ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  - ਸ. ਪਰਮਿੰਦਰ ਸਿੰਘ ਸ਼ੌਂਕੀਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਕਈ ਹੋਰਨਾਂ ਵਿਸ਼ਿਆਂ ਵਾਂਗ ਜਿਸ ਮੌਕੇ ਇਹ ਪੋਸਟ ਲਿਖੀ ਜਾ ਰਹੀ ਹੈ, ਪੰਜਾਬ ਸਮੇਤ ਪੂਰੇ ਭਾਰਤ ਦੇ ਲੋਕਾਂ ਦਾ ਇਸ ਵਿਸ਼ੇ ਸੰਬੰਧੀ ਵੀ ਅਲੱਗ-ਅਲੱਗ ਦ੍ਰਿਸ਼ਟੀਕੋਣ ਹੈ। ਬਹੁ-ਗਿਣਤੀ ਲੋਕ, ਖ਼ਾਸ ਕਰ ਉਹ ਜੋ ਭਾਰਤੀ ਰਾਸ਼ਟਰਵਾਦ ਦੀਆਂ ਲਗਰਾਂ ਦੇ ਰੂਪ ਵਿਚ ਸਥਾਪਿਤ ਹੋ ਚੁੱਕੇ ਪਰੰਪਰਾਗਤ ਕਿਸਾਨ ਆਗੂਆਂ ਦੇ ਅੰਨ੍ਹੇ ਅਨੁਸਰਨ ਵਿਚ ਗ੍ਰਸਤ ਹਨ ਇਹ ਮੰਨਦੇ ਹਨ ਕਿ ਆਗੂਆਂ ਦੀ ਸਹਿਮਤੀ ਤੋਂ ਬਗ਼ੈਰ ਲਾਲ ਕਿਲ੍ਹੇ ਉੱਪਰ ਕੋਈ ਵੀ ਝੰਡਾ ਲਹਿਰਾਉਣਾ ਕਿਸਾਨ ਅੰਦੋਲਨ ਨੂੰ ਪਿਛਾਂਹ ਲੈ ਜਾਣ ਜਾਂ ਫ਼ੇਲ੍ਹ ਕਰਨ ਦੇ ਬਰਾਬਰ ਹੈ।ਜਿੱਥੋਂ ਤੱਕ ਮੇਰਾ ਮੰਨਣਾ ਇਸ ਸੋਚ ਦੇ ਧਾਰਨੀ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਨੇ ਜਾਂ ਤਾਂ ਭਾਰਤੀ ਰਾਸ਼ਟਰਵਾਦ ਦਾ ਬਿਲਕੁਲ ਅਧਿਐਨ ਨਹੀਂ ਕੀਤਾ ਜਾਂ ਫ਼ਿਰ ਉਹ ਅਚੇਤ/ਸੁਚੇਤ ਰੂਪ ਵਿਚ ਉਸ ਤੋਂ ਏਨਾ ਪ੍ਰਭਾਵਿਤ ਹੋ ਚੁੱਕੇ ਹਨ ਕਿ ਇਸ ਤੋਂ ਬਾਹਰ ਉਨ੍ਹਾਂ ਨੂੰ ਜ਼ਿਆਦਾ ਕੁਝ ਨਜ਼ਰ ਨਹੀਂ ਆਉਂਦਾ.। ਦਰਅਸਲ ਇਸ ਘਟਨਾ ਨੂੰ ਭਾਰਤੀ ਰਾਸ਼ਟਰਵਾਦ ਦੇ ਪ੍ਰਸੰਗ ਵਿਚੋਂ ਬਾਹਰ ਜਾ ਕੇ ਸਮਝਿਆ ਹੀ ਨਹੀਂ ਜਾ ਸਕਦਾ ਤੇ ਜੇਕਰ ਤੁਹਾਨੂੰ ਇਸ ਦੀ ਸਮਝ ਨਹੀਂ ਤਾਂ ਇਸ ਵਿਸ਼ੇ ਉੱਤੇ ਤੁਹਾਡਾ ਬੋਲਣਾ ਸਿਵਾਏ ਮੂਰਖ਼ਤਾ ਦੇ ਹੋਰ ਕੁਝ ਨਹੀਂ ਹੈ।ਖ਼ੈਰ...