ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕੀ ਕੇਂਦਰ ਦਾ ਸਿੱਖਾਂ ਪ੍ਰਤੀ ਅਜੋਕਾ ਵਤੀਰਾ ਸਹੀ ਹੈ ?

  - ਪ੍ਰਿਥੀਪਾਲ ਸਿੰਘ ਕਪੂਰ
  1947 ਈ: ਵਿਚ ਭਾਰਤ ਵਿਚੋਂ ਬਰਤਾਨਵੀ ਬਸਤੀਵਾਦੀ ਰਾਜ-ਕਾਲ ਦੇ ਅੰਤ ਸਮੇਂ ਪਾਕਿਸਤਾਨ ਦੀ ਸਿਰਜਣਾ ਅਤੇ ਬਰਤਾਨਵੀ ਪੰਜਾਬ ਦੀ ਵੰਡ ਨੇ ਸਿੱਖਾਂ ਦੀ ਹੋਣੀ ਉੱਪਰ ਦੂਰ ਰਸੀ ਪ੍ਰਭਾਵ ਛੱਡੇ। ਇਸੇ ਅਮਲ ਵਿਚ ਦੱਖਣੀ ਏਸ਼ੀਆ ਦੀਆਂ ਕੂਟਨੀਤਕ ਤਰਜੀਹਾਂ ਵਿਚ ਵੱਡੀ ਤਬਦੀਲੀ ਆਈ। ਇਹ ਹਕੀਕਤਾਂ ਪਾਕਿਸਤਾਨ ਦੇ ਵਿਚਾਰ ਦੀ ਕਲਪਨਾ ਕਰਨ ਵਾਲੇ ਚਿੰਤਕਾਂ; ਅਲਾਮਾ ਇਕਬਾਲ ਅਤੇ ਮੁਹੰਮਦ ਅਲੀ ਜਿਨਾਹ ਵਲੋਂ ਚਿਣਵੇਂ ਸੰਕਲਪ ਨਾਲ ਮੇਲ ਨਹੀਂ ਖਾਂਦੀਆਂ ਸਨ।

  ਉਨ੍ਹਾਂ ਨੇ ਸੋਚਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਖ਼ੁਦਮੁਖਤਿਆਰ ਸਲਤਨਤ ਦੇ ਸਾਰੇ ਇਲਾਕੇ ਅਤੇ ਸਤਲੁਜ-ਬਿਆਸ ਤੱਕ ਦੇ ਇਲਾਕਿਆਂ ਤੋਂ ਇਲਾਵਾ ਮਾਲਵੇ ਵਿਚ ਬਰਤਾਨਵੀ ਬਸਤੀਵਾਦੀ ਸ਼ਾਸਨ ਦੀ ਪ੍ਰਮੁੱਖਤਾ ਅਧੀਨ ਰਹੀਆਂ ਸਿੱਖ ਰਿਆਸਤਾਂ ਅਤੇ ਜਾਗੀਰਦਾਰੀਆਂ ਆਦਿ ਸਾਰੇ ਇਲਾਕੇ ਪਾਕਿਸਤਾਨ ਵਿਚ ਸ਼ਾਮਿਲ ਹੋਣਗੇ। ਅਜਿਹੀ ਹਾਲਤ ਵਿਚ ਪਾਕਿਸਤਾਨ ਜਮਨਾ ਤੋਂ ਖ਼ੈਬਰ ਤੱਕ ਦੇ ਵਿਸ਼ਾਲ ਮੈਦਾਨ ਵਿਚ ਭਾਰਤ ਦੇ ਬਰਾਬਰ ਬਣ ਕੇ ਕੂਟਨੀਤਕ ਦ੍ਰਿਸ਼ਟੀ ਤੋਂ ਵਧੇਰੇ ਪ੍ਰਭਾਵੀ ਬਣ ਸਕੇਗਾ। ਅਜਿਹੀ ਹਾਲਤ ਵਿਚ ਸਿੱਖਾਂ ਨੂੰ ਪਾਕਿਸਤਾਨ ਵਿਚ ਹੀ ਇਕ ਅਲਪ-ਸੰਖਿਅਕ ਧਾਰਮਿਕ ਧਿਰ ਬਣ ਕੇ ਜਾਬਰ ਮੁਸਲਿਮ ਬਹੁਗਿਣਤੀ ਅਧੀਨ ਵਿਚਰਨਾ ਪੈਣਾ ਸੀ।
