂ ਰੋਕਾਂ ਤੇ ਭਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਹੁਣ ਉਹ ਦਿੱਲੀ ਦੇ ਸਿੰਘੂ, ਕੁੰਡਲੀ, ਟਿੱਕਰੀ ਤੇ ਬਹਾਦਰਗੜ੍ਹ ਬਾਰਡਰਾਂ 'ਤੇ 30-35 ਕਿਲੋਮੀਟਰ ਲੰਮੇਂ ਕਾਫ਼ਲਿਆਂ ਦੇ ਰੂਪ ਵਿਚ ਡੇਰੇ ਜਮਾਈ ਬੈਠੇ ਹਨ। ਹਰਿਆਣੇ ਦੇ ਬਾਰਡਰ ਪਾਰ ਕਰਨ ਸਮੇਂ ਹਰਿਆਣੇ ਦੇ ਕਿਸਾਨ-ਭਰਾਵਾਂ ਨੇ ਬੜੀ ਦਲੇਰੀ, ਬਹਾਦਰੀ ਤੇ ਜੁੱਅਰਤ ਵਿਖਾਉਂਦਿਆਂ ਹੋਇਆਂ ਪੰਜਾਬੀ ਕਿਸਾਨਾਂ ਦੀ ਮਦਦ ਕੀਤੀ। ਉਹ ਆਪਣੇ ਘਰਾਂ ਤੋਂ ਕਰਾਹੇ, ਕਹੀਆਂ, ਭਾਰੇ ਸੰਗਲ ਤੇ ਵੱਡੇ ਹਥੌੜੇ (ਵਦਾਨ) ਲੈ ਕੇ ਪਹੁੰਚ ਗਏ ਅਤੇ ਸਾਰਿਆਂ ਨੇ ਮਿਲ ਕੇ ਹੱਲੇ ਬੋਲਦਿਆਂ ਹੋਇਆਂ ਇਹ ਰੋਕਾਂ/ਰੁਕਾਵਟਾਂ ਦੂਰ ਕੀਤੀਆਂ। ਉਹ ਹੁਣ ਪੰਜਾਬ ਦੇ ਕਿਸਾਨਾਂ ਨਾਲ ਦਿੱਲੀ ਜਾਣ ਵਾਲੇ ਹਾਈਵੇਜ਼ 'ਤੇ ਧਰਨਿਆਂ ਉੱਪਰ ਬੈਠੇ ਹੋਏ ਹਨ। ਹਰਿਆਣੇ ਤੋਂ ਲੰਗਰ, ਦੁੱਧ, ਦਹੀਂ, ਲੱਸੀ, ਫ਼ਲ, ਸਬਜ਼ੀਆਂ ਤੇ ਹੋਰ ਸਾਜ਼ੋ-ਸਮਾਨ ਲਗਾਤਾਰ ਵੱਡੀ ਮਾਤਰਾ ਵਿਚ ਆ ਰਿਹਾ ਹੈ। ਓਧਰੋਂ ਉੱਤਰ-ਪ੍ਰਦੇਸ਼ ਵਾਲੇ ਪਾਸੇ ਲੱਗਦੇ ਗਾਜੀਪੁਰ ਅਤੇ ਜੈਪੁਰ ਵਾਲੇ ਪਾਸੇ ਲੱਗਦੇ ਬਾਰਡਰਾਂ ਉੱਪਰ ਯੂ.ਪੀ. ਅਤੇ ਰਾਜਸਥਾਨ ਦੇ ਕਿਸਾਨ ਵੀ ਧਰਨਿਆਂ 'ਤੇ ਬੈਠ ਗਏ ਹਨ। ਇਸ ਤਰ੍ਹਾਂ ਪੰਜਾਬ, ਹਰਿਆਣਾ, ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਸੂਬਿਆਂ ਤੋਂ ਆਏ ਕਿਸਾਨਾਂ ਵੱਲੋਂ ਦਿੱਲੀ ਨੂੰ ਆਉਣ ਵਾਲੇ ਪੰਜਾਂ ਮੁੱਖ-ਹਾਈਵੇਜ਼ ਨੂੰ ਘੇਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਨੱਕ ਵਿਚ ਦਮ ਕਰ ਛੱਡਿਆ ਹੈ। ਪਰ ਕੇਂਦਰ ਸਰਕਾਰ ਪੰਜ-ਛੇ ਗੇੜਾਂ ਵਿਚ ਹੋਈ ਗੱਲਬਾਤ ਦੌਰਾਨ ਬੇਸ਼ਕ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਚ ਬਹੁਤ ਸਾਰੀਆਂ ਸੋਧਾਂ ਕਰਨ ਲਈ ਤਾਂ ਮੰਨ ਗਈ ਹੈ ਪਰ ਉਹ ਇਨ੍ਹਾਂ ਨੂੰ ਵਾਪਸ ਲੈਣ ਲਈ ਹਾਮੀ ਨਹੀਂ ਭਰ ਰਹੀ, ਜਦਕਿ ਕਿਸਾਨ-ਆਗੂ ਇਨ੍ਹਾਂ ਨੂੰ ਵਾਪਸ ਲੈਣ ਤੋਂ ਬਿਨਾਂ ਪਿੱਛੇ ਹੱਟਣ ਵਾਲੇ ਨਹੀਂ ਜਾਪਦੇ।
  ਇਸ ਕਿਸਾਨ ਅੰਦੋਲਨ ਵਿਚ ਬਹੁਤ ਸਾਰੀਆਂ ਵਿਲੱਖਣ ਗੱਲਾਂ ਵੇਖਣ ਵਿਚ ਆਈਆਂ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਇਸ ਆਰਟੀਕਲ ਦਾ ਮੁੱਖ ਵਿਸ਼ਾ ਹੈ ਅਤੇ ਉਹ ਇਸ ਪ੍ਰਕਾਰ ਹਨ:
  • ਇਸ ਅੰਦੋਲਨ ਦੀ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਿਚ ਪੰਜਾਬ ਤੇ ਹਰਿਆਣੇ ਦੇ ਕਿਸਾਨ 'ਵੱਡੇ-ਭਾਈ ਤੇ 'ਛੋਟੇ-ਭਾਈ' ਦੇ ਤੌਰ 'ਤੇ ਵਿਚਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼, ਰਾਜਸਥਾਨ ਤੇ ਹੋਰ ਕਈ ਸੂਬਿਆਂ ਦੇ ਕਿਸਾਨ ਵੀ ਆ ਬੈਠੇ ਹਨ। ਇਨ੍ਹਾਂ ਤੋਂ ਇਲਾਵਾ ਮਹਾਂਰਾਸ਼ਟਰ, ਕਰਨਾਟਕ, ਕੈਰਲਾ, ਬੰਗਾਲ ਤੇ ਹੋਰ ਸੂਬਿਆਂ ਦੇ ਕਿਸਾਨ ਆਪੋ-ਆਪਣੇ ਸੂਬਿਆਂ ਵਿਚ ਧਰਨੇ ਦੇ ਰਹੇ ਹਨ ਅਤੇ ਮੁਜ਼ਾਹਰੇ ਕਰ ਰਹੇ ਹਨ। ਇਸ ਤਰ੍ਹਾਂ ਇਹ ਕਿਸਾਨ ਅੰਦੋਲਨ ਹੁਣ ਦੇਸ਼-ਵਿਆਪੀ ਬਣ ਗਿਆ ਹੈ। ਇਸ ਵਿਚ ਕਿਸਾਨਾਂ ਦੇ ਨਾਲ ਆੜ੍ਹਤੀਏ, ਛੋਟੇ ਦੁਕਾਨਦਾਰ, ਮਜ਼ਦੂਰ, ਰੇੜ੍ਹੀ-ਫੜ੍ਹੀ ਵਾਲੇ ਅਤੇ ਹੋਰ ਲੱਗਭੱਗ ਸਾਰੇ ਹੀ ਵਰਗਾਂ ਦੇ ਲੋਕ ਸ਼ਾਮਲ ਹਨ। ਇੱਥੇ ਧਰਮ, ਨਸਲ ਤੇ ਜ਼ਾਤ-ਬਰਾਦਰੀ ਦਾ ਕੋਈ ਭੇਦ-ਭਾਵ ਨਜ਼ਰ ਨਹੀਂ ਆ ਰਿਹਾ।
