ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਜਦੋ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੀਫੀਆ ਦਾ ਲਿਫਾਫਾ ਲੈਣ ਤੋ ਕੀਤਾ ਇਨਕਾਰ

  ਜਸਬੀਰ ਸਿੰਘ ਪੱਟੀ

  ----

  ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਇਸ ਵੇਲੇ ਘੋਰ ਸੰਕਟ ਵਿੱਚੋ ਦੀ ਗੁਜਰ ਰਹੀ ਹੈ ਤੇ ਪਿਛਲੇ ਕਰੀਬ ਦੋ ਦਹਾਕਿਆ ਤੋ ਇਹ ਸੰਸਥਾ ਅਖਬਾਰਾਂ ਦੀਆਂ ਸੁਰਖੀਆ ਦੀ ਸ਼ਿੰਗਾਰ ਬਣੀ ਹੈ ਜਦ ਕਿ ਇਸ ਤੋ ਪਹਿਲਾਂ ਇਹ ਸੰਸਥਾ ਸਿਰਫ ਆਪਣੇ ਸੰਵਿਧਾਨ ਅਨੁਸਾਰ ਧਰਮ ਦਾ ਪ੍ਰਚਾਰ ਤੇ ਵਿਦਿਆ ਦਾ ਪ੍ਰਸਾਰ ਹੀ ਕਰਦੀ ਸੀ । ਅੱਜ ਇਹ ਸੰਸਥਾ ਗੰਦਲੀ ਸਿਆਸਤ ਦਾ ਅੱਡਾ ਬਣ ਚੁੱਕੀ ਹੈ ਤੇ ਆਹੁਦੇਦਾਰੀਆ ਹਾਸਲ ਲਈ ਰਸੂਖਦਾਰ ਵਿਅਕਤੀਆਂ ਵੱਲੋ ਹਰ ਪ੍ਰਕਾਰ ਦੇ ਹੱਥਕੰਡੇ ਵਰਤੇ ਜਾ ਰਹੇ ਹਨ।
  ਚੀਫ ਖਾਲਸਾ ਦੀਵਾਨ ਦੀ ਬੁਨਿਆਦ 1902 ਵਿੱਚ ਤੱਤਕਾਲੀ ਸਿੱਖ ਪੰਥ ਦੇ ਆਗੂਆਂ ਨੇ ਰੱਖੀ ਤੇ ਇਸ ਦੀ ਮੁੱਢਲੀ ਸ਼ਰਤ ਰੱਖੀ ਗਈ ਸੀ ਕਿ ਇਸ ਦਾ ਹਰ ਮੈਂਬਰ ਅੰਮਿ੍ਰਤਧਾਰੀ ਹੋਵੇਗਾ ਤੇ ਇਹ ਕਿਸੇ ਡੇਰੇਦਾਰ ਨੂੰ ਨਹੀ ਸਗੋ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮੱਰਪਿੱਤ ਹੋਵੇਗਾ। ਦੀਵਾਨ ਦਾ ਅੱਧਾ ਬੱਜਟ ਧਰਮ ਪ੍ਰਚਾਰ ਤੇ ਖਰਚ ਕੀਤਾ ਜਾਂਦਾ ਸੀ ਤੇ ਲੰਮਾ ਸਮਾਂ ਦੀਵਾਨ ਦੇ ਆਪਣੇ ਪ੍ਰਚਾਰਕ, ਢਾਡੀ ਤੇ ਕਵੀਸ਼ਰੀ ਜੱਥੇ ਹੁੰਦੇ ਸਨ ਪਰ ਅੱਜ ਧਰਮ ਪ੍ਰਚਾਰ ਦਾ ਕੰਮ ਹਾਸ਼ੀਏ ਤੇ ਹੀ ਨਹੀ ਚਲਾ ਗਿਆ ਸਗੋ ਗੱਦੀਆ ਕਾਇਮ ਰੱਖਣ ਲਈ ਬੇਅੰਮਿ੍ਰਤੀਏ ਮੈਂਬਰ ਬਣਾਏ ਜਾ ਰਹੇ ਹਨ।
  2003-04 ਵਿੱਚ ਜਦੋ ਦੀਵਾਨ ਵਿੱਚ ਚਰਨਜੀਤ ਸਿੰਘ ਚੱਢਾ ਸਾਮਰਾਜ ਸ਼ੁਰੂ ਹੋਇਆ ਤਾਂ ਚੱਢੇ ਨੇ ਚੰਮ ਦੀਆ ਲਗਾਈਾ। ਚੱਢੇ ਨੇ ਕਰੀਬ ਡੇਢ ਦਹਾਕਾ ਦੀਵਾਨ ਤੇ ਹਿਟਲਰ ਦੀ ਤਰ੍ਹਾ ਰਾਜ ਕੀਤਾ। ਕੋਈ ਵੀ ਮੈਂਬਰ ਉਸ ਦੇ ਸਾਹਮਣੇ ਸਿਰ ਨਹੀ ਚੁੱਕ ਸਕਦਾ ਹੈ ਜਿਹਨਾਂ ਨੇ ਉਸ ਦੀ ਕਾਰਜਸ਼ੈਲੀ ਦੀ ਆਲੋਚਨਾ ਕੀਤੀ ਉਹਨਾਂ ਨੂੰ ਮੈਂਬਰੀ ਤੋ ਖਾਰਜ ਕਰ ਦਿੱਤਾ ਗਿਆ। ਚੱਢੇ ਨੇ ਆਪਣੇ ਰਿਸ਼ਤੇਦਾਰ , ਨੌਕਰ ਤੇ ਹੋਰ ਪਤਾ ਨਹੀ ਕਿਹੜੇ ਉਟ ਪਟਾਂਗ ਇਸ ਲਈ ਮੈਂਬਰ ਬਣਾ ਲੈ ਤਾਂ ਕਿ ਉਸ ਦਾ ਸਾਮਰਾਜ ਕਾਇਮ ਰਹੇ। ਕਹਿੰਦੇ ਨੇ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਤੇ ਰੱਬ ਦੀ ਲਾਠੀ ਵੱਜਦੀ ਜਰੂਰ ਹੈ ਪਰ ਉਸ ਦੀ ਅਵਾਜ ਨਹੀ ਆਉਦੀ। ਚੱਢੇ ਦੀ ਇੱਕ ਅਸ਼ਲੀਲ ਵੀਡੀਉ ਸਾਹਮਣੇ ਆਉਣ ਉਪਰੰਤ ਚੱਢੇ ਦੀ ਸਲਤਨਤ ਵੇਖਦਿਆ ਵੇਖਦਿਆ ਹੀ ਸਿੱਖ ਰਾਜ ਦੀ ਤਰ੍ਹਾ ਤਬਾਹ ਹੋ ਗਈ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਕਾਂਡ ਚੱਢਾ ਦੇ ਇੱਕ ਹੋਣਹਾਰ ਪੁੱਤਰ ਦੀ ਮੌਤ ਦਾ ਕਾਰਨ ਵੀ ਬਣਿਆ।
  ਚੱਢੇ ਤੋ ਬਾਅਦ ਪ੍ਰਧਾਨ ਬਣੇ ਡਾ ਸੰਤੋਖ ਸਿੰਘ ਜਿਹਨਾਂ ਨੂੰ ਜ਼ਮੀਨ ਦੇ ਰਿਕਾਰਡ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਅਦਾਲਤ ਨੇ ਸਜਾ ਸੁਣਾ ਦਿੱਤੀ ਤਾਂ ਇੱਕ ਸਾਲ ਦੇ ਅਰਸੇ ਦੌਰਾਨ ਚੀਫ ਖਾਲਸਾ ਦੀਵਾਨ ਦੀ ਅਜ਼ਮਤ ਨੂੰ ਦੋ ਵਾਰੀ ਢਾਹ ਲੱਗੀ ਪਰ ਸਾਡੇ ਲਿਫਾਫੇ ਲੈਣ ਵਾਲੇ ਰਹਿਬਰ ਇਸ ਮਹਾਨ ਸੰਸਥਾ ਨੂੰ ਬਰਬਾਦ ਹੁੰਦਾ ਅੱਖਾਂ ਮੰਦ ਕੇ ਦੀਵਾਨ ਦੀ ਹੁੰਦੀ ਬਰਬਾਦੀ ਨੂੰ ਅੱਖੋ ਪਰੋਖੇ ਕਰਦੇ ਰਹੇ ਕਿਉਕਿ ਉਸ ਸਮੇ ਸਿੱਖਾਂ ਦੇ ਪੋਪ ਦੇ ਲੜਕੇ ਨੂੰ ਦੀਵਾਨ ਦਾ ਮੈਂਬਰ ਬਣਾ ਦਿੱਤਾ ਗਿਆ ਸੀ ਤੇ ਲਿਫਾਫਾ ਵੀ ਪਹੁੰਚ ਚੁੱਕਾ ਸੀ। ਦੀਵਾਨ ਵਿੱਚ ਸੰਤ ਸਿੰਘ ਵਰਗੇ ਵੀ ਆਨਰੇਰੀ ਸਕੱਤਰ ਰਹੇ ਹਨ ਜਿਹੜੇ ਆਪਣੇ ਘਰੋਂ ਪੈਦਲ ਚੱਲਦੇ ਸਨ ਤੇ ਰਸਤੇ ਇੱਕ ਇੱਕ ਰੁਪਈਆ ਇਕੱਠਾ ਕਰਕੇ ਦੀਵਾਨ ਦੇ ਖਜਾਨੇ ਨੂੰ ਹਰਾ ਭਰਾ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਉਹਨਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀ ਜਾ ਸਕਦਾ।
