ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    -ਗੁਰਤੇਜ ਸਿੰਘਜੋਜ਼ਫ਼ ਸਟੈਲਿਨ ਅਤੇ ਮਾਓ ਜ਼ੇ ਤੁੰਗ ਸੋਵੀਅਤ ਯੂਨੀਅਨ ਅਤੇ ਚੀਨ ਦੇ ਵੱਡੇ ਸਿਆਸੀ ਆਗੂ ਹੋਏ ਹਨ। ਇਹਨਾਂ ਨੇ ਕਾਰਲ ਮਾਰਕਸ ਦੇ ਮਨੁੱਖਤਾ ਲਈ ਸਿਰਜੇ ਵੱਡੇ ਸੁਪਨਿਆਂ ਨੂੰ ਸੰਸਾਰ ਦੀ ਧਰਾਤਲ ਉੱਤੇ ਉਤਾਰਨਾ ਸੀ। ਇਹਨਾਂ ਉਹ ਸੁਰਗ ਦਾ ਨਕਸ਼ਾ ਜਿਸ ਵਿੱਚ ‘ਹਰ ਇੱਕ ਬੰਦਾ ਸ਼ਾਹ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ’ ਹੋਵੇ, ਧਰਤੀ ਉੱਤੇ ਵਾਹੁਣਾ ਸੀ। ਅਨੇਕਾਂ ਬੋਲੀਆਂ ਵਿੱਚ ਹਿੰਦੋਸਤਾਨ ਵਿੱਚ ਤਕਰੀਬਨ ਮੁਫ਼ਤ ਵੰਡੇ ਜਾਂਦੇ ਸੋਵੀਅਤ ਰਸਾਲੇ ਵਿੱਚ ਦਿਓ-ਕੱਦ ਜੋੜੇ ਦੀ ਤਸਵੀਰ ਜ਼ਰੂਰ ਹੁੰਦੀ ਸੀ। ਔਰਤ ਦੇ ਹੱਥ ਵਿੱਚ ਕਣਕ ਦੀਆਂ ਬੱਲੀਆਂ ਅਤੇ ਮਰਦ ਦੇ ਹੱਥ ਦਾਤ-ਨੁਮਾ ਦਾਤਰੀ ਹੁੰਦੀ ਸੀ। ਬਰਾਬਰਤਾ, ਖ਼ੁਸ਼ਹਾਲੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਹੁੰਦੀ ਸੀ। ਇਹੋ ਜਿਹੇ ਮੁਜੱਸਮੇ ਵੇਖ ਕੇ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੋਹਣ ਸਿੰਘ ਜੋਸ਼ ਤੇ ਸੰਤ ਸਿੰਘ ਸੇਖੋਂ ਆਦਿ ਨੇ ਸਿੱਖਾਂ ਦੀ ਬੌਧਿਕ ਅਗਵਾਈ ਦੇ ਪਰ ਕੱਟ ਕੇ, ਉਸ ਨੂੰ ਸਾਮਵਾਦੀ ਦਲਦਲ ਵਿੱਚ ਧੱਕ ਕੇ ਸਿੱਖ ਕੌਮ ਨੂੰ ਦਿਸ਼ਾਹੀਣ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਚੰਗੇ ਭਲ਼ੇ ਨਿੱਤ ਨੇਮੀ, ਅੰਮ੍ਰਿਤਧਾਰੀ, ਗ਼ਦਰੀ ਬਾਬਿਆਂ ਨੂੰ ਵੀ ਤਰਾਸ਼ ਕੇ ਕੌਮਿਊਨਿਜ਼ਮ ਦੇ ਚੌਖਟੇ ਵਿੱਚ ਕੱਸ ਦਿੱਤਾ ਸੀ।