  • ਆਪਣੀ ਕਿਸਮ ਕਿਸਾਨਾਂ ਦਾ ਇਹ ਅੰਦੋਲਨ ਸੰਸਾਰ-ਭਰ ਦਾ ਸੱਭ ਤੋਂ ਵੱਡਾ ਅੰਦੋਲਨ ਹੈ ਅਤੇ ਇਹ ਕਿਸੇ ਵੀ ਕਿਸਮ ਦੀ ਰਾਜਸੀ-ਰੰਗਤ ਤੋਂ ਕੋਹਾਂ ਦੂਰ ਪੂਰਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਵੀ ਮਾੜੀ ਘਟਨਾ ਵੇਖਣ-ਸੁਣਨ ਨੂੰ ਨਹੀਂ ਮਿਲੀ। ਇਸ ਦੇ ਲਈ ਬਲਬੀਰ ਸਿੰਘ ਰਾਜੇਵਾਲ, ਡਾæ ਦਰਸ਼ਨ ਪਾਲ, ਬੂਟਾ ਸਿੰਘ ਬੁਰਜਵਾਲ, ਰੁਲ਼ਦਾ ਸਿੰਘ ਮਾਣਸਾ, ਆਦਿ ਲੀਡਰਾਂ ਦੀ ਅਗਵਾਈ ਹੇਠ ਕਿਸਾਨ ਲੀਡਰਸ਼ਿਪ ਦੀ ਸੂਝ ਅਤੇ ਲੋਕਾਂ ਦੀ ਸਿਆਣਪ ਦੀ ਦਾਤ ਦੇਣੀ ਬਣਦੀ ਹੈ।
  • ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਸਪੇਨ ਆਦਿ ਬਹੁਤ ਸਾਰੇ ਦੇਸ਼ਾਂ ਤੋਂ ਲੋਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਕਾਰ-ਰੈਲੀਆਂ ਕੱਢ ਕੇ ਅਤੇ ਸੜਕਾਂ ਦੇ ਦੋਹੀਂ ਪਾਸੀਂ ਵੱਡੇ-ਵੱਡੇ ਬੈਨਰ ਤੇ ਪੋਸਟਰ ਫੜ੍ਹ ਕੇ ਸਾਰਾ-ਸਾਰਾ ਦਿਨ ਖਲੋ ਕੇ ਭਾਰਤੀ ਕਿਸਾਨਾਂ ਨਾਲ ਇਕਜੁੱਟਤਾ ਵਿਖਾ ਕੇ ਉਨ੍ਹਾਂ ਦੇ ਇਸ ਅੰਦੋਲਨ ਦੀ ਹਮਾਇਤ ਕੀਤੀ ਗਈ ਅਤੇ ਇਹ ਹਮਾਇਤ ਲਗਾਤਾਰ ਜਾਰੀ ਹੈ।
  • ਇਸ ਅੰਦੋਲਨ ਵਿਚ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੇ ਨਾਲ-ਨਾਲ ਪੰਜਾਬੀ ਗੱਭਰੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਹਨ। ਉਹ ਪੰਜਾਬੀ ਗੱਭਰੂ, ਜਿਨ੍ਹਾਂ ਨੂੰ ਦੇਸ਼ ਦੇ ਮੀਡੀਏ ਦੇ ਇਕ ਹਿੱਸੇ ਵੱਲੋਂ 'ਨਸ਼ੇੜੀ', 'ਅਮਲੀ' ਤੇ ਕਈ ਹੋਰ 'ਵਿਸ਼ੇਸ਼ਣਾਂ' ਨਾਲ ਨਿਵਾਜਿਆ ਗਿਆ ਸੀ, ਆਪਣੇ ਖ਼ੂਬਸੂਰਤ ਅਤੇ ਤੱਕੜੇ ਜੁੱਸਿਆਂ ਨਾਲ ਇੱਥੇ ਲਗਾਤਾਰ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵਿਚ ਕਈ ਬਾਡੀ-ਬਿਲਡਰ ਤੇ ਕਬੱਡੀ ਦੇ ਖਿਲਾੜੀ ਵੀ ਨਜ਼ਰ ਆ ਰਹੇ ਹਨ।
  • ਵੱਖ-ਵੱਖ ਕਲਾਕਾਰ, ਲੇਖਕ, ਬੁੱਧੀਜੀਵੀ, ਗਾਇਕ, ਰਾਗੀ-ਢਾਡੀ, ਧਾਰਮਿਕ-ਪ੍ਰਚਾਰਕ, ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ, ਸਾਬਕਾ-ਜੱਜ, ਸਮਾਜ-ਸੇਵੀ, ਗੱਲ ਕੀ ਹਰੇਕ ਵਰਗ ਦੇ ਲੋਕ ਇਨ੍ਹਾਂ ਧਰਨਿਆਂ ਵਿਚ ਸ਼ਾਮਲ ਹੋ ਕੇ ਕਿਸਾਨ-ਭਰਾਵਾਂ ਦੇ ਇਸ ਅੰਦੋਲਨ ਨੂੰ ਸਫ਼ਲ ਬਨਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ।
  • ਵੱਖ-ਵੱਖ ਹਾਈਵੇਜ਼ 'ਤੇ ਧਰਨਿਆਂ ਵਿਚ ਸ਼ਾਮਲ ਲੋਕਾਂ ਲਈ ਖਾਧ-ਪਦਾਰਥਾਂ ਦੇ ਬੇਸ਼ੁਮਾਰ ਲੰਗਰ ਲੱਗੇ ਹੋਏ ਹਨ ਜਿਨ੍ਹਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪੱਕ ਰਹੇ ਹਨ। ਇੱਥੋਂ ਤੱਕ ਕਿ ਅਲਸੀ ਤੇ ਖੋਏ ਦੀਆਂ ਪਿੰਨੀਆਂ, ਵੇਸਣ ਦੀ ਬਰਫ਼ੀ, ਲੱਡੂ, ਮੱਠੀਆਂ ਤੇ ਹੋਰ ਨਮਕੀਨਾਂ, ਬਦਾਮ, ਕਾਜੂ, ਅਖਰੋਟ ਦੀਆਂ ਗਿਰੀਆਂ ਤੇ ਸੌਗੀ ਦੀ ਬਹੁਤਾਤ ਹੈ ਅਤੇ ਇਹ ਪਿੰਡਾਂ ਤੇ ਸ਼ਹਿਰਾਂ ਤੋਂ ਕਵਿੰਟਲਾਂ ਤੇ ਟਨਾਂ ਦੀ ਗਿਣਤੀ-ਮਿਣਤੀ ਵਿਚ ਉੱਥੇ ਪਹੁੰਚਾਏ ਜਾ ਰਹੇ ਹਨ।
  • ਇਸ ਅੰਦੋਲਨ ਵਿਚ ਹੋਰ ਲੰਗਰਾਂ ਦੇ ਨਾਲ਼-ਨਾਲ਼ 'ਪੁਸਤਕਾਂ ਦੇ ਲੰਗਰ' ਵੀ ਲੱਗੇ ਹੋਏ ਹਨ। ਅਗਾਂਹ-ਵਧੂ ਸੂਰਬੀਰਤਾ ਨਾਲ ਭਰਪੂਰ ਸਾਹਿਤਕ ਪੁਸਤਕਾਂ ਵੱਡੇ-ਵੱਡੇ ਟੋਕਰਿਆਂ ਵਿਚ ਸਜਾ ਕੇ ਰੱਖੀਆਂ ਹੋਈਆਂ ਸਨ ਅਤੇ ਪੰਜਾਬੀ ਨੌਜੁਆਨ ਉੱਥੇ ਆ ਕੇ ਝੋਨੇ ਦੀ ਪਰਾਲੀ ਜਿਸ ਦਾ ਧੂੰਆਂ ਪਤਾ ਨਹੀਂ ਕਿਵੇਂ ਦਿੱਲੀ ਤੱਕ ਪਹੁੰਚ ਜਾਂਦਾ ਹੈ, ਦੇ ਨਾਲ ਬਣੇ ਹੋਏ ਬੈਂਚਾਂ ਉੱਪਰ ਬੈਠ ਕੇ ਪੜ੍ਹਦੇ ਹਨ। ਇੱਥੇ ਹੀ ਸਿੱਖ-ਮਾਨਸਿਕਤਾ ਦੇ ਉੱਘੇ-ਲੇਖਕ ਗਿਆਨੀ ਅਜਮੇਰ ਸਿੰਘ ਦੀ ਲਿਖੀ ਹੋਈ ਪੁਸਤਕ 'ਸ਼ਹੀਦ ਜਸਵੰਤ ਸਿੰਘ ਖਾਲੜਾ'10 ਦਸੰਬਰ ਨੂੰ ਲੋਕ-ਅਰਪਿਤ ਕੀਤੀ ਗਈ।
  • ਇੱਥੇ 'ਦਵਾਈਆਂ ਦੇ ਲੰਗਰ' ਵੀ ਕਾਫ਼ੀ ਵਿਖਾਈ ਦੇ ਰਹੇ ਹਨ। ਡਾਕਟਰਾਂ ਦੀਆਂ ਬਹੁਤ ਸਾਰੀਆਂ ਐਂਬੂਲੈਂਸਾਂ ਮੌਜੂਦ ਹਨ ਜਿਨ੍ਹਾਂ ਦੇ ਅੱਗੇ ਕੁਰਸੀਆਂ-ਮੇਜ਼ਾਂ 'ਤੇ ਬੈਠੇ ਹੋਏ ਡਾਕਟਰ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਹਨ। ਸਰਕਾਰੀ ਸੇਵਾ ਕਰਦੇ ਹੋਏ ਕਈ ਡਾਕਟਰ ਛੁੱਟੀਆਂ ਲੈ ਕੇ ਇੱਥੇ ਆਪਣੀਆਂ ਬਹੁ-ਮੁੱਲੀਆਂ ਸੇਵਾਵਾਂ ਮੁਹੱਈਆ ਕਰ ਰਹੇ ਹਨ।
  • ਇੱਥੇ ਇਸ ਅੰਦੋਲਨ ਵਿਚ 'ਇਪਟਾ' ਵਰਗੀਆਂ ਅਗਾਂਹ-ਵਧੂ ਨਾਟਕ-ਮੰਡਲੀਆਂ ਵੱਲੋਂ ਲੋਕ-ਪੱਖੀ ਨਾਟਕ ਖੇਡੇ ਜਾ ਰਹੇ ਹਨ ਅਤੇ ਜੋਸ਼ੀਲੇ ਗੀਤ ਗਾਏ ਜਾ ਰਹੇ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਸਾਰਥਕ ਸੁਨੇਹੇ ਦਿੱਤੇ ਜਾ ਰਹੇ ਹਨ। ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
  • ਰਹਿਣ-ਸਹਿਣ ਦੇ ਪ੍ਰਬੰਧ ਇੱਥੇ ਵੱਡੀ ਗਿਣਤੀ ਵਿਚ ਕੀਤੇ ਗਏ ਹਨ। ਦਿੱਲੀ ਅਤੇ ਇਸ ਦੇ ਨਾਲ ਲੱਗਦੇ ਹਰਿਆਣੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰ-ਦਰਵਾਜ਼ੇ ਖੋਲ੍ਹ ਦਿੱਤੇ ਹਨ। ਧਰਨੇ ਵਿਚ ਸ਼ਾਮਲ ਬੀਬੀਆਂ ਤੇ ਬਜ਼ੁਰਗ ਇਨ੍ਹਾਂ ਵਿਚ ਰਾਤ ਨੂੰ ਇੱਥੇ ਵਿਸ਼ਰਾਮ ਕਰਦੇ ਹਨ ਅਤੇ ਦਿਨ ਵੇਲੇ ਉਹ ਧਰਨਿਆਂ ਵਿਚ ਸ਼ਾਮਲ ਹੁੰਦੇ ਹਨ।
  • ਅੰਤਰ-ਰਾਸ਼ਟਰੀ ਸੇਵਾ ਸੰਸਥਾ 'ਖ਼ਾਲਸਾ-ਏਡ' ਵੱਲੋਂ 400 ਬਿਸਤਰਿਆਂ ਦਾ ਪੂਰਨ 'ਰੇਨ-ਪਰੂਫ਼ ਪੰਡਾਲ' ਤਿਆਰ ਕੀਤਾ ਗਿਆ ਹੈ ਜਿਸ ਵਿਚ ਸੀਸੀਟੀਵੀਜ਼, ਫ਼ੋਨ-ਚਾਰਜਰਾਂ, ਪਖ਼ਾਨਿਆਂ ਆਦਿ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ਼ ਹੀ ਖਾਲਸਾ-ਏਡ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਡਾæਐੱਸ਼ਪੀæਸਿੰਘ ਉਬਰਾਏ ਤੇ ਕਈ ਹੋਰ ਦਾਨੀ-ਸੱਜਣਾਂ ਵੱਲੋਂ ਚਲਾਈਆਂ ਜਾ ਰਹੀਆਂ ਸੇਵਾ-ਸੰਸਥਾਵਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਸੌਣ ਲਈ ਗੱਦੇ, ਕੰਬਲ, ਜੈਕਟਾਂ, ਲੋਈਆਂ, ਸ਼ਾਲਾਂ, ਬੁਨੈਣਾਂ, ਜੁਰਾਬਾਂ, ਤੌਲੀਏ ਤੇ ਹੋਰ ਲੋੜੀਂਦੀਆਂ ਚੀਜ਼ਾਂ-ਵਸਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।
  • ਅੰਦੋਲਨ ਵਾਲੀਆਂ ਥਾਵਾਂ 'ਤੇ ਕਈ ਦਾਨੀ-ਸੱਜਣਾਂ ਵੱਲੋਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅਤੇ 'ਮਸਾਜ ਮਸ਼ੀਨਾਂ' (ਦੱਬਣ-ਘੁੱਟਣ ਵਾਲੀਆਂ ਮਸ਼ੀਨਾਂ) ਲਗਾ ਦਿੱਤੀਆਂ ਗਈਆਂ ਹਨ ਅਤੇ ਕਿਸਾਨ ਇਨ੍ਹਾਂ ਦਾ ਖ਼ੂਬ ਲਾਭ ਉਠਾ ਰਹੇ ਹਨ।
  • ਸਾਰਾ ਅੰਦੋਲਨ ਹੁਣ ਤੀਕ ਪੂਰਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸਾਨ-ਆਗੂ ਬੜੀ ਸਿਆਣਪ, ਦੂਰ-ਦਰਸ਼ਤਾ ਅਤੇ ਇਕਮੱਠਤਾ ਨਾਲ ਇਸ ਦੀ ਅਗਵਾਈ ਕਰ ਰਹੇ ਹਨ। ਕੇਂਦਰ ਸਰਕਾਰ ਦਾ ਰਵੱਈਆ ਬੇਸ਼ਕ ਅਜੇ ਕੁਝ ਅੜੀਅਲ ਵਿਖਾਈ ਦੇ ਰਿਹਾ ਹੈ ਪਰ ਕਿਸਾਨ-ਆਗੂ ਵੀ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਦੀ ਆਪਣੀ ਮੁੱਖ-ਮੰਗ 'ਤੇ ਡਟੇ ਹੋਏ ਹਨ।
