ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਾਡੀ ਕੌਮ ਦਾ ਕੋਹਿਨੂਰ ਹੀਰਾ ਸੀ ਸਨਦੀਪ ਸਿੰਘ ਧਾਲੀਵਾਲ

    - ਮਨਦੀਪ ਕੌਰ ਪੰਨੂ
    ਸਾਡੀ ਕੌਮ ਦਾ ਕੋਹਿਨੂਰ ਹੀਰਾ ਸਨਦੀਪ ਸਿੰਘ ਧਾਲੀਵਾਲ ਅੱਜ ਸਿਰ ਫਿਰੇ ਬੰਦੇ ਦੀ ਕੋਝੀ ਹਰਕਤ ਨਾਲ ਸਾਡੇ ਕੋਲੋ ਸਦਾ ਲਈ ਵਿਛੜ ਗਿਆ। ਇਹੋ ਜਿਹੇ ਦਰਵੇਸ਼ ਬੰਦੇ ਦੁਨੀਆ ਤੇ ਕਦੀ-ਕਦੀ ਪੈਦਾ ਹੁੰਦੇ ਹਨ ਤੇ ਮਰ ਕੇ ਵੀ ਸਦਾ ਲਈ ਅਮਰ ਹੋ ਜਾਂਦੇ ਹਨ। ਇਹੋ ਜਿਹੇ ਇਨਸਾਨ ਆਪਣੇ-ਆਪ ਵਿੱਚ ਇਕ ਚਲਦੀ ਫਿਰਦੀ ਸੰਸਥਾ ਹੁੰਦੇ ਹਨ। ਇਹੋ ਜਿਹੀਆਂ ਸ਼ਖ਼ਸੀਅਤਾਂ ਦਾ ਨਾਮ ਲੈਂਦੇ ਹੀ ਸਾਡਾ ਸੀਨਾ ਫ਼ਖਰ ਨਾਲ ਚੌੜਾ ਹੋ ਜਾਂਦਾ ਹੈ।


    ਸਨਦੀਪ ਸਿੰਘ ਧਾਲੀਵਾਲ ਉਹ ਸ਼ੇਰ ਬਹਾਦਰ ਸੀ,ਜਿਸ ਨੇ ਸਭ ਤੋਂ ਪਹਿਲਾਂ ਪੱਗ ਬੰਨ੍ਹ ਕੇ ਡਿਊਟੀ ਕਰਨ ਦੀ ਲੜਾਈ ਲੜੀ। ਉਹਨਾਂ ਨੇ ਸਿੱਖਾਂ ਦੀ ਸੰਸਾਰ ਭਰ ਵਿੱਚ ਪਹਿਚਾਣ ਬਣਾਉਣ ਲਈ ਆਪਣਾ ਟਰਾਂਸਪੋਰਟ ਦਾ ਬਿਜ਼ਨਸ ਛੱਡ ਕੇ ਪੁਲਿਸ ਵਿੱਚ ਨੌਕਰੀ ਸ਼ੁਰੂ ਕੀਤੀ। ਪੁਲਿਸ ਦੇ ਮੁਖੀ ਨੇ ਉਹਨਾਂ ਦੇ ਬਾਰੇ ਦੱਸਿਆ ਕਿ ਸਨਦੀਪ ਸਿੰਘ ਪੁਲਿਸ ਫੋਰਸ ਦਾ ਪਹਿਲਾ ਸਿੱਖ ਸੀ ਜੋ ਪੁਲਿਸ ਵਿਭਾਗ ਵਿੱਚ ਆਪਣੇ ਧਾਰਮਿਕ ਹੱਕਾਂ ਲਈ ਵੱਡੇ ਇਤਿਹਾਸਕ ਬਦਲਾਅ ਲਿਆਉਣ ਲਈ ਲਗਾਤਾਰ ਜ਼ੋਰ ਲਾ ਰਿਹਾ ਸੀ।
    ਪ੍ਰਾਪਤ ਜਾਣਕਾਰੀ ਅਨੁਸਾਰ ਸਨਦੀਪ ਸਿੰਘ ਦਾ ਜੱਦੀ ਪਿੰਡ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਦਾ ਹੈ। ਪਿਤਾ ਪਿਆਰਾ ਸਿੰਘ ਜੀ ਦੀ ਨੇਵੀ ਵਿੱਚੋ ਰਿਟਾਇਰਮੈਂਟ ਤੋ ਬਾਅਦ ਉਹਨਾਂ ਦਾ ਪਰਿਵਾਰ ਅਮਰੀਕਾ ਵਿੱਚ ਚਲਾ ਗਿਆ। 2017 ਦਾ ਉਹ ਸਾਲ ਸੀ,ਜਦੋ ਸਨਦੀਪ ਸਿੰਘ ਨੇ ਸਿੱਖ ਕੌਮ ਨੂੰ ਸਾਰੇ ਅਮਰੀਕਾ ਵਿੱਚ #ਹੀਰੋ ਬਣਾ ਦਿੱਤਾ ਸੀ। ਉਸ ਵੇਲੇ ਟੈਕਸਾਸ,ਅਮਰੀਕਾ ਵਿੱਚ ਹੜ੍ਹ ਆਏ ਸਨ ਤਾਂ ਇਸ ਹੀਰੇ ਨੇ ਜਾਨ ਤੇ ਖੇਡ ਕੇ ਲੋਕਾਂ ਦੀ ਜਾਨ ਬਚਾਈ ਸੀ। ਅਮਰੀਕਾ ਦੇ ਸਾਰੇ ਟੀ.ਵੀ.ਚੈਨਲਾਂ ਤੇ ਇਸ ਸਿੱਖ ਦੀ ਬੱਲੇ- ਬੱਲੇ ਹੋਈ ਪਈ ਸੀ ਜਿਸ ਨਾਲ਼ ਪੂਰੀ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ ਸੀ।
