ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਜੂਨ ’84 ਦਾ ਘੱਲੂਘਾਰਾ, ਕੇਜੀਬੀ ਅਤੇ ਪੰਜਾਬ ਦੇ ਖੱਬੇ ਪੱਖੀ

  -ਪ੍ਰਭਸ਼ਰਨਬੀਰ ਸਿੰਘ
  ਜੂਨ ੧੯੮੪ ਵਿਚ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਦਰਜਨਾਂ ਹੋਰ ਗੁਰਦੁਆਰਾ ਸਾਹਿਬਾਨਾਂ ਉੱਤੇ ਕੀਤਾ ਗਿਆ ਵਹਿਸ਼ੀ ਹਮਲਾ ਆਧੁਨਿਕ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੈ। ਕਿਸੇ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਉੱਤੇ ਲੱਖਾਂ ਫੌਜਾਂ ਚਾੜ੍ਹ ਕੇ ਉਥੇ ਆਈ ਮਾਸੂਮ ਸੰਗਤ ਦਾ ਕਤਲੇਆਮ ਕਰਨਾ, ਗੁਰਧਾਮਾਂ ਦੀ ਬੇਅਦਬੀ ਕਰਨੀ ਅਤੇ ਫਿਰ ਪੂਰੀ ਬੇਸ਼ਰਮੀ ਨਾਲ ਇਸ ਕਾਲੇ ਕਾਰੇ ਨੂੰ ਜਾਇਜ਼ ਦੱਸਣਾ, ਇਹਦੀ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ।


  ਸਿੱਖ ਇਤਿਹਾਸ ਵਿਚ ਘੱਲੂਘਾਰਾ ਕੋਈ ਨਵੀਂ ਗੱਲ ਨਹੀਂ। ਅਠਾਰ੍ਹਵੀਂ ਸਦੀ ਵਿਚ ਲੱਖਪਤ ਰਾਏ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਸਿੱਖਾਂ ਉੱਤੇ ਘੱਲੂਘਾਰਿਆਂ ਦੇ ਕਹਿਰ ਢਾਏ ਸੀ। ਪਰ ਜੂਨ ੧੯੮੪ ਦੇ ਘੱਲੂਘਾਰੇ ਵਿਚ ਇੱਕ ਗੱਲ ਵੱਖਰੀ ਹੈ। ਇਸ ਘੱਲੂਘਾਰੇ ਤੋਂ ਬਾਅਦ ਸਰਕਾਰ ਨੇ ਇਸ ਦਾ ਦੋਸ਼ ਵੀ ਸਿੱਖਾਂ ਦੇ ਸਿਰ ਹੀ ਮੜ੍ਹ ਦਿੱਤਾ। ਸਰਕਾਰ ਦੇ ਇਸ ਕੰਮ ਵਿਚ ਪੰਜਾਬ ਦੇ ਖੱਬੇਪੱਖੀਆਂ ਨੇ ਭਰਪੂਰ ਯੋਗਦਾਨ ਪਾਇਆ। ਉਸ ਵੇਲੇ ਸਰਕਾਰ ਸਿੱਖਾਂ ਦੇ ਮਨਾਂ ਵਿਚੋਂ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਸੀ। ਸਰਕਾਰ ਦੀ ਗੱਲ ਕਿਸੇ ਨੇ ਨਹੀਂ ਸੀ ਸੁਣਨੀ। ਇਸੇ ਲਈ ਸਰਕਾਰ ਨੂੰ ਕਿਸੇ ਤੀਜੀ ਧਿਰ ਦੀ ਲੋੜ ਸੀ ਜਿਹੜੀ ਲੋਕਾਂ ਵਿਚ ਸਰਕਾਰ ਦਾ ਪ੍ਰਚਾਰ ਕਰਦੀ। ਇਹ ਭੂਮਿਕਾ ਖੱਬੇਪੱਖੀਆਂ ਨੇ ਪੂਰੀ ਤਨਦੇਹੀ ਨਾਲ ਨਿਭਾਈ। ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਫਲਸਤੀਨ ਤੋਂ ਲੈ ਕੇ ਕਸ਼ਮੀਰ ਤੱਕ, ਖੱਬੇਪੱਖੀ ਆਮ ਕਰਕੇ ਮਜ਼ਲੂਮ ਧਿਰ ਨਾਲ ਖੜ੍ਹਦੇ ਹਨ। ਪਰ ਪੰਜਾਬ ਦੇ ਮਸਲੇ ਉੱਤੇ ਉਹਨਾਂ ਦਾ ਰੁੱਖ ਉਲਟਾ ਸੀ। ਉਹ ਸਰਕਾਰ ਦੇ ਬੁਲਾਰਿਆਂ ਵਜੋਂ ਵਿਚਰੇ। ਅਜਿਹਾ ਕਿਉਂ ਵਾਪਰਿਆ, ਇਹ ਜਾਨਣ ਲਈ ਇਤਿਹਾਸ ਦੀਆਂ ਕੁਝ ਪਰਤਾਂ ਫਰੋਲਣ ਦੀ ਲੋੜ ਹੈ।