ਇਹ ਤਾਂ ਸਰਬੀਆ ਵਿੱਚ ਦਫ਼ਨਾਏ ਲੱਖਾਂ ਲੋਕਾਂ ਦੀਆਂ ਕਬਰਾਂ ਅਤੇ ਚੀਨ ਦੀ ‘ਅਗਾਂਹ ਨੂੰ ਵੱਡੀ ਛਾਲ’ ਇਨਕਲਾਬ ਵਿੱਚ ਕਤਲ ਕੀਤਿਆਂ ਦੀਆਂ ਗਿਣਤੀਆਂ ਦੇ ਬਾਅਦ ਪਤਾ ਲੱਗਿਆ ਕਿ ਚੀਨ, ਰੂਸ ਨੇ ਕਿਹੋ ਜਿਹਾ ਸੁਰਗ ਸਾਜਿਆ ਸੀ। ਮਾਓ ਨੇ 1958 ਤੋਂ 1962 ਤੱਕ 450 ਤੋਂ 600 ਲੱਖ ਨਿਹੱਥੇ, ਨਿਮਾਣੇ, ਨਿਤਾਣੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਇਨ੍ਹਾਂ ਵਿੱਚ ਹੂਨਾਨ ਸੂਬੇ ਦਾ ਇੱਕ ਭੁੱਖ ਦਾ…
    ਜਸਬੀਰ ਸਿੰਘ ਪੱਟੀ ---- ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਇਸ ਵੇਲੇ ਘੋਰ ਸੰਕਟ ਵਿੱਚੋ ਦੀ ਗੁਜਰ ਰਹੀ ਹੈ ਤੇ ਪਿਛਲੇ ਕਰੀਬ ਦੋ ਦਹਾਕਿਆ ਤੋ ਇਹ ਸੰਸਥਾ ਅਖਬਾਰਾਂ ਦੀਆਂ ਸੁਰਖੀਆ ਦੀ ਸ਼ਿੰਗਾਰ ਬਣੀ ਹੈ ਜਦ ਕਿ ਇਸ ਤੋ ਪਹਿਲਾਂ ਇਹ ਸੰਸਥਾ ਸਿਰਫ ਆਪਣੇ ਸੰਵਿਧਾਨ ਅਨੁਸਾਰ ਧਰਮ ਦਾ ਪ੍ਰਚਾਰ ਤੇ ਵਿਦਿਆ ਦਾ ਪ੍ਰਸਾਰ ਹੀ ਕਰਦੀ ਸੀ । ਅੱਜ ਇਹ ਸੰਸਥਾ ਗੰਦਲੀ ਸਿਆਸਤ ਦਾ ਅੱਡਾ ਬਣ ਚੁੱਕੀ ਹੈ ਤੇ ਆਹੁਦੇਦਾਰੀਆ ਹਾਸਲ ਲਈ ਰਸੂਖਦਾਰ ਵਿਅਕਤੀਆਂ ਵੱਲੋ ਹਰ ਪ੍ਰਕਾਰ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਚੀਫ ਖਾਲਸਾ ਦੀਵਾਨ ਦੀ ਬੁਨਿਆਦ 1902 ਵਿੱਚ ਤੱਤਕਾਲੀ ਸਿੱਖ ਪੰਥ ਦੇ ਆਗੂਆਂ ਨੇ ਰੱਖੀ ਤੇ ਇਸ ਦੀ ਮੁੱਢਲੀ ਸ਼ਰਤ ਰੱਖੀ ਗਈ ਸੀ ਕਿ ਇਸ ਦਾ ਹਰ ਮੈਂਬਰ ਅੰਮਿ੍ਰਤਧਾਰੀ ਹੋਵੇਗਾ ਤੇ ਇਹ ਕਿਸੇ ਡੇਰੇਦਾਰ ਨੂੰ ਨਹੀ ਸਗੋ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮੱਰਪਿੱਤ ਹੋਵੇਗਾ। ਦੀਵਾਨ ਦਾ ਅੱਧਾ ਬੱਜਟ ਧਰਮ ਪ੍ਰਚਾਰ ਤੇ ਖਰਚ ਕੀਤਾ ਜਾਂਦਾ ਸੀ ਤੇ ਲੰਮਾ ਸਮਾਂ ਦੀਵਾਨ ਦੇ ਆਪਣੇ ਪ੍ਰਚਾਰਕ, ਢਾਡੀ ਤੇ ਕਵੀਸ਼ਰੀ ਜੱਥੇ ਹੁੰਦੇ ਸਨ ਪਰ ਅੱਜ ਧਰਮ ਪ੍ਰਚਾਰ ਦਾ ਕੰਮ ਹਾਸ਼ੀਏ ਤੇ ਹੀ ਨਹੀ ਚਲਾ ਗਿਆ ਸਗੋ ਗੱਦੀਆ ਕਾਇਮ ਰੱਖਣ ਲਈ ਬੇਅੰਮਿ੍ਰਤੀਏ ਮੈਂਬਰ ਬਣਾਏ ਜਾ ਰਹੇ ਹਨ। 2003-04 ਵਿੱਚ ਜਦੋ ਦੀਵਾਨ ਵਿੱਚ ਚਰਨਜੀਤ ਸਿੰਘ ਚੱਢਾ ਸਾਮਰਾਜ ਸ਼ੁਰੂ ਹੋਇਆ ਤਾਂ ਚੱਢੇ ਨੇ ਚੰਮ ਦੀਆ ਲਗਾਈਾ। ਚੱਢੇ ਨੇ ਕਰੀਬ ਡੇਢ ਦਹਾਕਾ ਦੀਵਾਨ ਤੇ ਹਿਟਲਰ ਦੀ ਤਰ੍ਹਾ ਰਾਜ ਕੀਤਾ। ਕੋਈ ਵੀ ਮੈਂਬਰ ਉਸ ਦੇ ਸਾਹਮਣੇ ਸਿਰ ਨਹੀ ਚੁੱਕ ਸਕਦਾ ਹੈ ਜਿਹਨਾਂ ਨੇ ਉਸ ਦੀ ਕਾਰਜਸ਼ੈਲੀ…
    - ਸ਼ੇਖਰ ਗੁਪਤਾ, ਮੁੱਖ ਸੰਪਾਦਕ, 'ਦਾ ਪ੍ਰਿੰਟ'ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਕਿੰਨੀ ਸਮਝਦੀ ਹੈ? ਮੇਰੇ ਖਿਆਲ ਵਿੱਚ ਜਵਾਬ ਇਹ ਹੋਵੇਗਾ ਕਿ ਇਸ ਮਾਮਲੇ ਵਿਚ ਇਹਨਾਂ ਦੀ ਸਮਝ ਬਹੁਤ ਕਮਜ਼ੋਰ ਹੈ। ਮੋਦੀ-ਸ਼ਾਹ ਨਿਸ਼ਚਤ ਤੌਰ 'ਤੇ ਨਾਂ ਪੰਜਾਬ ਨੂੰ, ਨਾ ਹੀ ਪੰਜਾਬੀਆਂ ਨੂੰ ਸਮਝਦੇ ਹਨ ਅਤੇ ਨਾ ਹੀ ਉਨ੍ਹਾਂ ਸਿੱਖਾਂ ਬਾਰੇ ਪਤਾ ਹੈ। ਨਹੀਂ ਤਾਂ ਉਹ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਮਾਮਲੇ ਵਿੱਚ ਅਜਿਹਾ ਟੋਆ ਨਾ ਪੁੱਟਦੇ।ਰਾਜਨੀਤੀ ਪੱਖੋਂ ਉੱਤਰੀ ਭਾਰਤ ਦਾ ਪੰਜਾਬ ਇਸ ਵੱਖਰਾ ਹੈ। ਇਸੇ ਲਈ ਪੰਜਾਬੀਆਂ ਨੇ ਆਪਣੇ ਆਪ ਨੂੰ ਮੋਦੀ ਦੇ ਜਾਦੂ ਤੋਂ ਅਛੂਤ ਰੱਖਿਆ ਹੈ।
    ਕਰਮਜੀਤ ਸਿੰਘ99150-91063ਮੀਰੀ-ਪੀਰੀ ਦੇ ਸ਼ਹਿਨਸ਼ਾਹ ਦੇ ਤਖਤ `ਤੇ ਸ਼ਸ਼ੋਭਿਤ ਜਥੇਦਾਰ ਸਾਹਿਬ ਨੇ ਆਪਣੀ ਤਕਰੀਰ ਰਾਹੀਂ ਖਿੰਡੇ ਹੋਏ ਖਾਲਸਾ ਪੰਥ ਦੀ ਝੋਲੀ ਨੂੰ ਡੂੰਘੀਆਂ ਉਦਾਸੀਆਂ ਨਾਲ ਭਰ ਦਿੱਤਾ ਹੈ।ਮੰਗਲਵਾਰ ਵਾਲੇ ਦਿਨ ਜਦੋਂ ਭਾਈ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ `ਤੇ ਪੰਥ ਨੂੰ ਮੁਖਾਤਿਬ ਹੋ ਰਹੇ ਸਨ ਤਾਂ ਕਿਸੇ ਨੂੰ ਸੁਪਨੇ ਵਿਚ ਵੀ ਇਹ ਚਿੱਤ-ਚੇਤਾ ਨਹੀਂ ਸੀ ਕਿ ਆਪਣੇ ਆਪ ਨੂੰ ‘ਆਜ਼ਾਦ` ਕਹਿਣ ਵਾਲੇ ਜਥੇਦਾਰ ਸਾਹਿਬ ਇਕ ਅਜਿਹੀ ਧਿਰ ਨਾਲ ਜਾ ਖਲੋਣਗੇ ਜੋ ਪੰਥ ਵਿਚ ਆਪਣੀ ਡਿੱਗੀ ਹੋਈ ਸਾਖ ਨੂੰ ਮੁੜ ਬਹਾਲ ਕਰਨ ਲਈ ਕਿਨੇ ਚਿਰਾਂ ਤੋਂ ਤਰਲੇ ਮਿੰਨਤਾਂ ਕਰ ਰਹੇ ਸਨ।
    ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- 1982 ਦੇ ਅਖੀਰ ਵਿਚ ਪੰਜਾਬ ਦੇ ਖਰਾਬ ਹੋ ਰਹੇ ਹਾਲਾਤ 'ਤੇ ਕਾਬੂ ਪਾਉਣ ਲਈ ਭਾਰਤੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਰਾਮਨਾਥ ਕਾਵ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਹੈਲੀਕਾਪਟਰ ਆਪ੍ਰੇਸ਼ਨ ਜ਼ਰੀਏ ਪਹਿਲਾਂ ਚੌਕ ਮਹਿਤਾ ਗੁਰਦੁਆਰੇ ਤੇ ਫਿਰ ਬਾਅਦ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਵਾ ਕਰਵਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ | ਇਸ ਬਾਰੇ ਰਾਮਨਾਥ ਕਾਵ ਨੇ ਬਿ੍ਟਿਸ਼ ਹਾਈਕਮਿਸ਼ਨ ਵਿਚ ਕੰਮ ਕਰ ਰਹੇ ਬਿ੍ਟਿਸ਼ ਖੁਫੀਆ ਏਜੰਸੀ ਐਮ.ਆਈ. 6 ਦੇ ਦੋ ਜਾਸੂਸਾਂ ਨਾਲ ਇਕੱਲਿਆਂ ਮੁਲਾਕਾਤ ਵੀ ਕੀਤੀ ਸੀ |
