ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਲੋਕ ਪੱਖੀ ਕਾਮਰੇਡ ਬਨਾਮ ਸਟੇਟ ਪੱਖੀ ਕਾਮਰੇਡ

    ਕਿਸਾਨ ਕਾਨੂੰਨਾਂ ਨੂੰ ਲੈ ਕੇ ਚੱਲੀ ਲੜਾਈ ਵਿਚ ਆਮ ਲੋਕਾਂ ਨੂੰ ਕਾਮਰੇਡਾਂ ਅਤੇ ਸਿੱਖਾਂ ਵਿਚ ਪੁਆੜੇ ਦਾ ਪਹਿਲੀ ਵਾਰ ਪਤਾ ਲੱਗਿਆ ਹੈ। ਅਕਸਰ ਲੋਕੀਂ ਸਵਾਲ ਕਰਦੇ ਹਨ ਕਿ ਕਾਮਰੇਡ ਬੁਰੇ ਕਿਉਂ ਹਨ ? ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਆਮ ਲੋਕ ਸਿੱਖਾਂ ਨੂੰ ਹੀ ਕਮਿਊਨਿਸਟਾਂ ਖ਼ਿਲਾਫ਼ ਲਿਖਦੇ ਬੋਲਦੇ ਦੇਖਦੇ ਹਨ ਜਦਕਿ ਕਮਿਊਨਿਸਟ ਸਿੱਧੇ ਤੌਰ ਤੇ ਸਿੱਖਾਂ ਖ਼ਿਲਾਫ਼ ਨਹੀਂ ਬੋਲਦੇ ਸਗੋਂ ਉਹ ਲੁਕਵੇਂ ਰੂਪ ਵਿਚ ਸਿੱਖਾਂ ਦੀਆਂ ਰਹੁ-ਰੀਤਾਂ, ਇਤਿਹਾਸ ਅਤੇ ਬਾਣੀ ਤੇ ਹਮਲੇ ਕਰਦੇ ਹਨ। ਸੁਚੇਤ ਸਿੱਖਾਂ ਨੂੰ ਇਸ ਬਾਰੇ ਚੰਗੀ ਤਰਾਂ ਪਤਾ ਹੋਣ ਕਰਕੇ ਉਨ੍ਹਾਂ ਨੂੰ ਨੰਗੇ ਰੂਪ ਵਿਚ ਸਾਹਮਣੇ ਆਉਣਾ ਪੈਂਦਾ ਹੈ। ਇਸੇ ਕਰਕੇ ਲਗਦਾ ਹੈ ਕਿ ਸਿੱਖ ਹੀ ਜ਼ਿਆਦਤੀ ਕਰ ਰਹੇ ਹਨ।

    ਅਸਲ ਵਿਚ ਕਾਮਰੇਡਾਂ ਦੀਆਂ ਦੋ ਕੈਟਾਗਰੀਆਂ ਹਨ 'ਲੋਕ ਪੱਖੀ ਕਾਮਰੇਡ' ਅਤੇ 'ਸਟੇਟ ਪੱਖੀ ਕਾਮਰੇਡ' ਜਦੋਂ ਸਿੱਖ ਕਾਮਰੇਡਾਂ ਦਾ ਵਿਰੋਧ ਕਰ ਰਹੇ ਹੁੰਦੇ ਹਨ ਤਾਂ ਉਹ ਲੋਕਪੱਖੀ ਕਾਮਰੇਡਾਂ ਦਾ ਵਿਰੋਧ ਨਹੀਂ ਹੁੰਦਾ। ਸਗੋਂ 'ਸਟੇਟ ਪੱਖੀ ਕਾਮਰੇਡਾਂ' ਦੀਆਂ ਹਰਕਤਾਂ ਕਰਕੇ 'ਲੋਕਪੱਖੀ ਕਾਮਰੇਡ' ਵੀ ਲਪੇਟੇ ਵਿਚ ਆ ਜਾਂਦੇ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਭਾਜਪਾ ਅਤੇ ਕਾਮਰੇਡਾਂ ਦੀਆਂ ਫਾਂਸੀਵਾਦੀ ਨੀਤੀਆਂ ਇਕੋ ਜਿਹੀਆਂ ਹਨ। ਸਿੱਖਾਂ ਦੇ ਮਾਮਲੇ ਵਿਚ ਇਹ ਲੋਕ ਆਪਸ ਵਿਚ ਇੱਕਜੁੱਟ ਵੀ ਹਨ। ਕਮਿਊਨਿਸਟ ਕੋਈ 'ਵਿਚਾਰਧਾਰਾ' ਨਹੀਂ ਹੈ ਜਿਸ ਤਰਾਂ ਆਮ ਲਿਖਿਆ/ਆਖਿਆ ਜਾਂਦਾ ਹੈ। ਇਹ ਰਾਜਨੀਤੀ ਵਿਚ ਸਥਾਪਿਤ ਹੋਣ ਲਈ 'ਦਾਅਪੇਚੀਆਂ ਦੇ ਵੱਖ-ਵੱਖ ਸਮੂਹ' ਹਨ। ਵਿਚਾਰਧਾਰਾ ਦਾ ਭਾਵ ਕਿਸੇ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜਿਸ ਦੀਆਂ ਨੀਤੀਆਂ ਅਤੇ ਅੰਤਿਮ ਨਿਸ਼ਾਨਾਂ ਇਕ ਹੋਵੇ। ਪਰ ਕਾਮਰੇਡ 'ਦਾਅਪੇਚੀਆਂ ਦਾ ਪੰਜਾਬ ਵਿਚਲਾ ਰੂਪ 'ਕਮਿਊਨਿਸਟ ਨੀਤੀਆਂ' ਦੇ ਐਨ ਉਲਟ ਹੈ। ਇਹ ਲੋਕ ਆਪਣੀਆਂ ਸਟੇਟ ਪੱਖੀ ਨੀਤੀਆਂ ਤੇ ਮਾਣ ਮਹਿਸੂਸ ਕਰਦੇ ਹਨ।
    ਤੁਸੀਂ ਕਿਸੇ ਕਾਮਰੇਡ ਨੂੰ ਹਿੰਦੂ ਧਰਮ, ਇਸਾਈ ਧਰਮ, ਮੁਸਲਮਾਨ ਧਰਮ ਖ਼ਿਲਾਫ਼ ਬੋਲਦੇ ਨਹੀਂ ਸੁਣਿਆ ਹੋਣਾ। ਇਹਨਾਂ ਦਾ ਇਕੋ-ਇਕ ਨਿਸ਼ਾਨਾ ਸਿੱਖ ਧਰਮ ਹੈ। ਇਸ ਦਾ ਕਾਰਨ ਕਾਮਰੇਡ ਆਗੂ ਸਪਸ਼ਟ ਕਰਦੇ ਹਨ। ਇਹਨਾਂ ਦਾ ਮੰਨਣਾ ਹੈ ਕਿ ਪੰਜਾਬ ਵਿਚੋਂ 'ਗੁਰਮਤਿ ਚਿੰਤਨ' ਨੂੰ ਖ਼ਤਮ ਕਰੇ ਵਗੈਰ ਕਮਿਊਨਿਸਟ ਰਾਜਨੀਤੀ ਦੇ ਪੈਰ ਨਹੀਂ ਲੱਗਣੇ। ਇਸ ਲਈ ਇਹਨਾਂ ਦਾ ਮੁੱਖ ਨਿਸ਼ਾਨਾ ਸਿੱਖ ਧਰਮ ਹੈ।
    ਅਸਲ ਵਿਚ ਕਮਿਊਨਿਸਟ ਹੋਣਾ ਕੋਈ ਮਾੜੀ ਗੱਲ ਨਹੀਂ ਸੀ। ਪੰਜਾਬ ਵਿਚ 70ਵਿਆਂ ਵਿਚ ਖ਼ਤਮ ਹੋਈ ਨਕਸਲੀ ਲਹਿਰ ਕਮਿਊਨਿਸਟਾਂ ਦਾ ਹੀ ਸਰਕਾਰ ਖ਼ਿਲਾਫ਼ ਰੋਹ ਸੀ। ਇਹ ਲੋਕ ਸਰਕਾਰ ਖ਼ਿਲਾਫ਼ ਅਤੇ ਲੋਕਾਂ ਦੇ ਪੱਖ ਵਿਚ ਸਨ । ਇਹਨਾਂ ਵਿਚ ਬਹੁਤੇ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਅਤੇ ਨਿੱਤਨੇਮੀ ਗੁਰਸਿੱਖ ਸਨ। ਇਸ ਲਹਿਰ ਦੇ ਬਹੁਤ ਕਾਮਰੇਡਾਂ ਨੂੰ ਸਰਕਾਰ ਨੇ ਝੂਠੇ-ਸੱਚੇ ਪੁਲਸ ਮੁਕਾਬਲਿਆਂ ਵਿਚ ਮਾਰ ਦਿੱਤਾ। ਕੁੱਝ ਵਿਦੇਸ਼ਾਂ ਵਿਚ ਚਲੇ ਗਏ; ਅਨੇਕਾਂ ਨੂੰ ਸਜਾਵਾਂ ਹੋਈਆਂ ਅਤੇ ਬਹੁਤ ਸਾਰੇ ਕਾਮਰੇਡ ਸਰਕਾਰ ਦੇ ਝੋਲ਼ੀ-ਚੁੱਕ ਬਣ ਗਏ। ਝੋਲ਼ੀ-ਚੁੱਕ ਬਣੇ ਕਾਮਰੇਡਾਂ ਨੇ ਇਸ ਲਹਿਰ ਦਾ ਬਹੁਤ ਨੁਕਸਾਨ ਕੀਤਾ। ਸਰਕਾਰ ਨੇ ਇਹਨਾਂ ਨੂੰ ਲੋਕਾਂ ਵਿਰੁੱਧ ਹਥਿਆਰ ਵਜੋਂ ਵਰਤਿਆ। ਅੱਜ ਦੇ ਪੰਜਾਬੀ ਕਾਮਰੇਡ ਉਸੇ ਝੋਲ਼ੀ-ਚੁੱਕ ਕੈਟਾਗਰੀ ਦੀ ਰਹਿੰਦ-ਖੂੰਹਦ ਹੈ ਜਿਹੜੀ ਆਪਣੇ-ਆਪ ਨੂੰ ਰਾਜਨੀਤੀ ਵਿਚ ਸਥਾਪਿਤ ਕਰਨ ਲਈਂ ਜੱਦੋ-ਜਹਿਦ ਕਰ ਰਹੀ ਹੈ। ਇਸ ਜੱਦੋ-ਜਹਿਦ ਲਈ ਇਹਨਾਂ ਨੀਤੀ ਵਜੋਂ ਕਿਸਾਨਾਂ ਦੇ ਨਾਮ ਤੇ ਯੂਨੀਅਨਾਂ ਬਣਾ ਲਈਆਂ ਜਦਕਿ ਇਹਨਾਂ ਦਾ ਕਿਸਾਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨਾਲ ਸਿੱਧਾ ਸਬੰਧ ਨਹੀਂ ਹੈ। ਪਰ ਕਿਸਾਨਾਂ ਵਿਚ ਛਾ ਜਾਣ ਲਈ ਇਹਨਾਂ ਨੂੰ 'ਕਿਸਾਨ ਯੂਨੀਅਨ' ਲਫਜ ਵਰਤਣਾ ਜ਼ਰੂਰੀ ਸੀ ਇਸ ਤਰਾਂ ਇਹਨਾਂ ਨੂੰ ਪੰਜਾਬ ਵਿਚੋਂ ਜਿੱਥੇ ਮੈਂਬਰਸ਼ਿਪ ਮਿਲਣੀ ਸੀ ਓਥੇ ਆਰਥਿਕ ਪੱਖ ਤੋਂ ਵੀ ਕਿਸਾਨਾਂ ਨੂੰ ਵਰਤਣਾ ਬੜਾ ਜ਼ਰੂਰੀ ਸੀ। ਸੋ ਕਿਸਾਨਾਂ ਦੀ ਆੜ ਵਿਚ ਇਹ ਬਿਲਕੁਲ ਉਸੇ ਲੁਕਵੇਂ ਰੂਪ ਵਿਚ ਆਏ ਜਿਵੇਂ ਆਰਐਂਸਐਂਸ ਦਾ 'ਰਾਸ਼ਟਰੀ ਸਿੱਖ ਸੰਗਤ' ਸਰਗਰਮ ਹੈ। ਆਖਣ ਨੂੰ ਤਾਂ 'ਰਾਸ਼ਟਰੀ ਸਿੱਖ ਸੰਗਤ' ਸਿੱਖਾਂ ਦੇ ਮਾਮਲੇ ਹੀ ਉਭਾਰਦੀ ਹੈ ਪਰ ਇਹਨਾਂ ਦਾ ਮੁੱਖ ਨਿਸ਼ਾਨਾ ਸਿੱਖ ਧਰਮ ਨੂੰ ਹਿੰਦੂ ਧਰਮ ਵਿਚ ਜਜ਼ਬ ਕਰਨਾ ਹੈ। ਉਸੇ ਤਰਾਂ ਕਿਸਾਨ ਯੂਨੀਅਨਾਂ ਦੇ ਰੂਪ ਵਿਚ ਲੁਕੇ ਕਾਮਰੇਡਾਂ ਵੱਲੋਂ ਕਿਸਾਨਾਂ ਨੂੰ ਵਰਤਣ ਦਾ ਖੁੱਲ੍ਹਾ ਨਾਮ 'ਕਿਸਾਨ ਯੂਨੀਅਨਾਂ' ਹਨ।