  ਉਸ ਵੇਲੇ ਅਮਰੀਕਾ ਅਤੇ ਸੋਵੀਅਤ ਸੰਘ ਵਿਚਾਲੇ ਠੰਡੀ ਜੰਗ ਚੱਲ ਰਹੀ ਸੀ। ਸਾਰਾ ਸੰਸਾਰ ਦੋ ਕੈਂਪਾਂ ਵਿਚ ਵੰਡਿਆ ਹੋਇਆ ਸੀ। ਕੁਝ ਮੁਲਕ ਅਮਰੀਕਾ ਵੱਲ ਸਨ ਤੇ ਕੁਝ ਰੂਸ ਵੱਲ। ਭਾਰਤ ਦਾ ਝੁਕਾਅ ਵੀ ਰੂਸ ਵੱਲ ਹੀ ਸੀ। ਭਾਵੇਂ ਭਾਰਤ ਨੇ ਇੱਕ Non-Aligned Movement ਨਾਂ ਦੀ ਲਹਿਰ ਚਲਾਈ ਸੀ ਪਰ ਇਸਦਾ ਝੁਕਾਅ ਬਹੁਤਾ ਕਰਕੇ ਰੂਸ ਵੱਲ ਹੀ ਰਹਿੰਦਾ ਸੀ। ਰੂਸ ਵੀ ਭਾਰਤ ਦੇ ਹਰ ਜਾਇਜ਼-ਨਜਾਇਜ਼ ਕੰਮ ਦੀ ਹਾਮੀ ਭਰਦਾ ਸੀ। ਪਰ ਨਾਲ ਹੀ ਰੂਸ ਦੀ ਗੁਪਤਚਰ ਸੰਸਥਾ ਕੇਜੀਬੀ ਅਜਿਹੀਆਂ ਚਾਲਾਂ ਚਲਦੀ ਰਹਿੰਦੀ ਸੀ ਜਿਸ ਨਾਲ ਉਸਦੇ ਸਿਆਸੀ ਮਕਸਦ ਪੂਰੇ ਹੁੰਦੇ ਹੋਣ।
  ਕੇਜੀਬੀ ਦਾ ਇਕ ਏਜੰਟ ਸੀ ਜਿਸਦਾ ਨਾਂ ਸੀ ਵਾਸਿਲੀ ਮਿਤਰੋਖਿਨ। ੧੯੯੧ ਵਿਚ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਉਹ ਗੁਪਤ ਦਸਤਾਵੇਜ਼ਾਂ ਦਾ ਇੱਕ ਜ਼ਖੀਰਾ ਲੈ ਕੇ ਇੰਗਲੈਂਡ ਆ ਗਿਆ ਜਿਥੇ ਉਸਨੇ ਯੂਨੀਵਰਸਿਟੀ ਆਫ ਕੈਂਬਰਿਜ ਦੇ ਪ੍ਰੋਫੈਸਰ ਕ੍ਰਿਸਟੋਫਰ ਐਂਡ੍ਰਿਊ ਨਾਲ ਮਿਲ ਕੇ ਕੁਝ ਕਿਤਾਬਾਂ ਲਿਖੀਆਂ। ਇਹਨਾਂ ਵਿਚੋਂ ਸਭ ਤੋਂ ਮਸ਼ਹੂਰ ਕਿਤਾਬ ਦਾ ਨਾਂ ਹੈ The Mitrokhin Archives. ਇਹ ਵੱਡ-ਆਕਾਰੀ ਪੁਸਤਕ ਦੋ ਭਾਗਾਂ ਵਿਚ ਛਪੀ। ਦੂਜੇ ਭਾਗ ਵਿਚ ਭਾਰਤ ਬਾਰੇ ਕਾਫੀ ਜਾਣਕਾਰੀ ਹੈ ਜਿਸ ਵਿਚ ਸਿੱਖਾਂ ਦਾ ਵੀ ਜ਼ਿਕਰ ਆਉਂਦਾ ਹੈ।
  ਇਸ ਪੁਸਤਕ ਵਿਚ ਮਿਤਰੋਖਿਨ ਲਿਖਦਾ ਹੈ, One of the main aims of KGB active measures in the early 1980s was to manufacture evidence that the CIA and Pakistani intelligence were behind the growth of Sikh separatism in the Punjab.”
