ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕਸ਼ਮੀਰ ਨੂੰ ਇੰਡੀਆ ਦੀ ਬਸਤੀ ਬਣਾਉਣ ਦਾ ਐਲਾਨ !

    - ਭਾਈ ਦਲਜੀਤ ਸਿੰਘ ਬਿੱਟੂ
    ਇੰਡੀਅਨ ਯੂਨੀਅਨ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 370 ਅਤੇ 35ਏ ਨੂੰ ਖਤਮ ਕਰਨ ਲਈ ਕੀਤਾ ਗਿਆ ਅਮਲ ਹਿੰਦੂਤਵੀ ਸੋਚ ਵਿੱਚੋਂ ਨਿੱਕਲੇ ਇਕਸਾਰਵਾਦ ਨੂੰ ਲਾਗੂ ਕਰਨ ਦਾ ਹੀ ਅਗਲਾ ਪੜਾਅ ਹੈ। ਬਿਪਰਵਾਦੀ ਵਿਚਾਰਧਾਰਾ ਦਾ ਇਹ ਪੱਕਾ ਸੁਭਾਅ ਹੈ ਕਿ ਇਹ ਵੱਖਰੀਆਂ ਧਾਰਮਿਕ, ਸਮਾਜਿਕ , ਸੱਭਿਆਚਾਰਕ ਪਛਾਣਾਂ ਨੂੰ ਜਜ਼ਬ ਕਰਕੇ ਸਦੀਵੀ ਤੌਰ ’ਤੇ ਆਪਣੇ ਅਧੀਨ ਰੱਖਣ ਲਈ ਤੱਤਪਰ ਰਹਿੰਦੀ ਹੈ।
    ਇਹ ਕਦਮ ਪਹਿਲਾਂ ਤੋਂ ਹੀ ਇੰਡੀਆ ਦੀ ਗੁਲਾਮੀ ਹੰਢਾ ਰਹੇ ਕਸ਼ਮੀਰ ਨੂੰ ਇੰਡੀਆ ਦੀ ਬਸਤੀ ਬਣਾਉਣ ਦਾ ਐਲਾਨ ਹੀ ਸਮਝਿਆ ਜਾਣਾ ਚਾਹੀਦਾ ਹੈ। ਇਹ ਫੈਸਲਾ ਕਸ਼ਮੀਰੀ ਲੋਕ-ਰਾਏ ਤੋਂ ਉਲਟ ਲਿਆ ਗਿਆ ਹੈ, ਇਹ ਅਨੈਤਿਕ ਹੈ ਅਤੇ ਇਨਸਾਫ਼ ਦਾ ਕਤਲ ਹੈ।
    ਇਹ ਕਾਰਵਾਈ ਪਹਿਲਾਂ ਤੋਂ ਹੀ ਸਰੀਰਕ ਜ਼ਬਰ ਦਾ ਸ਼ਿਕਾਰ ਕਸ਼ਮੀਰੀ ਅਵਾਮ ਉੱਤੇ ਇੰਤਹਾ ਦਾ ਮਾਨਸਿਕ ਤਸ਼ੱਦਦ ਹੈ।
    ਮੌਜੂਦਾ ਭਾਰਤੀ ਹਕੂਮਤ ਨੇ ਇਕ ਪਾਸੇ ਆਪਣੇ ਹੀ ਸੰਵਿਧਾਨ, ਵਿਧਾਨ ਅਤੇ ਅਦਾਲਤੀ ਢਾਂਚੇ ਦੀ ਅਣਦੇਖੀ ਕੀਤੀ ਹੈ ਅਤੇ ਦੂਜੇ ਪਾਸੇ ਕੌਮਾਂਤਰੀ ਮਾਨਤਾਵਾਂ ਨੂੰ ਵੀ ਉਲੰਘਿਆ ਹੈ। ਇਹ ਕਾਰਵਾਈ ਹਿੰਦੂਤਵੀ ਤਾਨਾਸ਼ਾਹੀ ਦੀ ਸ਼ੁਰੂਆਤ ਹੈ।
    ਕੇਂਦਰ ਸਰਕਾਰ ਦੁਆਰਾ ਲੋਕ-ਰਾਏ, ਲਿਖਤੀ ਕਰਾਰਾਂ, ਕੌਮਾਂਤਰੀ ਨਿਗਰਾਨੀ ਅਤੇ ਵਿਸ਼ਵ ਸ਼ਾਤੀ ਦੀ ਪ੍ਰਵਾਹ ਕੀਤੇ ਬਿਨਾ ਕੀਤੀ ਕਾਰਵਾਈ ਨਾਲ ਇਹ ਖ਼ਦਸ਼ੇ ਖੜ੍ਹੇ ਹੋ ਗਏ ਹਨ ਕਿ ਕੇਂਦਰ ਸਰਕਾਰ ਕਿਸੇ ਵੀ ਸਮੂਹ ਦੇ ਹਿੱਤਾਂ ਨੂੰ ਬਿਨਾ ਕਿਸੇ ਵਿਚਾਰ ਤੋਂ ਲਤਾੜ ਸਕਦੀ ਹੈ।