  ਪਾਕਿਸਤਾਨ ਦੀ ਬਾਕਾਇਦਾ ਮੰਗ ਮੁਸਲਿਮ ਲੀਗ ਨੇ 1940 ਈ: ਵਿਚ ਆਪਣੇ ਲਾਹੌਰ ਵਿਖੇ ਆਯੋਜਤ ਸੈਸ਼ਨ ਵਿਚ ਉਠਾ ਦਿੱਤੀ ਸੀ। ਸਿੱਖਾਂ ਵਲੋਂ ਇਸ ਮੰਗ ਦਾ ਤੁਰੰਤ ਵਿਰੋਧ ਕੀਤਾ ਗਿਆ। ਇਸ ਮੰਗ ਨੂੰ ਰੱਦ ਕਰਨ ਵਿਚ ਮੁਹਰੈਲ ਸਿੱਖ ਨੇਤਾ ਸ: ਸੁੰਦਰ ਸਿੰਘ ਮਜੀਠੀਆ ਸਨ। ਸਮੂਹ ਪ੍ਰਭਾਵੀ ਸਿੱਖ ਨੇਤਾਵਾਂ ਨੇ ਇਸ ਮੰਗ ਨੂੰ ਸਿੱਖ ਪੰਥ ਦੀ ਸਲਾਮਤੀ ਲਈ ਮਾਰੂ ਚੁਣੌਤੀ ਦੱਸਿਆ ਸੀ। ਇਸ ਪ੍ਰਕਾਰ ਪਾਕਿਸਤਾਨ ਦੇ ਸਮਰਥਕਾਂ ਨੂੰ ਸਿੱਖਾਂ ਵਲੋਂ ਪਾਕਿਸਤਾਨ ਦੀ ਮੰਗ ਦੇ ਲਗਾਤਾਰ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿਚ ਭਾਵੇਂ ਸਿੱਖਾਂ ਦੀ ਗਿਣਤੀ ਇਕ ਅਲਪ-ਸੰਖਿਅਕ ਗੁੱਟ ਵਾਲੀ ਹੀ ਸੀ ਪਰ ਦੋ ਵਿਸ਼ਵ ਜੰਗਾਂ ਵਿਚ ਉਨ੍ਹਾਂ ਦੀ ਅਸਾਧਾਰਨ ਭੂਮਿਕਾ ਅਤੇ ਬਹਾਦਰੀ ਦੀ ਉਚੇਚੀ ਚਰਚਾ ਸਦਕਾ ਉਨ੍ਹਾਂ ਨੂੰ ਸੰਸਾਰ ਵਿਆਪੀ ਮਹੱਤਵ ਵਾਲੀ ਅਲਪ ਸੰਖਿਅਕ ਕੌਮ ਮੰਨਿਆ ਜਾਣ ਲੱਗ ਪਿਆ ਸੀ। ਜਦੋਂ ਜਿਨਾਹ ਨੂੰ ਸਿੱਖਾਂ ਦੇ ਪੰਜਾਬ ਵਿਚ ਮਹੱਤਵ ਬਾਰੇ ਅਜਿਹੀ ਜਾਣਕਾਰੀ ਮਿਲੀ ਤਾਂ ਉਹ ਸਿੱਖਾਂ ਨੂੰ ਪਾਕਿਸਤਾਨ ਦੀ ਸਿਰਜਣਾ ਦੇ ਰਾਹ ਵਿਚ ਇਕੋ ਇਕ ਵੱਡੀ ਰੁਕਾਵਟ ਮੰਨਣ ਲੱਗ ਪਿਆ। ਕੁਝ ਹੀ ਸਮੇਂ ਵਿਚ ਲਗਾਤਾਰ ਅਤੇ ਸਿਰੜੀ ਸਿੱਖ ਵਿਰੋਧ ਕਾਰਨ ਪੰਜਾਬ ਦੀ ਵੰਡ ਦੀ ਸੰਭਾਵਨਾ ਨਿੱਖਰ ਕੇ ਸਾਹਮਣੇ ਆ ਗਈ। ਅਜਿਹੇ ਕਠਿਨ ਹਾਲਾਤ ਵਿਚ ਸਿੱਖਾਂ ਵਲੋਂ ਰਾਵੀ ਦਰਿਆ ਨੂੰ ਸੀਮਾ ਮਿੱਥ ਕੇ ਬਰਤਾਨਵੀ ਪੰਜਾਬ ਦੀ ਵੰਡ ਦੀ ਮੰਗ ਪੇਸ਼ ਕਰ ਦਿੱਤੀ ਗਈ। ਇਸ ਦੇ ਸਨਮੁਖ, ਪਾਕਿਸਤਾਨ ਦੀ ਸਿਰਜਣਾ ਦੇ ਸਾਰੇ ਹਮਾਇਤੀ ਵਿਸ਼ੇਸ਼ ਕਰਕੇ; ਬਰਤਾਨਵੀ ਬਸਤੀਵਾਦੀ ਸ਼ਾਸਨ ਦੇ ਪ੍ਰਮੁੱਖ ਅਫਸਰ ਅਤੇ ਲੀਗੀ ਨੇਤਾ, ਜਿਨਾਹ ਅਤੇ ਲਿਆਕਤ ਅਲੀ ਖ਼ਾਨ ਲਾਚਾਰ ਹੋ ਕੇ ਰਹਿ ਗਏ। ਉਧਰ ਸਿੱਖ ਨੇਤਾਵਾਂ ਨੂੰ ਪਤਾ ਤਾਂ ਭਲੀ ਭਾਂਤ ਸੀ ਕਿ ਪੰਜਾਬ ਦੀ ਵੰਡ ਬਹੁਤਾ ਕਰਕੇ ਸਿੱਖਾਂ ਲਈ ਲਾਹੇਵੰਦ ਨਹੀਂ ਰਹੇਗੀ। 150 ਤੋਂ ਵਧੀਕ ਗੁਰਦੁਆਰਾ ਸਾਹਿਬਾਨ ਦਾ ਪਾਕਿਸਤਾਨ ਵਿਚ ਰਹਿ ਜਾਣਾ ਸਿੱਖਾਂ ਦੀ ਧਾਰਮਿਕ ਸ਼ਰਧਾ ਦਾ ਸਿੱਧਾ ਨਿਰਾਦਰ ਸੀ। ਸਿੱਖ ਜੱਟਾਂ ਵਲੋਂ ਕਰੜੀ ਮਿਹਨਤ ਨਾਲ ਵਿਕਸਿਤ ਕੀਤੀਆਂ ਲਾਇਲਪੁਰ-ਮਿੰਟਗੁਮਰੀ ਦੀਆਂ ਬਾਰਾਂ ਦਾ ਖੁਸ ਜਾਣਾ ਆਰਥਿਕ ਤੌਰ 'ਤੇ ਖ਼ੁਸ਼ਹਾਲ ਸਿੱਖਾਂ ਲਈ ਵੱਡਾ ਝਟਕਾ ਸੀ। ਇਨ੍ਹਾਂ ਨਿਰਾਸ਼ਾਜਨਕ ਤੱਥਾਂ ਦੇ ਸਨਮੁੱਖ ਪੰਜਾਬ ਦੀ ਵੰਡ (ਸੰਭਵਤਾ ਆਬਾਦੀ ਦੇ ਤਬਾਦਲੇ ਸਮੇਤ), ਸਿੱਖਾਂ ਲਈ ਇਕ ਅਨੂਠਾ ਮੌਕਾ ਵੀ ਸੀ; ਜਦੋਂ ਉਹ ਆਪਣੀ ਖਿੱਲਰੀ-ਪੁੱਲਰੀ ਆਬਾਦੀ ਨੂੰ ਮਾਝੇ ਦੁਆਬੇ ਅਤੇ ਮਾਲਵੇ ਦੇ ਖੇਤਰਾਂ ਵਿਚ ਇਕੱਠੇ ਵਸਾ ਕੇ, ਪੰਜਾਬ ਦੀ ਨਵੀਂ ਰਾਜਸੀ ਬਣਤਰ ਵਿਚ ਆਪਣੀ ਪ੍ਰਾਸੰਗਕਤਾ ਪ੍ਰਭਾਵੀ ਬਣਾ ਸਕਦੇ ਸਨ। ਅੰਤ ਵਿਚ ਇਹੀ ਤੱਥ 2est of the worst ਸਮਝਿਆ ਗਿਆ। ਇਥੇ ਇਸ ਤੱਥ ਦੇ ਉਚੇਚੇ ਵਰਨਣ ਦੀ ਲੋੜ ਹੈ ਕਿ ਹਿੰਦ-ਪਾਕਿ ਦੀਆਂ ਜੋ ਸਰਹੱਦਾਂ ਆਖ਼ਰ ਵਿਚ ਨਿਰਧਾਰਤ ਹੋਈਆਂ, ਉਹ ਸਿੱਖਾਂ ਵਲੋਂ ਕੀਤੀ ਗਈ ਮੰਗ ਅਨੁਸਾਰ ਰਾਵੀ ਦਰਿਆ ਨੂੰ ਹੱਦ ਮੰਨ ਕੇ ਤੈਅ ਕੀਤੀਆਂ ਗਈਆਂ ਹਨ।
