ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅਪਰੇਸ਼ਨ ਬਲੈਕ ਥੰਡਰ ਦਾ ਕੱਚ-ਸੱਚ ਕੀ ਹੈ?

    9 ਮਈ ਤੋਂ ਸ਼ੁਰੂ ਹੋਇਆ ਬਲੈਕ ਥੰਡਰ ਨਾਮ ਦਾ ਅਪਰੇਸ਼ਨ 18 ਮਈ ਨੂੰ ਖਤਮ ਹੋ ਗਿਆ ਆਖ਼ਰੀ ਦਿਨ 46 ਬੰਦੇ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਏ। ਉਹ ਕੌਣ ਸਨ, ਉਨ੍ਹਾਂ ਤੇ ਕੋਈ ਪਰਚਾ ਦਰਜ ਕਿਉਂ ਨਹੀਂ ਹੋਇਆ? ਜਿਸ ਅਪਰੇਸ਼ਨ ਨੂੰ 10 ਦਿਨ ਟੀ.ਵੀ ਤੇ ਚਲਾਇਆ ਗਿਆ ਸਿੱਖਾਂ ਦੀ ਭਾਰੀ ਬਦਨਾਮੀ ਕਰਨ ਦੀ ਕੋਸ਼ਿਸ ਕੀਤੀ ਗਈ। ਉਸ ਅਪਰੇਸ਼ਨ ਬਾਰੇ ਸਿੱਖਾਂ ਨੇ ਅੱਜ ਤੱਕ ਵਾਈਟ ਪੇਪਰ ਜਾਰੀ ਕਰਕੇ ਇਸ ਅਪਰੇਸ਼ਨ ਦੇ ਅਸਲੀ ਕਾਰਨਾਂ ਤੇ ਮੰਤਵਾਂ ਦਾ ਖ਼ੁਲਾਸਾ ਦੁਨੀਆਂ ਸਾਹਮਣੇ ਨਹੀਂ ਕੀਤਾ। ਅਸੀਂ ਅੱਜ ਤੱਕ 3 ਮਈ 1984 ਨੂੰ ਦਰਬਾਰ ਸਾਹਿਬ ਕੰਪਲੈਕਸ 'ਚ ਸ਼ਹੀਦ ਕੀਤੀ ਗਈ 3500 ਸੰਗਤ ਦੇ ਕਤਲੇਆਮ

    ਲਈ ਭਾਰਤੀ ਫੌਜ ਜਾਂ ਭਾਰਤੀ ਹਕੂਮਤ ਨੂੰ ਕਾਨੂੰਨੀ ਕਟਿਹਰੇ 'ਚ ਖੜ੍ਹਾ ਕਰਨ ਦਾ ਯਤਨ ਹੀ ਨਹੀਂ ਕੀਤਾ? ਆਖ਼ਰ ਕਸੂਰਵਾਰ ਕੌਣ ਹੈ? ਸਾਕਾ ਦਰਬਾਰ ਸਾਹਿਬ ਦੀ 36ਵੀਂ ਵਰ੍ਹੇਗੰਢ ਆ ਗਈ। ਪ੍ਰੰਤੂ ਕਿਸੇ ਸਿੱਖ ਜੱਥੇਬੰਦੀ ਜਾਂ ਸਿੱਖ ਆਗੂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲ੍ਹਿਆਂ ਦਾ ਮੌਤ ਸਰਟੀਫਿਕੇਟ ਲੈਣ ਲਈ ਆਰ.ਟੀ.ਆਈ ਨਹੀਂ ਪਾਈ। ਖੈਰ! ਇਹ ਵਿਸਥਾਰ ਅਸੀਂ ਜੂਨ ਦੇ ਪਹਿਲੇ ਹਫ਼ਤੇ ਕੌਮ ਸਾਹਮਣੇ ਰੱਖਾਂਗੇ। ਅੱਜ ਅਸੀਂ ਬਲੈਕ ਥੰਡਰ ਜਿਸ ਬਾਰੇ ਸ਼ਾਇਦ ਸਾਡੀ ਨਵੀ ਪੀੜ੍ਹੀ ਨੂੰ ਜਾਣਕਾਰੀ ਹੀ ਨਾ ਹੋਵੇ, ਉਸ ਬਾਰੇ ਚਰਚਾ ਕਰ ਰਹੇ ਹਾਂ। ਬਲੈਕ ਥੰਡਰ ਸੁਰਜੀਤ ਬਰਨਾਲੇ ਦੀ ਸਰਕਾਰ ਤੋੜਕੇ ਕਰਵਾਇਆ ਗਿਆ। ਇਸ ਦੇ ਆਖ਼ਰ ਅਰਥ ਕੀ ਸੀ? 