    ਕਿਸਾਨ ਯੂਨੀਅਨ ਉਗਰਾਹਾਂ ਧੜਾ ਆਪਣੇ ਆਪ ਨੂੰ ਦੂਜੀਆਂ ਕਿਸਾਨ ਯੂਨੀਅਨਾਂ ਨਾਲੋਂ ਜ਼ਿਆਦਾ ਉਂਤਮ ਅਤੇ ਸ਼ਕਤੀਸ਼ਾਲੀ ਸਮਝਦਾ ਹੈ ਇਸ ਲਈ ਇਸ ਧੜੇ ਨੇ ਸਿੱਖਾਂ ਨੂੰ ਪਹਿਲਾਂ ਦੋ ਹਿੱਸਿਆਂ ਵਿਚ ਵੰਡਣ ਦਾ ਕੰਮ ਕੀਤਾ। ਇਸ ਨੇ ਸਿੱਖਾਂ ਅਤੇ ਖਾਲਿਸਤਾਨੀਆਂ ਨੂੰ ਵੱਖ-ਵੱਖ ਕਰਕੇ ਦੇਖਣ ਦਾ ਨਜ਼ਰੀਆ ਲੋਕਾਂ ਵਿਚ ਰੱਖਿਆ ਜਿਵੇਂ ਖ਼ਾਲਿਸਤਾਨੀ ਸਿੱਖ ਨਾ ਹੋਣ। ਕਿਸਾਨ ਮੋਰਚੇ ਵਿਚ "ਮੈਂ ਸਿੱਖ ਹਾਂ ਖ਼ਾਲਿਸਤਾਨੀ ਨਹੀ" ਦੇ ਬੈਨਰ ਫੜਾਉਣੇ ਇਸੇ ਨੀਤੀ ਦਾ ਹਿੱਸਾ ਸੀ ਜਿਹੜੀ ਨੀਤੀ ਆਮ ਲੋਕਾਂ ਨੂੰ ਸਮਝ ਨਹੀਂ ਆਈ। ਇਸੇ ਧੜੇ ਵੱਲੋਂ 'ਬੁੱਧੀਜੀਵੀਆਂ' ਦੇ ਨਾਮ ਹੇਠ ਨਕਸਲੀਆਂ ਨੂੰ ਛੁਡਾਉਣ ਦੇ ਬੈਨਰ ਕਿਸਾਨਾਂ ਦੇ ਹੱਥਾਂ ਵਿਚ ਫੜਾਏ। ਜੱਗੋਂ ਵੱਖਰੀ ਗੱਲ ਤਾਂ ਓਦੋਂ ਹੋਈ ਜਦੋਂ 21 ਫਰਵਰੀ ਦੀ ਬਰਨਾਲਾ ਰੈਲੀ ਵਿਚ ਇਸ ਧੜੇ ਨੇ 'ਸਟੇਟ ਪੱਖੀ' ਕਾਮਰੇਡਾਂ ਦੀ ਸਿਖਰ ਤੇ ਪੁੱਜਦਿਆਂ ਪੰਜਾਬ ਨੂੰ ਵੱਧ ਅਧਿਕਾਰਾਂ ਦਾ ਵੀ ਵਿਰੋਧ ਕਰ ਦਿੱਤਾ। ਅਜਿਹੀ ਨੀਤੀ 'ਲੋਕਪੱਖੀ ਕਾਮਰੇਡੀ' ਦਾ ਸਿੱਧੇ ਰੂਪ ਵਿਰੋਧ ਹੈ।
    ਪੂਰੀ ਲਿਖਤ ਨੂੰ ਜੇ ਥੋੜ੍ਹੇ ਲਫ਼ਜ਼ਾਂ ਵਿਚ ਕਹਿਣਾ ਹੋਵੇ ਤਾਂ ਨਿਚੋੜ ਇਨ੍ਹਾਂ ਕੁ ਹੈ ਕਿ ਪੰਜਾਬ ਦੇ ਕਾਮਰੇਡਾਂ ਦਾ ਮੁੱਖ ਨਿਸ਼ਾਨਾ ਸਟੇਟ ਦਾ ਪੱਖ ਪੂਰ ਕੇ ਸਿੱਖ ਧਰਮ ਦਾ ਵਿਰੋਧ ਕਰਨਾ ਹੈ ਜਿਸ ਵਿਚੋਂ ਇਹ ਆਪਣੀ ਰਾਜਨੀਤੀ ਦੇ ਸੁਪਨੇ ਦੇਖ ਰਹੇ ਹਨ । ਆਪਣੇ ਬਚਾਅ ਲਈ ਸਿੱਖਾਂ ਵੱਲੋਂ ਸਟੇਟਪੱਖੀ ਕਾਮਰੇਡਾਂ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਬਿਲਕੁਲ ਜਾਇਜ਼ ਹੈ।
    -ਗੁਰਸੇਵਕ ਸਿੰਘ ਧੌਲਾ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com