  • ਧਰਨਿਆਂ ਦੇ ਦੌਰਾਨ ਐਂਬੂਲੈਂਸ ਅਤੇ ਹੋਰ ਜ਼ਰੂਰੀ-ਸੇਵਾਵਾਂ ਨੂੰ ਰਸਤਾ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ।
  • ਸੜਕਾਂ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਦੇ ਅਨੁਸਾਰ ਸਗੋਂ ਇਸ ਦੌਰਾਨ ਉਨ੍ਹਾਂ ਦੀ ਸੇਲ ਵਿਚ ਕਾਫ਼æੀ ਵਾਧਾ ਹੋਇਆ ਹੈ।
  • ਕਈ ਕਿਸਾਨ ਕਿਸੇ ਜ਼ਰੂਰੀ ਘਰੇਲੂ ਕੰਮਾਂ ਦੇ ਕਾਰਨ ਵਾਪਸ ਵੀ ਆ ਰਹੇ ਹਨ ਪਰ ਉਨ੍ਹਾਂ ਦੀ ਥਾਂ 'ਤੇ ਹੋਰ ਕਿਸਾਨ ਬਹੁਤ ਵੱਡੀ ਗਿਣਤੀ ਵਿਚ ਦਿੱਲੀ ਨੂੰ ਜਾ ਰਹੇ ਹਨ। ਸੁਣਨ ਵਿਚ ਆਇਆ ਹੈ ਕਿ ਜੇਕਰ 20 ਕਿਸਾਨ ਘਰਾਂ ਨੂੰ ਵਾਪਸ ਆਉਂਦੇ ਹਨ ਤਾਂ ਉਨਹਾਂ ਦੀ ਥਾਂ 'ਤੇ 100 ਕਿਸਾਨ ਦਿੱਲੀ ਜਾ ਰਹੇ ਹਨ। ਤਾਜ਼ਾ ਖ਼ਬਰਾਂ ਅਨੁਸਾਰ ਪੰਜਾਬ ਦੇ ਮਾਝੇ ਏਰੀਏ ਤੋਂ ਪਿਛਲੇ ਦੋ ਦਿਨਾਂ ਵਿਚ 2000 ਤੋਂ ਵਧੀਕ ਟ੍ਰੈਕਟਰ-ਟਰਾਲੀਆਂ ਦਿੱਲੀ ਪਹੁੰਚੀਆਂ ਹਨ। ਬਠਿੰਡਾ ਤੇ ਫਿਰੋਜ਼ਪੁਰ ਤੋਂ 'ਪੰਜਾਬ-ਮੇਲ' ਰਾਹੀਂ ਹਰ ਰੋਜ਼ 400-500 ਕਿਸਾਨ ਦਿੱਲੀ ਜਾ ਰਹੇ ਹਨ।
  • ਇਸ ਅੰਦੋਲਨ ਵਿਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਰਾਤ ਨੂੰ ਸੜਕਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਨੌਜੁਆਨ ਇਸ ਸੇਵਾ ਵਿਚ ਵੱਧ-ਚੜ੍ਹ ਕੇ ਆਪਣਾ ਹਿੱਸਾ ਪਾ ਰਹੇ ਹਨ।