  ਭਾਵ ਇਹ ਕਿ ੧੯੮੦ਵਿਆਂ ਦੇ ਸ਼ੁਰੂ ਵਿਚ ਕੇ ਜੀ ਬੀ ਦਾ ਮੁਖ ਮਕਸਦ ਫਰਜ਼ੀ ਦਸਤਾਵੇਜ਼ਾਂ ਰਾਹੀਂ ਇਹ ਸਾਬਤ ਕਰਨਾ ਸੀ ਕਿ ਸੀਆਈਏ (ਅਮਰੀਕੀ ਗੁਪਤਚਰ ਸੰਸਥਾ) ਅਤੇ ਪਾਕਿਸਤਾਨੀ ਗੁਪਤਚਰ ਸੰਸਥਾਵਾਂ ਰਲ ਕੇ ਪੰਜਾਬ ਵਿਚ ਸਿੱਖ ਵੱਖਵਾਦ ਫੈਲਾ ਰਹੀਆਂ ਹਨ। ਮਿਤਰੋਖਿਨ ਵਾਰ ਵਾਰ ਇਸ ਗੱਲ ਦੇ ਸਬੂਤ ਪੇਸ਼ ਕਰਦਾ ਹੈ ਕਿ ਇਹ ਸਾਰਾ ਝੂਠ ਅਸੀਂ ਫੈਲਾ ਰਹੇ ਸੀ। ਭਾਰਤੀ ਹਕੂਮਤ ਨੂੰ ਇਹ ਗੱਲ ਰਾਸ ਆਉਂਦੀ ਸੀ। ਉਹਨਾਂ ਨੇ ਜਾਣ ਬੁਝ ਕੇ ਵੀ ਇਸ ਝੂਠੀ ਜਾਣਕਾਰੀ ਨੂੰ ਸਿੱਖਾਂ ਦੇ ਖਿਲਾਫ ਵਰਤਿਆ; ਸਿੱਖ ਆਪਣੇ ਬੁਨਿਆਦੀ ਹੱਕਾਂ ਲਈ ਸੰਘਰਸ਼ ਕਰ ਰਹੇ ਸਨ ਤੇ ਭਾਰਤੀ ਹਕੂਮਤ ਉਹਨਾਂ ਨੂੰ ਬਦੇਸੀ ਤਾਕਤਾਂ ਦੇ ਕਰਿੰਦੇ ਬਣਾ ਕੇ ਪੇਸ਼ ਕਰ ਰਹੀ ਸੀ।
  ਮਿਤਰੋਖਿਨ ਲਿਖਦਾ ਹੈ ਕਿ ਜਦੋਂ ਜੁਲਾਈ ੧੯੮੩ ਵਿਚ ਰਾਜੀਵ ਗਾਂਧੀ ਮਾਸਕੋ ਗਿਆ ਤਾਂ ਅਸੀਂ ਉਸਨੂੰ ਇਹ ਗੱਲ ਮਨਵਾ ਲਈ ਕਿ ਪੰਜਾਬ ਵਿਚ ਗੜਬੜ ਅਮਰੀਕਾ ਕਰ ਰਿਹਾ ਹੈ ਤੇ ਉਸਨੇ ਵਾਪਸ ਆਉਂਦਿਆਂ ਹੀ ਪਹਿਲਾ ਬਿਆਨ ਇਹ ਦਿੱਤਾ ਕਿ ਪੰਜਾਬ ਦੇ ਮਸਲੇ ਨੂੰ ਵਿਗਾੜਨ ਲਈ ਅਮਰੀਕਾ ਜਿੰਮੇਵਾਰ ਹੈ। ਹਾਲਾਂਕਿ ਅਮਰੀਕਾ ਦੀ ਸਾਰੇ ਮਸਲੇ ਵਿਚ ਕੋਈ ਭੂਮਿਕਾ ਨਹੀਂ ਸੀ ਅਤੇ ਨਾ ਹੀ ਅਮਰੀਕਾ ਨੇ ਕਦੇ ਸਿੱਖਾਂ ਦੀ ਕੋਈ ਅਜਿਹੀ ਮਦਦ ਕੀਤੀ ਹੈ।
  ਮਿਤਰੋਖਿਨ ਆਖਦਾ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਸੋਵੀਅਤ ਸੰਘ ਅਤੇ ਸੀਪੀਆਈ ((Communist Party of India) ਦੋਹਾਂ ਨੇ ਇਸਦੀ ਹਮਾਇਤ ਕੀਤੀ: “The Soviet Union, like the CPI, quickly expressed ‘full understanding of the steps taken by the Indian government to curb terrorism’.” ਲਗਪਗ ਸਾਰੀ ਦੁਨੀਆਂ ਵਿਚੋਂ ਰੂਸ ਹੀ ਅਜਿਹੀ ਵੱਡੀ ਤਾਕਤ ਸੀ ਜਿਸਨੇ ਦਰਬਾਰ ਸਾਹਿਬ ‘ਤੇ ਹਮਲੇ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
  ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਕਿ ਪੰਜਾਬ ਅਤੇ ਭਾਰਤ ਦੇ ਬਹੁਤ ਸਾਰੇ ਖੱਬੇਪੱਖੀਆਂ ਨੂੰ ਉਸ ਵੇਲੇ ਰੂਸ ਤੋਂ ਹੁਕਮ ਮਿਲਦੇ ਸਨ। ਕਈ ਤਾਂ ਉਹਨਾਂ ਦੇ ਤਨਖਾਹਦਾਰ ਮੁਲਾਜ਼ਮ ਵੀ ਸਨ। ਉਹਨਾਂ ਨੂੰ ਇਸ ਝੂਠ ਦਾ ਪ੍ਰਚਾਰ ਕਰਨ ਲਈ ਰੂਸ ਤੋਂ ਹੁਕਮ ਆਉਂਦੇ ਸਨ। ਇਸੇ ਨੀਤੀ ਤੇ ਚਲਦਿਆਂ ਉਹਨਾਂ ਨੇ ਸਿੱਖਾਂ ਖਿਲਾਫ ਰੱਜ ਕੇ ਪ੍ਰਚਾਰ ਕੀਤਾ। ਸਿੱਖ ਹੱਕਾਂ ਲਈ ਲੜਨ ਵਾਲਾ ਹਰ ਵਿਅਕਤੀ ਉਹਨਾਂ ਨੂੰ ਅਮਰੀਕਾ ਦਾ ਏਜੰਟ ਲਗਦਾ ਸੀ। ਪਰ ਅਸਲ ਵਿਚ ਉਹ ਖੁਦ ਰੂਸੀ ਤੇ ਭਾਰਤੀ ਹਕੂਮਤਾਂ ਦੇ ਏਜੰਟ ਬਣ ਕੇ ਵਿਚਰ ਰਹੇ ਸਨ।
  ਖੱਬੇਪੱਖੀਆਂ ਦੀ ਤਾਕਤ ਇਹ ਸੀ ਕਿ ਉਹਨਾਂ ਦਾ ਮੀਡੀਆ, ਵਿਦਿਅਕ ਸੰਸਥਾਵਾਂ, ਅਤੇ ਸਾਹਿਤਕ ਹਲਕਿਆਂ ਉੱਤੇ ਲਗਪਗ ਮੁਕੰਮਲ ਕਬਜ਼ਾ ਸੀ। ਇਹੀ ਤਿੰਨ ਖੇਤਰ ਲੋਕ ਰਾਏ ਪੈਦਾ ਕਰਨ ਲਈ ਜਰੂਰੀ ਹੁੰਦੇ ਹਨ। ਖੱਬੇਪੱਖੀਆਂ ਨੇ ਸਰਕਾਰੀ ਪੱਖ ਨੂੰ ਸਹੀ ਸਾਬਤ ਕਰਨ ਲਈ ਆਪਣੀ ਪੂਰੀ ਪ੍ਰਾਪੇਗੰਡਾ ਤਾਕਤ ਝੋਕ ਦਿੱਤੀ। ਭਾਵੇਂ ਪੰਜਾਬ ਦੇ ਬਹੁਤ ਗਿਣਤੀ ਸਿੱਖਾਂ ਨੇ ਇਹਨਾਂ ਗੱਲਾਂ ਨੂੰ ਨਕਾਰਨ ਦੇ ਨਾਲ਼-ਨਾਲ਼ ਖੱਬੇਪੱਖੀਆਂ ਨੂੰ ਵੀ ਨਕਾਰ ਦਿੱਤਾ ਪਰ ਫਿਰ ਵੀ ਖੱਬੇਪੱਖੀਆਂ ਦੇ ਪ੍ਰਚਾਰ ਦਾ ਸਿੱਖਾਂ ਨੂੰ ਕਾਫੀ ਨੁਕਸਾਨ ਹੋਇਆ। ਜਿਸ ਕਿਸਮ ਦੀ ਲਹਿਰ ਸਿੱਖਾਂ ਦੇ ਹੱਕ ਵਿਚ ਅੰਤਰਰਾਸ਼ਟਰੀ ਪੱਧਰ ਉੱਤੇ ਬਣਨੀ ਚਾਹੀਦੀ ਸੀ ਉਹ ਨਾ ਬਣ ਸਕੀ। ਸਰਕਾਰ ਨੂੰ ਸਿੱਖਾਂ ਦਾ ਕਤਲੇਆਮ ਕਰਨ ਦੀ ਖੁੱਲ੍ਹੀ ਛੁੱਟੀ ਮਿਲ ਗਈ। ਸਿੱਖ ਮਰਦੇ ਰਹੇ ਤੇ ਖੱਬੇਪੱਖੀ ਸਿੱਖਾਂ ਦੀਆਂ ਲਾਸ਼ਾਂ ‘ਤੇ ਭੰਗੜੇ ਪਾਉਂਦੇ ਰਹੇ।
