ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਿੱਖ ਅਤੇ ਤਰਕਸ਼ੀਲ ਕਿਸਾਨ ਦਾ ਫਰਕ

    ਸਿੱਖ ਨੂੰ ਮਹਾਰਾਜ ਨੇ ਬਹੁਤ ਮਾੜ੍ਹੇ ਦੌਰ ਵਿੱਚ ਵੀ ਥਿੜਕਣ ਨਹੀੰ ਦਿੱਤਾ, ਸਿੱਖੀ ਵਿੱਚ ਸਭ ਕੁੱਝ ਚੜ੍ਹਦੀਕਲਾ ਵਾਲਾ ਹੀ ਸਿਰਜਿਆਂ ਗਿਆ ਹੈ , ਅਨੰਦਪੁਰ ਦੀ ਨਗਰੀ ਜੋ ਅਨੰਦਾ ਦੀ ਨਗਰੀ ਬਣ ਗਈ , ਲਾਹੌਰ ਦੂਰ ਹੋਇਆਂ ਤਾਂ ਮਹਾਰਾਜ ਨੇ ਪਹਿਲਾਂ ਹੀ ਲਾਗੇ ਹੀ ਨਵਾਂ ਲਾਹੌਰ ਵਸਾ ਦਿੱਤਾ ਸੀ, ਦੁਨਿਆਵੀ ਰਾਜ ਨਹੀੰ ਸੀ ਤਾਂ ਮਨ ਜਿੱਤ ਕੇ ਖੁਦਮੁਖਤਾਰੀ ਦੀ ਭਾਵਨਾ ਭਰ ਦਿੱਤੀ, ਲੋਹ ਲੰਗਰ ਤਪਣ ਲੱਗ ਪਏ ਕਿ ਜੋ ਵੀ ਆਏ ਆਪਣੇ ਜਾਂ ਪਰਾਏ , ਦੋਸਤ ਜਾਂ ਦੁਸ਼ਮਣ ਦੇ ਦਾਇਰੇ ਤੋਂ ਬਾਹਰ ਹੋ ਕੇ ਹਰੇਕ ਭੁੱਖਾ ਛੱਕ ਕੇ ਜਾਏ , ਜਿੰਨੇ ਦੇਰ ਤੱਕ.ਪੀਪੇ ਵਿੱਚ ਆਟਾ ਉਨੀ ਦੇਰ ਤੱਕ ਕੋਈ ਨਹੀੰ ਘਾਟਾ, ਲੰਗਰ ਦਾ ਮੂਲ ਇਹੋ ਸੀ ਕਿ ਜੇਕਰ ਸਾਡੇ ਕੋਲ ਕੁੱਝ ਵੀ ਹੈਗਾ ਹੈ ਤਾਂ ਉਹ ਨਿਜ਼ ਜਾਂ

    ਆਪਣੀਆਂ ਭਵਿਖ ਦੀਆ ਜਰੂਰਤਾਂ ਦਾ ਸੋਚੇ ਬਿਨਾਂ ਹਰੇਕ ਲੋੜਬੰਦ ਨੂੰ ਵੰਡ ਦੇਣਾ ਕਿਉਂਕਿ ਦੇਣ ਵਾਲਾ ਦਾਤਾ ਰੱਬ ਹੈ, ਨਾਨਕ ਦਾ ਨਾਮ ਹੀ ਚੜ੍ਹਦੀ ਕਲਾ ਦਾ ਪਰਤੀਕ ਹੈ ਅਤੇ ਉਸਦੇ ਭਾਣੇ ਵਿੱਚ ਹੀ ਸਰਬੱਤ ਦਾ ਭਲਾ ਹੈ, ਇਹ ਪੰਜਾਬ ਦੀ ਧਰਤੀ ਤੇ ਪਿਛਲੇ 500 ਸਾਲ ਵਿੱਚ ਵਾਪਰਿਆਂ ਉਹ ਵਰਤਾਰਾ ਸੀ ਜਿਸਨੇ ਇਸ ਧਰਤੀ ਨੂੰ ਪੂਰਨਤਾ ਦਿੱਤੀ !
