ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਜਰੂਰੀ

  ਦਿਂਲੀ ਵਿਂਚ ਚਂਲ ਰਹੇ ਕਾਲ਼ੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੇ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ। ਐਨਾ ਲੰਮਾ ਅਤੇ ਐਨਾ ਸ਼ਾਂਤ ਸੰਘਰਸ਼ ਇਕ ਮਿਸਾਲ ਬਣ ਗਿਆ ਹੈ। ਲਂਖਾਂ ਲੋਕਾਂ ਦੀ ਸ਼ਮੂਲੀਅਤ ਵਾਲੇ ਇਸ ਸੰਘਰਸ਼ ਨੇ ਸਾਰੀ ਦੁਨੀਆਂ ਦਾ ਧਿਆਨ ਖਿਂਚਿਆ ਹੈ, ਇਸ ਤੋਂ ਪਹਿਲਾਂ ਦਿਂਲੀ ਦੇ ਸ਼ਾਹੀਨ ਬਾਗ਼ ਵਿਂਚ ਵੀ ਇਂਕ ਸੰਘਰਸ਼ ਚਂਲਿਆ ਸੀ ਪਰ ਦੁਨੀਆਂ ਭਰ ਵਿਂਚ ਇਸ ਦੀ ਐਨੀ ਵਂਡੀ ਪਂਧਰ 'ਤੇ ਚਰਚਾ ਨਹੀਂ ਸੀ ਹੋ ਸਕੀ। ਇਸ ਸੰਘਰਸ਼ ਉਂਤੇ ਤਾਂ ਸੰਯੁਕਤ ਰਾਸ਼ਟਰ ਦੀ ਵੀ ਪੂਰੀ ਨਜ਼ਰ ਹੈ। ਜਦ ਵੀ ਕੋਈ ਇਸ ਸੰਘਰਸ਼ ਬਾਰੇ ਸੁਣਦਾ ਹੈ, ਸਮਝਦਾ ਹੈ ਤਾਂ ਇਸ ਦਾ ਵਿਰੋਧ ਕਰਨ ਦੀ ਬਜਾਏ ਇਸ ਦਾ ਹਾਮੀ ਹੋ ਜਾਂਦਾ ਹੈ। ਦਿਂਲੀ ਦੇ ਲੋਕ ਤਾਂ ਇਸ ਸੰਘਰਸ਼ ਦੇ ਜ਼ਬਰਦਸਤ ਸਮਰਥਕ ਬਣ ਚੁਂਕੇ ਹਨ।

  ਹਰੇਕ ਦੇ ਦਿਲ ਵਿਂਚ ਇਹੀ ਅਰਦਾਸ ਹੈ ਕਿ ਸਂਚੇ ਪਾਤਸ਼ਾਹ ਇਹ ਸੰਘਰਸ਼ ਕਾਮਯਾਬ ਹੋ ਜਾਵੇ, ਹਰੇਕ ਦੀ ਕਾਮਨਾ ਹੈ ਕਿ ਮੋਦੀ ਸਰਕਾਰ ਕਾਲ਼ੇ ਕਾਨੂੰਨ ਵਾਪਸ ਲੈ ਲਵੇ ਪਰ ਮੋਦੀ ਸਰਕਾਰ ਪਿਂਛੇ ਮੁੜਨ ਦੀ ਥਾਂ ਇਸ ਅੰਦੋਲਨ ਨੂੰ ਬਦਨਾਮ ਕਰਨ ਤੇ ਮਲੀਆਮੇਟ ਕਰਨ ਲਈ ਮਨਸੂਬੇ ਬਣਾਈ ਬੈਠੀ ਹੈ। ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਬੇਅੰਤ ਕੋਸ਼ਿਸ਼ਾਂ ਅਤੇ ਸਾਜ਼ਿਸ਼ਾਂ ਬੇਨਕਾਬ ਹੋ ਚੁਂਕੀਆਂ ਹਨ, ਕਦੇ ਖ਼ਾਲਿਸਤਾਨੀ, ਕਦੇ ਪਾਕਿਸਤਾਨੀ, ਕਦੇ ਕੈਨੇਡੀਅਨ ਤੇ ਕਦੇ ਚੀਨੀ ਹਮਾਇਤ ਕਹਿ ਕੇ ਸੰਘਰਸ਼ ਦੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਸਾਰੇ ਯਤਨ ਅਸਫ਼ਲ ਰਹੇ ਹਨ। ਮੋਦੀ ਸਰਕਾਰ ਲਗਾਤਾਰ ਕਹੀ ਜਾਂਦੀ ਹੈ ਕਿ ਕਿਸਾਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਆ ਰਹੀ ਜਦ ਕਿ ਅਸਲ ਵਿਂਚ ਮੋਦੀ ਸਰਕਾਰ ਹਂਕੀ-ਬਂਕੀ ਹੈ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਕਿਵੇਂ ਆ ਗਏ। ਲੋਕਾਂ ਨੂੰ ਸਭ ਪਤਾ ਹੈ ਕਿ ਜਿਵੇਂ ਜੀਓ ਦੇ ਮੁਫ਼ਤ ਨੈਂਟ ਨੇ ਬਾਕੀ ਮੋਬਾਇਲ ਕੰਪਨੀਆਂ ਦਾ ਬੇੜਾ ਗਰਕ ਕੀਤਾ ਸੀ ਉਵੇਂ ਹੀ ਕਾਲ਼ੇ ਕਾਨੂੰਨ ਪਹਿਲਾਂ ਚਂਲ ਰਹੇ ਸਿਸਟਮ ਨੂੰ ਬਰਬਾਦ ਕਰ ਦੇਣਗੇ ਅਤੇ ਲੋਕਾਂ ਕੋਲ ਇਹ ਦਲੀਲ ਵੀ ਹੋਵੇਗੀ ਕਿ ਇਹਦੇ ਵਿਂਚ ਕਾਰਪੋਰੇਟਾਂ ਦਾ ਕੀ ਦੋਸ਼ ? ਜਿਵੇਂ ਲੋਕਾਂ ਨੂੰ ਮੁਫ਼ਤ ਵਿਂਚ ਇੰਟਰਨੈਂਟ ਸਰਵਿਸ ਦੇਣ ਵਾਲੇ 'ਜੀਓ' ਦਾ ਕੋਈ ਦੋਸ਼ ਨਹੀਂ ਦਿਸਦਾ ਸੀ ਪਰ ਜਦ ਕਾਰਪੋਰੇਟਾਂ ਨੇ ਮੰਡੀ ਪ੍ਰਬੰਧ ਕਬਜ਼ੇ ਹੇਠ ਲੈ ਲਿਆ ਤਾਂ ਖੇਤੀ ਸੈਕਟਰ ਵਿਂਚ ਕਿਸਾਨ ਆੜ੍ਹਤੀਏ ਅਤੇ ਹੋਰ ਸਭ ਸਬੰਧਤ ਵਰਗਾਂ ਨੂੰ ਕਾਰਪੋਰੇਟਾਂ ਦੇ ਮੁਥਾਜ ਹੋਣਾ ਪਵੇਗਾ ਅਤੇ ਇਹ ਇਂਕ ਗੁਲਾਮੀ ਦੀ ਸਥਿਤੀ ਹੋਵੇਗੀ। ਜੇ ਬੀ.ਐਸ.ਐਨ.