ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਟਾਲਿਆ ਜਾ ਸਕਦਾ ਸੀ ਆਪ੍ਰੇਸ਼ਨ ਬਲਿਊ ਸਟਾਰ : ਅੰਮਿ੍ਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ

    ਕਈ ਵਾਰ ਦੇਸ਼ਾਂ ਅਤੇ ਕੌਮਾਂ ਦੇ ਇਤਿਹਾਸ ਵਿਚ ਇਹੋ ਜਿਹੇ ਵੱਡੇ ਵਰਤਾਰੇ ਵਾਪਰਦੇ ਹਨ ਜੋ ਸਦੀਆਂ ਤੱਕ ਚੇਤਿਆਂ ਵਿਚ ਵਸੇ ਰਹਿੰਦੇ ਹਨ | ਅਜਿਹੇ ਵਰਤਾਰੇ ਹਾਂ-ਪੱਖੀ ਵੀ ਹੋ ਸਕਦੇ ਹਨ ਅਤੇ ਨਾਂਹਪੱਖੀ ਵੀ ਹੋ ਸਕਦੇ ਹਨ | ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਆਪ੍ਰੇਸ਼ਨ ਬਲਿਊ ਸਟਾਰ (ਜਿਸ ਨੂੰ ਸਾਕਾ ਨੀਲਾ ਤਾਰਾ) ਵੀ ਕਿਹਾ ਜਾਂਦਾ ਹੈ | ਅੱਜ ਤੱਕ ਪੰਜਾਬੀਆਂ, ਖ਼ਾਸ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਵਿਚ ਗਹਿਰਾ ਉਤਰਿਆ ਹੋਇਆ ਹੈ |

    ਭਾਵੇਂ ਇਸ ਘਟਨਾਕ੍ਰਮ ਨੂੰ ਵਾਪਰਿਆਂ 38 ਵਰ੍ਹੇ ਹੋ ਗਏ ਹਨ ਪਰ ਜਦੋਂ ਵੀ ਇਸ ਦੀ ਬਰਸੀ ਆਉਂਦੀ ਹੈ ਤਾਂ ਜ਼ਖ਼ਮ ਮੁੜ ਚਸਕਣ ਲੱਗ ਪੈਂਦੇ ਹਨ | ਸ਼ਾਇਦ ਇਸੇ ਲਈ ਆਪ੍ਰੇਸ਼ਨ ਬਲਿਊ ਸਟਾਰ ਨਾਲ ਸੰਬੰਧਿਤ ਅਨੇਕਾਂ ਪੁਸਤਕਾਂ, ਲੇਖ ਅਤੇ ਕਵਿਤਾਵਾਂ ਲਿਖੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ | ਇਸ ਕੜੀ ਵਿਚ ਹੀ ਅੰਗਰੇਜ਼ੀ ਜ਼ਬਾਨ ਵਿਚ ਪ੍ਰਕਾਸ਼ਿਤ ਇਕ ਹੋਰ 553 ਪੰਨਿਆਂ ਦੀ ਨਵੀਂ ਪੁਸਤਕ ਸਾਹਮਣੇ ਆਈ ਹੈ | ਇਸ ਪੁਸਤਕ ਦੇ ਲੇਖਕ ਪੰਜਾਬ ਦੇ ਸਾਬਕਾ ਸੀਨੀਅਰ ਆਈ. ਐਸ. ਅਧਿਕਾਰੀ ਰਮੇਸ਼ ਇੰਦਰ ਸਿੰਘ ਹਨ, ਜੋ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਅੰਮਿ੍ਤਸਰ ਵਿਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ | ਪਿਛਲੇ ਦਿਨੀਂ ਇਸ ਪੁਸਤਕ ਦੇ ਸਿਲਸਿਲੇ ਵਿਚ ਹੀ ਉਹ 'ਅਜੀਤ ਭਵਨ' ਵਿਚ ਆਏ ਸਨ | ਪੇਸ਼ ਹਨ ਉਨ੍ਹਾਂ ਨਾਲ ਉਕਤ ਪੁਸਤਕ ਦੇ ਸੰਦਰਭ ਵਿਚ ਹੋਈ ਮੁਲਾਕਾਤ ਦੇ ਕੁਝ ਅਹਿਮ ਅੰਸ਼ :
    • ਤੁਹਾਡੇ ਵਿਚਾਰ ਅਨੁਸਾਰ ਸਾਕਾ ਨੀਲਾ ਤਾਰਾ ਤੱਕ ਹਾਲਾਤ ਕਿਉਂ ਪਹੁੰਚੇ?
    -ਪੰਜਾਬ ਦੇ ਕੁਝ ਰਾਜਨੀਤਕ, ਧਾਰਮਿਕ ਤੇ ਸਮਾਜਿਕ ਮਸਲੇ ਸਨ, ਜਿਨ੍ਹਾਂ ਨੂੰ ਸਮੇਂ ਸਿਰ ਨਹੀਂ ਸੁਲਝਾਇਆ ਗਿਆ | ਇਸ ਕਾਰਨ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਸਿੱਖ ਭਾਈਚਾਰੇ ਵਿਚ ਨਰਾਜ਼ਗੀ ਪਾਈ ਜਾ ਰਹੀ ਸੀ | ਅੰਮਿ੍ਤਸਰ ਵਿਚ ਵਾਪਰੇ ਨਿਰੰਕਾਰੀ ਕਾਂਡ, ਜਿਸ ਵਿਚ ਅਨੇਕਾਂ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਸੀ, ਨਾਲ ਜਿਸ ਤਰ੍ਹਾਂ ਸਿਆਸੀ ਅਤੇ ਨਿਆਂਇਕ ਪੱਧਰ 'ਤੇ ਨਿਪਟਿਆ ਗਿਆ, ਉਸ ਨਾਲ ਸਿੱਖ ਭਾਈਚਾਰੇ ਵਿਚ ਨਰਾਜ਼ਗੀ ਤੇ ਰੋਸ ਹੋਰ ਵਧਿਆ | ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਕੇਂਦਰ ਵਲੋਂ ਦਰਬਾਰਾ ਸਿੰਘ ਦੀ ਸਰਕਾਰ ਸਮੇਂ ਕੀਤੇ ਗਏ ਇਕ ਹੋਰ ਅਨਿਆਂਕਾਰੀ ਸਮਝੌਤੇ ਨੇ ਸਥਿਤੀ ਨੂੰ ਹੋਰ ਭੜਕਾਇਆ, ਜਿਸ ਕਾਰਨ ਪਹਿਲਾਂ ਕਪੂਰੀ ਵਿਚ ਤੇ ਬਾਅਦ ਵਿਚ ਅੰਮਿ੍ਤਸਰ ਹਰਿਮੰਦਰ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ | ਧਰਮ ਯੁੱਧ ਮੋਰਚੇ ਦੌਰਾਨ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਚਕਾਰ ਅਨੇਕਾਂ ਮੀਟਿੰਗਾਂ ਹੋਈਆਂ | ਪਰ ਮੋਰਚੇ ਦੀਆਂ ਮੰਗਾਂ ਸੰਬੰਧੀ ਸੰਬੰਧਿਤ ਧਿਰਾਂ ਕਿਸੇ ਸਮਝੌਤੇ ਤੱਕ ਪਹੁੰਚਣ ਵਿਚ ਨਾਕਾਮ ਰਹੀਆਂ | ਇਨ੍ਹਾਂ ਸਾਰੀਆਂ ਸਥਿਤੀਆਂ ਨੇ ਬਲਿਊ ਸਟਾਰ ਲਈ ਹਾਲਾਤ ਪੈਦਾ ਕੀਤੇ | ਇਸ ਸੰਬੰਧੀ ਮੈਂ ਆਪਣੀ ਉਕਤ ਪੁਸਤਕ ਵਿਚ ਵਿਸਥਾਰਪੂਰਵਕ ਚਰਚਾ ਕੀਤੀ ਹੈ |
    • ਕੀ ਸਥਿਤੀਆਂ ਨੂੰ ਇਸ ਹੱਦ ਤੱਕ ਪਹੁੰਚਣ ਤੋਂ ਪਹਿਲਾਂ ਕੁਝ ਠੋਸ ਕਦਮ ਉਠਾਏ ਜਾ ਸਕਦੇ ਸਨ?
    -ਬਿਲਕੁਲ, ਜੇਕਰ ਕੇਂਦਰ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸੰਬੰਧਿਤ ਧਿਰਾਂ ਸੁਹਿਰਦਤਾ ਨਾਲ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਸੰਬੰਧੀ ਕਿਸੇ ਸਹਿਮਤੀ 'ਤੇ ਪਹੁੰਚਣ ਲਈ ਯਤਨ ਕਰਦੀਆਂ ਤਾਂ ਹਾਲਾਤ ਨੂੰ ਅਜਿਹਾ ਮੋੜ ਲੈਣ ਤੋਂ ਰੋਕਿਆ ਜਾ ਸਕਦਾ ਸੀ |
    • ਕੀ ਸਾਕਾ ਨੀਲਾ ਤਾਰਾ ਦਾ ਕੋਈ ਬਦਲ ਹੋ ਸਕਦਾ ਸੀ?
    -ਮੇਰੇ ਵਿਚਾਰ ਅਨੁਸਾਰ ਜੇਕਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚੋਂ ਕੇਂਦਰ ਸਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਹਰ ਕੱਢਣਾ ਹੀ ਚਾਹੁੰਦੀ ਸੀ ਤਾਂ ਜਿਸ ਤਰ੍ਹਾਂ ਬਾਅਦ ਵਿਚ ਆਪ੍ਰੇਸ਼ਨ ਬਲੈਕ ਥੰਡਰ ਸਮੇਂ ਨਾਕਾਬੰਦੀ ਕਰਕੇ ਕੁਝ ਲੋਕਾਂ ਨੂੰ ਬਾਹਰ ਨਿਕਲਣ ਲਈ ਮਜਬੂਰ ਕੀਤਾ ਗਿਆ ਸੀ, ਇਸੇ ਤਰ੍ਹਾਂ ਦੇ ਯਤਨ ਆਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਵੀ ਕੀਤੇ ਜਾ ਸਕਦੇ ਸਨ | ਅੰਦਰ ਫ਼ੌਜ ਭੇਜ ਕੇ ਇਸ ਮਸਲੇ ਨੂੰ ਹੱਲ ਕਰਨਾ ਕੋਈ ਸਿਆਣਾ ਤੇ ਸੁਚੱਜਾ ਫ਼ੈਸਲਾ ਨਹੀਂ ਸੀ | ਇਸ ਉਦੇਸ਼ ਨੂੰ ਪ੍ਰਾਪਤ ਕਰਨ ਦੇ ਹੋਰ ਵੀ ਕਈ ਰਸਤੇ ਹੋ ਸਕਦੇ ਸਨ |
    • ਇਸ ਦੁਖਾਂਤ ਲਈ ਵਧੇਰੇ ਦੋਸ਼ ਤੁਸੀਂ ਕੇਂਦਰ ਸਰਕਾਰ ਅਤੇ ਸੰਬੰਧਿਤ ਅੰਦੋਲਨਕਾਰੀ ਧਿਰਾਂ ਵਿਚੋਂ ਕਿਸ ਨੂੰ ਦਿੰਦੇ ਹੋ?
    -ਗ਼ਲਤੀਆਂ ਤਾਂ ਸੰਬੰਧਿਤ ਸਾਰੀਆਂ ਧਿਰਾਂ ਨੇ ਕੀਤੀਆਂ ਹਨ | ਪਰ ਮੈਨੂੰ ਵੱਡੀ ਧਿਰ ਕੇਂਦਰ ਸਰਕਾਰ ਵਧੇਰੇ ਜ਼ਿੰਮੇਵਾਰ ਲੱਗਦੀ ਹੈ | ਉਸ ਕੋਲ ਵਧੇਰੇ ਸਾਧਨ ਅਤੇ ਸਮਰੱਥਾ ਸੀ | ਉਹ ਸਥਿਤੀ ਨੂੰ ਕੋਈ ਸੁਖਾਵਾਂ ਮੋੜ ਦੇਣ ਵਿਚ ਵੀ ਸਫਲ ਹੋ ਸਕਦੀ ਸੀ |
    • ਪੰਜਾਬ ਅਤੇ ਦੇਸ਼ ਲਈ ਇਸ ਦੁਖਾਂਤ ਦੇ ਸਬਕ ਕੀ ਹਨ?