  2019 ਵਿੱਚ ਦੀਵਾਨ ਦੀਆਂ ਹੋਈਆ ਜਨਰਲ ਚੋਣਾਂ ਵਿੱਚ ਸ੍ਰ ਨਿਰਮਲ ਸਿੰਘ ਠੇਕੇਦਾਰ ਪ੍ਰਧਾਨ ਜਿਹਨਾਂ ਸਾਰੀ ਉਮਰ ਠੇਕੇਦਾਰੀ ਕੀਤੀ ਤੇ ਲੈਣ ਦੇਣ ਦਾ ਹੀ ਅਭਿਆਸ ਕੀਤਾ। ਆਨਰੇਰੀ ਸਕੱਤਰ ਸ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ ਤੇ ਸਵਿੰਦਰ ਸਿੰਘ ਕੱਥੂਨੰਗਲ ਬਣੇ। ਸ੍ਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ ਤਾਂ ਆਪਣੇ ਆਪ ਨੂੰ ਸੁਪਰ ਪ੍ਰਧਾਨ ਸਮਝਦੇ ਸਨ ਪਰ ਬੀਤੇ ਦਿਨੀ ਬੀਮਾਰ ਹੋਣ ਕਾਰਨ ਉਹ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ। ਨਿਰਮਲ ਸਿੰਘ ਨੇ ਪ੍ਰਧਾਨਗੀ ਹਥਿਆਉਣ ਲਈ ਉਹ ਸਾਰੇ ਹੱਥਕੰਡੇ ਅਪਨਾਏ ਜੋ ਇੱਕ ਸਿਆਸਤਦਾਨ ਕੁਰਸੀ ਹਾਸਲ ਕਰਨ ਲਈ ਕਰਦਾ ਹੈ ਤੇ ਕੁਰਸੀ ਮਿਲਣ ਉਪਰੰਤ ਫਿਰ ਆਪਣਾ ਘਰ ਭਰਦਾ ਹੈ।
  ਨਿਰਮਲ ਸਿੰਘ ਦੇ ਕਾਰਜਕਾਲ ਦੀ ਜੇਕਰ ਪੜਚੋਲ ਕੀਤੀ ਜਾਵੇ ਤਾਂ ਸੰਸਥਾ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਤੇ ਕਰੀਬ ਪੋਣੇ ਦੋ ਸਾਲ ਦੇ ਅਰਸੇ ਦੌਰਾਨ ਕੋਈ ਮਾਅਰਕੇਬਾਜੀ ਵਾਲਾ ਕੰਮ ਨਹੀ ਕੀਤਾ ਸਗੋ ਅਜਿਹੇ ਵਿਅਕਤੀਆ ਨੂੰ ਮੈਂਬਰ ਬਣਾਇਆ ਜਿਹੜੇ ਦੀਵਾਨ ਦੀ ਮਰਿਆਦਾ ਤੇ ਨਿਯਮਾਂਵਾਲੀ ਅਨੁਸਾਰ ਖਰੇ ਨਹੀ ਉਤਰਦੇ। ਦੀਵਾਨ ਦੇ ਸੰਵਿਧਾਨ ਅਨੁਸਾਰ ਸਿਰਫ ਹਰੇਕ ਮੈਂਬਰ ਅੰਮਿ੍ਰਤਧਾਰੀ ਹੋਣਾ ਚਾਹੀਦਾ ਹੈ ਤੇ ਉਹ ਇਸ ਦੀ ਪੁਸ਼ਟੀ ਸਵੈ ਘੋਸਣਾ ਪੱਤਰ ੳ ੳ ਫਾਰਮ ਕਰਕੇ ਕਰਦਾ ਹੈ ।