ਐਲ. ਨੂੰ ਖਤਮ ਕਰਨ ਲਈ ਇਕ ਸਾਲ ਮੁਫ਼ਤ ਵਿਂਚ ਨੈਂਟ ਦਿਂਤਾ ਜਾ ਸਕਦਾ ਹੈ ਤਾਂ ਪੰਜਾਬ ਦੀਆਂ ਮੰਡੀਆਂ 'ਤੇ ਪਹਿਲਾਂ ਚਂਲ ਰਿਹਾ ਸਾਰਾ ਸਿਸਟਮ ਖ਼ਤਮ ਕਰਨ ਲਈ ਕਾਰਪੋਰੇਟ ਘਰਾਣਿਆਂ ਨੇ ਘਂਟੋ-ਘਂਟ ਪੰਜ ਸਾਲ ਦਾ ਪੈਸਾ ਇਕਂਠਾ ਕੀਤਾ ਹੋਣਾ। ਜਦ ਬਹੁਗਿਣਤੀ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਖਿੰਡਾਏ ਲਾਲਚ ਵਿਂਚ ਫਸ ਗਏ ਤਾਂ ਬਾਕੀਆਂ ਲਈ ਇਹ ਪਹਿਲਾਂ ਵਾਲਾ ਸਿਸਟਮ ਚਲਾਈ ਰਂਖਣਾ ਨਾ-ਮੁਮਕਿਨ ਹੋਵੇਗਾ ਤੇ ਫੇਰ ਆਪਾਂ ਖ਼ੁਦ ਕਹਾਂਗੇ ਕਿ ਮੰਡੀਆਂ ਵਾਲਾ ਸਿਸਟਮ ਚਿਂਟਾ ਹਾਥੀ ਹੈ ਇਸ ਨੂੰ ਖ਼ਤਮ ਕਰੋ ਤੇ ਜਦ ਪਹਿਲਾਂ ਵਾਲਾ ਸਿਸਟਮ ਮਰ ਮੁਂਕ ਗਿਆ ਫਿਰ ਕਾਰਪੋਰੇਟ ਘਰਾਣੇ ਦਿਨੇ ਤਾਰੇ ਵਿਖਾਉਣਗੇ ਫੇਰ ਮਨਮਰਜ਼ੀ ਕਰਨਗੇ। ਅਂਕ ਕੇ ਬਹੁਤਿਆਂ ਨੇ ਮਜਬੂਰ ਹੋ ਕੇ ਕਾਰਪੋਰੇਟਾਂ ਨੂੰ ਜ਼ਮੀਨ ਵੇਚ ਹੀ ਦੇਣੀ ਹੈ। ਖੇਤੀ ਵਾਲੇ ਇਹ ਲੋਕ ਕੀ ਕਰਨਗੇ ? ਕੀ ਇਨ੍ਹਾਂ ਦੀ ਪਛਾਣ ਨਹੀਂ ਬਦਲ ਜਾਊ ? ਕੀ ਇਹ ਕਿਸਾਨ ਕਹਾਉਣ ਜੋਗੇ ਰਹਿਣਗੇ ? ਕੀ ਇਹ ਖੇਤ ਵੜਨ ਜੋਗੇ ਹੋਣਗੇ ? ਕੀ ਇਹ ਆਪਣੇ ਹੀ ਖੇਤ ਵਿਂਚ ਮਜ਼ਦੂਰ ਬਣ ਜਾਣਗੇ ? ਜੇ ਕਾਰਪੋਰੇਟ ਤੇ ਕਿਸੇ ਕਿਸਾਨ ਵਿਚਾਲੇ ਸਮਝੌਤੇ ਨੂੰ ਤੋੜਨ ਕਰਕੇ ਕੋਈ ਵਿਵਾਦ ਬਣ ਜਾਵੇ ਤਾਂ ਕਿ ਉਹ ਕਿਸਾਨ ਉਸ ਕਾਰਪੋਰੇਟ ਘਰਾਣੇ ਨਾਲ ਕਾਨੂੰਨੀ ਲੜਾਈ ਲੜ ਸਕਦਾ ਹੈ ? ਜੇ ਅਂਜ ਲਂਖਾਂ ਕਿਸਾਨਾਂ ਦੀ ਗਂਲ ਸਰਕਾਰੀ ਨਿਜ਼ਾਮ ਸੁਣਨ, ਸਮਝਣ ਅਤੇ ਮੰਨਣ ਨੂੰ ਤਿਆਰ ਨਹੀਂ ਤੇ ਕਾਰਪੋਰੇਟਾਂ ਦੀ ਬੋਲੀ ਬੋਲਦਾ ਹੈ ਤਾਂ ਇਹ ਹਕੂਮਤੀ ਸਿਸਟਮ ਉਦੋਂ ਵੀ ਕਾਰਪੋਰੇਟਾਂ ਦੇ ਹਂਕ ਵਿਂਚ ਹੀ ਭੁਗਤੇਗਾ ਜਦ ਕਿਸੇ ਕਿਸਾਨ ਨਾਲ ਕਿਸੇ ਕਾਰਪੋਰੇਟ ਘਰਾਣੇ ਦਾ ਪੰਗਾ ਪਿਆ ਹੋਊ।