    ਪਿਛਲੇ ਦਿਨੀ ਬਿਹਾਰ ਚੋਣਾਂ ਦੇ ਨਤੀਜੇ ਲੋਕਾਂ ਖਾਸ ਕਰਕੇ ਪੰਜਾਬੀਆਂ ਦੀਆਂ ਇੱਛਾਵਾਂ ਦੇ ਉਲਟ ਆਏ। ਬਹੁਤ ਸਾਰੇ ਮਾਮਲਿਆਂ 'ਚ ਪੰਜਾਬੀ ਖਾਸ ਕਰਕੇ . . . . ਆਪਣੀ ਬਹੁਤ ਸਤੱਹੀ ਪੱਧਰ ਦੀ ਸੋਚ ਦਾ ਪ੍ਰਗਟਾਵਾ ਕਰਦੇ ਹਨ। ਬਿਹਾਰ ਮਾਮਲੇ 'ਚ ਵੀ ਅਜਿਹਾ ਹੋ ਰਿਹਾ ਹੈ। ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਸਾਰਾ ਸੋਸਲ ਮੀਡੀਆ ਈ. ਵੀ. ਐਮ. 'ਚ ਘਟਾਲਿਆਂ ਦੇ ਚਰਚਿਆਂ ਨਾਲ ਭਰਿਆ ਪਿਆ ਹੈ। ਅਸੀਂ ਇਹ ਨਹੀਂ ਆਹਦੇ ਕਿ ਹਕੂਮਤ ਭਲੀਮਾਣਸ ਹੈ ਜਾਂ ਇੱਥੇ ਲੋਕਤੰਤਰ ਹੈ ਜਾਂ ਬਦਮਾਸ਼ੀ ਨਹੀਂ ਕੀਤੀ ਜਾ ਰਹੀ। ਇਹ ਸਭ ਕੁਝ ਸੀ, ਹੈ ਤੇ ਅਜੇ ਰਹੇਗਾ ਪਰ ਪੰਜਾਬੀ ਇਹ ਕਿਵੇਂ ਭੁੱਲ ਗਏ ਪਿਛਲੇ ਸਾਲਾਂ 'ਚ ਮੋਦੀ ਹਕੂਮਤ (ਮੋਦੀ ਹਕੂਮਤ ਨਹੀਂ ਅਸਲ 'ਚ ਕੱਟੜਪੰਥੀ ਸੰਘ) ਵੱਲੋਂ ਕਸ਼ਮੀਰ ਨਾਲ ਸਬੰਧਤ ਧਾਰਾ 370 ਰੱਦ ਕਰਨ, ਤੀਹਰਾ ਤਲਾਕ ਖ਼ਤਮ ਕਰਨ, ਨਾਗਰਿਕਤਾ ਬਿੱਲ ਆਦਿ ਅਜਿਹੇ ਇੱਕ ਤਰਫ਼ਾ, ਘੱਟ ਗਿਣਤੀ ਵਿਰੋਧੀ ਫ਼ੈਸਲਿਆਂ ਨੇ ਹਿੰਦੂਤਵ ਦੀ ਕਤਾਰਬੰਦੀ ਨੂੰ ਹੋਰ ਡੂੰਘਾ ਤੇ ਚੋੜਾ ਕੀਤਾ, ਬਹੁਤ ਜਿਆਦਾ ਆਰਥਿਕ ਮੰਦੀ, ਛੋਟੇ ਮੋਟੇ ਵਪਾਰ ਤਬਾਹ ਤੇ ਆਰਥਿਕ ਮਾਰੂ ਨੀਤੀਆਂ ਦੇ ਬਾਵਜੂਦ ਬਹ-ਗਿਣਤੀ ਕੌਮ ਨੂੰ ਰਾਸ਼ਟਰਵਾਦ ਦੀ ਚਾਟ ਪਵਾ ਕੇ ਚੰਗੀ ਤਰ•ਾਂ ਖਿੱਚ ਲਿਆ ਗਿਆ। ਇਸ 'ਪ੍ਰਾਪਤੀਆਂ' ਨੂੰ ਪੂਰੀ ਯੋਜਨਬੰਦ ਤਰੀਕੇ ਨਾਲ ਵੱਡੀ ਪੱਧਰ 'ਤੇ ਪ੍ਰਚਾਰ ਕੇ ਲੋਕਾਂ ਦੀ ਜਹਿਨੀਅਤ ਦਾ ਇੱਕ ਹਿੱਸਾ ਬਣਾ ਦਿੱਤਾ। (ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਮਗਰ ਲਾਏ ਵੱਡ ਅਕਾਰੀ ਬੋਰਡਾਂ 'ਤੇ ਵੀ ਇਹਨਾਂ 'ਪ੍ਰਾਪਤੀਆਂ' ਦਾ ਜ਼ਿਕਰ ਹੈ)ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਸ ਵਰਤਾਰੇ ਨੂੰ ਪੰਜਾਬ ਨਾਲ ਜੋ ਕੁਝ ਕੀਤਾ ਗਿਆ ਤੇ ਕੀਤਾ ਜਾ ਰਿਹਾ…