  ਖੱਬੇਪੱਖੀਆਂ ਦੀ ਬੇਹਯਾਈ ਇਸ ਕਦਰ ਵਧ ਗਈ ਸੀ ਕਿ ਇਹਨਾਂ ਦਾ ਇੱਕ ਉੱਘਾ ਆਗੂ ਸਤਪਾਲ ਡਾਂਗ ਆਪਣੀ ਕਿਤਾਬ Terrorism in Punjab ਵਿਚ ਸ਼ਰ੍ਹੇਆਮ ਲਿਖਦਾ ਹੈ ਕਿ ਜਿਹਨਾਂ ਖਾੜਕੂਆਂ ਨੂੰ ਪੁਲਸ ਗ੍ਰਿਫਤਾਰ ਕਰਦੀ ਹੈ ਉਹਨਾਂ ਨੂੰ ਹਿਰਾਸਤ ਵਿਚ ਹੀ ਮਾਰ ਦੇਣਾ ਚਾਹੀਦਾ ਹੈ। ਉਹਨਾਂ ਉੱਤੇ ਮੁਕੱਦਮੇ ਨਹੀਂ ਚਲਾਉਣੇ ਚਾਹੀਦੇ ਕਿਉਂਕਿ ਜੱਜ ਡਰਦੇ ਸਜਾਵਾਂ ਨਹੀਂ ਕਰਦੇ। ਸਰਕਾਰੀ ਜਬਰ ਦੀ ਇੰਨੀ ਸਿੱਧੀ ਹਮਾਇਤ ਦੀ ਸ਼ਾਇਦ ਹੀ ਕਿਤੇ ਹੋਰ ਮਿਸਾਲ ਮਿਲਦੀ ਹੋਵੇ। ਜਗਜੀਤ ਆਨੰਦ ਨੇ ਤਾਂ ਬੁੱਚੜ ਪੁਲਸ ਅਫਸਰ ਐਸ ਐਸ ਪੀ ਗੋਬਿੰਦ ਰਾਮ ਦੇ ਹੱਕ ਵਿਚ ਸੈਮੀਨਾਰ ਵੀ ਕੀਤਾ ਸੀ ਤੇ ਉਸਦੇ ਹੱਕ ਵਿਚ ਕਿਤਾਬ ਵੀ ਛਪਵਾਈ ਸੀ। ਖੱਬੇਪੱਖੀਆਂ ਦੀ ਅਜਿਹੀ ਭੂਮਿਕਾ ਦੀਆਂ ਸੈਂਕੜੇ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
  ਸਿਤਮ ਇਹ ਹੈ ਕਿ ਸਥਿਤੀ ਅੱਜ ਵੀ ਇਹੀ ਹੈ। ਖੱਬੇਪੱਖੀ ਸਿੱਖਾਂ ਦੀ ਹਰ ਲਹਿਰ ਨੂੰ ਅਸਫਲ ਬਣਾਉਣ ਦੀ ਹਰ ਕੋਸ਼ਿਸ਼ ਕਰਦੇ ਹਨ ਅਤੇ ਆਪਣੀ ਬਿਰਤਾਂਤਕ ਸ਼ਕਤੀ ਦੇ ਸਹਾਰੇ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਜਾਂਦੇ ਹਨ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਨਿੱਕੀ ਨਿੱਕੀ ਗੱਲ ਤੇ ਧਰਨੇ ਮੁਜ਼ਾਹਰੇ ਕਰਨ ਕਰਨ ਵਾਲੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਖਾਂ ਦੇ ਪੂਰਨ ਰੂਪ ਵਿਚ ਸ਼ਾਂਤਮਈ ਵਿਰੋਧ ਨੂੰ ਇਹ ਕਹਿ ਕੇ ਰੱਦ ਕਰਦੇ ਸਨ ਕਿ ਇਸ ਨਾਲ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਨਕਲਾਬ ਨੂੰ ਬੰਦੂਕ ਦੀ ਗੋਲੀ ਵਿਚੋਂ ਕੱਢਣ ਵਾਲੇ ਸਿੱਖਾਂ ਨੂੰ ਹਿੰਸਕ ਕਹਿ ਕੇ ਰੱਦ ਕਰਦੇ ਰਹੇ। ਖੱਬੇਪੱਖੀਆਂ ਦਾ ਸਿੱਖ ਮਸਲੇ ਤੇ ਰਵੱਈਆ ਐਨਾ ਕੁ ਗ਼ਲਤ ਹੈ ਕਿ ਬਹੁਤੀਆਂ ਦਲੀਲਾਂ ਦੇਣ ਦੀ ਵੀ ਲੋੜ ਨਹੀਂ ਪੈਂਦੀ।