  ਜਾਪਦਾ ਹੈ ਕਿ ਪਹਿਲਾਂ ਇਨ੍ਹਾਂ ਹੀ ਕਾਰਪੋਰੇਟਾਂ ਨੇ ਉਹ ਹਾਲਾਤ ਬਣਾਏ ਜਿਨ੍ਹਾਂ ਕਰਕੇ ਕਿਸਾਨਾਂ ਦੀ ਹਾਲਤ ਖ਼ੁਦਕੁਸ਼ੀਆਂ ਵਾਲੀ ਬਣੀ ਤੇ ਹੁਣ ਇਹ ਅਗਲੇ ਕਦਮ ਪੁਂਟ ਰਹੇ ਨੇ ਕਿ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣ। ਇਸ ਅਜਗਰ ਨਾਲ ਮਂਥਾ ਲਾਉਣਾ ਹੀ ਪੈਣਾ ਨਹੀਂ ਤਾਂ ਇਹ ਸਾਨੂੰ ਹੜਂਪ ਜਾਊ! ਇਹ ਕਾਰਪੋਰੇਟ ਘਰਾਣੇ ਕੋਈ ਵਪਾਰ ਨਹੀਂ ਕਰਨ ਆਏ, ਇਹ ਤਾਂ ਲੋਕਾਂ ਨੂੰ ਆਰਥਿਕ ਪਂਖ ਤੋਂ ਕਾਬੂ ਕਰਨ ਆਏ ਨੇ, ਇਹ ਤਾਂ ਸਹਿਜੇ ਸਹਿਜੇ ਅਂਗੇ ਵਧਣਗੇ ਤੇ ਕੋਈ ਹਂਦ ਨਹੀਂ ਕਿਥੋਂ ਤਂਕ ਜਾਣਗੇ। ਲੋਕਾਂ ਦੀ ਸੋਚ ਤਾਂ ਅੰਬਾਨੀ ਅਡਾਨੀ ਤਕ ਹੈ ਜਦਕਿ ਇਹ ਤਾਂ ਅਸਲ ਵਿਂਚ ਆਪ ਵੀ ਮਲਟੀ ਨੈਸ਼ਨਲ ਕੰਪਨੀਆਂ ਦੇ ਭਾਰਤ ਵਿਚਲੇ ਏਜੰਟ ਹੀ ਨੇ ਜੋ ਉਨ੍ਹਾਂ ਬਹੁ-ਕੌਮੀ ਕੰਪਨੀਆਂ ਦੇ ਹੁਕਮਾਂ ਤਹਿਤ ਚਂਲਦੇ ਨੇ। ਆਮ ਬੰਦੇ ਨੂੰ ਲਂਗਦਾ ਹੈ ਕਿ ਭਾਰਤ ਦੇ ਹੀ ਅੰਬਾਨੀ-ਅਡਾਨੀ ਵਰਗੇ ਕਾਰੋਬਾਰੀ ਘਰਾਣੇ ਸਭ ਕੁਝ ਕਰਦੇ ਹੋਣਗੇ ਜਦਕਿ ਇਹ ਖੇਡ ਬੜੀ ਲੰਮੀ, ਗੁੰਝਲਦਾਰ ਤੇ ਨਾ ਸਮਝ ਆਉਣ ਵਾਲੀ ਹੈ। ਇਸ ਦੇ ਨਤੀਜੇ ਬੇਹਂਦ ਖ਼ਤਰਨਾਕ ਹੋਣਗੇ ਜਿਵੇਂ ਈਸਟ ਇੰਡੀਆ ਕੰਪਨੀ ਨੇ ਪਹਿਲਾਂ ਵਪਾਰ ਸ਼ੁਰੂ ਕੀਤਾ ਪਰ ਅੰਤ ਉਹ ਹਾਕਮ ਬਣ ਬੈਠੇ ਸੀ। ਜਿਹੜੇ ਭਾਜਪਾ ਵਾਲੇ ਹੁਣ ਕਾਰਪੋਰੇਟਾਂ ਦੇ ਹਂਕ ਵਿਂਚ ਕਾਲੇ ਕਾਨੂੰਨਾਂ ਦੀ ਹਮਾਇਤ ਕਰ ਰਹੇ ਨੇ, ਇਹ ਉਨ੍ਹਾਂ ਲੋਕਾਂ ਦੇ ਵਾਰਸ ਨੇ ਜਿਹੜੇ ਪਹਿਲਾਂ ਈਸਟ ਇੰਡੀਆ ਕੰਪਨੀ ਨੂੰ ਵਪਾਰ ਦੀ ਆਗਿਆ ਦੇਣ ਦੇ ਹਂਕ ਵਿਂਚ ਵਕਾਲਤ ਕਰਦੇ ਰਹੇ। ਇਹ ਭਾਜਪਾ ਉਸੇ ਆਰ.