    ਜਤਿੰਦਰ ਪਨੂੰ ----- ਸਾਲ 1967 ਦੀ ਗੱਲ ਹੈ, ਜਦੋਂ ਸਕੂਲ ਪੜ੍ਹਦੇ ਸਾਂ ਅਤੇ ਅਕਾਲੀ ਕਾਨਫਰੰਸ ਵਿਚ ਸੰਤ ਫਤਹਿ ਸਿੰਘ ਦਾ ਭਾਸ਼ਣ ਸੁਣਨ ਲਈ ਪੜ੍ਹਾਈ ਛੱਡ ਕੇ ਚਲੇ ਗਏ ਸਾਂ। ਸਕਿਓਰਿਟੀ ਉਦੋਂ ਬਹੁਤੀ ਨਹੀਂ ਸੀ ਹੁੰਦੀ ਤੇ ਜਦੋਂ ਸੰਤ ਦੀ ਕਾਰ ਆਈ ਤਾਂ ਸੰਤ ਤੋਂ ਵੱਧ ਉਸ ਦੀ ਕਾਰ ਵੇਖਣ ਦੇ ਚਾਅ ਵਿਚ ਹੋਰ ਨੇੜੇ ਜਾ ਪਹੁੰਚੇ ਸਾਂ। ਉਸ ਪੁਰਾਣੀ ਕਾਰ ਦੇ ਦਰਵਾਜ਼ੇ ਅਜੋਕੀਆਂ ਕਾਰਾਂ ਵਾਂਗ ਅੱਗੇ ਵੱਲ ਨਹੀਂ ਸੀ ਖੁੱਲ੍ਹਦੇ ਸਗੋਂ ਅਗਲਾ ਦਰਵਾਜ਼ਾ ਪਿਛਾਂਹ ਨੂੰ ਅਤੇ ਪਿਛਲਾ ਅਗਾਂਹ ਵੱਲ ਨੂੰ ਖੁੱਲ੍ਹ ਕੇ ਦੋਵੇਂ ਦਰਵਾਜ਼ੇ ਇੱਕ ਦੂਜੇ ਨਾਲ ਪਿੱਠ ਜਾ ਜੋੜਦੇ ਹੁੰਦੇ ਸਨ। ਵਾਹਵਾ ਭਾਰੇ ਸਰੀਰ ਵਾਲਾ ਸੰਤ ਦੋ ਜਣਿਆਂ ਦਾ ਆਸਰਾ ਲੈ ਕੇ ਕਾਰ ਤੋਂ ਬਾਹਰ ਨਿਕਿਲਆ ਤੇ ਉਨ੍ਹਾਂ ਦੋਵਾਂ ਨੇ ਉਸ ਨੂੰ ਸਟੇਜ ਉੱਤੇ ਵਿਛੀ ਦਰੀ ਉੱਤੇ ਜਾ ਬਿਠਾਇਆ।
    ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਹਫਤੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ ਹਨ।ਵੀਰਵਾਰ ਨੂੰ ਲੋਕ ਸਭਾ 'ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ। ਪਰ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ।ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਸੀ।