ਦੂਜੀ ਧਿਰ ਉਨ੍ਹਾਂ ਵਿਅਕਤੀਆਂ ਦੀ ਹੈ, ਜਿਨ੍ਹਾਂ ਲਈ ਇਹ ਘਟਨਾ ਇਤਿਹਾਸਕ ਹੈ. ਹਾਲਾਂਕਿ ਨੁਕਤਾਚੀਨੀ ਕਰਨ ਵਾਲੇ ਸੱਜਣ ਇਹ ਵੀ ਦਾਅਵਾ ਕਰ ਰਹੇ ਹਨ ਕਿ ਝੰਡਾ ਲਹਿਰਾਇਆ ਨਹੀਂ, ਟੰਗਿਆ ਗਿਆ ਹੈ, ਪਰ ਜੇ ਇਹ ਟੰਗਣਾ ਏਨਾ ਹੀ ਸਰਲ ਹੈ ਫ਼ਿਰ ਸਾਰਾ ਹੋ-ਹੱਲਾ ਕਿਉਂ?ਇਸ ਸਭ ਤੋਂ ਵੱਖ ਮੇਰਾ ਮੰਨਣਾ…
  ਕਰਮਜੀਤ ਸਿੰਘ 99150-91063 --- 26 ਜਨਵਰੀ ਨੂੰ ਇਤਿਹਾਸਕ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਜਾਣ ਤੋਂ ਪਿੱਛੋਂ ਵੱਖ ਵੱਖ ਪਰ ਇੱਕ ਦੂਜੇ ਦੇ ਉਲਟ ਰਾਵਾਂ ਦਾ ਇਕ ਅੰਬਾਰ ਸਿਰਜਿਆ ਜਾ ਰਿਹਾ ਹੈ।ਪਰ ਇਸ ਇਤਹਾਸਕ, ਹੈਰਾਨਕੁਨ, ਯਾਦਾਂ ਵਿੱਚ ਵੱਸ ਜਾਣ ਵਾਲੀ ਅਤਿ ਪਿਆਰੀ, ਅਤਿ ਨਿਆਰੀ, ਅਤਿ ਨਿਰਾਲੀ, ਅਤਿ ਵਿੱਕੋਲੋਤਰੀ ਮਹਾਨ ਘਟਨਾ ਦਾ ਉਹ ਨੈਰੇਟਿਵ ਅਰਥਾਤ ਉਹ ਬਿਰਤਾਂਤ ਕਿਤੇ ਵਿਰਲਾ ਟਾਵਾਂ ਹੀ ਨਜ਼ਰ ਆ ਰਿਹਾ ਹੈ, ਜਿਸ ਵਿਚ ਇਤਿਹਾਸ ਤੋਂ ਪਾਰ ਜਾਣ ਵਾਲੀ ਸਮਰੱਥਾ, ਯੋਗਤਾ, ਕਾਬਲੀਅਤ, ਗਹਿਰਾਈਆਂ ਅਤੇ ਵਿਚਾਰ ਦੀਆਂ ਉੱਚੀਆਂ ਬੁਲੰਦੀਆਂ ਦੇ ਦੀਦਾਰ ਹੋ ਸਕਣ।
  ਨਵੀਂ ਦਿੱਲੀ ਵਿਖੇ 26 ਜਨਵਰੀ 2021 ਦੀਆਂ ਘਟਨਾਵਾਂ ਨੂੰ ਸਹੀ ਪਰਿਪੇਖ ਵਿੱਚ ਸਮਝਣ ਦੀ ਲੋੜ ਹੈ । ਸਮੇਂ ਸਮੇਂ ਦੇ ਨੇੜੇ ਹੋਣ ਵਾਲੇ ਸਮਾਗਮ, ਵਿਦਿਆਰਥੀਆਂ ਦਾ ਰੋਸ, ਸ਼ਾਹਿਨਬਾਗ ਦਾ ਵਿਰੋਧ, ਨਿਰਭੈਆ ਵਿਰੋਧ, ਭ੍ਰਿਸ਼ਟਾਚਾਰ ਵਿਰੋਧੀ ਲਹਿਰ ਨੇ ਦਿੱਲੀ ਦੇ ਆਸਮਾਨਾਂ ਨੂੰ ਸਾੜ ਫੂਕ ਦੇ ਧੂੰਏਂ ਨਾਲ ਭਰ ਦਿੱਤਾ ਅਤੇ ਮਨੁੱਖ ਦੇ ਨਾਲ ਸੜਕਾਂ ' ਤੇ ਰੁੜ੍ਹ ਦਿੱਤਾ । ਥੋੜ੍ਹਾ ਜਿਹਾ ਪਹਿਲਾਂ ਅਸੀਂ ਯਾਦ ਕਰਦੇ ਹਾਂ ਕਿ ਕਿਵੇਂ ਸਾਧੂਆਂ ਨੇ ਗਊ ਰੱਖਿਆ ' ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੇ ਕੀ ਕਹਿਰ ਮਚਾਇਆ ਸੀ