  ਪਰ ਇਸ ਨਾਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਐਨਾ ਝੂਠ ਪੰਜਾਬ ਵਿਚ ਐਨੇ ਲੰਮੇ ਸਮੇਂ ਤੋਂ ਕਿਵੇਂ ਚੱਲ ਰਿਹਾ ਹੈ। ਉਸਦਾ ਸਿੱਧਾ ਕਾਰਨ ਹੈ ਖੱਬੇਪੱਖੀਆਂ ਦੀ ਪੰਜਾਬ ਦੇ ਬੌਧਿਕ ਅਤੇ ਸਾਹਿਤਕ ਹਲਕਿਆਂ ਉੱਤੇ ਮਾਫੀਏ ਵਰਗੀ ਮੁਕੰਮਲ ਅਜਾਰੇਦਾਰੀ। ਖੱਬੇਪੱਖੀਆਂ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਵਿਭਾਗਾਂ ਨੂੰ ਵਰ੍ਹਿਆਂ ਤੋਂ ਮਾਫੀਏ ਦੇ ਗਰੋਹਾਂ ਵਾਂਗੂੰ ਚਲਾ ਰਹੇ ਹਨ। ਇਹੀ ਪੰਜਾਬ ਦੀ ਬੌਧਿਕ ਕੰਗਾਲੀ ਦਾ ਮੁੱਖ ਕਾਰਨ ਹੈ। ਜਿੰਨਾ ਚਿਰ ਇਹ ਮਾਫੀਆ ਸੱਭਿਆਚਾਰ ਜੜ੍ਹੋਂ ਨਹੀਂ ਉਖੜਦਾ, ਪੰਜਾਬ ਦਾ ਭਲਾ ਨਹੀਂ ਹੋ ਸਕਦਾ।
  ਅਗਲਾ ਮੁੱਖ ਸੁਆਲ ਇਹ ਹੈ ਕਿ ਇਸ ਸਥਿਤੀ ਦਾ ਕੀਤਾ ਕੀ ਜਾਵੇ? ਇਸ ਲਈ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਖੱਬੇਪੱਖੀਆਂ ਦੀਆਂ ਵੱਖ-ਵੱਖ ਵੰਨਗੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਹਨਾਂ ਦੇ ਸਿੱਖਾਂ ਪ੍ਰਤੀ ਵਤੀਰੇ ਵਿਚ ਕੀ ਫਰਕ ਹਨ, ਇਸਨੂੰ ਸਮਝਿਆ ਜਾਵੇ। ਮੇਰੀ ਜਾਚੇ ਸਿੱਖਾਂ ਬਾਰੇ ਉਹਨਾਂ ਦੀ ਪਹੁੰਚ ਦੇ ਆਧਾਰ ਉੱਤੇ ਖੱਬੇਪੱਖੀਆਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ।
  ੧. ਪਹਿਲੇ ਉਹ ਜਿਹੜੇ ਸਿੱਧਾ ਸਟੇਟ ਦੇ ਸੰਦ ਬਣ ਕੇ ਵਿਚਰਦੇ ਹਨ ਅਤੇ ਸਿੱਖਾਂ ਉੱਤੇ ਹੋ ਰਹੇ ਸਰਕਾਰੀ ਜਬਰ ਦੀ ਸਿਰਫ ਹਮਾਇਤ ਹੀ ਨਹੀਂ ਕਰਦੇ ਬਲਕਿ ਅੱਗੇ ਵਧ ਕੇ ਇਸ ਵਿੱਚ ਹਿੱਸਾ ਵੀ ਪਾਉਂਦੇ ਹਨ। ਇਹਨਾਂ ਵਿਚ ਸੀਪੀਆਈ ਅਤੇ ਹੋਰ ਰਵਾਇਤੀ ਖੱਬੇਪੱਖੀ ਧਿਰਾਂ ਸ਼ਾਮਲ ਹਨ ਅਤੇ ਇਹਨਾਂ ਦਾ ਜ਼ੋਰ ਅੱਜਕੱਲ੍ਹ ਕੁਝ ਘਟਿਆ ਹੈ।
