ਤੁਹਾਨੂੰ ਹਰ ਥਾਵੇਂ ਸਿੱਖ ਉਜਾਗਰ ਕਰਦੀ ਹੈ। ਤੁਹਾਡੇ ਦਰਸ਼ਨ ਕਰ ਕੇ ਲੋਕ ਤੁਹਾਡੇ ਵਿੱਚ ਦਸਮੇਸ਼ ਦੀਆਂ ਬਖ਼ਸ਼ੀਆਂ ਬਰਕਤਾਂ ਦਾ ਜੌਹਰ ਵੇਖਣ ਦੀ ਤਵੱਕੋਂ ਰੱਖਦੇ ਹਨ। ਭੀੜ ਬਣੀ ਉੱਤੇ ਅਸੀਂ ਕਦੇ ਥਿੜਕ ਵੀ ਜਾਈਏ ਤਾਂ ਗੁਰੂ ਬਖ਼ਸ਼ ਕੇ ਗਲ਼ ਲਾ ਲੈਂਦਾ ਹੈ। ਪਰ ਰੋਜ਼-ਰੋਜ਼ ਬਿਨਾ ਕਾਰਣ ਨਿੱਘਰਦੇ ਹੀ ਨਿੱਘਰਦੇ ਜਾਈਏ ਤਾਂ ਕਿੰਨੇ ਕੁ ਬੇਦਾਵੇ ਗੁਰੂ ਪਾੜੇਗਾ? ਸ਼ਾਇਦ ਬਾਬਾ ਰਾਮ ਰਾਇ ਵੀ ਕਿਸੇ ਅਜਿਹੀ ਮਾਨਸਿਕਤਾ ਦਾ ਡੰਗਿਆ ਹੋਇਆ ਸੀ।
ਬਕੌਲ ਪ੍ਰਧਾਨ ਮੰਤਰੀ ਤੁਲਸੀ "ਇੱਕ ਉੱਘਾ ਵਕੀਲ ਹੈ।" ਵਕੀਲ ਦੇ ਤੌਰ ਉੱਤੇ ਉਹ ਸਬੂਤ ਨੂੰ ਪਰਖਣ ਦੀ ਸਲਾਹੀਅਤ ਰੱਖਦਾ ਹੈ। ਅਯੁੱਧਿਆ ਦੇ ਮੰਦਰ ਸੰਬੰਧੀ ਪ੍ਰਧਾਨ ਮੰਤਰੀ ਦੀ ਟਿੱਪਣੀ ਉੱਤੇ ਸਿੱਖਾਂ ਵੱਲੋਂ ਕੀਤੇ ਇਤਰਾਜਾਤ ਤੋਂ ਸਭ ਨੂੰ ਪਤਾ ਹੈ ਕਿ ਸਿੱਖ ਮਨ ਹਿੰਦੂਤਵ ਦਾ ਪਿਛਲੱਗ ਨਹੀਂ ਅਤੇ ਨਾ ਹੀ ਗੁਰੂ ਨੂੰ ਸ੍ਰੀ ਰਾਮ ਦਾ ਪੁਜਾਰੀ ਸਮਝਦਾ ਹੈ। ਗੁਰੂ ਨੂੰ ਏਸ ਰੂਪ ਵਿੱਚ ਪਰਗਟ ਕਰਨ ਵਾਲੇ ਨੂੰ ਹਰ ਸਿੱਖ ਝੂਠਾ ਤੇ ਸਿੱਖੀ ਨੂੰ ਢਾਹ ਲਾਉਣ ਵਾਲਾ ਜਾਣਦਾ ਹੈ। ਮੁਆਮਲਾ ਉਦੋਂ ਹੋਰ ਵੀ ਸੰਗੀਨ ਹੋ ਜਾਂਦਾ ਹੈ ਜਦੋਂ ਹਿੰਦੂ ਦੇਵੀ-ਦੇਵਤਿਆਂ, ਅਵਤਾਰਾਂ ਨਾਲ ਸਿੱਖੀ ਦੀ ਨੇੜਤਾ ਸਿੱਖੀ ਨੂੰ ਹਿੰਦੂ ਧਰਮ ਦਾ ਇੱਕ ਫ਼ਿਰਕਾ ਦੱਸਣ ਦੇ ਮਨੋਰਥ ਨਾਲ ਚਿਤਾਰੀ ਜਾਂਦੀ ਹੈ।
ਇੱਕ ਸਦੀ ਪਹਿਲਾਂ ਭਾਈ ਕਾਹਨ ਸਿੰਘ ਨਾਭਾ ਆਪਣੀ ਪੁਸਤਕ "ਹਮ ਹਿੰਦੂ ਨਹੀਂ" ਰਾਹੀਂ ਹਰ ਇੱਕ ਕਿਸਮ ਦੀ ਪੁਖਤਾ ਦਲੀਲ ਦੇ ਕੇ ਨਿਰਣਾ, ਕਰ ਗਏ ਹਨ ਕਿ ਸਿੱਖੀ ਹਿੰਦੂ ਰੀਤ ਨਹੀਂ ਬਲਕਿ ਇੱਕ ਸੁਤੰਤਰ ਧਰਮ ਹੈ ― ਜਿਵੇਂ ਕਿ ਹਿੰਦੂਤਵ ਦੇ ਦਾਇਰੇ ਤੋਂ ਬਾਹਰ ਦੀ ਸਾਰੀ ਦੁਨੀਆ ਇਸ ਨੂੰ ਜਾਣਦੀ ਹੈ ਅਤੇ ਪ੍ਰਵਾਨ ਕਰਦੀ ਹੈ। ਵੇਖਿਆ ਜਾਵੇ ਤਾਂ ਕਾਹਨ ਸਿੰਘ ਨੂੰ ਵੀ ਘਾਲਣਾ ਘਾਲਣ ਦੀ ਲੋੜ ਨਹੀਂ ਸੀ ਕਿਉਂਕਿ "ਨਾ ਹਮ ਹਿੰਦੂ ਨ ਮੁਸਲਮਾਨ" ਦਾ ਨਿਰਣਾ ਤਾਂ ਪੰਜਵੇਂ ਪਾਤਸ਼ਾਹ ਖ਼ੁਦ ਕਰ ਗਏ ਸਨ। ਸਾਡੇ ਸਦੀਵੀ ਗੁਰੂ ਗ੍ਰੰਥ ਦਾ ਵੀ ਇਹੋ ਫੁਰਮਾਨ ਹੈ ਜਿਸ ਦੇ ਸਾਹਮਣੇ ਹਰ ਸਿੱਖ ਦਾ ਸਿਰ ਝੁਕਦਾ ਹੈ। ਗੁਰੂ ਨਾਨਕ ਦਾ ਧਾਰਮਕ ਸਫ਼ਰ ਤਾਂ ਸ਼ੁਰੂ ਹੀ ਹਿੰਦੂ ਧਰਮ ਦੀ ਲਾਜ਼ਮੀ ਰਸਮ ਜਨੇਊ ਧਾਰਨ ਤੋਂ ਇਨਕਾਰ ਕਰ ਕੇ ਹੁੰਦਾ ਹੈ। ਏਸ ਦੀ ਜੁੜਵੀਂ, ਭੱਦਣ ਦੀ, ਰਸਮ ਵੀ ਸੱਚੇ ਸਾਹਿਬ ਨੇ ਨਕਾਰ ਕੇ ਜਟਾਜੂਟ ਕੇਸਾਧਾਰੀ ਪੰਥ ਦੀ ਨੀਂਹ ਰੱਖੀ। ਸਿੱਖੀ ਦਾ ਕਿਸੇ ਧਰਮ ਨਾਲ ਵਿਰੋਧ ਨਹੀਂ ਪਰ ਏਸ ਦੀ ਪਛਾਣ ਆਪਣੀ ਅਤੇ ਨਿਵੇਕਲੀ ਹੈ। ਏਹ ਸਾਰੇ ਸਬੂਤ ਕੇ.ਟੀ.ਐਸ. ਤੁਲਸੀ ਕੋਲ ਜ਼ਰੂਰ ਹੋਣਗੇ।
ਅੱਜ ਦੀ ਹਾਲਤ ਦਾ ਆਪਣਾ ਮਹੱਤਵਪੂਰਨ ਪ੍ਰਸੰਗ ਹੈ ਜਿਸ ਤੋਂ ਕੋਈ ਸਿੱਖ ਨਾਵਾਕਫ਼ ਨਹੀਂ। ਰ.ਸ.ਸ. ਨਾਜਾਇਜ਼ ਦਾਅਵੇ ਕਰ ਕੇ, ਸਿੱਖੀ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਮਨਸ਼ਾ ਨਾਲ, ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਦੱਸਣ ਲਈ ਬਜ਼ਿੱਦ ਹੈ। ਇਹ ਦਾਅਵੇ ਤਾਂ ਟੈਗੋਰ-ਗਾਂਧੀ ਦੇ ਸਮੇਂ ਤੋਂ ਚੱਲਦੇ ਆ ਰਹੇ ਹਨ; ਹਰ ਕਿਸਮ ਦਾ ਵਾਜਬ ਜੁਆਬ ਮਿਲਣ ਦੇ ਬਾਵਜੂਦ ਪੂਰੀ ਢੀਠਤਾਈ ਨਾਲ ਚੱਲਦੇ ਆ ਰਹੇ ਹਨ। ਕੀ ਤੁਲਸੀ ਏਸ ਸੰਦਰਭ ਤੋਂ ਨਾਵਾਕਫ਼ ਹੈ ਜਾਂ ਫ਼ਿਰ ਜ਼ਮੀਰ-ਫਰੋਸ਼ਾਂ ਦੇ ਕਾਫ਼ਲੇ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦਾ ਹੈ?
