ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  9 ਮਈ ਤੋਂ ਸ਼ੁਰੂ ਹੋਇਆ ਬਲੈਕ ਥੰਡਰ, 18 ਮਈ ਦੇ ਦਿਨ ਨੂੰ ਆਖ਼ਰੀ 46 ਬੰਦੇ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ| ਉਹ ਕੌਣ ਸਨ, ਉਨ੍ਹਾਂ ਤੇ ਕੋਈ ਪਰਚਾ ਦਰਜ ਕਿਉਂ ਨਹੀਂ ਹੋਇਆ? ਜਿਸ ਅਪਰੇਸ਼ਨ ਨੂੰ 10 ਦਿਨ ਟੀ.ਵੀ ਤੇ ਚਲਾਇਆ ਗਿਆ ਸਿੱਖਾਂ ਦੀ ਭਾਰੀ ਬਦਨਾਮੀ ਕਰਨ ਦੀ ਕੋਸ਼ਿਸ ਕੀਤੀ ਗਈ| ਉਸ ਅਪਰੇਸ਼ਨ ਬਾਰੇ ਸਿੱਖਾਂ ਨੇ ਅੱਜ ਤੱਕ ਵਾਈਟ ਪੇਪਰ ਜਾਰੀ ਕਰਕੇ ਇਸ ਅਪਰੇਸ਼ਨ ਦੇ ਅਸਲੀ ਕਾਰਣਾਂ ਤੇ ਮੰਤਵਾਂ ਦਾ ਖ਼ੁਲਾਸਾ ਦੁਨੀਆਂ ਸਾਹਮਣੇ ਨਹੀਂ ਕੀਤਾ| ਅਸੀਂ ਅੱਜ ਤੱਕ 3 ਮਈ 1984 ਨੂੰ ਦਰਬਾਰ ਸਾਹਿਬ ਕੰਪਲੈਕਸ ‘ਚ ਸ਼ਹੀਦ ਕੀਤੀ ਗਈ 3500 ਸੰਗਤ ਦੇ ਕਤਲੇਆਮ ਲਈ ਭਾਰਤੀ ਫੌਜ ਜਾਂ ਭਾਰਤੀ ਹਕੂਮਤ ਨੂੰ ਕਾਨੂੰਨੀ ਕਟਿਹਰੇ ‘ਚ ਖੜ੍ਹਾ ਕਰਨ ਦਾ ਯਤਨ ਹੀ ਨਹੀਂ ਕੀਤਾ? ਆਖ਼ਰ ਕਸੂਰਵਾਰ ਕੌਣ ਹੈ? ਸਾਕਾ ਦਰਬਾਰ ਸਾਹਿਬ ਦੀ 3੮ਵੀਂ ਵਰ੍ਹੇਗੰਢ ਆ ਗਈ| ਪ੍ਰੰਤੂ ਕਿਸੇ ਸਿੱਖ ਜੱਥੇਬੰਦੀ ਜਾਂ ਸਿੱਖ ਆਗੂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲ੍ਹਿਆਂ ਦਾ ਮੌਤ ਸਰਟੀਫਿਕੇਟ ਲੈਣ ਲਈ ਆਰ.ਟੀ.ਆਈ ਨਹੀਂ ਪਾਈ| ਖੈਰ! ਇਹ ਵਿਸਥਾਰ ਅਸੀਂ ਜੂਨ ਦੇ ਪਹਿਲੇ ਹਫ਼ਤੇ ਕੌਮ ਸਾਹਮਣੇ ਰੱਖਾਂਗੇ| ਅੱਜ ਅਸੀਂ ਬਲੈਕ ਥੰਡਰ ਜਿਸ ਬਾਰੇ ਸ਼ਾਇਦ ਸਾਡੀ ਨਵੀ ਪੀੜ੍ਹੀ ਨੂੰ ਜਾਣਕਾਰੀ ਹੀ ਨਾ ਹੋਵੇ, ਉਸ ਬਾਰੇ ਚਰਚਾ ਕਰ ਰਹੇ ਹਾਂ| ਬਲੈਕ ਥੰਡਰ ਸੁਰਜੀਤ ਬਰਨਾਲੇ ਦੀ ਸਰਕਾਰ ਤੋੜਕੇ ਕਰਵਾਇਆ ਗਿਆ| ਇਸ ਦੇ ਆਖ਼ਰ ਅਰਥ ਕੀ ਸੀ? 1984 ‘ਚ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਸਹੀ ਠਹਿਰਾਉਣਾ ਉਸ ਤੇ ਮੋਹਰ ਲਾਉਣੀ ਕਿ ਸਿੱਖ ਖਾੜਕੂ ਐਨੇ ਬੇਕਾਬੂ ਹੋ ਗਏ ਸਨ ਕਿ ਸਰਕਾਰ ਨੂੰ ਵਾਰ-ਵਾਰ…
  ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਾਮਲੇ ਵਿਚ ਗੁਰਮਤਿ, ਕਾਨੂੰਨੀ ਅਤੇ ਵਿਤੀ ਪੱਖ ਤੋਂ ਹੋਈਆਂ ਉਲੰਘਣਾਵਾਂ ਦੀ ਜਾਂਚ ਕਰਨ ਲਈ ਬਣਾਏ ਗਏ ਇਕ ਜਾਂਚ ਜਥੇ ਵਲੋਂ ਆਪਣੀ ਰਿਪੋਰਟ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਸਚੋ ਸੱਚ ਜਨਤਕ ਕੀਤੀ ਜਾ ਰਹੀ ਹੈ। ਇਹ ਰਿਪੋਰਟ ਲੋੜੀਂਦੀ ਕਾਰਵਾਈ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਤੋਂ ਬਾਅਦ ਮਨੁੱਖੀ ਹੱਕਾਂ ਦੇ ਕਾਰਕੁੰਨ ਪ੍ਰੋ. ਜਗਮੋਹਨ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਚੰਚਲ ਮਨੋਹਰ ਸਿੰਘ, ਲੇਖਕ ਅਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਅਤੇ ਨੌਜਵਾਨ ਪੱਤਰਕਾਰ ਬੀਬੀ ਹਰਸ਼ਰਨ ਕੌਰ ਅਤੇ ਪਰਮਜੀਤ ਸਿੰਘ ਗਾਜ਼ੀ ਤੇ ਅਦਾਰਤ ਜਾਂਚ ਜਥੇ ਨੇ 40 ਸਫਿਆ ਦੀ ਇਹ ਰਿਪੋਰਟ ਜਾਰੀ ਕੀਤੀ ਹੈ। ਪੰਜਾਬੀ ਵਿੱਚ ਤਿਆਰ ਕੀਤੀ ਗਈ ਇਸ ਰਿਪੋਰਟ ਦਾ ਅੰਗਰੇਜੀ ਉਲੱਥਾ ਵੀ ਨਾਲ ਹੀ ਜਾਰੀ ਕੀਤਾ ਗਿਆ ਹੈ।
  ਚੰਡੀਗੜ੍ਹ - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਸੂਬੇ ਦੇ 35 ਹਜ਼ਾਰ ਆਰਜ਼ੀ, ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ, ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਫ਼ੈਸਲੇ ਨੂੰ ਕਦੋਂ ਤੱਕ ਅਤੇ ਕਿਵੇਂ ਅਮਲ ਹੇਠ ਲਿਆਂਦਾ ਜਾਵੇਗਾ | ਰਾਜ ਦੇ ਪ੍ਰਸ਼ਾਸਨਿਕ ਤੇ ਸਿਆਸੀ ਹਲਕਿਆਂ ਲਈ ਇਹ ਐਲਾਨ ਵੱਡੀ ਹੈਰਾਨੀ ਵਾਲਾ ਸੀ ਕਿਉਂਕਿ ਇਸ ਤੋਂ ਪਹਿਲਾਂ 2016 ਦੌਰਾਨ ਸ. ਪ੍ਰਕਾਸ਼ ਸਿੰਘ ਬਾਦਲ ਤੇ ਫਿਰ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨਵੰਬਰ 11, 2021 ਨੂੰ ਵਿਧਾਨ ਸਭਾ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਬਿੱਲ ਪਾਸ ਕਰਵਾਏ ਗਏ ਸਨ |
