ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਭਾਰਤ ਦੇ ਸਿੱਖ ਪੁਲਿਸ ਜਾਂ ਫੌਜ ਵਿੱਚ ਦਾਹੜੀ ਖੁੱਲ੍ਹੀ ਕਿਉਂ ਨਹੀਂ ਰੱਖ ਸਕਦੇ !

    -- ਗੁਰਿੰਦਰਪਾਲ ਸਿੰਘ ਧਨੌਲਾ
    ਸਿੱਖ ਦੀ ਖੁੱਲ੍ਹੀ ਦਾਹੜੀ ਉਸਦੀ ਪਹਿਚਾਣ ਹੀ ਨਹੀਂ ਉਸਦਾ ਧਾਰਮਿਕ ਚਿੰਨ ਵੀ ਹੈ ਅਤੇ ਸ਼ਾਨ ਵੀ ਹੈ। ਪ੍ਰੰਤੂ ਅੰਗਰੇਜ ਦੇ ਜਮਾਨੇ ਵਿੱਚ ਫੌਜ ਜਾਂ ਪੁਲਿਸ ਦੇ ਵਿੱਚ ਸ਼ਾਮਲ ਸਿੱਖਾਂ ਵਾਸਤੇ ਕਿਸੇ ਤਰ੍ਹਾਂ ਦਾਹੜੀ ਬੰਨ੍ਹਣ ਦਾ ਰਿਵਾਜ ਬਣ ਗਿਆ। ਪ੍ਰੰਤੂ ਉਸ ਵੇਲੇ ਵੀ ਬਹੁਤ ਸਾਰੇ ਫੌਜੀਆਂ ਦੀਆਂ ਦਾਹੜੀਆਂ ਖੁੱਲ੍ਹੀਆਂ ਵਾਲੀਆਂ ਫੋਟੋ ਵੇਖਣ ਨੂੰ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਸਿੱਖ ਜਰਨੈਲ ਅਤੇ ਅਫਸਰ ਦਾਹੜੇ ਪ੍ਰਕਾਸ਼ ਰੱਖਦੇ ਸਨ। ਲੇਕਿਨ ਬਾਕੀ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਦਾਹੜੀ ਉੱਤੇ ਜਾਲੀਆਂ ਪਾਕੇ ਬੰਨ੍ਹਕੇ ਰੱਖਦੇ ਸਨ। ਅਜਿਹਾ ਭਾਰਤ ਦੀ ਅਜਾਦੀ ਬਾਅਦ ਵੀ ਚੱਲਿਆ ਆ ਰਿਹਾ ਹੈ। ਭਾਰਤੀ ਫੌਜ ਜਾਂ ਪੁਲਿਸ ਵਿੱਚ ਜਿਹੜੇ ਅਫਸਰਾਂ ਨੇ ਦਾਹੜੀਆਂ ਰੱਖੀਆਂ ਹੋਈਆਂ ਹਨ। ਉਹਨਾਂ ਨੂੰ ਦਾਹੜੀ ਬੰਨ੍ਹਣੀ ਹੀ ਪੈਂਦੀ ਹੈ ਜਾਂ ਫਿਰ ਦਾਹੜੀ ਕੱਟਕੇ ਰੱਖਣੀ ਪੈਂਦੀ ਹੈ।

    ਪੁਲਿਸ ਵਿੱਚ ਤਾਂ ਹੋਰ ਵੀ ਰਿਵਾਜ ਹੈ ਕਿ ਜੇ ਵੱਡਾ ਅਫਸਰ ਕੈਂਚੀ ਨਾਲ ਦਾਹੜੀ ਕੱਟਦਾ ਹੈ ਤਾਂ ਉਸਦੇ ਗੰਨਮੈਨ ਅਤੇ ਸਟਾਫ ਜੀਰੋ ਨੰਬਰ ਦੀ ਮਸ਼ੀਨ ਨਾਲ ਦਾਹੜੀ ਨੂੰ ਜੜ੍ਹੋਂ ਖੁਰਚਕੇ ਰੱਖਦੇ ਹਨ। ਪਿਛਲੇ ਕੁੱਝ ਦਹਾਕਿਆਂ ਵਿੱਚ ਜਦੋਂ ਦਾ ਪੁਲਿਸ ਨਾਲ ਵਾਹ ਪੈਣ ਲਗਾ ਹੈ ਤਾਂ ਵੱਡੇ ਅਫਸਰਾਂ ਵਿੱਚ ਇੱਕ ਆਈ.