  ਦੀਵਾਨ ਦੇ ਮੈਂਬਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਮਾ ਸਮਾਂ ਚੱਢੇ ਦੇ ਸਾਮਰਾਜ ਸਮੇਂ ਇਸ ਕਰਕੇ ਬਾਹਰ ਰਹਿਣਾ ਪਿਆ ਕਿਉਕਿ ਉਹ ਚੱਢੇ ਦੀਆ ਨਾਕਾਮੀਆ ਤੇ ਆਪਹੁਦਰੀਆਂ ਨੂੰ ਜਨਤਕ ਕਰਦੇ ਸਨ। ਉਹਨਾਂ ਕਿਹਾ ਕਿ ਨਿਰਮਲ ਸਿੰਘ ਨੂੰ ਬਣਾਉਣ ਲਈ ਉਹ ਰਾਜੀ ਨਹੀ ਸਨ ਪਰ ਕੁਝ ਜੱਟ ਲੋਕ ਜਿਹੜੇ ਇੱਕ ਚੋਣ ਹਾਰ ਗਏ ਸਨ ਉਹ ਨਿਰਮਲ ਸਿੰਘ ਤੇ ਗੁਣਾ ਇਸ ਕਰਕੇ ਪਾ ਰਹੇ ਹਨ ਤਾਂ ਕਿ ਉਹ ਆਪਣੀਆ ਮਨਮਾਨੀਆ ਕਰ ਸਕਣ । ਦੀਵਾਨ ਦੇ ਕਰੀਬ 113 ਨਵੇਂ ਮੈਂਬਰ ਬਣਾਏ ਗਏ ਹਨ ਜਿਹਨਾਂ ਵਿੱਚੋ ਬਹੁਤੇ ਆਯੋਗ ਹਨ। ਨਿਰਮਲ ਸਿੰਘ ਵੀ ਆਪਣੀ ਸਲਤਨਤ ਕਾਇਮ ਰੱਖਣ ਲਈ ਅਧੂਰੇ ਮੈਂਬਰ ਬਣਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਜਦੋ ਮੈਂਬਰਾਂ ਦੇ ਰਿਕਾਰਡ ਦੀ ਪੂਰੀ ਛਾਣਬੀਣ ਕੀਤੀ ਤਾਂ ਰਿਕਾਰਡ ਮੁਤਾਬਕ ਕੁਲ 381 ਮੈਂਬਰ ਹਨ ਤੇ ਚੱਢਾ ਸਾਮਰਾਜ ਸਮੇਂ ਕੱਢੇ ਗਏ ਤਿੰਨ ਮੈਂਬਰਾਂ ਅਵਤਾਰ ਸਿੰਘ (ਖੁਦ),ਭਾਗ ਸਿੰਘ ਅਣਖੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਰਭਜਨ ਸਿੰਘ ਸੋਚ ਨੂੰ ਮੈਂਬਰਾਂ ਦੇ ਦਬਾਅ ਹੇਠ ਬਹਾਲ ਕਰਨਾ ਪਿਆ ਕਿ । ਕੁਝ ਮੈਬਰਾਂ ਦੇ ਦਬਾਅ ਕਾਰਨ ਹੀ ਇਹਨਾਂ ਮੈਂਬਰਾਂ ਨੂੰ ਬਹਾਲ ਕਰਨਾ ਪਿਆ।
  ਅਵਤਾਰ ਸਿੰਘ ਉਸ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਰਹੂਮ ਮਹਿੰਦਰ ਸਿੰਘ ਦੇ ਫਰਜੰਦ ਹਨ ਜਿਹੜੇ ਤਖਤ ਦੇ ਜਥੇਦਾਰਾਂ ਨੂੰ ਤਲਬ ਕਰਨ ਦੀ ਸਮੱਰਥਾ ਰੱਖਦੇ ਸਨ ਤੇ ਪਾਰਦਰਸ਼ੀ ਪ੍ਰਬੰਧ ਦੇਣ ਵਿੱਚ ਵਿਸ਼ਵਾਸ਼ ਰੱਖਦੇ ਸਨ। ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਰਿਕਾਰਡ ਦੀ ਜਦੋਂ ਘੋਖ ਪੜਤਾਲ ਕੀਤੀ ਤਾਂ ਰਿਕਾਰਡ ਮੁਤਬਾਕ ਸਿਰਫ 384 ਮੈਂਬਰ ਹਨ ਜਿਹਨਾਂ ਵਿੱਚੋ ਸਿਰਫ 50 ਫੀਸਦੀ ਦੇ ਅੰਮਿ੍ਰਤਧਾਰੀ ਹੋਣ ਦਾ ਰਿਕਾਰਡ ਮਿਲਦਾ ਹੈ। ਉਹਨਾਂ ਦੱਸਿਆ ਕਿ ਮਾਮਲਾ ਜਦੋ ਅਕਾਲ ਤਖਤ ਤੇ ਪੁੱਜਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਦੇ ਆਹੁਦੇਦਾਰਾਂ ਕੋਲੋ ਮੈਬਰਾਂ ਦੀ ਲਿਸਟ ਮੰਗੀ। ਪਹਿਲਾਂ ਤਾਂ ਲਿਸਟ ਦੇਣ ਤੋ ਇਹ ਕਹਿ ਕੇ ਇਨਕਾਰ ਕੀਤਾ ਗਿਆ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਜਦੋ ਜਥੇਦਾਰ ਨੇ ਪ੍ਰਧਾਨ ਤੇ ਆਨਰੇਰੀ ਸਕੱਤਰ ਦੀ ਢਿੰਬਰੀ ਟਾਈਟ ਕੀਤੀ ਤਾਂ ਇਹਨਾਂ ਨੂੰ ਲਿਸਟ ਦੇਣ ਲਈ ਮਜਬੂਰ ਹੋਣਾ ਪਿਆ। ਇਹਨਾਂ ਨੇ 500 ਦੇ ਕਰੀਬ ਮੈਂਬਰਾਂ ਦੀ ਲਿਸਟ ਅਕਾਲ ਤਖਤ ਤੇ ਦਿੱਤੀ। ਜਥੇਦਾਰ ਨੇ ਇਸ ਦੀ ਪੜਤਾਲ ਕਰਨ ਲਈ ਦੀਵਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਦੀ ਅਗਵਾਈ ਹੇਠ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਵਿੱਚ ਜਥੇਦਾਰ ਦਾ ਇੱਕ ਸਲਾਹਕਾਰ ਤੇ ਸ਼੍ਰੋਮਣੀ ਕਮੇਟੀ ਦਾ ਸਾਬਕਾ ਸਕੱਤਰ ਸ੍ਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੂੰ ਵੀ ਸ਼ਾਮਲ ਹੈ।
  ਬੀਬੀ ਕਿਰਨਜੋਤ ਕੌਰ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਦੀਵਾਨ ਦਾ ਪ੍ਰਧਾਨ ਰਿਕਾਰਡ ਨਹੀ ਦੇ ਰਿਹਾ। ਮਾਮਲਾ ਫਿਰ ਅਕਾਲ ਤਖਤ ਤੇ ਪੁੱਜਾ ਤਾਂ ਇਥੋ ਕਹਾਣੀ ਲਿਫਾਫਾ ਕਲਚਰ ਦੀ ਅੱਗੇ ਤੁਰਦੀ ਹੈ। ਪ੍ਰਧਾਨ ਦੇ ਭਰਾ ਦੇ ਪੋਤਰੇ ਤੇ ਦੀਵਾਨ ਨਵੇਂ ਬਣਾਏ ਗਏ ਮੈਬਰ ਸੁਖਵਿੰਦਰ ਸਿੰਘ ਪਿ੍ਰੰਸ ਦੇ ਇੱਕ ਤਖਤ ਦੇ ਜਥੇਦਾਰ ਨਾਲ ਚੰਗੇ ਸਬੰਧ ਹਨ ਤੇ ਉਸ ਨੇ ਗੱਲਬਾਤ ਕਰਕੇ ਮਾਮਲਾ ਨਿਪਟਾਉਣ ਦੀ ਬੇਨਤੀ ਕੀਤੀ। ਜਥੇਦਾਰ ਨੇ ਉਸ ਨੂੰ ਫਿਰ ਇੱਕ ਵੱਖਰੀ ਕਿਸਮ ਦੀ ਕੰਨਾਂ ਮਨਾਂ ਕੂਰ ਕਰਕੇ ਮਰਿਆਦਾ ਸਮਝਾਈ ਤੇ ਕਿਹਾ ਕਿ ਇਸ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਬਾਕੀ ਉਹ ਖੁਦ ਸੰਭਾਲ ਲੈਣਗੇ। ਸਾਰੇ ਮਾਮਲੇ ਤੇ ਮਿੱਟੀ ਪਾਉਣ ਲਈ ਲਿਫਾਫਿਆ ਦਾ ਅਦਾਨ ਪ੍ਰਦਾਨ ਸ਼ੁਰੂ ਹੋਇਆ। ਜਾਣਕਾਰੀ ਅਨੁਸਾਰ ਇੱਕ ਜੱਥੇਦਾਰ ਨੇ ਲਿਫਾਫਾ ਲੈ ਲਿਆ ਜਦ ਕਿ ਜਥੇਦਾਰ ਅਕਾਲ ਤਖਤ ਤੇ ਚੀਫੀਆ ਨੂੰ ਝਾੜ ਪਾਉਦਿਆ ਕਿਹਾ ਕਿ ਉਹਨਾਂ ਨੂੰ ਲਿਫਾਫੇ ਦੀ ਨਹੀ ਸਗੋ ਲਿਸਟ ਦੀ ਪੇਸ਼ਕਸ਼ ਕਰਨ ਤਾਂ ਕਿ ਦੀਵਾਨ ਦੀ ਕਮੇਟੀ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ। ਇੰਜ ਚੀਫੀਆ ਦਾ ਇੱਕ ਪਰਪੰਚ ਜਥੇਦਾਰ ਅਕਾਲ ਤਖਤ ਨੇ ਫੇਲ ਕਰ ਦਿੱਤਾ ਤੇ ਫਿਰ ਚੀਫੀਏ ਉਥੇ ਵਾਅਦਾ ਕਰਕੇ ਆਏ ਕਿ ਉਹ ਕਮੇਟੀ ਨੂੰ ਰਿਕਾਰਡ ਸੋਂਪ ਦੇਣਗੇ। ਇੱਕ ਹੋਰ ਅੜਿੱਕਾ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਮੈਂਬਰਾਂ ਦਾ ਅਦਾਲਤ ਵਿੱਚ ਕੇਸ ਚੱਲਦਾ ਹੈ ਪਰ ਜਥੇਦਾਰ ਨੇ ਕਿਹਾ ਕਿ ਅਦਾਲਤ ਨਾਲ ਅਕਾਲ ਤਖਤ ਦਾ ਕੋਈ ਲੈਣਾ ਦੇਣਾ ਨਹੀ ਤੇ ਮਰਿਆਦਾ ਦਾ ਮਾਮਲਾ ਹੈ ਤੇ ਇਥੇ ਹੀ ਨਿਪਟਾਇਆ ਜਾਵੇਗਾ।
  ਸ੍ਰੀ ਅਕਾਲ ਤਖਤ ਸਾਹਿਬ ਦੀ ਦਖਲਅੰਦਾਜੀ ਚੀਫ ਖਾਲਸਾ ਦੀਵਾਨ ਵਿੱਚ ਉਸ ਵੇਲੇ ਵੱਡੇ ਪੱਧਰ ਤੇ ਸ਼ੁਰੂ ਹੋਈ ਸੀ ਜਦੋਂ ਪ੍ਰਧਾਨਗੀ ਦੇ ਕਲਗੇ ਨੂੰ ਲੈ ਕੇ ਭਾਗ ਸਿੰਘ ਅਣਖੀ ਤੇ ਚਰਨਜੀਤ ਸਿੰਘ ਚੱਢਾ ਆਹਮੋ ਸਾਹਮਣੇ ਹੋ ਗਏ। ਇਹ ਲੜਾਈ ਸਰਕਾਰੀ ਗਲਿਆਰਿਆ ਵਿੱਚ ਵੀ ਪੁੱਜ ਗਈ ਤਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਐਸ ਡੀ ਐਮ ਨੂੰ ਪ੍ਰਬੰਧਕ ਲਗਾ ਦਿੱਤਾ ਜਿਸ ਦਾ ਵਿਰੋਧ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਕੀਤਾ ਤਾਂ ਡੀ ਸੀ ਨੂੰ ਚਾਬੀਆਂ ਅਕਾਲ ਤਖਤ ਤੇ ਦੇਣੀਆ ਪਈਆ। ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੁਝ ਸਮਾਂ ਇਸ ਦੇ ਆਰਜ਼ੀ ਤੌਰ ਤੇ ਪ੍ਰਬੰਧਕ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰ ਜਗਦੀਸ਼ ਸਿੰਘ ਨੂੰ ਬਣਾਇਆ ਪਰ ਜਲਦੀ ਹੀ ਅਣਖੀ ਤੇ ਚੱਢਾ ਵਿੱਚ ਸਮਝੌਤਾ ਹੋ ਗਿਆ ਤੇ ਚੱਢਾ ਪ੍ਰਧਾਨ ਤੇ ਅਣਖੀ ਆਨਰੇਰੀ ਸਕੱਤਰ ਬਣੇ।