ਤੁਲਸੀ ਦੀ ਮੁਕੰਮਲ ਟੇਕ ਬਚਿਤ੍ਰਨਾਟਕ ਗ੍ਰੰਥ ਉੱਤੇ ਹੈ। ਓਸ ਵਿੱਚ ਚੌਵੀ ਅਵਤਾਰਾਂ ਦੀ ਕਥਾ ਹੈ ਜਿਸ ਦਾ ਇੱਕ ਹਿੱਸਾ ਰਾਮ ਅਵਤਾਰ ਹੈ। ਇਹ ਇੱਕ ਐਸੀ ਕਿਤਾਬ ਹੈ ਜਿਸ ਦਾ ਲੇਖਕ ਗੁਰੂ ਗੋਬਿੰਦ ਸਿੰਘ ਸਾਬਤ ਕਰਨ ਦੀ ਕਵਾਇਦ ਘੱਟੋ-ਘੱਟ ਦੋ ਸਦੀਆਂ ਤੋਂ ਪੂਰੇ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ। ਪਰ ਇੱਕ ਇੰਚ ਵੀ ਅੱਗੇ ਵਧ ਨਹੀਂ ਸਕੀ। ਏਸ ਗ੍ਰੰਥ ਨੂੰ, ਸਮੇਤ ਰਾਮ ਅਵਤਾਰ ਦੇ, ਕਵੀ ਰਾਮ ਅਤੇ ਕਵੀ ਸ਼ਾਮ ਦੀ ਲਿਖਤ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਨਾਂਅ, ਓਦੋਂ ਦੀ ਰਵਾਇਤ ਮੁਤਾਬਕ, ਤਕਰੀਬਨ ਏਸ ਦੀ ਕਵਿਤਾ ਦੇ ਹਰ ਬੰਦ ਵਿੱਚ ਆਉਂਦੇ ਹਨ। ਕਾਨੂੰਨ ਦੀ ਬੋਲੀ ਵਿੱਚ ਇਹ ਦਫਾ 164 ਦੇ ਇਕਬਾਲੀਆ ਬਿਆਨ ਹਨ ਜਿਨ੍ਹਾਂ ਨੂੰ ਢਾਈ ਸਦੀਆਂ ਬਾਅਦ ਝੂਠਾ ਸਾਬਤ ਨਹੀਂ ਕੀਤਾ ਜਾ ਸਕਦਾ। ਤੁਲਸੀ ਆਪਣੇ ਦੋਸਤ ਕੇ.ਪੀ.ਐਸ. ਗਿੱਲ ਵਾਂਗ ਕਿਤੇ ਇਹ ਤਾਂ ਨਹੀਂ ਸਮਝਦਾ ਕਿ ਕਿਸੇ ਵੀ FIR ਵਿੱਚ ਜਾਂ ਬਿਆਨ ਵਿੱਚ , ਮਨਮਰਜ਼ੀ ਦਾ ਕੁਝ ਵੀ ਲਿਖਿਆ ਜਾ ਸਕਦਾ ਹੈ? ਗਿੱਲ ਲੱਖਾਂ ਨੌਜਵਾਨਾਂ ਦੀ ਬਲੀ ਦੇਣ ਲਈ ਹਿੰਦੂਤਵ ਦਾ ਹੱਥਠੋਕਾ ਬਣ ਕੇ ਜੂਝ ਰਿਹਾ ਸੀ। ਕੀ ਤੁਲਸੀ ਵੀ ਸਿੱਖ ਧਰਮ ਦੀ ਬਲੀ ਦੇਣ ਲਈ ਗ਼ਲਤ ਬਿਆਨੀ ਕਰ ਰਿਹਾ ਹੈ?