ਐਂਸ.ਐਂਸ. ਦੀ ਧੀ ਹੈ ਜਿਸ ਨੇ ਗੋਰਿਆਂ ਦੀ ਗੁਲਾਮੀ ਖ਼ਿਲਾਫ਼ ਕਦੇ ਕਂਖ ਨਹੀਂ ਕੀਤਾ। ਇਨ੍ਹਾਂ ਨੂੰ ਈਸਟ ਇੰਡੀਆ ਕੰਪਨੀ ਜਾਂ ਬ੍ਰਿਟਿਸ਼ ਕਰਾਊਨ ਦੇ ਭਾਰਤ ਉਂਤੇ ਰਾਜ ਦਾ ਕੋਈ ਮਲਾਲ ਨਹੀਂ ਸੀ। ਇਨ੍ਹਾਂ ਨੂੰ ਤਾਂ ਮੁਸਲਮਾਨਾਂ ਦੇ ਰਾਜ਼ ਮੌਕੇ ਵੀ ਕੋਈ ਤਕਲੀਫ਼ ਨਹੀਂ ਸੀ, ਇਹ ਉਹ ਲੋਕ ਨੇ ਜਿਨ੍ਹਾਂ ਦੇ ਵਡੇਰਿਆਂ ਨੇ ਰਾਜ ਕਰਦੇ ਮੁਸਲਮਾਨਾਂ ਤੇ ਰਾਜ ਕਰਦੇ ਗੋਰਿਆਂ ਨਾਲ ਕਰੀਬੀ ਸਬੰਧ ਬਣਾ ਕੇ ਮੌਜਾਂ ਕੀਤੀਆਂ। ਇਹ ਉਹ ਨਹੀਂ ਜਿਨ੍ਹਾਂ ਨੂੰ ਕਿਸੇ ਦੀ ਗੁਲਾਮੀ ਦਾ ਦੁਂਖ ਹੋਵੇ, ਇਨ੍ਹਾਂ ਦਾ ਹਿਸਾਬ ਕਿਤਾਬ ਵਂਖਰਾ ਹੈ। ਸੋ ਇਹ ਹੁਣ ਵੀ ਕਾਰਪੋਰੇਟਾਂ ਦੇ ਹਂਥਾਂ ਵਿਂਚ ਖੇਡ ਰਹੇ ਨੇ ਤੇ ਇਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਕਿ ਅੰਬਾਨੀ-ਅਡਾਨੀ ਵਰਗੇ ਲੋਕ ਤਾਂ ਮਲਟੀ ਨੈਸ਼ਨਲ ਕੰਪਨੀਆਂ ਦੇ ਏਜੰਟ ਦੀ ਹੈਸੀਅਤ ਜੋਗੇ ਨੇ। ਅਸਲ ਖੇਡ ਤਾਂ ਮਲਟੀਨੈਸ਼ਨਲ ਕੰਪਨੀਆਂ ਦੇ ਹਂਥ ਵਿਂਚ ਹੈ, ਉਨ੍ਹਾਂ ਨੇ ਆਪਣੇ ਭਾਰਤੀ ਏਜੰਟਾਂ ਰਾਹੀਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਭਾਰਤ ਦੀ ਖੇਤੀ ਸਮੇਤ ਸਭ ਕੁਝ ਨੂੰ ਹੜਂਪਣਾ ਹੈ। ਭਾਜਪਾ ਦੇ ਪੰਜਾਬ ਤੋਂ ਬਾਹਰਲੇ ਆਗੂਆਂ ਨੇ ਇਂਕੋ ਰਂਟ ਲਾਈ ਹੋਈ ਹੈ ਕਿ ਕਿਸਾਨ ਜ਼ਿਂਦ ਛਂਡਣ ਕਾਨੂੰਨਾਂ ਵਿਂਚ ਸੋਧਾਂ ਕਰਵਾਉਣ ਦੇ ਘਰਾਂ ਨੂੰ ਜਾਣ ਪਰ ਸੰਘਰਸ਼ ਦੀ ਮੰਗ ਤਾਂ ਇਹ ਕਾਲੇ ਕਾਨੂੰਨ ਰਂਦ ਕਰਵਾਉਣ ਦੀ ਹੈ। ਪੰਜਾਬ ਭਾਜਪਾ ਦੇ ਆਗੂਆਂ ਵਿਂਚ ਪੰਜਾਬ ਦੇ ਕਿਸਾਨਾਂ ਲਈ ਕੋਈ ਸੰਵੇਦਨਸ਼ੀਲਤਾ ਨਹੀਂ ਬਚੀ। ਇਹ ਲੋਕ ਲੁਟੇਰਿਆਂ ਨਾਲ ਡਟੇ ਹੋਏ ਨੇ। ਵਿਨੀਤ ਜੋਸ਼ੀ, ਹਰਜੀਤ ਗਰੇਵਾਲ, ਜਿਆਣੀ ਤੇ ਹੋਰ ਪੰਜਾਬ ਭਾਜਪਾ ਦੇ ਆਗੂ ਪੰਜਾਬੀਆਂ ਦੇ ਖਿਲਾਫ, ਚਿੜ੍ਹਾਉਣ ਵਾਲੀ, ਵੰਗਾਰਨ ਵਾਲੀ ਬੋਲੀ ਬੋਲਦੇ ਨੇ ਜਿਵੇਂ ਚਾਹੁੰਦੇ ਹੋਣਗੇ ਕਿ ਲੋਕਾਂ ਦਾ ਵਿਰੋਧ ਹਿੰਸਕ ਹੋ ਜਾਵੇ, ਪਰ ਲੋਕਾਂ ਨੇ ਧੀਰਜ ਧਾਰਨ ਕੀਤਾ ਹੋਇਆ ਹੈ। ਭਾਜਪਾਈਆਂ ਵਂਲੋਂ ਸਰਟੀਫਿਕੇਟ ਦਿਂਤੇ ਜਾ ਰਹੇ ਨੇ ਕਿ ਤੁਸੀਂ ਮੋਦੀ ਸਰਕਾਰ ਦੀ ਹਰ ਹਰਕਤ ਨੂੰ ਅਂਖਾਂ ਮੀਚ ਕੇ ਹਮਾਇਤ ਨਹੀਂ ਦਿੰਦੇ ਤਾਂ ਤੁਸੀਂ ਦੇਸ਼ ਵਿਰੋਧੀ ਹੋ, ਜੇ ਤੁਸੀਂ ਆਪਣੇ ਉਂਤੇ ਹੋਣ ਵਾਲੇ ਜ਼ੁਲਮ ਖ਼ਿਲਾਫ਼ ਬੋਲਦੇ ਹੋ, ਇਨਸਾਫ਼ ਲਈ ਲੜਦੇ ਹੋ ਤੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਅਮਨ ਸ਼ਾਂਤੀ ਦੇ ਵਂਡੇ ਦੁਸ਼ਮਣ ਹੋ। ਜੇ ਤੁਸੀਂ ਹਂਕ ਸਂਚ ਲਈ ਠੋਕਵੀਂ ਗਂਲ ਕਰਦੇ ਹੋ ਤਾਂ ਤੁਸੀਂ ਪਾਕਿਸਤਾਨ ਤੇ ਚੀਨ ਦੇ ਏਜੰਟ ਹੋ, ਖ਼ਾਲਿਸਤਾਨੀ ਹੋ, ਮਾਓਵਾਦੀ ਹੋ ਪਰ ਇਸ ਕੂੜ ਪ੍ਰਚਾਰ ਦਾ ਸੰਘਰਸ਼ ਉਂਤੇ ਰਂਤੀ ਭਰ ਵੀ ਅਸਰ ਨਹੀਂ ਹੈ।
  - ਰਣਜੀਤ ਸਿੰਘ ਦਮਦਮੀ ਟਕਸਾਲ
  (ਸਿਂਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
  ਮੋ : 88722-93883.

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com