    ਸਨਦੀਪ ਸਿੰਘ ਧਾਲੀਵਾਲ ਤੇ ਕਿਸੇ ਵਿਅਕਤੀ ਵੱਲੋਂ ਪਿੱਠ ਪਿੱਛੋਂ ਹਮਲਾ ਕਰਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਨਾਜ਼ੁਕ ਹਾਲਤ ਵਿੱਚ ਮੌਤ ਨਾਲ ਲੜਾਈ ਲੜਦੇ-ਲੜਦੇ ਉਹ ਸਾਨੂੰ ਅਲਵਿਦਾ ਆਖ ਗਏ। ਉਹ ਕਾਇਰ ਸਾਹਮਣੇ ਆ ਕੇ ਵਾਰ ਕਰਦਾ ਤਾਂ ਸ਼ੇਰ ਬਹਾਦਰ ਸੂਰਮਾ ਉਹਦੇ ਵਾਰ ਦਾ ਟਾਕਰਾ ਕਰਦਾ। ਅੱਜ ਜਿੱਥੇ ਉਹਨਾਂ ਦੇ ਪਰਿਵਾਰ ਤੇ ਅਮਰੀਕਾ ਦੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਪੂਰੀ ਸਿੱਖ ਕੌਮ ਨੂੰ ਵੀ ਭਾਈ ਘਨੱਈਆ ਜੀ ਦੇ ਅਸਲ ਵਾਰਸ ਨੂੰ ਗੁਆ ਲਿਆ ਹੈ। ਸੰਸਾਰ ਦਾ ਹਰ ਸਿੱਖ ਪਰਿਵਾਰ ਦੇ ਇਸ ਦੁੱਖ ਦੇ ਪਹਾੜ ਵਿੱਚ ਉਹਨਾਂ ਨਾਲ ਸ਼ਰੀਕ ਹੈ। ਹਰ ਕੋਈ ਉਹਨਾਂ ਵਿੱਚੋ ਆਪਣਾ ਭਰਾ,ਭਤੀਜਾ ਤੇ ਪੁੱਤ ਦੇਖ ਰਿਹਾ ਹੈ,ਕਿਉਕਿ ਉਹ ਹਰਮਨ ਪਿਆਰੇ ਇਨਸਾਨ ਸਨ।
    ਮੇਰੀ ਕਲਮ ਵਿੱਚ ਇੰਨੀ ਤਾਕਤ ਨਹੀ ਕਿ ਧਾਲੀਵਾਲ ਸਾਹਿਬ ਹੁਣਾ ਦੀ ਸ਼ਖਸੀਅਤ ਬਾਰੇ ਲਿੱਖ ਸਕਾ। ਜਦੋ ਦੀ ਇਹ ਖਬਰ ਸੁਣੀ ਹੈ,ਮਨ ਬਹੁੱਤ ਬੇਚੈਨ ਹੈ ਤੇ ਫੋਟੋਆਂ ਵਿੱਚ ਉਹਨਾਂ ਦਾ ਹੰਸੂ-ਹੰਸੂ ਕਰਦਾ ਚਿਹਰਾ ਸਾਨੂੰ ਚਿੜਾ ਰਿਹਾ ਹੈ। ਸਨਦੀਪ ਸਿੰਘ ਧਾਲੀਵਾਲ ਵਰਗੇ ਸੂਰਮੇ ਦਲੇਰ ਮਾਵਾਂ ਹੀ ਪੈਦਾ ਕਰਦੀਆਂ ਹਨ। ਅੱਜ ਦੇ ਸਮੇ ਵਿੱਚ ਜਦੋ ਸਿਰਫ ਤੇ ਸਿਰਫ ਹਰ ਇਕ ਨੂੰ ਆਪਣੀ ਹੀ ਪਈ ਹੋਈ ਹੈ,ਉੱਥੇ ਸਨਦੀਪ ਸਿੰਘ ਧਾਲੀਵਾਲ ਵਰਗੇ ਜੋ ਸੰਸਾਰ ਭਰ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਆਪਣੀ ਕੌਮ ਦਾ ਫ਼ਖਰ ਨਾਲ ਸਿਰ ਉੱਚਾ ਕਰਕੇ ਰਹਿੰਦੀ ਦੁਨੀਆ ਤੱਕ ਆਪਣੇ ਨਿਸ਼ਾਨ ਛੱਡ ਕੇ ਬਹੁੱਤ ਲੋਕਾਂ ਦੇ ਪ੍ਰੇਰਣਾ ਸਰੋਤ ਬਣ ਜਾਂਦੇ ਹਨ।
    ਭਰੇ ਮਨ ਨਾਲ ਅਲਵਿਦਾ,
    ਮਨਦੀਪ ਕੌਰ ਪੰਨੂ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com