    ਇਸ ਖਿੱਤੇ ਦੇ ਸਭ ਧਾਰਮਿਕ, ਸੱਭਿਆਚਾਰਕ ਕੌਮੀ ਭਾਈਚਾਰਿਆਂ, ਬਹੁਜਨਾਂ, ਆਦਿਵਾਸੀਆਂ ਅਤੇ ਹੋਰ ਜੋ ਵੀ ਵੱਖਰਤਾ ਦੇ ਦਾਅਵੇਦਾਰ ਹਨ, ਸਭਨਾਂ ਧਿਰਾਂ ਵੱਲੋਂ ਇਸ ਮਾਮਲੇ ਵਿਚ ਰਲ਼ ਕੇ ਵਿਚਾਰ ਅਤੇ ਅਮਲ ਕਰਨਾ ਬਣਦਾ ਹੈ।
    ਧਾਰਾ 370 ਅਤੇ 35ਏ ਰੱਦ ਕੀਤੇ ਜਾਣ ਕਰਕੇ ਭਵਿੱਖ ਵਿੱਚ ਫੌਜੀ ਤਾਕਤ ਦੀ ਵਰਤੋਂ ਨਾਲ ਕਸ਼ਮੀਰ ਵਿੱਚ ਵੱਸੋ ਦਾ ਬਣਤਰ ਬਦਲਣ ਦਾ ਯਤਨ ਕੀਤਾ ਜਾ ਸਕਦਾ ਹੈ, ਜੋ ਕਿ ਕਸ਼ਮੀਰੀਅਤ ਵਿਰੁੱਧ ਇਕ ਹੋਰ ਘਿਨਾਉਣਾ ਜੁਰਮ ਹੋਵਗਾ।
    ਜਿੱਥੇ ਦੁਨੀਆਂ ਦੇ ਲੋਕ ਅਤੇ ਦੇਸ਼ ਆਪਸੀ ਸਹਿਯੋਗ ਕਰਕੇ ਏਸ਼ੀਆ ਵਿੱਚ ਸ਼ਾਂਤੀ ਕਰਾਉਣਾ ਚਾਹੁੰਦੇ ਹਨ ਉੱਥੇ ਇੰਡੀਆ ਦੀ ਰਾਜਨੀਤਕ ਲੀਡਰਸ਼ਿਪ ਅਜਿਹੀ ਅਨੈਤਿਕ ਅਤੇ ਹੰਕਾਰੀ ਕਾਰਵਾਈ ਕਰਕੇ ਏਸ਼ੀਆ ਵਿੱਚ ਜੰਗ ਦਾ ਰਾਹ ਪੱਧਰਾ ਕਰ ਰਹੀ ਹੈ ਜਿਸ ਦਾ ਨਤੀਜਾ ਮਾਰੂ ਪਰਮਾਣੂ ਜੰਗ ਦੇ ਰੂਪ ਵਿਚ ਨਿਕਲ ਸਕਦਾ ਹੈ ਤੇ ਇਸ ਦਾ ਸੰਤਾਪ ਪੂਰੇ ਖਿੱਤੇ ਦੇ ਲੋਕਾਂ ਨੂੰ ਝੱਲਣਾ ਪਵੇਗਾ।
    ਅਸੀਂ ਕਸ਼ਮੀਰ ਦੇ ਭਵਿੱਖ ਬਾਰੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦੇ ਹਾਮੀ ਹਾਂ।
    ਅਸੀਂ ਇਸ ਔਖੀ ਘੜੀ ਵਿਚ ਕਸ਼ਮੀਰੀ ਅਵਾਮ ਦੇ ਲਈ ਖੈਰ-ਮਿਹਰ ਲਈ ਅਕਾਲ ਪੁਰਖ ਪਾਸ ਅਰਦਾਸ ਕਰਦੇ ਹਾਂ।
    ਗੁਰਮਤਿ ਦੇ ਪਵਿੱਤਰ ਆਦਰਸ਼ਾਂ ਮੁਤਾਬਕ ਹਰ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਮਜ਼ਲੂਮ ਕਸ਼ਮੀਰੀ ਧਿਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੇ।
    ਅਸੀਂ ਇੰਡੀਆ ਦੀ ਹਰ ਇਨਸਾਫ ਪਸੰਦ ਧਿਰ ਅਤੇ ਸਖਸ਼ੀਅਤ ਤੋਂ ਆਸ ਕਰਦੇ ਹਾਂ ਕਿ ਇੰਡੀਅਨ ਸਰਕਾਰ ਦੇ ਇਸ ਇਕਪਾਸੜ ਫੈਸਲੇ ਖਿਲਾਫ ਆਵਾਜ਼ ਉਠਾਉਣ।
    ਅਸੀਂ ਸਮਝਦੇ ਹਾਂ ਕਿ ਆਲਮੀ ਭਾਈਚਾਰੇ ਨੂੰ ਵਿਸ਼ਵਸ਼ਾਂਤੀ, ਅਜ਼ਾਦੀ ਅਤੇ ਇਨਸਾਫ ਦੇ ਅਸੂਲ ਨੂੰ ਦ੍ਰਿੜਤਾ ਨਾਲ ਲਾਗੂ ਕਰਵਾਉਣ ਦੀ ਕਸ਼ਮੀਰ ਵਿਚ ਦਖਲ ਦੇਣਾ ਚਾਹੀਦਾ ਹੈ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com