  - ਰਣਜੀਤ ਸਿੰਘ ਕੁੱਕੀ ਗਿੱਲ ਸ਼੍ਰੋਮਣੀ ਅਕਾਲੀ ਦਲ ਆਪਣੀ ਸੰਪੂਰਨਤਾ ਦੀ ਸਦੀ ਪੂਰੀ ਕਰ ਚੁੱਕਾ ਹੈ।ਅਕਾਲੀ ਦਲ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਾਉਣ ਲਈ ਕੀਤੇ ਸੰਘਰਸ਼ ਦੀ ਦੇਣ ਹੈ ਜਿਸ ਦੀ ਤਰਬੀਅਤ ਸਾਮਰਾਜ ਵਿਰੋਧੀ ਸੀ।ਪੰਥਕ ਪਰੰਪਰਾਵਾਂ, ਅਭਿਲਾਸ਼ਾਵਾਂ ਅਤੇ ਸਿਧਾਂਤਾਂ ਦੀ ਤਰਜ਼ਮਾਨੀ ਕਰਦੇ ਹੋਣ ਕਰਕੇ ਹੌਲੀ ਹੌਲੀ ਅਕਾਲੀ ਦਲ ਨੇ ਸਿੱਖਾਂ ਦੀਆਂ ਇੱਛਾਵਾਂ ਨੂੰ ਦਿਸ਼ਾ ਅਤੇ ਅਵਾਜ਼ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਸ ਤੋਂ ਬਾਅਦ ਆਉਂਦੇ ਸਾਲਾਂ ਵਿਚ ਵੀ ਸਿੱਖ ਕੌਮ ਦੇ ਹੱਕਾਂ ਲਈ ਹੁੰਦੇ ਸੰਘਰਸ਼ ਅਕਾਲੀ ਦਲ ਦਾ ਮੁੱਖ ਚਿੰਨ੍ਹ ਬਣ ਗਏ। ਸ਼੍ਰੋਮਣੀ ਅਕਾਲੀ ਦਲ ਦਾ ਅੱਖਰ ਸਿੱਖ ਮਾਨਸਿਕਤਾ ਵਿਚ ਡੂੰਘਾ ਅਸਰ ਅਤੇ ਪ੍ਰਭਾਵ ਰੱਖਦਾ ਸੀ ਜਿਸ ਕਰਕੇ ਸਿੱਖ ਕੌਮ ਨੇ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਿਭਾਇਆ।
  ਮੱਧ ਪ੍ਰਦੇਸ਼ ਦੀ ਸਰਕਾਰ ਨੇ ਜ਼ਬਰਦਸਤੀ, ਧੋਖੇਬਾਜ਼ੀ, ਡਰਾ-ਧਮਕਾ ਕੇ ਜਾਂ ਵਿਆਹ ਦਾ ਲਾਰਾ ਲਾ ਕੇ ਧਰਮ ਬਦਲਣ ਵਿਰੁੱਧ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਇਸ ਸਬੰਧੀ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਦਾ ਖ਼ਾਸ ਇਜਲਾਸ ਬੁਲਾਇਆ ਸੀ ਪਰ ਕੁਝ ਵਿਧਾਇਕਾਂ ਤੇ ਅਧਿਕਾਰੀਆਂ ਦੇ ਕੋਵਿਡ-19 ਤੋਂ ਪ੍ਰਭਾਵਿਤ ਹੋਣ ਕਾਰਨ ਇਜਲਾਸ ਰੱਦ ਕਰਨਾ ਪਿਆ। ਆਰਡੀਨੈਂਸ ਅਨੁਸਾਰ ਜ਼ਬਰਦਸਤੀ, ਧੋਖੇਬਾਜ਼ੀ, ਡਰਾ-ਧਮਕਾ ਕੇ ਜਾਂ ਵਿਆਹ ਦਾ ਲਾਰਾ ਦੇ ਕੇ ਵਿਆਹ ਕਰਾਉਣ ਵਾਲੇ ਵਿਅਕਤੀ ਨੂੰ ਇਕ ਤੋਂ ਪੰਜ ਸਾਲ ਤਕ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਜੇਕਰ ਕੋਈ ਵਿਅਕਤੀ ਆਪਣਾ ਧਰਮ ਛੁਪਾ ਕੇ ਵਿਆਹ ਕਰਵਾਉਂਦਾ ਹੈ
  -ਗੁਰਤੇਜ ਸਿੰਘਜੋਜ਼ਫ਼ ਸਟੈਲਿਨ ਅਤੇ ਮਾਓ ਜ਼ੇ ਤੁੰਗ ਸੋਵੀਅਤ ਯੂਨੀਅਨ ਅਤੇ ਚੀਨ ਦੇ ਵੱਡੇ ਸਿਆਸੀ ਆਗੂ ਹੋਏ ਹਨ। ਇਹਨਾਂ ਨੇ ਕਾਰਲ ਮਾਰਕਸ ਦੇ ਮਨੁੱਖਤਾ ਲਈ ਸਿਰਜੇ ਵੱਡੇ ਸੁਪਨਿਆਂ ਨੂੰ ਸੰਸਾਰ ਦੀ ਧਰਾਤਲ ਉੱਤੇ ਉਤਾਰਨਾ ਸੀ। ਇਹਨਾਂ ਉਹ ਸੁਰਗ ਦਾ ਨਕਸ਼ਾ ਜਿਸ ਵਿੱਚ ‘ਹਰ ਇੱਕ ਬੰਦਾ ਸ਼ਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ’ ਹੋਵੇ, ਧਰਤੀ ਉੱਤੇ ਵਾਹੁਣਾ ਸੀ। ਅਨੇਕਾਂ ਬੋਲੀਆਂ ਵਿੱਚ ਹਿੰਦੋਸਤਾਨ ਵਿੱਚ ਤਕਰੀਬਨ ਮੁਫ਼ਤ ਵੰਡੇ ਜਾਂਦੇ ਸੋਵੀਅਤ ਰਸਾਲੇ ਵਿੱਚ ਦਿਓ-ਕੱਦ ਜੋੜੇ ਦੀ ਤਸਵੀਰ ਜ਼ਰੂਰ ਹੁੰਦੀ ਸੀ। ਔਰਤ ਦੇ ਹੱਥ ਵਿੱਚ ਕਣਕ ਦੀਆਂ ਬੱਲੀਆਂ ਅਤੇ ਮਰਦ ਦੇ ਹੱਥ ਦਾਤ-ਨੁਮਾ ਦਾਤਰੀ ਹੁੰਦੀ ਸੀ। ਬਰਾਬਰਤਾ, ਖ਼ੁਸ਼ਹਾਲੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਹੁੰਦੀ ਸੀ। ਇਹੋ ਜਿਹੇ ਮੁਜੱਸਮੇ ਵੇਖ ਕੇ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੋਹਣ ਸਿੰਘ ਜੋਸ਼ ਤੇ ਸੰਤ ਸਿੰਘ ਸੇਖੋਂ ਆਦਿ ਨੇ ਸਿੱਖਾਂ ਦੀ ਬੌਧਿਕ ਅਗਵਾਈ ਦੇ ਪਰ ਕੱਟ ਕੇ, ਉਸ ਨੂੰ ਸਾਮਵਾਦੀ ਦਲਦਲ ਵਿੱਚ ਧੱਕ ਕੇ ਸਿੱਖ ਕੌਮ ਨੂੰ ਦਿਸ਼ਾਹੀਣ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਚੰਗੇ ਭਲ਼ੇ ਨਿੱਤ ਨੇਮੀ, ਅੰਮ੍ਰਿਤਧਾਰੀ, ਗ਼ਦਰੀ ਬਾਬਿਆਂ ਨੂੰ ਵੀ ਤਰਾਸ਼ ਕੇ ਕੌਮਿਊਨਿਜ਼ਮ ਦੇ ਚੌਖਟੇ ਵਿੱਚ ਕੱਸ ਦਿੱਤਾ ਸੀ।ਇਹ ਤਾਂ ਸਰਬੀਆ ਵਿੱਚ ਦਫ਼ਨਾਏ ਲੱਖਾਂ ਲੋਕਾਂ ਦੀਆਂ ਕਬਰਾਂ ਅਤੇ ਚੀਨ ਦੀ ‘ਅਗਾਂਹ ਨੂੰ ਵੱਡੀ ਛਾਲ’ ਇਨਕਲਾਬ ਵਿੱਚ ਕਤਲ ਕੀਤਿਆਂ ਦੀਆਂ ਗਿਣਤੀਆਂ ਦੇ ਬਾਅਦ ਪਤਾ ਲੱਗਿਆ ਕਿ ਚੀਨ, ਰੂਸ ਨੇ ਕਿਹੋ ਜਿਹਾ ਸੁਰਗ ਸਾਜਿਆ ਸੀ। ਮਾਓ ਨੇ 1958 ਤੋਂ 1962 ਤੱਕ 450 ਤੋਂ 600 ਲੱਖ ਨਿਹੱਥੇ, ਨਿਮਾਣੇ, ਨਿਤਾਣੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਨ੍ਹਾਂ ਵਿੱਚ ਹੂਨਾਨ ਸੂਬੇ ਦਾ ਇੱਕ ਭੁੱਖ ਦਾ…
  ਜਸਬੀਰ ਸਿੰਘ ਪੱਟੀ ---- ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਇਸ ਵੇਲੇ ਘੋਰ ਸੰਕਟ ਵਿੱਚੋ ਦੀ ਗੁਜਰ ਰਹੀ ਹੈ ਤੇ ਪਿਛਲੇ ਕਰੀਬ ਦੋ ਦਹਾਕਿਆ ਤੋ ਇਹ ਸੰਸਥਾ ਅਖਬਾਰਾਂ ਦੀਆਂ ਸੁਰਖੀਆ ਦੀ ਸ਼ਿੰਗਾਰ ਬਣੀ ਹੈ ਜਦ ਕਿ ਇਸ ਤੋ ਪਹਿਲਾਂ ਇਹ ਸੰਸਥਾ ਸਿਰਫ ਆਪਣੇ ਸੰਵਿਧਾਨ ਅਨੁਸਾਰ ਧਰਮ ਦਾ ਪ੍ਰਚਾਰ ਤੇ ਵਿਦਿਆ ਦਾ ਪ੍ਰਸਾਰ ਹੀ ਕਰਦੀ ਸੀ । ਅੱਜ ਇਹ ਸੰਸਥਾ ਗੰਦਲੀ ਸਿਆਸਤ ਦਾ ਅੱਡਾ ਬਣ ਚੁੱਕੀ ਹੈ ਤੇ ਆਹੁਦੇਦਾਰੀਆ ਹਾਸਲ ਲਈ ਰਸੂਖਦਾਰ ਵਿਅਕਤੀਆਂ ਵੱਲੋ ਹਰ ਪ੍ਰਕਾਰ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਚੀਫ ਖਾਲਸਾ ਦੀਵਾਨ ਦੀ ਬੁਨਿਆਦ 1902 ਵਿੱਚ ਤੱਤਕਾਲੀ ਸਿੱਖ ਪੰਥ ਦੇ ਆਗੂਆਂ ਨੇ ਰੱਖੀ ਤੇ ਇਸ ਦੀ ਮੁੱਢਲੀ ਸ਼ਰਤ ਰੱਖੀ ਗਈ ਸੀ ਕਿ ਇਸ ਦਾ ਹਰ ਮੈਂਬਰ ਅੰਮਿ੍ਰਤਧਾਰੀ ਹੋਵੇਗਾ ਤੇ ਇਹ ਕਿਸੇ ਡੇਰੇਦਾਰ ਨੂੰ ਨਹੀ ਸਗੋ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮੱਰਪਿੱਤ ਹੋਵੇਗਾ। ਦੀਵਾਨ ਦਾ ਅੱਧਾ ਬੱਜਟ ਧਰਮ ਪ੍ਰਚਾਰ ਤੇ ਖਰਚ ਕੀਤਾ ਜਾਂਦਾ ਸੀ ਤੇ ਲੰਮਾ ਸਮਾਂ ਦੀਵਾਨ ਦੇ ਆਪਣੇ ਪ੍ਰਚਾਰਕ, ਢਾਡੀ ਤੇ ਕਵੀਸ਼ਰੀ ਜੱਥੇ ਹੁੰਦੇ ਸਨ ਪਰ ਅੱਜ ਧਰਮ ਪ੍ਰਚਾਰ ਦਾ ਕੰਮ ਹਾਸ਼ੀਏ ਤੇ ਹੀ ਨਹੀ ਚਲਾ ਗਿਆ ਸਗੋ ਗੱਦੀਆ ਕਾਇਮ ਰੱਖਣ ਲਈ ਬੇਅੰਮਿ੍ਰਤੀਏ ਮੈਂਬਰ ਬਣਾਏ ਜਾ ਰਹੇ ਹਨ। 2003-04 ਵਿੱਚ ਜਦੋ ਦੀਵਾਨ ਵਿੱਚ ਚਰਨਜੀਤ ਸਿੰਘ ਚੱਢਾ ਸਾਮਰਾਜ ਸ਼ੁਰੂ ਹੋਇਆ ਤਾਂ ਚੱਢੇ ਨੇ ਚੰਮ ਦੀਆ ਲਗਾਈਾ। ਚੱਢੇ ਨੇ ਕਰੀਬ ਡੇਢ ਦਹਾਕਾ ਦੀਵਾਨ ਤੇ ਹਿਟਲਰ ਦੀ ਤਰ੍ਹਾ ਰਾਜ ਕੀਤਾ। ਕੋਈ ਵੀ ਮੈਂਬਰ ਉਸ ਦੇ ਸਾਹਮਣੇ ਸਿਰ ਨਹੀ ਚੁੱਕ ਸਕਦਾ ਹੈ ਜਿਹਨਾਂ ਨੇ ਉਸ ਦੀ ਕਾਰਜਸ਼ੈਲੀ…
  - ਸ਼ੇਖਰ ਗੁਪਤਾ, ਮੁੱਖ ਸੰਪਾਦਕ, 'ਦਾ ਪ੍ਰਿੰਟ'ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਕਿੰਨੀ ਸਮਝਦੀ ਹੈ? ਮੇਰੇ ਖਿਆਲ ਵਿੱਚ ਜਵਾਬ ਇਹ ਹੋਵੇਗਾ ਕਿ ਇਸ ਮਾਮਲੇ ਵਿਚ ਇਹਨਾਂ ਦੀ ਸਮਝ ਬਹੁਤ ਕਮਜ਼ੋਰ ਹੈ। ਮੋਦੀ-ਸ਼ਾਹ ਨਿਸ਼ਚਤ ਤੌਰ 'ਤੇ ਨਾਂ ਪੰਜਾਬ ਨੂੰ, ਨਾ ਹੀ ਪੰਜਾਬੀਆਂ ਨੂੰ ਸਮਝਦੇ ਹਨ ਅਤੇ ਨਾ ਹੀ ਉਨ੍ਹਾਂ ਸਿੱਖਾਂ ਬਾਰੇ ਪਤਾ ਹੈ। ਨਹੀਂ ਤਾਂ ਉਹ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਵਿੱਚ ਅਜਿਹਾ ਟੋਆ ਨਾ ਪੁੱਟਦੇ।ਰਾਜਨੀਤੀ ਪੱਖੋਂ ਉੱਤਰੀ ਭਾਰਤ ਦਾ ਪੰਜਾਬ ਇਸ ਵੱਖਰਾ ਹੈ। ਇਸੇ ਲਈ ਪੰਜਾਬੀਆਂ ਨੇ ਆਪਣੇ ਆਪ ਨੂੰ ਮੋਦੀ ਦੇ ਜਾਦੂ ਤੋਂ ਅਛੂਤ ਰੱਖਿਆ ਹੈ।