ਪੀ.ਐਸ.ਸ.ਜਰਨੈਲ ਸਿੰਘ ਚਾਹਲ ਡੀਜੀ.ਪੀ. ਨੂੰ ਖੁੱਲ੍ਹੀ ਦਾਹੜੀ ਨਾਲ ਵੇਖਿਆ ਹੈ ਜਾਂ ਫਿਰ ਸੰਗਰੂਰ ਪੁਲਿਸ ਲਾਈਨ ਵਿੱਚ ਇੱਕ ਹੌਲਦਾਰ,ਬੇਸ਼ੱਕ ਉਹ ਸਿੱਖ ਘਰਾਣੇ ਦਾ ਜੰਮਪਲ ਨਹੀਂ ਸੀ,ਕੁਲਭੂਸ਼ਨ ਨੂੰ ਖੁੱਲ੍ਹੀ ਦਾਹੜੀ ਨਾਲ ਵੇਖਿਆ ਹੈ। ਬੇਸ਼ੱਕ ਉਸ ਨੂੰ ਖੁੱਲ੍ਹੀ ਦਾਹੜੀ ਕਰਕੇ ਬਹੁਤ ਸਾਰੇ ਅਫਸਰਾਂ ਦੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ ਅਤੇ ਕਈ ਤਰ੍ਹਾਂ ਦੀ ਦੁਸ਼ਵਾਰੀਆਂ ਵੀ ਸਹਿਣੀਆਂ ਪਈਆਂ। ਪ੍ਰੰਤੂ ਕੁਲਭੂਸ਼ਨ ਨੇ ਸਾਰੀ ਨੌਕਰੀ ਖੁੱਲ੍ਹੀ ਦਾਹੜੀ ਨਾਲ ਹੀ ਕੀਤੀ ਹੈ।

    ਅੱਜ ਫਿਰ ਸੋਸ਼ਲ ਮੀਡੀਆ ਉੱਤੇ ਇੱਕ ਪੰਜਾਬ ਪੁਲਿਸ ਦੇ ਇੰਸਪੈਕਟਰ ਅਤੇ ਇੱਕ ਜੰਮੂ ਕਸ਼ਮੀਰ ਦੇ ਪੁਲਿਸ ਅਫਸਰ ਦੀਆਂ ਖੁੱਲ੍ਹੀ ਦਾਹੜੀ ਨਾਲ ਤਸਵੀਰਾਂ ਬਹੁਤ ਲੋਕਾਂ ਨੇ ਸ਼ੇਅਰ ਕੀਤੀਆਂ ਅਤੇ ਇਹ ਦੋਵੇਂ ਸਿਰਦਾਰ ਆਪਣੀ ਵਰਦੀ ਅਤੇ ਦਿੱਖ ਨੂੰ ਚਾਰ ਚੰਨ ਲਾ ਰਹੇ ਹਨ। ਪ੍ਰੰਤੂ ਜਦੋਂ ਪੰਜਾਬ ਵਿੱਚ ਜਾਂ ਕਸੇ ਹੋਰ ਸੂਬੇ ਦੇ ਪੁਲਿਸ ਅਫਸਰਾਂ ਜਾਂ ਜਵਾਨਾਂ ਨੂੰ ਤੱਕਦੇ ਹਾਂ ਜਾਂ ਫੌਜ ਦੇ ਅਫਸਰਾਂ ਅਤੇ ਜਵਾਨਾਂ ਨੂੰ ਵੇਖਦੇ ਹਾਂ ਤਾਂ ਜਿਹਨਾਂ ਨੇ ਦਾਹੜੀਆਂ ਰੱਖੀਆਂ ਹਨ, ਉਹ ਬੰਨ੍ਹ ਕੇ ਰੱਖਦੇ ਹਨ ਅਤੇ ਬਾਕੀ ਸਭ ਘੋਨਮੋਨ ਨਜਰ ਆਉਂਦੇ ਹਨ, ਅਜਿਹਾ ਕਿਉਂ ? ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਦਾਹੜੀ ਬੰਨ੍ਹਣ ਬਾਰੇ ਕੋਈ ਸੰਵਿਧਾਨਿਕ ਹਦਾਇਤ ਨਹੀਂ ਹੈ। ਫੌਜ ਜਾਂ ਪੁਲਿਸ ਦੇ ਜਵਾਨ ਦਾਹੜੀ ਖੁੱਲ੍ਹੀ ਵੀ ਰੱਖ ਸਕਦੇ ਹਨ। ਪ੍ਰੰਤੂ ਸਾਡੇ ਵਿੱਚੋਂ ਜੀਹਜੂਰੀ ਅਤੇ ਗੁਲਾਮੀ ਦੇ ਅੰਸ਼ ਹਾਲੇ ਤੱਕ ਮੌਜੂਦ ਹਨ। ਅਸੀਂ ਕਿਸੇ ਦੂਜੇ ਦੇ ਮੂੰਹ ਵੱਲ ਦੇਖਦੇ ਹਾਂ ਕਿ ਕਿਤੇ ਮੇਰਾ ਆਹ ਸਰੂਪ ਵੇਖਕੇ ਇਹ ਚਿੜ੍ਹ ਨਾ ਜਾਵੇ। ਅੱਜ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਤਖਤਾਂ ਦੇ ਜਥੇਦਾਰਾਂ ਜਾਂ ਅਕਾਲੀ ਸਿਆਸਤ ਨੇ ਕਦੇ ਇਸ ਪਾਸੇ ਸੋਚਿਆ ਹੀ ਨਹੀਂ ਕਿ ਇਹ ਮੁਫ਼ਤ ਦੀ ਗੁਲਾਮੀ ਹੈ। ਇਸ ਨੂੰ ਖਤਮ ਕਰਵਾਇਆ ਜਾਵੇ।

    ਹੁਣ ਤਾਂ ਅਮਰੀਕਾ, ਕਨੇਡਾ, ਆਸਟ੍ਰੇਲੀਆ, ਮਲੇਸ਼ੀਆ ਅਤੇ ਇੰਗਲੈਂਡ ਦੀ ਪੁਲਿਸ ਜਾਂ ਫੌਜ ਵਿੱਚ ਸਿੱਖ ਖੁੱਲ੍ਹੀ ਦਾਹੜੀ ਨਾਲ ਸੇਵਾ ਕਰ ਰਹੇ ਹਨ। ਹੁਣੇ ਅਮਰੀਕੀ ਰਾਸ਼ਟਰਪਤੀ ਦੇ ਸੁਰਖਿਆ ਗਰੁੱਪ ਵਿੱਚ ਇਕ ਸਰਦਾਰ ਨੂੰ ਸ਼ਾਮਲ ਕੀਤਾ ਗਿਆ ਹੈ। ਫਿਰ ਭਾਰਤ ਵਿੱਚ ਇਹ ਬੇਲੋੜੀ ਸ਼ਰਤ ਜਾਂ ਗੁਲਾਮੀ ਕਿਉਂ ਹੈ ? ਦਾਹੜੀ ਖੁੱਲ੍ਹੀ ਰੱਖਕੇ ਸਿੱਖ ਫੌਜੀ ਕਿਹੜਾ ਗੋਲੀ ਜਾਂ ਤੋਪ ਚਲਾਉਣੀ ਭੁੱਲ ਜਾਣਗੇ ? ਇਸ ਵਾਸਤੇ ਸਾਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਹੈ ਕਿ ਫੌਜ ਅਤੇ ਪੁਲਿਸ ਵਿੱਚ ਸਿੱਖਾਂ ਨੂੰ ਖੁੱਲ੍ਹੇ ਦਾਹੜੇ ਨਾਲ ਸੇਵਾ ਕਰਨ ਦੀ ਇਜਾਜਤ ਮਿਲੇ। ਇਸ ਨਾਲ ਸਿੱਖਾਂ ਦੀ ਪਹਿਚਾਣ ਅਤੇ ਮਨੋਬਲ ਨੂੰ ਬੜਾ ਵੱਡਾ ਹੁਲਾਰਾ ਮਿਲੇਗਾ। ਗੁਰੂ ਰਾਖਾ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com