  ਚੱਢੇ ਦਾ ਸਾਮਰਾਜ ਅਕਾਲ ਤਖਤ ਤੋ ਸ਼ੁਰੂ ਹੋਇਆ ਤੇ ਅਕਾਲ ਤਖਤ ਤੋ ਉਸ ਵੇਲੇ ਪਤਨ ਹੋਇਆ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਅਸ਼ਲੀਲ ਵੀਡੀਉ ਦੇ ਅਧਾਰ ‘ਤੇ ਚੱਢੇ ਕੋਲੋ ਅਸਤੀਫਾ ਮੰਗ ਲਿਆ ਤੇ ਉਸ ਉਪਰ ਕਿਸੇ ਵੀ ਸਿਆਸੀ, ਰਾਜਨੀਤਕ ,ਸਮਾਜਿਕ ਤੇ ਧਾਰਮਿਕ ਸਟੇਜ ਤੇ ਦੋ ਸਾਲ ਲਈ ਸ਼ਿਰਕਤ ਕਰਨ ‘ਤੇ ਰੋਕ ਲਗਾ ਦਿੱਤੀ। ਦੋ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਵੀ ਚੱਢਾ ਨੂੰ ਹਾਲੇ ਤੱਕ ਅਕਾਲ ਤਖਤ ਨੇ ਕੋਈ ਰਾਹਤ ਨਹੀ ਦਿੱਤੀ। ਇਸ ਸਬੰਧੀ ਜਦੋ ਨਿਰਮਲ ਸਿੰਘ ਠੇਕੇਦਾਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀ ਹੋ ਸਕਿਆ ਪਰ ਉਹਨਾਂ ਦੇ ਨਿੱਜੀ ਪੀ ਏ ਤੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਪਿ੍ਰੰਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਜਥੇਦਾਰ ਨੂੰ ਕੋਈ ਲਿਫਾਫਾ ਨਹੀ ਦਿੱਤਾ। ਪ੍ਰਧਾਨ ਸਾਹਿਬ ਅਕਾਲ ਤਖਤ ਨੂੰ ਸਮਰਪਿੱਤ ਤੇ ਅਕਾਲ ਤਖਤ ਦੇ ਹਰ ਹੁਕਮ ਦੀ ਪਾਲਣਾ ਕਰਨਾ ਆਪਣਾ ਫਰਜ਼ ਸਮਝਦੇ ਹਨ। ਜਥੇਦਾਰ ਦੇ ਪੀ ਏ ਜਸਪਾਲ ਸਿੰਘ ਨੇ ਕਿਹਾ ਕਿ ਕਈ ਲੋਕ ਅਕਾਲ ਤਖਤ ਤੇ ਕਈ ਲੋਕ ਲਿਫਾਫੇ ਲੈ ਕੇ ਆਉਦੇ ਹਨ ਤੇ ਜਥੇਦਾਰ ਨੇ ਇੱਕ ਨਹੀ, ਕਈ ਲਿਫਾਫਿਆ ਵਾਲੇ ਵਾਪਸ ਭੇਜੇ ਹਨ ਕਿਉਕਿ ਇਸ ਤੋ ਪਹਿਲਾਂ ਲਿਫਾਫਾ ਕਲਚਰ ਅਕਾਲ ਤਖਤ ਤੇ ਭਾਰੂ ਰਿਹਾ ਹੈ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com