  ਕਿਸੇ ਵੇਲੇ ਚੋਣਾਂ ਦੌਰਾਨ ਕੀਤੀਆਂ ਜਾਂਦੀਆਂ ਸਿਆਸੀ ਸਰਗਰਮੀਆਂ ਵਿੱਚ ਵਰਤਿਆ ਜਾਂਦਾ ‘ਪੰਥਕ’ ਸ਼ਬਦ ਅੱਜ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ। ਇਹ ਸੂਬੇ ਦੇ ਬਦਲ ਰਹੇ ਰਾਜਸੀ ਝੁਕਾਅ ਵੱਲ ਵੀ ਇਸ਼ਾਰਾ ਕਰਦਾ ਹੈ। ਇਸ ਸ਼ਬਦ ਨੂੰ ਕਿਸੇ ਵੇਲੇ ਅਕਾਲੀ ਦਲ ਵੱਲੋਂ ਆਪਣੇ ਹੱਕ ’ਚ ਜਿੰਨਾ ਵਰਤਿਆ ਜਾਂਦਾ ਸੀ ਉਸ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਵੀ ਇਸ ਨੂੰ ਅਕਾਲੀ ਦਲ ਦਾ ਵਿਰੋਧ ਕਰਨ ਲਈ ਓਨਾ ਹੀ ਉਲਟ ਦਿਸ਼ਾ ਲਈ ਵਰਤਿਆ ਜਾਂਦਾ ਸੀ। ਉਦੋਂ ਅਕਾਲੀ ਦਲ ਸਿੱਖਾਂ ਨੂੰ ਰਾਜਸੀ ਤੌਰ ’ਤੇ ਇਕ ਥਾਂ ’ਤੇ ਇਕੱਠਾ ਕਰਨ ਲਈ ‘ਪੰਥਕ’ ਸ਼ਬਦ ਦੀ ਵਰਤੋਂ ਕਰਕੇ ਹੀ ਚੋਣ ਜਿੱਤਦਾ ਸੀ।
  -ਸਰਵਜੀਤ ਸਿੰਘ ਸੈਕਰਾਮੈਂਟੋ ---ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਚੰਦ ਦੇ ਮਾਘ ਮਹੀਨੇ ਦੀ ਸੁਦੀ ਪੰਚਮੀ ਨੂੰ ਮਨਾਏ ਜਾਣ ਵਾਲੇ ਤਿਉਹਾਰ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਭਾਵੇ ਇਸ ਨੂੰ ਬਸੰਤ ਰੁੱਤ ਦੀ ਆਰੰਭ ਮੰਨਿਆ ਜਾਂਦਾ ਹੈ ਪਰ ਇਸ ਦਾ ਬਸੰਤ ਰੁੱਤ ਨਾਲ ਕੋਈ ਸਬੰਧ ਨਹੀਂ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਰੁੱਤ ਸਦਾ ਹੀ ਇਕ ਖਾਸ ਸਮੇਂ ਤੇ ਆਰੰਭ ਹੁੰਦੀ ਹੈ, ਪਰ ਬਸੰਤ ਪੰਚਮੀ ਹਰ ਸਾਲ ਵੱਖ-ਵੱਖ ਸਮੇਂ ਤੇ ਆਉਂਦੀ ਹੈ। ਜਿਵੇ 2020 ਈ: ਵਿੱਚ ਬਸੰਤ ਪੰਚਮੀ 30 ਜਨਵਰੀ ਨੂੰ ਆਈ ਸੀ, 2021 ਈ: ਵਿੱਚ 16 ਫਰਵਰੀ, ਇਸ ਸਾਲ(2022 ਈ:) 5 ਫਰਵਰੀ ਅਤੇ 2023 ਈ: ਵਿਚ 26 ਜਨਵਰੀ ਨੂੰ ਆਵੇਗੀ। ਬਸੰਤ ਪੰਚਮੀ ਆਮ ਤੌਰ ਤੇ 20 ਜਨਵਰੀ ਤੋਂ 17 ਫਰਵਰੀ ਦੇ ਦਰਮਿਆਨ ਆਉਂਦੀ ਹੈ।
  ਸਰਵਜੀਤ ਸਿੰਘ ਸੈਕਰਾਮੈਂਟੋ ---“ਲਫ਼ਜ਼ ‘ਸੰਗ੍ਰਾਂਦ’ ਸੰਸਕ੍ਰਿਤ ਦੇ ‘ਸਾਂਕ੍ਰਾਂਤ’ [ਸੰਕ੍ਰਾਂਤਿ] ਦਾ ਵਿਗਾੜ ਹੈ, ਇਸ ਦਾ ਅਰਥ ਹੈ, ਇਸ ਦਾ ਅਰਥ ਹੈ ‘ਸੂਰਜ ਦਾ ਇਕ ਰਾਸ ਤੋਂ ਦੂਜੀ ਵਿਚ ਲੰਘਣਾ। ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ । ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕਰਾਸਨੂੰ ਛੱਡ ਕੇ ਦੂਜੀਰਾਸਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ । ਜੋ ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ, ਉਹਨਾਂ ਲਈ ਹਰੇਕ‘ਸੰਗ੍ਰਾਂਦ’ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸ’ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਇਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ‘ਰਾਸ’ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ”। (ਬੁਰਾਈ ਦਾ ਟਾਕਰਾ, ਪੰਨਾ 125)ਸੂਰਜੀ ਬਿਕ੍ਰਮੀ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ਿਆਂ ਹਨ।
  ― ਗੁਰਤੇਜ ਸਿੰਘ ਇੱਕ ਪੇਂਡੂ ਕਥਾ ਹੈ। ਕਿਸੇ ਰਾਹੀ ਨੇ ਆਪਣਾ ਤੁਆਰਫ ਕਰਵਾਇਆ, ‘ਮੇਰਾ ਪਿੰਡ ਪੱਧਰੀ ਹੈ, ਆ ਮੈਂ ਨੀਵੀਂ ਤੋਂ ਰਿਹਾ ਹਾਂ ਅਤੇ ਜਾਣਾ ਨੀਚੀ ਨੂੰ ਹੈ। ਮੇਰੇ ਬਾਪ ਦਾ ਨਾਂਅ ਛੋਟਾ ਸਿੰਘ ਹੈ ਅਤੇ ਮੇਰਾ ਨਾਂਅ ਨਿੱਕਾ ਸਿੰਘ।’ ਸੁਣਨ ਵਾਲੇ ਨੇ ਆਖਿਆ, 'ਓਏ ਤੂੰ ਛੀ ਫੁੱਟ ਦਾ ਜਵਾਨ ਹੈਂ, ਕੁਝ ਤਾਂ ਹੌਂਸਲਾ ਫੜ। ਐਵੇਂ ਈ ਗਰਕੀ-ਗਰਕੀ ਜਾ ਰਿਹੈਂ?’ ਅੱਜ ਏਹੋ ਸਲਾਹ ਸਾਡੇ ਆਗੂਆਂ ਨੂੰ ਦੇਣੀ ਬਣਦੀ ਹੈ। ਮੰਨਿਆ ਕਿ ਤੁਸੀਂ ਸਿੱਖਾਂ ਦੇ ਚੁਣੇ ਨੁਮਾਇੰਦੇ ਨਹੀਂ ਪਰ ਤੁਹਾਡੀ ਦਾੜ੍ਹੀ ਅਤੇ ਦਸਤਾਰ ਤਾਂ
  -ਸੁਖਦੀਪ ਸਿੰਘ ਬਰਨਾਲਾ- ਸਿੱਖ ਆਗੂਆਂ ਨੇ ਖਾਸਕਰ ਅਕਾਲੀ ਆਗੂਆਂ ਨੇ 1947 ਵੰਡ ਤੋਂ ਪਹਿਲਾਂ ਤਿੰਨ ਵੱਡੇ ਫ਼ੈਸਲੇ ਕੀਤੇ, ਇਹਨਾਂ ਫ਼ੈਸਲਿਆਂ ਦਾ ਜ਼ਿੰਮੇਵਾਰ ਅਕਾਲੀ ਦਲ ਦੇ ਆਗੂ ਹੋਣ ਦੇ ਨਾਂ ਤੇ ਮਾਸਟਰ ਤਾਰਾ ਸਿੰਘ ਨੂੰ ਮੰਨਿਆ ਜਾਂਦਾ ਹੈ, ਕਿਸੇ ਵੀ ਸਖਸ਼ ਦੇ ਕਾਰਜਾਂ ਦੇ ਅਧਾਰ ਤੇ ਓਸ ਦੀ ਅਲੋਚਨਾ ਜਾਂ ਮਹਿਮਾਂ ਇਮਾਨਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ, ਪਰ ਮਾਸਟਰ ਤਾਰਾ ਸਿੰਘ ਦੇ ਮਸਲੇ ਵਿਚ ਮਹੌਲ ਓਦੋਂ ਪੱਖਪਾਤੀ ਹੋ ਜਾਂਦਾ ਹੈ ਜਦੋਂ ਮਾਸਟਰ ਜੀ ਦੀ ਅਲੋਚਨਾ ਦਾ ਅਧਾਰ ਓਹਨਾਂ ਦੇ ਕੀਤੇ ਫੈਸਲਿਆਂ ਤੋਂ ਪਾਰ ਜਾ ਕੇ ਓਹਨਾਂ ਦੇ ਹਿੰਦੂ ਪਰਿਵਾਰ ‘ਚੋਂ ਸਿੱਖੀ ਵਿੱਚ ਆਉਣ ਦੁਆਲੇ ਕੇਂਦਰਿਤ ਹੋ ਜਾਂਦਾ ਹੈ, ਮਾਸਟਰ ਜੀ ਇਕ ਖੱਤਰੀ ਪਰਿਵਾਰ ਵਿੱਚੋਂ ਸਨ, ਬੇਸ਼ੱਕ ਓਹਨਾਂ ਨੇ ਪ੍ਰਾਇਮਰੀ ਸਿੱਖਿਆ ਦੌਰਾਨ ਹੀ
  -ਪ੍ਰਭਸ਼ਰਨਬੀਰ ਸਿੰਘਜੂਨ ੧੯੮੪ ਵਿਚ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਦਰਜਨਾਂ ਹੋਰ ਗੁਰਦੁਆਰਾ ਸਾਹਿਬਾਨਾਂ ਉੱਤੇ ਕੀਤਾ ਗਿਆ ਵਹਿਸ਼ੀ ਹਮਲਾ ਆਧੁਨਿਕ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੈ। ਕਿਸੇ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਉੱਤੇ ਲੱਖਾਂ ਫੌਜਾਂ ਚਾੜ੍ਹ ਕੇ ਉਥੇ ਆਈ ਮਾਸੂਮ ਸੰਗਤ ਦਾ ਕਤਲੇਆਮ ਕਰਨਾ, ਗੁਰਧਾਮਾਂ ਦੀ ਬੇਅਦਬੀ ਕਰਨੀ ਅਤੇ ਫਿਰ ਪੂਰੀ ਬੇਸ਼ਰਮੀ ਨਾਲ ਇਸ ਕਾਲੇ ਕਾਰੇ ਨੂੰ ਜਾਇਜ਼ ਦੱਸਣਾ, ਇਹਦੀ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ।
  ਸਤੰਬਰ 1984 ਦੇ SURYA ਮੈਗਜ਼ੀਨ ਵਿੱਚ ਖੁਲਾਸੇ ਕੀਤੇ ਗਏ ਸਨ ਕਿ ਜੂਨ 1984 ਦਾ ਸਾਰਾ ਘਟਨਾਕ੍ਰਮ ਹਿੰਦੁਸਤਾਨ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਨਿੱਜੀ ਤੌਰ ‘ਤੇ ਨਿੱਜੀ ਟੀਮ ਰਾਹੀਂ ਹੀ ਪੂਰਾ ਕੀਤਾ ਗਿਆ ਸੀ। ਸ਼ਾਇਦ ਇਸੇ ਵਿੱਚ ਹੀ ਸਭ ਤੋਂ ਪਹਿਲਾਂ ਸੰਤਾਂ ਦੀ ਮ੍ਰਿਤਕ ਦੇਹ ਦੀ ਫੋਟੋ ਸੀ।ਇਸ ਮੈਗਜ਼ੀਨ ਵਿੱਚ ਇੰਦਰਾ ਦੀ ਉਸ ਨਿੱਜੀ ‘ਥਰਡ ਏਜੰਸੀ’ ਬਾਰੇ ਕਾਫ਼ੀ ਜਾਣਕਾਰੀ ਸੀ। ਹਥਲੀ ਫੋਟੋ ਵਿੱਚ ਥਰਡ ਏਜੰਸੀ ਦੇ ਮੁੱਖ ਸੂਤਰਧਾਰ ਗੈਰੀ ਸਕਸੈਨਾ ਅਤੇ ਹੋਰ ਅਫਸਰ ਦਿਖਾਈ ਦੇ ਰਹੇ ਹਨ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com