  ਭਾਰਤ-ਪਾਕਿਸਤਾਨ ਕੁਟਨੀਤਕ ਸਬੰਧਾਂ ਦਾ ਆਰੰਭ ਕੁੜਿੱਤਣ ਅਤੇ ਭਰਮ ਭੁਲੇਖਿਆਂ ਵਾਲੇ ਮਾਹੌਲ ਵਿਚ ਹੋਇਆ। ਆਬਾਦੀ ਦੇ ਤਬਾਦਲੇ ਅਤੇ ਸਰਕਾਰੀ ਸੰਪਤੀ ਦੀ ਵੰਡ ਦੇ ਝਮੇਲਿਆਂ ਦੌਰਾਨ ਹੋਈ ਮਾਰ-ਧਾੜ ਵਿਸ਼ਵ ਦੇ ਇਤਿਹਾਸ ਦਾ ਵੱਡਾ ਦੁਖਾਂਤ ਸੀ ਜਿਸ ਵਿਚ ਦੋਵੇਂ ਪਾਸੇ ਲੱਖਾਂ ਦੀ ਗਿਣਤੀ ਵਿਚ ਲੋਕ ਮਾਰੇ ਗਏ। ਹਿੰਦੂਆਂ ਦੁਆਰਾ ਕਲਪਿਆ ਗਿਆ ਅਖੰਡ ਭਾਰਤ ਦਾ ਸੰਕਲਪ ਬਿਖਰ ਗਿਆ ਜਿਸ ਲਈ ਉਹ ਸਿੱਖਾਂ ਅਤੇ ਮੁਸਲਮਾਨਾਂ ਦੋਵਾਂ ਨੂੰ ਦੋਸ਼ੀ ਠਹਿਰਾਉਂਦੇ। ਜਿਨਾਹ ਨੂੰ 'ਲੰਗੜਾ' ਪਾਕਿਸਤਾਨ ਮਿਲਿਆ ਜਿਸ ਲਈ ਉਹ ਬਹੁਤਾ ਕਰਕੇ ਸਿੱਖਾਂ ਅਤੇ ਉਨ੍ਹਾਂ ਦੇ ਨੇਤਾ ਮਾ: ਤਾਰਾ ਸਿੰਘ ਨੂੰ ਜ਼ਿੰਮੇਦਾਰ ਠਹਿਰਾਉਂਦੇ ਰਹੇ ਸਨ। ਸਿੱਖ ਆਪਣੇ ਪਵਿੱਤਰ/ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪਾਕਿਸਤਾਨ ਵਿਚ ਰਹਿ ਜਾਣ ਕਰਕੇ ਨਿਰਾਸ਼ ਸਨ। ਫਿਰ ਵੀ ਉਨ੍ਹਾਂ ਦੇ ਮਨਾਂ ਵਿਚ ਭੁਲੇਖਾ ਪਲਦਾ ਰਿਹਾ ਕਿ ਨਨਕਾਣਾ ਸਾਹਿਬ ਬਾਰੇ vet}can ਵਰਗੀ ਕੋਈ ਵਿਵਸਥਾ ਬਣ ਸਕਦੀ ਸੀ ਜਿਸ ਲਈ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਬਰਤਾਨੀਆ ਵਲੋਂ ਸਹਾਇਤਾ ਦੀ ਉਮੀਦ ਸੀ। ਸਾਧਾਰਨ ਸਥਿਤੀ ਪਰਤਣ ਨਾਲ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਅਤੇ ਸਿੱਖਾਂ ਸਮੇਤ ਸਾਰੀਆਂ ਧਿਰਾਂ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਿਆ। ਪਰ ਦੁਖਾਂਤ ਇਹ ਹੈ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਵਿਰੋਧ ਅਤੇ ਭਾਰਤ ਦੀ ਬੇਰੁਖ਼ੀ ਵਿਚ ਕੋਈ ਫ਼ਰਕ ਨਹੀਂ ਜਾਪਿਆ। ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿਚ ਸਿੱਖਾਂ ਦੀ ਅਣਸੁਖਾਵੀਂ/ਨਾਜ਼ੁਕ ਸਥਿਤੀ ਨੂੰ ਆਪਣੇ ਹਿਤਾਂ ਵਿਚ ਵਰਤਣ ਦੀ ਲਾਲਸਾ ਬਣੀ ਰਹੀ। ਭਾਰਤ ਦੀ ਬਹੁਗਿਣਤੀ ਨੇ ਸਿੱਖਾਂ ਨੂੰ ਦੇਸ਼ ਦੇ ਭਰੋਸੇਯੋਗ ਸ਼ਹਿਰੀ ਨਹੀਂ ਮੰਨਿਆ। ਉਨ੍ਹਾਂ ਦੇ ਮਨਾਂ ਵਿਚ ਖ਼ਾਲਿਸਤਾਨ ਦੀ ਮੰਗ ਦੀ ਸੰਭਾਵਨਾ ਦਾ ਭੈਅ ਬਣਿਆ ਰਿਹਾ। ਅਸਲੀਅਤ ਵਿਚ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਕਦੇ ਵੀ ਨਹੀਂ ਕੀਤੀ। ਕ੍ਰਿਪਸ ਮਿਸ਼ਨ ਦੀ ਰਿਪੋਰਟ ਆਉਣ ਸਮੇਂ ਇਕ ਅੰਗਰੇਜ਼ ਅਫਸਰ (ne{ot}ator) ਵਲੋਂ 'ਖਾਲਿਸਤਾਨ' ਦੀ ਸਿਰਜਣਾ ਅਸੰਭਵ ਹੋਣ ਵੱਲ ਇਸ਼ਾਰਾ ਕੀਤਾ ਗਿਆ ਸੀ। ਮਾਮਲਾ ਕਰਤਾਰਪੁਰ ਲਾਂਘੇ ਦਾ ਹੋਵੇ ਜਾਂ ਸਿੱਖ ਯਾਤਰੂਆਂ ਦੇ ਪਾਕਿਸਤਾਨ ਭੇਜਣ ਦਾ, ਸੁਰੱਖਿਆ ਪ੍ਰਬੰਧਾਂ ਜਾਂ ਪਾਕਿਸਤਾਨ ਵਲੋਂ ਅਖੌਤੀ ਅੱਤਵਾਦੀਆਂ ਦੀ ਘੁਸਪੈਠ ਦੀ ਢੁੱਚਰ ਜ਼ਰੂਰ ਸਾਹਮਣੇ ਆ ਜਾਂਦੀ ਹੈ। ਪਰ 1965 ਅਤੇ 1971 ਦੀਆਂ ਹਿੰਦ-ਪਾਕਿ ਜੰਗਾਂ ਵਿਚ ਸਿੱਖਾਂ ਦੀ ਬਹਾਦਰੀ ਜਾਂ ਦੇਸ਼ ਭਗਤੀ ਨਜ਼ਰਅੰਦਾਜ਼ ਹੀ ਰਹਿ ਜਾਂਦੀ ਹੈ। ਜਨਰਲ ਜਗਜੀਤ ਸਿੰਘ ਅਰੋੜਾ ਨੇ ਪਾਕਿਸਤਾਨੀ ਜਰਨੈਲ ਨਿਆਜ਼ੀ ਪਾਸੋਂ ਹਥਿਆਰ ਸੁਟਵਾ ਕੇ ਜ਼ਬਰਦਸਤ ਜਿੱਤ ਦਾ ਖੁੱਲ੍ਹਾ ਵਿਖਾਵਾ ਵੀ ਕੀਤਾ ਅਤੇ ਜਨਰਲ ਹਰਬਖਸ਼ ਸਿੰਘ ਦੀ ਲਾਹੌਰ-ਅੰਮ੍ਰਿਤਸਰ ਸੈਕਟਰ ਵਿਚ ਦਲੇਰੀ ਹੁਣ ਤੱਕ ਕੇਵਲ ਭਾਰਤ ਦੇ ਸੈਨਿਕ ਇਤਿਹਾਸ ਤੱਕ ਸੀਮਤ ਹੋ ਕੇ ਰਹਿ ਗਈ ਹੈ। ਮਾ: ਤਾਰਾ ਸਿੰਘ ਨੇ ਭਾਰਤੀ ਨੇਤਾਵਾਂ ਵਲੋਂ ਸਿੱਖਾਂ ਵਿਰੁੱਧ ਦੇਸ਼ ਧਰੋਹ ਦੇ ਅਖੌਤੀ ਦੋਸ਼ ਲਗਾ ਕੇ ਰਾਜਸੀ ਲਾਹਾ ਪ੍ਰਾਪਤ ਕਰਨ ਦੀਆਂ ਘਟਨਾਵਾਂ ਬਾਰੇ ਅਫ਼ਸੋਸ ਪ੍ਰਗਟ ਕੀਤਾ ਸੀ। ਉਸ ਦਾ ਇਹ ਵੀ ਕਹਿਣਾ ਸੀ ਕਿ ਅਜਿਹੇ ਲਾਪਰਵਾਹ/ਬੇਧਿਆਨੀ ਨਾਲ ਵਿਚਰਨ ਵਾਲੇ/ਬਿਮਾਰ ਸੋਚਣੀ ਵਾਲੇ ਭਾਰਤੀ ਨੇਤਾਵਾਂ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਹੈ।
  ਕਰਤਾਰਪੁਰ ਲਾਂਘੇ ਦੀ ਵਿਵਸਥਾ ਦੇ ਪ੍ਰਚਲਤ ਹੋਣ ਤੋਂ ਹੀ ਭਾਰਤ ਸਰਕਾਰ ਨੇ ਸੁਰੱਖਿਆ ਨੂੰ 'ਧਿਆਨ ਵਿਚ ਰੱਖਣ' ਦੇ ਬਹਾਨੇ ਜੋ ਰੁੱਖਾ ਵਤੀਰਾ ਅਪਣਾਇਆ ਹੈ, ਉਹ ਸਿੱਖ ਸ਼ਰਧਾਲੂ ਲਈ ਵੱਡੀ ਨਿਰਾਸ਼ਾ ਵਾਲਾ ਰਿਹਾ ਹੈ। ਨਨਕਾਣਾ ਸਾਹਿਬ ਦੇ ਗੁਰਦੁਆਰਾ ਸੁਧਾਰ ਲਹਿਰ ਦੀ ਸ਼ਤਾਬਦੀ ਦੇ ਅਵਸਰ 'ਤੇ ਵਾਪਰੇ ਸ਼ਹੀਦੀ ਸਾਕੇ ਦੀ ਯਾਦ ਮਨਾਉਣ ਲਈ ਯਾਤਰੂ ਜੱਥਾ ਭੇਜਣ 'ਤੇ ਰੋਕ ਲਗਾ ਕੇ ਭਾਰਤ ਸਰਕਾਰ ਨੇ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਦਾ ਸਮੂਹਿਕ ਅਪਮਾਨ ਕੀਤਾ ਹੈ। ਸਿੱਧੇ ਤੌਰ 'ਤੇ ਇਹ ਕੂਟਨੀਤਕ ਚਾਲ ਹੀ ਹੈ। ਜਾਪਦਾ ਇਹ ਹੈ ਕਿ ਹਿੰਦ-ਪਾਕਿ ਕੂਟਨੀਤਕ ਸਬੰਧਾਂ ਦੇ ਮਾਮਲੇ ਵਿਚ ਭਾਰਤ ਸਰਕਾਰ ਨੇ ਸਿੱਖਾਂ ਨੂੰ ਰੱਖਿਆਤਮਕ ਸਥਿਤੀ ਵਿਚ ਰੱਖਣ ਦੀ ਲੰਬਾ ਸਮਾਂ ਚੱਲਣ ਵਾਲੀ ਨੀਤੀ ਅਪਣਾ ਰੱਖੀ ਹੈ। ਭਾਰਤ ਸਰਕਾਰ ਨੂੰ ਇਹ ਸੋਚਣਾ ਹੋਵੇਗਾ ਕਿ ਕੀ ਉਨ੍ਹਾਂ ਦਾ ਅਜਿਹਾ ਸਲੀਕਾ ਇਕ ਮਾਣਯੋਗ, ਗਤੀਸ਼ੀਲ, ਬਹਾਦਰ ਅਤੇ ਬੇਦਾਗ਼ ਦੇਸ਼ ਭਗਤ ਘੱਟ-ਗਿਣਤੀ ਲੋਕਾਂ ਪ੍ਰਤੀ ਸਹੀ ਹੈ?

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com