    ਬਹੁਤ ਦੇਰ ਬਾਅਦ ਪੰਜਾਬ ਦੀ ਸਿਆਸਤ ਦਿਹਾਤੀ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਮੁੱਦਿਆਂ ਵੱਲ ਪਰਤੀ ਹੈ। ਇਹ ਕੋਵਿਡ-19 ਦੀ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ, ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਆਰਡੀਨੈਂਸ ਅਤੇ ਕੀਮਤ ਭਰੋਸੇ ਬਾਰੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਅਤੇ ਖੇਤੀ ਸੇਵਾਵਾਂ ਆਰਡੀਨੈਂਸ ਜਾਰੀ ਕਰਨ ਕਰਕੇ ਹੋਇਆ। ਖੇਤੀ ਦੇ ਮੰਡੀਕਰਨ ਨਾਲ ਜੁੜੇ ਇਨ੍ਹਾਂ ਆਰਡੀਨੈਂਸਾਂ (ਜਿਹੜੇ ਮੌਜੂਦਾ ਸੰਸਦ ਇਜਲਾਸ ਵਿਚ ਕਾਨੂੰਨ ਬਣਨ ਜਾ ਰਹੇ ਹਨ) ਦਾ ਕਿਸਾਨ-ਵਿਰੋਧੀ ਅਤੇ ਨਿੱਜੀ/ਕਾਰਪੋਰੇਟ ਖੇਤਰ ਪੱਖੀ ਮਕਸਦ ਕਿਸਾਨਾਂ ਨੇ ਬੜੀ ਸਪੱਸ਼ਟਤਾ ਨਾਲ ਦੇਖਿਆ ਅਤੇ ਉਹ ਇਨ੍ਹਾਂ ਵਿਰੁੱਧ ਸੰਘਰਸ਼ ਕਰਨ ਲਈ ਮੈਦਾਨ ਵਿਚ ਨਿੱਤਰੇ।
    ਅਕਾਲੀ ਦਲ ਬਾਦਲ ਪਿਛਲੇ ਕਈ ਦਹਾਕਿਆਂ ਤੋ ਸ੍ਰੋਮਣੀ ਕਮੇਟੀ ਤੇ ਸਿੱਧੇ ਤੌਰ ਤੇ ਹੀ ਕਾਬਜ ਹੈ ਜਿਸ ਕਰਕੇ ਸ੍ਰੋਮਣੀ ਕਮੇਟੀ ਦੀ ਹਰ ਚੰਗੀ ਮਾੜੀ ਸਰਗਰਮੀ ਦਾ ਸਬੰਧ ਅਕਾਲੀ ਦਲ ਬਾਦਲ ਨਾਲ ਹੋਣਾ ਸੁਭਾਵਿਕ ਹੀ ਹੈ।ਇਸ ਦਾ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਸ੍ਰੋਮਣੀ ਕਮੇਟੀ ਨੂੰ ਸੰਭਾਲਣ ਲਈ ਇਸ ਦੇ ਕੱਦ ਦਾ ਹਾਣੀ ਨਹੀ ਮਿਲਿਆ ਜਾਂ ਇਹ ਕਹਿ ਲਵੋ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਬਆਦ ਨਾ ਪੈਦਾ ਹੋਇਆ ਅਤੇ ਨਾ ਹੀ ਪੈਦਾ ਹੋਣ ਦਿੱਤਾ।ਸ੍ਰੋਮਣੀ ਕਮੇਟੀ ਤਾਂ ਕੀ ਸਿੱਖ ਸਿਆਸਤ ਜਾਂ ਅਕਾਲੀ ਦਲ ਵਿਚ ਵੀ ਪੈਦਾ ਨਹੀ ਹੋਣ ਦਿੱਤਾ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com