1984 'ਚ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਸਹੀ ਠਹਿਰਾਉਣਾ ਉਸ ਤੇ ਮੋਹਰ ਲਾਉਣੀ ਕਿ ਸਿੱਖ ਖਾੜਕੂ ਐਨੇ ਬੇਕਾਬੂ ਹੋ ਗਏ ਸਨ ਕਿ ਸਰਕਾਰ ਨੂੰ ਵਾਰ-ਵਾਰ ਦਰਬਾਰ ਸਾਹਿਬ ਨੂੰ ਅਜ਼ਾਦ ਕਰਵਾਉਣ ਲਈ ਦਰਬਾਰ ਸਾਹਿਬ ਤੇ ਹਮਲਾ ਕਰਨਾ ਪਿਆ।
    ਦਰਬਾਰ ਸਾਹਿਬ 'ਚ ਕੁਕਰਮਾਂ ਬਾਰੇ ਝੂਠਾ, ਤੇਜ਼ ਤੇ ਤਿੱਖਾ ਪ੍ਰਚਾਰ ਕੀਤਾ ਗਿਆ ਕਿ ਉਸ ਨਾਲ ਸਿੱਖਾਂ ਨੂੰ ਪੂਰੀ ਤਰ੍ਹਾਂ ਬਦਨਾਮ ਕਰਨ ਦਾ ਯਤਨ ਕੀਤਾ। ਭਾਵੇਂ ਕਿ ਬਲੈਕ ਥੰਡਰ ਅਪਰੇਸ਼ਨ ਲਈ 9 ਮਈ ਨੂੰ ਡੀ.ਜੀ.ਪੀ ਸਰਬਜੀਤ ਸਿੰਘ ਵਿਰਕ ਤੇ 11 ਵਜੇ ਚੱਲੀ ਗੋਲੀ ਨੂੰ ਬਹਾਨਾ ਬਣਾਇਆ ਗਿਆ। ਪ੍ਰੰਤੂ ਇਸ ਤੋਂ ਪਹਿਲਾ ਪੰਜਾਬ ਐਸੰਬਲੀ ਤੋੜਨਾ, ਅਕਾਲੀ ਦਲ ਨੂੰ 21 ਮਾਰਚ ਨੂੰ ਬੋਟ ਕਲੱਬ ਵਿਖੇ ਸ਼ਾਂਤਮਈ ਰੈਲੀ ਨਾ ਕਰਨ ਦੇਣਾ, ਪੰਜਾਬ 'ਚ ਐਮਰਜੈਸੀ ਲਾਉਣ ਬਾਰੇ ਬਿੱਲ ਪਾਸ ਕਰਨਾ, 8 ਮਾਰਚ ਨੂੰ ਪਾਕਿਸਤਾਨ ਵਾਲੀ ਸਰਹੱਦ ਨੂੰ ਸੀਲ ਕਰਨਾ, 10 ਅਪ੍ਰੈਲ ਨੂੰ ਦਰਬਾਰ ਸਾਹਿਬ ਦਾ ਘੇਰਾ ਤੰਗ ਕਰਕੇ, ਵੇਖਦਿਆ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰਨੇ, ਇਹ ਸਭ ਇਸ ਅਪਰੇਸ਼ਨ ਦੀਆਂ ਤਿਆਰੀਆਂ ਦੇ ਸੰਕੇਤ ਸਨ। 15-16 ਅਪ੍ਰੈਲ ਦੇ ਅਖ਼ਬਾਰਾਂ 'ਚ ਤਾਂ ਇਸ ਬਾਰੇ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਸਰਕਾਰ ਕਿਸੇ ਵੱਡੇ ਐਕਸ਼ਨ ਦੀ ਤਿਆਰੀ 'ਚ ਹੈ। 20 ਅਪ੍ਰੈਲ ਨੂੰ ਇੱਕ ਜ਼ਾਲਮ ਪੁਲਿਸ ਅਫ਼ਸਰ ਰਿਬੈਰੋ ਨੂੰ ਗਵਰਨਰ ਦਾ ਸਲਾਹਕਾਰ ਲਾ ਕੇ ਉਸ ਤੋਂ ਵੀ ਜ਼ਾਲਮ ਅਫ਼ਸਰ ਕੇ.ਪੀ ਐਸ ਗਿੱਲ ਨੂੰ ਪੰਜਾਬ ਪੁਲਿਸ ਦਾ ਮੁਖੀ ਲਾ ਦਿੱਤਾ ਗਿਆ । 29 ਅਪ੍ਰੈਲ ਨੂੰ ਤਾਂ ਸੀ.ਆਰ.