  ਕੇਂਦਰ ਸਰਕਾਰ ਵੱਲੋਂ ਬੇਸ਼ਕ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਕਈ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਤੇ ਭਾਰੀਆਂ ਰੋਕਾਂ ਖੜੀਆਂ ਕਰਕੇ ਅਤੇ ਪੁਲੀਸ ਤੇ ਨੀਮ-ਫ਼ੌਜੀ ਦਲਾਂ ਵਿਚ ਵਾਧਾ ਕਰਕੇ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਲੰਮੇਂ ਸਮੇਂ ਲਈ ਤਿਆਰੀਆਂ ਕਰਕੇ ਧਰਨਿਆਂ 'ਤੇ ਬੈਠੇ ਹੋਏ ਹਨ। ਕਈਆਂ ਨੇ ਤਾਂ ਦੋਹਾਂ ਸੜਕਾਂ ਵਿਚਲੇ ਡਿਵਾਈਡਰਾਂ ਵਿਚਕਾਰਲੀ ਖਾਲੀ ਜ਼ਮੀਨ ਨੂੰ ਕਹੀਆਂ ਨਾਲ ਪੁੱਟ ਕੇ ਉੱਥੇ ਧਨੀਆਂ, ਮੇਥੀ, ਪਾਲਕ, ਮੂਲੀਆਂ, ਗਾਜਰਾਂ, ਲਸਣ, ਪਿਆਜ਼ ਆਦਿ ਵੀ ਬੀਜ ਦਿੱਤੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਅੰਦਲਨ ਵਿਚ ਇਹ ਮੂਲੀਆਂ-ਗਾਜਰਾਂ ਤੇ ਹੋਰ ਸੱਭ ਖਾ ਕੇ ਸਫ਼ਲ ਹੋਣ ਤੋਂ ਬਾਦ ਹੀ ਘਰਾਂ ਨੂੰ ਵਾਪਸ ਮੁੜਨਗੇ।
  ਹੁਣ ਹਾਲਤ ਇਹ ਬਣੀ ਹੋਈ ਹੈ ਕਿ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਾ ਕਰਨ ਦੀ ਆਪਣੀ ਅੜੀ 'ਤੇ ਕਾਇਮ ਹੈ ਅਤੇ ਉਹ ਕਿਸਾ-ਆਗੂਆਂ ਨਾਲ ਆਪਣੀ ਹਰੇਕ ਮੀਟਿੰਗ ਵਿਚ ਸੋਧਾਂ ਕਰਨ ਦਾ ਹੀ ਰਾਗ ਅਲਾਪ ਰਹੀ ਹੈ। ਉਹ ਇਸ ਅੰਦੋਲਨ ਨੂੰ ਲੰਮਾਂ ਖਿੱਚ ਕੇ ਅਤੇ ਇਸ ਨੂੰ ਕਮਜ਼ੋਰ ਕਰਕੇ ਫੇਲ੍ਹ ਕਰਨਾ ਚਾਹੁੰਦੀ ਹੈ। ਉਹ ਇਨ੍ਹਾਂ ਬਿੱਲਾਂ ਵਿਚ 80-85%ਸੋਧਾਂ ਕਰਨ ਲਈ ਤਾਂ ਤਿਆਰ ਲੱਗਦੀ ਹੈ ਪਰ ਇਹ ਬਿੱਲ ਅਜੇ ਰੱਦ ਕਰਨ ਲਈ ਤਿਆਰ ਨਹੀਂ। ਓਧਰ ਕਿਸਾਨਾਂ ਲਈ ਵੀ ਆਪਣੀ ਹੋਂਦ ਤੇ ਭਵਿੱਖ ਦਾ ਸੁਆਲ ਹੈ।
  ਵੇਖੋ! ਅੱਗੋਂ ਕੀ ਬਣਦਾ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com