  ੨. ਦੂਜੇ ਉਹ ਹਨ ਜਿਹੜੇ ਇਹ ਗੱਲ ਤਾਂ ਮੰਨਦੇ ਹਨ ਕਿ ਸਿੱਖਾਂ ਨਾਲ ਵੀ ਹੋਰਨਾਂ ਘੱਟ-ਗਿਣਤੀਆਂ ਵਾਂਗ ਧੱਕਾ ਹੁੰਦਾ ਹੈ ਪਰ ਸਿੱਖੀ ਦੀ ਵੱਖਰੀ ਰਾਜਨੀਤਕ ਹਸਤੀ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਧਰਮ ਨੂੰ ਬੰਦੇ ਦਾ ਨਿੱਜੀ ਮਸਲਾ ਮੰਨਦੇ ਹਨ। ਇਹ ਉੱਪਰੋਂ ਵੇਖਣ ਨੂੰ ਤਾਂ ਭਾਵੇਂ ਸਿੱਖਾਂ ਦੇ ਹਮਦਰਦ ਲੱਗਦੇ ਹਨ ਪਰ ਭੁਗਤਦੇ ਹਮੇਸ਼ਾ ਸਿੱਖਾਂ ਦੇ ਵਿਰੁੱਧ ਹੀ ਹਨ। ਜਿਵੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਹੋਈਆਂ ਤਾਂ ਇਹਨਾਂ ਤੋਂ ਸਿੱਧਾ ਸਿੱਖਾਂ ਦੇ ਹੱਕ ਵਿਚ ਨਹੀਂ ਖੜ੍ਹਿਆ ਗਿਆ ਸਗੋਂ ਸੁਖਬੀਰ ਬਾਦਲ ਵਾਂਗੂੰ ਸਦਭਾਵਨਾ ਮਾਰਚ ਕੱਢਣ ਲੱਗ ਪਏ ਸਨ। ਇਹਨਾਂ ਲਈ ਸੈਕੂਲਰ ਨੈਰੇਟਿਵ ਹੀ ਸਾਰਾ ਕੁਝ ਹੈ। ਇਹਨਾਂ ਦੀ ਮਾਰਕਸਵਾਦ, ਸੈਕੂਲਰਵਾਦ, ਧਰਮ, ਅਤੇ ਜਾਤ-ਪਾਤ ਵਰਗੇ ਅਹਿਮ ਮੁੱਦਿਆਂ ਉੱਤੇ ਸਮਝ ਬਹੁਤ ਸਤਹੀ ਹੈ ਅਤੇ ਇਹ ਸੋਸ਼ਲ ਮੀਡੀਆ ਸਰਗਰਮੀਆਂ ਵਿਚ ਹੀ ਜਿਆਦਾ ਦਿਲਚਸਪੀ ਰੱਖਦੇ ਹਨ। ਇਹਨਾਂ ਵਿਚ ਪ੍ਰਮੁੱਖ ਤੌਰ ਉੱਤੇ ਅੱਜ ਕੱਲ ਦੀਆਂ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਹਨ ਅਤੇ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਇਹਨਾਂ ਦਾ ਕੁਝ ਆਧਾਰ ਹੈ।
  ੩. ਤੀਜੇ ਉਹ ਹਨ ਜਿਹੜੇ ਸਿੱਖੀ ਦਾ ਨਕਾਬ ਪਹਿਨ ਕੇ ਸੈਕੂਲਰ ਨੈਰੇਟਿਵ ਨੂੰ ਸਿੱਖਾਂ ਦੇ ਸੰਘੋਂ ‘ਠਾਂਹ ਕਰਨਾ ਚਾਹੁੰਦੇ ਹਨ। ਸਿੱਖੀ ਦੇ ਬੁਰਕੇ ਹੇਠ ਵਿਚਰਦੇ ਹੋਣ ਕਰਕੇ ਇਹਨਾਂ ਦੀ ਪਛਾਣ ਕਰਨੀ ਸਭ ਤੋਂ ਔਖੀ ਹੈ। ਇਹ ਉਪਰੋਂ ਦੇਖਣ ਨੂੰ ਸਿੱਖ ਪੱਖੀ ਲੱਗਦੇ ਹਨ ਪਰ ਅੰਦਰੋਂ ਸਭ ਤੋਂ ਵੱਧ ਜੜ੍ਹਾਂ ਵੱਢਦੇ ਹਨ। ਇਹਨਾਂ ਦੀ ਪਹੁੰਚ ਇਹ ਹੈ ਕਿ ਗੁਰਬਾਣੀ ਅਤੇ ਸਿੱਖ ਸ਼ਹੀਦਾਂ ਬਾਰੇ ਕੁਝ ਪ੍ਰਸ਼ੰਸਾਮਈ ਟਿੱਪਣੀਆਂ ਕਰਕੇ ਸਿੱਖਾਂ ਵਿਚ ਆਪਣੀ ਥਾਂ ਬਣਾਈ ਜਾਵੇ ਅਤੇ ਬਾਅਦ ਵਿਚ ਇਸ ਪ੍ਰਭਾਵ ਨੂੰ ਵਰਤ ਕੇ ਸਿੱਖਾਂ ਨੂੰ ਉਹਨਾਂ ਦੇ ਮੌਜੂਦਾ ਸੰਘਰਸ਼ ਨਾਲੋਂ ਤੋੜ ਕੇ ਸੈਕੂਲਰ ਧਿਰਾਂ ਦੇ ਇਕ ਨਿਗੂਣੇ ਅੰਸ਼ ਵਜੋਂ ਵਿਚਰਨ ਲਾਇਆ ਜਾਵੇ। ਇਸ ਚਾਲ ਨੂੰ ਸਿਰੇ ਚੜ੍ਹਾਉਣ ਲਈ ਮੁਖ ਤੌਰ ਉੱਤੇ ਨੇਸ਼ਨ-ਸਟੇਟ ਦੀ ਅਲੋਚਨਾ ਨੂੰ ਖਾਲਿਸਤਾਨ ਦੇ ਖਿਆਲ ਨੂੰ ਰੱਦ ਕਰਨ ਲਈ ਵਰਤਿਆ ਜਾਂਦਾ ਹੈ। ਨੇਸ਼ਨ-ਸਟੇਟ ਦੀ ਅਲੋਚਨਾ ਕੀ ਹੈ ਅਤੇ ਇਸਦੀਆਂ ਕੀ ਸਮੱਸਿਆਵਾਂ ਹਨ ਇਸ ਲਈ ਇੱਕ ਵੱਖਰੇ ਲੇਖ ਵਿਚ ਚਰਚਾ ਕਰਨ ਦੀ ਲੋੜ ਹੈ। ਇਸ ਧਿਰ ਦੀ ਜ਼ਾਹਰਾ ਖੱਬੇਪੱਖੀਆਂ ਨਾਲ ਜਾਤ-ਪਾਤ ਦੇ ਮਸਲੇ ਉੱਤੇ ਵੀ ਸਹਿਮਤੀ ਹੈ।
  ਭਾਵੇਂ ਸਾਬਕਾ ਕੇਜੀਬੀ ਹੋਵੇ ਅਤੇ ਭਾਵੇਂ ਪੰਜਾਬ ਦੇ ਮੌਜੂਦਾ ਬੌਧਿਕ-ਸਾਹਿਤਕ ਹਲਕਿਆਂ ਤੇ ਹਾਵੀ ਮਾਫੀਆ ਗਰੋਹ ਹੋਣ, ਇਹਨਾਂ ਦਾ ਹੱਲ ਇੱਕ ਹੀ ਹੈ ਕਿ ਇਹਨਾਂ ਦੇ ਕੂੜ-ਪ੍ਰਚਾਰ, ਨਿੱਜੀ-ਹਮਲਿਆਂ, ਅਤੇ ਗੁੱਝੀਆਂ ਚਾਲਾਂ ਦੀ ਪ੍ਰਵਾਹ ਕੀਤੇ ਬਿਨਾਂ ਇਹਨਾਂ ਦਾ ਪਰਦਾਫਾਸ਼ ਕਰਦੇ ਰਹਿਣਾ ਚਾਹੀਦਾ ਹੈ। ਹਰ ਉਸ ਧੜੇ ਦਾ ਵਿਰੋਧ ਹੋਣਾ ਚਾਹੀਦਾ ਹੈ ਜਿਹੜਾ ਇਹ ਦਾਅਵਾ ਕਰਦਾ ਹੈ ਕਿ ਅੰਤਮ ਸੱਚ ਕੇਵਲ ਉਹਨਾਂ ਦੇ ਦੋ-ਚਾਰ ਬੰਦਿਆਂ ਕੋਲ ਹੀ ਹੈ। ਇਸ ਅਮਲ ਦੀ ਸ਼ੁਰੂਆਤ ਭਾਵੇਂ ਅਣਸੁਖਾਵੀਂ ਲੱਗ ਸਕਦੀ ਹੈ ਪਰ ਅੰਤ ਨੂੰ ਇਸ ਅਮਲ ਵਿਚੋਂ ਸਾਡੀ ਪ੍ਰੰਪਰਾ ਦੇ ਅਟੁੱਟ ਅੰਗ ਗੋਸ਼ਟੀ ਦੇ ਸੱਭਿਆਚਾਰ ਦਾ ਪੁਨਰ-ਨਿਰਮਾਣ ਹੋਵੇਗਾ। ਜੇ ਕੇਜੀਬੀ ਆਪਣੇ ਝੂਠਾਂ ‘ਤੇ ਆਧਾਰਿਤ ਮਨਸੂਬਿਆਂ ਨਾਲ਼ ਦੁਨੀਆਂ ਦੀ ਦੂਜੀ ਮਹਾਂ-ਸ਼ਕਤੀ ਸੋਵੀਅਤ ਸੰਘ ਨੂੰ ਨਹੀਂ ਬਚਾ ਸਕੀ ਤਾਂ ਪੰਜਾਬ ਦੇ ਵੱਖੋ-ਵੱਖ ਵੰਨਗੀਆਂ ਵਾਲੇ ਖੱਬੇਪੱਖੀ ਵੀ ਭੁੱਲ ਜਾਣ ਕਿ ਇਹ ਪੰਥਕ ਸਪਿਰਿਟ ਨੂੰ ਕਿਸੇ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਦੇ ਸਾਹਮਣੇ ਝੁਕਾ ਲੈਣਗੇ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com