ਜੇ ਗੁਰੂ ਗੋਬਿੰਦ ਸਿੰਘ ਨੂੰ, ਤੁਲਸੀ ਅਤੇ ਓਸ ਦੇ ਮਾਤਾ ਜੀ ਦੀ ਸਮਝ ਅਨੁਸਾਰ, ਰਾਮ ਅਵਤਾਰ ਦਾ ਕਰਤਾ ਮੰਨ ਵੀ ਲਈਏ ਤਾਂ ਵੀ ਹਿੰਦੂਤਵੀਏ ਗੁਰੂ ਨੂੰ ਰਾਮ-ਭਗਤ ਸਿੱਧ ਨਹੀਂ ਕਰ ਸਕਦੇ ਕਿਉਂਕਿ ਗ੍ਰੰਥ ਦੀਆਂ ਬਾਕੀ ਰਚਨਾਵਾਂ ਸਮੇਤ ਰਾਮ ਅਵਤਾਰ ਦਾ ਲੇਖਕ ਰਾਮ ਭਗਤ ਨਹੀਂ ਬਲਕਿ ਮਹਾਂਕਾਲ/ਮਹਾਂਕਾਲੀ ਭਗਤ ਹੈ। ਏਸੇ ਕਿਤਾਬ ਦੀ ਇੱਕ ਹੋਰ ਰਚਨਾ ਵਿੱਚ ਲੇਖਕ ਆਖਦਾ ਹੈ: 'ਰਾਮ ਰਹੀਮ ਆਦਿ ਆਪਣਾ ਮੱਤ ਪ੍ਰਚਾਰਦੇ ਹਨ ਪਰ ਮੈਂ ਜਦੋਂ ਦਾ ਮਹਾਂਕਾਲ ਦੇ ਪੈਰੀਂ ਪਿਆ ਹਾਂ ਕਿਸੇ ਹੋਰ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ।' ਤੁਲਸੀ ਅਤੇ ਰ.ਸ.ਸ. ਦਾ ਗੁਰੂ ਨੂੰ ਰਾਮ-ਭਗਤ ਸਿੱਧ ਕਰਨ ਦਾ ਸੁਪਨਾ ਪੂਰਾ ਹੋਣ ਦੀ ਉੱਕਾ ਕੋਈ ਸੰਭਾਵਨਾ ਨਹੀਂ। ਕਾਨੂੰਨ ਅਨੁਸਾਰ ਦਸਤਾਵੇਜ਼ ਪੜ੍ਹਨ ਦੀ ਕੋਂਈ ਵਿਧੀ ਤੁਲਸੀ ਮਨਸ਼ਾ ਪੂਰੀ ਕਰਨ ਵਿੱਚ ਸਹਾਈ ਨਹੀਂ ਹੁੰਦੀ। ਹਿੰਦੂਤਵੀਏ ਜਾਣਨ ਨ ਜਾਣਨ, ਤੁਲਸੀ ਤਾਂ ਦਸਤਾਵੇਜ਼ ਪੜ੍ਹਨ ਦਾ ਸਹੀ ਤਰੀਕਾ ਜਾਣਦਾ ਹੈ।
ਮਾਤਾ ਬਲਜੀਤ ਕੌਰ ਚੰਗੇ ਕੀਰਤਨੀਏ ਸਨ। ਬਕੌਲ ਤੁਲਸੀ, ਆਪਣੀ ਇੱਕ ਅਮ੍ਰਿਤਸਰ ਫੇਰੀ ਦੌਰਾਨ ਰਾਬਿੰਦਰਨਾਥ ਟੈਗੋਰ ਨੇ ਵੀ ਉਹਨਾਂ ਦਾ ਕੀਰਤਨ ਸੁਣਿਆ ਸੀ। ਆਪਣੇ ਵਿਦਿਆਰਥੀ ਕਾਲ ਵਿੱਚ, ਤੁਲਸੀ ਦੇ ਸੱਦੇ ਉੱਤੇ ਮੈਂ ਵੀ ਇੱਕ ਵਾਰ ਮਾਤਾ ਜੀ ਦਾ ਕੀਰਤਨ ਉਹਨਾਂ ਦੇ ਘਰ ਵਿੱਚ ਸੁਣਿਆ ਸੀ। ਜਿੱਥੋਂ ਤੱਕ ਮੈਨੂੰ ਯਾਦ ਹੈ ਉਹ ਸ਼ਾਇਦ ਕਵਿਤਾ ਵੀ ਕਹਿੰਦੇ ਸਨ। ਮਾਤਾ ਦੇ ਬਾਰੇ ਜੋ ਸੁਣਿਆ, ਵੇਖਿਆ, ਘੋਖਿਆ ਹੈ, ਓਸ ਆਧਾਰ ਉੱਤੇ ਸਹਿਜੇ ਹੀ ਆਖਿਆ ਜਾ ਸਕਦਾ ਹੈ ਕਿ ਉਹ ਬਚਿਤ੍ਰਨਾਟਕ ਦੀਆਂ ਰਚਨਾਵਾਂ ਬਾਰੇ ਕੋਈ ਬਾਦਲੀਲ ਬਿਆਨ ਦੇਣ ਦੀ ਮੁਹਾਰਤ ਨਹੀਂ ਸੀ ਰੱਖਦੇ, ਨਾ ਹੀ ਉਹਨਾਂ ਦਾ ਕੋਈ ਐਸਾ ਬਿਆਨ ਬਚਿਤ੍ਰਨਾਟਕ ਵਿਵਾਦ ਬਾਰੇ ਲਿਖਿਆ ਵੇਖਿਆ ਗਿਆ ਹੈ। ਸ਼ਾਇਦ ਉਹ ਏਸ ਨਾਲ ਜੁੜੇ ਵਿਵਾਦ ਤੋਂ ਵਾਕਫ਼ ਵੀ ਨਹੀਂ ਸਨ, ਨਾ ਹੀ ਉਹ ਏਸ ਦੇ ਇਤਿਹਾਸ ਨੂੰ ਜਾਣਦੇ ਸਨ। ਏਸ ਲਿਖਤ ਨੂੰ ਪੰਥ ਦੇ ਵਿਰੋਧ ਵਿੱਚ ਵਰਤਣਾ ਉਹਨਾਂ ਦੇ ਖਾਬੋ-ਖਿਆਲ ਵਿੱਚ ਵੀ ਨਹੀਂ ਸੀ। ਤੁਲਸੀ ਆਪਣੇ- ਆਪ ਨੂੰ ਪੁੱਛੇ ਕਿ ਕੀ ਅਜਿਹੇ ਸਮੇਂ ਅਜਿਹਾ ਪ੍ਰਪੰਚ ਰਚ ਕੇ ਮਾਂ ਦੀ ਅੱਧੀ ਸਦੀ ਪੁਰਾਣੀ ਲਿਖਤ ਨੂੰ ਰਸ ਭੰਗ ਕਰ ਕੇ ਪ੍ਰਚਾਰਨਾ ਝੂਠੀ, ਮਨਘੜਤ FIR ਲਿਖਣ ਬਰਾਬਰ ਤਾਂ ਨਹੀਂ?
ਬਚਿਤ੍ਰਨਾਟਕ ਦੀਆਂ ਤਕਰੀਬਨ ਸਾਰੀਆਂ ਕਵਿਤਾਵਾਂ ਉਲੱਥੇ ਦਾ ਉਂਲੱਥਾ ਹਨ (ਭਾਖਾ ਕਰੀ ਬਨਾਏ)। ਕਾਨੂੰਨੀ ਨੁਕਤੇ ਤੋਂ ਇਹ ਸੁਣੀਆਂ-ਸੁਣਾਈਆਂ (hear say) ਹਨ। ਕੀ ਕੋਈ ਕਾਨੂੰਨਦਾਨ ਇਹਨਾਂ ਨੂੰ ਬਤੌਰ ਸਬੂਤ ਪੇਸ਼ ਕਰ ਸਕਦਾ ਹੈ ― ਜਿਸ ਤਰ੍ਹਾਂ ਤੁਲਸੀ ਨੇ ਕੀਤਾ ਹੈ?
ਤੱਥ ਹੋਰ ਬਥੇਰੇ ਹਨ ਪਰ ਸ਼ਾਇਦ ਇੱਕ ਹੋਰ ਕਹਾਣੀ ਉੱਤੇ ਹੀ ਏਸ ਲਿਖਤ ਦਾ ਅੰਤ ਹੋਣਾ ਚਾਹੀਦਾ ਹੈ। ਹਿੰਦ ਸਰਕਾਰ ਵੱਲੋਂ ਸ਼ੇਖ ਅਬਦੁੱਲਾ ਨਾਲ ਤਾਇਨਾਤ ਕੀਤੇ ਇੱਕ ਸੂਹੀਏ ਨੇ ਅੱਜ ਦੇ ਲੇਖਕ ਨੂੰ ਇੱਕ ਕਥਾ ਸੁਣਾਈ। ਉਹ ਇਉਂ ਹੈ: 'ਸ਼ੇਖ ਸਾਹਿਬ ਨੂੰ ਦੰਦਾਂ ਦੀ ਬਿਮਾਰੀ ਪਾਈਰੀਆ ਸੀ। ਉਹ ਮਾਸ ਖਾਣ ਦੇ, ਪ੍ਰਤਾਪ ਸਿੰਘ ਕੈਰੋਂ ਵਾਂਗ ਹੀ, ਬੜੇ ਸ਼ੌਕੀਨ ਸਨ। ਇੱਕ ਵਾਰ ਸ਼ੇਖ ਆਪਣੇ ਮੁੱਖ ਸਕੱਤਰ (ਕਾਕ ਜਾਂ ਕੌਲ) ਨਾਲ ਖਾਣਾ ਖਾ ਰਿਹਾ ਸੀ। ਉਹ ਹੱਡੀਆਂ ਚੂਸ ਕੇ ਆਪਣੀ ਪਲੇਟ ਵਿੱਚ ਰੱਖੇ ਅਤੇ ਨਾਲ ਬੈਠਾ ਮੁੱਖ ਸਕੱਤਰ ਉਹਨਾਂ ਨੂੰ ਚੁੱਕ ਕੇ ਚੂਸ ਲਵੇ। ਸ਼ੇਖ ਨੂੰ ਬੜਾ ਗਿਲਾਨੀ ਭਰਿਆ ਵਤੀਰਾ ਲੱਗਾ। ਜਦੋਂ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਗੁੱਸੇ ਵਿੱਚ ਆ ਕੇ ਓਸ ਨੇ ਆਖਿਆ, "ਹਰਾ.. ਦੇ ਚਾਪਲੂਸੀ ਕੀ ਭੀ ਹੱਦ ਹੋਤੀ ਹੈ। ਕਮ-ਅਜ਼-ਕਮ ਹਾਈਜੀਨ ਕਾ ਤੋ ਖਿਆਲ ਰੱਖੋ।"
ਏਨੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ।
ਕਿਸਾਨ ਮੋਰਚੇ ਵਲੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਸੰਸਦ ਵਿੱਚ ਵਿਚਾਰ ਵਟਾਂਦਰੇ ਅਤੇ ਕਾਰਵਾਈ ਦੀ ਮੰਗ ਕਰਨ ਲਈ ਭੇਜਿਆ ਜਾਵੇਗਾ ਪੱਤਰ
ਨਵੀਂ ਦਿੱਲੀ 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 22 ਜੁਲਾਈ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੀ ਸਮਾਪਤੀ ਤੱਕ ਸੰਸਦ ਵਿਚ ਕਿਸਾਨਾਂ ਦੇ ਵਿਰੋਧ ਦੀ ਤਿਆਰੀ ਜ਼ੋਰਾਂ' ਤੇ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਇੱਥੋਂ ਤੱਕ ਕਿ ਪੱਛਮੀ ਬੰਗਾਲ, ਛੱਤੀਸਗੜ ਅਤੇ ਕਰਨਾਟਕ ਵਰਗੇ ਦੂਰ-ਦੁਰਾਡੇ ਦੇ ਸੂਬਿਆਂ ਤੋਂ ਕਿਸਾਨ ਅਤੇ ਆਗੂ ਇਸ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਦਿੱਲੀ ਦੇ ਮੋਰਚਿਆਂ 'ਤੇ ਪਹੁੰਚ ਰਹੇ ਹਨ। ਜਿਵੇਂ ਕਿ ਐਸ ਕੇ ਐਮ ਦੁਆਰਾ ਯੋਜਨਾ ਬਣਾਈ ਗਈ ਹੈ, ਰੋਸ ਪ੍ਰਦਰਸ਼ਨ ਦੀ ਯੋਜਨਾਬੱਧ ਅਤੇ ਅਮਲ ਅਤੇ ਸ਼ਾਂਤੀਪੂਰਵਕ ਅਮਲ ਕੀਤਾ ਜਾਵੇਗਾ, ਹਰ ਰੋਜ਼ 200 ਕਿਸਾਨ ਹਿੱਸਾ ਲੈਣਗੇ।