    ਸੋ ਜਿੱਥੇ ਸਿੱਖੀ ਹੈ ਉੱਥੇ ਚੜ੍ਹਦੀ ਕਲਾ ਹੀ ਹੈ, ਜਿਵੇਂ ਗੁਰੂ ਦੇ ਸਿੱਖ ਜੰਗਲਾ ਵਿੱਚ ਭੁੱਖੇ ਸਨ ਤਾਂ ਛੋਲਿਆਂ ਨੂੰ ਬਦਾਮ ਕਹਿ ਕੇ ਹਮੇਸ਼ਾ ਚੜ੍ਹਦੀ ਕਲਾ ਦਾ ਸੱਦਾ ਦਿੰਦੇ ਸਨ, ਇਸੇ ਤਰਾਂ ਇਕੱਲੇ ਬੰਦੇ ਨੂੰ ਸਵਾ ਲੱਖ ਖਾਲਸਾ ਬਣਾ ਦੇਣਾ ਡਰ ਭੈਅ ਤੇ ਜਬਰ ਤੋਂ ਮੁਕਤ ਕਰਦਾ ਸੀ, ਮੁਗਲ ਹਕੂਮਤ ਨਾਲ ਜਦੋਂ ਸੰਘਰਸ਼ ਚਲ ਰਿਹਾ ਸੀ ਤਾਂ ਜੇਕਰ ਗੁਰੂ ਸਾਹਿਬ ਦੇ ਸਲਾਹਕਾਰ ਅਜੋਕੇ ਬੁੱਧੀਜੀਵੀ ਹੁੰਦੇ ਤਾਂ ਕਹਿ ਦਿੰਦੇ ਕਿ ਸ਼ਾਂਤੀ ਨਾਲ ਬੈਠ ਕੇ ਸਮਝੋਤਾ ਕਰ ਲਵੋੰ ਨਹੀੰ ਤਾਂ ਖਾਲਸਾ ਸਰਕਾਰ ਦੇ ਜੁਲਮ.ਦਾ ਸ਼ਿਕਾਰ ਹੋ ਕੇ ਖਤਮ ਹੋ ਜਾਵੇਗਾ, ਅਜੋਕੇ ਵਿਦਵਾਨ ਨਾਦਿਰਸ਼ਾਹ ਨਾਲ ਵੀ ਸਮਝੋਤਾ ਕਰਵਾ ਦਿੰਦੇ, ਇੱਕ ਕਹਾਣੀ ਸੁਣੀ ਹੈ ਕਿ ਅਹਿਮਦਸ਼ਾਹ ਅਬਦਾਲੀ ਨੇ ਦੇਖਿਆਂ ਕਿ ਹਰ ਵਾਰ ਸਿੱਖਾ ਨੂੰ ਬੁਰੀ ਤਰਾਂ.ਮਾਰ ਕੇ ਜਾਂਦਾ ਹਾਂ ਤਾਂ ਇਹ ਨਾਲ ਹੀ ਮੁੜ ਤਿਆਰ ਹੋ ਜਾਂਦੇ ਨੇ ਉਹਨੇ ਭੰਗੀਆਂ ਨੂੰ ਪੇਸ਼ਕਸ਼ ਕੀਤੀ ਕਿ ਨਜ਼ਰਾਨਾ ਚਾਹੇ ਨਾ ਦੇਵੋ ਪਰ ਸਮਝੋਤਾ ਕਰ ਲਵੋਂ ਲਾਹੌਰ ਤੁਹਾਡਾ, ਉਸਦੇ ਜਵਾਬ ਵਿੱਚ ਭੰਗੀਆਂ ਨੇ ਕਿਹਾ ਕਿ ਉਹ ਤਾਂ ਮਾਮੂਲੀ ਜਿਹੇ ਕਿਸਾਨ ਹਨ ਪਰ ਰਾਜ ਕਿਸੇ ਕੋਲੋ ਭੀਖ ਵਿੱਚ ਨਹੀੰ ਲੈਣਾ ਲੜ੍ਹਕੇ ਲਵਾਂਗੇ,ਸ਼ਾਇਦ ਭੰਗੀਆਂ ਕੋਲ ਸਾਡੇ ਅਜੋਕੇ ਸੂਝਵਾਨਾਂ ਦੀ ਕਮੀ ਸੀ !
    ਪਿਛਲੇ ਚਾਲੀ ਪੰਜਾਹ ਸਾਲ ਵਿੱਚ ਮਾਲਵੇ ਵਿੱਚ ਯੂਨੀਅਨਾਂ ਦੀ ਰਾਜਨੀਤੀ ਚਲ ਰਹੀ ਹੈ, ਮਾਲਵੇ ਵਾਲੇ ਤਰਕਸ਼ੀਲ ਵੀ ਹੋ ਗਏ ਹਨ, ਵੱਡੀਆਂ ਜਮੀਨਾਂ ਵਾਲੇ ਵੀ ਹਨ,ਗਿਆਨੀ ਵੀ ਬਹੁਤ ਹਨ , ਤਰਕ ਤੇ ਇਨਕਲਾਬ ਦੀ ਗੱਲ ਵੀ ਕਰਦੇ ਹਨ, ਪਰ ਇਸਦੇ ਹੁੰਦੇ ਹੋਏ ਵੀ ਪਿਛਲੇ 40-50 ਸਾਲਾਂ ਵਿੱਚ ਮਾਲਵੇ ਵਿੱਚ ਜਿੱਥੇ ਵੀ ਯੂਨੀਅਨਾਂ ਤਗੜੀਆ ਹਨ ਖਾਸ ਕਰ ਉਗਰਾਹਾਂ, ਡਕੌਂਦਾ ਜਾਂ ਹੋਰ ਖੱਬੇਪੱਖੀ ਯੁਨੀਅਨਾਂ ਉਹਨਾ ਇਲਾਕਿਆਂ ਵਿੱਚ ਖ਼ੁਦਕੁਸ਼ੀਆਂ ਤੇ ਨਿਰਾਸ਼ਾ ਹੀ ਹੈ, ਉਹਨਾਂ ਦੇ ਗੀਤ ਨਿਰਾਸ਼ਾ ਤੇ ਕਰਜ਼ੇ ਦੇ ਗੀਤ ਹੋ ਚੁੱਕੇ ਹਨ, ਉਹਨਾ ਲਈ ਜਿੰਦਗੀ ਸਿਰਫ ਇੱਕ ਜੂਨ ਭੁਗਤਨ ਵਰਗੀ ਹੈ ਤੇ ਫਾਹੇ ਲਾ ਕੇ ਉਹ ਮੁਕਤੀ ਹੀ ਭਾਲਦੇ ਫਿਰਦੇ ਹਨ, ਪਰ ਦੂਸਰੇ ਪਾਸੇ ਮਾਝਾ ਤੇ ਦੁਆਬਾ ਹੈ ਜਿੱਥੇ ਯੂਨੀਅਨਾਂ ਦਾ ਜ਼ਿਆਦਾ ਅਸਰ ਨਹੀੰ ਹੈ, ਖੇਤੀ ਵੀ ਛੋਟੀ ਹੈ, ਬੀਤ ਤੇ ਕੰਢੀ ਵੱਲ ਚਲੇ ਜਾਈਏ ਤਾਂ ਜਮੀਨ ਵੀ ਕਨਾਲਾਂ ਵਿੱਚ ਹੈ, ਪਰ ਫੇਰ ਵੀ ਉਹ ਲੋਕ ਜਿੰਦਗੀ ਤੋੰ ਦੁਖੀ ਨਹੀੰ ਹਨ, ਇਹਨਾਂ ਇਲਾਕਿਆਂ ਵਿੱਚ ਖ਼ੁਦਕੁਸ਼ੀਆਂ ਨਹੀੰ ਹਨ !
    ਜੇਕਰ ਇਸ ਸਾਰੇ ਵਰਤਾਰੇ ਦਾ ਕਾਰਣ ਲ਼ੱਭੀਏ ਤਾਂ ਇੱਕੋ ਮਸਲਾ ਨਿਕਲਦਾ ਹੈ ਕਿ ਜਿੱਥੇ ਜਿੱਥੇ ਕਾਮਰੇਡ ਤੇ ਉਹਨਾਂ ਦਾ ਗਿਆਨ ਕਾਬਜ ਹੋਇਆਂ ਉੱਥੇ ਹੀ ਪਦਾਰਥਕ ਲੋੜਾਂ ਵੀ ਵੱਧ ਗਈਆਂ ਤੇ ਸਿੱਖੀ ਦੀ ਚੜ੍ਹਦੀ ਕਲਾ ਕਾਮਰੇਡਾਂ ਨੇ ਢਹਿੰਦੀ ਕਲਾ ਵਿੱਚ ਤਬਦੀਲ.ਕਰ ਸੁੱਟੀ , ਹੁਣ ਵੀ ਇਹਨਾਂ ਲੋਕਾਂ ਦੀ ਧਰਮ ਨਿਰਪੇਖਤਾ ਦਾ ਨਾਟਕ ਨਾਸਤਕਵਾਦ ਵੱਲ ਹੀ ਆਮ ਲੋਕਾਂ ਨੂੰ ਸੁੱਟਣ ਦਾ ਏਜਿੰਡਾ ਹੈ, ਕਿਸਾਨ ਵਿੱਚੋੰ ਸਿੱਖੀ ਕੱਢ ਦੋ ਉਹ ਬੇਚਾਰਾ ਜਿਹਾਂ ਬੰਦਾ ਬਣ ਕੇ ਰਹਿ ਜਾਵੇਗਾ ਤੇ ਭਾਰਤੀ ਰਾਸ਼ਟਰਵਾਦ ਉਸਦਾ ਸ਼ਿਕਾਰ ਕਰ ਲਵੇਗਾ, ਜਿਵੇੰ ਇਸ ਕਿਸਾਨ ਅੰਦੋਲਨ ਨੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਸੀ.ਕਿ ਪੰਜਾਬ ਦਾ ਕਿਸਾਨ ਕਿਹੋ ਜਿਹਾ ਹੁੰਦਾ ਹੈ, ਉਹ ਉਹਨਾਂ ਕਿਸਾਨਾਂ ਵਰਗਾ ਦੀਨ ਹੀਨ ਨਹੀੰ ਹੈ ਜੋ ਘਾਹ ਉਬਾਲ ਕੇ ਜਾਂ ਨੰਗੇ ਪਿੰਡੇ ਨਾਲ ਦਿਨ ਕੱਟਦੇ ਹਨ !