ਪੀ ਐਫ ਨੇ ਬਿਨ੍ਹਾਂ ਕਿਸੇ ਕਾਰਨ ਦਰਬਾਰ ਸਾਹਿਬ ਤੇ ਗੋਲੀਬਾਰੀ ਕੀਤੀ, ਜਿਸ 'ਚ ਇੱਕ ਬਜ਼ੁਰਗ ਔਰਤ ਮਾਰੀ ਵੀ ਗਈ ਸੀ। ਦਰਬਾਰ ਸਾਹਿਬ ਤੇ ਹਮਲੇ ਦਾ ਇਸ ਤੋਂ ਵੱਡਾ ਇਸ਼ਾਰਾ ਹੋਰ ਕੀ ਹੋ ਸਕਦਾ? ਆਖ਼ਰੀ ਦਿਨ ਹੱਥ ਖੜ੍ਹੇ ਕਰਕੇ ਬਾਹਰ ਆਏ 46 ਬੰਦਿਆਂ ਤੇ ਕੋਈ ਕਾਰਵਾਈ ਨਾ ਹੋਣੀ, ਇਹ ਸਾਫ਼ ਇਸ਼ਾਰਾ ਕਰਦੀ ਹੈ ਕਿ ਉਹ ਸਰਕਾਰ ਦੇ ਟਾਊਟ ਸਨ, ਜਿਨ੍ਹਾਂ ਦੀ ਖਾੜਕੂ ਧਿਰਾਂ 'ਚ ਖਾੜਕੂਆਂ ਨੂੰ ਬਦਨਾਮ ਕਰਨ ਲਈ ਘੁਸਪੈਠ ਕਰਵਾਈ ਗਈ ਸੀ।
    ਇਸ ਆਪ੍ਰੇਸ਼ਨ ਵਿੱਚ ਸਰਕਾਰ ਨੇ ਦਾਅਵਾ ਕੀਤਾ ਕਿ 36 ਖਾੜਕੂ ਮਾਰੇ ਗਏ ਹਨ। ਪਰ ਸੁਰੱਖਿਆ ਦਸਤਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਜਦੋਂ ਬਾਬਾ ਭਿੰਡਰਾਂਵਾਲ੍ਹਿਆਂ ਦੇ ਸਿੰਘਾਂ ਨੇ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ ਸਨ। ਅਸਲ 'ਚ ਸਰਕਾਰ ਨੇ ਇਸ ਆਪਰੇਸ਼ਨ ਦੀ ਵਿਉਂਤਬੰਦੀ ਇੰਦਰਾਂਗਾਧੀ ਨੂੰ ਇਤਿਹਾਸ 'ਚ ਬਰੀ ਕਰਵਾਉਣ ਲਈ ਉਲੀਕੀ ਸੀ ਅਤੇ ਦਰਬਾਰ ਸਾਹਿਬ ਤੇ ਗਿਣੀ-ਮਿਥੀ, ਸੋਚੀ ਸਮਝੀ ਸਾਜਿਸ਼ ਵਾਗੂੰ ਇਹ ਆਪਰੇਸ਼ਨ ਕੀਤਾ ਗਿਆ ਤਾਂ ਕਿ ਸਿੱਖ ਕਿਰਦਾਰ ਨੂੰ ਪੂਰੀ ਤਰ੍ਹਾਂ ਦਾਗੀ ਕਰ ਦਿੱਤਾ ਜਾਵੇ। ਬਲੈਕ ਥੰਡਰ ਵੀ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਇਸ ਲਈ ਕੌਮ ਨੂੰ ਚਾਹੀਦਾ ਹੈ ਕਿ ਇਸ ਧੱਬੇ ਨੂੰ ਜਿਹੜਾ ਹਿੰਦੂ ਹਕੂਮਤ ਨੇ ਇੰਦਰਾ ਗਾਂਧੀ ਦੇ ਮੱਥੇ ਤੇ ਕਾਲੇ ਕਲੰਕ ਨੂੰ ਧੋਣ ਲਈ ਲਾਉਣ ਦਾ ਯਤਨ ਕੀਤਾ ਗਿਆ ਸੀ, ਉਸ ਬਾਰੇ ਇਤਿਹਾਸ 'ਚ ਬਣਦਾ, ਠੋਕਵਾਂ ਜਵਾਬ, ਜ਼ਰੂਰ ਦਿੱਤਾ ਜਾਵੇ। ਕਿਉਂਕਿ ਕੱਲ੍ਹ ਦਾ ਇਤਿਹਾਸ ਸਾਕਾ ਦਰਬਾਰ ਦੇ ਨਾਲ ਬਲੈਕ ਥੰਡਰ ਆਪਰੇਸ਼ਨ ਹੀ ਸਰਕਾਰੀ ਕਹਾਣੀ ਦਾ ਜ਼ਿਕਰ ਵੀ ਜ਼ਰੂਰ ਕਰੇਗਾ। -ਜਸਪਾਲ ਸਿੰਘ ਹੇਰਾਂ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com