ਐਸ ਕੇ ਐਮ ਨੇ ਦੁਹਰਾਇਆ ਕਿ ਭਾਰਤ ਦੀ ਕਿਸਾਨੀ ਨੂੰ ਆਪਣੀ ਕੌਮ ਦੀ ਰਾਜਧਾਨੀ ਵਿਚ ਰਹਿਣ ਅਤੇ ਦੇਸ਼ ਦੀਆਂ ਲੋਕਤੰਤਰ ਦੀ ਸਭ ਤੋਂ ਉੱਚ ਸੰਸਥਾ ਸੰਸਦ ਵਿਚ ਆਪਣੀਆਂ ਸ਼ਿਕਾਇਤਾਂ ਕਰਨ ਦਾ ਪੂਰਾ ਅਧਿਕਾਰ ਹੈ। ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਤੋਂ ਰੋਕਣ ਦੀ ਕੋਈ ਵੀ ਕੋਸ਼ਿਸ਼ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਹੋਵੇਗੀ। ਇਸ ਸਬੰਧ ਵਿਚ ਐਸ ਕੇ ਐਮ ਦੇ ਬਹੁਤ ਸਾਰੇ ਨੇਤਾਵਾਂ ਨੇ ਐਸ ਕੇ ਐਮ ਅਤੇ ਸੰਵਿਧਾਨਕ ਸੰਗਠਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੁਆਰਾ ਵੀਡੀਓ ਜਾਰੀ ਕੀਤੇ ਹਨ, ਅਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਅਤੇ ਹੰਕਾਰੀ ਕੇਂਦਰੀ ਸਰਕਾਰ ਨੂੰ ਦਰਸਾਉਣ ਕਿ ਕਿਸਾਨ ਸਰਕਾਰ ਦੀ ਨਕਲ ਨੂੰ ਵੇਖਣ ਲਈ ਵਚਨਬੱਧ ਹਨ। ਕਿਸਾਨ ਲਗਾਤਾਰ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਦੁਆਰਾ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕੀਤੇ ਜਾਣ।
ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ 'ਕੱਕਾ ਜੀ', ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਨੇ ਦਸਿਆ ਕਿ 17 ਜੁਲਾਈ ਨੂੰ ਐਸਕੇਐਮ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਗੈਰ-ਐਨਡੀਏ ਸੰਸਦ ਮੈਂਬਰਾਂ ਨੂੰ ਪੱਤਰ ਜਾਰੀ ਕਰੇਗੀ, ਉਹ ਮੰਗ ਕਰੇਗੀ ਕਿ ਉਹ ਸੰਸਦ ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਸੰਸਦ ਵਿਚ ਕਿਸੇ ਹੋਰ ਕਾਰਵਾਈ ਤੋਂ ਪਹਿਲਾਂ ਇਨ੍ਹਾਂ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਪੂਰਾ ਕੀਤਾ ਜਾਵੇ। ਇਹ ਪੱਤਰ ਵਿਅਕਤੀਗਤ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਨਿਵਾਸ / ਦਫਤਰ ਵਿਖੇ ਦਿੱਤੇ ਜਾਣਗੇ ਜਾਂ ਫਿਰ ਇਹਨਾਂ ਨੂੰ ਈਮੇਲ ਕੀਤਾ ਜਾਵੇਗਾ। ਐਸਕੇਐਮ ਨੇ ਦੁਹਰਾਇਆ ਕਿ ਗੈਰ-ਐਨਡੀਏ ਸੰਸਦ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਕਿ ਕਿਸਾਨੀ ਦੀਆਂ ਮੰਗਾਂ ਸੰਸਦ ਦੇ ਏਜੰਡੇ 'ਤੇ ਸਭ ਤੋਂ ਵੱਧ ਹੋਣ ਅਤੇ ਉਨ੍ਹਾਂ ਨੂੰ ਸਰਕਾਰ ਨੂੰ ਕਿਸਾਨਾਂ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪਛਾੜਣ ਨਹੀਂ ਦੇਣਾ ਚਾਹੀਦਾ। ਜੇ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਉਨ੍ਹਾਂ ਦੇ ਸਮਰਥਨ ਪ੍ਰਤੀ ਗੰਭੀਰ ਹਨ, ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਨੂੰ ਲੈਣਾ ਚਾਹੀਦਾ ਹੈ। ਉਸੇ ਸੰਕਲਪ ਦੀ ਭਾਵਨਾ ਵਿਚ ਜੋ ਕਿਸਾਨ ਸੱਤ ਮਹੀਨਿਆਂ ਦੇ ਲੰਬੇ ਰੋਸ ਪ੍ਰਦਰਸ਼ਨ ਕਰਕੇ ਦਿੱਲੀ ਦੀਆਂ ਸੜਕਾਂ ਅਤੇ ਸਰਹੱਦਾਂ 'ਤੇ ਦਿਖਾ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਨੇ ਹਾਲ ਹੀ ਵਿੱਚ ਹਰਿਆਣਾ ਵਿੱਚ ਬੀਜੇਪੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਾਰਟੀ ਦੀਆਂ ਮੀਟਿੰਗਾਂ ਅਤੇ ਰਾਜਨੀਤਿਕ ਗਤੀਵਿਧੀਆਂ ਕਰਨ ਦੀ ਨਿੰਦਾ ਕੀਤੀ ਹੈ। ਸਾਰੇ ਹਰਿਆਣਾ ਵਿੱਚ ਭਾਜਪਾ-ਜੇਜੇਪੀ ਨੇਤਾਵਾਂ ਦੇ ਸਮਾਜਿਕ ਬਾਈਕਾਟ ਤੋਂ ਬਾਅਦ ਉਨ੍ਹਾਂ ਨੇ ਵਿਦਿਅਕ ਅਦਾਰਿਆਂ ਵਿੱਚ ਪਾਰਟੀ ਦੀਆਂ ਮੀਟਿੰਗਾਂ ਕਰਨ ਦੀ ਇਹ ਗੈਰਕਾਨੂੰਨੀ ਗਤੀਵਿਧੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਕਿਸੇ ਵੀ ਸਥਿਤੀ ਵਿੱਚ ਜਾਇਜ਼ ਨਹੀਂ ਹੈ। ਹਿਸਾਰ ਅਤੇ ਸਿਰਸਾ ਵਿਖੇ ਅਜਿਹੀਆਂ ਮੀਟਿੰਗਾਂ ਹੋਈਆਂ, ਜਿਨ੍ਹਾਂ ਦਾ ਕਿਸਾਨਾਂ ਦੁਆਰਾ ਸਖ਼ਤ ਵਿਰੋਧ ਕੀਤਾ ਗਿਆ ਅਤੇ ਨਤੀਜੇ ਵਜੋਂ ਇਨ੍ਹਾਂ ਮੀਟਿੰਗਾਂ ਨੂੰ ਛੱਡਣਾ ਜਾਂ ਅਧੂਰਾ ਰਹਿਣਾ ਪਿਆ। ਐਸਕੇਐਮ ਨੇ ਵਿਦਿਆਰਥੀਆਂ, ਫੈਕਲਟੀ ਅਤੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪਸ ਨੂੰ ਭਾਜਪਾ ਦੇ ਪਾਰਟੀ ਦਫ਼ਤਰਾਂ ਵਜੋਂ ਵਰਤਣ ਅਤੇ ਰਾਜ ਦੀ ਮਸ਼ੀਨਰੀ ਦੀ ਵਰਤੋਂ ਲੋਕਾਂ ‘ਤੇ ਮਜਬੂਰ ਕਰਨ ਲਈ ਇਸ ਖਤਰਨਾਕ ਰੁਝਾਨ ਦਾ ਮੁਕਾਬਲਾ ਕਰਨ ਲਈ ਇੱਕਜੁੱਟ ਹੋਣ ਲਈ।