    ਸਿੰਘੂ ਬਾਰਡਰ ਤੇ ਕਿਸੇ ਚੀਜ ਦੀ ਘਾਟ ਨਾ ਰਹਿਣ ਦਾ ਕਾਰਣ ਸਿੱਖੀ ਹੀ ਸੀ ! ਪਰ ਯੁਨੀਅਨ ਨੂੰ ਤਾਂ ਸਿੱਖ ਤੇ ਸਿੱਖ ਕਿਸਾਨੀ ਦੀ ਹੀ ਲੋੜ ਨਹੀ ਸਗੋਂ ਇਹ ਤਾਂ ਉਹਨਾਂ ਦੇ ਭਾਰਤ ਵਿੱਚ ਸੰਘਰਸ਼ ਖੜ੍ਹੇ ਕਰਨ ਵਿੱਚ ਹੀ ਵੱਡਾ ਰੋੜਾ ਹੈ, ਸੋ ਉਹਨਾਂ ਦਾ ਪਰਚਾਰ ਧਰਮ ਨਿਰਪੇਖਤਾ ਅਤੇ ਨਾਸਤਕਵਾਦ ਪਰਚਾਰਨ ਵੱਲ ਹੋ ਗਿਆ!
    ਮੈੰ ਪਿਛਲੇ ਸਾਲ ਖੱਟਕੜ੍ਹ ਕਲਾਂ ਗਿਆ ਸੀ ਅਤੇ ਉੱਥੇ ਜਾ ਕੇ ਮੇਰਾ ਵਿਚਾਰ ਬਣਿਆਂ ਕਿ ਇਸ ਥਾਂ ਦੋਬਾਰਾ ਨਹੀ ਆਉਣਾ, ਕਿਉਂਕਿ ਭਗਤ ਸਿੰਘ ਦੇ ਨਾਮ ਤੇ ਉਸਾਰੇ ਮੱਠ ਵਿੱਚ ਕਾਮਰੇਡਾਂ ਨੇ ਆਪਣਾ ਲੁਕਵਾਂ ਏਜਿੰਡਾ ਲਾਗੂ ਕੀਤਾ ਹੋਇਆਂ ਹੈ ! ਉੱਥੇ ਇੱਕ ਲਾਈਟ ਸ਼ੋਅ ਚਲਦਾ ਹੈ ਜਿਸ ਵਿੱਚ ਲਿਖਿਆਂ ਹੋਇਆਂ ਹੈ ਕਿ ਅਸੀ ਪੰਜਾਬੀ ਜਾਂ ਸਿੱਖ ਨਹੀ ਸਿਰਫ ਭਾਰਤੀ ਹਾਂ , ਤਾਂ ਮੈੰਨੂੰ ਲੱਗਾ ਕਿ ਇਹਨਾਂ ਦਾ ਰਾਸ਼ਟਰਵਾਦ ਤਾਂ ਸੰਘੀਆਂ ਨਾਲੋੰ ਵੀ ਬੁਰਾ ਹੈ! ਪੰਜਾਬ ਵਿੱਚ ਤਾਂ ਅਜਿਹੇ ਮੱਠ ਦੀ ਲੋੜ ਨਹੀ ਹੋਣੀ ਚਾਹੀਦੀ ! ਸੋ ਜਿਹੜੇ ਤੁਹਾਡੀ ਪਛਾਣ ਨੂੰ ਖਤਮ ਕਰਨ ਲਈ ਤੁਹਾਡੀਆਂ ਜੜ੍ਹਾਂ ਵੱਢਣ ਤੇ ਆ ਜਾਣ ਉਹ ਤੁਹਾਡੀਆ ਨਸਲਾਂ ਨੂੰ ਕਿਸ ਤਰਾਂ ਸਹਾਰ ਜਾਣਗੇ?
    ਗੰਗਵੀਰ ਰਠੌਰ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com