  ਕਰਮਜੀਤ ਸਿੰਘ99150-91063ਮੀਰੀ-ਪੀਰੀ ਦੇ ਸ਼ਹਿਨਸ਼ਾਹ ਦੇ ਤਖਤ `ਤੇ ਸ਼ਸ਼ੋਭਿਤ ਜਥੇਦਾਰ ਸਾਹਿਬ ਨੇ ਆਪਣੀ ਤਕਰੀਰ ਰਾਹੀਂ ਖਿੰਡੇ ਹੋਏ ਖਾਲਸਾ ਪੰਥ ਦੀ ਝੋਲੀ ਨੂੰ ਡੂੰਘੀਆਂ ਉਦਾਸੀਆਂ ਨਾਲ ਭਰ ਦਿੱਤਾ ਹੈ।ਮੰਗਲਵਾਰ ਵਾਲੇ ਦਿਨ ਜਦੋਂ ਭਾਈ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ `ਤੇ ਪੰਥ ਨੂੰ ਮੁਖਾਤਿਬ ਹੋ ਰਹੇ ਸਨ ਤਾਂ ਕਿਸੇ ਨੂੰ ਸੁਪਨੇ ਵਿਚ ਵੀ ਇਹ ਚਿੱਤ-ਚੇਤਾ ਨਹੀਂ ਸੀ ਕਿ ਆਪਣੇ ਆਪ ਨੂੰ ‘ਆਜ਼ਾਦ` ਕਹਿਣ ਵਾਲੇ ਜਥੇਦਾਰ ਸਾਹਿਬ ਇਕ ਅਜਿਹੀ ਧਿਰ ਨਾਲ ਜਾ ਖਲੋਣਗੇ ਜੋ ਪੰਥ ਵਿਚ ਆਪਣੀ ਡਿੱਗੀ ਹੋਈ ਸਾਖ ਨੂੰ ਮੁੜ ਬਹਾਲ ਕਰਨ ਲਈ ਕਿਨੇ ਚਿਰਾਂ ਤੋਂ ਤਰਲੇ ਮਿੰਨਤਾਂ ਕਰ ਰਹੇ ਸਨ।
  ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- 1982 ਦੇ ਅਖੀਰ ਵਿਚ ਪੰਜਾਬ ਦੇ ਖਰਾਬ ਹੋ ਰਹੇ ਹਾਲਾਤ 'ਤੇ ਕਾਬੂ ਪਾਉਣ ਲਈ ਭਾਰਤੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਰਾਮਨਾਥ ਕਾਵ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਹੈਲੀਕਾਪਟਰ ਆਪ੍ਰੇਸ਼ਨ ਜ਼ਰੀਏ ਪਹਿਲਾਂ ਚੌਕ ਮਹਿਤਾ ਗੁਰਦੁਆਰੇ ਤੇ ਫਿਰ ਬਾਅਦ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਵਾ ਕਰਵਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ | ਇਸ ਬਾਰੇ ਰਾਮਨਾਥ ਕਾਵ ਨੇ ਬਿ੍ਟਿਸ਼ ਹਾਈਕਮਿਸ਼ਨ ਵਿਚ ਕੰਮ ਕਰ ਰਹੇ ਬਿ੍ਟਿਸ਼ ਖੁਫੀਆ ਏਜੰਸੀ ਐਮ.ਆਈ. 6 ਦੇ ਦੋ ਜਾਸੂਸਾਂ ਨਾਲ ਇਕੱਲਿਆਂ ਮੁਲਾਕਾਤ ਵੀ ਕੀਤੀ ਸੀ |

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com