    -ਮੇਰੇ ਵਿਚਾਰ ਅਨੁਸਾਰ ਅਹਿਮ ਕੌਮੀ ਸੂਬਾਈ ਮਸਲਿਆਂ ਨੂੰ 'ਸਟੇਟਸਮੈਨਸ਼ਿਪ' ਦੀ ਭਾਵਨਾ ਨਾਲ ਸਮੇਂ ਸਿਰ ਹੱਲ ਕੀਤਾ ਜਾਣਾ ਚਾਹੀਦਾ ਹੈ | ਜੇਕਰ ਸਿਆਸੀ ਮੁਫ਼ਾਦਾਂ ਜਾਂ ਕੁਝ ਹੋਰ ਕਾਰਨਾਂ ਕਰਕੇ ਅਜਿਹੇ ਮਸਲੇ ਅਣਮਿੱਥੇ ਸਮੇਂ ਲਈ ਲਟਕਾਏ ਜਾਂਦੇ ਹਨ ਜਾਂ ਇਸ ਸੰਬੰਧੀ ਸੌੜੀ ਸੋਚ ਧਾਰਨ ਕੀਤੀ ਜਾਂਦੀ ਹੈ ਤਾਂ ਅਖ਼ੀਰ ਵਿਚ ਵੱਡੇ ਦੁਖਾਂਤ ਹੀ ਵਾਪਰਦੇ ਹਨ | ਇਹ ਹੀ ਇਸ ਦੇਸ਼ ਲਈ ਅਤੇ ਪੰਜਾਬ ਲਈ ਵੱਡਾ ਸਬਕ ਹੈ | ਆਉਣ ਵਾਲੇ ਸਮੇਂ ਵਿਚ ਇਸ ਸਬਕ ਨੂੰ ਸਾਰੀਆਂ ਧਿਰਾਂ ਨੂੰ ਆਪਣੇ ਜ਼ਿਹਨ ਵਿਚ ਰੱਖਣਾ ਚਾਹੀਦਾ ਹੈ |
    • ਆਪ੍ਰੇਸ਼ਨ ਬਲਿਊ ਸਟਾਰ ਅਤੇ ਉਸ ਤੋਂ ਬਾਅਦ 1984 ਵਿਚ ਹੋਏ ਸਿੱਖ ਕਤਲੇਆਮ ਕਾਰਨ ਅੱਜ ਵੀ ਸਿੱਖਾਂ ਦੇ ਇਕ ਵੱਡੇ ਹਿੱਸੇ ਦੇ ਮਨ ਵਿਚ ਰੋਹ ਤੇ ਰੋਸ ਹੈ | ਇਸ ਦੀ ਨਵਿਰਤੀ ਕਿਵੇਂ ਹੋ ਸਕਦੀ ਹੈ?
    -ਇਸ ਸੰਬੰਧੀ ਦੱਖਣੀ ਅਫ਼ਰੀਕਾ ਦੀ ਤਰਜ਼ 'ਤੇ 'ਟਰੁੱਥ ਐਂਡ ਰੀਕੌਂਸੀਲੇਸ਼ਨ ਕਮਿਸ਼ਨ' ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ | ਆਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਅਤੇ ਬਾਅਦ ਦੇ ਸਾਰੇ ਘਟਨਾਕ੍ਰਮ ਦੀ ਨਿਰਪੱਖ ਪੜਚੋਲ ਕਰਕੇ ਰਿਪੋਰਟ ਤਿਆਰ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਦੇ ਆਧਾਰ 'ਤੇ ਜਿਨ੍ਹਾਂ ਲੋਕਾਂ ਦਾ ਇਸ ਦੌਰਾਨ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਕੌਮੀ ਪੱਧਰ 'ਤੇ ਵੀ ਇਸ ਦੁਖਾਂਤ ਲਈ ਪਸਚਾਤਾਪ ਹੋਣਾ ਚਾਹੀਦਾ ਹੈ ਤੇ ਸਪੱਸ਼ਟ ਰੂਪ ਵਿਚ ਮੁਆਫ਼ੀ ਮੰਗੀ ਜਾਣੀ ਚਾਹੀਦੀ ਹੈ |

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com